ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੇਦਾਰਨਾਥ ਧਾਮ ਵਿੱਚ ਚਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ

Posted On: 09 SEP 2020 6:37PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਦਾਰਨਾਥ ਧਾਮ ਵਿੱਚ ਚਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਸਮੀਖਿਆ ਵਿੱਚ ਕੇਦਾਰਨਾਥ ਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣਾ ਸ਼ਾਮਲ ਹੈ, ਜਿਸ ਨਾਲ ਉੱਥੇ ਅਧਿਕ ਤੀਰਥਯਾਤਰੀਆਂ ਦੇ ਨਾਲ-ਨਾਲ ਸੈਲਾਨੀ ਵੀ ਜਾ ਸਕਣ।

 

ਪ੍ਰਧਾਨ ਮੰਤਰੀ ਨੇ ਤੀਰਥਯਾਤਰੀਆਂ ਦੇ ਅਨੁਕੂਲ ਅਤੇ ਵਾਤਾਵਰਣ-ਅਨੁਕੂਲ ਸੁਵਿਧਾਵਾਂ ਸਿਰਜਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੇਦਾਰਨਾਥ ਅਤੇ ਉਸ ਦੇ ਆਸ-ਪਾਸ ਦੇ ਖੇਤਰਾਂ ਦੇ ਅੱਗੇ ਵਿਕਾਸ ਦੇ ਲਈ ਚਲ ਰਹੇ ਯਤਨਾਂ ਵਿੱਚ ਨਵੀਨਤਮ ਤਕਨੀਕ ਦੀ ਵਰਤੋਂ ਕਰਨ ਦਾ ਵੀ ਸੱਦਾ ਦਿੱਤਾ।

 

https://twitter.com/PMOIndia/status/1303672806920482816

 

*****

 

ਵੀਆਰਆਰਕੇ/ਐੱਸਐੱਚ


(Release ID: 1652733) Visitor Counter : 167