ਆਯੂਸ਼

ਆਯੁਸ਼ ਮੰਤਰਾਲੇ ਨੇ ਕੰਮਕਾਜੀ ਥਾਵਾਂ ਤੇ ਅੱਜ ਤੋਂ ਯੋਗਾ ਬਰੇਕ ਦੀ ਸ਼ੁਰੂਆਤ ਕਰ ਦਿੱਤੀ ਹੈ

Posted On: 25 SEP 2020 12:27PM by PIB Chandigarh

ਆਯੁਸ਼ ਮੰਤਰਾਲੇ ਦੇ "ਯੋਗਾ ਬਰੇਕ" ਪ੍ਰੋਟੋਕੋਲ ਨੂੰ ਉਤਸ਼ਾਹਿਤ ਕਰਨ ਦੀਆਂ ਗਤੀਵਿਧੀਆਂ ਨੂੰ ਅੱਜ ਤੋਂ ਫਿਰ ਲਾਗੂ ਕਰ ਦਿੱਤਾ ਗਿਆ ਹੈ ਇਹ ਗਤੀਵਿਧੀਆਂ ਕੋਵਿਡ-19 ਪ੍ਰੋਟੋਕੋਲ ਲਾਗੂ ਕਰਨ ਵੇਲੇ ਮੁਅੱਤਲ ਕਰ ਦਿੱਤੀਆਂ ਗਈਆਂ ਸਨ ਇਹ ਪੰਜ ਮਿੰਟ ਦਾ ਪ੍ਰੋਟੋਕੋਲ ਕੰਮਕਾਜੀ ਥਾਵਾਂ ਤੇ ਲੋਕਾਂ ਨੂੰ ਯੋਗਾ ਨਾਲ ਰੁਬਰੂ ਕਰਵਾ ਕੇ ਕੰਮ ਦੇ ਸਮੇਂ ਵਿੱਚ ਬਰੇਕ ਦੇ ਕੇ ਤਾਜ਼ਗੀ ਲਿਆਉਣ ਤੇ ਫਿਰ ਤੋਂ ਕੰਮ ਤੇ ਧਿਆਨ ਕੇਂਦਰਿਤ ਕਰਨ ਵਿੱਚ ਸਹਾਈ ਹੁੰਦਾ ਹੈ


ਯੋਗ ਇੱਕ ਪ੍ਰਾਚੀਨ ਭਾਰਤੀ ਅਨੁਸ਼ਾਸਨ ਹੈ , ਜਿਸ ਦਾ ਮੰਤਵ ਵਿਅਕਤੀਆਂ ਦੇ ਸਰੀਰਿਕ , ਮਾਨਸਿਕ , ਭਾਵਨਾਤਮਕ ਤੇ ਅਧਿਆਤਮਕ ਪੱਖਾਂ ਵਿੱਚ ਸੰਤੂਲਨ ਲਿਆ ਕੇ ਵਿਅਕਤੀ ਨੂੰ ਤੰਦਰੂਸਤ ਰੱਖਣਾ ਹੈ ਖਾਸ ਕਰਕੇ ਕੰਪਿਊਟਰ ਤੇ ਅਤੇ ਲੰਮੇ ਸਮੇਂ ਲਈ ਕੰਮ ਕਰਨ ਨਾਲ ਦਬਾਅ ਮਹਿਸੂਸ ਹੁੰਦਾ ਹੈ ਅਜਿਹੇ ਦਬਾਅ ਨਾਲ ਕੰਮ ਤੇ ਧਿਆਨ ਕੇਂਦਰਿਤ ਨਹੀਂ ਰਹਿੰਦਾ ਤੇ ਕੰਮ ਦੀ ਕਾਰਜ ਕੁਸ਼ਲਤਾ ਤੇ ਪ੍ਰਭਾਵਸ਼ੀਲਤਾ ਵਿੱਚ ਰੁਕਾਵਟ ਆਉਂਦੀ ਹੈ


ਐੱਮ ਡੀ ਆਈ ਵਾਈ ਦੇ ਸਹਿਯੋਗ ਨਾਲ ਆਯੁਸ਼ ਮੰਤਰਾਲੇ ਨੇ ਇਹ ਪੰਜ ਮਿੰਟ ਦਾ ਯੋਗਾ ਬਰੇਕ ਪ੍ਰੋਟੋਕੋਲ 2019 ਵਿੱਚ ਕੰਮਕਾਜੀ ਥਾਵਾਂ ਤੇ ਵਰਕਰਾਂ ਨੂੰ ਦਬਾਅ ਤੋਂ ਬਾਹਰ ਕੱਢਣ , ਤਾਜ਼ਗੀ ਦੇਣ ਅਤੇ ਫਿਰ ਤੋਂ ਕੰਮ ਤੇ ਧਿਆਨ ਕੇਂਦਰਿਤ ਕਰਨ ਲਈ ਬਣਾਇਆ ਸੀ ਇਹ ਪ੍ਰੋਟੋਕੋਲ ਇੱਕ ਉੱਘੇ ਯੋਗਾ ਮਾਹਰਾਂ ਦੇ ਗਰੁੱਪ ਨੇ ਵਿਕਸਿਤ ਕੀਤਾ ਹੈ , ਜਿਸ ਵਿੱਚ ਕਈ ਯੋਗ ਤਰੀਕੇ ਹਨ , ਜਿਵੇਂ ਟਾਡ ਸਾਨ , ਕਟੀ ਚੱਕਰਾਸਨ ਆਦਿ ਅਤੇ ਨਾੜੀ ਸੋਧਣਾ , ਭਰਾਮਰੀ ਪ੍ਰਾਣਾਯਾਮ ਅਤੇ ਧਿਆਨ ਸ਼ਾਮਲ ਹੈ ਇਸ ਪ੍ਰੋਟੋਕੋਲ ਨੂੰ ਜਨਵਰੀ 2020 ਵਿੱਚ ਸ਼ੁਰੂਆਤ ਵਿੱਚ ਇੱਕ ਅਜ਼ਮਾਇਸ਼ ਦੇ ਤੌਰ ਤੇ ਸ਼ੁਰੂ ਕੀਤਾ ਗਿਆ ਸੀ , ਜੋ ਯੋਗ ਕਰਨ ਵਾਲਿਆਂ ਵੱਲੋਂ ਮਿਲੀ ਫੀਡਬੈਕ ਤੇ ਮੁਲਾਂਕਣ ਦੇ ਅਧਾਰ ਤੇ ਅਸਰਦਾਰ ਸਾਬਤ ਹੋਇਆ ਸੀ ਆਯੁਸ਼ ਮੰਤਰਾਲੇ ਨੇ ਅੱਜ ਤੋਂ ਯੋਗਾ ਬਰੇਕ (ਵਾਈ ਬਰੇਕ) ਪ੍ਰੋਟੋਕੋਲ ਨੂੰ ਨੁਮਾਇਸ਼ ਅਤੇ ਪ੍ਰੈਕਟਿਸ ਦੇ ਤੌਰ ਤੇ ਆਯੁਸ਼ ਭਵਨ ਅਤੇ ਐੱਮ ਡੀ ਐੱਨ ਆਈ ਵਾਈ ਕੈਂਪਸ ਨਵੀਂ ਦਿੱਲੀ ਵਿੱਚ ਫਿਰ ਤੋਂ ਲਾਗੂ ਕਰ ਦਿੱਤਾ ਹੈ ਅਜੋਕੀ ਸਿਹਤ ਐਮਰਜੈਂਸੀ ਦੇ ਮੱਦੇਨਜ਼ਰ ਸਾਹ ਲੈਣ ਦੀ ਕਸਰਤ (ਪ੍ਰਾਣਾਯਾਮ) ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਫੇਫੜਿਆਂ ਦੀ ਸਾਹ ਲੈਣ ਦੀ ਸਮਰੱਥਾ ਵਧਾਈ ਜਾ ਸਕੇ ਆਯੁਸ਼ ਭਵਨ ਦੇ ਵਿਹੜੇ ਵਿੱਚ ਇਸ ਦਾ ਪ੍ਰਦਰਸ਼ਨ ਤੇ ਸਿਖਲਾਈ 10 ਮਿੰਟ ਲਈ ਲਗਾਤਾਰ ਕੀਤਾ ਜਾਵੇਗਾ ਅਤੇ ਇਸ ਦੇ ਆਸ ਪਾਸ ਦੇ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਇਸ ਵਿੱਚ ਸ਼ਾਮਲ ਹੋਣ ਲਈ ਆਪਣਾ ਨਾਂ ਸੂਚੀ ਵਿੱਚ ਲਿਖਾ ਸਕਦੇ ਹਨ ਸਰਕਾਰ ਵੱਲੋਂ ਸਰੀਰਿਕ ਦੂਰੀ ਤੇ ਹੋਰ ਜਾਰੀ ਨਿਰਦੇਸ਼ਾਂ ਤੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਆਯੁਸ਼ ਮੰਤਰਾਲਾ ਆਉਂਦੇ ਹਫ਼ਤਿਆਂ ਵਿੱਚ ਨਵੀਂ ਦਿੱਲੀ ਆਈ ਐੱਨ , ਜੀ ਪੀ ਕੰਪਲੈਕਸ ਦੇ ਵੱਖ ਵੱਖ ਦਫ਼ਤਰਾਂ ਦੇ ਅਧਿਕਾਰੀਆਂ ਅਤੇ ਸਟਾਫ ਨੂੰ ਇਹ ਸਹੂਲਤ ਮੁਫ਼ਤ ਦੇਵੇਗਾ
 

ਐੱਮ ਵੀ / ਐੱਸ ਕੇ
 


(Release ID: 1659023) Visitor Counter : 221