ਰੱਖਿਆ ਮੰਤਰਾਲਾ

ਭਾਰਤੀ ਹਵਾਈ ਸੈਨਾ ਵਿੱਚ ਰਾਫ਼ੇਲ ਏਅਰ ਕਰਾਫ਼ਟ ਨੂੰ ਸ਼ਾਮਲ ਕਰਨ ਸਬੰਧੀ ਸਮਾਗਮ

Posted On: 09 SEP 2020 1:14PM by PIB Chandigarh

ਰਾਫੇ਼ਲ ਹਵਾਈ ਜਹਾਜ਼ ਨੂੰ 10 ਸਤੰਬਰ 2020 ਨੂੰ ਏਅਰ ਫੋਰਸ ਸਟੇਸ਼ਨ ਅੰਬਾਲਾ ਵਿੱਚ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਜਾਵੇਗਾ ਇਹ ਜਹਾਜ਼ "ਗੋਲਡਨ ਐਰੋਜ਼" ਦੀ 17 ਸਕੁਆਡਰਨ ਦਾ ਹਿੱਸਾ ਹੋਵੇਗਾ ਭਾਰਤੀ ਹਵਾਈ ਸੈਨਾ ਦੇ ਪਹਿਲੇ ਪੰਜ ਰਾਫ਼ੇਲ ਹਵਾਈ ਜਹਾਜ਼ ਫਰਾਂਸ ਤੋਂ 27 ਜੁਲਾਈ 2020 ਨੂੰ ਏਅਰ ਫੋਰਸ ਸਟੇਸ਼ਨ ਅੰਬਾਲਾ ਪਹੁੰਚੇ ਸਨ


ਮਾਣਯੋਗ ਰੱਖਿਆ ਮੰਤਰੀ ਸ਼੍ਰੀ ਰਾਜ ਨਾਥ ਸਿੰਘ ਅਤੇ ਫਰਾਂਸ ਦੀ ਹਥਿਆਰਬੰਦ ਫ਼ੌਜ ਦੀ ਮੰਤਰੀ ਸ਼੍ਰੀਮਤੀ ਫਲੋਰੈਂਸ ਪਾਰਲੀ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਚੀਫ਼ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ , ਚੀਫ਼ ਆਫ ਏਅਰ ਸਟਾਫ ਏਅਰ ਚੀਫ਼ ਮਾਰਸ਼ਲ ਆਰ ਕੇ ਐੱਸ ਭਦੌਰੀਆ , ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ , ਡਾਕਟਰ ਜੀ ਸਤੀਸ਼ ਰੈੱਡੀ , ਸਕੱਤਰ ਰੱਖਿਆ ਵਿਭਾਗ (ਖੋਜ ਤੇ ਵਿਕਾਸ) , ਡੀ ਆਰ ਡੀ ਦੇ ਚੇਅਰਮੈਨ ਤੇ ਰੱਖਿਆ ਮੰਤਰਾਲੇ ਤੇ ਫ਼ੌਜ ਦੇ ਉੱਚ ਅਧਿਕਾਰੀ ਭਾਰਤੀ ਹਵਾਈ ਸੈਨਾ ਵੱਲੋਂ ਕਾਇਮ ਕੀਤੇ ਜਾ ਰਹੇ ਮੀਲ ਪੱਥਰ ਦੇ ਇਤਿਹਾਸਕ ਮੌਕੇ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣਗੇ ਫਰਾਂਸ ਵਫ਼ਦ ਦੀ ਪ੍ਰਤੀਨਿਧਤਾ ਸ਼੍ਰੀ ਇਮੈਨੂਅਲ ਲੇਨੈਨ , ਭਾਰਤ ਵਿੱਚ ਫਰਾਂਸ ਦੇ ਰਾਜਦੂਤ , ਏਅਰ ਜਨਰਲ ਐਰਿਕ ਔਟੀਲੈੱਟ , ਫਰਾਂਸ ਏਅਰ ਫੋਰਸ ਦੇ ਵਾਈਸ ਚੀਫ਼ ਆਫ ਏਅਰ ਸਟਾਫ ਅਤੇ ਹੋਰ ਸੀਨੀਅਰ ਅਧਿਕਾਰੀ ਕਰਨਗੇ ਫਰਾਂਸ ਰੱਖਿਆ ਉਦਯੋਗ ਦਾ ਇੱਕ ਵਫ਼ਦ ਜਿਸ ਵਿੱਚ ਸੀਨੀਅਰ ਅਧਿਕਾਰੀ ਸ਼ਾਮਲ ਨੇ , ਵੀ ਇਸ ਸਮਾਗਮ ਵਿੱਚ ਸ਼ਾਮਲ ਹੋਵੇਗਾ ਇਸ ਵਫ਼ਦ ਵਿੱਚ ਸ਼੍ਰੀ ਐਰਿਕ ਟ੍ਰੈਪੀਅਰ ਚੇਅਰਮੈਨ ਤੇ ਚੀਫ਼ ਅਗਜ਼ੈਕਟਿਵ ਦਸੌਲਤ ਐਵੀਏਸ਼ਨ ਅਤੇ ਐੱਮ ਬੀ ਡੀ ਦੇ ਸੀ ਸ਼੍ਰੀ ਐਰਿਕ ਬਰੈਂਗਰ ਸ਼ਾਮਲ ਹਨ


ਫਰਾਂਸ ਦੇ ਹਥਿਆਰਬੰਦ ਫ਼ੌਜ ਦੇ ਮੰਤਰੀ ਸ਼੍ਰੀਮਤੀ ਫਲੋਰੈਂਸ ਪਾਰਲੇ ਨੂੰ ਦਿੱਲੀ ਪੁੱਜਣ ਤੇ ਰਸਮੀਂ ਗਾਰਡ ਆਫ ਆਨਰ ਦਿੱਤਾ ਜਾਵੇਗਾ ਅੰਬਾਲਾ ਵਿੱਚ ਹੋਣ ਵਾਲੇ ਸਮਾਗਮ ਦੌਰਾਨ ਰਾਫ਼ੇਲ ਹਵਾਈ ਜਹਾਜ਼ ਦੀ ਰਸਮੀਂ ਅਦਾਕਾਰੀ , ਰਵਾਇਤੀ "ਸਰਵ ਧਰਮ ਪੂਜਾ", ਰਾਫ਼ੇਲ ਤੇ ਤੇਜਸ ਹਵਾਈ ਜਹਾਜ਼ਾਂ ਵੱਲੋਂ ਏਅਰ ਡਿਸਪਲੇ ਅਤੇ "ਸਾਰੰਗ ਏਅਰੋਬੈਟਿਕ" ਟੀਮ ਵੱਲੋਂ ਵੀ ਏਅਰ ਡਿਸਪਲੇ ਹੋਵੇਗਾ ਇਸ ਤੋਂ ਬਾਅਦ ਰਾਫ਼ੇਲ ਹਵਾਈ ਜਹਾਜ਼ ਨੂੰ ਰਵਾਇਤੀ ਪਾਣੀ ਦੀਆਂ ਤੋਪਾਂ ਨਾਲ ਸਲਾਮੀ ਦਿੱਤੀ ਜਾਵੇਗੀ ਇਹ ਪ੍ਰੋਗਰਾਮ ਰਾਫ਼ੇਲ ਹਵਾਈ ਜਹਾਜ਼ਾਂ ਨੂੰ 17 ਸਕੁਆਡਰਨ ਵਿੱਚ ਰਸਮੀਂ ਤੌਰ ਤੇ ਸ਼ਾਮਲ ਕਰਨ ਤੋਂ ਬਾਅਦ ਸਮਾਪਤ ਹੋ ਜਾਵੇਗਾ ਇਸ ਰਸਮੀਂ ਸਮਾਗਮ ਤੋਂ ਬਾਅਦ ਭਾਰਤ ਤੇ ਫਰਾਂਸ ਦੇ ਵਫ਼ਦਾਂ ਵਿਚਾਲੇ ਦੁਵੱਲੇ ਪੱਧਰ ਦੀ ਮੀਟਿੰਗ ਹੋਵੇਗੀ


ਆਈ ਐੱਨ / ਬੀ ਐੱਸ ਕੇ / ਜੇ ਪੀ



(Release ID: 1652683) Visitor Counter : 127