ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਪੋਰਟਬਲੇਅਰ ਹਵਾਈ ਅੱਡੇ ਦੀ ਨਵੀਂ ਟਰਮੀਨਲ ਬਿਲਡਿੰਗ

ਸਲਾਨਾ ਮੁਸਾਫਿਰ ਹੈੰਡਲਿੰਗ ਸਮਰੱਥਾ 50 ਲੱਖ ਤੋਂ ਵੱਧ ਹੋਵੇਗੀ


ਨਵੀਂ ਇਮਾਰਤ ਤਰ੍ਹਾਂ ਨਾਲ ਪੂਰੀ ਏਅਰ ਕੰਡੀਸ਼ਨਡ ਹੋਵੇਗੀ

Posted On: 16 SEP 2020 3:05PM by PIB Chandigarh

ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ਪੋਰਟਬਲੇਅਰ ਵਿੱਚ ਜਲਦੀ ਹੀ ਇੱਕ ਨਵੀਂ ਟਰਮੀਨਲ ਇਮਾਰਤ ਬਣਾਈ ਜਾ ਰਹੀ ਹੈ । ਹਵਾਈ ਅੱਡੇ ਦੀ ਮੌਜੂਦਾ ਸਲਾਨਾ 18 ਲੱਖ ਮੁਸਾਫਿਰਾਂ ਦੀ ਸਮਰੱਥਾ ਹੈ । ਮੁਸਾਫਿਰਾਂ ਦੀ ਆਵਾਜਾਈ ਵਿੱਚ ਹੋਏ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਏਅਰ ਪੋਰਟਸ ਅਥਾਰਟੀ ਆਫ ਇੰਡੀਆ ਨੇ 700 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਇੰਟੈਗ੍ਰੇਟੇਡ ਇਮਾਰਤ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਹੈ ।

 

ਨਵੀਂ ਇਮਾਰਤ ਦਾ ਕੁੱਲ ਖੇਤਰ 40,837 ਸਕੂਏਅਰ ਮੀਟਰ ਹੋਵੇਗਾ ਅਤੇ ਪੀਕ  ਆਵਰਸ ਦੌਰਾਨ 1200 ਮੁਸਾਫਿਰਾਂ ਅਤੇ ਸਲਾਨਾ 50 ਲੱਖ ਮੁਸਾਫਿਰਾਂ ਦੀ ਇਸ ਨਵੀਂ ਇਮਾਰਤ ਵਿੱਚ ਸਮਰੱਥਾ ਹੋਵੇਗੀ । ਨਵੇਂ ਮੁਸਾਫਿਰ ਟਰਮੀਨਲ ਇਮਾਰਤ ਵਿੱਚ 3 ਮੰਜਿ਼ਲਾ ਹੋਣਗੀਆਂ । ਇੱਕ ਸਭ ਤੋਂ ਹੇਠਾਂ ਇੱਕ ਉਸ ਤੋਂ ਉੱਪਰ ਅਤੇ ਇੱਕ ਉਸ ਤੋਂ ਵੀ ਉੱਪਰ । ਸਭ ਤੋਂ ਹੇਠਲੀ ਮੰਜਿ਼ਲ ਵਿੱਚ ਰਿਮੋਟ ਐਰਾਈਵਲ , ਡਿਪਾਰਚਰ ਤੇ ਸੇਵਾ ਖੇਤਰ , ਉੱਪਰਲੀ ਮੰਜਿ਼ਲ ਵਿੱਚ ਜਾਣ ਵਾਲੇ ਮੁਸਾਫਿਰਾਂ ਲਈ ਦਾਖ਼ਲਾ ਦਰਵਾਜ਼ਾ ਅਤੇ ਹਵਾਈ ਅੱਡੇ ਤੋਂ ਬਾਹਰ ਜਾਣ ਵਾਲੇ ਮੁਸਾਫਿਰਾਂ ਲਈ ਨਿਕਾਸ ਦਰਵਾਜ਼ਾ ਹੋਵੇਗਾ । ਇਸ ਤੋਂ ਉੱਪਰ ਵਾਲੀ ਇਮਾਰਤ ਅੰਤਰਰਾਸ਼ਟਰੀ ਮੁਸਾਫਿਰਾਂ ਲਈ ਇੰਤਜ਼ਾਰ ਲੌਂਜ ਹੋਵੇਗੀ ।

 

ਵਿਸ਼ਵ ਪੱਧਰ ਦੀ ਇਮਾਰਤ ਪੂਰੀ ਤਰ੍ਹਾਂ ਏਅਰ ਕੰਡੀਸ਼ਨ ਹੋਵੇਗੀ ਅਤੇ ਇਸ ਵਿੱਚ ਆਧੁਨਿਕ ਮੁਸਾਫਿਰ ਸਹੂਲਤਾਂ ਹੋਣਗੀਆਂ — 28 ਚੈੱਕ ਇੰਨ ਕਾਊਂਟਰਸ , 3 ਮੁਸਾਫਿਰ ਬੋਰਡਿੰਗ ਬਰਿਜੇਸ , 5 ਇੰਨ ਲਾਈਨ ਸਕੈਨ ਸਿਸਟਮ ਦੇ ਨਾਲ ਕਨਵੇਅਰ ਬੈਲਟਸ ਅਤੇ ਅਤਿ ਆਧੁਨਿਕ ਅੱਗ ਬੁਝਾਊ ਯੰਤਰ ਅਤੇ ਫਾਇਰ ਅਲਾਾਰਮ ਸਿਸਟਮ ਆਦਿ । ਹਵਾਈ ਅੱਡੇ ਦੇ ਸ਼ਹਿਰ ਵਾਲੇ ਪਾਸੇ ਦਾ ਖੇਤਰ ਦਾ ਲੈਂਡਸਕੇਪਿੰਗ ਅਤੇ ਬੱਸਾਂ , ਟੈਕਸੀਆਂ ਤੇ ਕਾਰਾਂ ਲਈ ਲੋੜੀਂਦੀ ਪਾਰਕਿੰਗ ਸਹੂਲਤਾਂ ਵਾਸਤੇ ਵਿਕਾਸ ਕੀਤਾ ਜਾਵੇਗਾ ।

 

ਕੁਦਰਤੀ ਪ੍ਰੇਰਨਾ ਨਾਲ ਟਰਮੀਨਲ ਦਾ ਸ਼ੈੱਲ ਦੇ ਆਕਾਰ ਦਾ ਸਮੁੰਦਰ ਅਤੇ ਟਾਪੂ ਨੂੰ ਦਰਸਾਉਂਦਾ ਬਣਾਇਆ ਗਿਆ ਹੈ । ਨਵੀਂ ਟਰਮੀਨਲ ਇਮਾਰਤ 240 ਮੀਟਰ ਫਾਸਲੇ ਤੇ ਹੋਵੇਗੀ ਜਿਸ ਵਿੱਚ ਸਟੀਲ ਦੇ ਥੰਮਿਆਂ ਰਾਹੀਂ 2,120 ਮੀਟਰ ਦੇ ਫਾਸਲੇ ਤੇ ਕਾਲਮ ਬਣਾਏ ਜਾਣਗੇ , ਜਿਸ ਨਾਲ ਆਉਣ ਤੇ ਜਾਣ ਵਾਲੇ ਮੁਸਾਫਰਾਂ ਦੇ ਹਾਲ ਵੱਡੇ ਅਤੇ ਬਿਨਾਂ ਥੰਮਾਂ ਤੋਂ ਹੋਣਗੇ । ਨਵੀਂ ਟਰਮੀਨਲ ਇਮਾਰਤ ਸਟੀਲ ਫਰੇਮ ਨਾਲ ਬਣਾਈ ਜਾ ਰਹੀ ਹੈ , ਜਿਸ ਦੀ ਛੱਤ ਵਿੱਚ ਅਲੂਮੀਨੀਅਮ ਸ਼ੀਟਸ ਅਤੇ ਆਲੇ—ਦਆਲੇ ਕੇਬਲ ਨੈੱਟ ਗੇਲਜਿ਼ੰਗ ਮੁਹੱਈਆ ਕੀਤੀ ਗਈ ਹੈ । ਪੂਰੇ ਟਰਮੀਨਲ ਇਮਾਰਤ ਤੇ ਛੱਤ ਤੇ ਲਗਾਈਆਂ ਸਕਾਈ ਲਾਈਟਸ ਰਾਹੀਂ 100% ਕੁਦਰਤੀ ਰੋਸ਼ਨੀ ਹੋਵੇਗੀ । ਟਰਮੀਨਲ ਇਮਾਰਤ ਦੇ ਆਸੇ—ਪਾਸੇ ਕੇਬਲ ਨੈੱਟ ਗੇਲਜਿ਼ੰਗ ਲਗਾਈ ਜਾਵੇਗੀ । ਇਹ ਪਹਿਲੀ ਵਾਰ ਇੰਨੇ ਵੱਡੇ ਪੱਧਰ ਤੇ ਏਅਰ ਪੋਰਟ ਹਵਾਈ ਅੱਡੇ ਤੇ ਲਗਾਈ ਜਾ ਰਹੀ ਹੈ ।

 

ਇਸ ਪ੍ਰਾਜੈਕਟ ਦਾ 65% ਤੋਂ ਜਿ਼ਆਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਪੋਰਟਬੇਲਅਰ ਦੀ ਨਵੀਂ ਟਰਮੀਨਲ ਬਿਲਡਿੰਗ ਅਗਲੇ ਸਾਲ ਯਾਨਿ 2021 ਦੇ ਮੱਧ ਤੱਕ ਮੁਕੰਮਲ ਕਰਨ ਦਾ ਸਮਾਂ ਮਿੱਥਿਆ ਗਿਆ ਹੈ ।

ਟਰਮਿਨਲ ਬਿਲਡਿੰਗ ਦਾ ਉਸਾਰੀ ਅਧੀਨ ਕੰਮ

 

 

ਟਰਮਿਨਲ ਬਿਲਡਿੰਗ ਦਾ ਉਸਾਰੀ ਅਧੀਨ ਕੰਮ

 

 


ਆਰ ਜੇ / ਐੱਨ ਜੀ


(Release ID: 1655242)