ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹਰਿਮੰਦਰ ਸਾਹਿਬ ਨੂੰ ਵਿਦੇਸ਼ੀ ਅੰਸ਼ਦਾਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਤਹਿਤ ਆਗਿਆ ਦਿੱਤੇ ਜਾਣ ਦੇ ਫੈਸਲੇ ਨੂੰ ਪਥਪ੍ਰਦਰਸ਼ਕ ਅਤੇ ਇਤਿਹਾਸਿਕ ਦੱਸਿਆ
“ਮੋਦੀ ਸਰਕਾਰ ਦੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਐੱਫਸੀਆਰਏ ਦੀ ਆਗਿਆ ਦੇਣ ਦੇ ਫੈਸਲੇ ਨਾਲ ਦਰਬਾਰ ਸਾਹਿਬ ਅਤੇ ਪੂਰੇ
ਵਿਸ਼ਵ ਵਿੱਚ ਉਨ੍ਹਾਂ ਦੀ ਸੰਗਤ ਦਰਮਿਆਨ ਸੇਵਾ ਭਾਵ ਹੋਰ ਅਧਿਕ ਗਹਿਰਾ ਹੋਵੇਗਾ”
“ਵਾਹਿਗੁਰੂ ਜੀ ਨੇ ਇਹ ਸੇਵਾ ਕਰਨ ਦਾ ਮੌਕਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਿੱਤਾ, ਇਹ ਬਹੁਤ ਸੁਭਾਗ ਦੀ ਗੱਲ ਹੈ”
“ਸ਼੍ਰੀ ਹਰਿਮੰਦਰ ਸਾਹਿਬ ਨੂੰ ਐੱਫਸੀਆਰਏ ਦੀ ਆਗਿਆ ਦੇਣਾ ਇੱਕ ਪਥਪ੍ਰਦਰਸ਼ਕ ਫੈਸਲਾ ਹੈ ਜੋ ਫਿਰ ਇੱਕ ਵਾਰ ਸਾਡੇ ਸਿੱਖ
ਭੈਣਾਂ ਅਤੇ ਭਾਈਆਂ ਦੀ ਸੇਵਾ ਦੀ ਸ਼ਾਨਦਾਰ ਭਾਵਨਾ ਨੂੰ ਪ੍ਰਦਰਸ਼ਿਤ ਕਰੇਗਾ”
Posted On:
10 SEP 2020 2:37PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹਰਿਮੰਦਰ ਸਾਹਿਬ ਨੂੰ ਵਿਦੇਸ਼ੀ ਅੰਸ਼ਦਾਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਦੇ ਤਹਿਤ ਆਗਿਆ ਦਿੱਤੇ ਜਾਣ ਦੇ ਫੈਸਲੇ ਨੂੰ ਪਥਪ੍ਰਦਰਸ਼ਕ ਅਤੇ ਇਤਿਹਾਸਿਕ ਦੱਸਿਆ ਹੈ। ਆਪਣੇ ਟਵੀਟ ਵਿੱਚ ਸ੍ਰੀ ਸ਼ਾਹ ਨੇ ਕਿਹਾ ਕਿ “ਸ੍ਰੀ ਦਰਬਾਰ ਸਾਹਿਬ ਦੀ ਦਿੱਵਯਤਾ ਸਾਨੂੰ ਸਾਰਿਆਂ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਕਈ ਦਹਾਕਿਆਂ ਤੋਂ ਦੁਨੀਆ ਭਰ ਵਿੱਚ ਵਿਆਪਤਸੰਗਤ ਉਨ੍ਹਾਂ ਦੀ ਸੇਵਾ ਨਹੀਂ ਕਰ ਸਕ ਰਹੀ ਸੀ।ਮੋਦੀ ਸਰਕਾਰ ਦੇਸ੍ਰੀ ਹਰਿਮੰਦਰ ਸਾਹਿਬ ਨੂੰ ਐੱਫਸੀਆਰਏ ਦੀ ਆਗਿਆ ਦੇਣ ਦੇ ਫੈਸਲੇ ਨਾਲ ਦਰਬਾਰ ਸਾਹਿਬ ਅਤੇ ਪੂਰੇ ਵਿਸ਼ਵ ਵਿੱਚ ਉਨ੍ਹਾਂ ਦੀ ਸੰਗਤ ਦਰਮਿਆਨ ਸੇਵਾਭਾਵ ਹੋਰ ਅਧਿਕ ਗਹਿਰਾ ਹੋਵੇਗਾ। ਇਹ ਸਾਡੇ ਸਭਦੇ ਲਈ ਬਹੁਤ ਹੀ ਸੁਭਾਗ ਦੀ ਗੱਲ ਹੈ।”
ਕੇਂਦਰੀ ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ “ਵਾਹਿਗੁਰੂ ਜੀ ਨੇ ਇਹ ਸੇਵਾ ਕਰਨ ਦਾ ਮੌਕਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਦਿੱਤਾ ਹੈ, ਇਹ ਵੀ ਬਹੁਤ ਹੀ ਸੁਭਾਗ ਦੀ ਗੱਲ ਹੈ। ਸ੍ਰੀ ਹਰਿਮੰਦਰ ਸਾਹਿਬ ਨੂੰ ਐੱਫਸੀਆਰਏ ਦੀ ਆਗਿਆ ਦੇਣਾ ਇੱਕ ਪਥਪ੍ਰਦਰਸ਼ਕ ਫੈਸਲਾ ਹੈ ਜੋ ਫਿਰ ਇੱਕ ਵਾਰ ਸਾਡੀ ਸਿੱਖ ਭੈਣਾਂ ਅਤੇ ਭਾਈਆਂ ਦੀ ਸੇਵਾ ਦੀ ਸ਼ਾਨਦਾਰ ਭਾਵਨਾ ਨੂੰ ਪ੍ਰਦਰਸ਼ਿਤ ਕਰੇਗਾ”।
ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ (09.09.2020) ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਪੰਜਾਬ ਦੀ ਸੰਸਥਾ ਨੂੰ ਐੱਫਸੀਆਰਏ ਰਜਿਸਟ੍ਰੇਸ਼ਨ ਦੀ ਪ੍ਰਵਾਨਗੀ ਦਿੱਤੀ । ਇਸ ਸੰਸਥਾ ਨੇ ਵਿਦੇਸ਼ੀ ਅੰਸ਼ਦਾਨ ਰੈਗੂਲੇਸ਼ਨ ਐਕਟ (ਐੱਫਸੀਆਰਏ), 2010 ਦੇ ਤਹਿਤ27.05.2020 ਨੂੰ ਆਵੇਦਨ ਕੀਤਾ ਸੀ। ਇਹ ਰਜਿਸਟ੍ਰੇਸ਼ਨ ਜਾਰੀ ਹੋਣ ਦੀ ਮਿਤੀ ਤੋਂ 5 ਸਾਲਾਂ ਲਈ ਜਾਇਜ਼ ਹੋਵੇਗੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਦੀ ਰਜਿਸਟ੍ਰੇਸ਼ਨ ਨੂੰ ਪ੍ਰਵਾਨਗੀ ਦੇਣ ਤੋਂ ਪਹਿਲਾਂ, ਇਸ ਸੰਸਥਾ ਦੀ ਅਰਜ਼ੀ ਦੀ ਐੱਫਸੀਆਰਏ, 2010 ਅਤੇ ਵਿਦੇਸ਼ੀ ਅੰਸ਼ਦਾਨ (ਰੈਗੂਲੇਸ਼ਨ) ਨਿਯਮ (ਐੱਫਸੀਆਰਆਰ), 2011 ਦੇ ਤਹਿਤ ਜਾਂਚ ਕੀਤੀ ਗਈ । ਸਬੰਧਿਤ ਖੇਤਰਾਂ ਤੋਂ ਪ੍ਰਾਪਤ ਜਾਣਕਾਰੀ ਅਤੇ ਇਸ ਸੰਸਥਾ ਦੁਆਰਾ ਬਿਨੈ-ਪੱਤਰ ਦੇ ਨਾਲ ਜਮ੍ਹਾਂ ਕੀਤੇ ਗਏ ਦਸਤਾਵੇਜ਼ਾਂ ਦੇ ਅਧਾਰ ‘ਤੇਇਹ ਨਿਰਧਾਰਿਤ ਹੋਇਆ ਕਿ ਇਹ ਸੰਸਥਾ ਐੱਫਸੀਆਰਏ, 2010 ਅਤੇ ਉਸ ਦੇ ਤਹਿਤ ਨਿਰਧਾਰਿਤ ਨਿਯਮਾਂ ਦੇ ਅਨੁਸਾਰਨਿਰਧਾਰਿਤ ਮਾਪਦੰਡਾਂ ਨੂੰ ਪੂਰਾ ਕਰਦੀ ਹੈ।
ਪੰਜਾਬ ਦੇ ਅੰਮ੍ਰਿਤਸਰ ਵਿੱਚ ਸਥਿਤ ਅਤੇ ਗੋਲਡਨ ਟੈਂਪਲ ਦੇ ਨਾਮ ਨਾਲ ਪ੍ਰਸਿੱਧ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸੰਸਥਾ ਦੀ ਸਥਾਪਨਾ 1925 ਵਿੱਚ ਸਿੱਖ ਗੁਰਦੁਆਰਾ ਐਕਟ ਦੇ ਤਹਿਤਹੋਈ ਸੀ। ਇਸਦਾ ਉਦੇਸ਼ ਜਨਤਾ / ਸ਼ਰਧਾਲੂਆਂ ਨੂੰ ਚੌਬੀਘੰਟੇ ਮੁਫ਼ਤ ਲੰਗਰ ਉਪਲਬਧ ਕਰਾਉਣਾ, ਗ਼ਰੀਬ ਅਤੇ ਲੋੜਵੰਦਾਂ, ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇਣਾ ਅਤੇ ਕੁਦਰਤੀ ਆਫ਼ਤਾਂ ਦੇ ਸਮੇਂ ਸੇਵਾ ਪ੍ਰਦਾਨ ਕਰਨਾ ਹੈ। ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਸੰਸਥਾ ਨੂੰ ਘਰੇਲੂ ਦਾਨ ਮਿਲ ਰਿਹਾ ਸੀ। ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾਆਗਿਆ ਮਿਲਣ ਤੋਂ ਬਾਅਦ ਹੁਣਇਹ ਸੰਸਥਾ ਐੱਫਸੀਆਰਏ, 2010 ਦੇ ਪ੍ਰਾਵਧਾਨਾਂ ਦਾਅਨੁਪਾਲਨ ਕਰਦੇ ਹੋਏਦੱਸੇ ਗਏ ਉਦੇਸ਼ਾਂ ਨੂੰ ਪੂਰਾ ਕਰਨ ਦੇ ਲਈ ਵਿਦੇਸ਼ਾਂ ਤੋਂ ਵੀ ਅੰਸ਼ਦਾਨ ਹਾਸਲ ਕਰ ਸਕਦੀ ਹੈ।
https://twitter.com/AmitShah/status/1303946672242790400
*****
ਐੱਨਡਬਲਿਊ/ਆਰਕੇ/ਪੀਕੇ/ਏਡੀ/ਡੀਡੀਡੀ
(Release ID: 1653074)