ਵਣਜ ਤੇ ਉਦਯੋਗ ਮੰਤਰਾਲਾ

ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ (ਪੀ ਈ ਐਸ ਓ) ਨੂੰ ਘਰੇਲੂ ਆਵਾਜਾਈ ਲਈ ਤਰਲ ਆਕਸੀਜਨ ਦੀ ਢੋਆ-ਢੁਆਈ ਲਈ ਆਈਐਸਓ ਟੈਂਕ ਕੰਟੇਨਰਾਂ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ

Posted On: 23 SEP 2020 10:43AM by PIB Chandigarh

ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਅਤੇ ਥੋੜ੍ਹੇ ਨੋਟਿਸ 'ਤੇ ਲੋੜੀਂਦੇ ਆਕਸੀਜਨ ਨੂੰ ਘੱਟ ਖੰਡ ਵਾਲੇ ਖੇਤਰਾਂ ਤੋਂ ਉੱਚ ਵਾਲੀਅਮ ਵਾਲੇ ਖੇਤਰਾਂ ਵੱਲ ਤੁਰੰਤ ਲਿਜਾਣ ਦੀ ਜ਼ਰੂਰਤ ਨੂੰ ਸਮਝਦਿਆਂ, ਘਰੇਲੂ ਆਵਾਜਾਈ ਲਈ ਤਰਲ ਆਕਸੀਜਨ ਦੀ ਢੋਆ-ਢੁਆਈ ਲਈ ਆਈਐਸਓ ਕੰਟੇਨਰਾਂ ਦੀ ਆਗਿਆ ਦੇ ਦਿੱਤੀ ਗਈ ਹੈ

ਵਣਜ ਅਤੇ ਉਦਯੋਗ ਮੰਤਰਾਲਾ ਦੇ ਉਦਯੋਗ ਪ੍ਰੋਮੋਸ਼ਨ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆਈਆਈਟੀ) ਨੇ ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ (ਪੀਈਐਸਓ) ਨੂੰ ਘਰੇਲੂ ਆਵਾਜਾਈ ਲਈ ਤਰਲ ਆਕਸੀਜਨ ਦੀ ਢੋਆ-ਢੁਆਈ ਲਈ ਆਈਐਸਓ ਟੈਂਕ ਦੇ ਕੰਟੇਨਰਾਂ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਹੈ

ਨੋਵਲ ਕੋਰੋਨਾ ਵਾਇਰਸ (ਕੋਵਿਡ -19) ਦੇ ਮੱਦੇਨਜ਼ਰ, ਦੇਸ਼ ਦੇ ਅੰਦਰ ਸੜਕਾਂ ਦੇ ਨੈਟਵਰਕ ਰਾਹੀਂ ਆਈਐਸਓ ਕੰਟੇਨਰਾਂ ਤੋਂ ਆਕਸੀਜਨ ਦੀ ਸੁਰੱਖਿਅਤ ਅਤੇ ਤੇਜ਼ ਆਵਾਜਾਈ ਵਧੇਗੀ

ਘਰੇਲੂ ਆਵਾਜਾਈ ਲਈ ਆਈਐਸਓ ਟੈਂਕ ਦੇ ਕੰਟੇਨਰਾਂ ਦੀ ਵਰਤੋਂ ਕਰਨ ਦੀ ਤਜਵੀਜ਼ ਡੀਪੀਆਈਆਈਟੀ ਨੇ ਕ੍ਰੀਓਜੈਨਿਕ ਆਕਸੀਜਨ ਨਿਰਮਾਤਾਵਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਦਿੱਤੀ ਸੀ I ਇਸ ਸੰਦਰਭ ਵਿੱਚ, ਹਿੱਸੇਦਾਰਾਂ ਨਾਲ ਵੀ ਸਲਾਹ ਲਈ ਗਈ ਸੀ । ਸ਼ੁਰੂਆਤੀ ਤੌਰ 'ਤੇ ਇਹ ਆਗਿਆ ਮੌਜੂਦਾ ਸੰਕਟਕਾਲੀਨ ਸਥਿਤੀ ਨਾਲ ਜਲਦੀ ਨਜਿੱਠਣ ਲਈ ਇਕ ਸਾਲ ਲਈ ਦਿੱਤੀ ਗਈ ਹੈ

ਇਸ ਸੰਦਰਭ ਵਿੱਚ, ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ (ਪੀਈਐਸਓ) ਨੇ ਆਈਐਸਓ ਟੈਂਕ ਦੇ ਕੰਟੇਨਰਾਂ ਨੂੰ ਆਕਸੀਜਨ ਲਈ ਜਲਦੀ ਮਨਜੂਰੀ ਦੇਣ ਲਈ ਹਿੱਸੇਦਾਰਾਂ ਤੋਂ ਆਨਲਾਈਨ ਅਰਜ਼ੀਆਂ ਪ੍ਰਾਪਤ ਕਰਨ ਲਈ ਇੱਕ ਮਾਪਦੰਡ ਤਿਆਰ ਕੀਤਾ ਹੈ

ਆਈਐਸਓ ਟੈਂਕ ਇੱਕ ਟੈਂਕ ਕੰਟੇਨਰ ਹੈ ਜੋ ਆਈਐਸਓ ਸਟੈਂਡਰਡ (ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫੌਰ ਸਟੈਂਡਰਡਾਈਜ਼ੇਸ਼ਨ) ਮੁਤਾਬਕ ਤਿਆਰ ਕੀਤਾ ਗਿਆ ਹੈ । ਆਈਐਸਓ ਟੈਂਕ ਵੱਡੀ ਮਾਤਰਾ ਵਿਚ ਤਰਲ ਪਦਾਰਥ ਲੈ ਕੇ ਜਾਣ ਵਿੱਚ ਸਮਰੱਥ ਹੁੰਦਾ ਹੈ ਟੈਂਕ ਸਟੇਨਲੈਸ ਸਟੀਲ ਦਾ ਬਣਿਆ ਹੋਇਆ ਹੁੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਸੁਰੱਖਿਆ ਪਰਤਾਂ ਨਾਲ ਘਿਰੀਆ ਹੁੰਦਾ ਹੈ ਆਈਐਸਓ ਟੈਂਕਰ ਇੱਕ ਵਾਰ ਵਿੱਚ 20 ਮੀਟ੍ਰਿਕ ਟਨ ਤਰਲ ਆਕਸੀਜਨ ਲੈ ਕੇ ਜਾ ਸਕਦਾ ਹੈ ਕਿਉਂਕਿ ਆਈ ਐੱਸ ਓ ਕੰਟੇਨਰ ਇੱਕ ਵਾਰ ਵਿੱਚ ਮਹੱਤਵਪੂਰਨ ਮਾਤਰਾ ਵਿੱਚ ਆਕਸੀਜਨ ਲੈ ਕੇ ਜਾ ਸਕਦੇ ਹਨ, ਇਸ ਲਈ ਇਹ ਉਹਨਾਂ ਖੇਤਰਾਂ ਵਿੱਚ ਲੋੜੀਂਦੀ ਆਕਸੀਜਨ ਪਹੁੰਚਾਉਣ ਵਿੱਚ ਸਹਾਇਤਾ ਕਰੇਗਾ, ਜਿੱਥੇ ਇਸਦੀ ਤੁਰੰਤ ਲੋੜ ਹੈ ।.

******

ਵਾਈਬੀ / ਏ.ਪੀ.
 



(Release ID: 1658248) Visitor Counter : 156