PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 22 SEP 2020 6:17PM by PIB Chandigarh

 

 

Coat of arms of India PNG images free download https://static.pib.gov.in/WriteReadData/userfiles/image/image001JO7N.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਪਿਛਲੇ 24 ਘੰਟਿਆਂ ਵਿੱਚ 1 ਲੱਖ ਤੋਂ ਵੱਧ (1,01,468) ਮਰੀਜ਼ ਸੰਕ੍ਰਮਣ ਮੁਕਤ ਹੋਏ।
  • ਕੋਵਿਡ ਤੋਂ ਠੀਕ ਹੋਣ ਵਾਲੇ ਕੁੱਲ ਲੋਕਾਂ ਦੀ ਗਿਣਤੀ ਲਗਭਗ 45 ਲੱਖ ਹੋ ਗਈ ਹੈ ਅਤੇ ਰਿਕਵਰੀ ਦਰ 80.86 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ
  • ਮੌਜੂਦਾ ਕੇਸ ਮੌਤ ਦਰ 1.59 ਪ੍ਰਤੀਸ਼ਤ ਹੈ।
  • ਪ੍ਰਧਾਨ ਮੰਤਰੀ ਕੱਲ੍ਹ ਹਾਈਫ਼ੋਕਸ ਵਾਲੇ 7 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਕੋਵਿਡ ਪ੍ਰਤੀ ਰਿਸਪਾਂਸ ਤੇ ਪ੍ਰਬੰਧਨ ਦੀ ਤਾਜ਼ਾ ਸਥਿਤੀ ਤੇ ਤਿਆਰੀਆਂ ਦੀ ਸਮੀਖਿਆ ਕਰਨਗੇ

 

 

https://static.pib.gov.in/WriteReadData/userfiles/image/image005NB7W.jpg

EihLQjkVoAAxHvB.jpg

 

ਭਾਰਤ ਨੇ ਇੱਕ ਦਿਨ ਵਿੱਚ ਸਭ ਤੋਂ ਵੱਧ ਰਿਕਵਰੀ ਦਾ ਰਿਕਾਰਡ ਦਰਜ ਕੀਤਾ, ਪਿਛਲੇ 24 ਘੰਟਿਆਂ ਵਿੱਚ 1 ਲੱਖ ਤੋਂ ਵੱਧ ਮਰੀਜ਼ ਠੀਕ ਹੋਏ

ਭਾਰਤ ਵਿੱਚ ਬੇਮਿਸਾਲ ਵਾਧੇ ਨਾਲ ਸਭ ਤੋਂ ਵੱਧ ਰਿਕਵਰੀ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 1 ਲੱਖ (1,01,468) ਤੋਂ ਵੱਧ ਮਰੀਜ਼ ਸਿਹਤਯਾਬ ਹੋਏ ਹਨ। ਇਕ ਹੋਰ ਮਹੱਤਵਪੂਰਨ ਪ੍ਰਾਪਤੀ ਵਿੱਚ ਲਗਾਤਾਰ ਪਿਛਲੇ ਚਾਰ ਦਿਨਾਂ ਤੋਂ ਇਕ ਦਿਨ ਦੀ ਬਹੁਤ ਬੇਮਿਸਾਲ ਰਿਕਵਰੀ ਦਾ ਰੁਝਾਨ ਕਾਇਮ ਹੈ। ਇਸ ਨਾਲ, ਸਿਹਤਯਾਬ ਮਾਮਲਿਆਂ ਦੀ ਕੁੱਲ ਗਿਣਤੀ ਲਗਭਗ 45 ਲੱਖ (44,97,867) ਤੱਕ ਪੁੱਜ ਗਈ ਹੈ। ਇਸ ਦੇ ਨਤੀਜੇ ਵਜੋਂ ਸਿਹਤਯਾਬੀ ਦਰ 80.86 ਫ਼ੀਸਦੀ ਹੋ ਗਈ ਹੈ। ਨਵੇਂ ਮਿਲੇ ਕੇਸਾਂ ਵਿਚੋਂ 79 ਫ਼ੀਸਦੀ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਦੱਸੇ ਜਾ ਰਹੇ ਹਨ। ਜਿਨ੍ਹਾਂ ਵਿੱਚ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਤਮਿਲ ਨਾਡੂ, ਓਡੀਸ਼ਾ, ਦਿੱਲੀ, ਕੇਰਲ, ਪੱਛਮ ਬੰਗਾਲ ਅਤੇ ਪੰਜਾਬ ਸ਼ਾਮਲ ਹਨ। ਮਹਾਰਾਸ਼ਟਰ ਵਿੱਚ 32,000 ਤੋਂ ਵੱਧ (31.5 ਫ਼ੀਸਦੀ) ਮਰੀਜ਼ ਠੀਕ ਹੋਏ ਹਨ। ਆਂਧਰਾ ਪ੍ਰਦੇਸ਼ ਨੇ ਇਕ ਦਿਨ ਵਿੱਚ 10,000 ਤੋਂ ਵੱਧ ਰਿਕਵਰੀ ਦਰਜ ਕੀਤੀ ਹੈ। ਵਿਸ਼ਵ ਵਿੱਚ ਸਭ ਤੋਂ ਵੱਧ ਸਿਹਤਯਾਬ ਕੇਸਾਂ ਨਾਲ ਭਾਰਤ ਨੇ ਨਵੀਂ ਉਪਲੱਭਧੀ ਹਾਸਲ ਕੀਤੀ ਹੈ। ਨਿਮਨ ਮੌਤ ਦਰ (ਸੀਐੱਫਆਰ) ਬਣਾਈ ਰੱਖੀ ਹੈ, ਜੋ ਇਸ ਸਮੇਂ 1.59 ਫ਼ੀਸਦੀ ਹੈ।

https://pib.gov.in/PressReleseDetail.aspx?PRID=1657597

 

ਪ੍ਰਧਾਨ ਮੰਤਰੀ ਕੱਲ੍ਹ ਹਾਈਫ਼ੋਕਸ ਵਾਲੇ 7 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਕੋਵਿਡ ਪ੍ਰਤੀ ਰਿਸਪਾਂਸ ਤੇ ਪ੍ਰਬੰਧਨ ਦੀ ਤਾਜ਼ਾ ਸਥਿਤੀ ਤੇ ਤਿਆਰੀਆਂ ਦੀ ਸਮੀਖਿਆ ਕਰਨਗੇ

ਪ੍ਰਧਾਨ ਮੰਤਰੀ ਭਲਕੇ 23 ਸਤੰਬਰ, 2020 ਨੂੰ ਕੋਵਿਡ ਤੋਂ ਵਧੇਰੇ ਪ੍ਰਭਾਵਿਤ ਸੱਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਸਿਹਤ ਮੰਤਰੀਆਂ ਨਾਲ ਕੋਵਿਡ ਪ੍ਰਤੀ ਰਿਸਪਾਂਸ ਤੇ ਪ੍ਰਬੰਧਨ ਦੀ ਤਾਜ਼ਾ ਸਥਿਤੀ ਤੇ ਤਿਆਰੀਆਂ ਬਾਰੇ ਉੱਚਪੱਧਰੀ ਵਰਚੁਅਲ ਬੈਠਕ ਕਰਨਗੇ। ਇਹ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਮਹਾਰਾਸ਼ਟਰ, ਆਂਧਰ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼, ਤਮਿਲ ਨਾਡੂ, ਦਿੱਲੀ ਤੇ ਪੰਜਾਬ। ਦੇਸ਼ ਦੇ 3% ਤੋਂ ਵੱਧ ਸਰਗਰਮ ਮਾਮਲੇ ਇਨ੍ਹਾਂ ਸੱਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਨ। ਕੁੱਲ ਪੁਸ਼ਟੀ ਹੋਏ ਮਾਮਲਿਆਂ ਵਿੱਚੋਂ 65.5% ਇੱਥੇ ਹੀ ਪਾਏ ਗਏ ਹਨ ਅਤੇ ਕੁੱਲ ਵਿੱਚੋਂ 77% ਮੌਤਾਂ ਵੀ ਇਨ੍ਹਾਂ ਹੀ ਰਾਜਾਂ ਵਿੱਚ ਹੋਈਆਂ ਹਨ। ਹੋਰ ਪੰਜ ਰਾਜਾਂ ਨਾਲ ਪੰਜਾਬ ਤੇ ਦਿੱਲੀ ਵਿੱਚ ਕੇਸਾਂ ਦੀ ਗਿਣਤੀ ਵਿੱਚ ਵਾਧਾ ਪਿੱਛੇ ਜਿਹੇ ਹੋਣਾ ਸ਼ੁਰੂ ਹੋਇਆ ਹੈ। ਮਹਾਰਾਸ਼ਟਰ, ਪੰਜਾਬ ਤੇ ਦਿੱਲੀ ਵਿੱਚ 2.0% ਕੇਸ ਮੌਤ ਦਰ (CFR) ਹੈ, ਜੋ ਕਿ ਬਹੁਤ ਜ਼ਿਆਦਾ ਹੈ। ਪੰਜਾਬ ਤੇ ਉੱਤਰ ਪ੍ਰਦੇਸ਼ ਤੋਂ ਇਲਾਵਾ ਬਾਕੀ ਰਾਜਾਂ ਵਿੱਚ ਪਾਜ਼ਿਟਿਵਿਟੀ ਦਰ ਰਾਸ਼ਟਰੀ ਔਸਤ 8.52% ਤੋਂ ਵੱਧ ਹੈ। ਦੇਸ਼ ਵਿੱਚ ਕੋਵਿਡ ਖ਼ਿਲਾਫ਼ ਜੰਗ ਵਿੱਚ ਕੇਂਦਰ ਇਸ ਵੇਲੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਰਕਾਰਾਂ ਦੇ ਪ੍ਰਭਾਵਸ਼ਾਲੀ ਸਹਿਯੋਗ ਅਤੇ ਨੇੜਲੇ ਤਾਲਮੇਲ ਨਾਲ ਅਗਵਾਈ ਕਰ ਰਿਹਾ ਹੈ।

https://pib.gov.in/PressReleseDetail.aspx?PRID=1657615

 

ਪ੍ਰਧਾਨ ਮੰਤਰੀ ਦੇਸ਼ ਭਰ ਦੇ ਫਿਟਨਸ ਉਤਸ਼ਾਹੀਆਂ ਦੇ ਨਾਲ ਗੱਲਬਾਤ ਕਰਨਗੇ

ਇੱਕ ਵਿਲੱਖਣ ਪਹਿਲ ਦੇ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰਾਸ਼ਟਰਪੱਧਰੀ ਫਿਟ ਇੰਡੀਆ ਸੰਵਾਦਦੌਰਾਨ ਫਿਟਨਸ ਉਤਸ਼ਾਹੀਆਂ ਤੇ ਹੋਰ ਸਬੰਧਿਤ ਨਾਗਰਿਕਾਂ ਨਾਲ ਗੱਲਬਾਤ ਕਰਨਗੇ। 24 ਸਤੰਬਰ, 2020 ਨੂੰ ਫਿਟ ਇੰਡੀਆ ਮੁਹਿੰਮਦੀ ਪਹਿਲੀ ਵਰ੍ਹੇਗੰਢ ਦੇ ਜਸ਼ਨ ਮਨਾਉਣ ਲਈ ਰਾਸ਼ਟਰਪੱਧਰ ਉੱਤੇ ਔਨਲਾਈਨ ਫਿਟ ਇੰਡੀਆ ਸੰਵਾਦਆਯੋਜਿਤ ਕੀਤਾ ਜਾ ਰਿਹਾ ਹੈ। ਔਨਲਾਈਨ ਗੱਲਬਾਤ ਵਿੱਚ ਭਾਗੀਦਾਰ ਆਪਣੀ ਖ਼ੁਦ ਦੀ ਫਿਟਨਸ ਯਾਤਰਾ ਦੇ ਕਿੱਸੇ ਅਤੇ ਨੁਕਤੇ ਸਾਂਝੇ ਕਰਨਗੇ ਅਤੇ ਫਿਟਨਸ ਤੇ ਚੰਗੀ ਸਿਹਤ ਬਾਰੇ ਪ੍ਰਧਾਨ ਮੰਤਰੀ ਦੇ ਵਿਚਾਰ ਜਾਣ ਕੇ ਉਨ੍ਹਾਂ ਤੋਂ ਮਾਰਗਦਰਸ਼ਨ ਲੈਣਗੇ। ਇਸ ਵਿੱਚ ਵਿਰਾਟ ਕੋਹਲੀ ਤੋਂ ਲੈ ਕੇ ਮਿਲਿੰਦ ਸੋਮਨ, ਰੁਜੁਤਾ ਦਿਵੇਕਰ ਅਤੇ ਹੋਰ ਫਿਟਨਸ ਉਤਸ਼ਾਹੀਆਂ ਸਮੇਤ ਅਜਿਹੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਭਾਗ ਲੈਣਗੀਆਂ। ਕੋਵਿਡ–19 ਦੇ ਸਮੇਂ, ਫਿਟਨਸ ਤਾਂ ਜੀਵਨ ਦਾ ਹੋਰ ਵੀ ਅਹਿਮ ਪੱਖ ਬਣ ਗਈ ਹੈ। ਇਸ ਸੰਵਾਦ ਦੌਰਾਨ ਪੋਸ਼ਣ, ਤੰਦਰੁਸਤੀ ਤੇ ਫਿਟਨਸ ਦੇ ਹੋਰ ਬਹੁਤ ਸਾਰੇ ਪੱਖਾਂ ਬਾਰੇ ਫਲਦਾਇਕ ਗੱਲਬਾਤ ਹੋਵੇਗੀ, ਜੋ ਕਿ ਸਮੇਂ ਦੀ ਜ਼ਰੂਰਤ ਹੈ।

https://pib.gov.in/PressReleseDetail.aspx?PRID=1657626

 

ਪ੍ਰਧਾਨ ਮੰਤਰੀ ਨੇ ਆਈਆਈਟੀ, ਗੁਵਾਹਾਟੀ ਦੀ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓਕਾਨਫ਼ਰੰਸਿੰਗ ਜ਼ਰੀਏ ਆਈਆਈਟੀ, ਗੁਵਾਹਾਟੀ ਦੀ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ। ਕਹਾਵਤ ज्ञानम् विज्ञान सहितम् यत् ज्ञात्वा मोक्ष्यसे अशुभात्। ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਸਮਝਾਇਆ ਕਿ ਵਿਗਿਆਨ ਸਮੇਤ ਸਮੁੱਚਾ ਗਿਆਨ ਸਮੱਸਿਆਵਾ ਹੱਲ ਦਾ ਇੱਕ ਸਾਧਨ ਹੈ। ਉਨ੍ਹਾਂ ਆਈਆਈਟੀਜ਼ ਜਿਹੇ ਸੰਸਥਾਨਾਂ ਉੱਤੇ ਮਾਣ ਪ੍ਰਗਟਾਉਂਦਿਆਂ ਕਿਹਾ ਕਿ ਜਿਵੇਂ ਇਹ ਸਭ ਅੱਜ ਤੇਜ਼ੀ ਨਾਲ ਅੱਗੇ ਵਧਦੇ ਜਾ ਰਹੇ ਹਨ, ਨਵੀਨਤਾ ਲਈ ਇਸੇ ਊਰਜਾ ਨੇ ਸਾਡੇ ਦੇਸ਼ ਨੂੰ ਹਜ਼ਾਰਾਂ ਸਾਲਾਂ ਤੱਕ ਜਿਊਂਦਾ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਅਤੇ ਭਵਿੱਖ ਲਈ ਫਿਟ ਰਹਿਣ ਦੀ ਬੇਨਤੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੁਪਨੇ ਤੇ ਇੱਛਾਵਾਂ ਹੀ ਭਾਰਤ ਦੇ ਭਵਿੱਖ ਨੂੰ ਆਕਾਰ ਦਿੰਦੀਆਂ ਹਨ। ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਆਈਆਈਟੀ ਗੁਵਾਹਾਟੀ ਨੇ ਪਹਿਲਾਂ ਹੀ ਇਸ ਦਿਸ਼ਾ ਵਿੱਚ ਜਤਨ ਕਰਨੇ ਅਰੰਭ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਇਸ ਸੰਸਥਾਨ ਦੇ ਜਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਹਾਮਾਰੀ ਦੌਰਾਨ ਅਕਾਦਮਿਕ ਸੈਸ਼ਨ ਤੇ ਖੋਜਕਾਰਜ ਜਾਰੀ ਰੱਖਣ ਵਿੱਚ ਅਸਾਨੀ ਦੇ ਬਾਵਜੂਦ ਇਹ ਦੇਸ਼ ਨੂੰ ਆਤਮਨਿਰਭਰ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।

 https://pib.gov.in/PressReleseDetail.aspx?PRID=1657699

 

ਆਈਆਈਟੀ, ਗੁਵਾਹਾਟੀ ਦੀ ਕਨਵੋਕੇਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1657710

 

ਪ੍ਰਧਾਨ ਮੰਤਰੀ ਦੁਆਰਾ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਚ ਸੰਬੋਧਨ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 75 ਵਰ੍ਹੇ ਪਹਿਲਾਂ ਸਮੁੱਚੇ ਸੰਸਾਰ ਲਈ ਮਨੁੱਖੀ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਸੰਸਥਾਨ ਦੀ ਸਿਰਜਣਾ ਹੋਈ ਸੀ ਅਤੇ ਜੰਗ ਦੀ ਦਹਿਸ਼ਤ ਤੋਂ ਇੱਕ ਨਵੀਂ ਆਸ ਜਾਗੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਚਾਰਟਰ ਦੇ ਬਾਨੀ ਹਸਤਾਖਰਕਰਤਾ ਹੋਣ ਦੇ ਨਾਤੇ ਭਾਰਤ ਉਸ ਸ੍ਰੇਸ਼ਟ ਦੂਰਦ੍ਰਿਸ਼ਟੀ ਦਾ ਹਿੱਸਾ ਸੀ ਜਿਸ ਰਾਹੀਂ ਭਾਰਤ ਦਾ ਆਪਣਾ ਵਸੂਧੈਵ ਕੁਟੁੰਬਕਮਦਾ ਦਰਸ਼ਨ ਪ੍ਰਤੀਬਿੰਬਤ ਹੋਇਆ ਸੀ ਜੋ ਸਮੁੱਚੀ ਸਿਰਜਣਾ ਨੂੰ ਇੱਕ ਪਰਿਵਾਰ ਮੰਨਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਆਪਕ ਸੁਧਾਰਾਂ ਤੋਂ ਬਿਨਾ ਸੰਯੁਕਤ ਰਾਸ਼ਟਰ ਸਾਹਵੇਂ ਇਸ ਵੇਲੇ ਆਪਣਾ ਭਰੋਸਾ ਕਾਇਮ ਕਰਨ ਦਾ ਸੰਕਟ ਹੈ ਅਤੇ ਅੱਜ ਦੀਆਂ ਚੁਣੌਤੀਆਂ ਦਾ ਸਾਹਮਣਾ ਵੇਲਾਵਿਹਾਅ ਚੁੱਕੇ ਢਾਂਚਿਆਂ ਨਾਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਅਜੋਕੇ ਆਪਸ ਚ ਜੁੜੇ ਵਿਸ਼ਵ ਵਿੱਚ ਸਾਨੂੰ ਇੱਕ ਅਜਿਹੇ ਸੁਧਰੇ ਬਹੁਪੱਖਵਾਦ ਦੀ ਲੋੜ ਹੈ ਜੋ ਅਜੋਕੀਆਂ ਹਕੀਕਤਾਂ ਨੂੰ ਪ੍ਰਤੀਬਿੰਬਤ ਕਰਦਾ ਹੋਵੇ; ਸਾਰੀਆਂ ਸਬੰਧਿਤ ਧਿਰਾਂ ਦੀ ਆਵਾਜ਼ ਬਣੇ; ਸਮਕਾਲੀ ਚੁਣੌਤੀਆਂ ਦਾ ਹੱਲ ਲੱਭੇ; ਅਤੇ ਮਨੁੱਖੀ ਭਲਾਈ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੋਵੇ। ਭਾਰਤ ਹੋਰ ਸਾਰੇ ਦੇਸ਼ਾਂ ਨਾਲ ਇਹ ਸਭ ਕਰਨ ਦਾ ਚਾਹਵਾਨ ਹੈ।

https://pib.gov.in/PressReleseDetail.aspx?PRID=1657623

 

ਕੈਬਨਿਟ ਨੇ ਮਾਰਕਿਟਿੰਗ ਸੀਜ਼ਨ 2021-22 ਲਈ ਰਬੀ ਫਸਲਾਂ ਦੇ ਲਈ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਨੂੰ ਪ੍ਰਵਾਨਗੀ ਦਿੱਤੀ

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਰਬੀ ਦੇ ਮਾਰਕਿਟਿੰਗ ਸੀਜ਼ਨ (ਆਰਐੱਮਐੱਸ) 2021-22ਦੀਆਂ ਸਾਰੀਆਂ ਅਧਿਦੇਸ਼ਿਤ ਰਬੀ ਫਸਲਾਂ ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਵਿੱਚ ਵਾਧਾ ਕਰਨ ਸਬੰਧੀ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਵਿੱਚ ਇਹ ਵਾਧਾ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਨੁਰੂਪ ਹਨ। ਪੋਸ਼ਣ ਜ਼ਰੂਰਤਾਂ ਅਤੇ ਬਦਲਦੀਅਹਾਰ ਸ਼ੈਲੀ ਨੂੰ ਦੇਖਦੇ ਹੋਏ ਅਤੇ ਦਾਲ਼ਾਂ ਅਤੇ ਤੇਲ ਬੀਜਾਂ ਦੇ ਉਤਪਾਦਨ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਦੇ ਲਈਸਰਕਾਰ ਨੇ ਇਨ੍ਹਾਂ ਫਸਲਾਂ ਦੇ ਲਈ ਤੁਲਨਾਤਮਕ ਤੌਰ ਤੇ ਉੱਚਤਰ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਨਿਰਧਾਰਿਤ ਕੀਤਾ ਹੈ। ਆਲਮੀ ਕੋਵਿਡ-19 ਮਹਾਮਾਰੀ ਅਤੇ ਇਸ ਤੋਂ ਬਾਅਦ ਰਾਸ਼ਟਰਵਿਆਪੀ ਲੌਕਡਾਊਨ ਦੇ ਬਾਵਜੂਦ ਸਰਕਾਰ ਦੁਆਰਾ ਸਮੇਂ ਤੇ ਕੀਤੀ ਗਈ ਦਖਲਅੰਦਾਜ਼ੀ ਦੇ ਸਦਕਾ ਆਰਐੱਮਐੱਸ 2020-21 ਦੇ ਲਈ ਲਗਭਗ 39 ਮਿਲੀਅਨ ਟਨ ਕਣਕ ਦੀ ਸਰਬਕਾਲੀ ਰਿਕਾਰਡ ਖਰੀਦ ਹੋਈ ਹੈ।

https://pib.gov.in/PressReleseDetail.aspx?PRID=1657423

 

ਟੈਕਸਟਾਈਲ ਉਦਯੋਗ 'ਤੇ ਕੋਵਿਡ-19 ਮਹਾਮਾਰੀ ਦਾ ਪ੍ਰਭਾਵ

ਟੈਕਸਟਾਈਲ ਸੈਕਟਰ ਬਹੁਤ ਸੰਗਠਿਤ ਖੇਤਰ ਹੈ। ਕੋਵਿਡ ਮਹਾਮਾਰੀ ਕਾਰਨ ਟੈਕਸਟਾਈਲ ਸੈਕਟਰ ਵਿਚਲੀਆਂ ਸਥਿਤੀਆਂ ਨੂੰ ਸੁਧਾਰਨ ਅਤੇ ਸੈਕਟਰ ਵਿੱਚ ਉਤਪਾਦਨ, ਮਾਰਕਿਟਿੰਗ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਵਿਸ਼ੇਸ਼ ਉਪਾਅ ਸ਼ੁਰੂ ਕੀਤੇ ਹਨ। ਸਰਕਾਰ ਨੇ ਇੱਕ ਅਧਿਐਨ ਕੀਤਾ ਹੈ, ਜਿਵੇਂ ਕਿ ਸੈਕਟਰ ਨੂੰ ਹੋਏ ਸੰਕਟ ਦਾ ਪਤਾ ਲਗਾਉਣ ਲਈ ਭਾਰਤੀ ਰੇਸ਼ਮ ਉਦਯੋਗ ਉੱਤੇ ਕੋਵਿਡ-19 ਮਹਾਮਾਰੀ ਦਾ ਪ੍ਰਭਾਵਉਦਯੋਗ ਨੂੰ ਉਤਪਾਦਨ, ਕੋਕੂਨ ਅਤੇ ਕੱਚੇ ਰੇਸ਼ਮ ਦੀਆਂ ਕੀਮਤਾਂ, ਆਵਾਜਾਈ ਦੀ ਸਮੱਸਿਆ, ਹੁਨਰਮੰਦ ਕਾਮਿਆਂ ਦੀ ਉਪਲੱਬਧਤਾ, ਕੱਚੇ ਰੇਸ਼ਮ ਅਤੇ ਰੇਸ਼ਮ ਦੇ ਉਤਪਾਦਾਂ ਦੀ ਵਿਕਰੀ, ਕਾਰਜਸ਼ੀਲ ਪੂੰਜੀ ਅਤੇ ਨਕਦੀ ਦੇ ਪ੍ਰਵਾਹ, ਘਟੇ ਨਿਰਯਾਤ / ਆਯਾਤ ਦੇ ਆਦੇਸ਼ਾਂ ਦੀਆਂ ਪਾਬੰਦੀਆਂ ਤੋਂ ਇਲਾਵਾ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਅੰਤਰਰਾਸ਼ਟਰੀ ਮਾਰਕਿਟ ਵਿੱਚ ਸਾਰੇ ਟੈਕਸਾਂ/ਟੈਕਸਾਂ ਦੀ ਛੂਟ ਦੇ ਕੇ ਟੈਕਸਟਾਈਲ ਸੈਕਟਰ ਨੂੰ ਪ੍ਰਤੀਯੋਗੀ ਬਣਾਉਣ ਲਈ, ਸਰਕਾਰ ਨੇ ਆਰਐੱਸਸੀਟੀਐੱਲ (ਰਾਜ ਅਤੇ ਕੇਂਦਰੀ ਟੈਕਸਾਂ ਅਤੇ ਲੇਵੀਜ਼ ਦੀ ਰਿਬੇਟ) ਸਕੀਮ ਨੂੰ ਉਦੋਂ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਜਦੋਂ ਤੱਕ ਆਰਐੱਸਟੀਐੱਲ ਸਕੀਮ ਨੂੰ ਨਿਰਯਾਤ ਉਤਪਾਦਾਂ (ਆਰਓਡੀਟੀਈਪੀ) 'ਤੇ ਡਿਊਟੀਆਂ ਅਤੇ ਟੈਕਸਾਂ ਦੀ ਰਕਮ ਦੇ ਨਾਲ ਮਿਲਾ ਦਿੱਤਾ ਜਾਂਦਾ ਹੈ। ਇਸ ਮੰਤਵ ਲਈ ਸਰਕਾਰ ਨੇ ਫੰਡਾਂ ਦੀ ਐਡਹਾਕ ਅਲਾਟਮੈਂਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਆਰਐੱਸਸੀਟੀਐੱਲ ਸਕੀਮ ਅਧੀਨ ਡਿਊਟੀ ਕ੍ਰੈਡਿਟ ਸਕ੍ਰਿਪਟ ਜਾਰੀ ਕਰਨ ਲਈ ਵਿੱਤੀ ਸਾਲ 2020-21 ਲਈ 7398 ਕਰੋੜ ਰੁਪਏ ਵੰਡੇ ਹਨ, ਇਸ ਤੋਂ ਇਲਾਵਾ, ਐੱਮਐੱਮਐੱਫ ਸੈਕਟਰ ਵਿੱਚ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਪੀਟੀਏ (ਐਂਟੀ ਡੰਪਿੰਗ ਡਿਊਟੀ) ਨੂੰ ਹਟਾ ਦਿੱਤਾ ਹੈ, ਜੋ ਐੱਮਐੱਮਐੱਫ ਫਾਈਬਰ ਅਤੇ ਧਾਗੇ ਦੇ ਨਿਰਮਾਣ ਲਈ ਇੱਕ ਕੱਚਾ ਮਾਲ ਹੈ। ਭਾਰਤ ਸਰਕਾਰ ਨੇ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਇੱਕ ਵਿਸ਼ੇਸ਼ ਆਰਥਿਕ ਪੈਕੇਜ ਐਲਾਨ ਕੀਤਾ ਹੈ ਤਾਂ ਕਿ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਜਾ ਸਕੇ। ਵੱਖ-ਵੱਖ ਸੈਕਟਰਾਂ ਲਈ ਰਾਹਤ ਅਤੇ ਉਧਾਰ ਸਹਾਇਤਾ ਉਪਾਵਾਂ ਦੀ ਘੋਸ਼ਣਾ ਕੀਤੀ ਗਈ ਹੈ। ਬੁਣਕਰ ਅਤੇ ਕਾਰੀਗਰ ਆਪਣੇ ਕਾਰੋਬਾਰਾਂ ਨੂੰ ਮੁੜ ਸੁਰਜੀਤ ਕਰਨ ਲਈ ਇਨ੍ਹਾਂ ਰਾਹਤ ਅਤੇ ਉਧਾਰ ਸਹਾਇਤਾ ਉਪਾਵਾਂ ਦਾ ਲਾਭ ਲੈ ਸਕਦੇ ਹਨ ਜੋ ਕੋਵਿਡ-19 ਮਹਾਮਾਰੀ ਨਾਲ ਲੋੜੀਂਦੀ ਲੌਕਡਾਊਨ ਕਾਰਨ ਦੁਖੀ ਸਨ।

https://pib.gov.in/PressReleseDetail.aspx?PRID=1657698

ਮਹਾਮਾਰੀ ਦੌਰਾਨ ਆਂਗਨਵਾੜੀ ਵਰਕਰਾਂ, ਮਹਿਲਾਵਾਂ ਅਤੇ ਬੱਚਿਆਂ ਲਈ ਸਮਾਜਿਕ ਸੁਰੱਖਿਆ

ਕੋਵਿਡ-19 ਮਹਾਮਾਰੀ ਕਾਰਨ ਦੇਸ਼ ਵਿੱਚ ਚਲ ਰਹੇ ਵਿਸ਼ੇਸ਼ ਹਾਲਾਤਾਂ ਦੇ ਮੱਦੇਨਜ਼ਰ, 51-59 ਸਾਲ ਦੀ ਉਮਰ ਸਮੂਹ (1.6.2017 ਤੱਕ) (ਏਡਬਲਿਊਡਬਲਿਊ/ ਏਡਬਲਿਊਐੱਚ) ਲਈ ਉਮਰ ਕਵਰ 30,000 ਰੁਪਏ ਤੋਂ ਵਧਾ ਕੇ 2,00,000 ਕਰ ਦਿੱਤਾ ਗਿਆ ਹੈ। ਹਾਲਾਂਕਿ, ਆਂਗਨਵਾੜੀ ਵਰਕਰਾਂ / ਹੈਲਪਰਾਂ ਲਈ ਉਪਰੋਕਤ ਸਮਾਜਿਕ ਸੁਰੱਖਿਆ ਬੀਮਾ ਯੋਜਨਾਵਾਂ ਨੂੰ ਹੁਣ 1 ਅਪ੍ਰੈਲ, 2020 ਤੋਂ ਪੂਰੀ ਪ੍ਰੀਮੀਅਮ ਭੁਗਤਾਨ ਪ੍ਰਣਾਲੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮੰਤਰਾਲੇ ਨੇ ਡੀਐੱਫ਼ਐੱਸ, ਵਿੱਤ ਮੰਤਰਾਲੇ ਨੂੰ ਪੀਐੱਮਜੇਜੇਬੀਵਾਈ/ਪੀਐੱਮਐੱਸਬੀਵਾਈ/ਏਕੇਬੀਵਾਈ / ਐੱਫ਼ਸੀਆਈ ਆਦਿ ਨੂੰ 31 ਮਈ, 2021 ਤੱਕ ਲਾਗੂ ਕਰਨ ਲਈ ਕਿਹਾ ਹੈ। ਕੋਵਿਡ-19 ਦੌਰਾਨ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੂੰ ਅਨਾਜ, ਦਾਲ਼ਾਂ, ਤੇਲ ਆਦਿ ਸਮੇਤ ਖੁਰਾਕ ਸੁਰੱਖਿਆ ਭੱਤਾ (ਐੱਫ਼ਐੱਸਏ) (ਖਾਣਾ ਪਕਾਉਣ ਦੀ ਕੀਮਤ ਦੇ ਬਰਾਬਰ) ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ। ਇਸ ਸਮੇਂ ਤੱਕ ਸਾਰੇ ਯੋਗ ਬੱਚਿਆਂ ਲਈ ਉਪਰੋਕਤ ਮਹਾਮਾਰੀ ਕਾਰਨ ਉਨ੍ਹਾਂ ਦੇ ਸਕੂਲ ਬੰਦ ਹਨ। ਇਸ ਮੰਤਵ ਲਈ ਮੌਜੂਦਾ ਹਾਲਤਾਂ ਦੇ ਅਨੁਕੂਲ ਫੈਸਲੇ ਸਬੰਧਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਲਏ ਜਾ ਸਕਦੇ ਹਨ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅੱਗੇ ਸਲਾਹ ਦਿੱਤੀ ਗਈ ਸੀ ਕਿ ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਦਾ ਸਾਹਮਣਾ ਕਰਨ ਲਈ ਸਾਰੇ ਸਾਵਧਾਨੀ ਉਪਾਵਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

https://pib.gov.in/PressReleseDetail.aspx?PRID=1657677

 

ਵਿਸ਼ਵ ਮਹਾਮਾਰੀ ਦੌਰਾਨ ਚੋਣਾਂ ਦਾ ਆਯੋਜਨ-ਈਸੀਆਈ ਦੇ ਵੈਬੀਨਾਰ ਵਿੱਚ ਵਿਭਿੰਨ ਦੇਸ਼ਾਂ ਨੇ ਵਡਮੁੱਲੇ ਵਿਚਾਰ ਵਿਅਕ‍ਤ ਕੀਤੇ

ਮੁੱਖ ਚੋਣ ਕਮਿਸ਼ਨਰ, ਸ਼੍ਰੀ ਸੁਨੀਲ ਅਰੋੜਾ ਨੇ ਦੁਨੀਆ ਵਿੱਚ ਲੋਕਤੰਤਰ ਨੂੰ ਹੁਲਾਰਾ ਦੇਣ ਲਈ ਸਮਾਂਬੱਧ,  ਸੁਤੰਤਰ,  ਨਿਰਪੱਖ ਅਤੇ ਸਹਿਭਾਗੀ ਚੋਣਾਂ ਦੇ ਸੰਚਾਲਨ ਲਈ ਅੱਜ ਕਈ ਦੇਸ਼ਾਂ ਦੀਆਂ ਚੋਣ ਪ੍ਰਬੰਧਨ ਸੰਸਥਾਵਾਂ  (ਈਐੱਮਬੀ)  ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ ਕੋਵਿਡ-19  ਦੌਰਾਨ ਚੋਣ ਆਯੋਜਿਤ ਕਰਨ ਦੀਆਂ ਸਮੱਸਿਆਵਾਂਚੁਣੌਤੀਆਂ ਅਤੇ ਪ੍ਰੋਟੋਕੋਲ :  ਦੇਸ਼  ਦੇ ਅਨੁਭਵਾਂ ਨੂੰ ਸਾਂਝਾ ਕਰਨਾ,  ਵਿਸ਼ੇ ‘ਤੇ ਆਯੋਜਿਤ ਅੰਤਰਰਾਸ਼ਟਰੀ ਵੈਬੀਨਾਰ ਦੇ ਸਮਾਪਤੀ ਸੈਸ਼ਨ ਦੌਰਾਨ ਆਪਣੇ ਸੰਬੋਧਨ ਵਿੱਚ ਸ਼੍ਰੀ ਅਰੋੜਾ ਨੇ ਇਸ ਘਟਨਾ ਕਾਰਨ ਪੈਦਾ ਹੋਈਆਂ ਸਾਂਝੀਆਂ ਚੁਣੌਤੀਆਂ ‘ਤੇ ਚਨਾਣ ਪਾਇਆ ਮੁੱਖ ਚੋਣ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਵੈਬੀਨਾਰ ਵਿੱਚ ਚੋਣ ਸੰਚਾਲਨ ਨਾਲ ਜੁੜੇ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣ  ਦਾ ਮਹੱਤਵ ਸਪਸ਼ਟ ਤੌਰ ‘ਤੇ ਪ੍ਰਗਟ ਹੋਇਆ ਹੈ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰਾ ਨੇ ਆਪਣੇ ਸੰਬੋਧਨ ਵਿੱਚ ਜ਼ੋਰ ਦੇ ਕੇ ਕਿਹਾ ਕਿ ਕੋਵਿਡ-19 ਦੀ ਛਾਇਆ ਵਿੱਚ ਚੋਣ ਨਾ ਕੇਵਲ ਸੁਤੰਤਰ ਅਤੇ ਨਿਰਪੱਖ ਹੋਣੀ ਚਾਹੀਦੀ ਹੈ ਬਲਕਿ ਮਤਦਾਤਾਵਾਂ  ਦੇ ਨਾਲ-ਨਾਲ ਮਤਦਾਨ  ਅਧਿਕਾਰੀਆਂ ਅਤੇ ਡਿਊਟੀ ‘ਤੇ ਤੈਨਾਤ ਸੁਰੱਖਿਆ ਕਰਮੀਆਂ ਦੀ ਸੁਰੱਖਿਆ ਵੀ ਸੁਨਿਸ਼ਚਿਤ ਹੋਣੀ ਚਾਹੀਦੀ ਹੈ  ਉਨ੍ਹਾਂ ਨੇ ਕਿਹਾ ਕਿ ਕਈ ਦੇਸ਼ਾਂ ਦੀਆਂ ਪੇਸ਼ਕਾਰੀਆਂ ਨੇ ਦਰਸਾਇਆ ਕਿ ਚੋਣ ਤੋਂ ਪਹਿਲਾਂ,  ਚੋਣ ਦੌਰਾਨ,  ਅਤੇ ਚੋਣ  ਦੇ ਬਾਅਦ ਲਈ ਵਿਆਪਕ ਤੌਰ ‘ਤੇ ਜ਼ਰੂਰੀ ਤਿਆਰੀਆਂ ਕੀਤੀਆਂ ਗਈਆਂ ਹਨ  ਸਭ ਤੋਂ ਵੱਡੀ ਚਿੰਤਾ ਇਹ ਸੁਨਿਸ਼ਚਿਤ ਕਰਨਾ ਹੈ ਕਿ ਮਤਦਾਤਾ ਕੋਵਿਡ  ਦੇ ਇਸ ਦੌਰ ਵਿੱਚ ਮਤਦਾਨ  ਕਰਦੇ ਸਮੇਂ ਸੁਰੱਖਿਅਤ ਮਹਿਸੂਸ ਕਰਨ

https://pib.gov.in/PressReleseDetail.aspx?PRID=1657511

 

ਮਹਿਲਾਵਾਂ ਦੇ ਖ਼ਿਲਾਫ਼ ਘਰੇਲੂ ਹਿੰਸਾ ਵਿੱਚ ਵਾਧਾ

ਕੋਵਿਡ 19 ਮਹਾਮਾਰੀ ਦੇ ਕਾਰਨ ਲੌਕਡਾਊਨ ਦੀ ਸ਼ੁਰੂਆਤ ਤੋਂ, ਨੈਸ਼ਨਲ ਕਮਿਸ਼ਨ ਫਾਰ ਵਿਮਨ (ਐੱਨਸੀਡਬਲਿਊ) ਨੇ ਇਲੈਕਟ੍ਰੌਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਐਡ ਮੁਹਿੰਮ ਦੀ ਸ਼ੁਰੂਆਤ ਕੀਤੀ ਜੋ ਮਹਿਲਾਵਾਂ ਨੂੰ ਕਿਸੇ ਕਿਸਮ ਦੀ ਹਿੰਸਾ ਬਾਰੇ ਅੱਗੇ ਆਉਣ ਅਤੇ ਇਸਦੀ ਰਿਪੋਰਟ ਦੇਣ ਲਈ ਪ੍ਰੇਰਿਤ ਕਰਦੀ ਹੈ। ਅੱਗੇ, ਨਿਯਮਿਤ ਢੰਗ ਦੁਆਰਾ ਪ੍ਰਾਪਤ ਕੀਤੀ ਸ਼ਿਕਾਇਤ ਦੇ ਪਰਬੰਧਨ ਕਰਨ ਤੋਂ ਇਲਾਵਾ, ਐੱਨਸੀਡਬਲਿਊ ਦੁਆਰਾ 10.04.2020 ਨੂੰ ਘਰੇਲੂ ਹਿੰਸਾ ਦਾ ਕੇਸ ਰਿਪੋਰਟ ਕਰਨ ਲਈ ਇੱਕ ਵਟਸਐਪ ਨੰਬਰ 7217735372 ਸ਼ੁਰੂ ਕੀਤਾ ਗਿਆ ਹੈ। ਐੱਨਸੀਡਬਲਿਊ ਦੁਆਰਾ ਪ੍ਰਦਾਨ ਕੀਤੇ ਗਏ ਵਾਧੂ ਤਰੀਕਿਆਂ ਨਾਲ ਕੇਸਾਂ ਦੀ ਰਿਪੋਰਟਿੰਗ ਵਿੱਚ ਸਹਾਇਤਾ ਮਿਲੀ, ਜਿਨ੍ਹਾਂ ਵਿੱਚ ਉਹ ਮਹਿਲਾਵਾਂ ਵੀ ਸ਼ਾਮਲ ਹਨ ਜੋ ਪਿਛਲੇ ਕਈ ਸਾਲਾਂ ਤੋਂ ਘਰ ਵਿੱਚ ਹਿੰਸਾ ਦਾ ਸਾਹਮਣਾ ਕਰ ਰਹੀਆਂ ਸਨ। ਐੱਨਸੀਡਬਲਿਊ ਦੁਆਰਾ ਪ੍ਰਾਪਤ ਸ਼ਿਕਾਇਤਾਂ ਤੇ ਪੀੜਤ ਲੋਕਾਂ, ਪੁਲਿਸ ਅਤੇ ਹੋਰ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਪੁਲਿਸਅਤੇ ਪਬਲਿਕ ਆਰਡਰਭਾਰਤ ਦੇ ਸੰਵਿਧਾਨ ਦੀ ਸੱਤਵੀਂ ਸੂਚੀ ਦੇ ਅਧੀਨ ਰਾਜ ਦੇ ਵਿਸ਼ੇ ਹਨ। ਕਾਨੂੰਨ ਵਿਵਸਥਾ ਬਣਾਈ ਰੱਖਣਾ, ਮਹਿਲਾਵਾਂ ਦੇ ਖ਼ਿਲਾਫ਼ ਘਰੇਲੂ ਹਿੰਸਾ ਦੀ ਰੋਕਥਾਮ ਸਮੇਤ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਮੁੱਖ ਤੌਰ ਤੇ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਫਿਰ ਵੀ, ਮਹਿਲਾਵਾਂ ਦੀ ਸੁਰੱਖਿਆ ਨੂੰ ਉੱਚ ਤਰਜੀਹ ਦਿੰਦੇ ਹੋਏ, ਪਿਛਲੇ ਛੇ ਮਹੀਨਿਆਂ ਦੌਰਾਨ ਕੇਂਦਰ ਸਰਕਾਰ ਨੇ ਵੀ ਇਸ ਸੰਬੰਧੀ ਕਈ ਪਹਿਲਕਦਮੀਆਂ ਕੀਤੀਆਂ ਹਨ।ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleseDetail.aspx?PRID=1657678

 

ਕੋਵਿਡ-19 ਦੌਰਾਨ ਆਰਟੀਆਈ ਦਾ ਨਿਰਵਿਘਨ ਕੰਮਕਾਜ ਚਲ ਰਿਹਾ ਸੀ

 

ਉੱਤਰ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਕੇਂਦਰੀ ਸੂਚਨਾ ਕਮਿਸ਼ਨ ਨੇ ਟੈਕਨੋਲੋਜੀ ਦੀ ਵਰਤੋਂ ਰਾਹੀਂ ਆਡੀਓ / ਵੀਡੀਓ ਸੁਵਿਧਾਵਾਂ ਦੇ ਜ਼ਰੀਏ ਦੂਜੀ ਅਪੀਲ / ਸ਼ਿਕਾਇਤਾਂ ਦੀ ਸੁਣਵਾਈ ਦੀ ਸੁਵਿਧਾ ਲਈ ਕਦਮ ਚੁੱਕੇ ਗਏ। ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ, ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਕੇਂਦਰੀ ਸੂਚਨਾ ਕਮਿਸ਼ਨ ਦਾ ਸਬੰਧ ਹੈ, ਮਾਰਚ, 2020 ਤੋਂ 17.09.2020 ਤੱਕ ਕੁੱਲ 4491 ਔਨਲਾਈਨ ਬੇਨਤੀਆਂ ਤੇ ਕਾਰਵਾਈ ਕੀਤੀ ਗਈ ਹੈ।

 

https://pib.gov.in/PressReleseDetail.aspx?PRID=1657765

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਚੰਡੀਗੜ੍ਹ: ਚੰਡੀਗੜ੍ਹ ਯੂਟੀ ਪ੍ਰਸ਼ਾਸਕ ਨੇ ਸਕੱਤਰ ਸਿੱਖਿਆ ਨੂੰ ਨਿਰਦੇਸ਼ ਦਿੱਤੇ ਹਨ ਕਿ ਜਦੋਂ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਖ਼ਾਸ ਕਲਾਸਾਂ ਲਈ ਆਪਣੇ ਮਾਪਿਆਂ ਦੀ ਆਗਿਆ ਲੈ ਕੇ ਸਕੂਲ ਕੈਂਪਸ ਆ ਰਹੇ ਹਨ ਤਾਂ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਸੁਨਿਸ਼ਚਿਤ ਕੀਤਾ ਜਾਵੇ। ਉਨ੍ਹਾਂ ਅਧਿਆਪਕਾਂ ਨੂੰ ਸਲਾਹ ਦਿੱਤੀ ਕਿ ਉਹ ਨਿਯਮਤ ਤੌਰ ਤੇ ਕੋਵਿਡ ਲਈ ਮੈਡੀਕਲ ਟੈਸਟ ਕਰਵਾਉਣ।
  • ਪੰਜਾਬ: ਪੰਜਾਬ ਸਰਕਾਰ ਨੇ ਸਕੂਲੀ ਬੱਚਿਆਂ ਲਈ ਸਰੀਰਕ ਸਿੱਖਿਆ ਸੰਬੰਧੀ ਗਤੀਵਿਧੀਆਂ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਕੋਵਿਡ-19 ਤੋਂ ਬਾਅਦ ਸਕੂਲ ਮੁੜ ਖੋਲ੍ਹਣ ਉਪਰੰਤ ਲਾਗੂ ਕੀਤਾ ਜਾਵੇਗਾ। ਇਹ ਸਰੀਰਕ ਗਤੀਵਿਧੀਆਂ ਵਿਦਿਆਰਥੀਆਂ ਨੂੰ ਸਰੀਰਕ ਤੌਰ ਤੇ ਤੰਦਰੁਸਤ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਲਚਕਤਾ ਵਧਾਉਣ ਅਤੇ ਉਨ੍ਹਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਨਗੀਆਂ ਇਹ ਵਿਦਿਆਰਥੀਆਂ ਦੀ ਸਹਿਣਸ਼ੀਲਤਾ, ਫੋਕਸ ਅਤੇ ਸਰੀਰਕ ਸੰਤੁਲਨ ਨੂੰ ਵੀ ਵਧਾਏਗਾ ਉਹ ਸਰੀਰਕ ਗਤੀਵਿਧੀਆਂ ਦੁਆਰਾ ਅਗਵਾਈ ਦੀ ਭਾਵਨਾ ਵੀ ਵਿਕਸਿਤ ਕਰਨਗੇ
  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ 210 ਨਵੇਂ ਕੋਵਿਡ-19 ਪਾਜ਼ਿਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ਵਿੱਚੋਂ, ਈਟਾਨਗਰ ਰਾਜਧਾਨੀ ਖੇਤਰ ਵਿੱਚ ਪਿਛਲੇ ਚੌਵੀ ਘੰਟਿਆਂ ਵਿੱਚ 101 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।
  • ਅਸਾਮ: ਪਿਛਲੇ 24 ਘੰਟਿਆਂ ਦੌਰਾਨ ਆਸਾਮ ਵਿੱਚ 1795 ਕੋਵਿਡ-19 ਮਰੀਜ਼ਾਂ ਨੂੰ ਰਿਕਵਰੀ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਰਾਜ ਵਿੱਚ ਕੋਵਿਡ-19 ਦੇ ਕੁੱਲ ਕੇਸ 159320 ਤੱਕ ਪਹੁੰਚ ਗਏ ਹਨ। ਇਨ੍ਹਾਂ ਵਿੱਚੋਂ 129130 ਕੇਸ ਡਿਸਚਾਰਜ ਹਨ ਅਤੇ 29609 ਕੇਸ ਐਕਟਿਵ ਹਨ।
  • ਮਣੀਪੁਰ: ਮਣੀਪੁਰ ਵਿੱਚ 116 ਨਵੇਂ ਕੋਵਿਡ-19 ਪਾਜ਼ਿਟਿਵ ਕੇਸਾਂ ਦਾ ਪਤਾ ਲੱਗਿਆ ਹੈ ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 9010 ਹੋ ਗਈ ਹੈ। 76 ਫ਼ੀਸਦੀ ਰਿਕਵਰੀ ਦਰ ਨਾਲ 2113 ਐਕਟਿਵ ਮਾਮਲੇ ਹਨ। ਦੋ ਮਰੀਜ਼ਾਂ ਦੇ ਮਰਨ ਨਾਲ ਕੋਵਿਡ-19 ਕਾਰਨ ਮਣੀਪੁਰ ਵਿੱਚ ਮਰਨ ਵਾਲਿਆਂ ਦੀ ਗਿਣਤੀ 59 ਹੋ ਗਈ ਹੈ।
  • ਮੇਘਾਲਿਆ: ਮੇਘਾਲਿਆ ਵਿੱਚ ਕੁੱਲ ਐਕਟਿਵ ਮਾਮਲੇ 2169 ਹੋ ਗਏ ਹਨ। ਇਨ੍ਹਾਂ ਵਿੱਚੋਂ 355 ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਕੇਸ ਹਨ। ਰਾਜ ਵਿੱਚ ਕੁੱਲ ਰਿਕਵਰ ਕੀਤੇ ਕੇਸ 2527 ਹਨ।
  • ਮਿਜ਼ੋਰਮ: ਕੱਲ ਮਿਜ਼ੋਰਮ ਵਿੱਚ ਕੋਵਿਡ-19 ਦੇ 107 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਕੁੱਲ ਕੇਸ 1692 ਤੱਕ ਪਹੁੰਚ ਗਏ ਹਨ ਜਿਨ੍ਹਾਂ ਵਿੱਚੋਂ 680 ਐਕਟਿਵ ਮਾਮਲੇ ਹਨ।
  • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਦੇ ਕੁੱਲ ਪਾਜ਼ਿਟਿਵ ਮਾਮਲਿਆਂ ਵਿੱਚੋਂ 2614 ਹਥਿਆਰਬੰਦ ਸੈਨਾਵਾਂ ਅਤੇ ਪੁਲਿਸ ਦੇ ਕੇਸ ਹਨ, 1448 ਵਾਪਸ ਆਏ ਲੋਕਾਂ ਦੇ ਕੇਸ ਹਨ, 1154 ਕੇਸ ਸੰਪਰਕ ਤੋਂ ਹਨ ਅਤੇ 326 ਫਰੰਟਲਾਈਨ ਕਰਮਚਾਰੀਆਂ ਦੇ ਕੇਸ ਹਨ। ਕੋਵਿਡ ਦੇ ਨਵੇਂ ਮਾਮਲਿਆਂ ਦੀ ਪਛਾਣ ਦੇ ਮੱਦੇਨਜ਼ਰ, ਕੋਹੀਮਾ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਈ ਸਕੂਲ ਖੇਤਰ, ਲੈਰੀ ਕਲੋਨੀ, ਲੋਅਰ ਏਜੀ ਅਤੇ ਟੀ ਖੇਲ ਵਿੱਚ ਕਈ ਘਰਾਂ ਨੂੰ ਸੀਲ ਕਰ ਦਿੱਤਾ ਹੈ।
  • ਕੇਰਲ: ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਕੇਰਲ ਦੀ ਟੈਸਟ ਪਾਜ਼ੀਟੀਵਿਟੀ ਦਰ 9.1% ਤੱਕ ਪਹੁੰਚ ਗਈ ਹੈ, ਜੋ ਕਿ ਰਾਸ਼ਟਰੀ ਔਸਤ 8.7% ਨੂੰ ਪਾਰ ਕਰ ਗਈ ਹੈ ਸਟੇਟ ਸੋਸ਼ਲ ਸਿਕਿਓਰਿਟੀ ਮਿਸ਼ਨ ਦੇ ਡਾਇਰੈਕਟਰ ਡਾ. ਮੁਹੰਮਦ ਅਸ਼ੀਲ ਨੇ ਕਿਹਾ ਹੈ ਕਿ ਟੀਪੀਆਰ ਅਕਤੂਬਰ-ਨਵੰਬਰ ਦੇ ਅੰਤ ਤੱਕ ਸਿਖਰ ਤੇ ਹੋਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਜ ਵਿੱਚ ਪ੍ਰਤੀ ਮਿਲੀਅਨ ਮੌਤਾਂ ਹਾਲੇ ਵੀ ਘੱਟ ਹਨ। ਰਾਜ ਵਿੱਚ ਅੱਜ ਇੱਕ ਹੋਰ ਕੋਵਿਡ ਮਰੀਜ਼ ਦੀ ਮੌਤ ਦੀ ਖ਼ਬਰ ਮਿਲੀ ਹੈ, ਜਿਸ ਨਾਲ ਰਾਜ ਵਿੱਚ ਮੌਤਾਂ ਦੀ ਗਿਣਤੀ 554 ਹੋ ਗਈ ਹੈ। ਰਾਜਧਾਨੀ ਵਿੱਚ ਕੋਵਿਡ ਦੇ ਕੇਸ ਵੱਧ ਰਹੇ ਹਨ, ਇਸ ਲਈ ਤਿਰੂਵਨੰਤਪੁਰਮ ਕਾਰਪੋਰੇਸ਼ਨ ਨੇ ਦੁਕਾਨਾਂ, ਹੋਟਲਾਂ ਅਤੇ ਹੋਰ ਅਦਾਰਿਆਂ ਦੁਆਰਾ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਕੇਰਲ ਵਿੱਚ ਕੱਲ ਕੋਵਿਡ-19 ਦੇ 2,910 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਸਮੇਂ ਰਾਜ ਵਿੱਚ 39,285 ਮਰੀਜ਼ ਇਲਾਜ ਅਧੀਨ ਹਨ ਅਤੇ ਕੁੱਲ 2,18,907 ਵਿਅਕਤੀ ਨਿਗਰਾਨੀ ਅਧੀਨ ਹਨ।
  • ਤਮਿਲ ਨਾਡੂ: ਆਰਬੀਆਈ ਦੇ ਸਾਬਕਾ ਗਵਰਨਰ ਸੀ. ਰੰਗਰਾਜਨ ਨੇ ਕਿਹਾ ਕਿ ਰਾਜ ਦੀ ਆਰਥਿਕਤਾ ਦੋ ਮਹੀਨਿਆਂ ਵਿੱਚ ਕੋਵਿਡ-19 ਤੋਂ ਪਹਿਲਾਂ ਦੀ ਮਿਆਦ ਵਿੱਚ ਮੁੜ ਸੁਰਜੀਤੀ ਲਿਆਏਗੀ ਸੀ. ਰੰਗਰਾਜਨ ਜੀ ਉਸ ਪੈਨਲ ਦੇ ਮੁਖੀ ਹਨ ਜਿਸ ਨੇ ਸੋਮਵਾਰ ਨੂੰ ਤਮਿਲ ਨਾਡੂ ਦੇ ਮੁੱਖ ਮੰਤਰੀ ਕੇ ਪਲਾਨੀਸਵਾਮੀ ਨੂੰ 250 ਪੰਨਿਆਂ ਦੀ ਰਿਪੋਰਟ ਸੌਂਪੀ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਕੋਵਿਡ-19 ਨਿਯਮਾਂ ਦੀਆਂ 50,212 ਉਲੰਘਣਾ ਦਰਜ ਕੀਤੀਆਂ ਗਈਆਂ ਹਨ; ਸਿਹਤ ਸਕੱਤਰ ਨੇ ਕਿਹਾ ਕਿ ਰਾਜ ਭਰ ਵਿੱਚੋਂ 1.06 ਕਰੋੜ ਰੁਪਏ ਦਾ ਜ਼ੁਰਮਾਨਾ ਇਕੱਠਾ ਕੀਤਾ ਗਿਆ ਹੈ। ਰਾਜ ਵਿੱਚ 5,344 ਕੋਵਿਡ-19 ਕੇਸ ਆਏ ਹਨ, ਕੱਲ 60 ਮੌਤਾਂ ਹੋਈਆਂ; ਕੋਇੰਬਟੂਰ ਸਮੇਤ ਸੋਮਵਾਰ ਨੂੰ ਆਏ 31 ਫ਼ੀਸਦੀ ਕੇਸ ਰਾਜ ਦੇ ਪੱਛਮੀ ਜ਼ਿਲ੍ਹਿਆਂ ਤੋਂ ਹਨ।
  • ਕਰਨਾਟਕ: ਕੋਵਿਡ ਦੇ ਵਾਰ ਰੂਮ ਦੇ ਅੰਕੜਿਆਂ ਅਨੁਸਾਰ ਸੋਮਵਾਰ ਤੱਕ ਕਰਨਾਟਕ ਦੀ ਰਿਕਵਰੀ ਦੀ ਦਰ 80.35 ਫ਼ੀਸਦੀ ਹੈ ਜੋ ਕਿ ਹੁਣ ਤੱਕ ਦੀ ਸਭ ਤੋਂ ਉੱਚੀ ਦਰ ਹੈ ਉਡੂਪੀ, ਵਿਜੈਪੁਰਾ, ਬਿਦਰ, ਗਦਾਗ, ਬਾਗਲਕੋਟ ਅਤੇ ਰਾਮਾਨਗਰ ਵਿੱਚ ਰਾਜ ਵਿੱਚ ਸਰਬੋਤਮ ਰਿਕਵਰੀ ਦਰਾਂ ਹਨ ਆਲ ਇੰਡੀਆ ਯੂਨਾਈਟਿਡ ਟਰੇਡ ਯੂਨੀਅਨ ਸੈਂਟਰ ਨਾਲ ਜੁੜੇ ਕਰਨਾਟਕ ਰਾਜਿਆ ਸਮੁਯੁਕਤਾ ਆਸ਼ਾ ਕਾਰਯਕਰਤਾ ਸੰਗ ਦੇ ਅਧੀਨ ਆਸ਼ਾ ਵਰਕਰ 23 ਸਤੰਬਰ ਨੂੰ ਬੰਗਲੁਰੂ ਦੇ ਫ੍ਰੀਡਮ ਪਾਰਕ ਵਿਖੇ ਰਾਜ ਪੱਧਰੀ ਵਿਰੋਧ ਪ੍ਰਦਰਸ਼ਨ ਕਰਨਗੇ। ਆਸ਼ਾ ਵਰਕਰ ਕੋਵਿਡ-19 ਮਹਾਂਮਾਰੀ ਦੇ ਦੌਰਾਨ ਫ਼ਰੰਟਲਾਈਨ ਯੋਧੇ ਰਹੇ ਹਨ ਪਰ ਉਨ੍ਹਾਂ ਨੂੰ ਸਿਰਫ਼ 4000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ ਜਦੋਂ ਕਿ ਉਹ 12,000 ਰੁਪਏ ਦੀ ਮੰਗ ਕਰ ਰਹੇ ਹਨ
  • ਆਂਧਰ ਪ੍ਰਦੇਸ਼: ਪਿਛਲੇ 50 ਦਿਨਾਂ ਵਿੱਚ ਪਹਿਲੀ ਵਾਰ, ਵਿਸ਼ਾਖਾਪਟਨਮ ਜ਼ਿਲ੍ਹੇ ਵਿੱਚ ਸੋਮਵਾਰ ਨੂੰ (ਇੱਕ ਦਿਨ ਪਹਿਲਾਂ 342 ਦੇ ਮੁਕਾਬਲੇ) ਨਵੇਂ 200 ਤੋਂ ਘੱਟ ਕੇਸ ਆਏ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 47,516 ਹੋ ਗਈ ਹੈ ਸੋਮਵਾਰ ਤੱਕ ਗੁੰਟੂਰ ਜ਼ਿਲੇ ਵਿੱਚ 49979 ਕੋਰੋਨਾ ਵਾਇਰਸ ਦੇ ਕੇਸਾਂ ਵਿੱਚੋਂ, ਹਸਪਤਾਲਾਂ ਵਿੱਚੋਂ 43,062 ਮਰੀਜ਼ਾਂ ਦੇ ਡਿਸਚਾਰਜ ਤੋਂ ਬਾਅਦ ਸਿਰਫ 6,418 ਹੀ ਐਕਟਿਵ ਕੇਸ ਹਨ। ਅੰਕੜਿਆਂ ਦੇ ਅਨੁਸਾਰ, ਰੋਜ਼ਾਨਾ ਲਗਭਗ 800 ਨਵੇਂ ਕੇਸ ਸਾਹਮਣੇ ਆ ਰਹੇ ਹਨ, ਪਿਛਲੇ ਕੁਝ ਦਿਨਾਂ ਵਿੱਚ ਕੋਵਿਡ ਦੇ ਫੈਲਣ ਵਿੱਚ ਮਹੱਤਵਪੂਰਨ ਕਮੀ ਆਈ ਹੈ ਕਿਉਂਕਿ ਜ਼ਿਲ੍ਹੇ ਵਿੱਚ ਰੋਜ਼ਾਨਾ 500 ਤਾਜ਼ਾ ਕੇਸ ਸਾਹਮਣੇ ਆ ਰਹੇ ਹਨ।
  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 2166 ਨਵੇਂ ਮਾਮਲੇ ਆਏ, 2143 ਰਿਕਵਰ ਹੋਏ ਅਤੇ 10 ਮੌਤਾਂ ਹੋਈਆਂ; 2166 ਮਾਮਲਿਆਂ ਵਿੱਚੋਂ, 309 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,74,774; ਐਕਟਿਵ ਕੇਸ: 29,649; ਮੌਤਾਂ: 1052; ਡਿਸਚਾਰਜ: 1,44,073 ਤੇਲੰਗਾਨਾ ਵਿੱਚ ਸਕੂਲ, ਕਾਲਜ ਨਿਊ ਨਾਰਮਲ ਨਾਲ ਖੁੱਲ੍ਹ ਗਏ ਹਨ; ਸਿੱਖਿਆ ਵਿਭਾਗ ਨੇ ਵੱਧ ਤੋਂ ਵੱਧ 50 ਫ਼ੀਸਦੀ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੂੰ ਸਕੂਲਾਂ / ਕਾਲਜਾਂ ਵਿੱਚ ਆਨ ਲਾਈਨ ਟੀਚਿੰਗ / ਟੈਲੀ-ਕਾਉਂਸਲਿੰਗ ਅਤੇ ਸੰਬੰਧਤ ਕੰਮ ਲਈ ਬੁਲਾਉਣ ਦੀ ਆਗਿਆ ਦਿੱਤੀ ਸੀ।
  • ਮਹਾਰਾਸ਼ਟਰ: ਸੋਮਵਾਰ ਨੂੰ ਮਹਾਂਰਾਸ਼ਟਰ ਵਿੱਚ ਕੋਵਿਡ-19 ਦੀ ਲਾਗ ਤੋਂ 32,007 ਮਰੀਜ਼ਾਂ ਦੀ ਰਿਕਵਰੀ ਹੋਣ ਦੇ ਨਾਲ, ਰਾਜ ਵਿੱਚ ਕੁੱਲ ਰਿਕਵਰਡ ਕੇਸਾਂ ਦੀ ਗਿਣਤੀ 9,16,348 ਤੱਕ ਪਹੁੰਚ ਗਈ ਹੈ ਰਿਕਵਰੀ ਦੀ ਦਰ 74.84 ਫ਼ੀਸਦੀ ਹੈ, ਜਦੋਂਕਿ ਮੌਤ ਦਰ 2.7 ਫ਼ੀਸਦੀ ਹੈ ਰਾਜ ਵਿੱਚ ਹੁਣ 2,74,623 ਐਕਟਿਵ ਕੇਸ ਹਨ। ਇੱਕ ਹੋਰ ਕੋਵਿਡ ਨਾਲ ਸੰਬੰਧਤ ਵਿਕਾਸ ਵਿੱਚ ਰਾਜ ਸਰਕਾਰ ਨੇ ਮੈਡੀਕਲ ਆਕਸੀਜਨ ਦੇ ਰਾਸ਼ਨ ਬਾਰੇ ਆਪਣਾ ਸਰਕੂਲਰ ਵਾਪਸ ਲੈ ਲਿਆ ਹੈ।
  • ਗੁਜਰਾਤ: ਲਗਾਤਾਰ ਚੌਥੇ ਦਿਨ ਗੁਜਰਾਤ ਵਿੱਚ 24 ਘੰਟਿਆਂ ਵਿੱਚ 1,400 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿੱਥੇ ਸੋਮਵਾਰ ਨੂੰ 1,430 ਵਿਅਕਤੀ ਕੋਵਿਡ-19 ਲਈ ਪਾਜ਼ਿਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਰਾਜ ਵਿੱਚ ਹੁਣ ਕੇਸਾਂ ਦੀ ਗਿਣਤੀ 1,24,767 ਤੱਕ ਪਹੁੰਚ ਗਈ ਹੈ 17 ਹੋਰ ਮਰੀਜ਼ ਇਸ ਲਾਗ ਦਾ ਸ਼ਿਕਾਰ ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 3,339 ਹੋ ਗਈ ਹੈ। ਸੂਰਤ ਵਿੱਚੋਂ 290 ਮਾਮਲੇ ਆਏ ਹਨ, ਇਹ ਇੱਕ ਪੰਦਰਵਾੜੇ ਵਿੱਚ ਸਭ ਤੋਂ ਵੱਧ ਹਨ। ਅਹਿਮਦਾਬਾਦ ਤੋਂ 177, ਰਾਜਕੋਟ ਤੋਂ 143, ਵਡੋਦਰਾ ਤੋਂ 137 ਅਤੇ ਜਾਮਨਗਰ ਤੋਂ 123 ਮਾਮਲੇ ਸਾਹਮਣੇ ਆਏ ਹਨ।
  • ਰਾਜਸਥਾਨ: ਰਾਜਸਥਾਨ ਸਰਕਾਰ ਨੇ ਰਾਜ ਭਰ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਸਹੂਲਤ ਲਈ ਇੱਕ ਹੈਲਪਲਾਈਨ ਨੰਬਰ 181 ਸ਼ੁਰੂ ਕੀਤਾ ਹੈ। ਹੈਲਪਲਾਈਨ ਅਤੇ ਕੰਟਰੋਲ ਰੂਮ ਮਰੀਜ਼ਾਂ ਨੂੰ ਹਸਪਤਾਲ ਵਿੱਚ ਬੈੱਡ ਦੀ ਉਪਲਬਧਤਾ ਅਤੇ ਇਲਾਜ ਬਾਰੇ ਮਾਰਗਦਰਸ਼ਨ ਕਰੇਗਾ ਇਸ ਦੌਰਾਨ ਰਾਜ ਪੱਧਰੀ ਵਾਰ ਰੂਮ ਨੇ ਰਾਜ ਸਕੱਤਰੇਤ ਵਿਖੇ 24 ਘੰਟੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਜਸਥਾਨ ਵਿੱਚ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੀ ਰਿਕਵਰੀ ਦੀ ਦਰ 83% ਨੂੰ ਪਾਰ ਕਰ ਗਈ ਹੈ, ਜਦਕਿ ਸਿਹਤ ਵਿਭਾਗ ਦੇ ਅਨੁਸਾਰ ਮੌਤ ਦਰ 1.6% ਹੈ।
  • ਛੱਤੀਸਗੜ੍ਹ: ਪਿਛਲੇ ਤਿੰਨ ਹਫ਼ਤਿਆਂ ਦੌਰਾਨ 56,678 ਕੋਵਿਡ-19 ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਰਾਏਪੁਰ ਸਣੇ ਛੱਤੀਸਗੜ੍ਹ ਦੇ ਲਗਭਗ ਇੱਕ ਦਰਜਨ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਇੱਕ ਹਫ਼ਤੇ ਤੋਂ ਦਸ ਦਿਨਾਂ ਤੱਕ ਦੇ ਸਮੇਂ ਲਈ ਤਾਜ਼ਾ ਲੌਕਡਾਊਨ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਰਾਜ ਨੇ ਇਸ ਸਮੇਂ ਦੌਰਾਨ 413 ਮੌਤਾਂ ਦੀ ਖ਼ਬਰ ਦਿੱਤੀ ਹੈ  ਕੁੱਲ 3.22 ਕਰੋੜ ਦੀ ਆਬਾਦੀ ਵਾਲੇ ਰਾਜ ਵਿੱਚ ਕੇਸਾਂ ਦੀ ਗਿਣਤੀ 88,181 ਹੈ ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 690 ਹੈ। ਪਿਛਲੇ ਤਿੰਨ ਹਫ਼ਤਿਆਂ ਦੌਰਾਨ, ਰਾਜ ਵਿੱਚ ਕੁੱਲ ਮਾਮਲਿਆਂ ਵਿੱਚੋਂ 64 ਫ਼ੀਸਦੀ ਮਾਮਲੇ ਆਏ ਹਨ ਅਤੇ ਹੁਣ ਤੱਕ ਦੀਆਂ ਸਾਰੀਆਂ ਮੌਤਾਂ ਵਿੱਚੋਂ ਤਕਰੀਬਨ 60 ਫ਼ੀਸਦੀ ਮੌਤਾਂ ਹੋਈਆਂ ਹਨ।

 

ਫੈਕਟਚੈੱਕ

 

https://static.pib.gov.in/WriteReadData/userfiles/image/image007LM6D.jpg

https://static.pib.gov.in/WriteReadData/userfiles/image/image008FK2D.jpg

 

 

******

ਵਾਈਬੀ
 



(Release ID: 1658003) Visitor Counter : 253