ਪ੍ਰਧਾਨ ਮੰਤਰੀ ਦਫਤਰ

ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਪੀਐੱਮ ਕੇਅਰਸ ਫੰਡ ਦੇ ਤਹਿਤ 50,000 ਮੇਡ ਇਨ ਇੰਡੀਆ ਵੈਂਟੀਲੇਟਰ ਦਿੱਤੇ ਜਾਣਗੇ

Posted On: 23 JUN 2020 11:15AM by PIB Chandigarh

ਪੀਐੱਮ ਕੇਅਰਸ ਫੰਡ ਟਰੱਸਟ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਰਕਾਰ ਦੁਆਰਾ ਚਲਾਏ ਜਾ ਰਹੇ ਕੋਵਿਡ ਹਸਪਤਾਲਾਂ ਨੂੰ 50,000ਮੇਡ ਇਨ ਇੰਡੀਆਵੈਂਟੀਲੇਟਰਾਂ ਦੀ ਸਪਲਾਈ ਲਈ 2,000 ਕਰੋੜ ਰੁਪਏ ਐਲੋਕੇਟ ਕੀਤੇ ਹਨ। ਇਸ ਦੇ ਇਲਾਵਾ ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਲਈ 1,000 ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ।

 

50,000 ਵੈਂਟੀਲੇਟਰਾਂ ਵਿੱਚੋਂ 30,000 ਵੈਂਟੀਲੇਟਰ ਮੈਸਰਸ ਭਾਰਤ ਇਲੈਕਟ੍ਰੌਨਿਕਸ ਲਿਮਿਟਿਡ ਦੁਆਰਾ ਬਣਾਏ ਜਾ ਰਹੇ ਹਨ। ਬਾਕੀ 20,000 ਵੈਂਟੀਲੇਟਰ, ਐਗਵਾ ਹੈਲਥਕੇਅਰ  (10,000)ਏਐੱਮਟੀਜੈੱਡ ਬੇਸਿਕ (5,650), ਏਐੱਮਟੀਜੈੱਡ ਹਾਈ ਐਂਡ (4,000) ਅਤੇ ਅਲਾਇਡ ਮੈਡੀਕਲ (350) ਦੁਆਰਾ ਬਣਾਏ ਜਾ ਰਹੇ ਹਨ। ਹੁਣ ਤੱਕ 2,923 ਵੈਂਟੀਲੇਟਰ ਬਣਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 1,340 ਵੈਂਟੀਲੇਟਰਾਂ ਦੀ ਸਪਲਾਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਰ ਦਿੱਤੀ ਗਈ ਹੈ।  ਵੈਂਟੀਲੇਟਰ ਹਾਸਲ ਕਰਨ ਵਾਲੇ ਪ੍ਰਮੁੱਖ ਰਾਜਾਂ ਵਿੱਚ ਮਹਾਰਾਸ਼ਟਰ (275), ਦਿੱਲੀ (275), ਗੁਜਰਾਤ  (175), ਬਿਹਾਰ  (100)ਕਰਨਾਟਕ (90)ਰਾਜਸਥਾਨ (75) ਸ਼ਾਮਲ ਹਨ । ਜੂਨ, 2020  ਦੇ ਅੰਤ ਤੱਕ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੋਰ 14,000 ਵੈਂਟੀਲੇਟਰਾਂ ਦੀ ਸਪਲਾਈ ਕਰ ਦਿੱਤੀ ਜਾਵੇਗੀ।

 

ਇਸ ਦੇ ਇਲਾਵਾ ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਲਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 1,000 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 2011 ਦੀ ਜਨਸੰਖਿਆ ਲਈ 50% ਵੇਟੇਜ਼, ਪਾਜ਼ਿਟਿਵ ਕੋਵਿਡ-19 ਮਾਮਲਿਆਂ ਦੀ ਸੰਖਿਆ ਲਈ 40% ਵੇਟੇਜ਼ ਅਤੇ ਸਾਰਿਆਂ ਨੂੰ ਸਮਾਨ ਰੂਪ ਨਾਲ 10% ਦੇ ਫਾਰਮੂਲੇ ਦੇ ਅਧਾਰ ਤੇ ਫੰਡ ਦੀ ਵੰਡ ਕੀਤੀ ਗਈ ਹੈ। ਇਸ ਸਹਾਇਤਾ ਨੂੰ ਪ੍ਰਵਾਸੀਆਂ ਦੀ ਪਨਾਹ, ਭੋਜਨਮੈਡੀਕਲ ਇਲਾਜ ਅਤੇ ਟ੍ਰਾਂਸਪੋਰਟ ਦੀ ਵਿਵਸਥਾ ਵਿੱਚ ਵਰਤਿਆ ਜਾਣਾ ਹੈ। ਇਸ ਰਕਮ ਨੂੰ ਹਾਸਲ ਕਰਨ ਵਾਲਿਆਂ ਵਿੱਚ ਮਹਾਰਾਸ਼ਟਰ (181 ਕਰੋੜ ਰੁਪਏ), ਉੱਤਰ ਪ੍ਰਦੇਸ਼ (103 ਕਰੋੜ ਰੁਪਏ), ਤਮਿਲ ਨਾਡੂ (83 ਕਰੋੜ ਰੁਪਏ), ਗੁਜਰਾਤ (66 ਕਰੋੜ ਰੁਪਏ), ਦਿੱਲੀ  (55 ਕਰੋੜ ਰੁਪਏ), ਪੱਛਮ ਬੰਗਾਲ (53 ਕਰੋੜ ਰੁਪਏ ), ਬਿਹਾਰ ( 51 ਕਰੋੜ ਰੁਪਏ), ਮੱਧ ਪ੍ਰਦੇਸ਼ (50 ਕਰੋੜ ਰੁਪਏ) ਰਾਜਸਥਾਨ (50 ਕਰੋੜ ਰੁਪਏ) ਅਤੇ ਕਰਨਾਟਕ  (34 ਕਰੋੜ ਰੁਪਏ) ਪ੍ਰਮੁੱਖ ਹਨ।

 

*****

 

ਵੀਆਰਆਰਕੇ/ਏਕੇਪੀ


(Release ID: 1655272) Visitor Counter : 249