ਰਸਾਇਣ ਤੇ ਖਾਦ ਮੰਤਰਾਲਾ
ਸਰਕਾਰ ਨੇ ਜਨ ਔਸ਼ਧੀ ਕੇਂਦਰਾਂ ਦੀ ਗਿਣਤੀ ਮਾਰਚ 2025 ਤੱਕ ਵਧਾ ਕੇ 10500 ਕਰਨ ਦਾ ਟੀਚਾ ਮਿਥਿਆ
ਇਸ ਨਾਲ ਦੇਸ਼ ਦੇ ਸਾਰੇ ਜ਼ਿਲਿ੍ਆਂ ਵਿਚ ਜਨ ਔਸ਼ਧੀ ਕੇਂਦਰ ਉਪਲਬਧ ਹੋ ਜਾਣਗੇ
ਸਹੀ ਸਮੇਂ ਤੇ ਸਾਰੀਆਂ ਦੁਕਾਨਾ ਤੇ ਦਵਾਈਆਂ ਪਹੁੰਚਾਉਣ ਨੂੰ ਯਕੀਨੀ ਬਨਾਉਣ ਲਈ ਇਕ ਅਸਰਦਾਰ ਆਈ.ਟੀ. ਯੁਕਤ ਲੌਜਿਸਟਿਕਸ ਤੇ ਸਪਲਾਈ ਚੇਨ ਸਿਸਟਮ ਬਣਾਇਆ ਜਾ ਰਿਹਾ ਹੈ
Posted On:
17 SEP 2020 1:56PM by PIB Chandigarh
ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ੍ਰੀ ਡੀ.ਵੀ. ਸਦਾਨੰਦ ਗੌੜਾ ਨੇ ਕਿਹਾ ਕਿ ਆਮ ਵਿਅੱਕਤੀ ਵਿਸ਼ੇਸ ਕਰਕੇ ਗਰੀਬਾਂ ਨੂੰ ਕਫਾਇਤੀ ਦਰਾਂ ਤੇ ਦਵਾਈਆਂ ਮਹੱਈਆ ਕਰਨ ਦੀ ਸੋਚ ਨਾਲ ਭਾਰਤ ਸਰਕਾਰ ਨੇ ਮਾਰਚ 2025 ਤੱਕ 'ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਕੇਂਦਰਾਂ' ਦੀ ਗਿਣਤੀ 10500 ਕਰਨ ਦਾ ਟੀਚਾ ਮਿਥਿਆ ਹੈ । ਪੀ.ਐਮ.ਬੀ.ਜੇ.ਕੇ. ਦੇ ਬਿਓਰੋ ਆਫ ਫਾਰਮਾ ਪੀ.ਐਸ.ਯੂ. ਆਫ ਇੰਡੀਆ (ਬੀ.ਪੀ.ਪੀ.ਆਈ.) ਵਲੋਂ ਫਾਰਮਾਸੁਟੀਕਲ ਵਿਭਾਗ ਤਹਿਤ ਰਸਾਇਣ ਅਤੇ ਖਾਦ ਮੰਤਰਾਲੇ ਅਧੀਨ ਸਥਾਪਿਤ ਕੀਤੇ ਜਾ ਰਹੇ ਹਨ । ਇਸ ਨੂੰ ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਪ੍ਰਯੋਜਨਾ ਏਜੰਸੀ ਲਾਗੂ ਕਰ ਰਹੀ ਹੈ ।
ਇਸ ਤੇ ਨਾਲ ਹੀ ਦੇਸ਼ ਦੇ ਸਾਰੇ ਜ਼ਿiਲ਼ਆ ਵਿੱਚ ਜਨ ਔਸ਼ਧੀ ਕੇਂਦਰ ਉਪਲਬਧ ਹੋ ਜਾਣਗੇ I ਇਹ ਕੇਂਦਰ ਇਸ ਨੁੰ ਯਕੀਨੀ ਬਨਾਉਣਗੇ ਕਿ ਦੇਸ਼ ਦੇ ਹਰੇਕ ਹਿੱਸੇ ਵਿਚ ਕਫਾਇਤੀ ਦਰਾਂ ਤੇ ਦਵਾਈਆਂ ਅਸਾਨੀ ਨਾਲ ਮਿਲਣ । 15 ਸਤੰਬਰ 2020 ਤੱਕ ਦੇਸ਼ ਵਿਚ ਜਨ ਔਸ਼ਧੀ ਭੰਡਾਰਾਂ ਦੀ ਗਿਣਤੀ 6603 ਹੈ ।
ਮਾਰਚ ਤੋਂ ਜੂਨ ਮਹੀਨਿਆਂ ਦੌਰਾਨ ਕੋਵਿਡ ਮਹਾਮਾਰੀ, ਲਾਕਡਾਉਨ ਤੇ ਇਸ ਤੋਂ ਬਾਦ, ਪੀ.ਐਮ.ਬੀ.ਜੇ.ਕੇ. ਨੂੰ ਏ.ਪੀ.ਆਈ ਦੇ ਫਾਰਮਾਸੁਟੀਕਲ ਦੀ ਕੱਚੀ ਸਮੱਗਰੀ ਕੇਂਦਰੀ ਤੇ ਖੇਤਰੀ ਵੇਅਰ ਹਾਊਸਿਸ ਤੱਕ ਪਹੁੰਚਾਉਣ ਲਈ ਆਵਾਜਾਈ ਦੀਆਂ ਚੁਣੌਤੀਆਂ ਕਾਰਣ ਥੁੜ ਰਹੀ ਹੈ । ਇਸ ਨੂੰ ਧਿਆਨ ਵਿੱਚ ਰੱਖਦਿਆਂ ਵਾਧਾ ਯੋਜਨਾ ਲਈ ਅਸਰਦਾਰ ਆਈ.ਟੀ.ਯੁਕਤ ਲੋਜਿਸਟਿਕਸ ਤੇ ਸਪਲਾਈ ਚੇਨ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਮਿਥੇ ਸਮੇਂ ਅਨੁਸਾਰ ਦਵਾਈਆਂ ਦੀ ਉਪਲਬਧਤਾ ਸਾਰੀਆਂ ਦੁਕਾਨਾ ਤੇ ਯਕੀਨੀ ਬਣਾਈ ਜਾ ਸਕੇ ।
ਇਸ ਵੇਲੇ ਚਾਰ ਜਨ ਔਸ਼ਦੀ ਕੇਂਦਰ-ਗੁਰੂ ਗਰਾਮ, ਚੇਨੰਈ, ਬੰਗਲੂਰ ਤੇ ਗੁਹਾਟੀ ਵਿਚ ਕੰਮ ਕਰ ਰਹੇ ਹਨ । ਦੇਸ਼ ਦੇ ਪੱਛਮੀ ਤੇ ਕੇਂਦਰੀ ਹਿਸਿਆਂ ਵਿਚ ਦੋ ਦੋ ਵੇਅਰ ਹਾਊਸ ਸਥਾਪਿਤ ਕਰਨ ਦੀ ਯੋਜਨਾ ਹੈ । ਇਸ ਤੋਂ ਇਲਾਵਾ, ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸਾਂ ਵਿਚ ਸਪਲਾਈ ਚੇਨ ਮਜ਼ਬੂਤ ਕਰਨ ਲਈ ਡਿਸਟਰੀਬਿਊਟਰ ਵੀ ਬਣਾਏ ਜਾ ਰਹੇ ਹਨ । 490 ਕਰੋੜ ਰੁਪਏ ਦਾ ਬਜਟ 2020-21 ਤੋਂ 2024-25 ਤੱਕ ਮਨਜੂਰ ਕੀਤਾ ਗਿਆ ਹੈ । ਈ.ਐਮ.ਬੀ.ਜੇ.ਪੀ. ਸਕੀਮ ਨਾਲ ਗੁਣਵੱਤਾ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਕਾਫੀ
ਘਟੀਆਂ ਹਨ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਖਾਸ ਕਰਕੇ ਗਰੀਬਾਂ ਨੂੰ ਉਪਲਬਧ ਹੋਈਆਂ ਹਨ ।
ਆਰ.ਸੀ.ਜੇ/ਆਰ.ਕੇ.ਐਮ.
(Release ID: 1655800)
Visitor Counter : 221
Read this release in:
Tamil
,
Telugu
,
Odia
,
Kannada
,
Assamese
,
English
,
Urdu
,
Marathi
,
Hindi
,
Manipuri
,
Bengali
,
Malayalam