ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਸਤੰਬਰ 2020 ਦੇ ਮਹੀਨੇ ’ਚ ਤੀਸਰਾ ‘ਰਾਸ਼ਟਰੀਯ ਪੋਸ਼ਣ ਮਾਹ’ ਮਨਾਇਆ ਜਾ ਰਿਹਾ ਹੈ

Posted On: 06 SEP 2020 6:34PM by PIB Chandigarh

ਤੀਸਰਾ ਰਾਸ਼ਟਰੀਯ ਪੋਸ਼ਣ ਮਾਹਸਤੰਬਰ 2020 ਦੌਰਾਨ ਮਨਾਇਆ ਜਾ ਰਿਹਾ ਹੈ। ਹਰ ਸਾਲ ਪੋਸ਼ਣ ਅਭਿਯਾਨ’ (ਸਮੂਹਕ ਪੋਸ਼ਣ ਲਈ ਪ੍ਰਧਾਨ ਮੰਤਰੀ ਦੀ ਅਤਿਅਹਿਮ ਯੋਜਨਾ) ਦੇ ਤਹਿਤ ਪੋਸ਼ਣ ਮਾਹਮਨਾਇਆ ਜਾਂਦਾ ਹੈ, ਇਹ ਯੋਜਨਾ 2018 ’ਚ ਸ਼ੁਰੂ ਕੀਤੀ ਗਈ ਸੀ। ਪੋਸ਼ਣ ਅਭਿਯਾਨਦਾ ਨੋਡਲ ਮੰਤਰਾਲਾ ਹੋਣ ਦੇ ਨਾਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਨੋਡਲ ਮੰਤਰਾਲਾ ਆਪਣੇ ਭਾਈਵਾਲ ਮੰਤਰਾਲਿਆਂ ਤੇ ਵਿਭਾਗਾਂ ਦੀ ਕੇਂਦਰਮੁਖਤਾ ਨਾਲ ਰਾਸ਼ਟਰੀ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਜ਼ਿਲ੍ਹਿਆਂ ਤੇ ਬੁਨਿਆਦੀ ਪੱਧਰ ਉੱਤੇ ਪੋਸ਼ਣ ਮਾਹਮਨਾ ਰਿਹਾ ਹੈ। ਪੋਸ਼ਣ ਮਾਹਦਾ ਉਦੇਸ਼ ਨਿੱਕੇ ਬੱਚਿਆਂ, ਅਤੇ ਮਹਿਲਾਵਾਂ ਵਿੱਚ ਕੁਪੋਸ਼ਣ ਦੀ ਸਮੱਸਿਆ ਦੇ ਹੱਲ ਹਿਤ ਇੱਕ ਜਨ ਅੰਦੋਲਨਬਣਾਉਣ ਲਈ ਜਨ ਭਾਗੀਦਾਰੀਨੂੰ ਉਤਸ਼ਾਹਿਤ ਕਰਨਾ ਹੈ, ਤਾਂ ਜੋ ਹਰੇਕ ਲਈ ਸਿਹਤ ਤੇ ਸੰਤੁਲਿਤ ਭੋਜਨ ਯਕੀਨੀ ਹੋ ਸਕੇ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿੱਛੇ ਜਿਹੇ ਆਪਣੇ ਹਰਮਨਪਿਆਰੇ ਪ੍ਰੋਗਰਾਮ ਮਨ ਕੀ ਬਾਤਦੇ ਤਾਜ਼ਾ ਐਡੀਸ਼ਨ ਵਿੱਚ 30 ਅਗਸਤ, 2020 ਨੁੰ ਸਾਡੇ ਜੀਵਨਾਂ ਵਿੱਚ ਸੰਤੁਲਿਤ ਭੋਜਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਬੱਚਿਆਂ ਤੇ ਵਿਦਿਆਰਥੀਆਂ ਦੀ ਸਮਰੱਥਾ ਦਾ ਵੱਧ ਤੋਂ ਵੱਧ ਲਾਭ ਲੈਣ ਵਿੱਚ ਸੰਤੁਲਿਤ ਭੋਜਨ ਦੁਆਰਾ ਨਿਭਾਈ ਜਾਣ ਵਾਲੀ ਭੂਮਿਕਾ ਵੱਲ ਧਿਆਨ ਖਿੱਚਿਆ ਸੀ। ਉਨ੍ਹਾਂ ਪਿਛਲੇ ਕੁਝ ਸਾਲਾਂ ਦੌਰਾਨ ਖ਼ਾਸ ਕਰਕੇ ਪਿੰਡਾਂ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ, ਜਿੱਥੇ ਪੋਸ਼ਣ ਸਪਤਾਹਅਤੇ ਪੋਸ਼ਣ ਮਹੀਨਾ’ (ਪੋਸ਼ਣ ਮਾਹ) ਦੌਰਾਨ ਜਨਤਕ ਸ਼ਮੂਲੀਅਤ ਰਾਹੀਂ ਪੋਸ਼ਣ ਜਾਗਰੂਕਤਾਇੱਕ ਲੋਕ ਲਹਿਰਵਿੱਚ ਤਬਦੀਲ ਹੁੰਦੀ ਜਾ ਰਹੀ ਹੈ।

 

ਕੇਂਦਰੀ ਮਹਿਲਾ ਤੇ ਬਾਲ ਵਿਕਾਸ ਅਤੇ ਟੈਕਸਟਾਈਲਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬੀਨ ਇਰਾਨੀ ਨੇ 27 ਅਗਸਤ, 2020 ਨੂੰ ਅੰਤਰਮੰਤਰਾਲਾ ਬੈਠਕ ਦੀ ਪ੍ਰਧਾਨਗੀ ਕੀਤੀ ਸੀ ਅਤੇ ਸ਼੍ਰੀ ਰਾਮ ਮੋਹਨ ਮਿਸ਼ਰਾ, ਸਕੱਤਰ, ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਗੱਲਬਾਤ ਕਰ ਕੇ ਪੋਸ਼ਣ ਮਾਹਦੌਰਾਨ ਕੇਂਦਰਮੁਖੀ ਗਤੀਵਿਧੀਆਂ ਸੁਰੱਖਿਅਤ ਬਣਾਉਣ ਲਈ ਕਿਹਾ ਸੀ। ਪੋਸ਼ਣ ਮਾਹਦੌਰਾਨ ਬਹੁਤ ਜ਼ਿਆਦਾ ਗੰਭੀਰ ਕਿਸਮ ਦੇ ਕੁਪੋਸ਼ਿਤਬੱਚਿਆਂ ਦੀ ਸ਼ਨਾਖ਼ਤ ਤੇ ਉਨ੍ਹਾਂ ਦਾ ਪ੍ਰਬੰਧ ਅਤੇ ਪੋਸ਼ਣ ਵਾਟਿਕਾਵਾਂ ਲਈ ਰੁੱਖਨਿਊਟ੍ਰੀ ਬਾਗ਼ ਲਾਉਣ ਜਿਹੀਆਂ ਗਤੀਵਿਧੀਆਂ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਬੱਚੇ ਨੂੰ ਛਾਤੀ ਦਾ ਦੁੱਧ ਛੇਤੀ ਚੁੰਘਾਉਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਜੀਵਨ ਦੇ ਪਹਿਲੇ 1,000 ਦਿਨਾਂ ਦੌਰਾਨ ਚੰਗਾ ਸੰਤੁਲਿਤ ਭੋਜਨ ਮਿਲਣ ਨਾਲ ਮੁਟਿਆਰਾਂ ਤੇ ਬੱਚਿਆਂ ਆਦਿ ਵਿੱਚ ਖ਼ੂਨ ਦੀ ਘਾਟ ਦੀ ਸੰਭਾਵਨਾ ਘਟ ਜਾਂਦੀ ਹੈ।

 

ਸਾਰੇ ਸਬੰਧਿਤ ਮੰਤਰਾਲਿਆਂ ਨੇ ਪੋਸ਼ਣ ਮਾਹਦੇ ਉਦੇਸ਼ ਪ੍ਰਤੀ ਆਪਣੀ ਪ੍ਰਤੀਬੱਧਤਾ ਪ੍ਰਗਟਾਈ ਹੈ ਤੇ ਆਪੋਆਪਣੇ ਕਾਰਜਖੇਤਰਾਂ ਵਿੱਚ ਪੋਸ਼ਣ ਉੱਤੇ ਧਿਆਨ ਕੇਂਦ੍ਰਿਤ ਕਰਨ ਵਾਲੀਆਂ ਗਤੀਵਿਧੀਆਂ ਲਈ ਯੋਜਨਾਵਾਂ ਉਲੀਕੀਆਂ ਹਨ। ਸਕੂਲ ਸਿੱਖਿਆ ਵਿਭਾਗ, ਸਿੱਖਿਆ ਮੰਤਰਾਲਾ ਨੇ ਰਾਜਾਂ ਨੂੰ ਵਿਦਿਆਰਥੀਆਂ ਲਈ ਪੋਸ਼ਣ ਬਾਰੇ ਈਕੁਇਜ਼ ਤੇ ਮੀਮ ਬਣਾਉਣ ਦੇ ਮੁਕਾਬਲੇ ਆਯੋਜਿਤ ਕਰਨ ਲਈ ਕਿਹਾ ਹੈ। ਪੰਚਾਇਤੀ ਰਾਜ ਮੰਤਰਾਲਾ ਇਸ ਮਹੀਨੇ ਹਰੇਕ ਗ੍ਰਾਮ ਪੰਚਾਇਤ ਵਿੱਚ ਵਿਸ਼ੇਸ਼ ਕਮੇਟੀ ਬੈਠਕਾਂ ਕਰਨ ਦੀ ਯੋਜਨਾ ਉਲੀਕ ਰਿਹਾ ਹੈ। ਗ੍ਰਾਮੀਣ ਵਿਕਾਸ ਮੰਤਰਾਲੇ ਨੇ ਰਾਜਾਂ ਨੂੰ ਮਹਾਤਮਾ ਗਾਂਧੀ ਨ+ਗਾ ਦੀ ਮਦਦ ਨਾਲ ਨਿਊਟ੍ਰੀਬਾਗ਼ਾਂਨੂੰ ਉਤਸ਼ਾਹਿਤ ਕਰਨ ਦੀ ਸਲਾਹ ਦਿੱਤੀ ਹੈ। ਆਯੁਸ਼ ਮੰਤਰਾਲੇ ਨੇ ਯੋਗਾ ਤੇ ਸਮੂਹਕ ਪੋਸ਼ਣ ਨੂੰ ਅਪਣਾ ਕੇ ਇੱਕ ਤੰਦਰੁਸਤ ਜੀਵਨਸ਼ੈਲੀ ਦਾ ਨਿਰਮਾਣ ਕਰਨ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਵੀ ਸਾਰੀਆਂ ਗਤੀਵਿਧੀਆਂ ਵਿੱਚ ਹਰ ਸੰਭਵ ਬਿਹਤਰੀਨ ਤਰੀਕੇ ਨਾਲ ਸਹਿਯੋਗ ਦੇਣ ਲਈ ਵੀ ਕਿਹਾ ਹੈ।

ਦੇਸ਼ ਵਿੱਚ ਕੋਵਿਡ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਸਾਰੀਆਂ ਸਬੰਧਿਤ ਧਿਰਾਂ ਨੂੰ ਪੋਸ਼ਣ ਮਾਹਦੇ ਜਸ਼ਨ ਮਨਾਉਣ ਹਿਤ ਡਿਜੀਟਲ ਪਲੈਟਫ਼ਾਰਮਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ। ਸਾਡੇ ਜੀਵਨਾਂ ਵਿੱਚ ਸੰਤੁਲਿਤ ਭੋਜਨ ਦੇ ਮਹੱਤਵ ਬਾਰੇ ਗਿਆਨ ਤੇ ਜਾਣਕਾਰੀ ਦਾ ਪਾਸਾਰ ਕਰਨ ਲਈ ਸੋਸ਼ਲ ਮੀਡੀਆ, ਔਨਲਾਈਨ ਗਤੀਵਿਧੀਆਂ, ਪੌਡਕਾਸਟਸ ਤੇ ਈਸੰਵਾਦ ਆਦਿ ਦੀ ਵਰਤੋਂ ਕੀਤੀ ਜਾਵੇਗੀ। ਮੰਤਰਾਲਾ ਇੱਕ ਵੈਬੀਨਾਰ ਲੜੀ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ, ਜਿਸ ਵਿੱਚ ਵਿਸ਼ਾਗਤ ਮਾਹਿਰਾਂ ਤੇ ਸਿਹਤ ਖੇਤਰ ਦੇ ਪੇਸ਼ੇਵਰ ਮਹਿਲਾਂ ਤੇ ਬੱਚਿਆਂ ਲਈ ਸਿਹਤ ਤੇ ਪੋਸ਼ਣ ਦੇ ਮਹੱਤਵਪੂਰਨ ਪੱਖਾਂ ਉੱਤੇ ਚਾਨਣਾ ਪਾਉਣਗੇ।

 

******

 

ਏਪੀਐੱਸ/ਐੱਸਜੀ



(Release ID: 1651877) Visitor Counter : 444