ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪੋਸ਼ਣ ਅਭਿਯਾਨ ਤਹਿਤ ਰਾਸ਼ਟ੍ਰੀਯ ਪੋਸ਼ਣ ਮਾਹ ਦੌਰਾਨ ਨਹਿਰੂ ਯੁਵਾ ਕੇਂਦਰਾਂ ਦੁਆਰਾ ਹੁਣ ਤੱਕ ਇੱਕ ਲੱਖ ਤੋਂ ਵੱਧ ਪੋਸ਼ਣ ਸਬੰਧੀ ਗਤੀਵਿਧੀਆਂ ਕੀਤੀਆਂ ਗਈਆਂ
Posted On:
27 SEP 2020 10:16AM by PIB Chandigarh
ਸਤੰਬਰ ਮਹੀਨੇ ਨੂੰ ਹਰ ਸਾਲ ਪੋਸ਼ਣ ਅਭਿਯਾਨ (ਪ੍ਰਧਾਨ ਮੰਤਰੀ ਦੀ ਸਮੁੱਚੇ ਪੋਸ਼ਣ ਲਈ ਮਹੱਤਵਪੂਰਨ ਯੋਜਨਾ) ਦੇ ਤਹਿਤ ਹਰ ਸਾਲ ਰਾਸ਼ਟ੍ਰੀਯ ਪੋਸ਼ਣ ਮਾਹ ਵਜੋਂ ਮਨਾਇਆ ਜਾਂਦਾ ਹੈ, ਇਹ ਯੋਜਨਾ 2018 ਵਿੱਚ ਸ਼ੁਰੂ ਕੀਤੀ ਗਈ ਸੀ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ 1 ਸਤੰਬਰ 2020 ਤੋਂ ਸ਼ੁਰੂ ਕੀਤੇ ਪੋਸ਼ਣ ਮਾਹ ਦੌਰਾਨ ਕਈ ਗਤੀਵਿਧੀਆਂ ਕੀਤੀਆਂ ਹਨ। ਪੋਸ਼ਣ ਸੂਚਕਾਂ ਨੂੰ ਬਿਹਤਰ ਬਣਾਉਣ ਲਈ ਦੇਸ਼ ਭਰ ਵਿੱਚ ਲਾਮਬੰਦੀ ਪੈਦਾ ਕਰਨਾ ਪੋਸ਼ਣ ਮਾਹ ਦਾ ਉਦੇਸ਼ ਹੈ।
ਯੁਵਾ ਮਾਮਲਿਆਂ ਦੇ ਵਿਭਾਗ ਦਾ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਪਿਛਲੇ ਦੋ ਸਾਲਾਂ ਤੋਂ ਸਤੰਬਰ ਮਹੀਨੇ ਵਿੱਚ ਦੇਸ਼ ਭਰ ਵਿੱਚ ਰਾਸ਼ਟ੍ਰੀਯ ਪੋਸ਼ਣ ਮਹੀਨਾ (ਰਾਸ਼ਟ੍ਰੀਯ ਪੋਸ਼ਣ ਮਾਹ) ਮਨਾ ਰਿਹਾ ਹੈ। ਹਰ ਘਰ ਪੋਸ਼ਣ ਤਯੋਹਾਰ ਦਾ ਸੰਦੇਸ਼ ਅੱਗੇ ਲਿਜਾਇਆ ਜਾਵੇਗਾ। ਰਾਸ਼ਟ੍ਰੀਯ ਪੋਸ਼ਣ ਮਾਹ ਦੇ ਪਾਲਣ ਦੇ ਇੱਕ ਹਿੱਸੇ ਦੇ ਤੌਰ ’ਤੇ, ਜ਼ਿਲ੍ਹਾ ਨਹਿਰੂ ਯੁਵਾ ਕੇਂਦਰਾਂ ਨੇ ਰਾਸ਼ਟਰੀ ਯੂਥ ਵਲੰਟੀਅਰਾਂ (ਐੱਨਵਾਈਵੀ), ਯੂਥ ਕਲੱਬਾਂ ਦੇ ਮੈਂਬਰਾਂ, ਕੋਵਿਡ ਵਲੰਟੀਅਰਾਂ, ਗੰਗਾ ਦੂਤਾਂ ਅਤੇ ਹੋਰ ਐੱਨਵਾਈਵੀ ਨੂੰ ਕੁਪੋਸ਼ਣ, ਦੁੱਧ ਚੁੰਘਾਉਣ ਦੇ ਮਹੱਤਵ ਅਤੇ ਰਸੋਈ ਦੇ ਬਗੀਚਿਆਂ ਨੂੰ ਉਤਸ਼ਾਹਿਤ ਕਰਨ ਦੇ ਮੁੱਦਿਆਂ ’ਤੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ। ਇਸ ਸਭ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ, ਆਂਗਨਵਾੜੀ ਅਤੇ ਆਸ਼ਾ ਵਰਕਰਾਂ ਦਾ ਸਹਿਯੋਗ ਲਿਆ ਜਾਵੇਗਾ।
ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ, “ਐੱਨਵਾਈਕੇਐੱਸ ਵਿਸ਼ਵ ਦੀ ਸਭ ਤੋਂ ਵੱਡੀ ਨੌਜਵਾਨ ਸੰਸਥਾਵਾਂ ਵਿੱਚੋਂ ਇੱਕ ਹੈ। ਯੁਵਾ ਵਲੰਟੀਅਰ ਨਿਰੰਤਰ ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ਜਿਵੇਂ ਸਿੱਖਿਆ, ਸਿਹਤ ਅਤੇ ਸੈਨੀਟੇਸ਼ਨ, ਵਾਤਾਵਰਣ, ਸਮਾਜਿਕ ਮੁੱਦਿਆਂ ’ਤੇ ਜਾਗਰੂਕਤਾ, ਔਰਤ ਸਸ਼ਕਤੀਕਰਣ, ਨਾਗਰਿਕ ਸਿੱਖਿਆ ਸਮੇਤ ਹੋਰਾਂ ਵਿੱਚ ਲਗਾਤਾਰ ਲਗੇ ਹੋਏ ਹਨ। ਸਤੰਬਰ ਦੇ ਮਹੀਨੇ ਵਿੱਚ ਅਸੀਂ ਹਰ ਘਰ ਪੋਸ਼ਣ ਤਯੋਹਾਰ ਦੇ ਸੰਦੇਸ਼ ਨੂੰ ਅੱਗੇ ਵਧਾਉਣ ਲਈ ਪੋਸ਼ਣ ਮਾਹ ਮਨਾ ਰਹੇ ਹਾਂ। ਇਸ ਦਾ ਉਦੇਸ਼ ਖ਼ਾਸ ਤੌਰ ’ਤੇ ਪਿੰਡਾਂ ਵਿੱਚ ਜੀਵਨ ਭਰ ਦੀ ਤੰਦਰੁਸਤ ਅਤੇ ਪੌਸ਼ਟਿਕ ਖੁਰਾਕ ਦੀ ਜ਼ਰੂਰਤ ਬਾਰੇ ਬਹੁਤ ਜ਼ਿਆਦਾ ਜਾਗਰੂਕਤਾ ਲਿਆਉਣਾ ਹੈ।
ਪੋਸ਼ਣ ਮਾਹ ਦੌਰਾਨ ਹੁਣ ਤੱਕ ਕੁੱਲ 1,04,421 ਗਤੀਵਿਧੀਆਂ ਚਲਾਈਆਂ ਗਈਆਂ ਹਨ ਜਿਸ ਵਿੱਚ 51,02,912 ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਹਿੱਸਾ ਲਿਆ। ਵੱਖ-ਵੱਖ ਸਰੋਤ ਵਿਅਕਤੀਆਂ ਦੇ ਸਹਿਯੋਗ ਨਾਲ 1,125 ਵੈਬੀਨਾਰ ਆਯੋਜਿਤ ਕੀਤੇ ਗਏ ਸਨ ਜੋ ਕਿ ਕੁਪੋਸ਼ਣ ਦੀ ਰੋਕਥਾਮ ਅਤੇ ਖ਼ਾਸ ਤੌਰ ’ਤੇ ਮਹਾਮਾਰੀ ਦੇ ਦੌਰਾਨ ਅਤੇ ਬਾਅਦ ਵਿੱਚ ਗੰਭੀਰ ਕੁਪੋਸ਼ਣ ਵਾਲੇ ਬੱਚਿਆਂ ਨੂੰ ਚੰਗੀ ਸੇਧ ਦੇਣ ਜਿਹੇ ਵਿਸ਼ਿਆਂ ’ਤੇ ਅਧਾਰਿਤ ਸਨ, ਜਿਸ ਵਿੱਚ ਪੋਸ਼ਣ ਮਾਹਰ, ਬਿਹਤਰੀਨ ਅਭਿਆਸਾਂ ਅਤੇ ਸਫ਼ਲਤਾ ਦੀਆਂ ਕਹਾਣੀਆਂ, ਆਦਿ ਦੱਸ ਰਹੇ ਸਨ।
ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਪੋਸ਼ਣ ਦੇ ਮੁੱਦਿਆਂ ’ਤੇ ਸੰਵੇਦਨਸ਼ੀਲ ਕੀਤਾ ਗਿਆ। ਬੈਨਰ ਅਤੇ ਡਿਜੀਟਲ ਪ੍ਰਚਾਰ ਸਮੱਗਰੀ ਨੂੰ 74,213 ਪਿੰਡਾਂ ਵਿੱਚ ਪ੍ਰਦਰਸ਼ਿਤ / ਸਾਂਝਾ ਕੀਤਾ ਗਿਆ ਜੋ ਪੋਸ਼ਣ ਦੇ ਮੁੱਦਿਆਂ ਨੂੰ ਉਜਾਗਰ ਕਰਦੇ ਹਨ।
ਸਮਾਜਿਕ ਦੂਰੀ ਨੂੰ ਕਾਇਮ ਰੱਖਦੇ ਹੋਏ, ਉੱਘੇ ਨਾਗਰਿਕਾਂ ਨਾਲ 1862 ਮੀਟਿੰਗਾਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 36,274 ਨੌਜਵਾਨਾਂ ਨੇ ਮੁੱਖ ਭੂਮਿਕਾ ਨਿਭਾਈ। 25,164 ਵਚਨ ਲੈਣ ਦੀਆਂ ਰਸਮਾਂ ਆਯੋਜਿਤ ਕੀਤੀਆਂ ਗਈਆਂ ਜਿਸ ਵਿੱਚ 6,54,320 ਨੌਜਵਾਨਾਂ ਨੇ ਪੋਸ਼ਣ ਦਾ ਪ੍ਰਣ ਲਿਆ। ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ ਪੋਸ਼ਨ ਮਾਹ ’ਤੇ ਸੰਦੇਸ਼ ਫੈਲਾਏ ਗਏ ਜਿਸ ਰਾਹੀਂ 38.00 ਲੱਖ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਲਾਭ ਪਹੁੰਚਾਇਆ ਗਿਆ।
29,057 ਰੈਲੀਆਂ, ਦੌੜਾਂ, ਪਦ ਯਾਤਰਾ, ਸਾਈਕਲ ਯਾਤਰਾ, ਸੱਭਿਆਚਾਰਕ ਪ੍ਰੋਗਰਾਮ, ਨੁੱਕੜ ਨਾਟਕ, ਸ਼ਾਰਟ ਫਿਲਮ ਸ਼ੋਅ, ਪ੍ਰਦਰਸ਼ਨੀਆਂ, ਮੁਕਾਬਲੇ (ਕੁਇਜ਼, ਪੇਂਟਿੰਗ, ਪੋਸਟਰ ਮੇਕਿੰਗ, ਲੇਖ ਅਤੇ ਨਾਹਰੇ ਲਿਖਣਾ, ਵਾਲ ਰਾਈਟਿੰਗ, ਭਾਸ਼ਣਬਾਜ਼ੀ ਆਦਿ) ਵੀ ਆਯੋਜਿਤ ਕੀਤੇ ਗਏ ਹਨ।
ਜ਼ਿਲ੍ਹਾ ਨਹਿਰੂ ਯੁਵਾ ਕੇਂਦਰਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਪੋਸ਼ਣ ਮਾਹ ਦੀਆਂ ਗਤੀਵਿਧੀਆਂ ਕਰਦੇ ਸਮੇਂ, ਨੌਜਵਾਨਾਂ ਨੂੰ ਚਿਹਰੇ ਦਾ ਮਾਸਕ ਪਹਿਨਣਾ ਚਾਹੀਦਾ ਹੈ, ਨਿਯਮਿਤ ਅੰਤਰਾਲਾਂ ’ਤੇ ਹੱਥ ਧੋਣੇ ਚਾਹੀਦੇ ਹਨ, ਨਾਲ ਦੇ ਕਰਮਚਾਰੀਆਂ ਦੀ ਦੇਖਭਾਲ਼ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਧਿਆਨ ਰੱਖਣਾ ਚਾਹੀਦਾ ਹੈ ਅਤੇ ਨਾਲ ਹੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਸਹੀ ਪਾਲਣਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ, ਸਥਾਨਕ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਗਤੀਵਿਧੀਆਂ ਕਰਨ ਲਈ ਮਨਜੂਰੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗੀ ਜਾ ਸਕਦੀ ਹੈ।
2020 ਵਿੱਚ ਪੋਸ਼ਣ ਮਾਹ ਨੂੰ ਮਨਾਉਣ ਲਈ ਪਛਾਣੀਆਂ ਗਈਆਂ ਗਤੀਵਿਧੀਆਂ:
• ਕਿਚਨ ਗਾਰਡਨ ਦੀ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਗੰਭੀਰ ਕੁਪੋਸ਼ਣ (ਐੱਸਏਐੱਮ) ਵਾਲੇ ਬੱਚਿਆਂ ਦੀ ਪਛਾਣ ਅਤੇ ਟਰੈਕਿੰਗ
• ਡਿਜੀਟਲ ਪਲੈਟਫਾਰਮਾਂ ਦੁਆਰਾ ਗੰਭੀਰ ਰੂਪ ਨਾਲ ਕੁਪੋਸ਼ਣ / ਐੱਸਏਐੱਮ ਬੱਚਿਆਂ ਦੀ ਕਮਿਊਨਿਟੀ ਅਧਾਰਿਤ ਵਿਜ਼ੂਅਲ / ਛੇਤੀ ਪਛਾਣ ’ਤੇ ਕੇਂਦ੍ਰਿਤ ਸੰਵੇਦਨਸ਼ੀਲਤਾ ਲਈ ਨੌਜਵਾਨ ਵਲੰਟੀਅਰ ਸਮੂਹਾਂ ਜਿਵੇਂ ਕਿ ਐੱਨਵਾਈਐੱਸਕੇ ਦਾ ਸਹਾਰਾ ਲੈਣਾ।
• ‘ਫਿੱਟ ਇੰਡੀਆ’ ਮੁਹਿੰਮ ਦੇ ਨਾਲ ਸਹਿ-ਬ੍ਰਾਂਡਿੰਗ ਅਤੇ ਐੱਫ਼ਐੱਸਐੱਸਏਆਈ ਦੇ ਸਹਿਯੋਗ ਨਾਲ ਭੋਜਨ ਦੀ ਗੁਣਵਤਾ ਦੀ ਸ਼ੁਰੂਆਤ ਵਿੱਚ ਡਿਜੀਟਲ ਸੰਵੇਦਨਸ਼ੀਲਤਾ ਦੀ ਹਾਮੀ ਭਰਨਾ।
• ਇਸ ਤੋਂ ਇਲਾਵਾ, ਪੌਸ਼ਟਿਕਤਾ, ਚੰਗੀ ਸਵੱਛਤਾ ਅਤੇ ਸਫਾਈ ਅਭਿਆਸ, ਖੁਰਾਕ ਦੀ ਵਿਭਿੰਨਤਾ ਦੀ ਮਹੱਤਤਾ ਪ੍ਰਤੀ ਸੰਵੇਦਨਸ਼ੀਲਤਾ।
• ਸਬੰਧਿਤ ਕੈਂਪਸਾਂ / ਵਿਹੜਿਆਂ ਦੇ ਪਾਰ ਪੋਸ਼ਣ – ਬਗੀਚਿਆਂ ਦਾ ਵਾਧਾ।
*******
ਐੱਨਬੀ / ਓਏ
(Release ID: 1659569)
Visitor Counter : 376