ਰਸਾਇਣ ਤੇ ਖਾਦ ਮੰਤਰਾਲਾ

ਐੱਨ.ਐੱਫ.ਐੱਲ ਨੇ ਅਪ੍ਰੈਲ-ਅਗਸਤ 2020-2021 ਵਿਚ 16.11 ਲੱਖ ਟਨ ਯੂਰੀਆ ਉਤਪਾਦਨ ਨਾਲ 13%ਵਾਧਾ ਦਰਜ ਕੀਤਾ ਰਿਪੋਰਟ ਵਿੱਚ ਖਾਦ ਦੀ ਵਿਕਰੀ ਅਤੇ ਉਤਪਾਦਨ ਵਿੱਚ ਵਾਧਾ ਦਰਜ

Posted On: 11 SEP 2020 1:27PM by PIB Chandigarh
ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ-ਐਨਐਫਐਲ ਨੇ 2020-21 ਦੇ ਪਹਿਲੇ ਪੰਜ ਮਹੀਨਿਆਂ ਵਿੱਚ 16.11 ਲੱਖ ਮੀਟਰਕ ਟਨ ਯੂਰੀਆ ਦਾ ਉਤਪਾਦਨ ਕਰਨ ਦੇ ਟੀਚੇ ਨੂੰ ਪਾਰ ਕਰ ਲਿਆ ਹੈ, ਜੋ ਕਿ ਸਾਲ 2019-20 ਵਿੱਚ ਇਸੇ ਸਮੇਂ ਦੌਰਾਨ ਉਤਪਾਦਨ ਕੀਤੇ ਗਏ 14.26 ਲੱਖ ਮੀਟਰਕ ਟਨ ਤੋਂ 13% ਵੱਧ ਹੈ
 ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲਾ
ਦੇ ਖਾਦ ਵਿਭਾਗ ਅਧੀਨ ਇੱਕ ਪੀਐਸਯੂ ਐਨਐਫਐਲ ਦੇ  ਅਨੁਸਾਰ,  ਅਪ੍ਰੈਲ-ਅਗਸਤ -2020 ਵਿੱਚ ਕੁੱਲ 23.81 ਲੱਖ ਮੀਟਰਕ ਟਨ ਖਾਦ ਦੀ ਵਿਕਰੀ ਦਰਜ ਕੀਤੀ ਹੈ ਜੋ ਪਿਛਲੇ ਸਾਲ 2019-20 ਦੀ ਮਿਆਦ ਦੇ 20.57 ਲੱਖ ਮੀਟਰਕ ਟਨ ਦੇ ਪਿਛਲੇ ਬਿਹਤਰ ਦੇ ਮੁਕਾਬਲੇ 16% ਵਾਧਾ ਦਰਸਾਉਂਦੀ ਹੈ 

 
ਪਿਛਲੇ ਕੁਝ ਸਾਲਾਂ ਵਿੱਚ, ਕੰਪਨੀ ਨੇ ਡੀਏਪੀ, ਐਮਓਪੀ, ਐਸਐਸਪੀ ਅਤੇ ਕੰਪਲੈਕਸ ਖਾਦ, ਬੇਂਟੋਨਾਇਟ ਸਲਫਰ, ਬੀਜ, ਜੈਵਿਕ ਖਾਦ ਅਤੇ ਖੇਤੀਬਾੜੀ ਰਸਾਇਣਾਂ ਦੇ ਨਵੇਂ ਉਤਪਾਦਾਂ ਨੂੰ ਆਪਣੀ ਉਤਪਾਦਨ ਲਾਈਨ ਵਿੱਚ ਜੋੜ ਕੇ ਇੱਕ ਉਤਪਾਦ ਤੋਂ ਇੱਕ ਮਲਟੀ ਪ੍ਰੋਡਕਟ ਕੰਪਨੀ ਵਿੱਚ ਤਬਦੀਲੀ ਕੀਤੀ ਹੈ 

 
ਐੱਨ.ਐੱਫ.ਐੱਲ ਹੁਣ ਇਕ ਛੱਤ ਹੇਠ ਕਿਸਾਨਾਂ ਨੂੰ ਸਾਰੀਆਂ ਖੇਤੀ -ਇੰਪੁੱਟ ਪ੍ਰਦਾਨ ਕਰ ਰਿਹਾ ਹੈ 

 
ਇਹ ਕੰਪਨੀ ਇਸ ਸਮੇਂ ਪੰਜ ਯੂਰੀਆ ਪਲਾਂਟ ਚਲਾਉਂਦੀ ਹੈ ਜੋਕਿ ਪੰਜਾਬ ਵਿਚ ਨੰਗਲ ਅਤੇ ਬਠਿੰਡਾ, ਹਰਿਆਣਾ ਵਿਚ ਪਾਣੀਪਤ ਅਤੇ ਮੱਧ ਪ੍ਰਦੇਸ਼ ਦੇ ਗੁਣਾ ਜ਼ਿਲੇ ਦੇ ਵਿਜੈਪੁਰ ਵਿੱਚ ਸਥਿਤ ਹਨ  ਇਸ ਤੋਂ ਇਲਾਵਾ, ਵਿਜੈਪੁਰ ਵਿਖੇ ਇੱਕ ਜੈਵਿਕ ਖਾਦ ਪਲਾਂਟ ਅਤੇ ਪਾਣੀਪਤ ਵਿਖੇ ਇੱਕ ਬੇਂਟੋਨਾਇਟ ਸਲਫਰ ਪਲਾਂਟ ਚਲਾਉਂਦੀ ਹੈ   

*****

ਆਰ ਸੀ ਜੇ / ਆਰ ਕੇ ਐਮ


(Release ID: 1653391) Visitor Counter : 166