PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 07 SEP 2020 6:20PM by PIB Chandigarh

 

Coat of arms of India PNG images free downloadhttp://164.100.117.97/WriteReadData/userfiles/image/image001G38R.jpg

 

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 • ਦੇਸ਼ ਵਿੱਚ ਕੋਵਿਡ-19 ਤੋਂ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਜਾਰੀ, ਅੱਜ ਇਹ ਅੰਕੜਾ 32.5 ਲੱਖ ਨੂੰ ਪਾਰ ਕਰ ਗਿਆ ਹੈ
 • ਰਿਕਵਰੀ ਦਰ 77.31 ਪ੍ਰਤੀਸ਼ਤ ਨੂੰ ਪਾਰ ਕਰ ਗਈ ਹੈ।
 • ਦੇਸ਼ ਵਿੱਚ ਕੋਵਿਡ ਦੇ ਕੁੱਲ ਕੇਸਾਂ, ਐਕਟਿਵ ਕੇਸਾਂ ਅਤੇ ਇਸ ਕਾਰਨ ਮਰਨ ਵਾਲਿਆਂ ਦੀ ਕੁੱਲ ਸੰਖਿਆ ਦਾ ਕ੍ਰਮਵਾਰ 60, 62 ਅਤੇ 70 ਪ੍ਰਤੀਸ਼ਤ ਪੰਜ ਰਾਜਾਂ ਵਿੱਚ
 • ਸਿਹਤ ਮੰਤਰਾਲੇ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ 10 ਦਿਨਾਂ ਦੇ ਲਈ ਸੈਂਟਰਲ ਟੀਮਾਂ ਭੇਜੀਆਂ, ਕੋਵਿਡ-19 ਦੀ ਰੋਕਥਾਮ, ਨਿਗਰਾਨੀ, ਟੈਸਟਿੰਗ ਅਤੇ ਕੁਸ਼ਲ ਕਲੀਨਿਕਲ ਇਲਾਜ ਦੇ ਲਈ ਜਨਤਕ ਸਿਹਤ ਉਪਾਵਾਂ ਦੀ ਸਮੀਖਿਆ  ਵਿੱਚ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਹਾਇਤਾ ਕਰਨਗੀਆਂ
 • ਸ਼੍ਰੀ ਥਾਵਰਚੰਦ ਗਹਿਲੋਤ ਨੇ 24x7 ਟੌਲ-ਫ੍ਰੀ ਮਾਨਸਿਕ ਸਿਹਤ ਪੁਨਰਵਾਸ ਹੈਲਪਲਾਈਨ ਕਿਰਨ- (1800-599-0019) ਦੀ ਸ਼ੁਰੂਆਤ ਕੀਤੀ

 

http://164.100.117.97/WriteReadData/userfiles/image/image005BZQK.jpg

 

IMG-20200907-WA0115.jpg

 

ਭਾਰਤ ਦੇ ਕੁੱਲ ਸਿਹਤਯਾਬ ਮਾਮਲਿਆਂ ਵਿੱਚ ਵਾਧਾ ਲਗਾਤਾਰ ਜਾਰੀ ਹੈ, ਅੱਜ ਇਹ ਅੰਕੜਾ 32.5 ਲੱਖ ਤੋਂ ਪਾਰ ਹੋਇਆ; 5 ਰਾਜਾਂ ਵਿੱਚ ਭਾਰਤ ਦੇ ਕੁੱਲ ਕੇਸਾਂ ਦਾ 60 ਫ਼ੀਸਦੀ, ਐਕਟਿਵ ਕੇਸਾਂ ਦਾ 62 ਫ਼ੀਸਦੀ ਅਤੇ ਕੁੱਲ ਮੌਤਾਂ ਦਾ 70 ਫ਼ੀਸਦੀ ਹੈ

ਭਾਰਤ ਦੇ ਕੁੱਲ ਸਿਹਤਯਾਬ ਹੋਣ ਵਾਲੇ ਕੇਸਾਂ ਦੀ ਗਿਣਤੀ ਅੱਜ 32.5 ਲੱਖ ਨੂੰ ਪਾਰ ਕਰ ਗਈ ਹੈ, ਪਿਛਲੇ 24 ਘੰਟਿਆਂ ਦੌਰਾਨ 69,564 ਮਰੀਜ਼ਾਂ ਨੂੰ ਹਸਪਤਾਲਾਂ ਵਿਚੋਂ ਛੁੱਟੀ ਦਿੱਤੀ ਗਈ ਹੈ। ਇਸ ਦੇ ਨਤੀਜੇ ਵਜੋਂ ਸਿਹਤਯਾਬ ਹੋਣ ਦੀ ਦਰ 77.31 ਫ਼ੀਸਦੀ ਤੱਕ ਪਹੁੰਚ ਗਈ ਹੈ। ਮੌਤ ਦੀ ਦਰ ਵੀ ਘੱਟ ਹੋਈ ਹੈ, ਜੋ ਅੱਜ 1.70 ਫ਼ੀਸਦੀ ਦੇ ਨਵੇਂ ਹੇਠਲੇ ਪੱਧਰ 'ਤੇ ਪੁੱਜ ਗਈ ਹੈ। 5 ਰਾਜਾਂ ਵਿੱਚ ਭਾਰਤ ਦੇ ਕੁੱਲ ਕੇਸਾਂ ਦਾ 60 ਫ਼ੀਸਦੀ ਹੈ ਜਿਨ੍ਹਾਂ ਵਿੱਚ ਮਹਾਰਾਸ਼ਟਰ 21.6 ਫ਼ੀਸਦੀ ਨਾਲ ਚੋਟੀ 'ਤੇ ਹੈ, ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ (11.8 ਫ਼ੀਸਦੀ), ਤਾਮਿਲਨਾਡੂ (11.0 ਫ਼ੀਸਦੀ), ਕਰਨਾਟਕ (9.5 ਫ਼ੀਸਦੀ) ਅਤੇ ਉੱਤਰ ਪ੍ਰਦੇਸ਼ 6.3 ਫ਼ੀਸਦੀ ਹੈ। ਮਹਾਰਾਸ਼ਟਰ ਵਿੱਚ ਦੇਸ਼ ਦੇ 26.76 ਫ਼ੀਸਦੀ ਐਕਟਿਵ ਕੇਸ ਹਨ, ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ (11.30 ਫ਼ੀਸਦੀ), ਕਰਨਾਟਕ (11.25 ਫ਼ੀਸਦੀ), ਉੱਤਰ ਪ੍ਰਦੇਸ਼ (6.98 ਫ਼ੀਸਦੀ) ਅਤੇ ਤਾਮਿਲਨਾਡੂ (5.83 ਫ਼ੀਸਦੀ) ਹਨ। ਇਹਨਾਂ 5 ਰਾਜਾਂ ਦਾ ਕੁੱਲ ਐਕਟਿਵ ਸਿਹਤਯਾਬ ਮਾਮਲਿਆਂ ਦੀ ਕੁੱਲ ਗਿਣਤੀ ਅੱਜ 32.5 ਲੱਖ (32,50,429) ਤੋਂ ਵੀ ਵਧ ਗਈ ਹੈ। ਪਿਛਲੇ 24 ਘੰਟਿਆਂ ਵਿੱਚ, ਆਂਧਰਾ ਪ੍ਰਦੇਸ਼ ਵਿੱਚ 11,915 ਨਵੇਂ ਸਿਹਤਯਾਬ ਹੋਏ ਕੇਸਾਂ ਨਾਲ ਸਿਹਤਯਾਬ ਹੋਣ ਦੀ ਦਰ ਸਭ ਤੋਂ ਵੱਧ ਦਰਜ ਕੀਤੀ ਗਈ ਹੈ। ਕਰਨਾਟਕ ਅਤੇ ਮਹਾਰਾਸ਼ਟਰ ਵਿਚ 9575 ਅਤੇ 7826 ਮਰੀਜ ਸਿਹਤਯਾਬ ਹੋਏ ਜਦਕਿ ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਵਿਚ ਕ੍ਰਮਵਾਰ 5820 ਅਤੇ 4779 ਨਵੇਂ ਮਾਮਲੇ ਠੀਕ ਹੋਣ ਦੀ ਪੁਸ਼ਟੀ ਹੋਈ ਪਿਛਲੇ 24 ਘੰਟਿਆਂ ਵਿੱਚ ਇਨ੍ਹਾਂ 5 ਰਾਜਾਂ ਨੇ ਮਿਲ ਕੇ 57 ਫ਼ੀਸਦੀ ਸਿਹਤਯਾਬੀ ਦਰਜ ਕੀਤੀ ਹੈ।

https://pib.gov.in/PressReleseDetail.aspx?PRID=1651925

 

ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੇ ਅੰਕੜਿਆਂ ਵਿੱਚ ਜੁੜੇ ਨਵੇਂ ਕੇਸਾਂ, ਸਿਹਤਯਾਬ ਅਤੇ ਮੌਤਾਂ ਦੀ ਰਿਪੋਰਟ

https://pib.gov.in/PressReleseDetail.aspx?PRID=1651924

 

ਸਿਹਤ ਮੰਤਰਾਲੇ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ 10 ਦਿਨਾਂ ਦੇ ਲਈ ਸੈਂਟਰਲ ਟੀਮਾਂ ਭੇਜੀਆਂ, ਕੋਵਿਡ-19 ਦੀ ਰੋਕਥਾਮ, ਨਿਗਰਾਨੀ, ਟੈਸਟਿੰਗ ਅਤੇ ਕੁਸ਼ਲ ਕਲੀਨਿਕਲ ਇਲਾਜ ਦੇ ਲਈ ਜਨਤਕ ਸਿਹਤ ਉਪਾਵਾਂ ਦੀ ਸਮੀਖਿਆ  ਵਿੱਚ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਹਾਇਤਾ ਕਰਨਗੀਆਂ

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪੰਜਾਬ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸੈਂਟਰਲ ਟੀਮਾਂ ਤੈਨਾਤ ਕਰਨ ਦਾ ਫੈਸਲਾ ਕੀਤਾ ਹੈ ਸੈਂਟਰਲ ਟੀਮਾਂ ਕੋਵਿਡ-19 ਕਾਰਨ ਮੌਤ ਦਰ ਘਟਾਉਣ ਤੇ ਜਾਨਾਂ ਬਚਾਉਣ ਲਈ ਕੁਸ਼ਲ ਪ੍ਰਬੰਧ, ਕਨਟੇਨਮੈਂਟ ਤੇ ਨਿਗਰਾਨੀ ਲਈ ਜਨ ਸਿਹਤ ਉਪਰਾਲਿਆਂ ਦੀ ਸਮੀਖਿਆ ਵਿੱਚ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਹਾਇਤਾ ਕਰਨਗੀਆਂ ਇਹ ਟੀਮਾਂ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਬਿਮਾਰੀ ਦਾ ਸਮੇਂ ਸਿਰ ਪਤਾ ਲਗਾਉਣ ਤੇ ਉਸ ਉਪਰੰਤ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਦਰਪੇਸ਼ ਵੰਗਾਰਾਂ ਨੂੰ ਕਾਰਗਰ ਢੰਗ ਨਾਲ ਨਿਪਟਾਉਣ ਲਈ ਮਾਰਗ ਦਰਸ਼ਨ ਕਰਨਗੀਆਂ ਇਹਨਾਂ ਟੀਮਾਂ ਵਿੱਚ ਪੀ ਜੀ ਆਈ ਚੰਡੀਗੜ੍ਹ ਤੋਂ ਸਮੂਦਾਇਕ ਦਵਾਈ ਦਾ ਇੱਕ ਮਾਹਰ ਅਤੇ ਐੱਨ ਸੀ ਡੀ ਸੀ ਤੋਂ ਇੱਕ ਮਹਾਮਾਰੀ ਰੋਗ ਮਾਹਰ ਸ਼ਾਮਲ ਹੋਣਗੇ ਅੱਜ ਦੀ ਤਾਰੀਖ ਤੱਕ ਪੰਜਾਬ ਵਿੱਚ ਕੁਲ 60,013 ਕੇਸਾਂ ਦਾ ਪਤਾ ਲੱਗਾ ਹੈ, ਜਿਨ੍ਹਾਂ ਵਿਚੋਂ 15,731 ਐਕਟਿਵ ਕੇਸ ਹਨ। ਪੰਜਾਬ ਵਿੱਚ ਕੋਵਿਡ-19 ਤੋਂ ਹੁਣ ਤੱਕ 1739 ਮੌਤਾਂ ਹੋ ਚੁੱਕੀਆਂ ਹਨ।ਰਾਜ ਵਿੱਚ 10 ਲੱਖ ਦੀ ਅਬਾਦੀ ਪਿੱਛੇ 37,546 ਲੋਕਾਂ ਦੇ ਟੈਸਟ ਕੀਤੇ ਗਏ ਹਨ, (ਜਦਕਿ ਭਾਰਤ ਵਿੱਚ ਇਸ ਵੇਲੇ ਇਹ ਔਸਤ 34,593.1% ਹੈ) 4.97 ਫੀਸਦ ਨਾਲ ਰਾਜ ਵਿੱਚ ਸਮੂਦਾਇਕ ਫੈਲਾਅ ਦੀ ਸੰਭਾਵਨਾ ਘੱਟ ਹੈ ਚੰਡੀਗੜ੍ਹ ਵਿੱਚ ਕੁਲ 5268 ਕੇਸਾਂ ਵਿਚੋਂ 2095 ਸਰਗਰਮ ਕੇਸ ਹਨ 10 ਲੱਖ ਦੀ ਅਬਾਦੀ ਪਿੱਛੇ ਪੋਜ਼ੀਟਿਵ ਕੇਸ 11.99 ਤੇ ਕੁਲ ਪੋਜ਼ੀਟਿਵ ਕੇਸਾਂ ਦੀ ਸੰਭਾਵਨਾ 3,8054 ਹੈ

https://pib.gov.in/PressReleseDetail.aspx?PRID=1651728

 

ਕੇਂਦਰੀ ਸਿਹਤ ਸਕੱਤਰ 6 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਿਹਤ ਸੱਕਤਰਾਂ ਨਾਲ ਜੁੜੇ ਰਾਜਾਂ ਨੂੰ ਪ੍ਰਸਾਰਣ ਦੀ ਚੇਨ ਨੂੰ ਰੋਕਣ ਅਤੇ ਮੌਤ ਦਰ ਨੂੰ 1% ਤੋਂ ਹੇਠਾਂ ਲਿਆਉਣ ਲਈ ਸਖਤ ਕੰਟੇਨਮੈਂਟ ਮਾਪਦੰਡਾਂ ਅਤੇ ਆਰਟੀ-ਪੀਸੀਆਰ ਟੈਸਟਿੰਗ ਦੀ ਪੂਰੀ ਵਰਤੋਂ ਦੀ ਸਲਾਹ ਦਿੱਤੀ

ਕੇਂਦਰੀ ਸਿਹਤ ਸਕੱਤਰ ਨੇ 5 ਰਾਜਾਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਿਹਤ ਸਕੱਤਰਾਂ ਦੇ ਨਾਲ ਉਨਾਂ ਦੇ ਅਧਿਕਾਰ ਖੇਤਰ 'ਚ ਆਉਣ ਵਾਲੇ 35 ਜ਼ਿਲ੍ਹਿਆਂ 'ਚ ਕੋਵਿਡ ਮਹਾਮਾਰੀ ਨੂੰ ਕਾਬੂ ਕਰਨ ਅਤੇ ਉਸਦੇ ਪ੍ਰਬੰਧਨ 'ਤੇ ਵੀਡੀਓ ਕਾਨਫਰੰਸ ਦੇ ਜ਼ਰੀਏ ਤੋਂ ਇਕ ਸਮੀਖਿਆ ਬੈਠਕ ਕੀਤੀ। ਇਨ੍ਹਾਂ 35 ਜ਼ਿਲ੍ਹਿਆਂ 'ਚ ਪੱਛਮ ਬੰਗਾਲ ਦੇ ਕੋਲਕਾਤਾ, ਹਾਵੜਾ, ਉਤਰ 24 ਪਰਗਾਨਾ ਅਤੇ 24 ਦੱਖਣ ਪਰਗਾਨਾ, ਮਹਾਰਾਸ਼ਟਰ ਦੇ ਪੁਣੇ, ਨਾਗਪੁਰ, ਠਾਣੇ, ਮੁੰਬਈ, ਮੁੰਬਈ ਉਪਨਗਰ, ਕੋਲਹਾਪੁਰ, ਸੰਗਲੀ, ਨਾਸਿਕ, ਅਹਿਮਦਨਗਰ, ਰਾਏਗੜ , ਜਲਗਾਊ, ਸੋਲਾਪੁਰ , ਸਤਾਰਾ , ਪਾਲਘਰ , ਔਰੰਗਾਬਾਦ , ਧੁਲੇ ਅਤੇ ਨਾਂਦੇੜ , ਗੁਜਰਾਤ ਦੇ ਸੂਰਤ , ਪੁੱਦੂਚੇਰੀ ਦੇ ਪਾਂਡਿਚੇਰੀ , ਝਾਰਖੰਡ ਦੇ ਪੂਰਵੀ ਸਿੰਘਭੂਮ ਅਤੇ ਦਿੱਲੀ ਦੇ ਸਾਰੇ 11 ਜਿਲੇ ਸ਼ਾਮਲ ਹਨ। ਬੈਠਕ 'ਚ ਸ਼ਾਮਲ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਸਕੱਤਰ ਨੇ ਬਿਮਾਰ ਲੋਕਾਂ ਅਤੇ ਬਜੁਰਗ ਆਬਾਦੀ 'ਤੇ ਧਿਆਨ ਕੇਂਦਰਿਤ ਕਰਕੇ ਕੋਵਿਡ ਦੇ ਸਰਗਰਮ ਮਾਮਲੇ ਦੀ ਭਾਲ ਤੇਜ਼ ਕਰਕੇ ਸਥਾਪਿਤ ਖੇਤਰਾਂ 'ਚ ਇਸ 'ਤੇ ਰੋਕਥਾਮ ਦੇ ਉਪਰਾਲਿਆਂ ਨੂੰ ਮਜਬੂਤ ਕਰਕੇ ਅਤੇ ਇਸ ਦੀ ਪੋਜ਼ੀਟੇਵਿਟੀ ਦਰ ਨੂੰ 5% ਤੋਂ ਘੱਟ 'ਤੇ ਲਿਆਕੇ ਇਸ ਸੰਕ੍ਰਾਮਕ ਰੋਗ ਦੇ ਪ੍ਰਸਾਰ ਦੀ ਲੜੀ ਨੂੰ ਦਬਾਉਣ, ਨਿਅੰਤਰਿਤ ਕਰਨ ਅਤੇ ਆਖ਼ਰਕਾਰ ਤੋੜਣ ਦੀ ਜਰੂਰਤ 'ਤੇ ਜ਼ੋਰ ਦਿੱਤਾ।ਰਾਜ ਦੇ ਸਿਹਤ ਸਕੱਤਰਾਂ ਨੇ ਇਨ੍ਹਾਂ ਜ਼ਿਲ੍ਹਿਆਂ 'ਚ ਕੋਵਿਡ-19 ਦੀ ਮੌਜੂਦਾ ਹਾਲਤ 'ਤੇ ਇਕ ਫੈਲਿਆ ਵਿਸ਼ਲੇਸ਼ਣ ਪੇਸ਼ ਕੀਤਾ। ਉਨਾਂ  ਨੇ  ਅਗਲੇ  ਇਕ  ਮਹੀਨੇ  ਲਈ ਕਾਰਜ ਯੋਜਨਾਵਾਂ 'ਤੇ ਵੀ ਚਰਚਾ ਕੀਤੀ। ਰਾਜਾਂ, ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨੂੰ ਵਿਸ਼ੇਸ਼ ਖੇਤਰਾਂ 'ਤੇ ਹੇਠ ਦਿੱਤੇ ਕਦਮ ਚੁੱਕਣ ਦੀ ਸਲਾਹ ਦਿੱਤੀ ਗਈ :ਸਖ਼ਤ ਨਿਰੰਤਰਣ ਉਪਰਾਲਿਆਂ ਨੂੰ ਲਾਗੂ ਕਰਨ, ਇਕ-ਦੂਜੇ  ਤੋਂ  ਦੂਰੀ  ਬਣਾਏ  ਰੱਖਣ  (ਸੋਸ਼ਲ  ਡਿਸਟੈਂਸਿੰਗ)ਸਖ਼ਤ ਪੇਰੀ ਮੀਟਰ ਕਾਬੂ ਅਤੇ ਘਰ-ਘਰ ਜਾ ਕੇ ਸਰਗਰਮ ਮਾਮਲਿਆਂ ਦਾ ਪਤਾ ਲਗਾਉਣ ਦੇ ਮਾਧਿਅਮ ਤੋਂ ਸੰਕ੍ਰਮਣ ਦੇ ਪ੍ਰਸਾਰ ਨੂੰ ਸੀਮਿਤ ਕਰਨਾ। ਜ਼ਿਲਿਆਂ  ਵਿੱਚ  ਲਾਗ  ਦੇ  ਟੈਸਟ  ਵਧਾਉਣ  ਦੁਆਰਾ ਬਿਮਾਰੀ ਦੀ ਸ਼ੁਰੂਆਤੀ ਪਛਾਣ, ਆਰਟੀ-ਪੀਸੀਆਰ ਟੈਸਟਿੰਗ ਸਮਰੱਥਾ ਦੀ ਬਦਲਵੀਂ ਵਰਤੋਂ ਆਦਿ।

https://pib.gov.in/PressReleseDetail.aspx?PRID=1651728

 

ਭਾਰਤ ਨੂੰ ਆਤਮ ਨਿਰਭਰ ਬਣਾਉਣ ਲਈ ਭਾਰਤ ਸਰਕਾਰ ਵੱਲੋਂ ਕਾਰੀਗਰਾਂ ਨੂੰ ਅਗਰਬੱਤੀ ਬਣਾਉਣ ਲਈ ਸਹਾਇਤਾ ਵਿੱਚ ਕਈ ਗੁਣਾਂ ਵਾਧਾ

ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਅਗਰਬੱਤੀ ਬਣਾਉਣ ਵਾਲੇ ਕਾਰੀਗਰਾਂ ਤੇ ਅਗਰਬੱਤੀ ਉਦਯੋਗ ਦੀ ਸਹਾਇਤਾ ਦਾ ਦਾਇਰਾ ਵਧਾਉਣ ਦਾ ਫੈਸਲਾ ਕੀਤਾ ਹੈ। 04 ਸਤੰਬਰ 2020 ਨੂੰ ਮੰਤਰਾਲੇ ਵੱਲੋਂ ਨਵੀਆਂ ਨਿਰਦੇਸ਼ ਲੀਹਾਂ ਜਾਰੀ ਕੀਤੀਆਂ ਗਈਆਂ ਹਨ , ਜਿਸ ਵਿੱਚ 30.07.2020 ਨੂੰ ਸ਼ੁਰੂ ਕੀਤੇ ਗਏ ਪ੍ਰੋਗਰਾਮ ਲਈ ਸਹਾਇਤਾ ਵਧਾਈ ਗਈ ਹੈ। 04 ਸਤੰਬਰ ਨੂੰ ਐਲਾਨ ਕੀਤੇ ਗਏ ਵਿਸਤਾਰਤ ਪ੍ਰੋਗਰਾਮ ਤਹਿਤ ਕਾਰੀਗਰਾਂ ਨੂੰ ਅਗਰਬੱਤੀ ਬਣਾਉਣ ਵਾਲੀਆਂ 400 ਆਟੋਮੈਟਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਦਕਿ ਪਹਿਲਾਂ ਇਹ ਟੀਚਾ 200 ਮਸ਼ੀਨਾ ਦਾ ਰੱਖਿਆ ਗਿਆ ਸੀ। ਸਵੈ ਸਹਾਇਤਾ ਸਮੂਹਾਂ ਤੇ ਵਿਅਕਤੀਗਤ ਕਾਰੀਗਰਾਂ ਨੂੰ ਦੇਸ਼ ਭਰ ਵਿੱਚ 20 ਪਾਇਲਟ ਪ੍ਰਾਜੈਕਟਾਂ ਰਾਹੀਂ ਪੈਰ ਨਾਲ ਚੱਲਣ ਵਾਲੀਆਂ 500 ਮਸ਼ੀਨਾਂ ਦਿੱਤੀਆਂ ਜਾਣਗੀਆਂ ਤੇ ਉਸ ਦੇ ਨਾਲ ਕੱਚੀ ਸਮੱਗਰੀ ਦੀ ਪੂਰਤੀ ਅਤੇ ਵਾਜਿਬ ਮੰਡੀਕਾਰੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨਾਲ ਫੌਰੀ ਤੌਰ ਤੇ 1500 ਕਾਰੀਗਰਾਂ ਨੂੰ ਫ਼ਾਇਦਾ ਹੋਵੇਗਾ ਤੇ ਟਿਕਾਊ ਰੋਜ਼ਗਾਰ ਨਾਲ ਉਹਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸ ਖੇਤਰ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਪ੍ਰੋਗਰਾਮ ਦਾ ਆਕਾਰ ਵਧਾ ਕੇ 55 ਕਰੋੜ ਰੁਪਏ ਕੀਤਾ ਗਿਆ ਹੈ , ਜਿਸ ਤਹਿਤ ਕੋਈ 1500 ਕਾਰੀਗਰਾਂ ਨੂੰ 3.45 ਕਰੋੜ ਰੁਪਏ ਦਾ ਫਾਇਦਾ ਹੋਵੇਗਾ ਤੇ 50 ਕਰੋੜ ਰੁਪਏ ਦੀ ਲਾਗਤ ਨਾਲ 10 ਨਵੇਂ ਸਫੂਰਤੀ ਕਲੱਸਟਰ ਕਾਇਮ ਕੀਤੇ ਜਾਣਗੇ, ਜਿਨ੍ਹਾਂ ਨਾਲ ਹੋਰ 5 ਹਜ਼ਾਰ ਕਾਰੀਗਰਾਂ ਨੂੰ ਫਾਇਦਾ ਹੋਵੇਗਾ, ਪਹਿਲਾਂ ਇਸ ਪ੍ਰੋਗਰਾਮ ਲਈ 2.66 ਕਰੋੜ ਰੁਪਏ ਰੱਖੇ ਗਏ ਸਨ। ਖਾਦੀ ਤੇ ਗਰਾਮ ਉਦਯੋਗ ਕਮਿਸ਼ਨ ਇਸ ਪ੍ਰੋਗਰਾਮ ਨੂੰ ਲਾਗੂ ਕਰੇਗਾ।

https://pib.gov.in/PressReleseDetail.aspx?PRID=1651728

 

ਕੋਵਿਡ ਲੌਕਡਾਊਨ ਦੇ ਟੈਸਟਿੰਗ ਸਮੇਂ ਦੇ ਬਾਵਜੂਦ ਬੀਪੀਪੀਆਈ ਨੇ 2019-20 ਦੀ ਪਹਿਲੀ ਤਿਮਾਹੀ ਦੀ 75.48 ਕਰੋੜ ਰੁਪਏ ਦੀ ਵਿਕਰੀ ਦੇ ਮੁਕਾਬਲੇ 2020-21 ਦੀ ਪਹਿਲੀ ਤਿਮਾਹੀ ਵਿੱਚ 146.59 ਕਰੋੜ ਰੁਪਏ ਦੀ ਸ਼ਲਾਘਾਯੋਗ ਵਿਕਰੀ ਕੀਤੀ

ਕੋਵਿਡ ਲੌਕਡਾਊਨ ਦੀ ਪ੍ਰੀਖਿਆ ਦੇ ਸਮੇਂ ਦੇ ਬਾਵਜੂਦ ਭਾਰਤ ਦੇ ਜਨਤਕ ਖੇਤਰ ਦੇ ਉਦਮਾਂ ਬਿਓਰੋ ਆਵ੍ ਫਾਰਮਾ, ਪ੍ਰਧਾਨਮੰਤਰੀ ਜਨ ਔਸ਼ਧੀ ਪਰਿਯੋਜਨਾ-ਪੀਐੱਮਬੀਜੇਪੀ ਨੂੰ ਲਾਗੂ ਕਰਨ ਵਾਲੀ ਏਜੰਸੀ ਬੀਪੀਪੀਆਈ ਨੇ 2019-20 ਦੀ ਪਹਿਲੀ ਤਿਮਾਹੀ ਦੀ 75.48 ਕਰੋੜ ਦੀ ਵਿਕਰੀ ਦੇ ਮੁਕਾਬਲੇ ਵਿੱਚ 2020-21 ਦੀ ਪਹਿਲੀ ਤਿਮਾਹੀ ਅਤੇ ਟੈਸਟਿੰਗ ਸਮੇਂ ' 146.59 ਕਰੋੜ ਰੁਪਏ ਦੀ ਸ਼ਲਾਘਾ ਯੋਗ ਵਿਕਰੀ ਕੀਤੀ ਜੁਲਾਈ, 2020 ਦੇ ਮਹੀਨੇ ਵਿੱਚ, ਬੀਪੀਪੀਆਈ ਨੇ ਆਪਣੀ ਵਿਕਰੀ ਵਿੱਚ 48.66 ਕਰੋੜ ਰੁਪਏ ਦਾ ਵਾਧਾ ਕੀਤਾ 31 ਜੁਲਾਈ, 2020 ਤੱਕ ਕੁੱਲ ਵਿਕਰੀ 191.90 ਕਰੋੜ ਰੁਪਏ ਤੱਕ ਰਹੀ ਜਨ ਔਸ਼ਧੀ ਕੇਂਦਰ ਲੌਕਡਾਊਨ ਦੌਰਾਨ ਕਾਰਜਸ਼ੀਲ ਰਹੇ ਅਤੇ ਜ਼ਰੂਰੀ ਦਵਾਈਆਂ ਦੀ ਨਿਰਵਿਘਨ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਕਾਰਜਾਂ ਨੂੰ ਬਣਾਈ ਰੱਖਿਆ

 https://pib.gov.in/PressReleseDetail.aspx?PRID=1651728

 

ਸ਼੍ਰੀ ਥਾਵਰਚੰਦ ਗਹਿਲੋਤ ਨੇ ‘24x7 ਟੌਲ-ਫ੍ਰੀ ਮਾਨਸਿਕ ਸਿਹਤ ਪੁਨਰਵਾਸ ਹੈਲਪਲਾਈਨ ਕਿਰਨ- (1800-599-0019) ਦੀ ਸ਼ੁਰੂਆਤ ਕੀਤੀ

ਮਾਨਸਿਕ ਬਿਮਾਰੀ ਵਾਲੇ ਵਿਅਕਤੀਆਂ ਨੂੰ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ 24x7 ਟੋਲ-ਫ੍ਰੀ ਮਾਨਸਿਕ ਸਿਹਤ ਪੁਨਰਵਾਸ ਹੈਲਪਲਾਈਨ ਕਿਰਨ” (1800-500-0019) ਅੱਜ ਇੱਥੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ, ਸ਼੍ਰੀ ਥਾਵਰਚੰਦ ਗਹਿਲੋਤ ਨੇ ਸ਼ੁਰੂ ਕੀਤੀ। ਡੀਈਪੀਡਬਲਿਊਡੀ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਮਾਨਸਿਕ ਬਿਮਾਰੀ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਇਸ ਦੀ ਸ਼ੁਰੂਆਤ ਕੀਤੀ, ਖ਼ਾਸ ਕਰਕੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ। ਸ਼੍ਰੀ ਗਹਿਲੋਤ ਨੇ ਹੈਲਪਲਾਈਨ ਸਬੰਧੀ ਪੋਸਟਰ, ਬਰੋਸ਼ਰ ਅਤੇ ਸਰੋਤ ਕਿਤਾਬ ਵੀ ਜਾਰੀ ਕੀਤੀ। ਉਨ੍ਹਾਂ ਨੇ ਹੈਲਪਲਾਈਨ ਦਾ ਸਿੱਧਾ ਪ੍ਰਦਰਸ਼ਨ ਵੀ ਵੇਖਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਥਾਵਰਚੰਦ ਗਹਿਲੋਤ ਨੇ ਕਿਹਾ ਕਿ ਕਿਰਨ ਹੈਲਪਲਾਈਨ ਜਲਦੀ ਜਾਂਚ, ਮੁੱਢਲੀ ਸਹਾਇਤਾ, ਮਨੋਵਿਗਿਆਨਕ ਸਹਾਇਤਾ, ਪਰੇਸ਼ਾਨੀ ਪ੍ਰਬੰਧਨ, ਮਾਨਸਿਕ ਤੰਦਰੁਸਤੀ, ਸਕਾਰਾਤਮਕ ਵਿਵਹਾਰਾਂ ਨੂੰ ਉਤਸ਼ਾਹਿਤ ਕਰਨ, ਮਾਨਸਿਕ ਸੰਕਟ ਪ੍ਰਬੰਧਨ ਆਦਿ ਦੇ ਉਦੇਸ਼ ਨਾਲ ਮਾਨਸਿਕ ਸਿਹਤ ਪੁਨਰਵਾਸ ਸੇਵਾਵਾਂ ਦੀ ਪੇਸ਼ਕਸ਼ ਕਰੇਗੀ। ਇਸਦਾ ਉਦੇਸ਼ ਉਨ੍ਹਾਂ ਲੋਕਾਂ ਦੀ ਸੇਵਾ ਕਰਨਾ ਹੈ ਜੋ ਤਣਾਅ, ਚਿੰਤਾ, ਉਦਾਸੀ, ਘਬਰਾਹਟ, ਸਮਾਯੋਜਨ ਸਬੰਧੀ ਵਿਕਾਰ, ਦੁਖਦਾਈ ਤਣਾਅ ਦੀਆਂ ਬਿਮਾਰੀਆਂ, ਨਸ਼ੀਲੇ ਪਦਾਰਥਾਂ ਦੀ ਵਰਤੋਂ, ਆਤਮ ਹੱਤਿਆ ਕਰਨ ਵਾਲੇ ਵਿਚਾਰ, ਮਹਾਮਾਰੀ ਫੈਲਣ ਕਾਰਨ ਮਨੋਵਿਗਿਆਨਕ ਮੁੱਦਿਆਂ ਅਤੇ ਮਾਨਸਿਕ ਸਿਹਤ ਦੀਆਂ ਸੰਕਟਕਾਲੀਨ ਸਥਿਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸੇਵਾ ਕਰਨਾ ਹੈ। ਇਹ ਦੇਸ਼ ਭਰ ਵਿੱਚ ਵਿਅਕਤੀਆਂ, ਪਰਿਵਾਰਾਂ, ਗੈਰ-ਸਰਕਾਰੀ ਸੰਗਠਨਾਂ, ਪੇਰੈਂਟ ਐਸੋਸੀਏਸ਼ਨਾਂ, ਪੇਸ਼ੇਵਰ ਐਸੋਸੀਏਸ਼ਨਾਂ, ਮੁੜ ਵਸੇਬਾ ਸੰਸਥਾਵਾਂ, ਹਸਪਤਾਲਾਂ ਜਾਂ ਸਹਾਇਤਾ ਦੀ ਜ਼ਰੂਰਤ ਵਾਲੇ ਕਿਸੇ ਵੀ ਵਿਅਕਤੀ ਨੂੰ 13 ਭਾਸ਼ਾਵਾਂ ਵਿੱਚ ਪਹਿਲੇ ਪੜਾਅ ਦੀ ਸਲਾਹ, ਸਲਾਹ-ਮਸ਼ਵਰੇ ਅਤੇ ਸੰਦਰਭ ਪ੍ਰਦਾਨ ਕਰਨ ਲਈ ਇੱਕ ਜੀਵਨ ਰੇਖਾ ਦੇ ਤੌਰ ਤੇ ਕੰਮ ਕਰੇਗੀ।

https://pib.gov.in/PressReleseDetail.aspx?PRID=1651963

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

 • ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਨਾਗਰਿਕਾਂ, ਮਾਰਕਿਟ ਐਸੋਸੀਏਸ਼ਨਾਂ, ਵਲੰਟੀਅਰਾਂ ਅਤੇ ਮਿਉਂਸੀਪਲ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਮੁੱਢਲੇ ਕੋਵਿਡ ਲੱਛਣਾਂ ਦੀ ਸਥਿਤੀ ਵਿੱਚ ਤੁਰੰਤ ਡਾਕਟਰੀ ਸਹਾਇਤਾ ਦੇਣ ਲਈ ਪ੍ਰਸ਼ਾਸਨ ਕੋਲ ਪਹੁੰਚ ਕਰਨ ਦੀ ਸਲਾਹ ਦੇਣ। ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਢੁੱਕਵੇਂ ਬਿਸਤਰੇ, ਦਵਾਈਆਂ ਅਤੇ ਸੁਵਿਧਾਵਾਂ ਉਪਲਬਧ ਹਨ।
 • ਪੰਜਾਬ: ਕੋਵਿਡ ਦੀ ਜਾਂਚ ਨੂੰ ਉਤਸ਼ਾਹਿਤ ਕਰਨ ਲਈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਗਰੀਬ ਪਰਿਵਾਰਾਂ ਨੂੰ ਮੁਫ਼ਤ ਖਾਣੇ ਦੇ ਪੈਕੇਟ ਵੰਡਣ ਦਾ ਐਲਾਨ ਕੀਤਾ ਹੈ ਜੋ ਆਪਣੀ ਕਮਾਈ ਨੂੰ ਪ੍ਰਭਾਵਿਤ ਆਈਸੋਲੇਸ਼ਨ ਦੇ ਡਰੋਂ ਆਪਣੇ ਆਪ ਦਾ ਟੈਸਟ ਕਰਵਾਉਣਾ ਨਹੀਂ ਚਾਹੁੰਦੇ। ਉਨ੍ਹਾਂ ਇਹ ਵੀ ਕਿਹਾ ਕਿ ਹਸਪਤਾਲਾਂ ਵਿੱਚ ਬੈਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਕੋਵਿਡ-19 ਦਾ ਮੁਕਾਬਲਾ ਕਰਨ ਲਈ ਪੰਜਾਬ ਸਰਕਾਰ ਨੇ ਪਹਿਲਾਂ ਹੀ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਹਨ।
 • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ 86 ਨਵੇਂ ਕੋਵਿਡ -19 ਪਾਜ਼ਿਟਿਵ ਮਾਮਲੇ ਪਾਏ ਗਏ। ਇਸ ਵੇਲੇ ਰਾਜ ਵਿੱਚ 1,520 ਪਾਜ਼ਿਟਿਵ ਮਾਮਲੇ ਹਨ।
 • ਅਸਾਮ: ਅਸਾਮ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ ਕਿ ਅਸਾਮ ਵਿੱਚ ਕੱਲ੍ਹ 1,763 ਮਰੀਜ਼ ਡਿਸਚਾਰਜ ਹੋਏ, ਕੁੱਲ ਡਿਸਚਾਰਜ ਕੇਸ 96,823 ਹਨ ਅਤੇ ਐਕਟਿਵ ਮਰੀਜ਼ 28,273 ਹਨ।
 • ਮਣੀਪੁਰ: ਮਣੀਪੁਰ ਰਾਜ ਵਿੱਚ 139 ਹੋਰ ਵਿਅਕਤੀ ਕੋਵਿਡ-19 ਪਾਜ਼ਿਟਿਵ ਆਏ ਹਨ ਅਤੇ 2 ਹੋਰ ਮੌਤਾਂ ਹੋਈਆਂ ਹਨ। 72 ਫ਼ੀਸਦੀ ਰਿਕਵਰੀ ਦਰ ਨਾਲ 189 ਰਿਕਵਰੀ ਹੋਈਆਂ ਹਨ। ਕੁੱਲ 1,820 ਐਕਟਿਵ ਕੇਸ ਹਨ।
 • ਮੇਘਾਲਿਆ: ਮੇਘਾਲਿਆ ਵਿੱਚ ਕੁੱਲ ਕੋਵਿਡ-19 ਐਕਟਿਵ ਮਾਮਲੇ 1,433 ਹਨ, ਕੁੱਲ ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਕੇਸ 314 ਹਨ, ਕੁੱਲ ਹੋਰ ਕੇਸ 1,119 ਹਨ ਜਦੋਂ ਕਿ ਕੁੱਲ ਰਿਕਵਰਡ ਕੇਸ 1,556 ਹਨ।
 • ਮਿਜ਼ੋਰਮ: ਕੱਲ ਮਿਜ਼ੋਰਮ ਵਿੱਚ ਕੋਵਿਡ -19 ਦੇ 21 ਨਵੇਂ ਮਾਮਲੇ ਸਾਹਮਣੇ ਆਏ ਹਨ। ਕੁੱਲ ਕੇਸ 1114, ਐਕਟਿਵ ਕੇਸ 382 ਹਨ।
 • ਨਾਗਾਲੈਂਡ: ਨਾਗਾਲੈਂਡ ਦੇ 4,178 ਕੇਸਾਂ ਵਿੱਚੋਂ, ਸੁਰੱਖਿਆ ਬਲਾਂ ਦੇ 1,786 ਕੇਸ ਹਨ ਅਤੇ 1,296 ਵਾਪਸ ਪਰਤਿਆਂ ਦੇ ਕੇਸ ਹਨ। ਇਸ ਵੇਲੇ 773 ਵਿਅਕਤੀ ਸਰਕਾਰੀ ਕੁਆਰਨਟੀਨ ਵਿੱਚ ਹਨ। ਨਵੇਂ ਕੇਸਾਂ ਦੀ ਜਾਂਚ ਤੋਂ ਬਾਅਦ ਕੋਹੀਮਾ ਵਿੱਚ ਹੋਰ ਖੇਤਰਾਂ ਨੂੰ ਸੀਲ ਕਰ ਦਿੱਤਾ ਗਿਆ। ਸੀਲ ਖੇਤਰ ਆਫਿਸਰ ਹਿੱਲ, ਪੌਟਰਲੇਨ, ਚੰਦਮਾਰੀ ਕਲੋਨੀਆਂ, ਐੱਸਆਈਬੀ ਗੈਸਟ ਹਾਊਸ ਆਦਿ ਸ਼ਾਮਲ ਹਨ।
 • ਸਿੱਕਮ: ਇੱਕ ਹੋਰ ਮੌਤ ਦੀ ਖ਼ਬਰ ਦੇ ਨਾਲ, ਸਿੱਕਿਮ ਵਿੱਚ ਕੁੱਲ ਮੌਤਾਂ ਦੀ ਗਿਣਤੀ 6 ਹੋ ਗਈ ਹੈ; ਠੀਕ ਅਤੇ ਡਿਸਚਾਰਜ ਕੇਸ 1,380, ਐਕਟਿਵ ਕੇਸ 554 ਅਤੇ ਨਵੇਂ ਆਏ ਕੇਸ 29 ਹਨ।
 • ਕੇਰਲ: ਅਨਲੌਕ 4 ਵਜੋਂ ਰਾਜ ਵਿੱਚ ਮੈਟਰੋ ਸੇਵਾ ਦੁਬਾਰਾ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੋਚੀ ਮੈਟਰੋ ਦੇ ਪਹਿਲੇ ਪੜਾਅ ਦੇ ਅੰਤਮ ਹਿੱਸੇ ਦਾ ਉਦਘਾਟਨ ਕੀਤਾ। ਉਦਘਾਟਨੀ ਸਮਾਰੋਹ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰਧਾਨਗੀ ਭਾਸ਼ਣ ਦਿੱਤਾ। ਇੱਕ ਸਿਹਤ ਇੰਸਪੈਕਟਰ ਜਿਸਨੇ ਆਪਣੀ ਕੁਆਰੰਟੀਨ ਮਿਆਦ ਖ਼ਤਮ ਹੋਣ ਤੋਂ ਬਾਅਦ ਕੋਵਿਡ ਨੈਗੀਟਿਵ ਸਰਟੀਫਿਕੇਟ ਦੀ ਮੰਗ ਕਰਦਿਆਂ ਇੱਕ ਔਰਤ ਨਾਲ ਛੇੜਛਾੜ ਕੀਤੀ ਸੀ, ਉਸ  ਨੂੰ ਅੱਜ ਤਿਰੂਵਨੰਤਪੁਰਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਆਰੰਮੁਲਾ ਵਿੱਚ ਇੱਕ ਐਬੂਲਸ ਦੇ ਅੰਦਰ ਇੱਕ ਕੋਵਿਡ-19 ਮਰੀਜ਼ ਨਾਲ ਛੇੜਛਾੜ ਦੇ ਮਾਮਲੇ ਵਿੱਚ ਪੁਲਿਸ ਐਬੂਲਸ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈਣ ਲਈ ਇੱਕ ਪਟੀਸ਼ਨ ਦਾਇਰ ਕਰੇਗੀ। ਕੱਲ ਕੇਰਲ ਵਿੱਚ ਕੋਵਿਡ-19 ਦੇ 3,082 ਕੇਸ ਆਏ। ਇਸ ਸਮੇਂ 22,676 ਮਰੀਜ਼ ਇਲਾਜ ਅਧੀਨ ਹਨ ਅਤੇ ਕੁੱਲ 2,00,296 ਵਿਅਕਤੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਗਰਾਨੀ ਅਧੀਨ ਹਨ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 347 ਹੈ।
 • ਤਮਿਲ ਨਾਡੂ: ਪੁੱਦੂਚੇਰੀ ਵਿੱਚ 292 ਵਿਅਕਤੀ ਕੋਵਿਡ-19 ਪਾਜ਼ਿਟਿਵ ਆਏ ਅਤੇ ਪਿਛਲੇ 24 ਘੰਟੇ ਵਿੱਚ 10 ਵਜੇ ਤੱਕ 11 ਮੌਤਾਂ ਹੋਈਆਂ ਹਨ। ਹੁਣ ਤੱਕ 17316 ਵਿਅਕਤੀ ਯੂਟੀ ਵਿੱਚ ਵਾਇਰਸ ਨਾਲ ਸੰਕਰਮਿਤ ਹੋਏ ਹਨ, ਜਿਨ੍ਹਾਂ ਵਿੱਚੋਂ 12135 ਨੂੰ ਇਲਾਜ ਮਗਰੋਂ ਛੁੱਟੀ ਦਿੱਤੀ ਗਈ ਅਤੇ 280 ਦੀ ਮੌਤਾਂ ਹੋ ਗਈ ਅਤੇ 4865 ਐਕਟਿਵ ਕੇਸ ਹਨ। ਤਮਿਲ ਨਾਡੂ ਦੇ ਸਾਰੇ ਜ਼ਿਲ੍ਹਿਆਂ ਵਿੱਚ ਬੱਸ ਅਤੇ ਰੇਲ ਸੇਵਾਵਾਂ ਦੁਬਾਰਾ ਸ਼ੁਰੂ; ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਸਟੇਸ਼ਨਾਂ ਅਤੇ ਬੱਸ ਟਰਮੀਨਲਾਂ ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਤਮਿਲ ਨਾਡੂ ਵਿੱਚ ਐਤਵਾਰ ਨੂੰ ਲੌਕਡਾਉਨ ਮੁਕਤ ਐਤਵਾਰ ਨੂੰ ਕੋਵਿਡ-19 ਨਿਯਮਾਂ ਦੀ ਉਲੰਘਣਾ ਕੀਤੀ ਗਈ; ਮਾਸਕ ਪਹਿਨੇ ਬਗੈਰ ਬਹੁਤ ਸਾਰੀਆਂ ਜਨਤਕ ਥਾਵਾਂ ਤੇ ਭੀੜ ਦਿਸੀ।
 • ਕਰਨਾਟਕ: 150 ਦਿਨਾਂ ਤੋਂ ਵੱਧ ਦੇ ਅੰਤਰਾਲ ਤੋਂ ਬਾਅਦ ਅੱਜ ਬੰਗਲੁਰੂ ਵਿੱਚ ਮੈਟਰੋ ਰੇਲ ਸੇਵਾਵਾਂ ਦੁਬਾਰਾ ਚਾਲੂ; ਚੋਟੀ ਦੇ ਸਮੇਂ ਵੀ ਬਹੁਤ ਘੱਟ ਮੁਸਾਫਿਰ ਵੇਖੇ ਗਏ। ਪੰਜ ਮਹੀਨਿਆਂ ਦੇ ਕੋਰੋਨਾ ਸੰਕਟ ਤੋਂ ਬਾਅਦ, ਰਾਜ ਵਿੱਚ ਸੈਰ-ਸਪਾਟਾ ਖੇਤਰ ਵਿੱਚ ਵਾਧਾ ਹੋ ਰਿਹਾ ਹੈ। ਮੀਡੀਆ ਦੀ ਰਿਪੋਰਟ ਮੁਤਾਬਿਕ ਕਈ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦੇਰੀ ਨਾਲ ਮਿਲਣ ਕਾਰਨ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਹਾਲਾਂਕਿ ਅਦਾਇਗੀ ਵਿੱਚ ਦੇਰੀ ਪੂਰੀ ਤਰ੍ਹਾਂ ਨਵੀਂ ਨਹੀਂ ਹੈ, ਇੱਕ ਅਧਿਕਾਰੀ ਨੇ ਕਿਹਾ ਕਿ ਇਹ ਮਹਾਮਾਰੀ ਦੇ ਵਿਚਕਾਰ ਇਹ ਮਾਮਲਾ ਵਧੇਰੇ ਗੰਭੀਰ ਹੋਇਆ ਹੈ। ਐਤਵਾਰ ਨੂੰ ਕਰਨਾਟਕ ਵਿੱਚ 9,319 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਰਾਜ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਸੰਖਿਆ 3.98 ਲੱਖ ਹੈ।
 • ਆਂਧਰ ਪ੍ਰਦੇਸ਼: ਰਾਜ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਅਨਲੌਕ 4.0 ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ 9 ਅਤੇ 10 ਕਲਾਸਾਂ  ਅਤੇ ਇੰਟਰਮੀਡੀਏਟ ਲਈ 21 ਸਤੰਬਰ ਤੋਂ ਸਕੂਲ ਚਲਾਉਣ ਦੀ ਆਗਿਆ ਜਾਰੀ ਕਰ ਦਿੱਤੀ ਹੈ। ਹਾਲਾਂਕਿ, ਸਰਕਾਰ ਨੇ ਮਾਪਿਆਂ ਦੀ ਲਿਖਤੀ ਸਹਿਮਤੀ ਨੂੰ ਲਾਜ਼ਮੀ ਕਰ ਦਿੱਤਾ ਹੈ। ਸਰਕਾਰ ਨੇ ਹੁਨਰ ਵਿਕਾਸ ਕੇਂਦਰ ਖੋਲ੍ਹਣ ਦੀ ਇਜਾਜ਼ਤ ਵੀ ਦਿੱਤੀ ਹੈ। ਹਾਲਾਂਕਿ, ਇਸ ਨੇ 100 ਲੋਕਾਂ ਦੀ ਭਾਗੀਦਾਰੀ ਨਾਲ ਸਮਾਜਿਕ, ਵਿਦਿਅਕ, ਖੇਡਾਂ, ਧਾਰਮਿਕ ਅਤੇ ਰਾਜਨੀਤਿਕ ਮੀਟਿੰਗਾਂ ਕਰਨ ਦੀ ਸਿਫਾਰਸ਼ ਕੀਤੀ ਹੈ ਅਤੇ 20 ਸਤੰਬਰ ਤੋਂ 50 ਲੋਕਾਂ ਨੂੰ ਵਿਆਹਾਂ ਲਈ ਅਤੇ 20 ਵਿਅਕਤੀਆਂ ਨੂੰ ਅੰਤਮ ਸੰਸਕਾਰ ਸੇਵਾ ਲਈ ਆਗਿਆ ਦੇਣ ਦਾ ਫੈਸਲਾ ਕੀਤਾ ਹੈ। ਖੁੱਲ੍ਹੇ ਏਅਰ ਥੀਏਟਰਾਂ ਨੂੰ 21 ਸਤੰਬਰ ਤੋਂ ਕੰਮ ਕਰਨ ਦੀ ਆਗਿਆ ਦਿੱਤੀ ਗਈ, ਪਰ ਸਿਨੇਮਾ ਹਾਲ, ਸਵੀਮਿੰਗ ਪੂਲ ਅਤੇ ਮਨੋਰੰਜਨ ਪਾਰਕ ਨੂੰ ਆਗਿਆ ਤੋਂ ਇਨਕਾਰ ਕਰ ਦਿੱਤਾ ਗਿਆ। ਤੀਜੇ ਦਿਨ ਵੱਡੀ ਰਿਕਵਰੀ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਰਾਜ ਵਿੱਚ ਐਕਟਿਵ ਕੇਸ ਇੱਕ ਲੱਖ ਤੋਂ ਘੱਟ ਹਨ। ਜਦੋਂ ਕਿ ਰਾਜ ਵਿੱਚ ਕੁੱਲ ਕੋਵਿਡ-19 ਦੇ ਕੇਸ ਹੁਣ ਪੰਜ ਲੱਖ ਦੇ ਅੰਕੜੇ ਦੇ ਨੇੜੇ ਹਨ।
 • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1802 ਨਵੇਂ ਮਾਮਲੇ ਆਏ ਅਤੇ 09 ਮੌਤਾਂ ਹੋਈਆਂ; 1802 ਮਾਮਲਿਆਂ ਵਿੱਚੋਂ, 245 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1, 42,771; ਐਕਟਿਵ ਕੇਸ: 31,635; ਮੌਤਾਂ: 897; ਡਿਸਚਾਰਜ: 1,10,241| ਐਤਵਾਰ ਤੱਕ 2,711 ਵਿਅਕਤੀ ਰਿਕਵਰ ਹੋਏ, ਰਾਜ ਵਿੱਚ 77.2 ਫ਼ੀਸਦੀ ਦੀ ਰਿਕਵਰੀ ਦਰ ਨਾਲ ਕੁੱਲ ਰਿਕਵਰੀ 10,241 ਹੋ ਗਈ ਹੈ, ਜਦਕਿ ਦੇਸ਼ ਭਰ ਵਿੱਚ ਰਿਕਵਰੀ ਦਰ 77.25% ਹੈ। ਕੋਵਿਡ-19 ਮਹਾਮਾਰੀ ਕਾਰਨ ਮੁਅੱਤਲੀ ਦੇ ਪੰਜ ਮਹੀਨਿਆਂ ਤੋਂ ਬਾਅਦ, ਸੁਰੱਖਿਆ ਉਪਾਵਾਂ ਨਾਲ ਸ਼ਹਿਰ ਵਿੱਚ ਮੈਟਰੋ ਰੇਲ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ।
 • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਕੋਵਿਡ-19 ਐਕਟਿਵ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪਿਛਲੇ ਸੱਤ ਦਿਨਾਂ ਵਿੱਚ 126,523 ਕੇਸਾਂ ਅਤੇ 2,205 ਮੌਤਾਂ ਦੀ ਰਿਪੋਰਟ ਦੇ ਨਾਲ, ਰਾਜ ਵਿੱਚ ਹੁਣ 235,857 ਐਕਟਿਵ ਮਰੀਜ਼ ਹਨ, ਜੋ ਦੇਸ਼ ਵਿੱਚ ਚੌਥੇ ਹਿੱਸੇ ਤੋਂ ਵੱਧ ਕੇਸ ਹਨ। ਇਸ ਦੌਰਾਨ, ਮਹਾਰਾਸ਼ਟਰ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਨੂੰ ਰੋਕਣ ਲਈ, ਰਾਜ ਦਾ ਸਿਹਤ ਵਿਭਾਗ ਆਪਣੇ ਟੈਲੀ-ਆਈਸੀਯੂ ਪ੍ਰੋਜੈਕਟ ਦਾ ਵਿਸਤਾਰ ਕਰ ਰਿਹਾ ਹੈ। ਇੱਕ ਟੈਲੀ-ਆਈਸੀਯੂ ਸੈੱਟਅਪ ਵਿੱਚ ਇੱਕ ਮਹੱਤਵਪੂਰਨ ਕੇਅਰ ਟੀਮ ਸ਼ਾਮਲ ਹੁੰਦੀ ਹੈ ਜਿਹੜੀ ਗ੍ਰਾਮੀਣ ਖੇਤਰਾਂ ਅਤੇ ਦੂਰ-ਦੁਰਾਡੇ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੀ ਅਗਵਾਈ ਲਈ ਆਈਟੀ ਅਤੇ ਸੰਚਾਰ ਤਕਨੀਕ ਦੀ ਵਰਤੋਂ ਕਰਦੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਸ ਨਾਲ ਮਹਾਰਾਸ਼ਟਰ ਭਰ ਦੇ ਡਾਕਟਰੀ ਮਾਹਰਾਂ ਦੀ ਘਾਟ ਪੂਰੀ ਕੀਤੀ ਜਾਵੇਗੀ, ਗੰਭੀਰ ਰੂਪ ਨਾਲ ਬਿਮਾਰ ਮਰੀਜ਼ਾਂ ਦਾ ਇਲਾਜ ਮੁਹੱਈਆ ਹੋਵੇਗਾ ਅਤੇ ਮੌਤ ਦਰ ਘਟੇਗੀ।
 • ਗੁਜਰਾਤ: ਰਾਜ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਨੇ ਅੱਜ ਜਾਗਰੂਕਤਾ ਲਈ ਪੰਜ ਕੋਵਿਡ ਵਿਜੈ ਰਥਾਂ ਨੂੰ ਤੋਰਿਆ। ਇਹ ਪ੍ਰੋਜੈਕਟ ਗੁਜਰਾਤ ਸਰਕਾਰ ਦੇ ਸਿਹਤ ਵਿਭਾਗ ਅਤੇ ਯੂਨੀਸੈੱਫ਼ ਦੇ ਸਹਿਯੋਗ ਨਾਲ ਗੁਜਰਾਤ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਮੀਡੀਆ ਇਕਾਈਆਂ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ। ਗੁਜਰਾਤ ਵਿੱਚ ਹੁਣ ਤੱਕ 16,475 ਐਕਟਿਵ ਕੇਸ ਹਨ।
 • ਰਾਜਸਥਾਨ: ਰਾਜਸਥਾਨ ਦੇ ਸਾਰੇ ਧਾਰਮਿਕ ਸਥਾਨ, ਸ਼ਹਿਰੀ ਖੇਤਰਾਂ ਸਮੇਤ, ਅੱਜ ਮੁੜ ਖੋਲ੍ਹ ਦਿੱਤੇ ਗਏ ਹਨ। ਹਾਲਾਂਕਿ, ਸ਼ਰਧਾਲੂਆਂ ਨੂੰ ਫੁੱਲ, ਫਲ ਅਤੇ ਮਿਠਾਈਆਂ ਲਿਆਉਣ ਦੀ ਆਗਿਆ ਨਹੀਂ ਹੈ। ਸੁਰੱਖਿਅਤ ਦੂਰੀ ਅਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਰਾਜਸਥਾਨ ਵਿੱਚ 14,958 ਐਕਟਿਵ ਕੋਵਿਡ ਮਾਮਲੇ ਹਨ।
 • ਮੱਧ ਪ੍ਰਦੇਸ਼: ਆਪਣੀ ਇੱਕ ਕਿਸਮ ਦੀ ਪਹਿਲ ਵਿੱਚ ਰਾਜ ਦੇ ਜਬਲਪੁਰ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਕੋਵਿਡ-19 ਦੇ ਮਰੀਜ਼ਾਂ ਵਿੱਚ ਉਦਾਸੀ ਅਤੇ ਆਤਮ ਹੱਤਿਆਵਾਂ ਨੂੰ ਰੋਕਣ ਲਈ ਪਰਿਵਾਰਾਂ ਨਾਲ ਸਿੱਧੀ ਗੱਲਬਾਤ ਕਰਵਾਈ। ਤਜ਼ਰਬੇ ਦੀ ਸ਼ੁਰੂਆਤ ਦੋ ਕੋਰੋਨਾ ਵਾਇਰਸ ਪਾਜ਼ਿਟਿਵ ਮਰੀਜ਼ਾਂ ਨੇ ਆਪਣੇ ਆਪ ਨੂੰ ਹਸਪਤਾਲ ਵਿੱਚ ਮਾਰਨ ਦੀ ਕੋਸ਼ਿਸ਼ ਤੋਂ ਬਾਅਦ ਕੀਤੀ ਗਈ। ਡੀਨ ਡਾ. ਪੀ ਕੇ ਕਾਸਰ ਨੇ ਦੱਸਿਆ ਕਿ ਇੱਕ ਗਲਾਸ ਪਾਰਟੀਸ਼ਨ ਜਿਹੜੀ ਕਿ ਮਰੀਜ਼ਾਂ ਨੂੰ ਰਿਸ਼ਤੇਦਾਰਾਂ ਨਾਲੋਂ ਵੱਖ ਕਰਦੀ ਹੈ, ਰਾਹੀਂ ਸੰਪਰਕ ਕੀਤਾ ਗਿਆ। ਹੁਣ ਤੱਕ ਦਸ ਤੋਂ ਵੱਧ ਮਰੀਜ਼ਾਂ ਨੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ। ਇਸ ਵੇਲੇ ਹਸਪਤਾਲ ਵਿੱਚ 260 ਵਿਅਕਤੀ ਲਾਗ ਦੇ ਇਲਾਜ ਅਧੀਨ ਹਨ।

 

ਫੈਕਟਚੈੱਕ

http://164.100.117.97/WriteReadData/userfiles/image/image00720SL.jpg

http://164.100.117.97/WriteReadData/userfiles/image/image008CZWV.jpg

http://164.100.117.97/WriteReadData/userfiles/image/image009Q1CS.jpg

 

 

****

ਵਾਈਬੀ(Release ID: 1652179) Visitor Counter : 6