ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਖਾਦੀ ਦਾ ਈ-ਮਾਰਕੀਟ ਪੋਰਟਲ ਹੋਇਆ ਵਾਇਰਲ; ਭਾਰਤੀਆਂ ਨੇ ਵੋਕਲ ਫਾਰ ਲੋਕਲ ਲਈ ਭਰਿਆ ਵੱਡਾ ਹੁੰਗਾਰਾ

Posted On: 09 SEP 2020 11:48AM by PIB Chandigarh

ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ (ਕੇ ਵੀ ਆਈ ਸੀ) ਨੇ ਪੂਰੇ ਭਾਰਤ ਵਿੱਚ ਆਨਲਾਈਨ ਮਾਰਕੀਟਿੰਗ ਨੂੰ ਇੱਕ ਉੱਦਮ ਕਰਕੇ ਸਥਾਪਿਤ ਕਰ ਲਿਆ ਹੈ ਤੇ ਹੁਣ ਕਾਰੀਗਰ ਆਪਣਾ ਮਾਲ ਦੇਸ਼ ਦੇ ਦੂਰ-ਦਰਾਡੇ ਇਲਾਕਿਆਂ ਵਿੱਚ ਕੇ ਵੀ ਆਈ ਸੀ ਪੋਰਟਲ www.kviconline.gov.in/khadimask/ ਰਾਹੀਂ ਵੇਚ ਸਕਦੇ ਹਨ ਇਸੇ ਸਾਲ 7 ਜੁਲਾਈ ਨੂੰ ਕੇਵਲ ਮੂੰਹ ਤੇ ਪਾਉਣ ਵਾਲੇ ਖਾਦੀ ਮਾਸਕਾਂ ਨੂੰ ਆਨਲਾਈਨ ਵੇਚਣਾ ਸ਼ੁਰੂ ਕਰਨ ਦਾ ਕਾਰਜ ਹੁਣ ਅੱਜ ਦੀ ਤਰੀਖ ਵਿੱਚ 180 ਵਸਤੂਆਂ ਵਾਲਾ ਮੁਕੰਮਲ -ਮਾਰਕੀਟ ਪਲੇਟਫਾਰਮ ਬਣਾ ਚੁਕਿਆ ਹੈ ਤੇ ਕਈ ਹੋਰ ਉਤਪਾਦਾਂ ਨੂੰ ਆਨਲਾਈਨ ਵੇਚਣ ਲਈ ਤਿਆਰੀਆਂ ਜਾਰੀ ਹਨ

ਕੇ ਵੀ ਆਈ ਸੀ ਅਨੁਸਾਰ , ਜਿਨ੍ਹਾਂ ਵਸਤਾਂ ਜਾਂ ਉਤਪਾਦਾਂ ਨੂੰ ਆਨਲਾਈਨ ਮਾਰਕੀਟ ਵਿੱਚ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ਵਿੱਚ ਕਟਾਈ ਤੇ ਹੱਥ ਨਾਲ ਬਣੇ ਉਤਪਾਦ ਵੀ ਸ਼ਾਮਲ ਹਨ , ਜਿਵੇਂ ਮਸਲਿਨ , ਸਿਲਕ , ਡੈਨਿਮ , ਕੋਟਨ , ਯੂਨੀਸੈਕਸ ਵਿਚਾਰ ਵਸਤਰ (ਰੀਤੂਬੇਰੀ ਦੇ ਬਣਾਏ) , ਖਾਦੀ ਸਿੱਕੇਬੰਦ ਹੱਥ ਤੇ ਪਹਿਨਣ ਵਾਲੀ ਘੜੀ , ਸ਼ਹਿਦ ਦੀਆਂ ਕਿਸਮਾਂ , ਹਰਬਲ ਤੇ ਗ੍ਰੀਨ ਚਾਹ ਪੱਤੀ , ਹਰਬਲ ਮੈਡੀਸਨਸ , ਸਾਬਣ , ਪਾਪੜ , ਕੱਚੀ ਘਨੀ ਸਰੋਂ ਦਾ ਤੇਲ ਅਤੇ ਹੋਰ ਕਈ ਉਤਪਾਦਾਂ ਤੋਂ ਇਲਾਵਾ ਹਰਬਲ ਕਾਸਮੈਟਿਕ ਸ਼ਾਮਲ ਹਨ ਕੇ ਵੀ ਆਈ ਸੀ ਹਰ ਰੋਜ਼ ਆਪਣੀ ਆਨਲਾਈਨ ਵਸਤੂ ਸੂਚੀ ਵਿੱਚ ਘੱਟੋ ਘੱਟ 10 ਵਸਤੂਆਂ ਸ਼ਾਮਲ ਕਰ ਰਿਹਾ ਹੈ ਅਤੇ 2 ਅਕਤੂਬਰ ਤੱਕ 1000 ਉਤਪਾਦ ਇਸ ਵਿੱਚ ਸ਼ਾਮਲ ਕਰਨ ਦਾ ਟੀਚਾ ਹੈ 2 ਮਹੀਨੇ ਤੋਂ ਵੀ ਘੱਟ ਸਮੇਂ ਵਿੱਚ , ਕਰੀਬ 4,000 ਖ਼ਪਤਕਾਰਾਂ ਨੂੰ ਕੇ ਵੀ ਆਈ ਸੀ ਨੇ ਸੇਵਾ ਦਿੱਤੀ ਹੈ

ਕੇ ਵੀ ਆਈ ਸੀ ਦੇ ਚੇਅਰਮੈਨ ਸ਼੍ਰੀ ਵਿਨੇ ਕੁਮਾਰ ਸਕਸੈਨਾ ਨੇ ਕਿਹਾ ਖਾਦੀ ਵਸਤਾਂ ਦੀ ਆਨਲਾਈਨ ਮਾਰਕੀਟਿੰਗ ਨਾਲ "ਸਵਦੇਸ਼ੀ" ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ ਅਤੇ ਇਸ ਦਾ ਮੰਤਵ ਸਥਾਨਕ ਕਾਰੀਗਰਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਹੈ ਸਕਸੈਨਾ ਨੇ ਕਿਹਾ "ਖਾਦੀ ਦਾ ਪੋਰਟਲ ਕਾਰੀਗਰਾਂ ਨੂੰ ਆਪਣੀਆਂ ਵਸਤਾਂ ਵੇਚਣ ਲਈ ਵਧੀਕ ਪਲੇਟਫਾਰਮ ਦੇ ਰਿਹਾ ਹੈ ਇਹ "ਆਤਮਨਿਰਭਰ ਭਾਰਤ" ਬਣਾਉਣ ਲਈ ਪੁਖ਼ਤਾ ਕਦਮ ਹੈ" ਉਹਨਾਂ ਹੋਰ ਕਿਹਾ ਕਿ ਉਤਪਾਦਾਂ ਦੀ ਕੀਮਤ 50 ਰੁਪਏ ਤੌਂ 5000 ਰੁਪਏ ਤੱਕ ਹੈ ਤੇ ਇਹ ਖਰੀਦਦਾਰ ਦੀ ਵਸਤੂ ਦੀ ਚੋਣ ਤੇ ਪਹੁੰਚ ਮੁਤਾਬਿਕ ਰੱਖੀ ਗਈ ਹੈ


"ਪਹਿਲਾਂ ਖਾਦੀ ਸੰਸਥਾਵਾਂ ਦੀਆਂ ਵਸਤਾਂ ਕੇਵਲ ਦੁਕਾਨਾਂ ਦੁਆਰਾ ਵੇਚੀਆਂ ਜਾਂਦੀਆਂ ਸਨ , ਜਿਸ ਕਰਕੇ ਇਹ ਵਸਤਾਂ ਕੁਝ ਸੂਬਿਆਂ ਵਿੱਚ ਹੀ ਨਜ਼ਰ ਆਉਂਦੀਆਂ ਸਨ ਹੁਣ ਇਹ ਕੇ ਵੀ ਆਈ ਸੀ ਦੇ ਪੋਰਟਲ ਰਾਹੀਂ ਦੇਸ਼ ਦੇ ਦੂਰ-ਦਰਾਡੇ ਇਲਾਕਿਆਂ ਤੱਕ ਪਹੁੰਚ ਗਈਆਂ ਹਨ , ਜਿਸ ਨਾਲ ਖਾਦੀ ਸੰਸਥਾਵਾਂ ਦੀਆਂ ਵਸਤਾਂ ਨੂੰ ਬਹੁਤ ਵੱਡਾ ਬਜ਼ਾਰ ਮਿਲ ਗਿਆ ਹੈ ਇਸ ਨਾਲ ਸੰਸਥਾਵਾਂ ਦੀਆਂ ਵਸਤਾਂ ਦਾ ਉਤਪਾਦਨ ਵਧੇਗਾ , ਜੋ ਕਾਰੀਗਰਾਂ ਦੀ ਆਮਦਨ ਵਧਾਏਗਾ"

ਗਾਹਕਾਂ ਨੇ ਖਾਦੀ ਵਸਤਾਂ ਦੀ ਆਨਲਾਈਨ ਵਿਕਰੀ ਤੇ ਤਸੱਲੀ ਪ੍ਰਗਟ ਕੀਤੀ ਹੈ ਲਗਾਤਾਰ ਖਾਦੀ ਨਾਲ ਜੁੜਿਆ ਦਿੱਲੀ ਦਾ ਗਾਹਕ ਜੋ ਕਨਾਟ ਪਲੇਸ ਤੋਂ ਵਸਤਾਂ ਖਰੀਦਦਾ ਸੀ , ਉਹ ਹੀ ਵਸਤਾਂ ਆਪਣੀ ਬਦਲੀ ਅਸਾਮ ਵਿੱਚ ਹੋਣ ਤੋਂ ਬਾਅਦ ਉੱਥੇ ਨਹੀਂ ਖਰੀਦ ਸਕਦਾ ਸੀ ਪਰ ਹੁਣ ਮਾਰਕੀਟ ਪੋਰਟਲ ਰਾਹੀਂ ਉਹ ਆਪਣੀਆਂ ਮਨਪਸੰਦ ਵਸਤਾਂ ਆਨਲਾਈਨ ਆਰਡਰ ਕਰਕੇ ਆਪਣੇ ਘਰ ਮੰਗਵਾ ਸਕਦਾ ਹੈ

ਕੇ ਵੀ ਆਈ ਸੀ ਨੇ 31 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਆਨਲਾਈਨ ਆਰਡਰ ਹਾਸਲ ਕੀਤੇ ਹਨ ਇਹ ਆਰਡਰ ਕਰਨ ਵਾਲਿਆਂ ਵਿੱਚ ਦੂਰ-ਦਰਾਡੇ ਇਲਾਕੇ , ਅੰਡਮਾਨ ਤੇ ਨਿਕੋਬਾਰ ਟਾਪੂ , ਅਰੁਣਾਚਲ ਪ੍ਰਦੇਸ਼ , ਕੇਰਲ , ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵੀ ਸ਼ਾਮਲ ਹਨ ਕੇ ਵੀ ਆਈ ਸੀ ਨੇ ਵਸਤਾਂ ਦੀ ਡਿਲੀਵਰੀ ਮੁਫ਼ਤ ਕਰਨ ਲਈ ਘੱਟੋ ਘੱਟ 599 ਰੁਪਏ ਦੇ ਉਤਪਾਦਾਂ ਦੇ ਆਰਡਰ ਦੀ ਸ਼ਰਤ ਰੱਖੀ ਹੈ ਕੇ ਵੀ ਆਈ ਸੀ ਨੇ ਡਾਕ ਵਿਭਾਗ ਨਾਲ ਵਸਤਾਂ ਦੀ ਡਿਲੀਵਰੀ ਸਪੀਡ ਪੋਸਟ ਰਾਹੀਂ ਕਰਨ ਲਈ ਸਮਝੌਤਾ ਕੀਤਾ ਹੈ

ਕੇ ਵੀ ਆਈ ਸੀ ਅਨੁਸਾਰ , ਉਸ ਨੇ ਇਹ ਪੋਰਟਲ ਖੁੱਦ ਤਿਆਰ ਕਰਕੇ ਕਰੋੜਾਂ ਰੁਪਏ ਬਚਾਏ ਹਨ ਕੇ ਵੀ ਆਈ ਸੀ ਵੱਲੋਂ ਇਹ ਪ੍ਰਕਿਰਿਆ ਵੀ ਪੀ ਐੱਮ ਜੀ ਪੀ ਪੋਰਟਲ ਬਣਾਉਣ ਵਾਂਗ ਹੀ ਕੀਤੀ ਗਈ ਹੈ , ਜਿਸ ਰਾਹੀਂ ਵੈੱਬਸਾਈਟ ਦਾ ਵਿਕਾਸ ਕਰਨ ਅਤੇ ਰੱਖਰੱਖਾਵ ਕਰਨ ਨਾਲ 20 ਕਰੋੜ ਰੁਪਏ ਦਾ ਖਰਚਾ ਬਚਾਇਆ ਸੀ

ਕੇ ਵੀ ਆਈ ਸੀ ਦੀ ਆਨਲਾਈਨ ਵਸਤੂ ਸੂਚੀ ਵਿੱਚ ਤਿਆਰ ਕੀਤਾ ਮੋਦੀ ਕੁਰਤਾ , ਮੋਦੀ ਜੈਕੇਟ ਆਦਮੀਆਂ ਲਈ , ਪਲਾਜ਼ੋ (ਖੁੱਲੇ ਪਜਾਮੇ ਵਾਂਗ ਵਸਤ) ਤੇ ਸਿੱਧੀਆਂ ਪੈਂਟਾ ਔਰਤਾਂ ਲਈ ਵੀ ਹਨ ਕਈ ਹੋਰ ਉਤਪਾਦ ਜਿਵੇਂ ਖਾਦੀ ਰੁਮਾਲ , ਮਿਰਚਾਂ , ਹਰਬਲ ਨਿੱਮ , ਗਊ ਡੰਗ , ਲਕੜੀ ਦਾ ਕੰਘਾ , ਸ਼ੈਂਪੂ , ਕਾਸਮੈਟਿਕਸ , ਗਊ ਮੂੱਤਰ , ਸਾਬਣ , ਯੋਗਾ ਡਰੈੱਸ ਤੇ ਰੈਡੀ ਟੂ ਈਟ ਖਾਣੇ ਸ਼ਾਮਲ ਹਨ

ਆਰ ਸੀ ਜੇ / ਆਈ(Release ID: 1652639) Visitor Counter : 8