ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜੈਪੁਰ ’ਚ ‘ਪੱਤ੍ਰਿਕਾ ਗੇਟ’ ਦਾ ਉਦਘਾਟਨ ਕੀਤਾ; ‘ਸੰਵਾਦ ਉਪਨਿਸ਼ਦ’ ਅਤੇ ‘ਅਕਸ਼ਰ–ਯਾਤਰਾ’ ਪੁਸਤਕਾਂ ਜਾਰੀ ਕੀਤੀਆਂ

ਭਾਰਤੀ ਸੰਸਥਾਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਵਿਭਿੰਨ ਸਾਹਿਤਕ ਪੁਰਸਕਾਰ ਦੇਣੇ ਚਾਹੀਦੇ ਹਨ: ਪ੍ਰਧਾਨ ਮੰਤਰੀ


ਸਮਾਜ ਨੂੰ ਕੁਝ ਸਕਾਰਾਤਮਕ ਦੇਣਾ ਨਾ ਸਿਰਫ਼ ਇੱਕ ਪੱਤਰਕਾਰ ਹੀ ਨਹੀਂ, ਬਲਕਿ ਆਮ ਵਿਅਕਤੀ ਲਈ ਵੀ ਜ਼ਰੂਰੀ ਹੈ: ਪ੍ਰਧਾਨ ਮੰਤਰੀ


ਉਪਨਿਸ਼ਦਾਂ ਦਾ ਗਿਆਨ ਤੇ ਵੇਦਾਂ ਉੱਤੇ ਵਿਚਾਰ–ਚਰਚਾ ਨਾ ਸਿਰਫ਼ ਅਧਿਆਤਮਕ ਪੱਖੋਂ, ਬਲਕਿ ਵਿਗਿਆਨ ਲਈ ਵੀ ਖਿੱਚ ਦਾ ਖੇਤਰ ਹੈ: ਪ੍ਰਧਾਨ ਮੰਤਰੀ

Posted On: 08 SEP 2020 2:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਜੈਪੁਰ ਪੱਤ੍ਰਿਕਾ ਗੇਟਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਪੱਤ੍ਰਿਕਾ ਗਰੁੱਪ ਦੇ ਚੇਅਰਮੈਨ ਸ਼੍ਰੀ ਗੁਲਾਬ ਕੋਠਾਰੀ ਦੁਆਰਾ ਲਿਖੀਆਂ ਦੋ ਪੁਸਤਕਾਂ ਸੰਵਾਦ ਉਪਨਿਸ਼ਦਅਤੇ ਅਕਸ਼ਰਯਾਤਰਾਵੀ ਜਾਰੀ ਕੀਤੀਆਂ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਗੇਟ ਰਾਜਸਥਾਨ ਦੇ ਸੱਭਿਆਚਾਰ ਨੂੰ ਪ੍ਰਤੀਬਿੰਬਤ ਕਰਦਾ ਹੈ ਤੇ ਇਹ ਦੇਸ਼ ਤੇ ਵਿਦੇਸ਼ ਦੇ ਸੈਲਾਨੀਆਂ ਲਈ ਖਿੱਚ ਦਾ ਇੱਕ ਵੱਡਾ ਕੇਂਦਰ ਬਣੇਗਾ।

 

ਦੋ ਪੁਸਤਕਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤੀ ਸੱਭਿਆਚਾਰ ਤੇ ਦਰਸ਼ਨ ਦੀ ਸੱਚੇ ਢੰਗ ਨਾਲ ਨੁਮਾਇੰਦਗੀ ਕਰਦੀਆਂ ਹਨ ਅਤੇ ਲੇਖਕ ਸਮਾਜ ਨੂੰ ਸਿੱਖਿਅਤ ਕਰਨ ਵਿੱਚ ਮਹਾਨ ਭੂਮਿਕਾ ਨਿਭਾਉਂਦੇ ਹਨ।

 

ਪ੍ਰਧਾਨ ਮੰਤਰੀ ਨੇ ਚੇਤੇ ਕਰਵਾਇਆ ਕਿ ਹਰੇਕ ਸੀਨੀਅਰ ਸੁਤੰਤਰਤਾ ਸੈਨਾਨੀ ਲਿਖਦਾ ਸੀ ਤੇ ਆਪਣੀਆਂ ਲਿਖਤਾਂ ਨਾਲ ਲੋਕਾਂ ਦਾ ਮਾਰਗਦਰਸ਼ਨ ਕਰਦਾ ਸੀ।

 

ਉਨ੍ਹਾਂ ਭਾਰਤੀ ਸੱਭਿਆਚਾਰ, ਭਾਰਤੀ ਸੱਭਿਅਤਾ, ਕਦਰਾਂਕੀਮਤਾਂ ਨੂੰ ਸੰਭਾਲ਼ ਕੇ ਰੱਖਣ ਵਿੱਚ ਪੱਤ੍ਰਿਕਾ ਗਰੁੱਪ ਦੁਆਰਾ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਪੱਤ੍ਰਿਕਾ ਗਰੁੱਪ ਦੇ ਬਾਨੀ, ਸ਼੍ਰੀ ਕਰਪੂਰ ਚੰਦਰ ਕੁਲਿਸ਼ ਦੇ ਪੱਤਰਕਾਰੀ ਵਿੱਚ ਯੋਗਦਾਨ ਤੇ ਉਨ੍ਹਾਂ ਦੁਆਰਾ ਸਮਾਜ ਵਿੱਚ ਵੇਦਾਂ ਦੇ ਗਿਆਨ ਦਾ ਪਾਸਾਰ ਕਰਨ ਦੇ ਤਰੀਕਿਆਂ ਦੀ ਤਾਰੀਫ਼ ਕੀਤੀ।

 

ਸ਼੍ਰੀ ਕੁਲਿਸ਼ ਦੇ ਜੀਵਨ ਤੇ ਸਮੇਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਪੱਤਰਕਾਰ ਨੂੰ ਸਕਾਰਾਤਮਕਤਾ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਸਕਾਰਾਤਮਕਤਾ ਨਾਲ ਕੰਮ ਕਰਨਾ ਚਾਹੀਦਾ ਹੈ, ਤਾਂ ਜੋ ਉਹ ਸਮਾਜ ਲਈ ਕੁਝ ਅਰਥਪੂਰਨ ਕਰ ਸਕੇ।

 

ਪ੍ਰਧਾਨ ਮੰਤਰੀ ਨੇ ਦੋ ਪੁਸਤਕਾਂ ਦੇ ਹਵਾਲੇ ਨਾਲ ਕਿਹਾ ਕਿ ਵੇਦਾਂ ਵਿੱਚ ਦਰਸਾਏ ਗਏ ਵਿਚਾਰ ਅਨੰਤ ਹਨ ਅਤੇ ਸਮੁੱਚੀ ਮਾਨਵਤਾ ਲਈ ਹਨ। ਉਨ੍ਹਾਂ ਇੱਛਾ ਪ੍ਰਗਟਾਈ ਕਿ ਉਪਨਿਸ਼ਦ ਸੰਵਾਦਅਤੇ ਅਕਸ਼ਰ ਯਾਤਰਾਵਿਆਪਕ ਤੌਰ ਤੇ ਪੜ੍ਹੇ ਜਾਂਦੇ ਹਨ।

 

ਪ੍ਰਧਾਨ ਮੰਤਰੀ ਨੇ ਨਵੀਂ ਪੀੜ੍ਹੀ ਲਈ ਗੰਭੀਰ ਗਿਆਨ ਤੋਂ ਲਾਂਭੇ ਨਾ ਹੋਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵੇਦ ਤੇ ਉਪਨਿਸ਼ਦ ਨਾ ਸਿਰਫ਼ ਅਧਿਆਤਮਕ ਗਿਆਨ ਬਲਕਿ ਵਿਗਿਆਨਕ ਸੂਝਬੂਝ ਦਾ ਵੀ ਸਾਕਾਰ ਰੂਪ ਹਨ।

 

ਪ੍ਰਧਾਨ ਮੰਤਰੀ ਨੇ ਗ਼ਰੀਬਾਂ ਨੂੰ ਪਖਾਨੇ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਬਹੁਤ ਸਾਰੇ ਰੋਗਾਂ ਤੋਂ ਬਚਾਉਣ ਲਈ ਸਵੱਛ ਭਾਰਤ ਅਭਿਯਾਨਦੀ ਲੋੜ ਉੱਤੇ ਵੀ ਉਜਾਗਰ ਕੀਤਾ ਉਨ੍ਹਾਂ ਉੱਜਵਲਾ ਯੋਜਨਾ ਦੇ ਮਹੱਤਵ ਦੀ ਗੱਲ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਮਾਵਾਂ ਤੇ ਭੈਣਾਂ ਨੂੰ ਧੂੰਏਂ ਤੋਂ ਬਚਾਉਣਾ ਤੇ ਜਲਜੀਵਨ ਮਿਸ਼ਨ ਦਾ ਉਦੇਸ਼ ਹਰੇਕ ਘਰ ਤੱਕ ਪਾਣੀ ਪਹੁੰਚਾਉਣਾ ਹੈ।

 

ਭਾਰਤੀ ਮੀਡੀਆ ਦੁਆਰਾ ਜਨਤਾ ਦੀ ਕੀਤੀ ਜਾ ਰਹੀ ਅਦੁੱਤੀ ਸੇਵਾ ਤੇ ਕੋਰੋਨਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਉਸ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਬੁਨਿਆਦੀ ਪੱਧਰ ਉੱਤੇ ਸਰਗਰਮੀ ਨਾਲ ਸਰਕਾਰ ਦੀਆਂ ਕਾਰਵਾਈਆਂ ਦਾ ਪਾਸਾਰ ਕਰ ਰਿਹਾ ਹੈ ਤੇ ਉਸ ਵਿਚਲੀਆਂ ਕਮੀਆਂ ਵੀ ਉਜਾਗਰ ਕਰ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਖ਼ੁਸ਼ੀ ਪ੍ਰਗਟਾਈ ਕਿ ਮੀਡੀਆ ਉਸ ਆਤਮਨਿਰਭਰ ਭਾਰਤਮੁਹਿੰਮ ਨੂੰ ਆਕਾਰ ਦੇ ਰਿਹਾ ਹੈ, ਜਿਸ ਜ਼ਰੀਏ ਵੋਕਲ ਫ਼ਾਰ ਲੋਕਲਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਸ ਦੂਰਦ੍ਰਿਸ਼ਟੀ ਨੂੰ ਹੋਰ ਅਗਾਂਹ ਲਿਜਾਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਦੁਹਰਾਇਆ ਕਿ ਭਾਰਤ ਦੇ ਸਥਾਨਕ ਉਤਪਾਦ ਵਿਸ਼ਵਪੱਧਰ ਉੱਤੇ ਪੁੱਜ ਰਹੇ ਹਨ ਲੇਕਿਨ ਭਾਰਤ ਦੀ ਆਵਾਜ਼ ਨੂੰ ਵੀ ਵਧੇਰੇ ਵਿਸ਼ਵਵਿਆਪੀ ਬਣਨਾ ਚਾਹੀਦਾ ਹੈ।

 

ਉਨ੍ਹਾਂ ਕਿਹਾ ਕਿ ਵਿਸ਼ਵ ਹੁਣ ਭਾਰਤ ਨੂੰ ਵਧੇਰੇ ਧਿਆਨ ਨਾਲ ਸੁਣਦਾ ਹੈ। ਅਜਿਹੀ ਹਾਲਤ ਵਿੱਚ ਭਾਰਤੀ ਮੀਡੀਆ ਨੂੰ ਵਿਸ਼ਵਪੱਧਰੀ ਬਣਨ ਦੀ ਵੀ ਜ਼ਰੂਰਤ ਹੈ। ਭਾਰਤੀ ਸੰਸਥਾਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਵਿਭਿੰਨ ਪੁਰਸਕਾਰ ਵੀ ਦੇਣੇ ਚਾਹੀਦੇ ਹਨ।

 

ਪ੍ਰਧਾਨ ਮੰਤਰੀ ਨੇ ਸ਼੍ਰੀ ਕਰਪੂਰ ਚੰਦਰ ਕੁਲਿਸ਼ ਦੇ ਮਾਣ ਵਿੱਚ ਅੰਤਰਰਾਸ਼ਟਰੀ ਪੱਤਰਕਾਰੀ ਪੁਰਸਕਾਰ ਅਰੰਭ ਕਰਨ ਲਈ ਪੱਤ੍ਰਿਕਾ ਗਰੁੱਪ ਨੂੰ ਵਧਾਈ ਦਿੱਤੀ।

 

****

 

ਵੀਆਰਆਰਕੇ/ਏਕੇ



(Release ID: 1652361) Visitor Counter : 131