PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 04 SEP 2020 6:08PM by PIB Chandigarh

 

Coat of arms of India PNG images free download https://static.pib.gov.in/WriteReadData/userfiles/image/image002H4UQ.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

https://static.pib.gov.in/WriteReadData/userfiles/image/04MUAO.jpg

  • ਭਾਰਤ ਦੀ ਕੁੱਲ ਰਿਕਵਰੀ 30 ਲੱਖ ਤੋਂ ਅਧਿਕ ਹੋਈ
  • 0.5% ਤੋਂ ਘੱਟ ਰੋਗੀ ਵੈਂਟੀਲੇਟਰ ਸਪੋਰਟ ਤੇ ਹਨ। 2%  ਕੇਸ ਆਈਸੀਯੂ ਵਿੱਚ ਹਨ3.5%  ਤੋਂ ਘੱਟ ਰੋਗੀ ਆਕਸੀਜਨ ਯੁਕਤ  ਬੈੱਡ ਤੇ ਹਨ।
  • ਕੋਵਿਡ-19 ਰੋਗੀਆਂ  ਦੀ ਰਿਕਵਰੀ ਦਰ 77.15%  ਹੈ।
  • ਦੇਸ਼ ਵਿੱਚ ਐਕਟਿਵ ਕੇਸਾਂ ਦੀ ਅਸਲੀ ਸੰਖਿਆ  (8,31,124)  ਘੱਟ ਹੋਈ ਹਨ ਅਤੇ ਵਰਤਮਾਨ ਵਿੱਚ ਐਕਟਿਵ ਕੇਸ  ਕੁੱਲ ਪਾਜ਼ਿਟਿਵ ਕੇਸਾਂ  ਦੇ ਕੇਵਲ 21.11%  ਹਨ।
  • ਲਗਾਤਾਰ 2 ਦਿਨ 11.70 ਲੱਖ ਤੋਂ ਵੱਧ ਸੈਂਪਲਾਂ ਦਾ ਟੈਸਟ ਕੀਤਾ ਗਿਆ।
  • ਰੋਜ਼ਾਨਾ ਪਾਜ਼ਿਟਿਵ ਦਰ 7.5% ਤੋਂ ਘੱਟ ਹੈ ਅਤੇ ਸੰਚਤ ਪਾਜ਼ਿਟਿਵਿਟੀ ਦਰ 8.5% ਤੋਂ ਘੱਟ ਹੈ

 

https://static.pib.gov.in/WriteReadData/userfiles/image/image00241LO.jpg

IMG-20200904-WA0122.jpg

 

ਅਧਿਕ ਸੰਖਿਆ ਵਿੱਚ ਰੋਗੀਆਂ ਦਾ ਇਲਾਜ ਹੋਣ ਨਾਲ ਭਾਰਤ ਦੀ ਕੁੱਲ ਰਿਕਵਰੀ 30 ਲੱਖ ਤੋਂ ਅਧਿਕ ਹੋਈ

ਨਾ ਕੇਵਲ ਭਾਰਤ ਦੀ ਕੇਸ ਮੌਤ ਦਰ ਗਲੋਬਲ ਔਸਤ ਤੋਂ ਘੱਟ ਹਨਬਲਕਿ ਇਸ ਵਿੱਚ ਲਗਾਤਾਰ ਕਮੀ ਆ ਰਹੀ ਹੈ।  ਵਰਤਮਾਨ ਵਿੱਚ ਇਹ 1.74% ਹੈ।  ਲੇਕਿਨ ਐਕਟਿਵ ਕੇਸਾਂ ਦੇ ਅਨੁਪਾਤ ਦਾ 0.5% ਤੋਂ ਘੱਟ ਹਿੱਸਾ ਵੈਂਟੀਲੇਟਰ ਸਪੋਰਟ ‘ਤੇ ਹਨ। ਅੰਕੜੇ ਦਰਸਾਉਂਦੇ ਹਨ ਕਿ 2%  ਕੇਸ ਆਈਸੀਯੂ ਵਿੱਚ ਹਨ,  3.5%  ਤੋਂ ਘੱਟ ਐਕਟਿਵ ਕੇਸ ਹੈਜੋ ਆਕਸੀਜਨ ਯੁਕ‍ਤ ਬੈੱਡ ‘ਤੇ ਹੈ ਇਨ੍ਹਾਂ ਉਪਾਵਾਂ ਸਦਕਾਭਾਰਤ ਦੀ ਕੁੱਲ ਕੋਵਿਡ-19 ਰਿਕਵਰੀ ਅੱਜ 30 ਲੱਖ  ( 30,37,151 )  ਤੋਂ ਅਧਿਕ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 66,659 ਮਰੀਜ਼ਾਂ ਦੇ ਠੀਕ ਹੋਣ ਨਾਲ ਭਾਰਤ ਨੇ ਲਗਾਤਾਰ 8ਵੇਂ ਦਿਨ 60,000 ਤੋਂ ਅਧਿਕ ਮਰੀਜ਼ਾਂ ਦੇ ਠੀਕ ਹੋਣ ਦੀ ਗਤੀ ਜਾਰੀ ਰੱਖੀ ਹੈ।  ਕੋਵਿਡ-19 ਰੋਗੀਆਂ  ਦੀ ਰਿਕਵਰੀ ਦਰ 77.15%  ਹੈ ਅਧਿਕ ਸੰਖਿਆ ਵਿੱਚ ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਏ ਮਰੀਜ਼ਾਂ ਅਤੇ ਐਕਟਿਵ  ਕੇਸਾਂ  ਦੇ ਅੰਤਰ ਵਿੱਚ ਕਾਫ਼ੀ ਵਾਧਾ ਹੋਇਆ ਹੈ।  ਇਹ ਅੰਤਰ ਹੁਣ ਤੱਕ 22 ਲੱਖ ਨੂੰ ਪਾਰ ਕਰ ਗਿਆ।  ਇਸ ਤੋਂ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਦੇਸ਼ ਵਿੱਚ ਐਕਟਿਵ ਕੇਸਾਂ ਦੀ ਅਸਲੀ ਸੰਖਿਆ  (8,31,124 ਜੋ ਐਕਟਿਵ ਮੈਡੀਕਲ ਦੇਖਭਾਲ਼ ਦੇ ਅਧੀਨ ਹਨ)  ਘੱਟ ਹੋਈ ਹਨ ਅਤੇ ਵਰਤਮਾਨ ਵਿੱਚ ਐਕਟਿਵ ਕੇਸ  ਕੁੱਲ ਪਾਜ਼ਿਟਿਵ ਕੇਸਾਂ  ਦੇ ਕੇਵਲ 21.11%  ਹਨ

https://pib.gov.in/PressReleseDetail.aspx?PRID=1651215

 

ਕੋਵਿਡ -19 ਟੈਸਟਾਂ ਵਿਚ ਭਾਰਤ ਨਵੀਆਂ ਸਿਖਰਾਂ ਵੱਲ ਅੱਗੇ ਵਧ ਰਿਹਾ ਹੈ; ਲਗਾਤਾਰ 2 ਦਿਨ 11.70 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ; ਬਹੁਤ ਹੀ ਉੱਚ ਟੈਸਟਿੰਗ ਪੱਧਰ ਦੇ ਬਾਵਜੂਦ, ਰੋਜ਼ਾਨਾ ਪਾਜ਼ਿਟਿਵ ਦਰ 7.5% ਤੋਂ ਘੱਟ ਹੈ ਅਤੇ ਸੰਚਤ ਪਾਜ਼ਿਟਿਵਿਟੀ ਦਰ 8.5% ਤੋਂ ਘੱਟ ਹੈ

ਰੋਜ਼ਾਨਾ ਟੈਸਟਿੰਗ ਸਮਰੱਥਾ ਨੂੰ 10 ਲੱਖ ਤੋਂ ਵੱਧ ਰੋਜ਼ਾਨਾ ਟੈਸਟ ਕਰਨ ਦੇ ਟੀਚੇ ਨੂੰ ਸਫਲਤਾਪੂਰਵਕ ਪ੍ਰਾਪਤ ਕਰਨ ਤੋਂ ਬਾਅਦ, ਭਾਰਤ ਨੇ ਪਿਛਲੇ ਦੋ ਦਿਨਾਂ ਤੋਂ ਕੋਵਿਡ -19 ਵਿੱਚ ਨਵੀਂ ਸਿਖਰਾਂ ਨੂੰ ਹਾਸਲ ਕੀਤਾ ਹੈ ਇਨ੍ਹਾਂ ਦੋ ਦਿਨਾਂ ਵਿੱਚ ਦੇਸ਼ ਭਰ ਵਿੱਚ 11.70 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਪਿਛਲੇ 24 ਘੰਟਿਆਂ ਵਿੱਚ 11,69,765 ਨਮੂਨਿਆਂ ਦੀ ਜਾਂਚ ਕੀਤੀ ਗਈ ਕਿਸੇ ਵੀ ਹੋਰ ਦੇਸ਼ ਨੇ ਇਹ ਉੱਚ ਪੱਧਰੀ ਟੈਸਟਿੰਗ ਦੇ ਪੱਧਰ ਨੂੰ ਪ੍ਰਾਪਤ ਨਹੀਂ ਕੀਤਾ ਹੈ ਰੋਜ਼ਾਨਾ ਪਰੀਖਣ ਵਿੱਚ ਇਸ ਤੇਜ਼ੀ ਨਾਲ ਵਾਧੇ ਦੇ ਨਾਲ, ਸੰਚਤ ਟੈਸਟ 4.7 ਕਰੋੜ ਦੇ ਨੇੜੇ ਪਹੁੰਚ ਗਏ ਹਨ ਅਜੇ ਤਕ ਸੰਚਤ ਟੈਸਟ 4,66,79,145 ਤੇ ਪਹੁੰਚ ਗਏ ਹਨ ਇੱਥੋਂ ਤੱਕ ਕਿ ਰੋਜਾਨਾ ਵੱਧ ਟੈਸਟ ਕਰਨ ਦੇ ਨਾਲ, ਰੋਜ਼ਾਨਾ ਪਾਜ਼ਿਟਿਵ ਦਰ ਅਜੇ ਵੀ 7.5% ਤੋਂ ਘੱਟ ਹੈ, ਜਦੋਂ ਕਿ ਸੰਚਤ ਪਾਜ਼ਿਟਿਵਿਟੀ ਦਰ 8.5% ਤੋਂ ਘੱਟ ਹੈ I ਮੌਤ ਦਰ ਨੂੰ 1% ਤੋਂ ਘੱਟ ਕਰਨ ਦੇ ਉਦੇਸ਼ ਨਾਲ, ਸਥਿਰ ਅਤੇ ਨਿਰੰਤਰ ਗਿਰਾਵਟ ਦੇ ਕ੍ਰਮ ਤੋਂ ਬਾਅਦ, ਭਾਰਤ ਦੀ ਕੇਸ ਘਾਤਕਤਾ ਦਰ (CFR) 1.74% ਨੂੰ ਛੂਹ ਗਈ ਹੈ I ਭਾਰਤ ਦੇ ਟੈਸਟਿੰਗ ਦੇ ਪੱਧਰਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ ਅੱਜ ਤਕ, ਸਰਕਾਰੀ ਖੇਤਰ ਵਿਚ 1025 ਲੈਬਾਂ ਅਤੇ 606 ਨਿਜੀ ਲੈਬਾਂ ਨਾਲ, ਦੇਸ਼ ਵਿਆਪੀ ਨੈਟਵਰਕ ਨੂੰ 1631 ਕੁੱਲ ਲੈਬ ਸਹੂਲਤਾਂ ਨਾਲ ਮਜ਼ਬੂਤ ਕੀਤਾ ਗਿਆ ਹੈ

https://pib.gov.in/PressReleseDetail.aspx?PRID=1651215

 

ਪ੍ਰਧਾਨ ਮੰਤਰੀ ਨੇ ਆਈਪੀਐੱਸ ਪ੍ਰੋਬੇਸ਼ਨਰਾਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲਿਸ ਅਕਾਦਮੀ (ਐੱਸਵੀਪੀ ਐੱਨਪੀਏ) ਵਿਖੇ ਦੀਕਸ਼ਾਂਤ ਪਰੇਡ ਆਯੋਜਨਦੌਰਾਨ ਆਈਪੀਐੱਸ ਪ੍ਰੋਬੇਸ਼ਨਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ। ਇਸ ਮੌਕੇ ʼਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਬਾਕਾਇਦਾ ਉਨ੍ਹਾਂ ਨੌਜਵਾਨ ਆਈਪੀਐੱਸ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਰਹਿੰਦੇ ਹਨ ਜੋ ਅਕਾਦਮੀ ਵਿੱਚੋਂ ਪਾਸ ਹੁੰਦੇ ਹਨ, ਪਰ ਇਸ ਸਾਲ ਕੋਰੋਨਾ ਵਾਇਰਸ ਦੇ ਕਾਰਨ ਉਹ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰ ਸਕੇ। ਉਨ੍ਹਾਂ ਅੱਗੇ ਕਿਹਾ, “ਪਰ ਮੈਨੂੰ ਯਕੀਨ ਹੈ ਕਿ ਮੇਰੇ ਕਾਰਜਕਾਲ ਦੌਰਾਨ, ਮੈਂ  ਕਿਸੇ ਨਾ ਕਿਸੇ ਸਮੇਂ ਤੁਹਾਨੂੰ ਜ਼ਰੂਰ ਮਿਲਾਂਗਾ। ਪ੍ਰਧਾਨ ਮੰਤਰੀ ਨੇ ਆਈਪੀਐੱਸ ਪ੍ਰੋਬੇਸ਼ਨਰਾਂ ਨੂੰ ਸਫ਼ਲਤਾ ਪੂਰਵਕ ਟ੍ਰੇਨਿੰਗ  ਪੂਰੀ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਪ੍ਰੋਬੇਸ਼ਨਰਾਂ ਨੂੰ ਆਪਣੀ ਵਰਦੀ ਤੋਂ ਮਿਲਣ ਵਾਲੀ  ਸ਼ਕਤੀ ਦੀ ਬਜਾਏ ਆਪਣੀ ਵਰਦੀ ʼਤੇ ਮਾਣ ਹੋਵੇ।ਆਪਣੀ ਖਾਕੀ ਵਰਦੀ ਦਾ ਸਤਿਕਾਰ ਕਦੀ ਨਾ ਗਵਾਓ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਦੁਆਰਾ,ਵਿਸ਼ੇਸ਼ ਕਰਕੇ ਕੋਵਿਡ-19 ਦੌਰਾਨ ਕੀਤੇ ਗਏ ਚੰਗੇ ਕੰਮ ਦੇ ਕਾਰਨਖਾਕੀ ਵਰਦੀ ਦਾ ਮਨੁੱਖੀ ਚਿਹਰਾ ਜਨਤਾ ਦੀ ਯਾਦ ਵਿੱਚ ਉੱਕਰਗਿਆ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਕੋਵਿਡ-19 ਮਹਾਮਾਰੀ ਦੇ ਦੌਰਾਨ ਪੁਲਿਸ ਦਾ 'ਮਾਨਵੀ' ਪੱਖ ਸਾਹਮਣੇ ਆਇਆ।

https://pib.gov.in/PressReleseDetail.aspx?PRID=1651252

 

ਪ੍ਰਧਾਨ ਮੰਤਰੀ ਨੇ ਯੂਐੱਸ-ਆਈਐੱਸਪੀਐੱਫ (US-ISPF) ਦੇ ਅਮਰੀਕਾਭਾਰਤ 2020 ਸਿਖ਼ਰ ਸੰਮੇਲਨ ਚ ਵਿਸ਼ੇਸ਼ ਕੁੰਜੀਵਤ ਸੰਬੋਧਨ ਦਿੱਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਅਮਰੀਕਾਭਾਰਤ 2020 ਸਿਖ਼ਰ ਸੰਮੇਲਨ ਚ ਵਿਸ਼ੇਸ਼ ਸੰਬੋਧਨ ਕੀਤਾ। ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਿਸ਼ਵ ਮਹਾਮਾਰੀ ਦਾ ਹਰੇਕ ਉੱਤੇ ਅਸਰ ਪਿਆ ਹੈ ਤੇ ਇਹ ਸਾਡੀ ਦ੍ਰਿੜ੍ਹਤਾ, ਸਾਡੀ ਜਨਤਕ ਸਿਹਤ ਵਿਵਸਥਾ, ਸਾਡੀ ਅਰਥਵਿਵਸਥਾ ਦੀ ਪ੍ਰੀਖਿਆ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਇੱਕ ਨਵੀਂ ਸੋਚ ਦੀ ਮੰਗ ਕਰਦੇ ਹਨ। ਅਜਿਹੀ ਸੋਚ ਜਿੱਥੇ ਵਿਕਾਸ ਦੀ ਰਣਨੀਤੀ ਮਨੁੱਖ ਉੱਤੇ ਕੇਂਦ੍ਰਿਤ ਹੋਵੇ। ਜਿੱਥੇ ਹਰੇਕ ਵਿਚਾਲੇ ਸਹਿਯੋਗ ਦੀ ਭਾਵਨਾ ਹੋਵੇ। ਅਗਲੇਰੀ ਰਣਨੀਤੀ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਸਮਰੱਥਾਵਾਂ ਦੇ ਵਿਸਥਾਰ, ਗ਼ਰੀਬਾਂ ਦੀ ਸੁਰੱਖਿਆ ਤੇ ਸਾਡੇ ਨਾਗਰਿਕਾਂ ਦੇ ਭਵਿੱਖ ਨੂੰ ਬਚਾਉਣ ਉੱਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਕੋਵਿਡ ਵਿਰੁੱਧ ਜੰਗ ਲਈ ਸਹੂਲਤਾਂ ਵਧਾਉਣ ਅਤੇ ਨਾਗਰਿਕਾਂ ਵਿਚਾਲੇ ਜਾਗਰੂਕਤਾ ਦੇ ਪਾਸਾਰ ਦੀ ਦਿਸ਼ਾ ਵਿੱਚ ਚੁੱਕੇ ਵਿਭਿੰਨ ਕਦਮਾਂ ਦਾ ਵਰਨਣ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਰੰਤ ਕਦਮ ਚੁੱਕੇ ਜਾਣ ਨਾਲ ਯਕੀਨੀ ਹੋਇਆ ਕਿ 1.3 ਅਰਬ ਦੀ ਆਬਾਦੀ ਤੇ ਸੀਮਤ ਵਸੀਲਿਆਂ ਵਾਲੇ ਦੇਸ਼ ਵਿੱਚ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਮੌਤ ਦਰ ਦੁਨੀਆ ਵਿੱਚ ਸਭ ਤੋਂ ਘੱਟ ਬਣੀ ਹੋਈ ਹੈ। ਉਨ੍ਹਾਂ ਇਸ ਗੱਲ ਤੇ ਖ਼ੁਸ਼ੀ ਜ਼ਾਹਿਰ ਕੀਤੀ ਕਿ ਭਾਰਤ ਦਾ ਕਾਰੋਬਾਰੀ ਭਾਈਚਾਰ, ਖ਼ਾਸ ਤੌਰ ਤੇ ਛੋਟੇ ਉੱਦਮ ਵੱਧ ਸਰਗਰਮ ਰਹੇ ਹਨ। ਉਨ੍ਹਾਂ ਕਿਹਾ ਕਿ ਲਗਭਗ ਸਿਫ਼ਰ ਤੋਂ ਸ਼ੁਰੂਆਤ ਕਰਦਿਆਂ ਉਨ੍ਹਾਂ ਸਾਨੂੰ ਦੁਨੀਆ ਵਿੱਚ ਦੂਜਾ ਸਭ ਤੋਂ ਵੱਡਾ ਪੀਪੀਈ ਕਿਟ ਨਿਰਮਾਤਾ ਬਣਾ ਦਿੱਤਾ ਹੈ। ਵੱਖੋਵੱਖਰੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ 1.3 ਅਰਬ ਭਾਰਤੀਆਂ ਦੀਆਂ ਆਕਾਂਖਿਆਵਾਂ ਤੇ ਇੱਛਾਵਾਂ ਨੂੰ ਪ੍ਰਭਾਵਿਤ ਕਰਨ ਵਿੱਚ ਨਾਕਾਮ ਰਹੀ ਹੈ।

https://pib.gov.in/PressReleseDetail.aspx?PRID=1651145

 

ਯੂਐੱਸਆਈਐੱਸਪੀਐੱਫ ਅਮਰੀਕਾਭਾਰਤ ਸਿਖ਼ਰ ਸੰਮੇਲਨ 2020 ’ਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਕੁੰਜੀਵਤ ਸੰਬੋਧਨ ਦਾ ਮੂਲਪਾਠ

https://pib.gov.in/PressReleseDetail.aspx?PRID=1651144

 

ਸ਼੍ਰੀ ਪੀਯੂਸ਼ ਗੋਇਲ ਦਾ ਕਹਿਣਾ ਹੈ ਕਿ ਦੇਸ਼ ਦੀ ਬਰਾਮਦ ਅਤੇ ਦਰਾਮਦ ਸਕਾਰਾਤਮਕ ਰੁਝਾਨ ਦਿਖਾ ਰਹੇ ਹਨ; ਵਪਾਰ ਘਾਟਾ ਘੱਟ ਰਿਹਾ ਹੈ

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਦੇਸ਼ ਦੇ ਵਿਸ਼ਵ ਵਪਾਰ, ਜ਼ਮੀਨ ਪੱਧਰ ਦੀ ਸਥਿਤੀ ਅਤੇ ਬਰਾਮਦਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਨਾਲ ਜੁੜੇ ਮੁੱਦਿਆਂ ਬਾਰੇ ਵਿਚਾਰ ਵਟਾਂਦਰੇ ਲਈ ਵੱਖ ਵੱਖ ਐਕਸਪੋਰਟ ਪ੍ਰੋਮੋਸ਼ਨ ਕੌਂਸਲਾਂ (ਈਪੀਸੀ'ਜ਼) ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ ਆਪਣੀਆਂ ਉਦਘਾਟਨੀ ਟਿੱਪਣੀਆਂ ਵਿੱਚ ਮੰਤਰੀ ਨੇ ਕਿਹਾ ਕਿ ਦੇਸ਼ ਦੀ ਬਰਾਮਦ ਅਤੇ ਦਰਾਮਦ ਸਕਾਰਾਤਮਕ ਰੁਝਾਨ ਦਿਖਾ ਰਹੀਆਂ ਹਨ ਮਹਾਮਾਰੀ ਕਾਰਨ ਇਸ ਸਾਲ ਅਪ੍ਰੈਲ ਵਿੱਚ ਤਿੱਖੀ ਗਿਰਾਵਟ ਆਉਣ ਤੋਂ ਬਾਅਦ ਬਰਾਮਦ ਪਿਛਲੇ ਸਾਲ ਦੇ ਪੱਧਰ ਦੇ ਨੇੜੇ ਆ ਰਹੀ ਹੈ ਦਰਾਮਦ ਦੇ ਸਬੰਧ ਵਿੱਚ, ਸਕਾਰਾਤਮਕ ਗੱਲ ਇਹ ਹੈ ਕਿ ਕੈਪੀਟਲ ਗੁਡਜ਼ ਦੀ ਦਰਾਮਦ ਵਿੱਚ ਗਿਰਾਵਟ ਨਹੀਂ ਆਈ ਹੈ, ਅਤੇ ਦਰਾਮਦ ਵਿੱਚ ਕਮੀ ਮੁੱਖ ਤੌਰ ਤੇ ਕਰੂਡ, ਸੋਨੇ ਅਤੇ ਖਾਦਾਂ ਵਿੱਚ ਵੇਖੀ ਗਈ ਹੈ ਉਨਾਂ ਅੱਗੇ ਕਿਹਾ ਕਿ ਵਪਾਰ ਘਾਟਾ ਤੇਜੀ ਨਾਲ ਘੱਟ ਰਿਹਾ ਹੈ ਅਤੇ ਵਿਸ਼ਵ ਵਪਾਰ ਵਿੱਚ ਸਾਡੀ ਹਿੱਸੇਦਾਰੀ ਵਿੱਚ ਸੁਧਾਰ ਹੋ ਰਿਹਾ ਹੈ, ਸਾਡੀ ਲਚਕਦਾਰ ਸਪਲਾਈ ਚੇਨ, ਅਤੇ ਸਾਡੇ ਬਰਾਮਦਕਾਰਾਂ ਦੀ ਲਗਨ ਅਤੇ ਮਿਹਨਤ ਲਈ ਧੰਨਵਾਦ

https://pib.gov.in/PressReleseDetail.aspx?PRID=1651202

 

ਮਿਤੀ 04.09.2020 ਤੱਕ 1095.38 ਲੱਖ ਹੈਕਟੇਅਰ ਰਕਬਾ ਖਰੀਫ਼ ਦੀਆਂ ਫਸਲਾਂ ਹੇਠ ਲਿਆਂਦਾ ਗਿਆ ਹੈ

ਖਰੀਫ਼ 2020 ਦੇ ਮੌਜੂਦਾ ਸੀਜ਼ਨ ਵਿੱਚ, 1095.38 ਲੱਖ ਹੈਕਟੇਅਰ ਦੇ ਰਿਕਾਰਡ ਖੇਤਰ ਨੂੰ ਕਵਰ ਕੀਤਾ ਗਿਆ ਹੈ ਚੌਲਾਂ ਦੀ ਬਿਜਾਈ ਅਜੇ ਵੀ ਜਾਰੀ ਹੈ, ਜਦ ਕਿ ਦਾਲਾਂ, ਮੋਟੇ ਅਨਾਜ, ਬਾਜਰੇ ਅਤੇ ਤੇਲ ਬੀਜਾਂ ਦੀ ਬਿਜਾਈ ਲਗਭਗ ਖਤਮ ਹੋ ਚੁੱਕੀ ਹੈ ਅੱਜ ਤੱਕ ਖਰੀਫ਼ ਦੀਆਂ ਫਸਲਾਂ ਅਧੀਨ ਲਿਆਂਦੇ ਗਏ ਰਕਬੇ ਦੀ ਪ੍ਰਗਤੀ ਤੇ ਕੋਵਿਡ -19 ਦਾ ਕੋਈ ਪ੍ਰਭਾਵ ਨਹੀਂ ਹੋਇਆ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਮੇਂ ਸਿਰ ਬੀਜਾਂ, ਕੀਟਨਾਸ਼ਕਾਂ, ਖਾਦਾਂ, ਮਸ਼ੀਨਰੀ ਅਤੇ ਕਰਜ਼ੇ ਵਰਗੇ ਇਨਪੁਟ ਨੇ ਮਹਾਮਾਰੀ ਕਾਰਨ ਤਾਲਾਬੰਦੀ ਦੇ ਹਾਲਾਤਾਂ ਦੌਰਾਨ ਵੀ ਵੱਡੇ ਰਕਬੇ ਲਈ ਬਿਜਾਈ ਨੂੰ ਸੰਭਵ ਬਣਾਇਆ ਹੈ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਅਤੇ ਰਾਜ ਸਰਕਾਰਾਂ ਨੇ ਮਿਸ਼ਨ ਪ੍ਰੋਗਰਾਮਾਂ ਅਤੇ ਪ੍ਰਮੁੱਖ ਯੋਜਨਾਵਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਸਾਰੇ ਯਤਨ ਕੀਤੇ ਹਨ ਸ਼੍ਰੀ ਤੋਮਰ ਨੇ ਕਿਹਾ ਕਿ ਸਮੇਂ ਸਿਰ ਕਾਰਵਾਈ ਕਰਨ ਅਤੇ ਟੈਕਨੋਲੋਜੀਆਂ ਅਪਣਾਉਣ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਦਾ ਸਿਹਰਾ ਕਿਸਾਨਾਂ ਨੂੰ ਜਾਂਦਾ ਹੈ

https://pib.gov.in/PressReleseDetail.aspx?PRID=1651248

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਹਰਿਆਣਾ: ਕੋਵਿਡ-19 ਮਹਾਮਾਰੀ ਸਬੰਧੀ ਅਨਲੌਕ 4 ਦੇ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਮੌਜੂਦ ਹਨ, ਹਰਿਆਣਾ ਸਰਕਾਰ ਨੇ ਰਾਜ ਵਿੱਚ ਫਿਲਮ ਦੀ ਸ਼ੂਟਿੰਗ ਲਈ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (ਐੱਸਓਪੀ) ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸ਼ੂਟਿੰਗ ਦੀ ਮਿਆਦ ਘੱਟੋ-ਘੱਟ ਵਿਅਕਤੀਆਂ ਨਾਲ ਹੋਣੀ ਚਾਹੀਦੀ ਹੈ ਅਤੇ 50 ਤੋਂ ਵੱਧ ਵਿਅਕਤੀ ਮੌਜੂਦ ਨਹੀਂ ਹੋਣੇ ਚਾਹੀਦੇ ਇਸ ਤੋਂ ਇਲਾਵਾ, ਸ਼ੂਟਿੰਗ ਉਦੋਂ ਹੀ ਸ਼ੁਰੂ ਕੀਤੀ ਜਾਵੇਗੀ ਜਦੋਂ ਸੈੱਟ ਤੇ ਸ਼ਾਮਲ ਸਾਰੇ ਵਿਅਕਤੀ ਥਰਮਲ ਸਕੈਨ ਕੀਤੇ ਜਾਣਗੇ ਅਤੇ ਉਨ੍ਹਾਂ ਵਿੱਚ ਕੋਵਿਡ ਦੇ ਕੋਈ ਲੱਛਣ ਨਹੀਂ ਪਾਏ ਜਾਂਦੇ ਹਨ ਸ਼ੂਟਿੰਗ ਲੋਕੇਸ਼ਨਾਂ ਨੂੰ ਧਿਆਨ ਵਿੱਚ ਰੱਖਦਿਆਂ ਚੁਣਿਆ ਜਾਵੇਗਾ ਕਿ ਸ਼ੂਟਿੰਗ ਇਲਾਕਾ ਕੰਟੇਨਮੈਂਟ ਜ਼ੋਨਾਂ ਵਿੱਚ ਜਾਂ ਇਸ ਦੇ ਨੇੜੇ ਤਾਂ ਨਹੀਂ ਆਉਂਦਾ ਹੈ ਸ਼ੂਟਿੰਗ ਦੀ ਮਨਜ਼ੂਰੀ ਸਿਰਫ਼ ਸੁਰੱਖਿਅਤ ਜ਼ੋਨਾਂ ਲਈ ਦਿੱਤੀ ਜਾਵੇਗੀ
  • ਪੰਜਾਬ: ਪੰਜਾਬ ਸਰਕਾਰ ਨੇ ਸਰਕਾਰੀ ਹਸਪਤਾਲਾਂ ਅਤੇ ਮੋਬਾਈਲ ਵੈਨਾਂ ਵਿੱਚ ਮੁਫ਼ਤ ਵਾਕ-ਇਨ ਟੈਸਟ ਦੀ ਇਜਾਜ਼ਤ ਦੇਣ ਦਾ ਫੈਸਲਾ ਲਿਆ ਹੈ, ਅਤੇ ਨਿਜੀ ਡਾਕਟਰਾਂ ਅਤੇ ਹਸਪਤਾਲਾਂ ਦੁਆਰਾ ਇਸੇ ਟੈਸਟ ਲਈ 250 ਰੁਪਏ ਤੋਂ ਵੱਧ ਨਾ ਲੈਣ ਲਈ ਕਿਹਾ ਹੈ ਇਹ ਇਸ ਲਈ ਕੀਤਾ ਗਿਆ ਹੈ ਤਾਂ ਜੋ ਰਾਜ ਵਿੱਚ ਕੋਵਿਡ ਦੇ ਫੈਲਾਅ ਨੂੰ ਦੇਖਣ ਲਈ ਇਸਦੀ ਜਾਂਚ ਵਿੱਚ ਵਾਧਾ ਹੋ ਸਕੇ ਉਹ ਲੋਕ ਜੋ ਆਪਣਾ ਨਤੀਜਾ ਤੁਰੰਤ ਚਾਹੁੰਦੇ ਹਨ ਰੈਪਿਡ ਐਂਟੀਜਨ ਟੈਸਟਿੰਗ ਕਰਵਾ ਸਕਦੇ ਹਨ ਜਦੋਂ ਕਿ ਆਰਟੀ-ਪੀਸੀਆਰ ਟੈਸਟਿੰਗ ਵੀ ਇਸੇ ਤਰ੍ਹਾਂ ਉਪਲਬਧ ਹੋਵੇਗੀ
  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ 214 ਹੋਰ ਲੋਕਾਂ ਵਿੱਚ ਕੋਵਿਡ-19 ਪਾਜ਼ਿਟਿਵ ਪਾਇਆ ਗਿਆ ਹੈ ਅਤੇ ਇੱਕ ਮੌਤ ਦੇ ਹੋਣ ਨਾਲ ਰਾਜ ਵਿੱਚ ਹੁਣ ਤੱਕ  ਕੁੱਲ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ।
  • ਅਸਾਮ: ਅੱਲ ਅਸਾਮ ਵਿੱਚ 3054 ਹੋਰ ਵਿਅਕਤੀਆਂ ਵਿੱਚ ਕੋਵਿਡ-19 ਦੀ ਪੁਸ਼ਟੀ ਪਾਈ ਗਈ ਅਤੇ 1971 ਲੋਕਾਂ ਦੀ ਰਿਕਵਰੀ ਹੋਈ ਹੈ, ਕੁੱਲ ਮਾਮਲੇ 118333, ਐਕਟਿਵ ਮਾਮਲੇ 27303 ਅਤੇ ਕੁੱਲ ਮੌਤਾਂ 330 ਹੋ ਚੁੱਕੀਆਂ ਹਨ।
  • ਮਣੀਪੁਰ: ਮਣੀਪੁਰ ਵਿੱਚ 102 ਹੋਰ ਲੋਕਾਂ ਵਿੱਚ ਕੋਵਿਡ-19 ਪਾਇਆ ਗਿਆ ਅਤੇ 3 ਹੋਰ ਮੌਤਾਂ ਹੋਈਆਂ, 72 ਫ਼ੀਸਦੀ ਰਿਕਵਰੀ ਦਰ ਨਾਲ 167 ਰਿਕਵਰੀਆਂ ਹੋਈਆਂ ਰਾਜ ਵਿੱਚ 1803 ਐਕਟਿਵ ਕੇਸ ਹਨ
  • ਮਿਜ਼ੋਰਮ: ਕੱਲ੍ਹ ਮਿਜ਼ੋਰਮ ਵਿੱਚ ਕੋਵਿਡ-19 ਦੇ ਛੇ ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਕੁੱਲ ਮਾਮਲੇ 1046 ਹਨ ਮਿਜ਼ੋਰਮ ਸਰਕਾਰ ਦੁਆਰਾ ਅਸਾਮ ਅਤੇ ਤ੍ਰਿਪੁਰਾ ਸਰਹੱਦ ਤੇ ਲਾਜ਼ਮੀ ਰੈਪਿਡ ਐਂਟੀਜਨ ਟੈਸਟ ਨੂੰ ਬੰਦ ਕੀਤਾ ਗਿਆ ਹੈ। ਮਿਜ਼ੋਰਮ ਵਿੱਚ ਦਾਖਲ ਹੋਣ ਵਾਲਿਆਂ ਦੀ ਜਾਂਚ ਕਰਨ ਲਈ ਸਿਰਫ਼ ਥਰਮਲ ਸਕ੍ਰੀਨਿੰਗ ਅਤੇ ਹੋਰ ਮੁੱਢਲੀਆਂ ਪ੍ਰਕਿਰਿਆਵਾਂ ਕੀਤੀਆਂ ਜਾਣਗੀਆਂ
  • ਨਾਗਾਲੈਂਡ: ਨਾਗਾਲੈਂਡ ਵਿੱਚ ਹੁਣ ਤੱਕ ਕੁੱਲ 39,769 ਨਮੂਨੇ ਆਰਟੀ-ਪੀਸੀਆਰ ਦੁਆਰਾ ਟੈਸਟ ਕਰਨ ਲਈ ਭੇਜੇ ਗਏ ਹਨ ਅਤੇ ਹੋਰ 23,638 ਟਰੂਨੈਟ ਮਸ਼ੀਨਾਂ ਰਾਹੀਂ ਟੈਸਟ ਕਰਨ ਲਈ ਭੇਜੇ ਗਏ ਹਨ
  • ਕੇਰਲ: ਸਰਕਾਰੀ ਨੌਕਰੀ ਵਿੱਚ ਜੂਨੀਅਰ ਡਾਕਟਰਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਸੈਲਰੀ ਚੈਲੰਜ ਤੋਂ ਛੋਟ ਨਾ ਦਿੱਤੀ ਗਈ ਤਾਂ ਉਹ 10 ਸਤੰਬਰ ਨੂੰ ਸੇਵਾ ਤੋਂ ਅਸਤੀਫਾ ਦੇ ਦੇਣਗੇ। ਕੋਵਿਡ ਫਸਟ ਲਾਈਨ ਇਲਾਜ਼ ਕੇਂਦਰਾਂ ਅਤੇ ਹੋਰ ਸਿਹਤ ਕੇਂਦਰਾਂ ਵਿੱਚ ਨਿਯੁਕਤ ਕੀਤੇ ਗਏ ਕੁੱਲ 868 ਡਾਕਟਰਾਂ ਨੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੂੰ ਸੈਲਰੀ ਚੈਲੰਜ ਤੋਂ ਛੋਟ ਦੇਣ ਲਈ ਬੇਨਤੀ ਕੀਤੀ ਗਈ ਹੈ। ਹਾਲਾਂਕਿ, ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਸਰਕਾਰ ਸੈਲਰੀ ਚੈਲੰਜ ਦੇ ਫੈਸਲੇ ਦੀ ਮੁੜ ਪੜਤਾਲ ਨਹੀਂ ਕਰੇਗੀ। ਰਾਜ ਵਿੱਚ ਕੱਲ ਤਕਰੀਬਨ 1,553 ਕੋਵਿਡ-19 ਮਾਮਲੇ ਸਾਹਮਣੇ ਆਏ ਹਨ। ਇਸ ਵੇਲੇ ਰਾਜ ਵਿੱਚ 21,516 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਇਸ ਵੇਲੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 1.92 ਲੱਖ ਲੋਕ ਕੁਆਰੰਟੀਨ ਦੇ ਅਧੀਨ ਹਨ। ਰਾਜ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 315 ਹੈ।
  • ਤਮਿਲ ਨਾਡੂ: ਇੱਕ ਦਿਨ ਵਿੱਚ 20 ਮੌਤਾਂ ਦੇ ਹੋਣ ਨਾਲ ਪੁਦੂਚੇਰੀ ਨੇ ਆਪਣਾ ਇੱਕ ਦਿਨ ਵਿੱਚ ਸਭ ਤੋਂ ਵੱਧ ਕੋਵਿਡ-19 ਮੌਤਾਂ ਦਾ ਅੰਕੜਾ ਦਰਜ ਕੀਤਾ, ਕੁਝ ਦਿਨ ਪਹਿਲਾਂ ਇੱਕ ਦਿਨ ਵਿੱਚ 13 ਮੌਤਾਂ ਹੋਈਆਂ ਸਨ ਜਦੋਂ ਕਿ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ 591 ਹੋਰ ਕੋਵਿਡ ਟੈਸਟ ਪਾਜ਼ਿਟਿਵ ਪਾਏ ਗਏ। ਮਦਰਾਸ ਹਾਈ ਕੋਰਟ ਨੇ ਸਕੂਲ ਸਿੱਖਿਆ ਵਿਭਾਗ ਨੂੰ ਹਿਦਾਇਤ ਦਿੱਤੀ ਹੈ ਕਿ ਉਹ 21 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਦਸਵੀਂ ਜਮਾਤ ਦੀਆਂ ਨਿਜੀ ਪ੍ਰੀਖਿਆਵਾਂ ਲਈ ਪੇਪਰ ਦੇਣ ਵਾਲੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਅਪਾਹਜ ਉਮੀਦਵਾਰਾਂ ਅਤੇ ਉਨ੍ਹਾਂ ਦੇ ਲਿਖਾਰੀਆਂ ਲਈ ਕੋਵਿਡ-19 ਟੈਸਟ ਕਰਵਾਉਣ। ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੋਵੀਸ਼ਿਲ ਟੀਕਾ ਆਪਣੇ ਦੂਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਲਈ ਚੇਨਈ ਪਹੁੰਚ ਗਿਆ ਹੈ ਇਹ ਟੀਕਾ ਰਾਜੀਵ ਗਾਂਧੀ ਸਰਕਾਰੀ ਜਨਰਲ ਹਸਪਤਾਲ ਅਤੇ ਸ੍ਰੀ ਰਾਮਚੰਦਰ ਇੰਸਟੀਟਿਊਟ ਆਫ਼ ਹਾਇਅਰ ਐਜੂਕੇਸ਼ਨ ਐਂਡ ਰਿਸਰਚ, ਪੌਰੂਰ ਵਿਖੇ 18 ਸਾਲ ਤੋਂ ਵੱਧ ਉਮਰ ਦੇ 300 ਸਿਹਤ ਵਾਲੰਟੀਅਰਾਂ 'ਤੇ ਟੈਸਟ ਕੀਤਾ ਜਾਵੇਗਾ।
  • ਕਰਨਾਟਕ: ਕਰਨਾਟਕ ਵਿੱਚ ਕੋਵਿਡ-19 ਮੌਤਾਂ ਜੋ ਕਿ ਜੁਲਾਈ ਤੋਂ ਬਾਅਦ ਲਗਾਤਾਰ ਵਧ ਰਹੀਆਂ ਹਨ, ਵੀਰਵਾਰ ਨੂੰ 104 ਹੋਰ ਮੌਤਾਂ ਦੇ ਹੋਣ ਨਾਲ ਇਹ 6054 ਦੇ ਅੰਕੜੇ ਨੂੰ ਛੂਹ ਗਈਆਂ ਹਨ। 7 ਸਤੰਬਰ ਨੂੰ ਦੁਬਾਰਾ ਸ਼ੁਰੂ ਹੋਣ ਵਾਲੀਆਂ ਸੇਵਾਵਾਂ ਦੇ ਨਾਲ, ਬੰਗਲੌਰ ਮੈਟਰੋ ਰੇਲ ਕਾਰਪੋਰੇਸ਼ਨ ਯਾਤਰੀਆਂ ਨੂੰ ਉਨ੍ਹਾਂ ਦੇ ਸਮਾਰਟ ਕਾਰਡਾਂ ਨੂੰ ਟੋਪ ਅਪ ਕਰਨ ਲਈ ਇੱਕ ਐਪ ਪੇਸ਼ ਕਰੇਗੀ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਪੁੱਛਿਆ ਹੈ ਕਿ ਜੇਲ੍ਹ ਵਿੱਚ ਕਿੰਨੇ ਕੈਦੀਆਂ ਵਿੱਚ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ ਅਤੇ ਰਾਜ ਨੂੰ ਹਲਫ਼ਨਾਮਾ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਰਾਜ ਸਰਕਾਰ ਨੇ ਆਪਣੇ ਦੁਆਰਾ ਭੇਜੇ ਨਮੂਨਿਆਂ ਦੀ ਜਾਂਚ ਵਿੱਚ ਦੇਰੀ ਲਈ ਪ੍ਰਾਈਵੇਟ ਲੈਬਾਂ ਨੂੰ ਜ਼ੁਰਮਾਨਾ ਲਗਾਉਣ ਦਾ ਫੈਸਲਾ ਕੀਤਾ ਹੈ।
  • ਆਂਧਰ ਪ੍ਰਦੇਸ਼: ਮੁੱਖ ਮੰਤਰੀ ਨੇ ਉਨ੍ਹਾਂ ਹਸਪਤਾਲਾਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਜੋ ਅਰੋਗਿਆਸਰੀ ਯੋਜਨਾ ਨੂੰ ਲਾਗੂ ਨਹੀਂ ਕਰ ਰਹੇ ਹਨ। ਅਧਿਕਾਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਸੇਵਾਵਾਂ ਨੂੰ ਪਹੁੰਚਯੋਗ ਬਣਾਉਣ ਲਈ ਹਰ ਅਰੋਗਿਆਸਰੀ ਪ੍ਰਮਾਣਿਤ ਹਸਪਤਾਲਾਂ ਵਿੱਚ ਕੋਵਿਡ ਹੈਲਪ ਡੈਸਕ ਸਥਾਪਿਤ ਕਰਨ। ਵਿਸ਼ਾਖਾਪਟਨਮ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ 39,000 ਦੇ ਅੰਕ ਨੂੰ ਪਾਰ ਕਰ ਗਈ ਹੈ ਗੁੰਟੂਰ ਕੁਲੈਕਟਰ ਨੇ ਨੋਡਲ ਅਧਿਕਾਰੀਆਂ ਨੂੰ ਕੋਵਿਡ-19 ਪਾਜ਼ਿਟਿਵ ਕੇਸਾਂ ਦੀ ਮੈਪਿੰਗ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ 40,044 ਮਰੀਜ਼ਾਂ ਦੀ ਮੈਪਿੰਗ ਕਰਨੀ ਹਾਲੇ ਬਾਕੀ ਹੈ। ਇੱਥੇ 9,583 ਮਰੀਜ਼ ਹਨ ਜਿਨ੍ਹਾਂ ਦੀ ਹਾਲੇ ਟ੍ਰੈਕਿੰਗ ਨਹੀਂ ਹੋ ਰਹੀ ਹੈ
  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 2478 ਨਵੇਂ ਕੇਸ ਆਏ, 2011 ਦੀ ਰਿਕਵਰੀ ਹੋਈ ਅਤੇ 10 ਮੌਤਾਂ ਹੋਈਆਂ ਹਨ; 2478 ਮਾਮਲਿਆਂ ਵਿੱਚੋਂ 267 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,35,884; ਐਕਟਿਵ ਕੇਸ: 32,994; ਮੌਤਾਂ: 866; ਡਿਸਚਾਰਜ: 1,02,024 ਤੇਲੰਗਾਨਾ ਵਿੱਚ ਸਭ ਤੋਂ ਵੱਧ 18 ਫ਼ੀਸਦੀ ਕੋਵਿਡ-19 ਪਾਜ਼ਿਟਿਵ ਦਰ ਸਿਹਤ ਦੇਖਭਾਲ ਕਰਨ ਵਾਲਿਆਂ ਵਿੱਚ ਹੈ ਜਿਵੇਂ ਕਿ 20 ਤੋਂ 50 ਸਾਲ ਦੀ ਉਮਰ ਸਮੂਹ ਵਿੱਚ ਕੋਵਿਡ-19 ਬਹੁਤ ਜ਼ਿਆਦਾ ਪਾਇਆ ਜਾਂਦਾ ਹੈ, ਤਾਂ ਸਰਕਾਰ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਉਦੋਂ ਤਕ ਬਾਹਰ ਨਾ ਨਿਕਲਣ, ਜਦੋਂ ਤੱਕ ਬਿਲਕੁਲ ਜ਼ਰੂਰੀ ਨਾ ਹੋਵੇ ਸਾਰੇ ਵਿਧਾਇਕਾਂ ਅਤੇ ਤੇਲੰਗਾਨਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਭਾਗ ਲੈਣ ਵਾਲੇ ਪੱਤਰਕਾਰਾਂ ਲਈ ਕੋਵਿਡ-19 ਟੈਸਟ ਲਾਜ਼ਮੀ ਹੈ।
  • ਮਹਾਰਾਸ਼ਟਰ: ਕਾਂਗਰਸ ਨੇਤਾ ਅਤੇ ਰਾਜ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਰਾਜ ਮੰਤਰੀ ਸੁਨੀਲ ਕੇਦਾਰ (59) ਵਿੱਚ ਕੋਵਿਡ 19 ਲਈ ਪਾਜ਼ਿਟਿਵ ਟੈਸਟ ਪਾਇਆ ਗਿਆ ਹੈ। ਉਹ ਮਹਾਰਾਸ਼ਟਰ ਵਿਕਾਸ ਅਗਾੜੀ ਗੱਠਜੋੜ ਸਰਕਾਰ ਵਿੱਚ ਪਾਜ਼ਿਟਿਵ ਪਾਏ ਜਾਣ ਵਾਲੇ 6ਵੇਂ ਮੰਤਰੀ ਹਨ। ਵੀਰਵਾਰ ਨੂੰ ਮਹਾਰਾਸ਼ਟਰ ਵਿੱਚ 18,105 ਨਵੇਂ ਕੇਸ ਪਾਏ ਗਏ ਹਨ, ਜਿਸ ਨਾਲ ਕੁੱਲ ਕੇਸ 8.43 ਲੱਖ ਹੋ ਗਏ ਹਨ। ਮੁੰਬਈ ਵਿੱਚ ਹੁਣ ਕੇਸਾਂ ਦੀ ਗਿਣਤੀ 1.50 ਲੱਖ ਹੋ ਗਈ ਹੈ ਇਸ ਦੌਰਾਨ, ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ੀਆਰੀ ਨੇ ਆਪਣੀ ਯੋਗਤਾ ਅਨੁਸਾਰ ਯੂਨੀਵਰਸਿਟੀ ਦੇ ਚਾਂਸਲਰ ਵਜੋਂ ਰਾਜ ਸਰਕਾਰ ਦੇ ਔਨਲਾਈਨ ਪ੍ਰੀਖਿਆਵਾਂ ਕਰਵਾਉਣ ਦੇ ਪ੍ਰਸਤਾਵ ਨਾਲ ਸਹਿਮਤੀ ਜਤਾਈ ਹੈ ਜੋ ਵਿਦਿਆਰਥੀਆਂ ਦੁਆਰਾ ਘਰੋਂ ਹੀ ਦਿੱਤੇ ਜਾਣਗੇ।
  • ਗੁਜਰਾਤ: ਵੀਰਵਾਰ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ 1,325 ਨਵੇਂ ਪਾਜ਼ਿਟਿਵ ਮਾਮਲਿਆਂ ਦੇ ਆਉਣ ਨਾਲ ਗੁਜਰਾਤ 1 ਲੱਖ ਕੋਵਿਡ-19 ਕੇਸਾਂ ਨੂੰ ਪਾਰ ਕਰਨ ਵਾਲਾ 11ਵਾਂ ਰਾਜ ਬਣ ਗਿਆ ਹੈ। ਗੁਜਰਾਤ ਵਿੱਚ ਹੁਣ ਕੁੱਲ ਕੇਸ 1,00,375 ਹਨ। ਇੱਕ ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ ਪਿਛਲੇ 25,000 ਕੇਸ ਪਿਛਲੇ 23 ਦਿਨਾਂ ਵਿੱਚ ਆਏ ਹਨ, ਜਦੋਂ ਕਿ ਇਸ ਦੀ ਤੁਲਨਾ ਵਿੱਚ ਪਹਿਲੇ 25,000 ਕੇਸ 90 ਦਿਨਾਂ ਵਿੱਚ ਆਏ ਸਨ
  • ਰਾਜਸਥਾਨ: ਰਾਜਸਥਾਨ ਸਰਕਾਰ ਨੇ ਇੱਕ ਦਿਨ ਵਿੱਚ 5000 ਰੁਪਏ ਤੋਂ ਲੈ ਕੇ 9,900 ਰੁਪਏ ਦੇ ਚਾਰਜ ਰੱਖਦਿਆਂ ਨਿਜੀ ਹਸਪਤਾਲਾਂ ਵਿੱਚ ਕੋਰੋਨਾ ਵਾਇਰਸ ਦੇ ਇਲਾਜ ਲਈ ਰੇਟ ਤੈਅ ਕੀਤੇ ਹਨ। ਇਹ ਫੈਸਲਾ ਉਨ੍ਹਾਂ ਰਿਪੋਰਟਾਂ ਦੇ ਵਿਚਕਾਰ ਆਇਆ ਹੈ ਜਦੋਂ ਪਤਾ ਲੱਗਿਆ ਕਿ ਨਿਜੀ ਹਸਪਤਾਲ ਇਲਾਜ ਲਈ ਬਹੁਤ ਜ਼ਿਆਦਾ ਫੀਸ ਲੈ ਰਹੇ ਹਨ। ਇਲਾਜ ਦੀ ਲਾਗਤ ਵਿੱਚ ਇੱਕ ਪੀਪੀਈ ਕਿੱਟ ਦੇ 1,200 ਰੁਪਏ ਸ਼ਾਮਲ ਹਨ ਰਾਜ ਵਿੱਚ ਹੁਣ ਤੱਕ 16,067 ਐਕਟਿਵ ਕੇਸ ਹਨ
  • ਮੱਧ ਪ੍ਰਦੇਸ਼: ਵੀਰਵਾਰ ਨੂੰ ਮੱਧ ਪ੍ਰਦੇਸ਼ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 1,672 ਨਵੇਂ ਕੋਰੋਨਾ ਵਾਇਰਸ ਮਾਮਲੇ ਆਏ ਹਨ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 68,586 ਹੋ ਗਈ ਹੈ। ਰਾਜ ਵਿੱਚ ਦਿਨ ਵਿੱਚ ਸਭ ਤੋਂ ਵੱਧ 259 ਕੇਸ ਇੰਦੌਰ ਤੋਂ ਆਏ, ਉਸ ਤੋਂ ਬਾਅਦ ਗਵਾਲੀਅਰ ਤੋਂ 246, ਭੋਪਾਲ ਤੋਂ 198 ਅਤੇ ਜਬਲਪੁਰ ਤੋਂ 129 ਮਾਮਲੇ ਸਾਹਮਣੇ ਆਏ ਹਨ। ਇੰਦੌਰ ਵਿੱਚ ਕੇਸਾਂ ਦੀ ਕੁੱਲ ਗਿਣਤੀ 13,752 ਤੱਕ ਪਹੁੰਚ ਗਈ ਹੈ।

 

*****

 

ਵਾਈਬੀ
 



(Release ID: 1651632) Visitor Counter : 228