PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 08 SEP 2020 6:30PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image001ODEN.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਭਾਰਤ ਵਿੱਚ ਕੋਵਿਡ-19 ਤੋਂ ਠੀਕ ਹੋਏ ਕੇਸ 33 ਲੱਖ ਤੋਂ ਜ਼ਿਆਦਾ ਹੋਏ, ਕੁੱਲ ਕੇਸਾਂ ਦੇ 77 ਪ੍ਰਤੀਸ਼ਤ ਕੇਸ ਠੀਕ ਹੋ ਚੁੱਕੇ ਹਨ।
  • ਭਾਰਤ ਨੇ ਕੁੱਲ 5 ਕਰੋੜ ਕੋਵਿਡ ਦਾ ਟੈਸਟ ਕਰਕੇ ਇੱਕ ਨਵੀਂ ਉਚਾਈ ਦਰਜ ਕੀਤੀ।
  • ਪ੍ਰਤੀ ਮਿਲੀਅਨ ਟੈਸਟ ਵਿੱਚ ਨਿਰੰਤਰ ਵਾਧਾ, ਅੱਜ 36,703 ਕੇਸਾਂ ਦੀ ਜਾਂਚ ਹੋਈ।
  • ਭਾਰਤ ਵਿੱਚ ਕੋਵਿਡ-19 ਕਾਰਨ ਕੇਸ ਮੌਤ ਦਰ 1.70 ਪ੍ਰਤੀਸ਼ਤ ਹੈ।
  • ਕੇਂਦਰੀ ਸਿਹਤ ਮੰਤਰਾਲੇ ਦੀ "ਈ-ਸੰਜੀਵਨੀ" ਟੈਲੀਮੈਡੀਸਨ ਸੇਵਾ ਨੇ 3 ਲੱਖ ਟੈਲੀ-ਕੰਸਲਟੇਸ਼ਨ ਦਾ ਰਿਕਾਰਡ ਕਾਇਮ ਕੀਤਾ
  • ਪੀਐੱਮਜੀਕੇਪੀ ਦੇ ਤਹਿਤ, 42 ਕਰੋੜ ਤੋਂ ਅਧਿਕ ਗ਼ਰੀਬ ਲੋਕਾਂ ਨੂੰ 68,820 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ।

 

https://static.pib.gov.in/WriteReadData/userfiles/image/image005NC5C.jpg

 

IMG-20200908-WA0124.jpg

 

ਭਾਰਤ ਨੇ 5 ਕਰੋੜ ਕੁੱਲ ਕੋਵਿਡ ਟੈਸਟਾਂ ਦਾ ਨਵਾਂ ਰਿਕਾਰਡ ਕਾਇਮ ਕੀਤਾ; ਟੈਸਟ ਪ੍ਰਤੀ ਮਿਲੀਅਨ ਦੇ ਨਿਰੰਤਰ ਵਾਧੇ 'ਤੇ, ਅੱਜ 36,703 ਉੱਤੇ ਪੁਜੇ

ਭਾਰਤ ਨੇ ਇੱਕ ਹੋਰ ਸਿਖਰ ਛੂਹਿਆ ਹੈ - ਸੰਚਿਤ ਟੈਸਟਾਂ ਨੇ ਅੱਜ 5 ਕਰੋੜ ਨੂੰ ਪਾਰ ਕਰ ਲਿਆ ਹੈ। ਭਾਰਤ ਨੇ ਜਨਵਰੀ 2020 ਵਿੱਚ ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ, ਪੁਣੇ ਦੇ ਲੈਬ ਵਿਚੋਂ ਸਿਰਫ ਇੱਕ ਟੈਸਟ ਕਰਵਾਉਣ ਤੋਂ ਹੁਣ ਤੱਕ 5,06,50128 ਟੈਸਟ ਕਰ ਲਏ ਹਨ। ਪਿਛਲੇ 24 ਘੰਟਿਆਂ ਵਿੱਚ 10,98,621 ਟੈਸਟ ਕੀਤੇ ਗਏ ਜੋ ਦੇਸ਼ ਵਿੱਚ ਵੱਧ ਰਹੀ ਟੈਸਟਿੰਗ ਸਮਰੱਥਾ ਦੀ ਗਵਾਹੀ ਦਿੰਦੇ ਹਨ। ਔਸਤਨ ਰੋਜ਼ਾਨਾ ਕੀਤੇ ਗਏ ਟੈਸਟ (ਹਫ਼ਤੇ ਦੇ ਅਨੁਸਾਰ) ਨਿਰੰਤਰ ਵਾਧੇ ਦਾ ਪ੍ਰਦਰਸ਼ਨ ਕਰ ਰਹੇ ਹਨ ਇਸ ਨੇ ਜੁਲਾਈ ਦੇ ਤੀਜੇ ਹਫ਼ਤੇ (3,26,971) ਤੋਂ ਸਤੰਬਰ ਦੇ ਪਹਿਲੇ ਹਫ਼ਤੇ (10,46,470) ਵਿਚ 3.2 ਗੁਣਾ ਦਾ ਵਾਧਾ ਦਰਜ ਕੀਤਾ ਹੈ ਡਾਇਗਨੌਸਟਿਕ ਲੈਬਾਂ ਦੇ ਨੈੱਟਵਰਕ ਦੇ ਵਿਸਥਾਰ ਨੇ ਟੈਸਟ ਪ੍ਰਤੀ ਮਿਲੀਅਨ ਨੂੰ ਹੁਲਾਰਾ ਦਿੱਤਾ ਹੈ ਟੀਪੀਐਮ ਵਿੱਚ 1 ਜੁਲਾਈ ਨੂੰ 6396 ਤੋਂ ਵਧ ਕੇ ਅੱਜ ਤੱਕ 36,703 ਦਾ ਵਾਧਾ ਹੋਇਆ ਹੈI ਦੇਸ਼ ਵਿੱਚ ਟੈਸਟਿੰਗ ਲੈਬ ਨੈੱਟਵਰਕ ਨੂੰ ਲਗਾਤਾਰ ਮਜ਼ਬੂਤ ​​ਕੀਤਾ ਜਾਂਦਾ ਹੈ, ਅੱਜ ਤੱਕ ਦੇਸ਼ ਵਿੱਚ 1668 ਲੈਬਾਂ ਹਨ; ਸਰਕਾਰੀ ਖੇਤਰ ਵਿੱਚ 1035 ਲੈਬਾਂ ਅਤੇ 633 ਨਿੱਜੀ ਲੈਬਾਂ ਹਨ

https://pib.gov.in/PressReleseDetail.aspx?PRID=1652220

 

ਕੇਂਦਰੀ ਸਿਹਤ ਮੰਤਰਾਲੇ ਦੀ "ਈਸੰਜੀਵਨੀ" ਟੈਲੀਮੈਡੀਸਨ ਸੇਵਾ ਨੇ 3 ਲੱਖ ਟੈਲੀਮੈਡੀਸਨ ਮਸ਼ਵਰਿਆਂ ਦਾ ਰਿਕਾਰਡ ਕਾਇਮ ਕੀਤਾ; ਇੱਕ ਲੱਖ ਟੈਲੀਮੈਡੀਸਨ ਮਸ਼ਵਰੇ ਬੀਤੇ 20 ਦਿਨਾ ਵਿੱਚ ਦਿੱਤੇ ਗਏ ਹਨ

ਸਿਹਤ ਮੰਤਰਾਲੇ ਤਹਿਤ "ਈ-ਸੰਜੀਵਨੀ"  ਟੈਲੀਮੈਡੀਸਨ  ਸੇਵਾ  ਦੇ  ਪਲੈਟਫਾਰਮ  ਰਾਹੀਂ  3  ਲੱਖ  ਟੈਲੀਮੈਡੀਸਨ  ਮਸ਼ਵਰੇ ਦਿੱਤੇ ਜਾ ਚੁੱਕੇ ਹਨਕੇਂਦਰੀ ਮੰਤਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ 9 ਅਗਸਤ ਨੂੰ ਇਸ ਸੇਵਾ ਤਹਿਤ 1.5 ਲੱਖ ਟੈਲੀਮੈਡੀਸਨ ਮਸ਼ਵਰੇ ਪੂਰੇ ਕਰਨ ਮੌਕੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ ਤੇ ਉਦੋਂ ਤੋਂ ਹੁਣ ਤੱਕ ਇੱਕ ਮਹੀਨੇ ਵਿੱਚ ਈਸੰਜੀਵਨੀ  ਰਾਹੀਂ  ਦਿੱਤੇ  ਜਾਂਦੇ  ਮਸ਼ਵਰਿਆਂ  ਦੀ  ਗਿਣਤੀ  ਦੁਣੀ  ਹੋ  ਗਈ  ਹੈ। ਇਹਨਾਂ ਟੈਲੀਮੈਡੀਸਨ ਮਸ਼ਵਰਿਆਂ ਵਿੱਚੋਂ ਇੱਕ ਲੱਖ ਮਸ਼ਵਰੇ ਪਿਛਲੇ 20 ਦਿਨਾ ਵਿੱਚ ਦਿੱਤੇ ਗਏ ਹਨ ਇਸ ਸੇਵਾ ਨੇ 1,00,000 ਮਸ਼ਵਰੇ, 23 ਜੁਲਾਈ 2020 ਤੇ 1,00,000 ਹੋਰ ਕੇਵਲ 26 ਦਿਨਾ ਵਿੱਚ 18 ਅਗਸਤ 2020, ਤੱਕ ਦਿੱਤੇ ਹਨਸਰੀਰਿਕ ਦੂਰੀ ਬਣਾਈ ਰੱਖਣਾ ਜ਼ਰੂਰੀ ਹੋਣ ਕਰਕੇ, ਟੈਲੀਮੈਡੀਸਨ ਰਾਹੀਂ ਡਾਕਟਰ ਤੇ ਮਰੀਜ਼ ਸੰਪਰਕ ਵਿੱਚ ਆਉਂਦੇ ਹਨ  ਈਸੰਜੀਵਨੀ  ਵਿੱਚ  ਦੋ  ਕਿਸਮ  ਦੀਆਂ  ਟੈਲੀਮੈਡੀਸਨ  ਸੇਵਾਵਾਂ  ਹਨ।  ਇੱਕ  ਡਾਕਟਰ  ਤੋਂ ਡਾਕਟਰ (ਈਸੰਜੀਵਨੀ) ਤੇ ਦੂਜੀ ਡਾਕਟਰ ਤੋਂ ਮਰੀਜ਼ (ਈਸੰਜੀਵਨੀ  ਓਪੀਡੀ)  ਤੱਕ।  ਪਹਿਲੀ  ਕਿਸਮ  ਆਯੂਸ਼ਮਾਨ ਭਾਰਤ, ਸਿਹਤ ਤੇ ਵੈੱਲਨੈੱਸ ਸੈਂਟਰਾਂ ਲਈ ਇੱਕ ਮਹੱਤਵਪੂਰਨ ਥੰਮ ਹੈ ਸਿਹਤ ਮੰਤਰਾਲੇ ਨੇ ਕੋਰੋਨਾ ਮਹਾਮਾਰੀ ਕਾਰਨ, ਦੂਜੀ ਕਿਸਮ ਦੀ ਈਸੰਜੀਵਨੀ  ਓਪੀਡੀਜਿਸ  ਤਹਿਤ  ਮਰੀਜ਼  ਡਾਕਟਰ  ਨੂੰ  ਸੰਪਰਕ  ਕਰ  ਸਕਦਾ ਹੈ, ਇਸ ਸਾਲ 13 ਅਪ੍ਰੈਲ ਨੂੰ ਸ਼ੁਰੂ ਕੀਤੀ ਸੀ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਇਹ ਵਰਦਾਨ ਸਾਬਤ ਹੋਈ ਹੈ ਤੇ ਨਾਲ ਹੀ ਬਿਨਾਂ ਕੋਵਿਡ ਜ਼ਰੂਰੀ ਸਿਹਤ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ

https://pib.gov.in/PressReleseDetail.aspx?PRID=1652246

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ - ਹੁਣ ਤੱਕ ਦੀ ਪ੍ਰਗਤੀ, ਪੀਐੱਮਜੀਕੇਪੀ ਦੇ ਅਧੀਨ 42 ਕਰੋੜ ਤੋਂ ਵੱਧ ਗ਼ਰੀਬ ਲੋਕਾਂ ਨੂੰ 68,820 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ

1.70 ਲੱਖ ਕਰੋੜ ਰੁਪਏ ਦੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਦੇ ਹਿੱਸੇ ਵਜੋਂ, ਸਰਕਾਰ ਨੇ ਮਹਿਲਾਵਾਂ ਅਤੇ ਗ਼ਰੀਬ ਬਜ਼ੁਰਗ ਨਾਗਰਿਕਾਂ ਅਤੇ ਕਿਸਾਨਾਂ ਨੂੰ ਮੁਫਤ ਅਨਾਜ ਅਤੇ ਨਕਦ ਅਦਾਇਗੀ ਦੀ ਘੋਸ਼ਣਾ ਕੀਤੀ ਪੈਕੇਜ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਦੇ ਤਹਿਤ ਲਗਭਗ 42 ਕਰੋੜ ਗ਼ਰੀਬ ਲੋਕਾਂ ਨੂੰ 68,820 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ ਹੈ। ਪੀਐੱਮ-ਕਿਸਾਨ ਦੇ 8.94 ਕਰੋੜ ਲਾਭਾਰਥੀਆਂ ਲਈ ਪਹਿਲੀ ਕਿਸ਼ਤ ਦੀ ਅਦਾਇਗੀ ਲਈ 17,891 ਕਰੋੜ ਰੁਪਏ ਦਿੱਤੇ ਗਏ ਹਨ 10,325 ਕਰੋੜ ਰੁਪਏ ਪਹਿਲੀ ਕਿਸ਼ਤ ਵਜੋਂ 20.65 ਕਰੋੜ (100 ਫ਼ੀਸਦੀ) ਮਹਿਲਾਵਾਂ ਦੇ ਜਨ ਧਨ ਖਾਤਿਆਂ ਵਿੱਚ ਜਮ੍ਹਾ ਹੋਏ ਹਨ। 10,315 ਕਰੋੜ ਰੁਪਏ 20.63 ਕਰੋੜ (100%) ਮਹਿਲਾਵਾਂ ਦੇ ਖਾਤਿਆਂ ਵਿੱਚ ਦੂਜੀ ਕਿਸ਼ਤ ਵਜੋਂ ਜਮ੍ਹਾ ਕਰਵਾਏ ਗਏ। 10,312 ਕਰੋੜ ਤੀਜੀ ਕਿਸ਼ਤ ਤਹਿਤ 20.62 ਕਰੋੜ (100 ਫ਼ੀਸਦੀ) ਔਰਤਾਂ ਦੇ ਖਾਤਿਆਂ ਵਿੱਚ ਜਮ੍ਹਾ ਹੋਏ। ਕੁੱਲ 2,814.5 ਕਰੋੜ ਰੁਪਏ ਦੋ ਕਿਸ਼ਤਾਂ ਵਿਚ ਤਕਰੀਬਨ 2.81 ਕਰੋੜ ਬਜ਼ੁਰਗ ਵਿਅਕਤੀਆਂ, ਵਿਧਵਾਵਾਂ ਅਤੇ ਦਿੱਵਯਾਂਗ ਵਿਅਕਤੀਆਂ ਨੂੰ ਵੰਡੇ ਗਏ ਹਨ।  2.81 ਕਰੋੜ ਲਾਭਾਰਥੀਆਂ ਨੂੰ ਲਾਭ ਦੋ ਕਿਸ਼ਤਾਂ ਵਿੱਚ ਟਰਾਂਸਫਰ ਕੀਤੇ ਗਏ। 1.82 ਕਰੋੜ ਨਿਰਮਾਣ ਅਤੇ ਉਸਾਰੀ ਕਾਮਿਆਂ ਨੂੰ 4,987.18 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ ਹੈ।

https://pib.gov.in/PressReleseDetail.aspx?PRID=1652079

 

ਈਐੱਸਆਈਸੀ ਨੇ ਨੋਇਡਾ ਹਸਪਤਾਲ ਤੇ ਡਿਸਪੈਂਸਰੀਆਂ ਵਿੱਚ ਸਿਹਤ ਸਹੂਲਤਾਂ ਕਥਿਤ ਤੌਰ ਤੇ ਨਾ ਠੀਕ ਹੋਣ ਦੀਆਂ ਖ਼ਬਰਾਂ ਦਾ ਦਿੱਤਾ ਸਪਸ਼ਟੀਕਰਨ

ਈਐੱਸਆਈਸੀ ਨੇ, ਕੁੱਝ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਜਿਹਨਾਂ ਵਿੱਚ ਇਹ ਛਾਪਿਆ ਗਿਆ ਸੀ ਕਿ ਨੋਇਡਾ ਦੇ ਹਸਪਤਾਲ ਅਤੇ ਡਿਸਪੈਂਸਰੀਆਂ ਵਿੱਚ ਈਐੱਸਆਈਸੀ ਦੇ ਇਨਡੋਰ ਮਰੀਜ਼ਾਂ ਤੇ ਲਾਭਾਰਥੀਆਂ ਨੂੰ ਇਲਾਜ ਲਈ ਸਹੀ ਸਹੂਲਤਾਂ ਨਹੀਂ ਮਿੱਲ ਰਹੀਆਂ, ਬਾਰੇ ਸਪਸ਼ਟੀਕਰਨ ਦਿੰਦਿਆਂ ਹੋਇਆਂ ਕਿਹਾ ਹੈ ਕਿ ਈਐੱਸਆਈਸੀ ਹਸਪਤਾਲ, ਨੋਇਡਾ ਸਾਰੇ ਇਨਡੋਰ ਮਰੀਜ਼ਾਂ ਅਤੇ ਲਾਭਾਰਥੀਆਂ ਨੂੰ ਸਮਰਪਿਤ ਮੈਡੀਕਲ ਸਿਹਤ ਸਹੂਲਤਾਂ ਦੇ ਕੇ ਹਰ ਤਰ੍ਹਾਂ ਦੇ ਇਲਾਜ ਲਈ ਮੈਡੀਕਲ ਸਿਹਤ ਸਹੂਲਤਾਂ ਦੇ ਰਿਹਾ ਹੈ ਇਸ ਨੂੰ ਸਬੰਧਿਤ ਡਾਟਾ ਰਾਹੀਂ ਸਾਬਤ ਕਰਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਈਐੱਸਆਈਸੀ ਹਸਪਤਾਲ ਨੇ ਕੋਵਿਡ-19 ਮਹਾਮਾਰੀ ਦੌਰਾਨ ਸ਼ਾਨਦਾਰ ਸਿਹਤ ਸਹੂਲਤਾਂ ਦਿੱਤੀਆਂ ਹਨ

https://pib.gov.in/PressReleseDetail.aspx?PRID=1652239

 

ਭਾਰਤੀ ਰੇਲਵੇ ਨੇ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤਹਿਤ 4 ਸਤੰਬਰ, 2020 ਤੱਕ 8,09,00 ਤੋਂ ਵੀ ਜ਼ਿਆਦਾ ਕਾਰਜ ਦਿਵਸਾਂ ਦੀ ਸਿਰਜਣਾ ਕੀਤੀ

ਭਾਰਤੀ ਰੇਲਵੇ ਨੇ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤਹਿਤ 4 ਸਤੰਬਰ, 2020 ਤੱਕ ਪ੍ਰਵਾਸੀ ਮਜ਼ਦੂਰਾਂ ਲਈ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਕੁੱਲ 8,9,046 ਕਾਰਜ ਦਿਵਸਾਂ ਦੀ ਸਿਰਜਣਾ ਕੀਤੀ ਹੈ। ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਇਨ੍ਹਾਂ ਪ੍ਰੋਜੈਕਟਾਂ ਤਹਿਤ ਇਨ੍ਹਾਂ ਰਾਜਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਲਈ ਕੰਮ ਦੇ ਮੌਕਿਆਂ ਵਿੱਚ ਹੋਈ ਪ੍ਰਗਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਨ। ਇਨ੍ਹਾਂ ਰਾਜਾਂ ਵਿੱਚ ਲਗਭਗ 164 ਰੇਲਵੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਅਭਿਯਾਨ ਵਿੱਚ 4 ਸਤੰਬਰ, 2020 ਤੱਕ ਲਗਭਗ 12,276 ਮਜ਼ਦੂਰਾਂ ਨੂੰ ਜੋੜਿਆ ਜਾ ਚੁੱਕਿਆ ਹੈ ਅਤੇ ਇਨ੍ਹਾਂ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਠੇਕੇਦਾਰਾਂ ਨੂੰ 1,631.80 ਕਰੋੜ ਰੁਪਏ ਦਾ ਭੁਗਤਾਨ ਜਾਰੀ ਕੀਤਾ ਗਿਆ ਹੈ।

https://pib.gov.in/PressReleseDetail.aspx?PRID=1652266

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਕੋਵਿਡ ਤੋਂ ਬਾਅਦ ਦੀ ਅਰਥਵਿਵਸਥਾ ਲਈ ਭਾਰਤੀ ਵਪਾਰੀ ਚੈਂਬਰ (ਆਈਐੱਮਸੀ) ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਕੋਵਿਡ ਤੋਂ ਬਾਅਦ ਦੀ ਅਰਥਵਿਵਸਥਾ ਲਈ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਤਮ ਨਿਰਭਰ ਭਾਰਤ ਮਿਸ਼ਨ ਨੂੰ ਸਾਕਾਰ ਕਰਨ ਲਈ ਭਾਰਤੀ ਵਪਾਰੀ ਚੈਂਬਰ (ਆਈਐੱਮਸੀ) ਦੀ ਭੂਮਿਕਾ ਅਹਿਮ ਹੈ। ਆਈਐੱਮਸੀ ਚੈਂਬਰ ਆਵ੍ ਕਮਰਸ ਐਂਡ ਇੰਡਸਟ੍ਰੀ ਦੇ 114 ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਆਈਐੱਮਸੀ ਦਾ ਇੱਕ ਸ਼ਾਨਦਾਰ ਅਤੀਤ ਅਤੇ ਇੱਕ ਮਹਾਨ ਵਿਰਾਸਤ ਹੈ,ਇਸ ਤੋਂ ਭਵਿੱਖ ਵਿੱਚ ਉਨੀਆਂ ਹੀ ਆਸਾਂ ਹਨ। ਡਾ. ਜਿਤੇਂਦਰ ਸਿੰਘ ਨੇ ਕਿਹਾ, ਭਾਰਤ ਦੀ ਆਤਮਨਿਰਭਰਤਾ ਆਤਮ ਨਿਰਭਰ ਭਾਰਤ ਦੀ ਧਾਰਨਾ ਦੀ ਮਹੱਤਵਪੂਰਨ ਕੁੰਜੀ ਹੈ ਅਤੇ ਆਈਐੱਮਸੀ ਜਿਹੇ ਨਾਮਵਰ ਵਪਾਰਕ ਸੰਗਠਨਾਂ ਤੋਂ ਇਸ ਦੀ ਆਸ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ, ਕੋਵਿਡ ਤੋਂ ਬਾਅਦ ਦੇ ਹਾਲਾਤ ਵਿੱਚ ਜਦੋਂ ਸਾਰੀ ਦੁਨੀਆ ਇਸ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੀ ਹੈ, ਭਾਰਤ ਲਈ ਇਹ ਇਕ ਚੁਣੌਤੀ ਅਤੇ ਇਕ ਮੌਕਾ ਦੋਵੇਂ ਹੀ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਥਾਨਕ ਤੌਰ 'ਤੇ ਜੋ ਉਪਲਬਧ ਹੈ ਉਸ ਦੀ ਵਰਤੋਂ ਕਰਨ ਅਤੇ ਸਥਾਨਕ ਤੌਰ ਤੇ ਉਪਲਬਧ ਨਾ ਹੋਣ ਵਾਲੀਆਂ ਚੀਜ਼ਾਂ ਬਣਾਉਣ ਜਾਂ ਪੈਦਾ ਕਰਨ ਦੀ ਇੱਛਾ, 'ਵੋਕਲ ਫਾਰ ਲੋਕਲ' ਦਾ ਸਾਰ ਹੈ। ਮੰਤਰੀ ਨੇ ਅੱਗੇ ਕਿਹਾ ਕਿ ਆਤਮ ਨਿਰਭਰ ਭਾਰਤ ਦੀ ਧਾਰਨਾ ਦਾ ਆਧੁਨਿਕਤਾ, ਵਿਕਾਸ ਅਤੇ ਉੱਨਤੀ ਨਾਲ ਕੋਈ ਵਿਰੋਧ ਨਹੀਂ ਹੈ, ਲੇਕਿਨ ਇਹ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਸ਼ਾਂਤੀਪੂਰਵਕ, ਅਗਾਂਹਵਧੂ ਅਤੇ ਖੁਸ਼ਹਾਲ ਢੰਗ ਨਾਲ ਪ੍ਰਾਪਤ ਕਰਨਾ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਅਰਥਵਿਵਸਥਾ ਦੇ ਸਾਰੇ ਖੇਤਰਾਂ ਅਤੇ ਪਹੀਆਂ ਦੀ ਸਹਾਇਤਾ ਲਈ 20 ਲੱਖ ਕਰੋੜ ਰੁਪਏ ਤੋਂ ਵੱਧ ਦੇ ਆਤਮ ਨਿਰਭਰ ਪੈਕੇਜ ਦਾ ਐਲਾਨ ਕੀਤਾ ਸੀ, ਜੋ ਜੀਡੀਪੀ ਦਾ ਲਗਭਗ 10% ਹੈ।

https://pib.gov.in/PressReleseDetail.aspx?PRID=1652079

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਪੰਜਾਬ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਗ਼ੈਰ-ਜ਼ਰੂਰੀ ਦੁਕਾਨਾਂ ਖੋਲ੍ਹਣ ਅਤੇ ਸੋਮਵਾਰ ਤੋਂ ਸ਼ਨੀਵਾਰ ਤੱਕ ਰਾਤ ਨੂੰ 9 ਵਜੇ ਤੱਕ ਉਨ੍ਹਾਂ ਦੇ ਸਮੇਂ ਵਿੱਚ ਢਿੱਲ ਦੇਣ ਸਮੇਤ ਸ਼ਹਿਰੀ ਖੇਤਰਾਂ ਵਿੱਚ ਲੌਕਡਾਊਨ ਵਿੱਚ ਕੁਝ ਹੋਰ ਢਿੱਲ ਦੇਣ ਦਾ ਐਲਾਨ ਕੀਤਾ ਹੈ। ਸੋਧੇ ਹੋਏ ਫੈਸਲੇ ਅਨੁਸਾਰ, ਰਾਤ ਨੂੰ 9.30 ਵਜੇ ਤੋਂ ਸਵੇਰੇ 5 ਵਜੇ ਤੱਕ ਸਾਰੇ ਸ਼ਹਿਰਾਂ / ਕਸਬਿਆਂ ਵਿੱਚ ਰਾਤ ਦਾ ਕਰਫਿਊ ਲਾਗੂ ਰਹੇਗਾ
  • ਹਰਿਆਣਾ: ਕੋਵਿਡ-19 ਮਹਾਮਾਰੀ ਦੇ ਸੰਕਟ ਨੂੰ ਇੱਕ ਅਵਸਰ ਵਿੱਚ ਬਦਲਦੇ ਹੋਏ, ਹਰਿਆਣਾ ਦੇ ਮੁੱਖ ਮੰਤਰੀ ਨੇ ਨਵੇਂ ਵਿਦਿਅਕ ਸੈਸ਼ਨ ਲਈ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਸੈਲਫ਼ ਫਾਈਨਾਂਸ ਕਾਲਜਾਂ ਵਿੱਚ ਅੰਡਰਗ੍ਰੈਜੁਏਟ ਕੋਰਸਾਂ ਵਿੱਚ ਦਾਖਲੇ ਲਈ ਇੱਕ ਔਨਲਾਈਨ ਦਾਖਲਾ ਪਲੈਟਫਾਰਮ ਦੀ ਵਰਚੁਅਲੀ ਸ਼ੁਰੂਆਤ ਕੀਤੀ ਹੈ। ਇਸ ਪਲੈਟਫਾਰਮ ਨਾਲ, ਹੁਣ ਵਿਦਿਆਰਥੀ ਘਰ ਬੈਠ ਕੇ ਆਪਣੀ ਪੂਰੀ ਦਾਖਲਾ ਪ੍ਰਕਿਰਿਆ ਨੂੰ ਪੂਰਾ ਕਰ ਸਕਣਗੇ ਇਸ ਤੋਂ ਇਲਾਵਾ, ਉਨ੍ਹਾਂ ਨੇ ਵਿਦਿਆਰਥੀਆਂ ਦੇ ਦਾਖਲੇ ਸੰਬੰਧੀ ਕਿਸੇ ਵੀ ਸਵਾਲ ਨੂੰ ਹੱਲ ਕਰਨ ਲਈ ਆਪਣੀ ਕਿਸਮ ਦੀ ਵਿਦਿਅਕ ਵਟਸਐਪ ਚੈਟਬੋਟ ਆਪਕਾ ਮਿੱਤਰਦੀ ਸ਼ੁਰੂਆਤ ਕੀਤੀ ਹੈ ਵਿਦਿਆਰਥੀ ਦਾਖਲੇ ਅਤੇ ਵਜ਼ੀਫੇ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਵਟਸਐਪ ਚੈਟਬੋਟ ਨੰਬਰ 7419444449 ’ਤੇ ਸੁਨੇਹਾ ਭੇਜ ਸਕਦੇ ਹਨ।
  • ਹਿਮਾਚਲ ਪ੍ਰਦੇਸ਼: ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਰਾਜਪਾਲਾਂ, ਉਪ ਰਾਜਪਾਲਾਂ ਅਤੇ ਵਾਈਸ ਚਾਂਸਲਰਾਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਰਾਸ਼ਟਰੀ ਸਿੱਖਿਆ ਨੀਤੀ ਬਾਰੇ ਬੈਠਕ ਹੋਈ, ਜਿਸ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਰਾਜਪਾਲ ਸ਼੍ਰੀ ਬੰਡਾਰੂ ਦੱਤਾਤਰੇਯ ਨੇ ਵਾਅਦਾ ਕੀਤਾ ਕਿ ਹਿਮਾਚਲ ਪ੍ਰਦੇਸ਼ ਇਸ ਨੀਤੀ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਔਨਲਾਈਨ ਸਿੱਖਿਆ ਵਧੀ ਹੈ ਪਰ ਇਸ ਦੇ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੀ ਲੋੜ ਹੈ। ਇਸ ਦਿਸ਼ਾ ਵਿੱਚ ਕੰਮ ਕੀਤਾ ਜਾਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਆਦਿਵਾਸੀ ਖੇਤਰਾਂ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਟੈਲੀਫੋਨ ਅਤੇ ਇੰਟਰਨੈੱਟ ਢਾਂਚਾ ਕਮਜ਼ੋਰ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ 180 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਅਤੇ 124 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਰਾਜ ਵਿੱਚ ਕੁੱਲ 1576 ਐਕਟਿਵ ਕੇਸ ਹਨ ਅਤੇ ਰਾਜ ਵਿੱਚ ਰਿਕਵਰੀ ਦੀ ਦਰ 69 ਫ਼ੀਸਦੀ ਹੈ
  • ਅਸਾਮ: ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ 2250 ਕੋਵਿਡ-19 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਰਾਜ ਵਿੱਚ ਕੁੱਲ ਕੋਵਿਡ-19 ਦੇ ਕੇਸਾਂ ਦੀ ਗਿਣਤੀ 128244 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 99073 ਨੂੰ ਛੁੱਟੀ ਦਿੱਤੀ ਗਈ ਹੈ ਅਤੇ 28798 ਐਕਟਿਵ ਕੇਸ ਹਨ।
  • ਮਣੀਪੁਰ: ਮਣੀਪੁਰ ਵਿੱਚ 84 ਹੋਰ ਵਿਅਕਤੀਆਂ ਵਿੱਚ ਕੋਵਿ-19 ਦੀ ਪਾਜ਼ਿਟਿਵ ਜਾਂਚ ਪਾਈ ਗਈ ਹੈ 75 ਫ਼ੀਸਦੀ ਰਿਕਵਰੀ ਦਰ ਦੇ ਨਾਲ 194 ਰਿਕਵਰੀਆਂ ਹੋਈਆਂ ਹਨ। ਰਾਜ ਵਿੱਚ 1710 ਐਕਟਿਵ ਕੇਸ ਹਨ। ਮਣੀਪੁਰ ਸਰਕਾਰ 24x7 ਕੋਵਿਡ ਕੰਟਰੋਲ ਰੂਮ ਹੈਲਪਲਾਈਨ ਨੰਬਰ - 18003453818 ਚਲਾ ਰਹੀ ਹੈ
  • ਮੇਘਾਲਿਆ: ਮੇਘਾਲਿਆ ਵਿੱਚ ਐਕਟਿਵ ਕੋਵਿਡ-19 ਮਾਮਲੇ 1457 ਤੱਕ ਪਹੁੰਚ ਗਏ ਹਨ। ਇਨ੍ਹਾਂ ਵਿੱਚੋਂ 314 ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਹਨ। ਹੁਣ ਤੱਕ 1560 ਕੋਵਿਡ-19 ਮਰੀਜ਼ ਰਿਕਵਰ ਕੀਤੇ ਜਾ ਚੁੱਕੇ ਹਨ।
  • ਮਿਜ਼ੋਰਮ: ਕੱਲ੍ਹ ਮਿਜ਼ੋਰਮ ਵਿੱਚ ਕੋਵਿਡ-19 ਦੇ 9 ਹੋਰ ਕੇਸਾਂ ਦੀ ਪੁਸ਼ਟੀ ਹੋਈ ਹੈ। ਰਾਜ ਵਿੱਚ ਕੁੱਲ ਮਾਮਲੇ 1123 ਹਨ, ਜਿਨ੍ਹਾਂ ਵਿੱਚੋਂ 391 ਐਕਟਿਵ ਕੇਸ ਹਨ।
  • ਨਾਗਾਲੈਂਡ: ਨਾਗਾਲੈਂਡ ਵਿੱਚ ਕੋਹੀਮਾ ਨੇ ਬੱਸਾਂ ਲਈ ਜ਼ਿੱਗ-ਜ਼ੈਗ ਬੈਠਣ ਦੀ ਵਿਵਸਥਾ ਸ਼ੁਰੂ ਕੀਤੀ ਹੈ ਬੱਸਾਂ ਵਿੱਚ ਖੜ੍ਹਨ ਦੀ ਆਗਿਆ ਨਹੀਂ ਹੈ ਬੱਸਾਂ ਦੀ ਰੁਟੀਨ ਚੈਕਿੰਗ ਕਰਨ ਲਈ ਅਧਿਕਾਰੀ ਤੈਨਾਤ ਕੀਤੇ ਗਏ ਹਨ।
  • ਸਿੱਕਮ: ਸਿੱਕਿਮ ਵਿੱਚ ਅੱਜ 19 ਨਵੇਂ ਕੋਵਿਡ-19 ਮਾਮਲੇ ਪਾਏ ਗਏ ਹਨ। ਰਾਜ ਵਿੱਚ ਐਕਟਿਵ ਮਾਮਲੇ 538 ਹਨ ਅਤੇ ਹੁਣ ਤੱਕ 1403 ਕੋਵਿਡ-19 ਦੇ ਮਰੀਜ਼ਾਂ ਦੀ ਰਿਕਵਰੀ ਤੋਂ ਬਾਅਦ ਛੁੱਟੀ ਹੋ ਚੁੱਕੀ ਹੈ
  • ਕੇਰਲ: ਆਬਕਾਰੀ ਵਿਭਾਗ ਨੇ ਰਾਜ ਵਿੱਚ ਅਨਲੌਕ 4 ਦੇ ਹਿੱਸੇ ਵਜੋਂ ਬਾਰਾਂ ਨੂੰ ਖੋਲ੍ਹਣ ਦੀ ਸਿਫਾਰਸ਼ ਕੀਤੀ ਹੈ, ਜਿਵੇਂ ਕਿ ਕਈ ਹੋਰ ਰਾਜਾਂ ਦੁਆਰਾ ਕੀਤਾ ਗਿਆ ਹੈ। ਮਲਿਆਲਮ ਦੇ ਮਸ਼ਹੂਰ ਨਾਟਕਕਾਰ ਕੇ.ਏ. ਉਮੇਰਕੁੱਟੀ ਸਮੇਤ ਚਾਰ ਕੋਵਿਡ-19 ਮੌਤਾਂ ਦੀ ਖ਼ਬਰ ਮਿਲੀ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 363 ਹੋ ਗਈ ਹੈ। ਆਈਐੱਮਏ ਕੇਰਲ ਚੈਪਟਰ ਨੇ ਸਰਕਾਰ ਤੇ ਗ਼ੈਰ-ਵਿਗਿਆਨਕ ਉਪਾਅ ਅਪਣਾਉਂਦਿਆਂ, ਵਾਇਰਸ ਦੇ ਤੇਜ਼ੀ ਨਾਲ ਫੈਲਣ ਦਾ ਦੋਸ਼ ਲਗਾਇਆ ਹੈ। ਓਨਮ ਤਿਓਹਾਰ ਦੇ ਦੌਰਾਨ ਟੈਸਟਿੰਗ ਵਿੱਚ ਮਹੱਤਵਪੂਰਨ ਗਿਰਾਵਟ ਦਾ ਜ਼ਿਕਰ ਕਰਦਿਆਂ ਇਹ ਕਿਹਾ ਕਿ ਸਰਕਾਰ ਨੇ ਇਸ ਨੂੰ ਜਾਇਜ ਠਹਿਰਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਤੱਥ ਨੂੰ ਨਜ਼ਰਅੰਦਾਜ਼ ਕੀਤਾ ਕਿ ਜਿਹੜੇ ਲੋਕ ਸੰਕ੍ਰਮਿਤ ਸਨ ਉਹ ਸ਼ਾਇਦ ਖੁੱਲ੍ਹ ਕੇ ਘੁੰਮ ਰਹੇ ਹੋਣ ਅਤੇ ਦੂਜਿਆਂ ਨੂੰ ਸੰਕ੍ਰਮਿਤ ਕਰ ਰਹੇ ਹੋਣ। ਇਸ ਦੌਰਾਨ ਰਾਜ ਸਰਕਾਰ ਨੇ ਕੋਵਿਡ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਵਿਧਾਨ ਸਭਾ ਉਪ ਚੋਣਾਂ ਨੂੰ ਰੱਦ ਕਰਨ ਲਈ ਬੇਨਤੀ ਕਰਨ ਦਾ ਫੈਸਲਾ ਕੀਤਾ ਹੈ ਕੱਲ੍ਹ ਕੇਰਲ ਵਿੱਚ ਕੁੱਲ 1,648 ਨਵੇਂ ਕੋਵਿਡ-19 ਕੇਸ ਸਾਹਮਣੇ ਆਏ ਹਨ। ਰਾਜ ਭਰ ਵਿੱਚ 22,066 ਮਰੀਜ਼ ਹਾਲੇ ਵੀ ਇਲਾਜ ਅਧੀਨ ਹਨ ਅਤੇ 2,00,651 ਵਿਅਕਤੀ ਕੁਆਰੰਟੀਨ ਹਨ।
  • ਤਮਿਲ ਨਾਡੂ: ਪੁਦੂਚੇਰੀ ਵਿੱਚ ਮੰਗਲਵਾਰ ਸਵੇਰੇ 10 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ 12 ਹੋਰ ਕੋਵਿਡ-19 ਮੌਤਾਂ ਹੋਈਆਂ ਅਤੇ 440 ਤਾਜ਼ਾ ਮਾਮਲਿਆਂ ਦੇ ਆਉਣ ਨਾਲ ਮੌਤ ਦੀ ਦਰ 1.9 ਫ਼ੀਸਦੀ ਤੱਕ ਪਹੁੰਚ ਗਈ ਹੈ ਹੁਣ ਤੱਕ, ਯੂਟੀ ਵਿੱਚ 17749 ਵਿਅਕਤੀ ਵਾਇਰਸ ਨਾਲ ਸੰਕ੍ਰਮਿਤ ਹੋਏ ਹਨ, ਜਿਨ੍ਹਾਂ ਵਿੱਚੋਂ 12581 ਦਾ ਇਲਾਜ ਕਰਕੇ ਛੁੱਟੀ ਦਿੱਤੀ ਗਈ ਅਤੇ 337 ਮੌਤਾਂ ਹੋਈਆਂ, ਰਾਜ ਵਿੱਚ 4831 ਐਕਟਿਵ ਮਾਮਲੇ ਹਨ ਰਾਜ ਵਿਧਾਨ ਸਭਾ ਦਾ ਆਗਾਮੀ ਸੈਸ਼ਨ 14 ਸਤੰਬਰ ਤੋਂ 16 ਸਤੰਬਰ ਤੱਕ ਚੇਨਈ ਦੇ ਕਲਾਈਵਾਨਾਰ ਅਰੰਗਮ ਵਿਖੇ ਹੋਵੇਗਾ। ਸਦਨ ਦੀ ਕਾਰਵਾਈ ਵਿੱਚ ਹਿੱਸਾ ਲੈਣ ਵਾਲੇ ਸਾਰੇ ਚਾਹਵਾਨ ਲੋਕਾਂ ਨੂੰ ਕੋਵਿਡ-19 ਦੀ ਲਾਗ ਦੇ ਟੈਸਟ ਕਰਵਾਉਣ ਦੀ ਬੇਨਤੀ ਕੀਤੀ ਗਈ ਹੈ, ਇਹ ਟੈਸਟ ਸਦਨ ਬੁਲਾਏ ਜਾਣ ਤੋਂ 72 ਘੰਟੇ ਪਹਿਲਾਂ ਤੱਕ ਦੇ ਸਮੇਂ ਵਿੱਚ ਹੀ ਹੋਣਾ ਚਾਹੀਦਾ ਹੈ। ਸੈਲਾਨੀ ਬੁੱਧਵਾਰ ਤੋਂ ਕੋਡਾਈਕਨਾਲ ਜਾ ਸਕਦੇ ਹਨ
  • ਕਰਨਾਟਕ: ਕੋਵਿਡ-19 ਦੀ ਚਲ ਰਹੀ ਸਥਿਤੀ ਦੇ ਕਾਰਨ ਰਾਜ ਸਰਕਾਰ ਨੇ ਇਸ ਸਾਲ ਸਧਾਰਣ ਮੈਸੂਰ ਦੁਸ਼ਹਿਰਾ ਮਨਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਡਾਕਟਰਾਂ, ਨਰਸਾਂ, ਪੂਰਾਕਰਮਿਕਾ, ਆਸ਼ਾ ਵਰਕਰਾਂ ਅਤੇ ਪੁਲਿਸ ਸਮੇਤ ਕੋਵਿਡ ਯੋਧਿਆਂ ਨੂੰ ਚਾਮੁੰਡੇਸ਼ਵਰੀ ਨੂੰ ਪੂਜਾ ਅਰਪਣ ਕਰਦਿਆਂ ਦੁਸ਼ਹਿਰੇ ਦਾ ਉਦਘਾਟਨ ਕਰਨ ਲਈ ਸੱਦਾ ਦੇਣ ਦਾ ਫੈਸਲਾ ਕੀਤਾ ਹੈ। ਸਟੇਟ ਬਾਰ ਕੌਂਸਲ ਨੇ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਅਗਲੇ ਹਫ਼ਤੇ ਤੋਂ ਅਦਾਲਤਾਂ ਦਾ ਕੰਮਕਾਜ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਮੰਡਿਆ ਜ਼ਿਲੇ ਦੇ ਅਧਿਕਾਰੀਆਂ ਨੇ ਹੁਣ ਘਰ-ਘਰ ਜਾ ਕੇ ਨਮੂਨੇ ਇਕੱਠੇ ਕਰਨ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਲੋਕ, ਖ਼ਾਸ ਕਰਕੇ ਗ੍ਰਾਮੀਣ ਖੇਤਰ ਦੇ ਲੋਕ, ਕਥਿਤ ਤੌਰ ਤੇ ਜਾਂਚ ਲਈ ਆਉਣ ਤੋਂ ਝਿਜਕ ਰਹੇ ਹਨ ਜ਼ਿਲ੍ਹੇ ਵਿੱਚ 2,222 ਐਕਟਿਵ ਕੇਸ ਹਨ।
  • ਆਂਧਰ ਪ੍ਰਦੇਸ਼: ਰਾਜ ਨੇ ਕੋਵਿਡ ਮਾਮਲਿਆਂ ਵਿੱਚ ਪੰਜ ਲੱਖ ਦਾ ਅੰਕੜਾ ਪਾਰ ਕਰ ਲਿਆ ਹੈ, ਕੁੱਲ ਅੰਕੜਾ 506493 ਹੈ। ਸੋਮਵਾਰ ਤੱਕ ਮਰਨ ਵਾਲਿਆਂ ਦੀ ਗਿਣਤੀ ਵੀ 4,487 ਹੋ ਗਈ ਹੈ। ਸਮੁੱਚੀ ਲਾਗ ਦੀ ਪਾਜ਼ਿਟਿਵ ਦਰ 12.16 ਫ਼ੀਸਦੀ ਤੱਕ ਵੱਧ ਗਈ ਹੈ ਜਦੋਂਕਿ ਰਿਕਵਰੀ ਦੀ ਦਰ ਵੀ 79.78 ਫ਼ੀਸਦੀ ਤੇ ਪਹੁੰਚ ਗਈ ਹੈ, ਜਦੋਂ ਕਿ ਮੌਤ ਦਰ 0.89 ਫ਼ੀਸਦੀ ਤੇ ਸਥਿਰ ਰਹੀ ਹੈ 12 ਮਾਰਚ ਨੂੰ ਪਹਿਲੇ ਵਿਅਕਤੀ ਦੇ ਇਸ ਵਾਇਰਸ ਨਾਲ ਪਾਜ਼ਿਟਿਵ ਆਉਣ ਤੋਂ ਬਾਅਦ ਰਾਜ ਨੂੰ ਇੱਕ ਕੇਸ ਤੋਂ ਪੰਜ ਲੱਖ ਕੇਸਾਂ ਤੱਕ ਜਾਣ ਵਿੱਚ 180 ਦਿਨ ਲੱਗੇ ਸਨ, ਜਦੋਂ ਕਿ ਪਿਛਲੇ ਦੋ ਲੱਖ ਪਿਛਲੇ 20 ਦਿਨਾਂ ਵਿੱਚ ਹੀ ਆਏ ਹਨ। ਇਸ ਦੌਰਾਨ, ਮੁੱਖ ਮੰਤਰੀ ਨੇ ਵੀਡੀਓ ਕਾਨਫ਼ਰੰਸ ਰਾਹੀਂ ਰਾਜ ਵਿੱਚ ਕੋਰੋਨਾ ਵਾਇਰਸ ਉਪਾਵਾਂ ਦੀ ਸਮੀਖਿਆ ਕੀਤੀ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ।
  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 2392 ਨਵੇਂ ਕੇਸ ਆਏ, 2346 ਮਰੀਜ਼ ਰਿਕਵਰ ਹੋਏ ਅਤੇ 11 ਮੌਤਾਂ ਹੋਈਆਂ; 2392 ਮਾਮਲਿਆਂ ਵਿੱਚੋਂ 304 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,45,163; ਐਕਟਿਵ ਕੇਸ: 31,670; ਮੌਤਾਂ: 906; ਡਿਸਚਾਰਜ: 1,12,587 ਰਾਜ ਸਿਹਤ ਬੁਲੇਟਿਨ ਦੇ ਅਨੁਸਾਰ, ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਟੀਚਿੰਗ ਹਸਪਤਾਲਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਲਈ 17,734 ਖਾਲੀ ਬੈੱਡ ਉਪਲਬਧ ਹਨ ਤੇਲੰਗਾਨਾ ਦੇ ਸਿਹਤ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਬਾਰੇ ਚਿੰਤਾ ਜ਼ਾਹਰ ਕਰਦੇ ਹੋਏ ਤੇਲੰਗਾਨਾ ਪ੍ਰਦੇਸ਼ ਕਾਂਗਰਸ ਨੇ ਮੈਡੀਕੋਜ਼ ਲਈ ਮਾੜੀਆਂਪੀਪੀਈ ਕਿੱਟਾਂ ਦੀ ਜਾਂਚ ਦੀ ਮੰਗ ਕੀਤੀ ਹੈ, ਕਿਉਂਕਿ ਦੇਸ਼ ਵਿੱਚ ਸਿਹਤ ਕਰਮੀਆਂ ਵਿੱਚ ਸਭ ਤੋਂ ਜ਼ਿਆਦਾ ਕੋਵਿਡ-19 ਪਾਜ਼ਿਟਿਵ ਦਰ ਤੇਲੰਗਾਨਾ ਵਿੱਚ ਹੈ।
  • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਲੌਕਡਾਊਨ ਨਿਯਮਾਂ ਦੇ ਆਸਾਨ ਹੋਣ ਤੋਂ ਬਾਅਦ, ਟੈਸਟਿੰਗ ਕਿੱਟ ਦੇ ਉਤਪਾਦਨ ਦੀ ਲਾਗਤ ਘਟਣ ਨਾਲ, ਰਾਜ ਸਰਕਾਰ ਨੇ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਦੁਆਰਾ ਕਰਵਾਏ ਗਏ ਆਰਟੀ-ਪੀਸੀਆਰ ਕੋਵਿਡ-19 ਟੈਸਟਾਂ ਦੀਆਂ ਦਰਾਂ ਵਿੱਚ ਹੋਰ ਕਮੀ ਕੀਤੀ ਹੈ ਸਰਕਾਰ ਦੇ ਫੈਸਲੇ ਅਨੁਸਾਰ ਕਲੈਕਸ਼ਨ ਸਾਈਟਾਂ ਤੋਂ ਟੈਸਟ ਦੇ ਨਮੂਨੇ ਲੈਣ ਦੇ ਖ਼ਰਚੇ 1,900 ਰੁਪਏ ਤੋਂ ਘਟਾ ਕੇ 1,200 ਰੁਪਏ ਕਰ ਦਿੱਤੇ ਗਏ ਹਨ ਜੋ ਪਿਛਲੇ ਮਹੀਨੇ ਨਿਰਧਾਰਤ ਕੀਤੇ ਗਏ ਸਨ। ਕਿਓਸਕ, ਕੋਵਿਡ-19 ਕੇਅਰ ਕਲੈਕਸ਼ਨ ਸੈਂਟਰਾਂ, ਹਸਪਤਾਲਾਂ, ਕਲੀਨਿਕਾਂ, ਲੈਬਾਰਟਰੀਆਂ ਦੇ ਕੁਆਰੰਟੀਨ ਸੈਂਟਰਾਂ ਤੋਂ ਨਮੂਨੇ ਇਕੱਠੇ ਕਰਨ ਤੇ ਹੁਣ 2,200 ਰੁਪਏ ਦੀ ਵਜਾਏ 1,600 ਰੁਪਏ ਲਾਗਤ ਆਵੇਗੀ
  • ਮੱਧ ਪ੍ਰਦੇਸ਼: ਰਾਜ ਸਰਕਾਰ ਨੇ ਕੋਰੋਨਾ ਦੇ ਇਲਾਜ਼ ਲਈ 31 ਅਕਤੂਬਰ ਤੱਕ 3600 ਆਕਸੀਜਨ ਬੈਡ ਅਤੇ 564 ਆਈਸੀਯੂ ਬੈੱਡ ਜੋੜਨ ਦਾ ਟੀਚਾ ਮਿਥਿਆ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਤੋਂ ਬਾਅਦ, ਕੋਰੋਨਾ ਵਾਇਰਸ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ, ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਦੱਸਿਆ ਕਿ ਰਾਜ ਸਰਕਾਰ ਨੇ ਫੈਸਲਾ ਲਿਆ ਹੈ ਕਿ ਕੋਵਿਡ-19 ਮਰੀਜ਼ਾਂ ਦਾ ਇਲਾਜ ਕਰਨ ਵਾਲੇ ਪ੍ਰਾਈਵੇਟ ਹਸਪਤਾਲ ਕੋਵਿਡ ਫੈਲਣ ਤੋਂ ਪਹਿਲਾਂ ਦੇ ਸਮੇਂ ਵਿੱਚ ਮੌਜੂਦ ਰੇਟਾਂ ਨਾਲੋਂ ਸਿਰਫ਼ 40 ਫ਼ੀਸਦੀ ਹੀ ਵੱਧ ਵਸੂਲ ਸਕਦੇ ਹਨ।
  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਰੋਨਾ ਵਾਇਰਸ ਦੇ 2,017 ਨਵੇਂ ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ 47,280 ਹੋ ਗਈ ਹੈ, ਜਦੋਂਕਿ 15 ਹੋਰ ਲੋਕਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 395 ਹੋ ਗਈ ਹੈ। ਸਾਰੇ 28 ਜ਼ਿਲ੍ਹਿਆਂ ਵਿੱਚੋਂ 2,017 ਤਾਜ਼ਾ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਮਾਮਲੇ ਰਾਏਪੁਰ ਜ਼ਿਲ੍ਹੇ ਤੋਂ ਆਏ (654 ਮਾਮਲੇ), ਜੋ ਰਾਜ ਵਿੱਚ ਮਹਾਮਾਰੀ ਨਾਲ ਸਭ ਤੋਂ ਪ੍ਰਭਾਵਿਤ ਜ਼ਿਲ੍ਹਾ ਹੈ। 16,866 ਮਾਮਲਿਆਂ ਦੇ ਨਾਲ ਰਾਏਪੁਰ ਜ਼ਿਲ੍ਹਾ ਰਾਜ ਵਿੱਚ ਸਭ ਤੋਂ ਅੱਗੇ ਹੈ ਅਤੇ ਹੁਣ ਤੱਕ ਇੱਥੇ 207 ਮੌਤਾਂ ਹੋਈਆਂ ਹਨ।

 

ਫੈਕਟਚੈੱਕ

https://static.pib.gov.in/WriteReadData/userfiles/image/image007BZ0L.jpg

 

*****

ਵਾਈਬੀ



(Release ID: 1652538) Visitor Counter : 205