ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੇਸ਼ ਭਰ ਦੇ ਫਿਟਨਸ ਉਤਸ਼ਾਹੀਆਂ ਦੇ ਨਾਲ ਗੱਲਬਾਤ ਕਰਨਗੇ

‘ਫਿਟ ਇੰਡੀਆ’ ਮੁਹਿੰਮ ਦੀ ਪਹਿਲੀ ਵਰ੍ਹੇਗੰਢ ਦੇ ਅਵਸਰ ‘ਤੇ ‘ਫਿਟ ਇੰਡੀਆ ਸੰਵਾਦ’ ਆਯੋਜਿਤ ਕੀਤਾ ਜਾ ਰਿਹਾ ਹੈ

Posted On: 22 SEP 2020 12:23PM by PIB Chandigarh

ਇੱਕ ਵਿਲੱਖਣ ਪਹਿਲ ਦੇ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰਾਸ਼ਟਰਪੱਧਰੀ ਫਿਟ ਇੰਡੀਆ ਸੰਵਾਦਦੌਰਾਨ ਫਿਟਨਸ ਉਤਸ਼ਾਹੀਆਂ ਤੇ ਹੋਰ ਸਬੰਧਿਤ ਨਾਗਰਿਕਾਂ ਨਾਲ ਗੱਲਬਾਤ ਕਰਨਗੇ। 24 ਸਤੰਬਰ, 2020 ਨੂੰ ਫਿਟ ਇੰਡੀਆ ਮੁਹਿੰਮਦੀ ਪਹਿਲੀ ਵਰ੍ਹੇਗੰਢ ਦੇ ਜਸ਼ਨ ਮਨਾਉਣ ਲਈ ਰਾਸ਼ਟਰਪੱਧਰ ਉੱਤੇ ਔਨਲਾਈਨ ਫਿਟ ਇੰਡੀਆ ਸੰਵਾਦਆਯੋਜਿਤ ਕੀਤਾ ਜਾ ਰਿਹਾ ਹੈ।

 

ਔਨਲਾਈਨ ਗੱਲਬਾਤ ਵਿੱਚ ਭਾਗੀਦਾਰ ਆਪਣੀ ਖ਼ੁਦ ਦੀ ਫਿਟਨਸ ਯਾਤਰਾ ਦੇ ਕਿੱਸੇ ਅਤੇ ਨੁਕਤੇ ਸਾਂਝੇ ਕਰਨਗੇ ਅਤੇ ਫਿਟਨਸ ਤੇ ਚੰਗੀ ਸਿਹਤ ਬਾਰੇ ਪ੍ਰਧਾਨ ਮੰਤਰੀ ਦੇ ਵਿਚਾਰ ਜਾਣ ਕੇ ਉਨ੍ਹਾਂ ਤੋਂ ਮਾਰਗਦਰਸ਼ਨ ਲੈਣਗੇ। ਇਸ ਵਿੱਚ ਵਿਰਾਟ ਕੋਹਲੀ ਤੋਂ ਲੈ ਕੇ ਮਿਲਿੰਦ ਸੋਮਨ, ਰੁਜੁਤਾ ਦਿਵੇਕਰ ਅਤੇ ਹੋਰ ਫਿਟਨਸ ਉਤਸ਼ਾਹੀਆਂ ਸਮੇਤ ਅਜਿਹੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਭਾਗ ਲੈਣਗੀਆਂ।

 

ਕੋਵਿਡ–19 ਦੇ ਸਮੇਂ, ਫਿਟਨਸ ਤਾਂ ਜੀਵਨ ਦਾ ਹੋਰ ਵੀ ਅਹਿਮ ਪੱਖ ਬਣ ਗਈ ਹੈ। ਇਸ ਸੰਵਾਦ ਦੌਰਾਨ ਪੋਸ਼ਣ, ਤੰਦਰੁਸਤੀ ਤੇ ਫਿਟਨਸ ਦੇ ਹੋਰ ਬਹੁਤ ਸਾਰੇ ਪੱਖਾਂ ਬਾਰੇ ਫਲਦਾਇਕ ਗੱਲਬਾਤ ਹੋਵੇਗੀ, ਜੋ ਕਿ ਸਮੇਂ ਦੀ ਜ਼ਰੂਰਤ ਹੈ।

 

ਮਾਣਯੋਗ ਪ੍ਰਧਾਨ ਮੰਤਰੀ ਆਪਣੀ ਦੂਰਦ੍ਰਿਸ਼ਟੀ ਅਨੁਸਾਰ ਫਿਟ ਇੰਡੀਆ ਸੰਵਾਦਨੂੰ ਇੱਕ ਲੋਕਮੁਹਿੰਮ ਬਣਾਉਣਾ ਚਾਹੁੰਦੇ ਹਨ ਅਤੇ ਇਹ ਭਾਰਤ ਨੂੰ ਇੱਕ ਫਿਟ ਰਾਸ਼ਟਰਬਣਾਉਣ ਦੀ ਯੋਜਨਾ ਉਲੀਕਣ ਲਈ ਦੇਸ਼ ਦੇ ਨਾਗਰਿਕਾਂ ਨੂੰ ਸ਼ਾਮਲ ਕਰਨ ਦਾ ਇੱਕ ਹੋਰ ਯਤਨ ਹੈ। ਫਿਟ ਇੰਡੀਆ ਮੁਹਿੰਮਦਾ ਬੁਨਿਆਦੀ ਸਿਧਾਂਤ ਹੀ ਇਹੋ ਹੈ ਕਿ ਮਜ਼ੇ ਲੈਂਦਿਆਂ, ਆਸਾਨ ਤੇ ਬਿਨਾ ਖ਼ਰਚੇ ਵਾਲੇ ਤਰੀਕਿਆਂ ਨਾਲ ਨਾਗਰਿਕਾਂ ਨੂੰ ਸ਼ਾਮਲ ਕੀਤਾ ਜਾਵੇ, ਜਿਸ ਵਿੱਚ ਫਿਟ ਰਹਿਣਾ ਹੈਅਤੇ ਇੰਝ ਲੋਕਾਂ ਦੇ ਵਿਵਹਾਰ ਵਿੱਚ ਤਬਦੀਲੀ ਲਿਆਉਣਾ ਹੈ, ਜਿਸ ਨਾਲ ਫਿਟਨਸ ਹਰੇਕ ਭਾਰਤੀ ਦੇ ਜੀਵਨ ਦਾ ਇੱਕ ਲਾਜ਼ਮੀ ਅੰਗ ਬਣ ਸਕੇ ਅਤੇ ਇਹ ਸਭ ਇਸ ਸੰਵਾਦ ਜ਼ਰੀਏ ਮਜ਼ਬੂਤ ਹੋਵੇਗਾ।

 

ਪਿਛਲੇ ਇੱਕ ਸਾਲ ਦੌਰਾਨ, ਇਸ ਦੀ ਸ਼ੁਰੂਆਤ ਤੋਂ ਹੀ ਫਿਟ ਇੰਡੀਆ ਮੁਹਿੰਮਦੇ ਬੈਨਰ ਹੇਠ ਵਿਭਿੰਨ ਸਮਾਰੋਹ ਆਯੋਜਿਤ ਕੀਤੇ ਗਏ ਹਨ ਅਤੇ ਪੂਰੇ ਦੇਸ਼ ਦੇ ਹਰ ਵਰਗ ਦੇ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਇਨ੍ਹਾਂ ਵਿੰਚ ਭਾਗ ਲਿਆ ਹੈ। ਫਿਟ ਇੰਡੀਆ ਫ਼੍ਰੀਡਮ ਰਨ’, ਪਲੌਗ ਰਨ, ਸਾਈਕਲੋਥੌਨ, ਫਿਟ ਇੰਡੀਆ ਵੀਕ, ਫਿਟ ਇੰਡੀਆ ਸਕੂਲ ਸਰਟੀਫ਼ਿਕੇਟ ਅਤੇ ਹੋਰ ਵਿਭਿੰਨ ਪ੍ਰੋਗਰਾਮਾਂ ਵਿੱਚ ਕੁੱਲ ਮਿਲਾ ਕੇ 3.5 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ, ਸੱਚਮੁਚ ਇਸ ਨੂੰ ਜਨ ਅੰਦੋਲਨ ਬਣਾਇਆ।

 

ਫਿਟ ਇੰਡੀਆ ਸੰਵਾਦਵਿੱਚ ਸਮੁੱਚੇ ਦੇਸ਼ ਦੇ ਫਿਟਨਸ ਉਤਸ਼ਾਹੀ ਹਿੱਸਾ ਲੈਣਗੇ, ਇਸ ਨਾਲ ਇਹ ਦੂਰਦ੍ਰਿਸ਼ਟੀ ਹੋਰ ਮਜ਼ਬੂਤ ਹੋਵੇਗੀ ਕਿ ਇਹ ਨਾਗਰਿਕ ਹੀ ਹਨ ਜਿਨ੍ਹਾਂ ਸਿਰ ਰਾਸ਼ਟਰਵਿਆਪੀ ਮੁਹਿੰਮ ਦੀ ਸਫ਼ਲਤਾ ਦਾ ਸਿਹਰਾ ਬੰਨ੍ਹਣਾ ਚਾਹੀਦਾ ਹੈ।

 

24 ਸਤੰਬਰ ਨੂੰ ਦੁਪਹਿਰ 11:30 ਵਜੇ ਕੋਈ ਵੀ ਐੱਨਆਈਸੀ ਲਿੰਕ https://pmindiawebcast.nic.in  ਰਾਹੀਂ ਫਿਟ ਇੰਡੀਆ ਸੰਵਾਦਵਿੱਚ ਸ਼ਾਮਲ ਹੋ ਸਕਦਾ ਹੈ

 

*****

 

ਵੀਆਰਆਰਕੇ/ਐੱਨਬੀ


(Release ID: 1657720) Visitor Counter : 219