PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 18 SEP 2020 6:29PM by PIB Chandigarh

 

Coat of arms of India PNG images free download https://static.pib.gov.in/WriteReadData/userfiles/image/image001JO7N.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

  • ਪਿਛਲੇ 24 ਘੰਟਿਆਂ ਵਿੱਚ 87,472 ਕੋਵਿਡ ਰੋਗੀ ਠੀਕ ਹੋਏ।
  • ਰਿਕਵਰੀ ਦਰ 78.86ਪ੍ਰਤੀਸ਼ਤ ਹੈ।
  • ਪੰਜ ਰਾਜਾਂ ਵਿੱਚੋਂ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੇ ਨਾਲ-ਨਾਲ ਸਭ ਤੋਂ ਜ਼ਿਆਦਾ ਦਰ ਨਾਲ ਰੋਗੀ ਠੀਕ ਵੀ ਹੋਏ।
  • ਮੌਜੂਦਾ ਕੇਸ ਮੌਤ ਦਰ 1.62 ਪ੍ਰਤੀਸ਼ਤ ਹੈ।
  • ਪ੍ਰਧਾਨ ਮੰਤਰੀ ਨੇ ਕੋਵਿਡ ਦੇ ਸਮਿਆਂ ਦੌਰਾਨ ਅਣਥੱਕ ਢੰਗ ਨਾਲ ਕੰਮ ਕਰਨ ਵਾਲੇ ਰੇਲਵੇ ਦੀ ਸ਼ਲਾਘਾ ਕੀਤੀ।

 

https://static.pib.gov.in/WriteReadData/userfiles/image/image005IEB8.jpg

https://static.pib.gov.in/WriteReadData/userfiles/image/image0068BKS.jpg

 

ਭਾਰਤ ਨੇ ਇੱਕ ਦਿਨ ਵਿੱਚ ਸਿਹਤਯਾਬੀ ਦੇ ਇਕ ਹੋਰ ਸਿਖਰ ਨੂੰ ਪਾਰ ਕੀਤਾ, ਪਿਛਲੇ 24 ਘੰਟਿਆਂ ਵਿੱਚ 87,472 ਕੋਵਿਡ ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ, ਸਭ ਤੋਂ ਵੱਧ ਐਕਟਿਵ ਕੇਸਾਂ ਵਾਲੇ 5 ਰਾਜਾਂ ਵਿੱਚ ਸਿਹਤਯਾਬੀ ਵੀ ਸਭ ਤੋਂ ਵੱਧ ਦਰਜ ਕੀਤੀ ਗਈ

ਭਾਰਤ ਨੇ ਇਕ ਦਿਨ ਵਿਚ ਬੇਮਿਸਾਲ ਰਿਕਵਰੀ ਹਾਸਲ ਕੀਤੀ ਹੈ। ਪਿਛਲੇ 24 ਘੰਟਿਆਂ ਵਿੱਚ ਘਰ / ਕੇਂਦਰ ਦੀ ਨਿਗਰਾਨੀ ਅਧੀਨ ਦੇਖਭਾਲ ਅਤੇ ਹਸਪਤਾਲਾਂ ਤੋਂ 87,472 ਸਿਹਤਯਾਬ ਹੋਏ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਪਿਛਲੇ 11 ਦਿਨਾਂ ਤੋਂ ਭਾਰਤ ਲਗਾਤਾਰ 70,000 ਤੋਂ ਵੱਧ ਰੋਜ਼ਾਨਾ ਰਿਕਵਰੀ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ ਸਿਹਤਯਾਬ ਹੋਣ ਦੀ ਦਰ ਅੱਜ ਵੱਧ ਕੇ 78.86 ਫ਼ੀਸਦੀ ਤੱਕ ਪੁੱਜ ਗਈ ਹੈ। ਇਸ ਤਰ੍ਹਾਂ ਕੁੱਲ ਸਿਹਤਯਾਬ ਹੋਏ ਕੇਸ 41,12,551 'ਤੇ ਪੁੱਜ ਗਏ ਹਨ। ਸਿਹਤਯਾਬ ਹੋਏ ਕੇਸ, ਐਕਟਿਵ ਕੇਸਾਂ ਦੀ ਗਿਣਤੀ ਤੋਂ 4.04 ਗੁਣਾ ਜ਼ਿਆਦਾ ਹਨ। ਸਭ ਤੋਂ ਵੱਧ ਐਕਟਿਵ ਕੇਸਾਂ ਵਾਲੇ ਚੋਟੀ ਦੇ 5 ਰਾਜਾਂ ਵਿੱਚ ਸਿਹਤਯਾਬ ਹੋਏ ਮਰੀਜਾਂ ਦੀ ਗਿਣਤੀ ਵੀ ਸਭ ਤੋਂ ਵੱਧ ਦਰਜ ਕੀਤੀ ਜਾ ਰਹੀ ਹੈ। ਐਕਟਿਵ ਕੇਸਾਂ ਵਿੱਚੋਂ 59.8 ਫ਼ੀਸਦੀ ਮਹਾਰਾਸ਼ਟਰ, ਆਂਧਰ ਪ੍ਰਦੇਸ਼, ਤਮਿਲ ਨਾਡੂ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆ ਰਹੇ ਹਨ। ਇਹ ਰਾਜ ਕੁੱਲ ਰਿਕਵਰੀ ਵਿਚ 59.3 ਫ਼ੀਸਦੀ ਯੋਗਦਾਨ ਪਾ ਰਹੇ ਹਨ। 90 ਫ਼ੀਸਦੀ ਨਵੀਂ ਰਿਕਵਰੀ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਦਰਜ ਕੀਤੀ ਜਾ ਰਹੀ ਹੈ। ਨਵੀਂ ਰਿਕਵਰੀ ਵਿੱਚ ਮਹਾਰਾਸ਼ਟਰ (19,522) ਨੇ 22.31 ਫ਼ੀਸਦੀ ਦਾ ਯੋਗਦਾਨ ਪਾਇਆ ਜਦੋਂਕਿ ਆਂਧਰ ਪ੍ਰਦੇਸ਼ (12.24 ਫ਼ੀਸਦੀ ), ਕਰਨਾਟਕ (8.3 ਫ਼ੀਸਦੀ), ਤਮਿਲ ਨਾਡੂ (6.31 ਫ਼ੀਸਦੀ) ਅਤੇ ਛੱਤੀਸਗੜ੍ਹ (6.0 ਫ਼ੀਸਦੀ) ਦਰਜ ਕੀਤੀ ਗਈ। ਇਹ ਰਾਜ ਕੁੱਲ ਰਿਕਵਰੀ ਵਿੱਚ 55.1 ਫ਼ੀਸਦੀ ਯੋਗਦਾਨ ਪਾ ਰਹੇ ਹਨ।

https://pib.gov.in/PressReleseDetail.aspx?PRID=1656047

 

ਡਾ. ਹਰਸ਼ ਵਰਧਨ ਵਲੋਂ ਜੀ -20 ਦੇਸ਼ਾਂ ਦੇ ਵਿੱਤ ਅਤੇ ਸਿਹਤ ਮੰਤਰੀਆਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਥੇ ਵੀਡੀਓ ਕਾਨਫਰੰਸ ਰਾਹੀਂ ਜੀ -20 ਵਿੱਤ ਅਤੇ ਸਿਹਤ ਮੰਤਰੀਆਂ ਦੀ ਸਾਂਝੀ ਮੀਟਿੰਗ ਵਿੱਚ ਸ਼ਿਰਕਤ ਕੀਤੀ। ਸਾਊਦੀ ਅਰਬ ਨੇ ਜੀ -20 ਦੀ ਪ੍ਰਧਾਨਗੀ ਦੇ ਨਾਲ ਸੈਸ਼ਨ ਦੀ ਮੇਜ਼ਬਾਨੀ ਕੀਤੀ। ਡਾ. ਹਰਸ਼ ਵਰਧਨ ਨੇ ਜਨਤਕ ਸਿਹਤ ਵਿਚ ਨਿਵੇਸ਼ ਕਰਨ ਦੇ ਲਾਭਾਂ ਦੀ ਜਾਣਕਾਰੀ ਦਿੱਤੀ, ਜੋ ਭਾਰਤ ਅੰਦਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਹਿਲਾਂ ਹੀ ਅਮਲ ਅਧੀਨ ਹੈ।ਉਨ੍ਹਾਂ ਕਿਹਾ ਕਿ ਸਾਨੂੰ ਮਹਾਮਾਰੀ ਨਾਲ ਨਜਿੱਠਣ ਦੀ ਤਿਆਰੀ ਵਿਚ ਸੁਧਾਰ ਲਈ ਅਸਰਦਾਰ ਸਿਹਤ ਪ੍ਰਣਾਲੀਆਂ ਬਣਾਉਣ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ, ਜਦਕਿ ਦੂਸਰੀਆਂ ਸਾਰੀਆਂ ਕਾਰਜ ਯੋਜਨਾਵਾਂ ਕਾਰਗਰ ਰਹੀਆਂ ਹਨ, ਇੱਕ ਚੰਗੀ ਤਰ੍ਹਾਂ ਵਿਕਸਿਤ ਸਿਹਤ ਦੇਖਭਾਲ ਪ੍ਰਣਾਲੀ ਮਹਾਮਾਰੀ ਨੂੰ ਸੀਮਤ ਰੱਖਣ ਵਿੱਚ ਵੀ ਸਹਾਇਤਾ ਕਰ ਸਕਦੀ ਹੈ। ਮੰਤਰੀ ਨੇ ਤਾਕੀਦ ਕੀਤੀ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਕੋਵਿਡ-19 ਜਾਂਚ, ਇਲਾਜ ਅਤੇ ਟੀਕਿਆਂ ਤੱਕ ਪਹੁੰਚ ਨਿਰਪੱਖ ਅਤੇ ਬਰਾਬਰੀ ਵਾਲੀ ਹੈ। ਸੁਰੱਖਿਆ ਤੱਕ ਪਹੁੰਚ ਪ੍ਰਦਾਨ ਕਰਨ ਦੀ ਯੋਗਤਾ ਦਾ ਇੱਕ ਕਾਰਕ ਨਹੀਂ ਹੋਣੀ ਚਾਹੀਦੀ।

https://pib.gov.in/PressReleseDetail.aspx?PRID=1655772

 

ਪ੍ਰਧਾਨ ਮੰਤਰੀ ਨੇ ਇਤਿਹਾਸਿਕ ਕੋਸੀ ਰੇਲ ਮਹਾਸੇਤੂ ਰਾਸ਼ਟਰ ਨੂੰ ਸਮਰਪਿਤ ਕੀਤਾ; ਪ੍ਰਧਾਨ ਮੰਤਰੀ ਨੇ ਕੋਵਿਡ ਦੇ ਸਮਿਆਂ ਦੌਰਾਨ ਅਣਥੱਕ ਢੰਗ ਨਾਲ ਕੰਮ ਕਰਨ ਵਾਲੇ ਰੇਲਵੇ ਦੀ ਸ਼ਲਾਘਾ; ਬਿਜਲੀਕਰਨ, ਸਫ਼ਾਈ ਦੀਆਂ ਪਹਿਲਾਂ, ਕਿਸਾਨ ਰੇਲ ਦੀ ਸ਼ੁਰੂਆਤ ਅਤੇ ਬਿਨਾ ਚੌਕੀਦਾਰ ਵਾਲੇ ਰੇਲ ਫਾਟਕਾਂ ਦੇ ਖ਼ਾਤਮੇ ਦੀਆਂ ਪ੍ਰਾਪਤੀਆਂ ਲਈ ਰੇਲਵੇਜ਼ ਦੀ ਸ਼ਲਾਘਾ ਕੀਤੀ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਤਿਹਾਸਿਕ ਕੋਸੀ ਰੇਲ ਮਹਾਸੇਤੂ ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫ਼ਰੰਸ ਜ਼ਰੀਏ ਯਾਤਰੀਆਂ ਦੇ ਲਾਭ ਲਈ ਬਿਹਾਰ ਵਿੱਚ ਨਵੀਆਂ ਰੇਲ ਲਾਈਨ ਤੇ ਬਿਜਲੀਕਰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਬਿਹਾਰ ਵਿੱਚ ਰੇਲ ਸੰਪਰਕ ਦੇ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਬਣਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 6 ਸਾਲਾਂ ਤੋਂ ਇੱਕ ਨਵੇਂ ਭਾਰਤ ਦੀਆਂ ਆਕਾਂਖਿਆਵਾਂ ਅਨੁਸਾਰ ਭਾਰਤੀ ਰੇਲਵੇ ਨੂੰ ਆਕਾਰ ਦੇਣ ਤੇ ਆਤਮਨਿਰਭਰ ਭਾਰਤਦੀਆਂ ਆਸਾਂ ਨੂੰ ਪੂਰਿਆਂ ਕਰਨ ਲਈ ਜਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤੀ ਰੇਲਵੇ ਪਹਿਲਾਂ ਤੋਂ ਕਿਤੇ ਜ਼ਿਆਦਾ ਸਵੱਛ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਨੂੰ ਬ੍ਰੌਡ ਗੇਜ ਰੇਲ ਲਾਈਨਾਂ ਨਾਲ ਮਨੁੱਖ ਰਹਿਤ ਰੇਲ ਕ੍ਰਾਸਿੰਗ ਨੂੰ ਖ਼ਤਮ ਕਰ ਕੇ ਪਹਿਲਾਂ ਤੋਂ ਕਿਤੇ ਵੱਧ ਸੁਰੱਖਿਅਤ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕੋਰੋਨਾ ਸੰਕਟ ਦੌਰਾਨ ਅਣਥੱਕ ਮਿਹਨਤ ਲਈ ਰੇਲਵੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰੇਲਵੇ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਜ਼ਗਾਰ ਉਪਲਬਧ ਕਰਵਾਉਣ ਅਤੇ ਉਨ੍ਹਾਂ ਨੂੰ ਸ਼੍ਰਮਿਕ ਸਪੈਸ਼ਲ ਟ੍ਰੇਨ ਤੋਂ ਵਾਪਸ ਜੱਦੀ ਰਾਜਾਂ ਵਿੱਚ ਪਹੁੰਚਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ।

 

https://pib.gov.in/PressReleseDetail.aspx?PRID=1656179

 

ਕੋਵਿਡ ਮਾਮਲੇ ਅਤੇ ਸੀਰੋ ਸਰਵੇ ਸਥਿਤੀ

ਭਾਰਤ ਵਿਚ ਪ੍ਰਤੀ ਮਿਲੀਅਨ ਆਬਾਦੀ ਪਿੱਛੇ ਸਭ ਤੋਂ ਘੱਟ ਮਾਮਲੇ ਹਨ। ਅਮਰੀਕਾ ਲਈ 19295, ਬ੍ਰਾਜ਼ੀਲ ਲਈ 20146, ਰੂਸੀ ਫੈਡਰੇਸ਼ਨ ਲਈ 7283 ਅਤੇ ਦੱਖਣੀ ਅਫਰੀਕਾ ਲਈ 10929 ਦੇ ਮੁਕਾਬਲੇ ਭਾਰਤ ਵਿਚ ਇਹ 3445 ਹਨ। ਹਾਲਾਂਕਿ, ਦੱਖਣੀ ਪੂਰਬੀ ਏਸ਼ੀਆ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਪ੍ਰਤੀ ਮਿਲੀਅਨ ਆਬਾਦੀ ਜ਼ਿਆਦਾ ਹੈ। ਭਾਰਤ ਵਿਚ ਘੱਟ ਮਾਮਲਾ ਮੌਤ ਦਰ ਦਾ ਕਾਰਨ ਕਮਿਉਨਿਟੀ ਅਧਾਰਤ ਨਿਗਰਾਨੀ ਰਾਹੀਂ ਕੇਸਾਂ ਦਾ ਪਤਾ ਲਗਾਉਣਾ, ਸਖਤ ਮਾਪਦੰਡਾਂ ਵਾਲੈ ਕੰਟਰੋਲ, ਘਰ-ਘਰ-ਘਰ ਜਾ ਕੇ ਕੇਸਾਂ ਦੀ ਭਾਲ ਅਤੇ ਆਕਸੀਜਨ ਦੀ ਪੂਰਤੀ ਤੇ ਨਿਗਰਾਨੀ ਅਤੇ ਕੋਵਿਡ ਮਰੀਜਾਂ ਦੇ ਛੇਤੀ ਰੇਫ਼ਰਲ ਇਲਾਜ ਦੀਆਂ ਸਹੂਲਤਾਂ ਅਤੇ ਕੇਸ ਦੇ ਉਪਯੁਕਤ ਪ੍ਰਬੰਧਨ ਨੂੰ ਮੰਨਿਆ ਜਾ ਸਕਦਾ ਹੈ। ਰਾਜ ਮੰਤਰੀ (ਸਿਹਤ ਤੇ ਪਰਿਵਾਰ ਭਲਾਈ) ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleseDetail.aspx?PRID=1656187

 

ਕੇਂਦਰ ਨੇ ਉੱਚ ਪੱਧਰੀ ਕੇਂਦਰੀ ਟੀਮ ਨੂੰ ਜੰਮੂ ਪਹੁੰਚਾਇਆ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇੱਕ ਉੱਚ ਪੱਧਰੀ ਕੇਂਦਰੀ ਟੀਮ ਨੂੰ ਜੰਮੂ ਭੇਜਣ ਦਾ ਫੈਸਲਾ ਕੀਤਾ ਹੈ । ਜ਼ਿਲ੍ਹੇ ਵਿੱਚ ਪਿਛਲੇ ਦਿਨਾਂ ਵਿੱਚ ਨਵੇਂ ਕੋਵਿਡ ਮਾਮਲਿਆਂ ਵਿੱਚ ਵਾਧਾ ਹੋਇਆ ਹੈ I ਟੀਮ ਪੋਜ਼ੀਟਿਵ ਮਾਮਲਿਆਂ ਦੀ ਰੋਕਥਾਮ, ਨਿਗਰਾਨੀ, ਜਾਂਚ ਅਤੇ ਕੁਸ਼ਲ ਕਲੀਨਿਕਲ ਪ੍ਰਬੰਧਨ ਨੂੰ ਮਜ਼ਬੂਤ ਕਰਨ ਵੱਲ ਰਾਜ ਦੇ ਯਤਨਾਂ ਦਾ ਸਮਰਥਨ ਕਰੇਗੀ । ਕੇਂਦਰੀ ਟੀਮ ਸਮੇਂ ਸਿਰ ਨਿਦਾਨ ਅਤੇ ਫਾਲੋਅਪ ਨਾਲ ਜੁੜੀਆਂ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸੰਭਾਲਣ ਲਈ ਦਿਸ਼ਾ -ਨਿਰਦੇਸ਼ ਵੀ ਦੇਵੇਗੀ I ਕੋਵਿਡ ਪ੍ਰਬੰਧਨ ਲਈ ਵੱਖ-ਵੱਖ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੇ ਚਲ ਰਹੇ ਯਤਨਾਂ ਦੇ ਰੂਪ ਵਿੱਚ, ਕੇਂਦਰ ਸਰਕਾਰ ਸਮੇਂ ਸਮੇਂ ਤੇ ਕੇਂਦਰੀ ਟੀਮਾਂ ਨੂੰ ਵੱਖ-ਵੱਖ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਦੌਰਾ ਕਰਨ ਲਈ ਭੇਜਦੀ ਰਹੀ ਹੈ ।

 

https://pib.gov.in/PressReleseDetail.aspx?PRID=1656139

 

ਰਾਸ਼ਟਰੀ ਪੱਧਰ 'ਤੇ ਉਦਯੋਗ ਅਤੇ ਸਿੱਖਿਆ ਭਾਈਚਾਰੇ ਦੇ ਲਗਭਗ 30 ਵੈਕਸੀਨ ਉਮੀਦਵਾਰ ਵਿਕਾਸ ਦੇ ਵੱਖ-ਵੱਖ ਪੜਾਵਾਂ 'ਤੇ ਹਨ

 

ਬਾਇਓਟੈਕਨੋਲੋਜੀ ਵਿਭਾਗ ਦੁਆਰਾ 5 ਰਾਸ਼ਟਰੀ ਕੋਵਿਡ -19 ਜੈਵ-ਭੰਡਾਰ ਸਥਾਪਿਤ ਕੀਤੇ ਗਏ ਹਨ। ਇਹ ਦੇਸ਼ ਵਿੱਚ ਬਾਇਓਟੈਕਨੋਲੋਜੀ ਵਿਭਾਗ, ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ ਦੁਆਰਾ ਸਥਾਪਿਤ ਕੀਤੇ ਗਏ 16 ਕੋਵਿਡ -19 ਜੈਵ-ਭੰਡਾਰਾਂ ਦੇ ਇੱਕ ਨੈੱਟਵਰਕ ਦਾ ਹਿੱਸਾ ਹੈ।  ਰਾਸ਼ਟਰੀ ਪੱਧਰ 'ਤੇ ਉਦਯੋਗ ਅਤੇ ਅਕਾਦਮਿਕ ਭਾਈਚਾਰੇ ਦੁਆਰਾ ਲਗਭਗ 30 ਵੈਕਸੀਨ ਉਮੀਦਵਾਰ ਵਿਕਾਸ ਅਧੀਨ ਹਨ। ਇਹ ਵੈਕਸੀਨ ਪ੍ਰੀ-ਕਲੀਨਿਕਲ ਅਤੇ ਕਲੀਨਿਕਲ ਵਿਕਾਸ ਦੇ ਵੱਖ-ਵੱਖ ਪੜਾਵਾਂ ਵਿੱਚ ਹਨ, ਜਿਨ੍ਹਾਂ ਵਿੱਚੋਂ 3 ਉਮੀਦਵਾਰ ਪੜਾਅ I / II / III ਦੇ ਅਗਾਊਂ ਪੜਾਅ ਵਿੱਚ ਹਨ ਅਤੇ 4 ਪ੍ਰੀ-ਕਲੀਨਿਕਲ ਵਿਕਾਸ ਦੇ ਪੜਾਅ ਵਿੱਚ ਹਨ। ਟੀਕੇ ਨਾਲ ਸਬੰਧਤ ਖੋਜ ਸਰੋਤਾਂ, ਕਲੀਨਿਕਲ ਟ੍ਰਾਇਲ ਸਾਈਟਾਂ ਦੀ ਸਥਾਪਨਾ ਅਤੇ ਯੋਗ ਰੈਗੂਲੇਟਰੀ ਦਿਸ਼ਾ ਨਿਰਦੇਸ਼ਾਂ ਨੂੰ ਸੂਚਿਤ ਕਰਨ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਰਾਹੀਂ ਇਹ ਜਾਣਕਾਰੀ ਦਿੱਤੀ।

 

https://pib.gov.in/PressReleseDetail.aspx?PRID=1656226

 

ਕੋਵਿਡ -19 ਤੋਂ ਬਾਅਦ ਕੌਸ਼ਲ ਵਿਕਾਸ ਪ੍ਰੋਗਰਾਮਾਂ ਵਿੱਚ ਤਬਦੀਲੀ

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ) ਕੋਵਿਡ -19 ਲੌਕਡਾਊਨ ਦੌਰਾਨ, ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (ਐੱਨਐੱਸਡੀਸੀ) ਦੁਆਰਾ 'ਈ-ਸਕਿੱਲ ਇੰਡੀਆ' ਪਲੈਟਫਾਰਮ ਜ਼ਰੀਏ ਔਨਲਾਈਨ ਸਕਿੱਲਿੰਗ ਪ੍ਰਦਾਨ ਕਰ ਰਿਹਾ ਹੈ। ਹੁਣ ਗ੍ਰਹਿ ਮੰਤਰਾਲੇ ਨੇ 21 ਸਤੰਬਰ, 2020 ਤੋਂ ਭੌਤਿਕ ਰੂਪ ਵਿੱਚ ਕੌਸ਼ਲ ਟ੍ਰੇਨਿੰਗ ਪ੍ਰੋਗਰਾਮਾਂ ਦੇ ਆਯੋਜਨ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਅਨੁਸਾਰ, ਟ੍ਰੇਨਿੰਗ ਨੂੰ ਮੁੜ ਸ਼ੁਰੂ ਕਰਨ ਲਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਮਿਆਰੀ ਅਪਰੇਟਿੰਗ ਪ੍ਰਕਿਰਿਆਵਾਂ (ਐੱਸਓਪੀਜ਼) ਜਾਰੀ ਕੀਤੀਆਂ ਗਈਆਂ ਹਨ। ਪੀਐੱਮਕੇਵੀਵਾਈ ਤਹਿਤ, 17.03.2020 ਤੱਕ, ਸ਼ੌਰਟ ਟਰਮ ਟ੍ਰੇਨਿੰਗ (ਐੱਸਟੀਟੀ) ਕੋਰਸਾਂ ਤਹਿਤ, ਕ੍ਰਮਵਾਰ 42.02 ਲੱਖ ਅਤੇ 33.66 ਲੱਖ ਉਮੀਦਵਾਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਅਤੇ ਪ੍ਰਮਾਣਿਤ ਕੀਤਾ ਗਿਆ। ਇਨ੍ਹਾਂ ਪ੍ਰਮਾਣਿਤ ਉਮੀਦਵਾਰਾਂ ਵਿੱਚੋਂ 17.54 ਲੱਖ ਉਮੀਦਵਾਰਾਂ ਨੂੰ ਪਲੇਸਮੈਂਟ ਦਿੱਤੀ ਗਈ ਹੈ। ਇਸ ਤੋਂ ਇਲਾਵਾ, 49.12 ਲੱਖ ਉਮੀਦਵਾਰ ਜਿਨ੍ਹਾਂ ਪਾਸ ਪਹਿਲਾਂ ਹੀ ਗ਼ੈਰ-ਰਸਮੀ ਕੌਸ਼ਲ ਹਨ ਪਰ ਰਸਮੀ ਤੌਰ 'ਤੇ ਪ੍ਰਮਾਣਿਤ ਨਹੀਂ ਹਨ, ਉਨ੍ਹਾਂ ਨੂੰ ਯੋਜਨਾ ਦੇ ਪਹਿਲੀ ਲਰਨਿੰਗ ਦੀ ਮਾਨਤਾ(Recognition of Prior Learning - ਆਰਪੀਐੱਲ) ਘਟਕ ਦੇ ਅਧਾਰ ਤੇ ਰੱਖਿਆ ਗਿਆ ਹੈ। ਇਹ ਜਾਣਕਾਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਆਰਕੇ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleseDetail.aspx?PRID=1656067

ਈ-ਕਾਮਰਸ ਤੇ ਕੋਵਿਡ -19 ਦਾ ਪ੍ਰਭਾਵ

ਲੌਕ ਡਾਉਨ ਦੌਰਾਨ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਗ੍ਰਹਿ ਮੰਤਰਾਲੇ (ਐਮਐਚਏ) ਵੱਲੋਂ ਸਮੇਂ-ਸਮੇਂ ਤੇ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ । ਇਸ ਸਮੇਂ ਦੌਰਾਨ ਭੋਜਨ, ਫਾਰਮਸੀਊਟਿਕਲ, ਮੈਡੀਕਲ ਉਪਕਰਣਾਂ ਸਮੇਤ ਜ਼ਰੂਰੀ ਚੀਜ਼ਾਂ ਦੀ ਡਿਲਿਵਰੀ ਨੂੰ ਈ-ਕਾਮਰਸ ਰਾਹੀਂ ਉਤਸ਼ਾਹਤ ਕੀਤਾ ਗਿਆ I ਕਿਉਂਕਿ, ਮਹਾਂਮਾਰੀ ਅਜੇ ਵੀ ਜਾਰੀ ਹੈ, ਈ-ਕਾਮਰਸ ਸੈਕਟਰ ਉੱਤੇ ਮਹਾਮਾਰੀ ਦੇ ਪ੍ਰਭਾਵਾਂ ਦੇ ਮੁਲਾਂਕਣ ਕਰਨਾ ਬਹੁਤ ਜਲਦੀ ਹੈ I ਈ-ਕਾਮਰਸ ਆਪਰੇਟਰ ਉਨ੍ਹਾਂ ਦੁਆਰਾ ਕੀਤੀ ਗਈ ਸਪਲਾਈ ਦੇ ਮੁੱਲ ਦੀ ਪਰਵਾਹ ਕੀਤੇ ਬਿਨਾਂ ਰਜਿਸਟਰਡ ਹੋਣ ਲਈ ਜਿੰਮੇਵਾਰ ਹਨ I ਥ੍ਰੈਸ਼ੋਲਡ ਛੋਟ ਦਾ ਲਾਭ ਈ-ਕਾਮਰਸ ਓਪਰੇਟਰਾਂ ਨੂੰ ਉਪਲਬਧ ਨਹੀਂ ਹੈ I ਸੇਵਾਵਾਂ ਦੀਆਂ ਵਿਸ਼ੇਸ਼ ਸ਼੍ਰੇਣੀਆਂ 'ਤੇ ਜੀਐਸਟੀ ਨੂੰ ਇਲੈਕਟ੍ਰਾਨਿਕ ਕਾਮਰਸ ਓਪਰੇਟਰ ਦੁਆਰਾ ਭੁਗਤਾਨ ਕੀਤਾ ਜਾਂਦਾ ਹੈ ਜੇ ਅਜਿਹੀਆਂ ਸੇਵਾਵਾਂ ਉਨ੍ਹਾਂ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ I ਈ-ਕਾਮਰਸ ਓਪਰੇਟਰਾਂ ਨੂੰ ਉਨ੍ਹਾਂ ਦੁਆਰਾ ਬਣਾਈਆਂ ਜਾਣ ਵਾਲੀਆਂ ਟੈਕਸਯੋਗ ਸਪਲਾਈਆਂ ਦੇ ਸ਼ੁੱਧ ਮੁੱਲ ਦੇ ਇਕ ਪ੍ਰਤੀਸ਼ਤ ਦੀ ਦਰ 'ਤੇ ਟੈਕਸ ਕੁਲੈਕਸ਼ਨ ਇਕੱਤਰ ਕਰਨਾ ਵੀ ਲਾਜ਼ਮੀ ਹੈ, ਜਿਥੇ ਇਸ ਤਰ੍ਹਾਂ ਦੀ ਸਪਲਾਈ ਅਜਿਹੇ ਆਪਰੇਟਰਾਂ ਦੁਆਰਾ ਇਕੱਠੀ ਕੀਤੀ ਜਾਣੀ ਹੈ I ਜੀਐਸਟੀ ਐਕਟ ਦੇ ਤਹਿਤ, ਹਰ ਰਜਿਸਟਰਡ ਵਿਅਕਤੀ ਆਪਣੇ ਦੁਆਰਾ ਭੁਗਤਾਨ ਯੋਗ ਟੈਕਸਾਂ ਦਾ ਸਵੈ-ਮੁਲਾਂਕਣ ਕਰੇਗਾ ਅਤੇ ਨਿਰਧਾਰਤ ਕੀਤੇ ਅਨੁਸਾਰ ਹਰੇਕ ਟੈਕਸ ਅਵਧੀ ਲਈ ਇੱਕ ਰਿਟਰਨ ਪ੍ਰਦਾਨ ਕਰੇਗਾ I ਇਸ ਲਈ, ਈ-ਕਾਮਰਸ ਓਪਰੇਟਰ ਚੀਜ਼ਾਂ ਜਾਂ ਸੇਵਾਵਾਂ ਦੀ ਕਿਸੇ ਹੋਰ ਸਪਲਾਇਰ ਵਾੰਗ ਜੀਐਸਟੀ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹਨ I ਇਹ ਜਾਣਕਾਰੀ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ ।

 

https://pib.gov.in/PressReleseDetail.aspx?PRID=1656135

 

ਯਾਤਰੀ ਰੇਲ ਦੇ ਡੱਬਿਆਂ ਦਾ ਆਈਸੋਲੇਸ਼ਨ ਵਾਰਡਾਂ ਵਿੱਚ ਤਬਾਦਲਾ

 

ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਲਈ ਸਾਲ 2020 ਦੇ ਮਾਰਚ, ਅਪ੍ਰੈਲ, ਮਈ ਤੇ ਜੂਨ ਮਹੀਨਿਆਂ ਦੌਰਾਨ ਭਾਰਤੀ ਰੇਲਵੇਸ ਨੇ 5,601 ਡੱਬਿਆਂ ਨੂੰ ਕੋਵਿਡ ਕੇਅਰ ਸੈਂਟਰਾਂ ਵਿੱਚ ਤਬਦੀਲ ਕੀਤਾ ਹੈ। ਰੇਲ ਦੇ ਇਨ੍ਹਾਂ ਵਿਸ਼ੇਸ਼ ਕੋਚਾਂ ਦੀ ਵਰਤੋਂ ਰਾਜ ਸਰਕਾਰਾਂ ਦੁਆਰਾ ਕੇਵਲ ਤਦ ਹੀ ਕੀਤੀ ਜਾਂਦੀ ਹੈ, ਜਦੋਂ ਉਨ੍ਹਾਂ ਦੀਆਂ ਆਪਣੀਆਂ ਮੈਡੀਕਲ ਸੁਵਿਧਾਵਾਂ ਪੂਰੀ ਤਰ੍ਹਾਂ ਭਰ ਗਈਆਂ ਹੋਣ। ਭਾਰਤੀ ਰੇਲਵੇ ਨੇ ਅੱਜ ਤੱਕ ਰਾਜ ਸਰਕਾਰਾਂ (ਦਿੱਲੀ503, ਉੱਤਰ ਪ੍ਰਦੇਸ਼270 ਅਤੇ ਬਿਹਾਰ40) ਦੀ ਬੇਨਤੀ ਦੇ ਅਧਾਰ ਉੱਤੇ 813 ਕੋਚ ਮੁਹੱਈਆ ਕਰਵਾਏ ਹਨ। ਇਨ੍ਹਾਂ ਕੋਚਾਂ ਨੂੰ ਕੋਵਿਡ ਕੇਅਰ ਕੋਚਾਂ ਵਿੱਚ ਤਬਦੀਲ ਕਰਨ ਲਈ ਕੁਝ ਮਾਮੂਲੀ ਫੇਰਬਦਲ ਕਰਨੇ ਪੈਂਦੇ ਹਨ; ਜਿਵੇਂ ਵਿਚਕਾਰਲੀ ਬਰਥ ਕੱਢ ਦਿੱਤੀ ਜਾਂਦਾ ਹੈ ਅਤੇ ਇੱਕ ਪਖਾਨੇ ਨੂੰ ਸ਼ਾਵਰਰੂਮ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਅਤੇ ਇਸ ਦੇ ਨਾਲ ਮੈਡੀਕਲ ਸੁਵਿਧਾਵਾਂ ਤੇ ਹੋਰ ਵਸਤਾਂ ਦੀ ਵਿਵਸਥਾ ਵੀ ਕਰਨੀ ਪੈਂਦਾ ਹੈ। ਇਹ ਜਾਣਕਾਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਰਾਹੀਂ ਦਿੱਤੀ।

 

https://pib.gov.in/PressReleseDetail.aspx?PRID=1656265

 

ਸ਼੍ਰਮਿਕ ਟ੍ਰੇਨਾਂ

 

ਫਸੇ ਵਿਅਕਤੀਆਂ ਦੀ ਆਵਾਜਾਈ ਦੀ ਜ਼ਰੂਰੀ ਆਵਸ਼ਕਤਾ ਨੂੰ ਧਿਆਨ ਚ ਰੱਖਦਿਆਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਇੱਕ ਮਿਸ਼ਨ ਮੋਡ ਵਿੱਚ ਚਲਾਈਆਂ ਗਈਆਂ ਸਨ। ਇਨ੍ਹਾਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦਾ ਇੰਤਜ਼ਾਮ ਮੰਗ ਮੁਤਾਬਕ ਸਰਕਾਰ ਦੁਆਰਾ ਤੈਅ ਪ੍ਰੋਟੋਕੋਲ ਤੇ ਦਿਸ਼ਾਨਿਰਦੇਸ਼ਾਂ ਅਨੁਸਾਰ ਕੀਤਾ ਗਿਆ ਸੀ, ਜਦੋਂ ਵੀ ਕਦੇ ਰਾਜ ਸਰਕਾਰਾਂ ਨੂੰ ਅਜਿਹੀਆਂ ਟ੍ਰੇਨਾਂ ਦੀ ਲੋੜ ਪੇਂਦੀ ਸੀ। 1 ਮਈ, 2020 ਤੋਂ ਲੈ ਕੇ 31 ਅਗਸਤ, 2020 ਤੱਕ ਕੁੱਲ 4,621 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ ਸਨ; ਜਿਨ੍ਹਾਂ ਰਾਹੀਂ 63.19 ਲੱਖ ਫਸੇ ਯਾਤਰੀਆਂ ਨੂੰ ਉਨ੍ਹਾਂ ਦੇ ਜੱਦੀ ਰਾਜਾਂ ਤੱਕ ਪਹੁੰਚਾਇਆ ਗਿਆ ਸੀ। 31 ਅਗਸਤ, 2020 ਦੇ ਬਾਅਦ ਤੋਂ ਕਿਸੇ ਸ਼ਮਿਕ ਸਪੈਸ਼ਲ ਟ੍ਰੇਨ ਦੀ ਕੋਈ ਵੀ ਮੰਗ ਮੁਲਤਵੀ ਨਹੀਂ ਹੈ। ਇਹ ਜਾਣਕਾਰੀ ਅੱਜ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਰਾਹੀਂ ਦਿੱਤੀ।

 

https://pib.gov.in/PressReleseDetail.aspx?PRID=1656260

 

ਮਾਸਕ / ਪੀਪੀਈ ਕਿੱਟਾਂ ਲਈ ਸਮੱਗਰੀ ਦੀ ਉਪਲੱਬਧਤਾ

 

ਮਾਰਚ ਵਿੱਚ ਜ਼ੀਰੋ ਨਿਰਮਾਤਾਵਾਂ ਤੋਂ, ਸਰਕਾਰ ਦੁਆਰਾ ਅੱਜ ਤੱਕ ਪੀਪੀਈ ਕਿੱਟਾਂ ਦੇ 110 ਦੇਸੀ ਨਿਰਮਾਤਾ ਵਿਕਸਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਐੱਮਐੱਸਐੱਮਈ ਕੈਤਰ ਦੇ ਹਨ। ਕੋਵਿਡ-19 ਲਈ ਪੀਪੀਈ ਕਵਰਆਲਸ ਦੀ ਸਮਰੱਥਾ ਅਤੇ ਉਤਪਾਦਨ ਮਾਈ 2020 ਦੇ ਅੱਧ ਵਿੱਚ 5 ਲੱਖ ਪ੍ਰਤੀ ਦਿਨ ਦੇ ਸਿਖਰ ਨੂੰ ਛੂਹ ਗਿਆ। ਸਰਕਾਰੀ ਹਸਪਤਾਲਾਂ ਵਿੱਚ ਸਿਹਤ ਪੇਸ਼ੇਵਰਾਂ ਦੀ ਵਰਤੋਂ ਲਈ 13.09.2020 ਤੱਕ ਕੁੱਲ 1.42 ਕਰੋੜ ਪੀਪੀਈ ਕਿੱਟਾਂ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਪ੍ਰਕਿਯੋਅਰਮੈਂਟ ਆਰਮ-ਮੈਸਰਜ਼ ਐੱਚਐੱਲਐੱਲ ਲਾਈਫ ਕੇਅਰ ਲਿਮਿਟਿਡ ਨੂੰ ਸਪਲਾਈ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਕੇਂਦਰੀ ਕੱਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

https://pib.gov.in/PressReleseDetail.aspx?PRID=1656238

 

ਟੈਕਸਟਾਈਲ ਸੈਕਟਰ 'ਤੇ ਕੋਵਿਡ -19 ਮਹਾਮਾਰੀ ਦੇ ਪ੍ਰਭਾਵ

ਕੋਵਿਡ -19 ਦੀ ਵਿਸ਼ਵਵਿਆਪੀ ਮਹਾਮਾਰੀ ਨੇ ਵੱਖ-ਵੱਖ ਟੈਕਸਟਾਈਲ ਸੈਕਟਰਾਂ ਦੇ ਮੌਜੂਦਾ ਕੰਮ ਕਰਨ ਦੇ ਢੰਗ ਤਰੀਕਿਆਂ ਨੂੰ ਸਮਾਜਿਕ ਇਕੱਠ 'ਤੇ ਪਾਬੰਦੀ ਲਗਣ ਕਾਰਨ ਅਤੇ ਮਜ਼ਦੂਰਾਂ ਦੇ ਪ੍ਰਵਾਸ ਦੇ ਨਾਲ ਨਾਲ ਜਿੱਥੇ ਟੈਕਸਟਾਈਲ ਸੈਕਟਰ ਦੀ ਵੈਲਿਊ ਚੇਨ ਵਿੱਚ ਵਪਾਰੀਆਂ / ਨਿਰਯਾਤ ਕਰਨ ਵਾਲੇ ਕਿਸਾਨਾਂ ਤੋਂ ਲੈ ਕੇ ਸਾਰੇ ਹਿਤਧਾਰਕਾਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਉਸੇ ਸਮੇਂ ਇਸ ਨੇ ਮੌਕਿਆਂ ਦੇ ਨਵੇਂ ਖੇਤਰ ਵੀ ਖੋਲ੍ਹ ਦਿੱਤੇ ਹਨ ਜਿਨ੍ਹਾਂ ਬਾਰੇ ਪਹਿਲਾਂ ਘੱਟ ਪੜਤਾਲ ਕੀਤੀ ਗਈ ਸੀ। ਸਰਕਾਰ ਨੇ ਇਸ ਸੈਕਟਰ ਸਾਹਮਣੇ ਪੈਦਾ ਹੋਏ ਸੰਕਟ ਦਾ ਪਤਾ ਲਗਾਉਣ ਲਈ ਇਕ ਅਧਿਐਨ ਕੀਤਾ ਹੈ, ਜਿਵੇਂ ਭਾਰਤੀ ਰੇਸ਼ਮ ਉਦਯੋਗ ਉੱਤੇ ਕੋਵਿਡ -19 ਮਹਾਮਾਰੀ ਦਾ ਪ੍ਰਭਾਵ ਇਹ ਦੇਖਿਆ ਗਿਆ ਹੈ ਕਿ ਵੈਲਿਊ ਚੇਨ ਦੇ ਹਰ ਪੜਾਅ ਤੇ ਉਤਪਾਦਨ ਵਿੱਚ ਗਿਰਾਵਟ ਅਤੇ ਮੁਦਰਾ ਘਾਟਾ ਪਿਆ ਸੀ। ਉਦਯੋਗ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਉਤਪਾਦਨ ਵਿੱਚ ਘਾਟਾ, ਕੋਕੂਨ ਅਤੇ ਕੱਚੇ ਰੇਸ਼ਮ ਦੀਆਂ ਕੀਮਤਾਂ ਵਿੱਚ ਤੇਜ਼ ਗਿਰਾਵਟ ਦਾ ਆਉਣਾ, ਆਵਾਜਾਈ ਦੀ ਸਮੱਸਿਆ, ਹੁਨਰਮੰਦ ਕਾਮਿਆਂ ਦੀ ਉਪਲਬਧਤਾ, ਕੱਚੇ ਰੇਸ਼ਮ ਅਤੇ ਰੇਸ਼ਮ ਦੇ ਉਤਪਾਦਾਂ ਦੀ ਵਿਕਰੀ ਵਿੱਚ ਮੁਸ਼ਕਲਾਂ, ਕਾਰਜਸ਼ੀਲ ਪੂੰਜੀ ਅਤੇ ਨਕਦ ਪ੍ਰਵਾਹ ਦੀਆਂ ਸਮੱਸਿਆਵਾਂ, ਕੱਚੇ ਮਾਲ ਦੀ ਅਣਹੋਂਦ, ਰੇਸ਼ਮ ਫੈਬਰਿਕ ਦੀ ਮੰਗ ਵਿੱਚ ਕਮੀ, ਨਿਰਯਾਤ / ਆਯਾਤ ਦੇ ਆਰਡਰਾਂ ਨੂੰ ਰੱਦ ਕਰਨ ਤੋਂ ਇਲਾਵਾ ਨਿਰਯਾਤ ਅਤੇ ਆਯਾਤ ਦੀਆਂ ਪਾਬੰਦੀਆਂ। ਕਿਉਂਕਿ, ਟੈਕਸਟਾਈਲ ਸੈਕਟਰ ਬਹੁਤ ਅਸੰਗਠਿਤ ਖੇਤਰ ਹੈ, ਇਸ ਲਈ ਸਰਕਾਰ ਨੇ ਸੈਕਟਰ ਨੂੰ ਹੋਏ ਨੁਕਸਾਨ ਦੇ ਸਬੰਧ ਵਿੱਚ ਕੋਈ ਰਸਮੀ ਮੁੱਲਾਂਕਣ ਨਹੀਂ ਕੀਤਾ ਹੈ। ਕੋਵਿਡ 19 ਮਹਾਮਾਰੀ ਦੇ ਪ੍ਰਭਾਵ ਨਾਲ ਨਜਿੱਠਣ ਲਈ, ਭਾਰਤ ਸਰਕਾਰ ਨੇ ਦੇਸ਼ ਦੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਅਤੇ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਇਕ ਵਿਸ਼ੇਸ਼ ਆਰਥਿਕ ਪੈਕੇਜ ਯਾਨੀ ਆਤਮਨਿਰਭਰ ਭਾਰਤ ਅਭਿਯਾਨ, ਦਾ ਐਲਾਨ ਕੀਤਾ ਹੈ। ਐੱਮਐੱਸਐੱਮਈਜ਼ ਸਮੇਤ ਵੱਖ-ਵੱਖ ਸੈਕਟਰਾਂ ਲਈ ਰਾਹਤ ਅਤੇ ਕਰਜ਼ਾ ਸਹਾਇਤਾ ਉਪਾਵਾਂ ਦੀ ਘੋਸ਼ਣਾ ਕੀਤੀ ਗਈ ਹੈ। ਇਹ ਜਾਣਕਾਰੀ ਕੇਂਦਰੀ ਕੱਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।

 

https://pib.gov.in/PressReleseDetail.aspx?PRID=1656233  

 

ਕੋਵਿਡ-19 ਦੌਰਾਨ ਸਿਹਤ ਆਊਟਰੀਚ ਸੇਵਾਵਾਂ

ਸਰਕਾਰ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਲਾਹ ਮਸ਼ਵਰਾ ਕਰਕੇ ਸਥਿਤੀ ਦੀ ਬਾਕਾਇਦਾ ਸਮੀਖਿਆ ਕਰ ਰਹੀ ਹੈ। ਔਰਤਾਂ ਅਤੇ ਬੱਚਿਆਂ ਦੀ ਪੋਸ਼ਣ ਸਬੰਧੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਆਂਗਨਵਾੜੀ ਸੇਵਾਵਾਂ ਅਧੀਨ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ, ਇਸਤੋਂ ਇਲਾਵਾ ਇਹ ਮੰਤਰਾਲਾ ਅੰਬ੍ਰੇਲਾ ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ (ਆਈਸੀਡੀਐੱਸ) ਸਕੀਮ ਅਧੀਨ ਕਿਸ਼ੋਰ ਲੜਕੀਆਂ, ਬੱਚਿਆਂ (6 ਮਹੀਨਿਆਂ ਤੋਂ 6 ਸਾਲ ਤੱਕ), ਗਰਭਵਤੀ ਔਰਤਾਂ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ ਸਕੂਲ ਤੋਂ ਬਾਹਰ ਦੀਆਂ ਕਿਸ਼ੋਰ ਲੜਕੀਆਂ (11 - 14 ਸਾਲ ਦੀ ਉਮਰ) ਲਈ ਯੋਜਨਾ ਲਾਗੂ ਕਰ ਰਿਹਾ ਹੈ। ਗ੍ਰਹਿ ਮੰਤਰਾਲੇ ਦੁਆਰਾ ਜਾਰੀ ਆਦੇਸ਼ਾਂ ਦੇ ਅਨੁਸਾਰ, ਆਪਦਾ ਪ੍ਰਬੰਧਨ ਐਕਟ, 2005 ਦੇ ਤਹਿਤ, ਕੋਵਿਡ-19 ਦੇ ਪ੍ਰਭਾਵ ਨੂੰ ਸੀਮਤ ਕਰਨ ਲਈ ਦੇਸ਼ ਭਰ ਦੇ ਸਾਰੇ ਆਂਗਨਵਾੜੀ ਕੇਂਦਰ ਬੰਦ ਕਰ ਦਿੱਤੇ ਗਏ ਸਨ। ਹਾਲਾਂਕਿ, ਆਂਗਨਵਾੜੀ ਲਾਭਾਰਥੀਆਂ ਨੂੰ ਨਿਰੰਤਰ ਪੋਸ਼ਣ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਆਂਗਨਵਾੜੀ ਵਰਕਰ ਅਤੇ ਹੈਲਪਰ ਲਾਭਾਰਥੀਆਂ ਦੇ ਦਰਵਾਜ਼ੇ ਤੇ ਸਪਲੀਮੈਂਟਰੀ ਨਿਊਟ੍ਰੀਸ਼ਨ/ਪੂਰਕ ਪੋਸ਼ਣ ਵੰਡ ਰਹੇ ਹਨ। ਇਸ ਤੋਂ ਇਲਾਵਾ, ਇਸ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਂਗਨਵਾੜੀ ਵਰਕਰਾਂ ਦੁਆਰਾ ਖ਼ੁਰਾਕ ਪਦਾਰਥਾਂ ਦੀ ਵੰਡ ਅਤੇ ਪੋਸ਼ਣ ਸਹਾਇਤਾ ਨੂੰ ਲਾਭਾਰਥੀਆਂ ਦੇ ਦਰਵਾਜ਼ੇ ਤੱਕ 15 ਦਿਨਾਂ ਵਿੱਚ ਇੱਕ ਵਾਰ ਯਕੀਨੀ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ, ਆਂਗਨਵਾੜੀ ਵਰਕਰ ਅਤੇ ਆਂਗਨਵਾੜੀ ਹੈਲਪਰ ਸਥਾਨਕ ਪ੍ਰਸ਼ਾਸਨ ਦੀ ਕਮਿਊਨਿਟੀ ਸਰਵੇਲੈਂਸ ਵਿੱਚ, ਸਮੇਂ-ਸਮੇਂ ਤੇ ਜਾਗਰੂਕਤਾ ਫੈਲਾਉਣ ਵਿੱਚ ਜਾਂ ਉਨ੍ਹਾਂ ਨੂੰ ਸੌਂਪੇ ਗਏ ਹੋਰ ਕਾਰਜਾਂ ਵਿੱਚ ਸਹਾਇਤਾ ਕਰਦੇ ਰਹੇ ਹਨ।

 

ਇਹ ਜਾਣਕਾਰੀ ਕੇਂਦਰੀ ਔਰਤ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

https://pib.gov.in/PressReleseDetail.aspx?PRID=1656246

 

ਬ੍ਰਿਕਸ ਦੇਸ਼ਾਂ ਦਾ ਅੰਤਰਰਾਸ਼ਟਰੀ ਦੂਰਸੰਚਾਰ ਸੰਘ (ਆਈਟੀਊ) ਫੋਰਮ ‘ਤੇ ਦੂਰਸੰਚਾਰ/ਆਈਸੀਟੀ ਗਤੀਵਿਧੀਆਂ ਵਿੱਚ ਆਪਸੀ ਸਹਿਯੋਗ ਜਾਰੀ :  ਸੰਜੈ ਧੋਤ੍ਰੇ

ਸ਼੍ਰੀ ਸੰਜੈ ਧੋਤ੍ਰੇਸੰਚਾਰ, ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਅਤੇ ਸਿੱਖਿਆ ਰਾਜ ਮੰਤਰੀਭਾਰਤ ਸਰਕਾਰ  ਨੇ 17 ਸਤੰਬਰ,  2020 ਨੂੰ ਆਭਾਸੀ ਪ੍ਰਾਰੂਪ ਵਿੱਚ ਆਯੋਜਿਤ ਬ੍ਰਿਕਸ ਸੰਚਾਰ ਮੰਤਰੀਆਂ ਦੀ ਛੇਵੀਂ ਬੈਠਕ ਵਿੱਚ  ਭਾਰਤ ਨੇ ਹਿੱਸਾ ਲਿਆ ਬੈਠਕ ਵਿੱਚ ਬ੍ਰਿਕਸ ਦੇਸ਼ਾਂ ਦਰਮਿਆਨ ਕੋਵਿਡ-19  ਦੇ ਖ਼ਿਲਾਫ਼ ਲੜਾਈ ਵਿੱਚ ਆਈਸੀਟੀ ਦੀ ਭੂਮਿਕਾਆਈਸੀਟੀ  ਦੇ ਉਪਯੋਗ ਵਿੱਚ ਵਿਸ਼ਵਾਸ ਅਤੇ ਸੁਰੱਖਿਆ ਦਾ ਨਿਰਮਾਣਬੱਚਿਆਂ ਦੀ ਔਨਲਾਈਨ ਸੁਰੱਖਿਆ ਗ੍ਰਾਮੀਣ ਖੇਤਰਾਂ ਵਿੱਚ ਵੱਸੇ ਲੋਕਾਂ ਦੇ ਨਾਲਨਾਲ ਦਿੱਵਯਾਂਗ ਵਿਅਕਤੀਆਂ ਦੇ ਸਮੂਹਾਂ ਨੂੰ ਪਹੁੰਚ ਅਤੇ ਕਨੈਕਟੀਵਿਟੀ ਪ੍ਰਦਾਨ ਕਰਨ ਅਤੇ ਨਿਰੰਤਰ ਵਿਕਾਸ ਟੀਚਿਆਂ ਦੀ ਪ੍ਰਾਪਤੀ ਵਿੱਚ ਡਿਜੀਟਲ ਅਰਥਵਿਵਸਥਾ ਦੀ ਭੂਮਿਕਾ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਸਹਿਯੋਗ ਜਾਰੀ ਰੱਖਣ ‘ਤੇ ਇੱਕ ਵਿਆਪਕ ਸਹਿਮਤੀ ਬਣੀ

ਸ਼੍ਰੀ ਸੰਜੈ ਧੋਤ੍ਰੇ ਨੇ ਕੋਵਿਡ - 19 ਜੋਧਿਆਂ ਦੇ ਰੂਪ ਵਿੱਚ ਕੰਮ ਕਰਨ ਲਈ ਦੂਰਸੰਚਾਰ ਨੈੱਟਵਰਕ ਦੀ ਮੈਦਾਨੀ ਸ਼ਕਤੀ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ।  ਮੰਤਰੀ ਨੇ ਕੋਵਿਡ ਦੇ ਪ੍ਰਬੰਧਨ ਵਿੱਚ ਭਾਰਤ ਸਰਕਾਰ ਦੁਆਰਾ ਉਠਾਏ ਗਏ ਆਰੋਗਯ ਸੇਤੁ ਐਪਕੋਵਿਡ ਕੁਆਰੰਟੀਨ ਅਲਰਟ ਪ੍ਰਣਾਲੀ (ਸੀਕਿਊਏਐੱਸ)ਕੋਵਿਡ ਸਾਵਧਾਨਆਪਣੇ ਘਰ ਵਾਪਸ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਆਵਾਗਮਨ ਦੀ ਸੁਵਿਧਾਘਰ ਤੋਂ ਕੰਮ ਕਰਨ ਅਤੇ ਘਰ ਤੋਂ ਸਿੱਖਣ ਦੀ ਸੁਵਿਧਾ ਲਈ ਕਿਫਾਇਤੀ ਵੀਡੀਓ ਕਾਨਫਰੰਸਿੰਗ ਉਪਾਵਾਂ ਦੇ ਸਾਂਸਥਾਨਿਕ ਵਿਕਾਸ ਵਰਗੇ ਆਈਸੀਟੀ ਅਧਾਰਿਤ ਕਦਮਾਂ ‘ਤੇ ਵੀ ਚਨਾਣਾ ਪਾਇਆ

https://pib.gov.in/PressReleseDetail.aspx?PRID=1655834

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਕੇਰਲ: ਰਾਜ ਵਿੱਚ ਅੱਜ ਦੁਪਹਿਰ ਤੱਕ ਤਿੰਨ ਕੋਵਿਡ-19 ਮੌਤਾਂ ਦੀ ਖ਼ਬਰ ਮਿਲੀ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 492 ਹੋ ਗਈ ਹੈ। ਪਲੱਕੜ ਜ਼ਿਲ੍ਹਾ ਹਸਪਤਾਲ ਵਿੱਚ ਕੋਵਿਡ ਦੇ ਮਰੀਜ਼ ਦੀ ਲਾਸ਼ ਦੀ ਜਗ੍ਹਾ ਇੱਕ ਆਦੀਵਾਸੀ ਔਰਤ ਦੀ ਮ੍ਰਿਤਕ ਦੇਹ ਸੌਂਪਣ ਦੀ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਅਧਿਕਾਰੀਆਂ ਨੂੰ ਲਾਸ਼ ਦੇ ਸਸਕਾਰ ਕਰਨ ਤੋਂ ਬਾਅਦ ਹੋਈ ਗੰਭੀਰ ਗਲਤੀ ਬਾਰੇ ਪਤਾ ਲੱਗਿਆ। ਇਸ ਦੌਰਾਨ, ਵਿਰੋਧੀ ਧਿਰਾਂ ਨੇ ਮੰਤਰੀ ਕੇ. ਟੀ. ਜਲੀਲ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਸਾਰੇ ਕੋਵਿਡ ਦਿਸ਼ਾ ਨਿਰਦੇਸ਼ਾਂ ਨੂੰ ਨਕਾਰਦਿਆਂ ਵਿਆਪਕ ਵਿਰੋਧ ਪ੍ਰਦਰਸ਼ਨ ਰਾਜ ਭਰ ਵਿੱਚ ਸੱਤਵੇਂ ਦਿਨ ਵੀ ਜਾਰੀ ਰੱਖਿਆ। ਕੱਲ ਕੋਵਿਡ-19 ਦੇ ਪਾਜ਼ਿਟਿਵ ਮਾਮਲੇ 4000 ਦੇ ਅੰਕ ਨੂੰ ਪਾਰ ਕਰ ਗਏ ਅਤੇ 4351 ਕੇਸ ਸਾਹਮਣੇ ਆਏ ਇਸ ਸਮੇਂ ਰਾਜ ਭਰ ਵਿੱਚ 34,314 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ ਅਤੇ ਕੁੱਲ 2,13,595 ਵਿਅਕਤੀ ਨਿਗਰਾਨੀ ਅਧੀਨ ਹਨ।
  • ਤਮਿਲ ਨਾਡੂ: ਰਿਕੋਵਰ ਹੈਲਥਕੇਅਰ ਇੰਕ., ਜੋ ਕਿ ਇੱਕ ਅਮਰੀਕਾ ਅਧਾਰਤ ਤੇਜ਼ੀ ਨਾਲ ਨਿਦਾਨ ਕਰਨ ਵਾਲੀ ਪਲੈਟਫਾਰਮ ਕੰਪਨੀ ਹੈ ਅਤੇ ਆਈਆਈਟੀ - ਮਦਰਾਸ ਨੇ ਇੱਕ ਪੁਆਇੰਟ-ਆਫ਼-ਕੇਅਰ ਕੋਵਿਡ -19 ਐਂਟੀਜਨ ਟੈਸਟ ਤਿਆਰ ਕੀਤਾ ਹੈ ਜੋ ਥੁੱਕ ਦੇ ਨਮੂਨਿਆਂ ਦੀ ਵਰਤੋਂ ਕਰਕੇ ਪੰਜ ਮਿੰਟ ਵਿੱਚ ਨਤੀਜੇ ਦੇ ਸਕਦਾ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈੱਡਕੁਆਰਟਰ, ਦਿੱਲੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਤਮਿਲ ਨਾਡੂ ਵਿੱਚ ਕੋਵਿਡ-19 ਕਾਰਨ 63 ਡਾਕਟਰਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ 12 ਚੇਨਈ ਦੇ ਹਨ। ਵੀਰਵਾਰ ਨੂੰ ਤਮਿਲ ਨਾਡੂ ਵਿੱਚ ਕੋਵਿਡ-19 ਦੇ 5,560 ਤਾਜ਼ਾ ਮਾਮਲੇ ਸਾਹਮਣੇ ਆਏ, ਸਿਹਤ ਮੰਤਰੀ, ਸੀ ਵਿਜੇ ਭਾਸਕਰ ਨੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਰਾਜ ਵਿੱਚ ਹੁਣ ਤੱਕ ਕੋਵਿਡ-19 ਲਈ ਪਾਜ਼ਿਟਿਵ ਪਾਏ ਜਾਣ ਵਾਲੇ 45,000 ਬੱਚਿਆਂ ਦਾ ਇਲਾਜ ਕੀਤਾ ਗਿਆ ਹੈ।
  • ਕਰਨਾਟਕ: ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਵੀਰਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਕਰਨਾਟਕ ਲਈ 5,495 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਲਈ 14ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ। ਇੱਕ ਅਧਿਐਨ ਦੇ ਅਨੁਸਾਰ, ਜਿਵੇਂਕਿ ਰਾਜ ਵਿੱਚ ਕੋਵਿਡ-19 ਦੇ ਨਵੇਂ ਕੇਸ ਬਿਨਾਂ ਵਜ੍ਹਾ ਸਾਹਮਣੇ ਆ ਰਹੇ ਹਨ, ਕਰਨਾਟਕ ਵਿੱਚ 12 ਅਕਤੂਬਰ ਤੱਕ ਸੱਤ ਲੱਖ ਕੇਸ ਹੋ ਜਾਣਗੇ ਅਤੇ 11,200 ਮੌਤਾਂ ਹੋ ਜਾਣਗੀਆਂ। ਵਿਕਟੋਰੀਆ ਹਸਪਤਾਲ ਵਿੱਚ ਕੋਵਿਡ ਮਰੀਜ਼ਾਂ ਦੀ ਮੌਤ ਦਰ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਕੋਵਿਡ-19 ਦੀਆਂ ਕੁੱਲ 370 ਮੌਤਾਂ ਵਿੱਚੋਂ 71 ਮੌਤਾਂ ਦਾਖਲੇ ਦੇ 12 ਘੰਟਿਆਂ ਵਿੱਚ ਹੋਈਆਂ ਅਤੇ 32 ਮੌਤਾਂ ਦਾਖ਼ਲੇ ਦੇ 24 ਘੰਟਿਆਂ ਦੇ ਅੰਦਰ ਹੋਈਆਂ ਸਨ; ਹਸਪਤਾਲ ਨੇ ਹੁਣ ਤੱਕ 5,000 ਕੋਵਿਡ ਮਰੀਜ਼ਾਂ ਦਾ ਇਲਾਜ ਕੀਤਾ ਹੈ
  • ਆਂਧਰ ਪ੍ਰਦੇਸ਼: ਸਰਕਾਰ ਨੇ ਭਲਕੇ ਤੋਂ ਰਾਜ ਵਿੱਚ ਸਿਟੀ ਬੱਸ ਸੇਵਾਵਾਂ ਚਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪਹਿਲੇ ਪੜਾਅ ਵਿੱਚ, ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਵਿਸ਼ਾਖਾਪਟਨਮ ਅਤੇ ਵਿਜੇਵਾੜਾ ਵਿੱਚ ਬੱਸਾਂ ਚਲਣਗੀਆਂ। ਬੱਸ ਵਿੱਚ ਸਿਰਫ 60 ਫ਼ੀਸਦੀ ਮੁਸਾਫਿਰਾਂ ਨੂੰ ਹੀ ਮਨਜੂਰੀ ਹੋਵੇਗੀ ਪਹਿਲੇ ਦਿਨ ਤੇਲੰਗਾਨਾ ਤੋਂ ਆਂਧਰਾ ਪ੍ਰਦੇਸ਼ ਇੰਜੀਨੀਅਰਿੰਗ ਐਗਰੀਕਲਚਰਲ ਐਂਡ ਮੈਡੀਕਲ ਕਾਮਨ ਇੰਟਰੈਂਸ ਟੈਸਟ (ਏਪੀ - ਈਏਐੱਮਸੀਈਟੀ) 2020 ਇੰਜੀਨੀਅਰਿੰਗ ਲਈ 5,000 ਤੋਂ ਵੱਧ ਉਮੀਦਵਾਰ ਬੈਠੇ ਸਨ। ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਚੁੱਕੇ ਗਏ ਉਪਾਵਾਂ ਦੇ ਹਿੱਸੇ ਵਜੋਂ ਅਮਲਾਪੁਰਮ ਡਿਵੀਜ਼ਨ ਵਿੱਚ ਅੱਜ ਤੋਂ ਤਿੰਨ ਦਿਨਾਂ ਲਈ ਧਾਰਾ 144 ਲਾਗੂ ਕੀਤੀ ਗਈ ਹੈ।
  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 2043 ਨਵੇਂ ਕੇਸ ਆਏ, 1802 ਦੀ ਰਿਕਵਰੀ ਹੋਈ ਅਤੇ 11 ਮੌਤਾਂ ਹੋਈਆਂ; 2043 ਮਾਮਲਿਆਂ ਵਿੱਚੋਂ, ਜੀਐੱਚਐੱਮਸੀ ਤੋਂ 314 ਕੇਸ ਸਾਹਮਣੇ ਆਏ ਹਨ। ਕੁੱਲ ਕੇਸ: 1,67,046; ਐਕਟਿਵ ਕੇਸ: 30,673; ਮੌਤਾਂ: 1016; ਡਿਸਚਾਰਜ: 1,35,357 ਟਾਟਾ ਇੰਸਟੀਟਿਊਟ ਆਵ੍ ਫੰਡਾਮੈਂਟਲ ਰਿਸਰਚ (ਟੀਆਈਐੱਫ਼ਆਰ) ਹੈਦਰਾਬਾਦ ਦੇ ਖੋਜਕਰਤਾਵਾਂ ਨੇ 30 ਮਿੰਟਾਂ ਵਿੱਚ ਸਾਰਸ-ਸੀਓਵੀ-2 ਆਰਐੱਨਏ ਦੀ ਵਿਜ਼ੂਅਲ ਖੋਜ ਲਈ ਰੰਗ ਅਧਾਰਤ ਪਰਖ ਨੂੰ ਮਾਨਕੀਕਰਣ ਕੀਤਾ ਹੈ ਟੀਆਈਐੱਫ਼ਆਰ ਦੇ ਖੋਜਕਰਤਾਵਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਿਵਰਸ ਟ੍ਰਾਂਸਕ੍ਰਿਪਸ਼ਨ ਲੂਪ-ਮੈਡੀਏਟਡ ਆਈਸੋਥਰਮਲ ਐਪਲੀਕੇਸ਼ਨ (ਆਰਟੀ - ਐੱਲਏਐੱਮਪੀ) ਦੀ ਸਹਾਇਤਾ ਤੇਜ਼ੀ ਅਤੇ ਭਰੋਸੇਮੰਦ ਟੈਸਟਿੰਗ ਵਿਧੀਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇੱਕ ਵਿਹਾਰਕ ਵਿਕਲਪ ਵਜੋਂ ਉੱਭਰੀ ਹੈ
  • ਮਹਾਰਾਸ਼ਟਰ: ਮਹਾਰਾਸ਼ਟਰ ਸਟੇਟ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਐੱਮਐੱਸਆਰਟੀਸੀ) ਦੇ ਅਧਿਕਾਰੀਆਂ ਨੇ ਮੁੰਬਈ ਅਤੇ ਪੂਨੇ ਅਤੇ ਹੋਰ ਥਾਵਾਂ ਦਰਮਿਆਨ ਇੰਟਰਸਿਟੀ ਏਅਰ ਕੰਡੀਸ਼ਨਡ (ਏਸੀ) ਅਤੇ ਨਾਨ - ਏਸੀ ਬੱਸਾਂ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਯਾਤਰਾ ਪਾਬੰਦੀਆਂ ਨੂੰ ਅੱਜ ਤੋਂ ਢਿੱਲਾ ਕਰ ਦਿੱਤਾ ਹੈ। ਐੱਮਐੱਸਆਰਟੀਸੀ ਨੇ ਕੋਰੋਨਾ ਵਾਇਰਸ ਬਿਮਾਰੀ (ਕੋਵਿਡ-19) ਦੇ ਦੌਰਾਨ ਪਾਬੰਦੀਆਂ ਵਿੱਚ ਢਿੱਲ ਦੇਣ ਦੇ ਹਿੱਸੇ ਵਜੋਂ ਹੁਣ ਆਪਣੀਆਂ ਬੱਸਾਂ ਵਿੱਚ ਯਾਤਰੀਆਂ ਦੀ ਸਮਰੱਥਾ ਨੂੰ ਵਧਾ ਕੇ 100 ਫ਼ੀਸਦੀ ਨਾਲ ਸ਼ੁਰੂ ਕਰ ਦਿੱਤਾ ਹੈ ਪਹਿਲਾਂ, ਬੱਸਾਂ ਨੂੰ 50 ਫ਼ੀਸਦੀ ਯਾਤਰੀ ਸਮਰੱਥਾ ਨਾਲ ਚਲਾਇਆ ਜਾਂਦਾ ਸੀ ਇਸ ਦੌਰਾਨ ਮਹਾਰਾਸ਼ਟਰ ਦੇ ਊਰਜਾ ਮੰਤਰੀ ਨਿਤਿਨ ਰਾਉਤ ਨੂੰ ਕੋਵਿਡ ਲਈ ਪਾਜ਼ਿਟਿਵ ਪਾਇਆ ਗਿਆ ਹੈ ਅਤੇ ਉਹ ਰਾਜ ਦੀ ਕੈਬਨਿਟ ਦੇ 9ਵੇਂ ਮੰਤਰੀ ਹਨ ਜਿਨ੍ਹਾਂ ਨੂੰ ਕੋਵਿਡ ਹੋਇਆ ਹੈ।
  • ਗੁਜਰਾਤ: ਗੁਜਰਾਤ ਵਿੱਚ ਅੱਜ ਕੋਵਿਡ-19 ਦੇ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ 1,379 ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੇਸਾਂ ਦੀ ਗਿਣਤੀ 1,19,088 ਹੋ ਗਈ ਹੈ ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ 14 ਹੋਰ ਮੌਤਾਂ ਦੇ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 3,273 ਹੋ ਗਈ ਹੈ ਸੂਰਤ ਤੋਂ 280 ਕੇਸ, ਅਹਿਮਦਾਬਾਦ ਤੋਂ 171, ਰਾਜਕੋਟ ਤੋਂ 145, ਜਾਮਨਗਰ ਤੋਂ 129 ਅਤੇ ਵਡੋਦਰਾ ਤੋਂ 127 ਕੇਸ ਸਾਹਮਣੇ ਆਏ ਹਨ।
  • ਰਾਜਸਥਾਨ: ਰਾਜ ਸਰਕਾਰ ਨੇ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਮਾਹਰ ਡਾਕਟਰਾਂ ਆਪਣੀਆਂ ਸੇਵਾਵਾਂ ਉਨ੍ਹਾਂ ਮਰੀਜਾਂ ਨੂੰ ਦੇਣ ਜਿਨ੍ਹਾਂ ਨੂੰ ਪਹਿਲਾਂ ਹੀ ਬਿਮਾਰੀਆਂ ਹਨ, ਕਿਉਂਕਿ ਉਹ ਹੀ ਮਰੀਜ਼ ਜ਼ਿਆਦਾ ਜਲਦੀ ਮਰ ਰਹੇ ਹਨ। ਹੁਣ ਤੱਕ, ਦਿਲ, ਗੁਰਦੇ, ਦਿਮਾਗ ਅਤੇ ਹੋਰ ਅੰਗਾਂ ਦੇ ਮਾਹਰ ਸਿੱਧੇ ਕੋਵਿਡ ਦੇ ਇਲਾਜ ਵਿੱਚ ਸ਼ਾਮਲ ਨਹੀਂ ਸਨ ਪਰ ਹੁਣ ਤੋਂ, ਆਰਯੂਐੱਚਐੱਸ ਹਸਪਤਾਲ ਅਤੇ ਜੈਪੁਰੀਆ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਸੰਕਰਮਿਤ ਮਰੀਜ਼ਾਂ ਨੂੰ ਐੱਸਐੱਮਐੱਸ ਮੈਡੀਕਲ ਕਾਲਜ ਤੋਂ ਮਾਹਿਰਾਂ ਦੀਆਂ ਸੇਵਾਵਾਂ ਮਿਲਣਗੀਆਂ
  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ, ਸਰਕਾਰੀ ਖੁਦਮੁਖਤਿਆਰ ਮੈਡੀਕਲ ਕਾਲਜਾਂ ਦੇ ਪੋਸਟ-ਗ੍ਰੈਜੂਏਟ ਕੋਰਸਾਂ ਤੋਂ ਪਾਸ ਹੋਣ ਵਾਲਿਆਂ ਦੀਆਂ ਸੇਵਾਵਾਂ ਅਸਥਾਈ ਅਧਾਰ ਤੇ ਕੋਵਿਡ-19 ਦੇ ਇਲਾਜ਼ ਲਈ ਲਈਆਂ ਗਈਆਂ ਹਨ। ਰਾਜ ਸਰਕਾਰ ਨੇ ਕੋਵਿਡ ਸਮੇਂ ਦੌਰਾਨ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਕਾਰਜਕਾਲ ਨੂੰ ਲਾਜ਼ਮੀ ਗ੍ਰਾਮੀਣ ਸੇਵਾ ਦੀ ਮਿਆਦ ਨਾਲ ਜੋੜਨ ਦਾ ਫੈਸਲਾ ਕੀਤਾ ਹੈ, ਇਹ ਸੇਵਾ ਪੋਸਟ ਗ੍ਰੈਜੂਏਟ ਕੋਰਸ ਤੋਂ ਪਾਸ ਕਰਨ ਤੋਂ ਬਾਅਦ ਕੀਤੀ ਜਾਂਦੀ ਹੈ ਸਰਕਾਰ ਨੇ ਕੋਵਿਡ-19 ਦੀ ਡਿਊਟੀ ਤੇ ਜੂਨੀਅਰ ਡਾਕਟਰਾਂ ਦੀ ਸੇਵਾ ਮਿਆਦ ਨੂੰ ਵੀ ਮਾਣ ਭੱਤੇ ਦੇ ਅਧਾਰ ਤੇ ਦਸੰਬਰ ਤੱਕ ਵਧਾ ਦਿੱਤਾ ਹੈ।
  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ 159 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਇਸ ਵੇਲੇ ਰਾਜ ਵਿੱਚ 1871 ਐਕਟਿਵ ਕੇਸ ਹਨ। ਰਾਜ ਵਿੱਚ ਰਿਕਵਰੀ ਦੀ ਦਰ ਹੁਣ 72.5 ਫ਼ੀਸਦੀ ਹੈ
  • ਮਣੀਪੁਰ: ਮਣੀਪੁਰ ਵਿੱਚ ਕੋਵਿਡ-19 ਦੇ 110 ਨਵੇਂ ਕੇਸ ਸਾਹਮਣੇ ਆਏ ਹਨ ਇੱਥੇ 77.5 ਫ਼ੀਸਦੀ ਰਿਕਵਰੀ ਦਰ ਨਾਲ 18 ਰਿਕਵਰੀ ਹੋਈਆਂ ਅਤੇ ਇਸ ਸਮੇਂ 1840 ਐਕਟਿਵ ਮਾਮਲੇ ਹਨ ਰਾਜ ਵਿੱਚ ਕੋਵਿਡ-19 ਕਾਰਨ 3 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 51 ਹੋ ਗਈ ਹੈ
  • ਮਿਜ਼ੋਰਮ: ਕੱਲ ਮਿਜ਼ੋਰਮ ਵਿੱਚ ਕੋਵਿਡ-19 ਦੇ 28 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਕੁੱਲ ਕੇਸ 1534 ਹਨ ਅਤੇ ਐਕਟਿਵ ਕੇਸ 585 ਹਨ
  • ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ-19 ਦੇ ਕੁੱਲ ਐਕਟਿਵ ਕੇਸ 1983 ਤੱਕ ਪਹੁੰਚ ਗਏ ਹਨ। ਇਨ੍ਹਾਂ ਵਿੱਚੋਂ 363 ਕੇਸ ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਹਨ। ਕੁੱਲ ਰਿਕਵਰਡ ਕੇਸ 2342 ਹਨ
  • ਨਾਗਾਲੈਂਡ: ਵੀਰਵਾਰ ਨੂੰ ਨਾਗਾਲੈਂਡ ਵਿੱਚ 43 ਨਵੇਂ ਕੋਵਿਡ-19 ਪਾਜ਼ਿਟਿਵ ਕੇਸ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 24 ਕੇਸ ਦੀਮਾਪੁਰ ਤੋਂ, 18 ਕੇਸ ਕੋਹਿਮਾ ਤੋਂ ਅਤੇ 1 ਕੇਸ ਮੋਨ ਤੋਂ ਸਾਹਮਣੇ ਆਇਆ ਹੈ।

 

ਫੈਕਟਚੈੱਕ

https://static.pib.gov.in/WriteReadData/userfiles/image/image0075B6K.jpg

 

******

 

ਵਾਈਬੀ
 


(Release ID: 1656567) Visitor Counter : 212