ਰੱਖਿਆ ਮੰਤਰਾਲਾ
ਭਾਰਤੀ ਫੌਜ ਵਿੱਚ ਕੰਮ ਕਰਨ ਵਾਲੀਆਂ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੀ ਗ੍ਰਾਂਟ ਲਈ ਚੋਣ ਬੋਰਡ ਗਠਿਤ
Posted On:
19 SEP 2020 11:04AM by PIB Chandigarh
ਭਾਰਤੀ ਫੌਜ ਵਿਚ ਸਥਾਈ ਕਮਿਸ਼ਨ (ਪੀ.ਸੀ.) ਦੀ ਗ੍ਰਾਂਟ ਲਈ ਮਹਿਲਾ ਅਧਿਕਾਰੀਆਂ ਦੀ ਸਕ੍ਰੀਨਿੰਗ ਕਰਨ ਲਈ ਗਠਿਤ ਵਿਸ਼ੇਸ਼ ਨੰਬਰ 5 ਚੋਣ ਬੋਰਡ ਨੇ ਇਸ ਸੰਬੰਧਿਤ ਕਾਰਵਾਈ 14 ਸਤੰਬਰ 2020 ਨੂੰ ਆਰਮੀ ਹੈਡਕੁਆਰਟਰ ਵਿਖੇ ਸ਼ੁਰੂ ਕਰ ਦਿੱਤੀ ਹੈ । ਬੋਰਡ ਦੀ ਅਗਵਾਈ ਇਕ ਸੀਨੀਅਰ ਜਨਰਲ ਅਫਸਰ ਪੱਧਰ ਦਾ ਅਧਿਕਾਰੀ ਕਰਦਾ ਹੈ ਅਤੇ ਇਸ ਵਿਚ ਇਕ ਬ੍ਰਿਗੇਡੀਅਰ ਦਾ ਦਰਜਾ ਹਾਸਲ ਮਹਿਲਾ ਅਧਿਕਾਰੀ ਵੀ ਸ਼ਾਮਲ ਹੈ । ਪ੍ਰਕਿਰਿਆ ਵਿਚ ਪਾਰਦਰਸ਼ਤਾ ਲਿਆਉਣ ਲਈ ਮਹਿਲਾ ਅਧਿਕਾਰੀਆਂ ਨੂੰ ਅਬਜ਼ਰਵਰ ਵਜੋਂ ਨਜ਼ਰਸਾਨੀ ਕਰਨ ਦੇਣ ਦੀ ਆਗਿਆ ਦਿੱਤੀ ਗਈ ਹੈ ।
ਜਿਹੜੀਆਂ ਮਹਿਲਾ ਅਧਿਕਾਰੀ ਸਕ੍ਰੀਨਿੰਗ ਪ੍ਰਕਿਰਿਆ ਸੰਬੰਧਿਤ ਯੋਗਤਾ ਪੂਰੀ ਕਰਦੀਆਂ ਹਨ, ਉਹਨਾਂ ਨੂੰ ਸਥਾਈ ਕਮਿਸ਼ਨ ਦੀ ਮਨਜੂਰੀ ਦਿੱਤੀ ਜਾਏਗੀ ਜਿਹੜੀਆਂ ਘੱਟੋ ਘੱਟ ਸਵੀਕਾਰਯੋਗ ਮੈਡੀਕਲ ਸ਼੍ਰੇਣੀ ਵਿੱਚ ਆਉਣ ।
ਏਏ / ਬੀਐਸਸੀ / ਕੇਸੀ
(Release ID: 1656634)
Visitor Counter : 152