ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਕੱਲ੍ਹ ਹਾਈ–ਫ਼ੋਕਸ ਵਾਲੇ 7 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੋਵਿਡ ਪ੍ਰਤੀ ਰਿਸਪਾਂਸ ਤੇ ਪ੍ਰਬੰਧਨ ਦੀ ਤਾਜ਼ਾ ਸਥਿਤੀ ਤੇ ਤਿਆਰੀਆਂ ਦੀ ਸਮੀਖਿਆ ਕਰਨਗੇ

Posted On: 22 SEP 2020 11:54AM by PIB Chandigarh

ਪ੍ਰਧਾਨ ਮੰਤਰੀ ਭਲਕੇ 23 ਸਤੰਬਰ, 2020 ਨੂੰ ਕੋਵਿਡ ਤੋਂ ਵਧੇਰੇ ਪ੍ਰਭਾਵਿਤ ਸੱਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਸਿਹਤ ਮੰਤਰੀਆਂ ਨਾਲ ਕੋਵਿਡ ਪ੍ਰਤੀ ਰਿਸਪਾਂਸ ਤੇ ਪ੍ਰਬੰਧਨ ਦੀ ਤਾਜ਼ਾ ਸਥਿਤੀ ਤੇ ਤਿਆਰੀਆਂ ਬਾਰੇ ਉੱਚਪੱਧਰੀ ਵਰਚੁਅਲ ਬੈਠਕ ਕਰਨਗੇ।

 

ਇਹ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਮਹਾਰਾਸ਼ਟਰ, ਆਂਧਰ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼, ਤਮਿਲ ਨਾਡੂ, ਦਿੱਲੀ ਤੇ ਪੰਜਾਬ।

 

ਦੇਸ਼ ਦੇ 3% ਤੋਂ ਵੱਧ ਸਰਗਰਮ ਮਾਮਲੇ ਇਨ੍ਹਾਂ ਸੱਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਨ। ਕੁੱਲ ਪੁਸ਼ਟੀ ਹੋਏ ਮਾਮਲਿਆਂ ਵਿੱਚੋਂ 65.5% ਇੱਥੇ ਹੀ ਪਾਏ ਗਏ ਹਨ ਅਤੇ ਕੁੱਲ ਵਿੱਚੋਂ 77% ਮੌਤਾਂ ਵੀ ਇਨ੍ਹਾਂ ਹੀ ਰਾਜਾਂ ਵਿੱਚ ਹੋਈਆਂ ਹਨ। ਹੋਰ ਪੰਜ ਰਾਜਾਂ ਨਾਲ ਪੰਜਾਬ ਤੇ ਦਿੱਲੀ ਵਿੱਚ ਕੇਸਾਂ ਦੀ ਗਿਣਤੀ ਵਿੱਚ ਵਾਧਾ ਪਿੱਛੇ ਜਿਹੇ ਹੋਣਾ ਸ਼ੁਰੂ ਹੋਇਆ ਹੈ। ਮਹਾਰਾਸ਼ਟਰ, ਪੰਜਾਬ ਤੇ ਦਿੱਲੀ ਵਿੱਚ 2.0% ਕੇਸ ਮੌਤ ਦਰ (CFR) ਹੈ, ਜੋ ਕਿ ਬਹੁਤ ਜ਼ਿਆਦਾ ਹੈ। ਪੰਜਾਬ ਤੇ ਉੱਤਰ ਪ੍ਰਦੇਸ਼ ਤੋਂ ਇਲਾਵਾ ਬਾਕੀ ਰਾਜਾਂ ਵਿੱਚ ਪਾਜ਼ਿਟਿਵਿਟੀ ਦਰ ਰਾਸ਼ਟਰੀ ਔਸਤ 8.52% ਤੋਂ ਵੱਧ ਹੈ।

 

ਦੇਸ਼ ਵਿੱਚ ਕੋਵਿਡ ਖ਼ਿਲਾਫ਼ ਜੰਗ ਵਿੱਚ ਕੇਂਦਰ ਇਸ ਵੇਲੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਸਰਕਾਰਾਂ ਦੇ ਪ੍ਰਭਾਵਸ਼ਾਲੀ ਸਹਿਯੋਗ ਅਤੇ ਨੇੜਲੇ ਤਾਲਮੇਲ ਨਾਲ ਅਗਵਾਈ ਕਰ ਰਿਹਾ ਹੈ। ਕੇਂਦਰ ਸਰਕਾਰ ਸਿਹਤਸੰਭਾਲ ਅਤੇ ਮੈਡੀਕਲ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਲਈ ਉਨ੍ਹਾਂ ਦੀ ਮਦਦ ਕਰ ਰਹੀ ਹੈ। ICUS ਨੂੰ ਸੰਭਾਲ ਰਹੇ ਡਾਕਟਰਾਂ ਦੀਆਂ ਕਲੀਨਿਕਲ ਪ੍ਰਬੰਧਨ ਸਮਰੱਥਾਵਾਂ ਨੂੰ ਵੱਡੇ ਪੱਧਰ ਉੱਤੇ e-ICU ਟੈਲੀਕੰਸਲਟੇਸ਼ਨ ਅਭਿਆਸ ਰਾਹੀਂ ਅੱਪਗ੍ਰੇਡ ਕੀਤਾ ਗਿਆ ਹੈ, ਜਿਸ ਨੂੰ ਏਮਸ, ਨਵੀਂ ਦਿੱਲੀ ਦੇ ਸਹਿਯੋਗ ਨਾਲ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਅੰਜਾਮ ਦਿੱਤਾ ਜਾ ਰਿਹਾ ਹੈ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਉੱਚਪੱਧਰੀ ਸਮੀਖਿਆ ਨੇ ਹਸਪਤਾਲਾਂ ਤੇ ਕੋਵਿਡ ਸਿਹਤਸੰਭਾਲ ਸੁਵਿਧਾਵਾਂ ਵਿੱਚ ਮੈਡੀਕਲ ਆਕਸੀਜਨ ਦੀ ਉਚਿਤ ਉਪਲਬਧਤਾ ਨੂੰ ਯਕੀਨੀ ਬਣਾਇਆ ਹੈ। ਕੇਂਦਰ ਦੁਆਰਾ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਿਯਮਿਤ ਤੌਰ ਉੱਤੇ ਬਹੁਅਨੁਸ਼ਾਸਨੀ ਟੀਮਾਂ ਤੈਨਾਤ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਪਾਜ਼ਿਟਿਵ ਮਾਮਲਿਆਂ ਦੀ ਕੰਟੇਨਮੈਂਟ, ਨਿਗਰਾਨੀ, ਟੈਸਟਿੰਗ ਤੇ ਕਾਰਜਕੁਸ਼ਲ ਕਲੀਨਿਕਲ ਪ੍ਰਬੰਧ ਵਿੱਚ ਉਨ੍ਹਾਂ ਦੀ ਮਦਦ ਹੋ ਸਕੇ। ਕੇਂਦਰੀ ਟੀਮਾਂ ਸਮੇਂਸਿਰ ਡਾਇਓਗਨੌਸਿਸ ਅਤੇ ਲੋੜੀਂਦੀ ਅਗਲੇਰੀ ਕਾਰਵਾਈ ਦੀਆਂ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਤਰੀਕੇ ਨਿਪਟਣ ਹਿਤ ਵੀ ਸਥਾਨਕ ਅਧਿਕਾਰੀਆਂ ਦਾ ਮਾਰਗਦਰਸ਼ਨ ਕਰ ਰਹੀਆਂ ਹਨ।

 

****

 

ਵੀਆਰਆਰਕੇ/ਏਕੇਪੀ(Release ID: 1657709) Visitor Counter : 185