ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਮੰਤਰਾਲੇ ਨੇ ਕੋਵਿਡ ਤੋਂ ਸਿਹਤਯਾਬ ਹੋਏ ਮਰੀਜ਼ਾਂ ਲਈ ਸੰਪੂਰਨ ਫੋਲੋਅੱਪ ਕੇਅਰ ਅਤੇ ਤੰਦਰੁਸਤੀ ਲਈ ਪੋਸਟ ਕੋਵਿਡ ਮੈਨੇਜਮੈਂਟ ਪ੍ਰੋਟੋਕਲ ਜਾਰੀ ਕੀਤਾ ਹੈ

Posted On: 13 SEP 2020 2:40PM by PIB Chandigarh


ਭਾਰਤ ਸਰਕਾਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਨੇੜਲੇ ਸਹਿਯੋਗ ਅਤੇ ਤਾਲਮੇਲ ਰਾਹੀਂ ਕੋਵਿਡ 19 ਦੀ ਕਾਰਵਾਈ ਅਤੇ ਪ੍ਰਬੰਧਨ ਲਈ ਅਗਵਾਈ ਕਰ ਰਹੀ ਹੈ । ਕੋਵਿਡ 19 ਦੀ ਰੋਕਥਾਮ , ਕੰਟੇਨਮੈਂਟ ਅਤੇ ਪ੍ਰਬੰਧਨ ਲਈ ਕਈ ਰਣਨੀਤਕ ਉਪਾਅ ਕੀਤੇ ਗਏ ਹਨ ।
ਇਹ ਮਹਿਸੂਸ ਕੀਤਾ ਗਿਆ ਹੈ ਕਿ ਕੋਵਿਡ 19 ਕਾਰਨ ਸਖ਼ਤ ਬਿਮਾਰ ਸਿਹਤਯਾਬ ਹੋਏ ਮਰੀਜ਼ਾਂ ਵਿੱਚ ਕਈ ਤਰ੍ਹਾਂ ਦੇ ਹੋਰ ਸੰਕੇਤ ਅਤੇ ਲੱਛਣ ਪਾਏ ਜਾ ਰਹੇ ਹਨ , ਜਿਹਨਾਂ ਵਿੱਚ ਥਕਾਵਟ , ਸਰੀਰ ਦਰਦ , ਖਾਂਸੀ , ਗਲਾ ਦੁੱਖਣਾ ਤੇ ਮੁਸ਼ਕਲ ਨਾਲ ਸਾਹ ਆਉਣਾ ਸ਼ਾਮਲ ਹੈ । ਜੋ ਮਰੀਜ਼ ਪਹਿਲਾਂ ਕਈ ਬਿਮਾਰੀਆਂ ਨਾਲ ਪੀੜ੍ਹਤ ਹਨ ਅਤੇ ਇਸ ਬਿਮਾਰੀ ਨਾਲ ਵੀ ਬਹੁਤ ਜਿ਼ਆਦਾ ਬਿਮਾਰ ਹੋਏ ਹਨ ਉਹਨਾਂ ਦਾ ਸਿਹਤਯਾਬ ਹੋਣ ਲਈ ਸਮਾਂ ਲੰਬਾ ਹੋਣ ਦੀ ਸੰਭਾਵਨਾ ਹੈ । ਕੋਵਿਡ 19 ਸਿਹਤਯਾਬ ਹੋਏ ਮਰੀਜ਼ਾਂ ਦੀ ਦੇਖਭਾਲ ਲਈ ਲੋੜੀਂਦੀ ਸੰਪੂਰਨ ਪਹੁੰਚ ਅਪਣਾਉਣ ਦੀ ਲੋੜ ਹੈ । ਇਹ ਧਿਆਨ ਵਿੱਚ ਰੱਖਦਿਆਂ ਕੇਂਦਰੀ ਸਿਹਤ ਮੰਤਰਾਲੇ ਨੇ ਇੱਕ ਪੋਸਟ ਕੋਵਿਡ ਮੈਨੇਜਮੈਂਟ ਪ੍ਰੋਟੋਕੋਲ ਜਾਰੀ ਕੀਤਾ ਹੈ । ਇਸ ਵਿੱਚ ਘਰਾਂ ਵਿੱਚ ਹੀ ਕੋਵਿਡ 19 ਤੋਂ ਸਿਹਤਯਾਬ ਹੋਏ ਮਰੀਜ਼ਾਂ ਦੇ ਪ੍ਰਬੰਧ ਲਈ ਇੱਕ ਸੰਗਠਿਤ ਸੰਪੂਰਨ ਪਹੁੰਚ ਮੁਹੱਈਆ ਕੀਤੀ ਗਈ ਹੈ ।
ਇਸ ਪ੍ਰੋਟੋਕੋਲ ਨੂੰ ਪ੍ਰੀਵੈਂਟਿਵ / ਕਿਊਰਿਟਿਵ ਥਰੈਪੀ ਦੇ ਤੌਰ ਤੇ ਨਾ ਵਰਤਿਆ ਜਾਵੇ ।
1.  ਵਿਅਕਤੀਗਤ ਪੱਧਰ ਤੇ :
*   ਕੋਵਿਡ 19 ਲਈ ਉਚਿਤ ਵਿਹਾਰ ਜਾਰੀ ਰੱਖਣਾ (ਮਾਸਕ ਦੀ ਵਰਤੋਂ , ਹੱਥਾਂ ਅਤੇ ਸਾਹ ਪ੍ਰਣਾਲੀ ਦੀ ਸਫਾਈ , ਸਰੀਰਿਕ ਦੂਰੀ) ।
*   ਵੱਧ ਤੋਂ ਵੱਧ ਗਰਮ ਪਾਣੀ ਪੀਣਾ ।
*   ਇਮਊਨਿਟੀ ਵਧਾਉਣ ਵਾਲੀ ਆਯੁਸ਼ ਦਵਾਈ ਲੈਣਾ ਅਤੇ ਇਹ ਯੋਗਤਾ ਪ੍ਰਾਪਤ ਆਯੁਸ਼ ਪ੍ਰੈਕਟਿਸ਼ਨਰ ਵੱਲੋਂ ਲਿਖੀ ਹੋਣੀ ਚਾਹੀਦੀ ਹੈ ।
*   ਜੇਕਰ ਸਿਹਤ ਇਜਾਜ਼ਤ ਦੇਵੇ ਤਾਂ ਘਰ ਦਾ ਕੰਮਕਾਜ ਲਗਾਤਾਰ ਕਰਦੇ ਰਹੋ , ਪੇਸ਼ੇਵਰਾਨਾ ਕੰਮ ਪੜਾਅਵਾਰ ਸ਼ੁਰੂ ਕੀਤਾ ਜਾਵੇ ।
*   ਹਲਕੀ ਤੇ ਮੌਡਰੇਟ ਕਸਰਤ ।
*   ਡਾਕਟਰ ਵੱਲੋਂ ਦੱਸਿਆ ਅਤੇ ਜਿੰਨੀ ਸਿਹਤ ਇਜਾਜ਼ਤ ਦੇਵੇ ਉਨ੍ਹਾਂ ਰੋਜ਼ਾਨਾ ਯੋਗ ਆਸਨਾ ਪ੍ਰਾਣਾਯਾਮ ਅਤੇ ਮੈਡੀਟੇਸ਼ਨ ਕਰਨਾ ।
*   ਇਲਾਜ ਕਰ ਰਹੇ ਡਾਕਟਰ ਵੱਲੋਂ ਦੱਸੀਆਂ ਬ੍ਰਿਥੀਂਗ ਐਕਸਰਸਾਈਜ਼ ਕਰਨਾ ।
*   ਜਿੰਨਾਂ ਸਰੀਰ ਸਹਿ ਸਕੇ ਉਸ ਅਨੁਸਾਰ ਸਵੇਰੇ ਅਤੇ ਸ਼ਾਮ ਦੀ ਅਰਾਮਦਾਇਕ ਸੈਰ ਕਰੋ ।
*   ਸੰਤੂਲਿਤ ਖੁਰਾਕ ਵਿਸ਼ੇਸ਼ ਤੌਰ ਤੇ ਤਾਜ਼ੀ ਬਣੀ ਤੇ ਜਲਦੀ ਹਜ਼ਮ ਹੋਣ ਵਾਲੀ ਸੋਫ਼ਟ ਖੁਰਾਕ ।
*   ਲੋੜੀਂਦੀ ਨੀਂਦ ਅਤੇ ਆਰਾਮ ਕਰੋ ।
*   ਸਮੋਕਿੰਗ ਤੇ ਸ਼ਰਾਬ ਦੀ ਵਰਤੋਂ ਨਾ ਕਰੋ ।
*   ਕੋਵਿਡ ਲਈ ਦੱਸੀ ਦਵਾਈ ਲਗਾਤਾਰ ਲਵੋ ਅਤੇ ਜੇ ਹੋਰ ਬਿਮਾਰੀਆਂ ਹੋਣ ਤਾਂ ਉਸ ਦਾ ਵੀ ਪ੍ਰਬੰਧ ਕੀਤਾ ਜਾਵੇ ।
*   ਮਰੀਜ਼ ਐਲੋਪੈਥਿਕ/ਆਯੁਸ਼ ਜੋ ਵੀ ਦਵਾਈਆਂ ਲੈ ਰਿਹਾ ਹੈ ਉਸ ਬਾਰੇ ਡਾਕਟਰ ਨੂੰ ਪੂਰੀ ਜਾਣਕਾਰੀ ਦੇਵੇ ਤਾਂ ਜੋ ਪ੍ਰਿਸੀਕਪਸ਼ਨ ਵਿੱਚ ਇੱਕ ਦੂਜੀ ਦਵਾਈ ਦਾ ਦਖ਼ਲ ਰੋਕਿਆ ਜਾ ਸਕੇ ।
*   ਘਰ ਵਿੱਚ ਆਪਣੀ ਸਿਹਤ ਨੂੰ ਮੌਨੀਟਰ ਕਰਦੇ ਰਹੋ , ਜਿਵੇਂ ਤਾਪਮਾਨ , ਬਲੱਡ ਪ੍ਰੈਸ਼ਰ , ਬਲੱਡ ਸ਼ੂਗਰ (ਖਾਸ ਤੌਰ ਤੇ ਡਾਇਬਟਿਕ ਮਰੀਜ਼ ਤੇ ਪਲਸ ਆਕਸੀਮੇਟਰੀ , ਜੇਕਰ ਡਾਕਟਰ ਨੇ ਇਸ ਬਾਰੇ ਸਲਾਹ ਦਿੱਤੀ ਹੈ)।
*   ਜੇਕਰ ਲਗਾਤਾਰ ਗਲਾ ਖੁਸ਼ਕ ਰਹਿੰਦਾ ਹੈ / ਖ਼ਰਾਬ ਰਹਿੰਦਾ ਹੈ ਤਾਂ ਨਮਕ ਵਾਲੇ ਪਾਣੀ ਦੇ ਗਰਾਰੇ ਕਰੋ ਅਤੇ ਸਟੀਮ ਲਵੋ ।
*   ਗਰਾਰੇ ਅਤੇ ਸਟੀਮ ਲੈਣ ਵੇਲੇ ਜੜੀ ਬੂਟੀਆਂ ਅਤੇ ਮਿਰਚਾਂ ਪਾਈਆਂ ਜਾ ਸਕਦੀਆਂ ਹਨ ।
*   ਖੰਘ ਦੀ ਦਵਾਈ ਮੈਡੀਕਲ ਡਾਕਟਰ ਜਾਂ ਯੋਗਤਾ ਪ੍ਰਾਪਤ ਆਯੁਸ਼ ਪ੍ਰੈਕਟਿਸ਼ਨਲ ਵੱਲੋਂ ਦਿੱਤੀ ਸਲਾਹ ਅਨੁਸਾਰ ਕਰੋ ।
*   ਬਿਮਾਰੀ ਤੋਂ ਪਹਿਲਾਂ ਵਾਲੇ ਸੰਕੇਤਾਂ ਨੂੰ ਜਲਦੀ ਸਮਝਣ ਦੀ ਕੋਸਿ਼ਸ਼ ਕਰੋ , ਜਿਵੇਂ ਉੱਚ ਦਰਜੇ ਦਾ ਤਾਪਮਾਨ , ਸਾਹ ਲੈਣ ਵਿੱਚ ਮੁਸ਼ਕਲ , 95% ਤੋਂ ਘੱਟ ਐੱਸ ਪੀ ਓ 2 , ਨਾ ਦੱਸੀ ਜਾਣ ਵਾਲੀ ਛਾਤੀ ਦੀ ਦਰਦ ਅਤੇ ਕਨਫਿਊਜ਼ਨ ਤੇ ਫੋਕਲ ਵੀਕਨੈੱਸ ।

2.   ਸਮੂਹਕ ਪੱਧਰ ਤੇ :
*   ਸਿਹਤਯਾਬ ਹੋਏ ਵਿਅਕਤੀ ਸੋਸ਼ਲ ਮੀਡੀਆ , ਸਮੂਹ ਨੇਤਾਵਾਂ , ਓਪੀਨੀਅਨ ਨੇਤਾਵਾਂ , ਧਾਰਮਿਕ ਆਗੂਆਂ ਰਾਹੀਂ ਆਪਣੇ ਸਾਕਰਾਤਮਕ ਤਜ਼ਰਬੇ ਸਾਂਝੇ ਕਰਨ ਤਾਂ ਜੋ ਇਸ ਬਾਰੇ ਕਲੰਕ ਤੇ ਹੋਰ ਮਿੱਥਾਂ ਨੂੰ ਦੂਰ ਕਰਕੇ ਜਾਗ੍ਰਿਤ ਕਰਨ ।
*   ਠੀਕ ਹੋਣ ਅਤੇ ਮੁੜ ਵਸੇਬੇ ਦੀ ਪ੍ਰਕਿਰਿਆ (ਮੈਡੀਕਲ , ਸੋਸ਼ਲ , ਆਕੁਪੇਸ਼ਨਲ , ਲਾਇਵਲੀਹੁੱਡ) ਲਈ ਭਾਈਚਾਰੇ ਵਿੱਚ ਸਵੈ ਸਹਾਇਤਾ ਗਰੁੱਪਾਂ , ਸਿਵਲ ਸਮਾਜਿਕ ਸੰਸਥਾਵਾਂ ਅਤੇ ਯੋਗਤਾ ਪ੍ਰਾਪਤ ਪ੍ਰੋਫੈਸ਼ਨਲਜ਼ ਦਾ ਸਹਿਯੋਗ ਲਿਆ ਜਾਵੇ ।
*   ਕੌਂਸਲਰ , ਕਮਿਊਨਿਟੀ ਹੈਲਥ ਵਰਕਰਸ ਅਤੇ ਆਪਣੇ ਹਮਉਮਰ ਸਾਥੀਆਂ ਤੋਂ ਸਾਈਕੋ ਸੋਸ਼ਲ ਸਹਿਯੋਗ ਲਿਆ ਜਾਵੇ ।
*   ਸਰੀਰਿਕ ਦੂਰੀ ਵਰਗੀਆਂ ਸਾਵਧਾਨੀਆਂ ਲੈਂਦਿਆਂ ਹੋਇਆਂ ਯੋਗਾ ਅਤੇ ਮੈਡੀਟੇਸ਼ਨ ਦੇ ਗਰੁੱਪ ਸੈਸ਼ਨਾਂ ਵਿੱਚ ਹਿੱਸਾ ਲਿਆ ਜਾਵੇ ।

3.   ਸਿਹਤ ਸੰਭਾਲ ਸਹੂਲਤਾਂ ਵਿੱਚ :
*   ਸਿਹਤਯਾਬ ਹੋਏ ਵਿਅਕਤੀ ਨੂੰ ਜਿੱਥੋਂ ਉਸ ਦਾ ਇਲਾਜ ਹੋਇਆ ਹੈ 7 ਦਿਨਾ ਦੇ ਅੰਦਰ ਅੰਦਰ ਹਸਪਤਾਲ ਜਾ ਕੇ ਜਾਂ ਟੈਲੀਫੋਨ ਰਾਹੀਂ ਇਸ ਦਾ ਫੋਲੋਅੱਪ ਕਰਨਾ ਚਾਹੀਦਾ ਹੈ ।
*   ਇਲਾਜ ਤੋਂ ਬਾਅਦ ਫੋਲੋਅੱਪ ਆਪਣੇ ਨੇੜੇ ਦੇ ਕਿਸੇ ਵੀ ਐਲੋਪੈਥਿਕ / ਆਯੁਸ਼ ਪ੍ਰੈਕਟਿਸ਼ਨਰ ਜਾਂ ਮੈਡੀਕਲ ਸਹੂਲਤ ਦੇ ਕਿਸੇ ਵੀ ਸਿਸਟਮ ਦੇ ਯੋਗ ਡਾਕਟਰ ਕੋਲ ਲਿਆ ਜਾ ਸਕਦਾ ਹੈ ।
*   ਇਲਾਜ ਲਈ ਵਧੇਰੇ ਵਿਧੀਆਂ ਨਹੀਂ ਵਰਤਣੀਆਂ ਚਾਹੀਦੀਆਂ , ਕਿਉਂਕਿ ਵੱਖ ਵੱਖ ਵਿਧੀਆਂ ਦੀਆਂ ਦਵਾਈਆਂ ਦਾ ਆਪਸ ਵਿੱਚ ਰਿਐਕਸ਼ਨ ਹੋ ਸਕਦਾ ਹੈ , ਜਿਸ ਨਾਲ ਸੀਰੀਅਸ ਐਡਵਰਸ ਈਵੈਂਟਸ (ਐੱਸ ਏ ਈ) ਐਡਵਰਸ ਇਫੈਕਟਸ (ਏ ਈ) ਹੋ ਸਕਦੇ ਹਨ ।
*    ਜਿਹਨਾਂ ਮਰੀਜ਼ਾਂ ਨੂੰ ਏਕਾਂਤਵਾਸ ਵਿੱਚ ਰੱਖਿਆ ਗਿਆ ਸੀ ਜੇਕਰ ਉਹਨਾਂ ਨੂੰ ਦੁਬਾਰਾ ਲੱਛਣ ਆਉਂਦੇ ਨੇ ਤਾਂ ਨੇੜਲੇ ਸਹੂਲਤ ਕੇਂਦਰ ਵਿੱਚ ਜਾਣਾ ਪਵੇਗਾ ।
*    ਕਰਿਟਿਕਲ ਕੇਅਰ ਸੁਪੋਰਟ ਵਾਲੇ ਗੰਭੀਰ ਕੇਸਾਂ ਨੂੰ ਫੋਲੋਅੱਪ ਪਾਲਣ ਸਖ਼ਤੀ ਨਾਲ ਕਰਨਾ ਚਾਹੀਦਾ ਹੈ ।

****
ਐੱਮ ਵੀ / ਐੱਸ ਜੇ



(Release ID: 1653839) Visitor Counter : 298