ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬਿਹਾਰ ’ਚ ‘ਨਮਾਮਿ ਗੰਗੇ’ ਯੋਜਨਾ ਅਤੇ ‘ਅਮਰੁਤ’ ਯੋਜਨਾ ਦੇ ਤਹਿਤ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
Posted On:
15 SEP 2020 3:11PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਵਿੱਚ ‘ਨਮਾਮਿ ਗੰਗੇ’ ਯੋਜਨਾ ਅਤੇ ‘ਅਮਰੁਤ’ ਯੋਜਨਾ ਦੇ ਤਹਿਤ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਪਟਨਾ ਸ਼ਹਿਰ ਵਿੱਚ ਬਿਉਰ ਤੇ ਕਰਮ–ਲਿੱਛਕ ਵਿਖੇ ਸੀਮਰੇਜ ਟ੍ਰੀਟਮੈਂਟ ਪਲਾਂਟਾਂ ਸਮੇਤ ਅੱਜ ਚਾਰ ਯੋਜਨਾਵਾਂ ਤੇ ‘ਅਮਰੁਤ’ ਯੋਜਨਾ ਦੇ ਤਹਿਤ ਸੀਵਾਨ ਤੇ ਛਪਰਾ ਵਿੱਚ ਪਾਣੀ ਨਾਲ ਸਬੰਧਤ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਅੱਜ ਮੁੰਗੇਰ ਤੇ ਜਮਾਲਪੁਰ ਵਿੱਚ ਜਲ–ਸਪਲਾਈ ਪ੍ਰੋਜੈਕਟਾਂ ਅਤੇ ਮੁਜ਼ੱਫ਼ਰਪੁਰ ’ਚ ‘ਨਮਾਮਿ ਗੰਗੇ’ ਅਧੀਨ ‘ਦਰਿਆ ਦੇ ਸਾਹਮਣੇ ਵਿਕਾਸ ਯੋਜਨਾ’ ਦੇ ਨੀਂਹ–ਪੱਥਰ ਰੱਖੇ ਗਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਦੌਰਾਨ ਵੀ ਬਿਹਾਰ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਉੱਤੇ ਕੰਮ ਬੇਰੋਕ ਚਲਦਾ ਰਿਹਾ ਸੀ ।
ਉਨ੍ਹਾਂ ਸੈਂਕੜੇ ਕਰੋੜ ਰੁਪਏ ਕੀਮਤ ਦੇ ਉਨ੍ਹਾਂ ਪ੍ਰੋਜੈਕਟਾਂ ਦਾ ਹਵਾਲਾ ਦਿੱਤਾ, ਜਿਨ੍ਹਾਂ ਦਾ ਉਦਘਾਟਨ ਵਿੱਚ ਰਾਜ ਅੰਦਰ ਪਿਛਲੇ ਕੁਝ ਸਮੇਂ ਦੌਰਾਨ ਕੀਤਾ ਗਿਆ ਸੀ, ਜਿਨ੍ਹਾਂ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ–ਨਾਲ ਕਿਸਾਨਾਂ ਨੂੰ ਲਾਭ ਪੁੱਜੇਗਾ।
ਪ੍ਰਧਾਨ ਮੰਤਰੀ ਨੇ ‘ਇੰਜੀਨੀਅਰ ਦਿਵਸ’ ਮੌਕੇ ਦੇਸ਼ ਦੇ ਵਿਕਾਸ ਵਿੱਚ ਇੰਜੀਨੀਅਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ – ਇਹ ਦਿਵਸ ਭਾਰਤ ਦੇ ਮੋਹਰੀ ਆਧੁਨਿਕ ਸਿਵਲ ਇੰਜੀਨੀਅਰ, ਸਰ ਐੱਮ. ਵਿਸਵੇਸਵਰੱਈਆ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਬਿਹਾਰ ਨੇ ਵੀ ਲੱਖਾਂ ਇੰਜੀਨੀਅਰ ਪੈਦਾ ਕਰ ਕੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਬਿਹਾਰ ਇਤਿਹਾਸਿਕ ਸ਼ਹਿਰਾਂ ਦੀ ਭੂਮੀ ਹੈ ਤੇ ਇਸ ਦੀ ਹਜ਼ਾਰਾਂ ਸਾਲਾਂ ਦੀ ਅਮੀਰ ਵਿਰਾਸਤ ਹੈ। ਆਜ਼ਾਦੀ ਪ੍ਰਾਪਤੀ ਤੋਂ ਬਾਅਦ, ਬਿਹਾਰ ਦੀ ਅਗਵਾਈ ਦੂਰ–ਦ੍ਰਿਸ਼ਟੀ ਨਾਲ ਭਰਪੂਰ ਆਗੂਆਂ ਨੇ ਕੀਤੀ, ਜਿਨ੍ਹਾਂ ਨੇ ਗ਼ੁਲਾਮੀ ਦੇ ਜੁੱਗ ਦੌਰਾਨ ਵਿਕਸਿਤ ਹੋਏ ਵਿਗਾੜ ਦੂਰ ਕਰਨ ਦੇ ਹਰ ਸੰਭਵ ਬਿਹਤਰ ਯਤਨ ਕੀਤੇ। ਉਨ੍ਹਾਂ ਇਹ ਵੀ ਕਿਹਾ ਕਿ ਉਸ ਤੋਂ ਬਾਅਦ ਬਦਲੀਆਂ ਤਰਜੀਹਾਂ ਨਾਲ ਇੱਕ–ਤਰਫ਼ਾ ਤੇ ਅਸੰਤੁਲਿਤ ਵਿਕਾਸ ਹੋਇਆ, ਜਿਸ ਕਾਰਨ ਰਾਜ ਦੇ ਸ਼ਹਿਰੀ ਬੁਨਿਆਦੀ ਢਾਂਚੇ ਵਿੱਚ ਨਿਘਾਰ ਆਇਆ ਤੇ ਗ੍ਰਾਮੀਣ ਬੁਨਿਆਦੀ ਢਾਂਚਾ ਢਹਿ–ਢੇਰੀ ਹੋ ਗਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸਾਸ਼ਨ ਉੱਤੇ ਸੁਆਰਥ ਭਾਰੂ ਪੈ ਜਾਵੇ ਤੇ ਵੋਟ–ਬੈਂਕ ਦਾ ਸਿਆਸਤ ਹੋਣ ਲਗ ਪਵੇ, ਤਾਂ ਸਭ ਤੋਂ ਵੱਧ ਨੁਕਸਾਨ ਪਹਿਲਾਂ ਤੋਂ ਹਾਸ਼ੀਏ ’ਤੇ ਗਏ ਅਤੇ ਵਾਂਝੇ ਰਹੇ ਲੋਕਾਂ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੀ ਜਨਤਾ ਨੇ ਇਹ ਦਰਦ ਦਹਾਕਿਆਂ ਬੱਧੀ ਝੱਲਿਆ ਹੈ, ਜਦੋਂ ਪਾਣੀ ਤੇ ਸੀਵਰੇਜ ਜਿਹੀਆਂ ਬੁਨਿਆਦੀ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਜਬੂਰਨ ਗੰਦਾ ਪਾਣੀ ਪੀਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਰੋਗ ਲਗਦੇ ਹਨ ਤੇ ਆਮਦਨਾਂ ਦਾ ਇੱਕ ਵੱਡਾ ਹਿੱਸਾ ਇਲਾਜ ਵਿੱਚ ਖ਼ਰਚ ਹੋ ਜਾਂਦਾ ਹੈ। ਇਨ੍ਹਾਂ ਹਾਲਾਤ ਵਿੱਚ ਬਿਹਾਰ ਦੇ ਇੱਕ ਵੱਡਾ ਵਰਗ ਕਰਜ਼ੇ, ਬਿਮਾਰੀਆਂ, ਮਜਬੂਰੀਆਂ, ਅਨਪੜ੍ਹਤਾ ਨੂੰ ਆਪਣੀ ਕਿਸਮਤ ਸਮਝਣ ਲਗ ਪਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਪਹਿਲੇ ਸਿਸਟਮ ਨੂੰ ਪਲਟਣ ਦੇ ਯਤਨ ਚਲ ਰਹੇ ਹਨ ਅਤੇ ਸਮਾਜ ਦੇ ਸਭ ਤੋਂ ਵੱਧ ਪ੍ਰਭਾਵਿਤ ਵਰਗ ਦਾ ਭਰੋਸਾ ਦੋਬਾਰਾ ਹਾਸਲ ਕੀਤਾ ਜਾ ਰਿਹਾ ਹੈ। ਜਿਸ ਤਰੀਕੇ ਨਾਲ ਧੀਆਂ ਦੀ ਸਿੱਖਿਆ ਨੂੰ ਤਰਜੀਹ ਦਿੱਤੀ ਗਈ ਹੈ, ਪੰਚਾਇਤੀ ਰਾਜ ਸਮੇਤ ਸਥਾਨਕ ਹਿਕਾਈਆਂ ਵਿੱਚ ਵਾਂਝੇ ਰਹੇ ਲੋਕਾਂ ਦੀ ਸ਼ਮੂਲੀਅਤ ਵਧ ਗਈ ਹੈ ਅਤੇ ਇਸ ਨਾਲ ਉਨ੍ਹਾਂ ਦਾ ਆਤਮ–ਵਿਸ਼ਵਾਸ ਵਧ ਰਿਹਾ ਹੈ। ਸਾਲ 2014 ਤੋਂ ਬੁਨਿਆਦੀ ਢਾਂਚੇ ਨਾਲ ਸਬੰਧਤ ਯੋਜਨਾਵਾਂ ਦਾ ਮੁਕੰਮਲ ਨਿਯੰਤ੍ਰਣ ਗ੍ਰਾਮ ਪੰਚਾਇਤਾਂ ਜਾਂ ਸਥਾਨਕ ਇਕਾਈਆਂ ਨੂੰ ਦੇ ਦਿੱਤਾ ਗਿਆ ਹੈ। ਹੁਣ, ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਤੇ ਉਨ੍ਹਾਂ ਦੇ ਰੱਖ–ਰਖਾਅ ਤੱਕ ਦੀ ਯੋਜਨਾਬੰਦੀ ਤੱਕ, ਸਥਾਨਕ ਇਕਾਈਆਂ ਸਥਾਨਕ ਜ਼ਰੂਰਤਾਂ ਪੂਰੀਆਂ ਕਰਨ ਦੇ ਯੋਗ ਹਨ ਅਤੇ ਇਹੋ ਕਾਰਨ ਹੈ ਕਿ ਬਿਹਾਰ ਦੇ ਸ਼ਹਿਰਾਂ ਵਿੱਚ ਪੀਣ ਵਾਲੇ ਪਾਣੀ ਤੇ ਸੀਵਰ ਜਿਹੀਆਂ ਬੁਨਿਆਦੀ ਸੁਵਿਧਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਨਿਰੰਤਰ ਸੁਧਾਰ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਪਿਛਲੇ 4–5 ਸਾਲਾਂ ਦੌਰਾਨ ਲੱਖਾਂ ਪਰਿਵਾਰਾਂ ਨੂੰ ‘ਮਿਸ਼ਨ ਅਮਰੁਤ’ ਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਅਧੀਨ ਸ਼ਹਿਰੀ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਤੱਕ ਪਹੁੰਚ ਮੁਹੱਈਆ ਕਰਵਾਈ ਗਈ ਹੈ। ਆਉਂਦੇ ਸਾਲਾਂ ਦੌਰਾਨ, ਬਿਹਾਰ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚ ਸ਼ਾਮਲ ਹੋਵੇਗਾ, ਜਿੱਥੇ ਹਰੇਕ ਘਰ ਵਿੱਚ ਪਾਈਪ ਰਾਹੀਂ ਪੀਣ ਵਾਲਾ ਪਾਣੀ ਮਿਲਦਾ ਹੈ। ਬਿਹਾਰ ਦੀ ਜਨਤਾ ਨੇ ਵੀ ਕੋਰੋਨਾ ਦੇ ਇਸ ਸੰਕਟ ਦੌਰਾਨ ਲਗਾਤਾਰ ਕੰਮ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਬਿਹਾਰ ਦੇ ਗ੍ਰਾਮੀਣ ਇਲਾਕਿਆਂ ਵਿੱਚ 57 ਲੱਖ ਤੋਂ ਵੱਧ ਪਰਿਵਾਰਾਂ ਨੂੰ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਅਤੇ ਇਹ ਸਭ ਹੋਰਨਾਂ ਰਾਜਾਂ ਤੋਂ ਬਿਹਾਰ ਪਰਤੇ ਪ੍ਰਵਾਸੀ ਮਜ਼ਦੂਰਾਂ ਦੇ ਕੰਮ ਸਦਕਾ ਸੰਭਵ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ‘ਜਲ ਜੀਵਨ ਮਿਸ਼ਨ’ ਬਿਹਾਰ ਦੇ ਇਨ੍ਹਾਂ ਸਖ਼ਤ ਮਿਹਨਤੀ ਸਹਿਯੋਗੀਆਂ ਨੂੰ ਸਮਰਪਿਤ ਹੈ। ਪਿਛਲੇ ਇੱਕ ਸਾਲ ਦੌਰਾਨ ਪੂਰੇ ਦੇਸ਼ ਵਿੱਚ ‘ਜਲ ਜੀਵਨ ਮਿਸ਼ਨ’ ਦੇ ਤਹਿਤ ਪਾਣੀ ਦੇ ਦੋ ਕਰੋੜ ਤੋਂ ਵੱਧ ਕਨੈਕਸ਼ਨ ਦਿੱਤੇ ਗਏ ਹਨ। ਅੱਜ, ਹਰ ਰੋਜ਼ ਇੱਕ ਲੱਖ ਘਰਾਂ ਨੂੰ ਪਾਈਪਾਂ ਨਾਲ ਪਾਣੀ ਦੇ ਨਵੇਂ ਕਨੈਕਸ਼ਨ ਦਿੱਤੇ ਜਾ ਰਹੇ ਹਨ। ਸਾਫ਼ ਪਾਣੀ ਨਾਲ ਨਾ ਸਿਰਫ਼ ਗ਼ਰੀਬਾਂ ਦੇ ਜੀਵਨ ਵਿੱਚ ਸੁਧਾਰ ਹੁੰਦਾ ਹੈ, ਬਲਕਿ ਉਹ ਬਹੁਤ ਸਾਰੀਆਂ ਗੰਭੀਰ ਬੀਮਾਰੀਆਂ ਤੋਂ ਵੀ ਸੁਰੱਖਿਅਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰੀ ਇਲਾਕਿਆਂ ਵਿੱਚ ਵੀ ‘ਅਮਰੁਤ ਯੋਜਨਾ’ ਅਧੀਨ ਬਿਹਾਰ ਵਿੱਚ 12 ਲੱਖ ਪਰਿਵਾਰਾਂ ਨੂੰ ਤੇਜ਼ੀ ਨਾਲ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਇਨ੍ਹਾਂ ਵਿੱਚੋਂ ਲਗਭਗ 6 ਲੱਖ ਪਰਿਵਾਰਾਂ ਨੂੰ ਪਹਿਲਾਂ ਹੀ ਕਨੈਕਸ਼ਨ ਮੁਹੱਈਆ ਕਰਵਾਏ ਜਾ ਚੁੱਕੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਹਿਰੀ ਆਬਾਦੀਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਅੱਜ ਸ਼ਹਿਰੀਕਰਨ ਇੱਕ ਹਕੀਕਤ ਬਣ ਚੁੱਕਾ ਹੈ ਪਰ ਬਹੁਤ ਸਾਰੇ ਦਹਾਕਿਆਂ ਤੋਂ ਸ਼ਹਿਰੀਕਰਨ ਨੂੰ ਇੱਕ ਰੁਕਾਵਟ ਸਮਝਿਆ ਜਾਂਦਾ ਸੀ। ਬਾਬਾ ਸਾਹਿਬ ਅੰਬੇਡਕਰ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸ਼ਹਿਰੀਕਰਨ ਦੇ ਇੱਕ ਵੱਡੇ ਸਮਰਥਕ ਸਨ ਪਰ ਉਨ੍ਹਾਂ ਸ਼ਹਿਰੀਕਰਨ ਨੂੰ ਕਦੇ ਸਮੱਸਿਆ ਨਹੀਂ ਸਮਝਿਆ, ਉਨ੍ਹਾਂ ਅਜਿਹੇ ਸ਼ਹਿਰਾਂ ਦੀ ਕਲਪਨਾ ਕੀਤੀ ਸੀ, ਜਿੱਥੇ ਗ਼ਰੀਬ ਤੋਂ ਗ਼ਰੀਬ ਲੋਕਾਂ ਨੂੰ ਵੀ ਮੌਕੇ ਮਿਲ ਸਕਣ, ਉਨ੍ਹਾਂ ਦੇ ਜੀਵਨ ਬਿਹਤਰ ਬਣਾਉਣ ਦੇ ਰਾਹ ਖੁੱਲ੍ਹਣ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਅਜਿਹੇ ਹੋਣੇ ਚਾਹੀਦੇ ਹਨ, ਜਿੱਥੇ ਸਾਡੇ ਨੌਜਵਾਨਾਂ ਨੂੰ ਖ਼ਾਸ ਤੌਰ ਉੱਤੇ ਅੱਗੇ ਵਧਣ ਦੀਆਂ ਨਵੀਂਆਂ ਤੇ ਅਸੀਮਤ ਸੰਭਾਵਨਾਵਾਂ ਮਿਲ ਸਕਣ। ਇੱਥੇ ਅਜਿਹੇ ਸ਼ਹਿਰ ਹੋਣੇ ਚਾਹੀਦੇ ਹਨ, ਜਿੱਥੇ ਹਰੇਕ ਪਰਿਵਾਰ ਨੂੰ ਖ਼ੁਸ਼ਹਾਲ ਤੇ ਖੇੜਿਆਂ ਨਾਲ ਭਰਪੂਰ ਜੀਵਨ ਮਿਲ ਸਕੇ। ਸ਼ਹਿਰ ਅਜਿਹੇ ਹੋਣੇ ਚਾਹੀਦੇ ਹਨ, ਜਿੱਥੇ ਹਰੇਕ ਨੂੰ, ਗ਼ਰੀਬਾਂ, ਦਲਿਤਾਂ, ਪਿਛੜਿਆਂ, ਮਹਿਲਾਵਾਂ ਨੂੰ ਇੱਕ ਸਨਮਾਨਿਤ ਜੀਵਨ ਮਿਲ ਸਕੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਅੱਜ ਦੇਸ਼ ਵਿੱਚ ਇੱਕ ਨਵਾਂ ਸ਼ਹਿਰੀਕਰਨ ਦੇਖ ਰਹੇ ਹਾਂ ਤੇ ਅੱਜ ਸ਼ਹਿਰ ਵੀ ਆਪਣੀ ਹੋਂ ਦਾ ਅਹਿਸਾਸ ਕਰਵਾ ਰਹੇ ਹਨ। ਕੁਝ ਸਾਲ ਪਹਿਲਾਂ ਤੱਕ ਸ਼ਹਿਰੀਕਰਨ ਦਾ ਮਤਲਬ ਹੁੰਦਾ ਸੀ ਕੁਝ ਖਾਸ ਚੋਣਵੇਂ ਸ਼ਿਹਿਰਾਂ ਦੇ ਕੁਝ ਇਲਾਕਿਆਂ ਦਾ ਵਿਕਾਸ ਕਰਨਾ। ਪਰ ਹੁਣ ਇਹ ਸੋਚਣੀ ਬਦਲ ਰਹੀ ਹੈ। ਅਤੇ ਬਿਹਾਰ ਦੇ ਲੋਕ ਭਾਰਤ ਦੇ ਇਸ ਨਵੇਂ ਸ਼ਹਿਰੀਕਰਨ ਵਿੱਚ ਆਪਣਾ ਭਰਪੂਰ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰਾਂ ਨੂੰ ਮੌਜੂਦਾ ਨਹੀਂ, ਬਲਕਿ ਭਵਿੱਖ ਦੀਆਂ ਜ਼ਰੂਰਤਾਂ ਮੁਤਾਬਕ ਤਿਆਰ ਕਰਨਾ ਬਹੁਤ ਜ਼ਿਆਦਾ ਅਹਿਮ ਹੈ ਅਤੇ ਆਤਮ–ਨਿਰਭਰ ਬਿਹਾਰ, ਆਤਮ–ਨਿਰਭਰ ਭਾਰਤ ਦੇ ਮਿਸ਼ਨ ਉੱਤੇ ਜ਼ੋਰ ਦੇਣ ਦੀ ਲੋੜ ਹੈ। ਇਸ ਸੋਚਣੀ ਨਾਲ ‘ਅਮਰੁਤ ਮਿਸ਼ਨ’ ਅਧੀਨ ਬਿਹਾਰ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਬੁਨਿਆਦੀ ਸੁਵਿਧਾਵਾਂ ਦੇ ਵਿਕਾਸ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਬਿਹਾਰ ਵਿੱਚ 100 ਤੋਂ ਵੱਧ ਨਗਰ ਇਕਾਈਆਂ ਵਿੱਚ 4.5 ਲੱਖ ਸਟ੍ਰੀਟ ਲਾਈਟਾਂ ਸਥਾਪਿਤ ਕੀਤੀਆਂ ਗਈਆਂ ਹਲ। ਇਸ ਕਾਰਨ ਸਾਡੇ ਛੋਟੇ ਸ਼ਹਿਰਾਂ ਦੀਆਂ ਗਲੀਆਂ ਤੇ ਸੜਕਾਂ ਉੱਤੇ ਹੁਣ ਬਿਹਤਰ ਰੌਸ਼ਨੀ ਰਹਿੰਦੀ ਹੈ, ਹਜ਼ਾਰਾਂ ਕਰੋੜ ਰੁਪਏ ਦੀ ਬਿਜਲੀ ਦੀ ਬੱਚਤ ਕੀਤੀ ਜਾ ਰਹਾ ਹੈ ਤੇ ਲੋਕਾਂ ਦੇ ਜੀਵਨ ਆਸਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਦੇ ਲਗਭਗ 20 ਵੱਡੇ ਤੇ ਅਹਿਮ ਸ਼ਹਿਰ ਗੰਗਾ ਨਦੀ ਦੇ ਕੰਢਿਆਂ ਉੱਤੇ ਸਥਿਤ ਹਨ। ਗੰਗਾ ਨਦੀ ਦੀ ਸਫ਼ਾਈ, ਗੰਗਾ ਜਲ ਦੀ ਸਫ਼ਾਈ ਨੇ ਇਨ੍ਹਾਂ ਸ਼ਹਿਰਾਂ ਵਿੱਚ ਰਹਿੰਦੇ ਕਰੋੜਾਂ ਲੋਕਾਂ ਉੱਤੇ ਸਿੱਧਾ ਅਸਰ ਪਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੰਗਾ ਨਦੀ ਦੀ ਸਫ਼ਾਈ ਨੂੰ ਧਿਆਨ ’ਚ ਰੱਖਦਿਆਂ 6,000 ਕਰੋੜ ਰੁਪਏ ਤੋਂ ਵੱਧ ਕੀਮਤ ਦੇ 50 ਪ੍ਰੋਜੈਕਟ ਬਿਹਾਰ ਵਿੱਚ ਪ੍ਰਵਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਗੰਗਾ ਨਦੀ ਦੇ ਕੰਢਿਆਂ ਦੇ ਨਾਲ ਲਗਦੇ ਸਾਰੇ ਸ਼ਹਿਰਾਂ ਵਿੱਚ ਬਹੁਤ ਸਾਰੇ ਜਲ–ਸ਼ੁੱਧੀਕਰਨ ਪਲਾਂਟ ਸਥਾਪਿਤ ਕਰਨ ਦੇ ਯਤਨ ਕਰ ਰਹੀ ਹੈ, ਤਾਂ ਜੋ ਗੰਦੇ ਨਾਲਿਆਂ ਦਾ ਪਾਣੀ ਸਿੱਧਾ ਗੰਗਾ ਨਦੀ ਵਿੱਚ ਡਿੱਗਣ ਤੋਂ ਰੋਕਥਾਮ ਹੋ ਸਕੇ।
ਉਨ੍ਹਾਂ ਕਿਹਾ ਕਿ ਅੱਜ ਪਟਨਾ ’ਚ ਬਿਉਰ ਤੇ ਕਰਮ–ਲਿਛਕ ਦੀ ਜਿਹੜੀ ਯੋਜਨਾ ਦਾ ਉਦਘਾਟਨ ਕੀਤਾ ਗਿਆ ਹੈ, ਉਸ ਦਾ ਲਾਭ ਇਸ ਖੇਤਰ ਦੇ ਕਰੋੜਾਂ ਲੋਕਾਂ ਨੂੰ ਮਿਲੇਗਾ। ਇਸ ਦੇ ਨਾਲ ਹੀ ਗੰਗਾ ਨਦੀ ਦੇ ਕੰਢਿਆਂ ਉੱਤੇ ਵੱਸੇ ਪਿੰਡਾਂ ਨੂੰ ਵੀ ‘ਗੰਗਾ ਗ੍ਰਾਮ’ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ।
****
ਵੀਆਰਆਰਕੇ/ਏਕੇ
(Release ID: 1654673)
Visitor Counter : 226
Read this release in:
Assamese
,
Telugu
,
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Tamil
,
Kannada
,
Malayalam