ਪ੍ਰਧਾਨ ਮੰਤਰੀ ਦਫਤਰ

ਦੁਵੱਲੇ ਵਰਚੁਅਲ ਸਿਖ਼ਰ ਸੰਮੇਲਨ ਬਾਰੇ ਭਾਰਤ–ਸ੍ਰੀ ਲੰਕਾ ਦਾ ਸੰਯੁਕਤ ਬਿਆਨ

Posted On: 26 SEP 2020 6:21PM by PIB Chandigarh

1.        ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਮਹਾਮਹਿਮ ਮਹਿੰਦਾ ਰਾਜਪਕਸ਼ ਨੇ ਅੱਜ ਇੱਕ ਵਰਚੁਅਲ ਸਿਖ਼ਰ ਸੰਮੇਲਨ ਵਿੱਚ ਆਪਸੀ ਸਰੋਕਾਰਾਂ ਵਾਲੇ ਦੁਵੱਲੇ ਸਬੰਧਾਂ ਅਤੇ ਖੇਤਰੀ ਤੇ ਅੰਤਰਰਾਸ਼ਟਰੀ ਮਸਲਿਆਂ ਉੱਤੇ ਵਿਚਾਰਚਰਚਾ ਕੀਤੀ।

 

2.        ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ ਨੂੰ ਅਗਸਤ 2020 ’ਚ ਹੋਈਆਂ ਸੰਸਦੀ ਚੋਣਾਂ ਦੌਰਾਨ ਫ਼ੈਸਲਾਕੁੰਨ ਜਨਆਦੇਸ਼ ਨਾਲ ਪ੍ਰਧਾਨ ਮੰਤਰੀ ਦਾ ਅਹੁਦਾ ਹਾਸਲ ਕਰਨ ਤੇ ਮੁਬਾਰਕਬਾਦ ਦਿੱਤੀ। ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ ਨੇ ਸ਼ੁਭਕਾਮਨਾਵਾਂ ਲਈ ਸ਼ੁਕਰੀਆ ਅਦਾ ਕੀਤਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨਾਲ ਪੂਰੀ ਇਕਜੁੱਟਤਾ ਨਾਲ ਕੰਮ ਕਰਨ ਦੀ ਆਪਣੀ ਇੱਛਾ ਪ੍ਰਗਟਾਈ।

 

3.        ਦੋਹਾਂ ਆਗੂਆਂ ਨੇ ਨਵੰਬਰ 2019 ਅਤੇ ਫ਼ਰਵਰੀ 2020 ਵਿੱਚ ਕ੍ਰਮਵਾਰ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ ਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ ਦੇ ਸਫ਼ਲ ਸਰਕਾਰੀ ਭਾਰਤ ਦੌਰਿਆਂ ਨੂੰ ਯਾਦ ਕੀਤੀ। ਉਨ੍ਹਾਂ ਦੌਰਆਂ ਨੇ ਭਵਿੱਖ ਦੇ ਸਬੰਧਾਂ ਲਈ ਸਪਸ਼ਟ ਸਿਆਸੀ ਦਿਸ਼ਾ ਤੇ ਦੂਰਦ੍ਰਿਸ਼ਟੀ ਦਿੱਤੀ।

 

4.        ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ ਨੇ ਇਸ ਖੇਤਰ ਵਿੱਚ ਕੋਵਿਡ–19 ਮਹਾਮਾਰੀ ਵਿਰੁੱਧ ਜੰਗ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਦਿਖਾਈ ਆਪਸੀ ਮਦਦ ਅਤੇ ਦੇਸ਼ਾਂ ਦੀ ਸਹਾਇਤਾ ਦੀ ਦੂਰਦ੍ਰਿਸ਼ਟੀ ਉੱਤੇ ਅਧਾਰਿਤ ਮਜ਼ਬੂਤ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਦੋਵੇਂ ਆਗੂ ਸਹਿਮਤ ਸਨ ਕਿ ਮੌਜੂਦਾ ਸਕਿਤੀ ਨੇ ਦੁਵੱਲੇ ਸਬੰਧਾਂ ਨੂੰ ਹੋਰ ਵੀ ਪੀਡਾ ਬਣਾਉਣ ਦਾ ਇੱਕ ਤਾਜ਼ਾ ਮੌਕਾ ਪ੍ਰਦਾਨ ਕੀਤਾ ਹੈ। ਦੋਵੇਂ ਆਗੂਆਂ ਨੇ ਖ਼ੁਸ਼ੀ ਪ੍ਰਗਟਾਈ ਕਿ ਭਾਰਤ ਤੇ ਸ੍ਰੀ ਲੰਕਾ ਕੋਵਿਡ–19 ਮਹਾਮਾਰੀ ਨਾਲ ਨਿਪਟਦਿਆਂ ਬਹੁਤ ਨੇੜੇ ਹੋ ਕੇ ਕੰਮ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਮਹਾਮਾਰੀ ਦੇ ਸਿਹਤ ਤੇ ਆਰਥਿਕ ਅਸਰ ਨੂੰ ਘਟਾਉਣ ਲਈ ਸ੍ਰੀ ਲੰਕਾ ਦੀ ਹਰ ਸੰਭਵ ਮਦਦ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਮੁੜ ਦੁਹਰਾਈ।

 

5.        ਦੁਵੱਲੇ ਸਬੰਧ ਹੋਰ ਪੀਡੇ ਕਰਨ ਲਈ ਦੋਵੇਂ ਆਗੂ ਇਸ ਸਭ ਲਈ ਸਹਿਮਤ ਹੋਏ:

 

(i)        ਦਹਿਸ਼ਤਗਰਦੀ ਤੇ ਨਸ਼ਿਆਂ ਦੀ ਸਮੱਗਲਿੰਗ ਨਾਲ ਟੱਕਰ ਲੈਣ ਲਈ ਸੂਝਬੂਝ, ਸੂਚਨਾ ਸਾਂਝੀ ਕਰਨ, ਕੱਟੜਪ੍ਰਸਤੀ ਘਟਾਉਣ ਤੇ ਸਮਰੱਥਾ ਨਿਰਮਾਣ ਜਿਹੇ ਖੇਤਰਾਂ ਚ ਸਹਿਯੋਗ ਵਿੱਚ ਵਾਧਾ ਕਰਨਾ।

 

(ii)       2020–2025 ਤੱਕ ਦੇ ਸਮੇਂ ਲਈ ਹਾਈ ਇੰਪੈਕਟ ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟਸ’ (HICDP) ਲਾਗੂ ਕਰਨ ਹਿਤ ਸਹਿਮਤੀਪੱਤਰ ਅਧੀਨ ਟਾਪੂਦੇਸ਼ ਵਿੱਚ ਵਿਆਪਕ ਸਰਗਰਮੀ ਆਧਾਰ ਹੋਰ ਵਿਸ਼ਾਲ ਕਰਨ ਹਿਤ ਸਰਕਾਰ ਤੇ ਸ੍ਰੀ ਲੰਕਾ ਦੀ ਜਨਤਾ ਦੁਆਰਾ ਸ਼ਨਾਖ਼ਤ ਕੀਤੇ ਗਏ ਤਰਜੀਹੀ ਖੇਤਰਾਂ ਅਨੁਸਾਰ ਫਲਦਾਇਕ ਤੇ ਕਾਰਜਕੁਸ਼ਲ ਵਿਕਾਸ ਭਾਈਵਾਲੀ ਜਾਰੀ ਰੱਖਣਾ।

 

(iii)      ਪਲਾਂਟੇਸ਼ਨ ਖੇਤਰਾਂ ਵਿੱਚ 10,000 ਰਿਹਾਇਸ਼ੀ ਇਕਾਈਆਂ ਦਾ ਨਿਰਮਾਣ ਤੇਜ਼ੀ ਨਾਲ ਮੁਕੰਮਲ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨਾ, ਜਿਸ ਦਾ ਐਲਾਨ ਮਈ 2017 ’ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਸ੍ਰੀ ਲੰਕਾ ਦੌਰੇ ਦੌਰਾਨ ਕੀਤਾ ਸੀ।

 

(iv)      ਕੋਵਿਡ–19 ਦੀਆਂ ਚੁਣੌਤੀਆਂ ਦੇ ਪਿਛੋਕੜ ਵਿੱਚ ਦੋਵੇਂ ਦੇਸ਼ਾਂ ਵਿਚਾਲੇ ਵਪਾਰ ਤੇ ਨਿਵੇਸ਼ ਅਤੇ ਸਪਲਾਈਚੇਨਾਂ ਦਾ ਸੰਗਠਨ ਹੋਰ ਡੂੰਘਾ ਕਰਨ ਲਈ ਯੋਗ ਮਾਹੌਲ ਪੈਦਾ ਕਰਨ ਵਿੱਚ ਸੁਵਿਧਾ ਦੇਣਾ।

 

(v)       ਦੁਵੱਲੇ ਸਮਝੌਤਿਆਂ ਤੇ ਸਹਿਮਤੀਪੱਤਰਾਂ ਅਨੁਸਾਰ ਇੱਕਦੂਜੇ ਦੇ ਨੇੜੇ ਹੋ ਕੇ ਸਲਾਹਮਸ਼ਵਰਿਆਂ ਜ਼ਰੀਏ ਬੰਦਰਗਾਹਾਂ ਤੇ ਊਰਜਾ ਖੇਤਰਾਂ ਸਮੇਤ ਬੁਨਿਆਦੀ ਢਾਂਚੇ ਤੇ ਕਨੈਕਟੀਵਿਟੀ ਪ੍ਰੋਜੈਕਟਾਂ ਨੂੰ ਛੇਤੀ ਨੇਪਰੇ ਚਾੜ੍ਹਨ ਲਈ ਕੰਮ ਕਰਨਾ ਅਤੇ ਦੋਵੇਂ ਦੇਸ਼ਾਂ ਵਿਚਾਲੇ ਪਰਸਪਰ ਲਾਹੇਵੰਦ ਵਿਕਾਸ ਸਹਿਯੋਗ ਭਾਈਵਾਲੀ ਪ੍ਰਤੀ ਮਜ਼ਬੂਤ ਪ੍ਰਤੀਬੱਧਤਾ ਪ੍ਰਗਟਾਉਣਾ।

 

(vi)      ਭਾਰਤ ਤੋਂ 10 ਕਰੋੜ ਅਮਰੀਕੀ ਡਾਲਰ ਦੀ ਲਾਈਨ ਆਵ੍ ਕ੍ਰੈਡਿਟ ਅਧੀਨ ਸੋਲਰ ਪ੍ਰੋਜੈਕਟਾਂ ਉੱਤੇ ਖ਼ਾਸ ਜ਼ੋਰ ਦਿੰਦਿਆਂ ਅਖੁੱਟ ਊਰਜਾ ਵਿੱਚ ਡੂੰਘਾ ਸਹਿਯੋਗ।

 

(vii)     ਖੇਤੀਬਾੜੀ, ਪਸ਼ੂਪਾਲਣ, ਵਿਗਿਆਨ ਤੇ ਟੈਕਨੋਲੋਜੀ, ਸਿਹਤ ਸੰਭਾਵ ਤੇ ਆਯੁਸ਼ (ਆਯੁਰਵੇਦ, ਯੂਨਾਨੀ, ਸਿੱਧ ਤੇ ਹੋਮਿਓਪੈਥੀ) ਦੇ ਖੇਤਰਾਂ ਵਿੱਚ ਤਕਨੀਕੀ ਸਹਿਯੋਗ ਮਜ਼ਬੂਤ ਕਰਨ ਦੇ ਨਾਲਨਾਲ ਪੇਸ਼ੇਵਰਾਂ ਦੀ ਟ੍ਰੇਨਿੰਗ ਵਿੱਚ ਵਾਧੇ ਰਾਹੀਂ ਕੌਸ਼ਲਵਿਕਾਸ ਕਰ ਕੇ ਦੋਵੇਂ ਦੇਸ਼ਾਂ ਵਿੱਚ ਆਬਾਦੀ ਲਾਭਾਂਸ਼ ਦੀ ਪੂਰੀ ਸੰਭਾਵਨਾ ਦਾ ਲਾਹਾ ਲੈਣਾ।

 

(viii)    ਬੁੱਧ ਧਰਮ, ਆਯੁਰਵੇਦ ਤੇ ਯੋਗ ਜਿਹੀ ਸਾਂਝੀ ਵਿਰਾਸਤ ਅਤੇ ਸੱਭਿਅਤਾ ਦੇ ਸੰਪਰਕਾਂ ਦੇ ਖੇਤਰ ਵਿੱਚ ਮੌਕੇ ਤਲਾਸ਼ ਕਰਦਿਆਂ ਲੋਕਾਂ ਤੋਂ ਲੋਕਾਂ ਤੱਕ ਦੇ ਆਪਸੀ ਸਬੰਧ ਹੋਰ ਮਜ਼ਬੂਤ ਕਰਨਾ। ਭਾਰਤ ਸਰਕਾਰ ਸ੍ਰੀ ਲੰਕਾ ਦੇ ਬੋਧੀ ਸ਼ਰਧਾਲੂਆਂ ਦੇ ਇੱਕ ਵਫ਼ਦ ਨੂੰ ਉਦਘਾਟਨੀ ਅੰਤਰਰਾਸ਼ਟਰੀ ਉਡਾਣ ਰਾਹੀਂ ਪਵਿੱਤਰ ਨਗਰੀ ਕੁਸ਼ੀਨਗਰ ਦੇ ਦੌਰੇ ਦੀ ਸੁਵਿਧਾ ਦੇਵੇਗੀ, ਇਸ ਸ਼ਹਿਰ ਦੀ ਬੋਧੀ ਮਹੱਤਤਾ ਨੂੰ ਵੇਖਦਿਆਂ ਪਿੱਛੇ ਜਿਹੇ ਇੰਥੇ ਅੰਤਰਰਾਸ਼ਟਰੀ ਹਵਾਈ ਅੱਡਾ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਹੈ।

 

(ix)      ਕਨੈਕਟੀਵਿਟੀ ਚ ਵਾਧਾ ਕਰ ਕੇ ਅਤੇ ਕੋਵਿਡ–19 ਮਹਾਮਾਰੀ ਦੇ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ ਯਾਤਰਾ ਮੁੜ ਸ਼ੁਰੂ ਕਰਨ ਲਈ ਦੋਵੇਂ ਦੇਸ਼ਾਂ ਵਿਚਾਲੇ ਇੱਕ ਏਅਰਬਬਲ ਦੀ ਛੇਤੀ ਸਥਾਪਨਾ ਕਰ ਕੇ ਸੈਰਸਪਾਟੇ ਵਿੱਚ ਸੁਵਿਧਾ ਦੇਣਾ ਅਤੇ ਰੋਕਥਾਮ ਨਾਲ ਸਬੰਧਿਤ ਸਾਰੇ ਲੋੜੀਂਦੇ ਕਦਮ ਚੁੱਕਣਾ।

 

(x)       ਸੰਯੁਕਤ ਰਾਸ਼ਟਰ ਦੇ ਚਿਰਸਥਾਈ ਵਿਕਾਸ ਟੀਚਿਆਂ ਸਮੇਤ ਮੌਜੂਦਾ ਢਾਂਚਿਆਂ ਤੇ ਸਾਂਝੇ ਨਿਸ਼ਾਨਿਆਂ ਅਨੁਸਾਰ ਨਿਯਮਿਤ ਸਲਾਹਮਸ਼ਵਰੇ ਤੇ ਦੁਵੱਲੇ ਚੈਨਲਾਂ ਰਾਹੀਂ ਮਛੇਰਿਆਂ ਨਾਲ ਸਬੰਧਿਤ ਮਸਲਿਆਂ ਦਾ ਹੱਲ ਕਰਨ ਲਈ ਨਿਰੰਤਰ ਗੱਲਬਾਤ ਜਾਰੀ ਰੱਖਣਾ।

 

(xi)      ਰੱਖਿਆ ਤੇ ਸੁਰੱਖਿਆ ਦੇ ਖੇਤਰਾਂ ਵਿੱਓ ਸ੍ਰੀ ਲੰਕਾ ਦੀ ਮਦਦ ਅਤੇ ਨਿਜੀ ਦੌਰਿਆਂ, ਸਮੁੰਦਰੀ ਸੁਰੱਖਿਆ ਸਹਿਯੋਗ ਦੇ ਆਪਸੀ ਵਟਾਂਦਰੇ ਜ਼ਰੀਏ ਦੋਵੇਂ ਧਿਰਾਂ ਦੇ ਹਥਿਆਰਬੰਦ ਬਲਾਂ ਵਿਚਾਲੇ ਸਹਿਯੋਗ ਮਜ਼ਬੂਤ ਕਰਨਾ।

 

6.        ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ ਨੇ ਦੋਵੇਂ ਦੇਸ਼ਾਂ ਵਿਚਾਲੇ ਬੋਧੀ ਸਬੰਧਾਂ ਦੇ ਪ੍ਰੋਤਸਾਹਨ ਲਈ ਡੇਢ ਕਰੋੜ ਅਮਰੀਕੀ ਡਾਲਰ ਦੀ ਭਾਰਤੀ ਸਹਾਇਤਾ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤੇ ਐਲਾਨ ਦਾ ਸੁਆਗਤ ਕੀਤਾ। ਇਹ ਗ੍ਰਾਂਟ ਦੋਵੇਂ ਦੇਸ਼ਾਂ ਵਿਚਾਲੇ ਬੋਧੀ ਖੇਤਰ ਵਿਚਾਲੇ ਲੋਕਾਂ ਦੇ ਆਪਸੀ ਸਬੰਧ ਹੋਰ ਡੂੰਘੇ ਕਰਨ ਵਿੱਚ ਮਦਦ ਕਰੇਗੀ ਅਤੇ ਇਸ ਦੇ ਨਾਲ ਹੀ ਬੋਧੀ ਮੱਠਾਂ ਦਾ ਨਿਰਮਾਣ ਕੀਤਾ ਜਾਵੇਗਾ / ਮੁਰੰਮਤ ਕੀਤੀ ਜਾਵੇਗੀ, ਸਮਰੱਥਾ ਵਿਕਾਸ, ਸੱਭਿਆਚਾਰਕ ਅਦਾਨਪ੍ਰਦਾਨ ਕੀਤਾ ਜਾਵੇਗਾ, ਪੁਰਾਤੱਤਵ ਸਹਿਯੋਗ ਵਧਾਇਆ ਜਾਵੇਗਾ, ਬਦਲੇ ਵਿੱਚ ਮਹਾਤਮਾ ਬੁੱਧ ਨਾਲ ਸਬੰਧਿਤ ਵਸਤਾਂ ਦੀ ਪ੍ਰਦਰਸ਼ਨੀ ਲਾਈ ਜਾਵੇਗੀ, ਬੋਧੀ ਵਿਦਵਾਨਾਂ ਤੇ ਪੁਜਾਰੀਆਂ ਆਦਿ ਦੀਆਂ ਗਤੀਵਿਧੀਆਂ ਨੂੰ ਮਜ਼ਬੂਤ ਕੀਤਾ ਜਾਵੇਗਾ।

 

7.        ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ੍ਰੀ ਲੰਕਾ ਸਰਕਾਰ ਨੂੰ ਇਕਜੁੱਟ ਸ੍ਰੀ ਲੰਕਾ ਦੀਆਂ ਹੱਦਾਂ ਅੰਦਰ ਰਹਿੰਦਿਆਂ ਸ੍ਰੀ ਲੰਕਾ ਦੇ ਸੰਵਿਧਾਨ ਵਿੱਚ 13ਵੀਂ ਸੋਧ ਲਾਗੂ ਕਰਨ ਕਰ ਕੇ ਸਮਝੌਤੇ ਦੀ ਪ੍ਰਕਿਰਿਆ ਨੂੰ ਅਗਾਂਹ ਵਧਾਉਣ ਸਮੇਤ ਤਾਮਿਲ ਲੋਕਾਂ ਦੀਆਂ ਸਮਾਨਤਾ, ਨਿਆਂ, ਸ਼ਾਂਤੀ ਤੇ ਆਦਰਮਾਣ ਜਿਹੀਆਂ ਇੱਛਾਵਾਂ ਦੀ ਪੂਰਤੀ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ ਨੇ ਭਰੋਸਾ ਪ੍ਰਗਟਾਇਆ ਕਿ ਦੇਸ਼ ਦੀ ਜਨਤਾ ਦੇ ਜਨਆਦੇਸ਼ ਅਨੁਸਾਰ ਸਮਝੌਤਾ ਕਰ ਕੇ ਅਤੇ ਸੰਵਿਧਾਨਕ ਵਿਵਸਥਾਵਾਂ ਲਾਗੂ ਕਰ ਕੇ ਸ੍ਰੀ ਲੰਕਾ ਤਾਮਿਲਾਂ ਸਮੇਤ ਸਾਰੇ ਨਸਲੀ ਸਮੂਹਾਂ ਦੀਆਂ ਆਸਾਂ ਉੱਤੇ ਪੂਰਾ ਉੱਤਰਨ ਲਈ ਕੰਮ ਕਰੇਗਾ।

 

8.        ਦੋਵੇਂ ਆਗੂਆਂ ਨੇ ਸਾਰਕ (SAARC), ਬਿਮਸਟੈੱਕ (BIMSTEC), IORA ਅਤੇ ਸੰਯੁਕਤ ਰਾਸ਼ਟਰ ਦੀ ਪ੍ਰਣਾਲੀ ਦੇ ਢਾਂਚਿਆਂ ਅੰਦਰ ਰਹਿਣ ਸਮੇਤ ਆਪਸੀ ਦਿਲਚਸਪੀ ਵਾਲੇ ਖੇਤਰੀ ਤੇ ਅੰਤਰਰਾਸ਼ਟਰੀ ਮਸਲਿਆਂ ਉੱਤੇ ਕੇਂਦਰਮੁਖਤਾ ਵਿੱਚ ਵਾਧਾ ਕੀਤੇ ਜਾਣ ਨੂੰ ਮਾਨਤਾ ਦਿੱਤੀ।

 

9.        ਦੋਵੇਂ ਆਗੂਆਂ ਨੇ ਦੱਖਣੀ ਏਸ਼ੀਆ ਨੂੰ ਦੱਖਣਪੂਰਬੀ ਏਸ਼ੀਆ ਨਾਲ ਆਪਸ ਵਿੱਚ ਜੋੜਨ ਲਈ BIMSTEC ਨੂੰ ਖੇਤਰੀ ਸਹਿਯੋਗ ਵਾਸਤੇ ਇੱਕ ਅਹਿਮ ਮੰਚ ਮੰਨਦਿਆਂ ਸ੍ਰੀ ਲੰਕਾ ਦੀ ਪ੍ਰਧਾਨਗੀ ਹੇਠ ਇੱਕ ਸਫ਼ਲ BIMSTEC ਸਿਖ਼ਰ ਸੰਮੇਲਨ ਯਕੀਨੀ ਬਣਾਉਣ ਲਈ ਇਕੱਠੇ ਕੰਮ ਕਰਨ ਉੱਤੇ ਸਹਿਮਤੀ ਪ੍ਰਗਟਾਈ।

 

10.      ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ 2021–2022 ਦੇ ਕਾਰਜਕਾਲ ਲਈ ਭਾਰਤ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਗ਼ੈਰਸਥਾਈ ਮੈਂਬਰ ਵਜੋਂ ਚੁਣੇ ਜਾਣ ਤੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਪ੍ਰਾਪਤ ਹੋਣ ਵਾਲੇ ਮਜ਼ਬੂਤ ਸਹਿਯੋਗ ਹਿਤ ਮੁਬਾਰਕਬਾਦ ਦਿੱਤੀ।

 

 

****

ਵੀਆਰਆਰਕੇ/ਕੇਪੀ


(Release ID: 1659427) Visitor Counter : 197