ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਭਾਰਤ ਨੂੰ ਆਤਮ ਨਿਰਭਰ ਬਨਾਉਣ ਲਈ ਭਾਰਤ ਸਰਕਾਰ ਵੱਲੋਂ ਕਾਰੀਗਰਾਂ ਨੂੰ ਅਗਰਬੱਤੀ ਬਨਾਉਣ ਲਈ ਸਹਾਇਤਾ ਵਿੱਚ ਕਈ ਗੁਣਾਂ ਵਾਧਾ

200 ਦੀ ਬਜਾਏ ਕਾਰੀਗਰਾਂ ਨੂੰ ਅਗਰਬੱਤੀ ਬਨਾਉਣ ਵਾਲੀਆਂ 400 ਆਟੋਮੈਟਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ
ਵਿਸਥਾਰਤ ਪ੍ਰੋਗਰਾਮ ਵਿੱਚ ਰਕਮ 2.66 ਕਰੋੜ ਰੁਪਏ ਦੇ ਮੁਕਾਬਲੇ ਵਧਾ ਕੇ 55 ਕਰੋੜ ਰੁਪਏ ਕੀਤੀ ਗਈ

Posted On: 06 SEP 2020 11:49AM by PIB Chandigarh

ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲੇ ਨੇ ਅਗਰਬੱਤੀ ਬਨਾਉਣ ਵਾਲੇ ਕਾਰੀਗਰਾਂ ਤੇ ਅਗਰਬੱਤੀ ਉਦਯੋਗ ਦੀ ਸਹਾਇਤਾ ਦਾ ਦਾਇਰਾ ਵਧਾਉਣ ਦਾ ਫੈਸਲਾ ਕੀਤਾ ਹੈ 04 ਸਤੰਬਰ 2020 ਨੂੰ ਮੰਤਰਾਲੇ ਵੱਲੋਂ ਨਵੀਆਂ ਨਿਰਦੇਸ਼ ਲੀਹਾਂ ਜਾਰੀ ਕੀਤੀਆਂ ਗਈਆਂ ਹਨ , ਜਿਸ ਵਿੱਚ 30.07.2020 ਨੂੰ ਸ਼ੁਰੂ ਕੀਤੇ ਗਏ ਪ੍ਰੋਗਰਾਮ ਲਈ ਸਹਾਇਤਾ ਵਧਾਈ ਗਈ ਹੈ 04 ਸਤੰਬਰ ਨੂੰ ਐਲਾਨ ਕੀਤੇ ਗਏ ਵਿਸਥਾਰਤ ਪ੍ਰੋਗਰਾਮ ਤਹਿਤ ਕਾਰੀਗਰਾਂ ਨੂੰ ਅਗਰਬੱਤੀ ਬਨਾਉਣ ਵਾਲੀਆਂ 400 ਐਟੋਮੈਟਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਦਕਿ ਪਹਿਲਾਂ ਇਹ ਟੀਚਾ 200 ਮਸ਼ੀਨਾ ਦਾ ਰੱਖਿਆ ਗਿਆ ਸੀ ਸਵੈ ਸਹਾਇਤਾ ਸਮੂਹਾਂ ਤੇ ਵਿਅਕਤੀਗਤ ਕਾਰੀਗਰਾਂ ਨੂੰ ਦੇਸ਼ ਭਰ ਵਿੱਚ 20 ਪਾਇਲਟ ਪ੍ਰਾਜੈਕਟਾਂ ਰਾਹੀਂ ਪੈਰ ਨਾਲ ਚੱਲਣ ਵਾਲੀਆਂ 500 ਮਸ਼ੀਨਾਂ ਦਿੱਤੀਆਂ ਜਾਣਗੀਆਂ ਤੇ ਉਸ ਦੇ ਨਾਲ ਕੱਚੀ ਸਮੱਗਰੀ ਦੀ ਪੂਰਤੀ ਅਤੇ ਵਾਜਿਬ ਮੰਡੀਕਾਰੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਇਸ ਪ੍ਰੋਗਰਾਮ ਨਾਲ ਫੌਰੀ ਤੌਰ ਤੇ 1500 ਕਾਰੀਗਰਾਂ ਨੂੰ ਫ਼ਾਇਦਾ ਹੋਵੇਗਾ ਤੇ ਟਿਕਾਊ ਰੁਜ਼ਗਾਰ ਨਾਲ ਉਹਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ


ਇਸ ਖੇਤਰ ਵਿੱਚ ਭਾਰਤ ਨੂੰ ਆਤਮਨਿਰਭਰ ਬਨਾਉਣ ਲਈ ਪ੍ਰੋਗਰਾਮ ਦਾ ਆਕਾਰ ਵਧਾ ਕੇ 55 ਕਰੋੜ ਰੁਪਏ ਕੀਤਾ ਗਿਆ ਹੈ , ਜਿਸ ਤਹਿਤ ਕੋਈ 1500 ਕਾਰੀਗਰਾਂ ਨੂੰ 3.45 ਕਰੋੜ ਰੁਪਏ ਦਾ ਫਾਇਦਾ ਹੋਵੇਗਾ ਤੇ 50 ਕਰੋੜ ਰੁਪਏ ਦੀ ਲਾਗਤ ਨਾਲ 10 ਨਵੇਂ ਸਫੂਰਤੀ ਕਲੱਸਟਰ ਕਾਇਮ ਕੀਤੇ ਜਾਣਗੇ, ਜਿਹਨਾਂ ਨਾਲ ਹੋਰ 5 ਹਜ਼ਾਰ ਕਾਰੀਗਰਾਂ ਨੂੰ ਫਾਇਦਾ ਹੋਵੇਗਾ, ਪਹਿਲਾਂ ਇਸ ਪ੍ਰੋਗਰਾਮ ਲਈ 2.66 ਕਰੋੜ ਰੁਪਏ ਰੱਖੇ ਗਏ ਸਨ ਖਾਦੀ ਤੇ ਗਰਾਮ ਉਦਯੋਗ ਕਮਿਸ਼ਨ ਇਸ ਪ੍ਰੋਗਰਾਮ ਨੂੰ ਲਾਗੂ ਕਰੇਗਾ


ਆਰਸੀਜੇ/ਆਈਏ



(Release ID: 1651878) Visitor Counter : 159