ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਲਗਾਤਾਰ ਤੀਜੇ ਦਿਨ 90,000 ਤੋਂ ਵੱਧ ਸਿਹਤਯਾਬੀ ਰਿਪੋਰਟ ਕੀਤੀ

ਕੁਲ ਸਿਹਤਯਾਬ ਮਾਮਲੇ 43 ਲੱਖ ਦੇ ਨੇੜੇ ਪੁੱਜੇ - ਵਿਸ਼ਵ ਵਿੱਚ ਸਭ ਤੋਂ ਵੱਧ
ਭਾਰਤ ਦਾ ਰਿਕਵਰੀ ਰੇਟ 80% ਤੋਂ ਪਾਰ

Posted On: 21 SEP 2020 11:33AM by PIB Chandigarh
ਭਾਰਤ ਨੇ 80% ਤੋਂ ਵੱਧ ਰਾਸ਼ਟਰੀ ਰਿਕਵਰੀ ਰੇਟ ਦੇ ਮਹੱਤਵਪੂਰਣ ਨਿਸ਼ਾਨ ਨੂੰ ਪਾਰ ਕਰ ਲਿਆ ਹੈ I

 
ਉੱਚ ਸਿਹਤਯਾਬੀ ਦੇ ਨਿਰੰਤਰ ਦੌਰ 'ਤੇ, ਭਾਰਤ ਨੇ ਲਗਾਤਾਰ ਤੀਜੇ ਦਿਨ 90,000 ਤੋਂ ਵੱਧ ਸਿਹਤਯਾਬੀ ਦੀ ਰਿਪੋਰਟ ਕੀਤੀ ਹੈ I

 
ਪਿਛਲੇ 24 ਘੰਟਿਆਂ ਵਿੱਚ 93,356 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ 
WhatsApp Image 2020-09-21 at 10.33.01 AM.jpeg

 

12 ਪ੍ਰਦੇਸ਼ਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਸਿਹਤਯਾਬੀ ਰੇਟ ਰਾਸ਼ਟਰੀ ਔਸਤ ਤੋਂ ਵੱਧ ਦਰਜ ਕੀਤਾ ਹੈ I
WhatsApp Image 2020-09-21 at 10.35.16 AM.jpeg
ਨਵੇਂ ਸਿਹਤਯਾਬੀ ਕੇਸਾਂ ਵਿਚੋਂ 79% ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹਨ I

 
ਕੁਲ ਸਿਹਤਯਾਬ ਹੋਏ ਕੇਸ ਅੱਜ 44 ਲੱਖ (43,96,399) ਦੇ ਕਰੀਬ ਹਨ ਕੁਲ ਸਿਹਤਯਾਬੀ ਦੇ ਮਾਮਲੇ ਵਿਚ ਭਾਰਤ ਸਭ ਤੋਂ ਉਪਰ ਹੈ ਇਹ ਵਿਸ਼ਵ ਦਾ ਕੁਲ 19% ਤੋਂ ਵੱਧ ਹੈ I

 

ਐਮਵੀ/ਐਸਜੇ


(Release ID: 1657182) Visitor Counter : 209