PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
प्रविष्टि तिथि:
03 SEP 2020 6:28PM by PIB Chandigarh

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਭਾਰਤ ਨੇ ਇੱਕ ਦਿਨ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ।
- ਪਿਛਲੇ 24 ਘੰਟਿਆਂ ਦੌਰਾਨ 68,584 ਰੋਗੀ ਠੀਕ ਹੋਏ; 26 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 70% ਤੋਂ ਜ਼ਿਆਦਾ ਰਿਕਵਰੀ ਦਰ ਦਰਜ ਕੀਤੀ।
- ਹੁਣ ਐਕਟਿਵ ਕੇਸ 8,15,538 ਹਨ, ਜੋ ਕੁੱਲ ਐਕਟਿਵ ਕੇਸਾਂ ਦਾ ਸਿਰਫ 21.16 ਪ੍ਰਤੀਸ਼ਤ ਹਨ।
- ਭਾਰਤ ਵਿੱਚ ਰੋਜ਼ਾਨਾ ਟੈਸਟਿੰਗ ਵਿੱਚ ਬੇਮਿਸਾਲ ਵਾਧਾ, ਪਿਛਲੇ 24 ਘੰਟਿਆਂ ਵਿੱਚ 11.7 ਲੱਖ ਤੋਂ ਵੱਧ ਕੋਵਿਡ ਟੈਸਟ ਕੀਤੇ ਗਏ, 4.5 ਕਰੋੜ ਤੋਂ ਵੱਧ ਕੁੱਲ ਟੈਸਟ ਕੀਤੇ ਗਏ।


ਭਾਰਤ ਨੇ ਇੱਕ ਦਿਨ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਇੱਕ ਹੋਰ ਮੀਲ ਪੱਥਰ ਸਥਾਪਿਤ ਕੀਤਾ; ਪਿਛਲੇ 24 ਘੰਟਿਆਂ ਦੌਰਾਨ 68,584 ਮਰੀਜ਼ ਸਿਹਤਯਾਬ ਹੋਏ;26 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 70% ਤੋਂ ਜ਼ਿਆਦਾ ਸਿਹਤਯਾਬ ਦਰ ਦਰਜ ਕੀਤੀ
ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ—19 68,584 ਮਰੀਜ਼ ਸਿਹਤਯਾਬ ਹੋਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਨਾਲ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ ਵਿੱਚ ਉਛਾਲ ਆਇਆ ਹੈ , ਜੋ ਹੁਣ ਕਰੀਬ (29,70,492) 30 ਲੱਖ ਹੈ। ਇਸ ਨਾਲ ਭਾਰਤ ਵਿੱਚ ਕੋਵਿਡ 19 ਦੇ ਮਰੀਜ਼ਾਂ ਦੀ ਸਿਹਤਯਾਬ ਦਰ ਹੈ (77.09%) 77% ਤੋਂ ਪਾਰ ਹੋ ਗਈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਐਕਟਿਵ ਮਰੀਜ਼ਾਂ (8,15,538) ਨਾਲੋਂ 21.5 ਲੱਖ ਜ਼ਿਆਦਾ ਹੋ ਗਈ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਅੱਜ ਦੀ ਤਰੀਕ ਵਿੱਚ 3.6 ਗੁਣਾ ਤੋਂ ਜ਼ਿਆਦਾ ਹੋ ਗਈ ਹੈ। ਰਿਕਾਰਡ ਸਿਹਤਯਾਬ ਮਰੀਜ਼ਾਂ ਦੀ ਉੱਚੀ ਦਰ ਨੇ ਇਹ ਯਕੀਨੀ ਬਣਾਇਆ ਹੈ ਕਿ ਦੇਸ਼ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ ਐਕਟਿਵ ਕੇਸਾਂ ਦੇ ਮੁਕਾਬਲੇ ਘਟੀ ਹੈ ਤੇ ਹੁਣ ਕੁੱਲ ਪਾਜ਼ਿਟਿਵ ਮਰੀਜ਼ਾਂ ਦਾ 21.16% ਸ਼ਾਮਲ ਹੈ। ਇਹਨਾਂ ਕਦਮਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਭਾਰਤ ਦੀ ਮੌਤ ਦਰ ਵਿਸ਼ਵ ਔਸਤ (3.3%) ਤੋਂ ਹੇਠਾਂ ਹੈ।
https://pib.gov.in/PressReleseDetail.aspx?PRID=1650970
ਭਾਰਤ ਵਿੱਚ ਰੋਜ਼ਾਨਾ ਟੈਸਟਿੰਗ ਵਿੱਚ ਬੇਮਿਸਾਲ ਵਾਧਾ ਦੇਖਣ ਨੂੰ ਮਿਲਿਆ, ਪਿਛਲੇ 24 ਘੰਟਿਆਂ ਵਿੱਚ 11.7 ਲੱਖ ਤੋਂ ਵੱਧ ਕੋਵਿਡ ਟੈਸਟ ਕੀਤੇ ਗਏ, 4.5 ਕਰੋੜ ਤੋਂ ਵੱਧ ਕੁੱਲ ਟੈਸਟ ਕੀਤੇ ਗਏ
ਪਿਛਲੇ ਦੋ ਦਿਨਾਂ ਤੋਂ ਪ੍ਰਤੀ ਦਿਨ 10 ਲੱਖ ਤੋਂ ਵੱਧ ਟੈਸਟਾਂ ਦੀ ਸਮਰੱਥਾ ਨੂੰ ਜਾਰੀ ਰੱਖਦਿਆਂ, ਭਾਰਤ ਨੇ ਅੱਜ ਰੋਜ਼ਾਨਾ ਟੈਸਟਿੰਗ ਵਿੱਚ ਬੇਮਿਸਾਲ ਵਾਧਾ ਕੀਤਾ ਹੈ। ਪਿਛਲੇ 24 ਘੰਟਿਆਂ ਦੌਰਾਨ 11.7 ਲੱਖ ਤੋਂ ਵੱਧ (11,72,179) ਟੈਸਟ ਕੀਤੇ ਗਏ। ਇਸ ਪ੍ਰਾਪਤੀ ਦੇ ਨਾਲ ਹੁਣ ਤੱਕ ਕੁੱਲ 4.5 ਕਰੋੜ (4,55,09,380) ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। ਇਹ ਦੇਸ਼ ਵਿੱਚ ਰੋਜ਼ਾਨਾ ਕੋਵਿਡ -19 ਦੀ ਟੈਸਟਿੰਗ ਵਿੱਚ ਭਾਰੀ ਵਾਧਾ ਦਰਸਾਉਂਦਾ ਹੈ। 30 ਜਨਵਰੀ ਨੂੰ ਪ੍ਰਤੀ ਦਿਨ ਸਿਰਫ 10 ਟੈਸਟ ਕਰਵਾਉਣ ਤੋਂ ਸ਼ੁਰੂਆਤ ਨਾਲ, ਰੋਜ਼ਾਨਾ ਔਸਤ ਅੱਜ 11 ਲੱਖ ਤੋਂ ਵੀ ਪਾਰ ਹੋ ਗਈ ਹੈ। ਟੈਸਟਿੰਗ ਵਿੱਚ ਇਹ ਵਾਧਾ ਦੇਸ਼ ਭਰ ਵਿੱਚ ਟੈਸਟਿੰਗ ਲੈਬ ਨੈਟਵਰਕ ਵਿੱਚ ਇਕ ਬਰਾਬਰ ਤੇਜ਼ੀ ਨਾਲ ਵਧਣ ਕਰਕੇ ਸੰਭਵ ਹੋਇਆ ਹੈ। ਭਾਰਤ ਵਿੱਚ ਅੱਜ 1623 ਲੈਬਾਂ ਹਨ; ਸਰਕਾਰੀ ਖੇਤਰ ਵਿੱਚ 1022 ਲੈਬਾਂ ਅਤੇ 601 ਨਿੱਜੀ ਲੈਬਾਂ ਹਨ। ਇਸ ਦੇ ਨਾਲ ਹੀ, ਕੋਬਸ 6800/8800 ਸਮੇਤ ਅਤਿ ਆਧੁਨਿਕ ਉੱਚ ਥਰੂਪੁੱਟ ਮਸ਼ੀਨਾਂ 5 ਸਾਈਟਾਂ 'ਤੇ ਸਥਾਪਿਤ ਕੀਤੀਆਂ ਗਈਆਂ ਹਨ: ਆਈਸੀਐੱਮਆਰ-ਰਾਜੇਂਦਰਾ ਮੈਮੋਰੀਅਲ ਰਿਸਰਚ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼, ਪਟਨਾ; ਆਈਸੀਐਮਆਰ-ਕੋਲੈਰਾ ਐਂਡ ਐਂਟਰਿਕ ਰੋਗਾਂ ਦੇ ਨੈਸ਼ਨਲ ਇੰਸਟੀਟਿਊਟ, ਕੋਲਕਾਤਾ; ਬਿਮਾਰੀ ਨਿਯੰਤਰਣ ਲਈ ਨੈਸ਼ਨਲ ਸੈਂਟਰ, ਦਿੱਲੀ; ਆਈਸੀਐਮਆਰ-ਪ੍ਰਜਨਨ ਸਿਹਤ ਤੇ ਰਾਸ਼ਟਰੀ ਖੋਜ ਸੰਸਥਾਨ, ਮੁੰਬਈ ਅਤੇ ਆਈਸੀਐੱਮਆਰ-ਨੈਸ਼ਨਲ ਇੰਸਟੀਟਿਊਟ ਫਾਰ ਕੈਂਸਰ ਪ੍ਰੀਵੈਨਸ਼ਨ ਐਂਡ ਰਿਸਰਚ, ਨੋਇਡਾ।
https://pib.gov.in/PressReleseDetail.aspx?PRID=1650918
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਯੂਐੱਸਆਈਐੱਸਪੀਐੱਫ਼ ਦੀ ਤੀਸਰੀ ਸਲਾਨਾ ਲੀਡਰਸ਼ਿਪ ਸਮਿਟ ਨੂੰ ਸੰਬੋਧਨ ਕੀਤਾ; ਅਮਰੀਕੀ ਕੰਪਨੀਆਂ ਨੂੰ ਆਤਮ ਨਿਰਭਾਰ ਭਾਰਤ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ
ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅੱਜ ਯੂਐੱਸਆਈਐੱਸਪੀਐੱਫ਼ ਦੀ ਤੀਸਰੀ ਸਲਾਨਾ ਲੀਡਰਸ਼ਿਪ ਸਮਿਟ “ਨੈਵੀਗੇਟਿੰਗ ਨਿਊ ਚੈਲੰਜਿਜ਼” ਦਾ ਹਿੱਸਾ ਬਣੇ। ਉਨ੍ਹਾਂ ਨੇ ਆਲਮੀ ਅਰਥਵਿਵਸਥਾ ’ਤੇ ਕੋਵਿਡ-19 ਮਹਾਮਾਰੀ ਦੇ ਬੇਮਿਸਾਲ ਪ੍ਰਭਾਵ ਅਤੇ ਨਤੀਜੇ ਵਜੋਂ ਊਰਜਾ ਦੀ ਮੰਗ ਦੇ ਘਟਣ ਬਾਰੇ ਗੱਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿੱਚ ਆਰਥਿਕ ਗਤੀਵਿਧੀਆਂ ਵਿੱਚ ਹੌਲ਼ੀ-ਹੌਲ਼ੀ ਵਾਧਾ ਹੋਣ ਦੇ ਨਾਲ ਹੀ ਊਰਜਾ ਦੀ ਖ਼ਪਤ ਜਲਦੀ ਹੀ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚਣ ਦੀ ਉਮੀਦ ਹੈ। ਆਤਮ ਨਿਰਭਰ ਭਾਰਤ ਮੁਹਿੰਮ ਬਾਰੇ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਚਲਾਈ ਗਈ ਮੁਹਿੰਮ ਵਿੱਚ ਕੋਵਿਡ-19 ਚੁਣੌਤੀਆਂ ਨੂੰ ਇੱਕ ਮੌਕੇ ਵਿੱਚ ਬਦਲਣ, ਘਰੇਲੂ ਉਤਪਾਦਨ ਅਤੇ ਖ਼ਪਤ ਨੂੰ ਵਿਸ਼ਵਵਿਆਪੀ ਸਪਲਾਈ ਚੇਨਾਂ ਦਾ ਹਿੱਸਾ ਬਣਾਉਦਿਆਂ ਆਤਮ- ਨਿਰਭਰ ਭਾਰਤ ਬਣਾਉਣ ਦੀ ਗੱਲ ਕੀਤੀ ਗਈ ਹੈ, ਅਤੇ ਇਸ ਦਾ ਟੀਚਾ ਭਾਰਤ ਨੂੰ 21ਵੀਂ ਸਦੀ ਵਿੱਚ ਇੱਕ ਵਿਸ਼ਵ ਨਿਰਮਾਣ ਕੇਂਦਰ ਵਿੱਚ ਬਦਲਣਾ ਹੈ।
https://pib.gov.in/PressReleseDetail.aspx?PRID=1650770
ਮੈਟਰੋ ਕਾਰਜ 7 ਸਤੰਬਰ 2020 ਤੋਂ ਪੜਾਅਵਾਰ ਢੰਗ ਨਾਲ ਮੁੜ ਚਾਲੂ ਹੋਣਗੇ
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕੱਲ੍ਹ ਮੀਡੀਆ ਨਾਲ ਗੱਲਬਾਤ ਦੌਰਾਨ ਮੈਟਰੋ ਕਾਰਜਾਂ ਲਈ ਐਸਓਪੀ ਦਿਸ਼ਾ ਨਿਰਦੇਸ਼ਾਂ ਦਾ ਐਲਾਨ ਕੀਤਾ ਹੈ।ਇਸ ਉਦੇਸ਼ ਲਈ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਲੋਂ ਐਸਓਪੀ ਦਿਸ਼ਾ ਨਿਰਦੇਸ਼ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨੂੰ ਗ੍ਰਹਿ ਮੰਤਰਾਲੇ ਨੇ ਸਹਿਮਤੀ ਦਿੱਤੀ ਹੈ। ਮੈਟਰੋ ਕਾਰਜਾਂ ਨੂੰ ਪੜਾਅਵਾਰ ਢੰਗ ਨਾਲ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਇਕ ਤੋਂ ਵੱਧ ਲਾਈਨਾਂ ਵਾਲੇ ਮੈਟਰੋਜ਼ ਨੂੰ 7 ਸਤੰਬਰ, 2020 ਤੋਂ ਇਕ ਪੜਾਅਵਾਰ ਢੰਗ ਨਾਲ ਵੱਖਰੀਆਂ ਲਾਈਨਾਂ ਖੋਲ੍ਹੀਆਂ ਜਾਣਗੀਆਂ ਤਾਂ ਜੋ ਸਾਰੇ ਕੋਰੀਡੋਰ 12 ਸਤੰਬਰ 2020 ਤਕ ਚਾਲੂ ਹੋ ਜਾਣ। ਰੋਜ਼ਾਨਾ ਦੇ ਕੰਮਕਾਜ ਵਿੱਚ ਸ਼ੁਰੂ ਵਿੱਚ ਖੜੋਤ ਆ ਸਕਦੀ ਹੈ , ਜਿਸ ਨੂੰ 12 ਸਤੰਬਰ, 2020 ਤੱਕ ਮੁੜ ਸ਼ੁਰੂ ਕਰਨ ਲਈ ਹੌਲੀ ਹੌਲੀ ਵਧਾਉਣ ਦੀ ਜ਼ਰੂਰਤ ਹੈ। ਸਟੇਸ਼ਨਾਂ ਅਤੇ ਰੇਲ ਗੱਡੀਆਂ ਵਿੱਚ ਯਾਤਰੀਆਂ ਦੀ ਭੀੜ ਤੋਂ ਬਚਣ ਲਈ ਰੇਲ ਗੱਡੀਆਂ ਦੀ ਆਵਰਤੀ ਨਿਯਮਿਤ ਕੀਤੀ ਜਾਵੇ। ਕੰਟੇਨਮੈਂਟ ਜ਼ੋਨ ਵਿੱਚਲੇ ਸਟੇਸ਼ਨਾਂ / ਦਾਖਲਾ-ਬਾਹਰ ਜਾਨ ਵਾਲੇ ਗੇਟ ਬੰਦ ਕੀਤੇ ਜਾਣਗੇ। ਸਮਾਜਕ ਦੂਰੀ ਨੂੰ ਯਕੀਨੀ ਬਣਾਉਣ ਲਈ ਸਟੇਸ਼ਨਾਂ ਅਤੇ ਰੇਲ ਗੱਡੀਆਂ ਅੰਦਰ ਢੁੱਕਵੀਂ ਮਾਰਕਿੰਗ ਕੀਤੀ ਜਾਵੇਗੀ। ਸਾਰੇ ਯਾਤਰੀਆਂ ਅਤੇ ਸਟਾਫ ਲਈ ਫੇਸ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਮੈਟਰੋ ਰੇਲ ਕਾਰਪੋਰੇਸ਼ਨ ਮਾਸਕ ਤੋਂ ਬਿਨਾਂ ਆਉਣ ਵਾਲੇ ਵਿਅਕਤੀਆਂ ਨੂੰ ਭੁਗਤਾਨ ਦੇ ਅਧਾਰ 'ਤੇ ਮਾਸਕ ਦੀ ਸਪਲਾਈ ਦਾ ਪ੍ਰਬੰਧ ਕਰ ਸਕਦੀ ਹੈ। ਸਟੇਸ਼ਨਾਂ ਵਿੱਚ ਦਾਖਲੇ ਸਮੇਂ ਸਿਰਫ ਲੱਛਣਾਂ ਤੋਂ ਬਿਨਾਂ ਵਿਅਕਤੀਆਂ ਨੂੰ ਥਰਮਲ ਸਕ੍ਰੀਨਿੰਗ ਤੋਂ ਬਾਅਦ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਏਗੀ।
https://pib.gov.in/PressReleseDetail.aspx?PRID=1650731
ਗ੍ਰਾਮੀਣ ਜਲ ਸਵੱਛਤਾ ਅਤੇ ਸਵਾਸਥ ਵਿਗਿਆਨ ( ਡਬਲਿਊਏਐੱਸਐੱਚ ) ਸੇਵਾ ਪ੍ਰਦਾਤਾਵਾਂ ਲਈ ਸੁਰੱਖਿਆ ਸਬੰਧੀ ਇਹਤਿਹਾਤ ਵਰਤਣ ਬਾਰੇ ਅਡਵਾਈਜ਼ਰੀ ਜਾਰੀ
ਕੋਵਿਡ-19 ਮਹਾਮਾਰੀ ਕਾਰਨ ਲੌਕਡਾਊਨ ਦੀ ਮਿਆਦ ਦੌਰਾਨ ਸੁਰੱਖਿਅਤ ਪੇਯਜਲ ਸੁਨਿਸ਼ਚਿਤ ਕਰਨ ਲਈ ਡਬਲਿਊਪੀ (ਪੀਆਈਐੱਲ) ਸੰਖਿਆ 10808/2020 ਵਿੱਚ ਮਾਣਯੋਗ ਸੁਪ੍ਰੀਮ ਕੋਰਟ ਦੇ 3.4.2020 ਆਦੇਸ਼ ਦਾ ਪਾਲਣ ਕਰਦੇ ਹੋਏ ਜਲ ਸ਼ਕਤੀ ਮੰਤਰਾਲਾ ਦੇ ਪੇਯਜਲ ਅਤੇ ਸਵੱਟਛਤਾ ਵਿਭਾਗ (ਡੀਡੀਡਬਲਿਊਐੱਸ) ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 13 ਅਪ੍ਰੈਲ, 2020 ਨੂੰ ਇੱਕ ਅਡਵਾਈਜ਼ਰੀ ਜਾਰੀ ਕੀਤੀ। ਲੌਕਡਾਊਨ ਵਿੱਚ ਢਿੱਲ ਦੇਣ ਅਤੇ ਸਮਾਜਿਕ - ਆਰਥਿਕ ਗਤੀਵਿਧੀਆਂ ਫਿਰ ਤੋਂ ਸ਼ੁਰੂ ਹੋਣ , ਵਿਸ਼ੇਸ਼ ਰੂਪ ਨਾਲ ਮਾਨਸੂਨ ਦੇ ਬਾਅਦ ਕੰਮ ਕਰਨ ਦਾ ਮੌਸਮ ਸ਼ੁਰੂ ਹੋਣ ਨਾਲ, ਪਾਣੀ ਦੀ ਸਪਲਾਈ ਸਬੰਧੀ ਬੁਨਿਆਦੀ ਢਾਂਚਾਕਾਰਜਾਂ ਦਾ ਵੱਡੇ ਪੈਮਾਨੇ ‘ਤੇ ਲਾਗੂਕਰਨ ਕੀਤਾ ਜਾਣਾ ਹੈ ਅਤੇ ਪਿੰਡਾਂ ਵਿੱਚ ਸਾਰੇ ਪਰਿਵਾਰਾਂ ਨੂੰ ਨਲ ਦੇ ਪਾਣੀ ਦਾ ਕਨੈਕਸ਼ਨ ਪ੍ਰਦਾਨ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਗਤੀ ਵਿੱਚ ਤੇਜ਼ੀ ਲਿਆਉਣਾ ਹੈ। ਇਸ ਲਈ, ਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਦਬਾਅ ਤੋਂ ਬਚਣ ਲਈ ਸਾਰੀਆਂ ਜ਼ਰੂਰੀ ਸਾਵਧਾਨੀਆਂ ਦਾ ਪਾਲਣ ਕਰਨਾ ਡਬਲਿਊਏਐੱਸਐੱਚ ਸੇਵਾ ਪ੍ਰਦਾਤਾਵਾਂ ਲਈ ਸਭ ਤੋਂ ਜ਼ਰੂਰੀ ਹੈ। ਵਰਤਮਾਨ ਸਬੂਤ ਸੰਕੇਤ ਦਿੰਦੇ ਹਨ ਕਿ ਕੋਵਿਡ - 19 ਵਾਇਰਸ ਸਾਹ ਦੀਆਂ ਬੂੰਦਾਂ ਜਾਂ ਸੰਪਰਕ ਦੇ ਮਾਧਿਅਮ ਰਾਹੀਂ ਫੈਲਦਾ ਹੈ, ਅਤੇ ਸੰਕ੍ਰਮਣ ਉਦੋਂ ਹੁੰਦਾ ਹੈ ਜਦੋਂ ਗੰਦੇ ਹੱਥ ਮੂੰਹ, ਨੱਕ ਜਾਂ ਅੱਖਾਂ ਦੇ ਮਿਊਕੋਸਾ (ਸ਼ਲੇਸ਼ਮਲ ਝਿੱਲੀ) ਨੂੰ ਛੂੰਹਦੇ ਹਨ; ਵਾਇਰਸ ਗੰਦੇ ਹੱਥਾਂ ਤੋਂ ਇੱਕ ਸਥਾਨ ਤੋਂ ਦੂਜੇ ਸਥਾਨ ‘ਤੇ ਵੀ ਫੈਲ ਸਕਦਾ ਹੈ, ਜਿਸ ਨਾਲ ਅਪ੍ਰਤੱਖ ਸੰਪਰਕ ਸੰਚਰਣ ਦੀ ਸੁਵਿਧਾ ਮਿਲਦੀ ਹੈ। ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਨਿਯਮਿਤ ਅੰਤਰਾਲ ‘ਤੇ ਹੱਥ ਧੋ ਕੇ ਹੱਥ ਸਾਫ਼ ਰੱਖੇ ਜਾ ਸਕਦੇ ਹਨ, ਲੇਕਿਨ ਨਾਲ ਹੀ , ਹਰੇਕ ਗ੍ਰਾਮੀਣ ਪਰਿਵਾਰ ਦੇ ਪਰਿਸਰ ਦੇ ਅੰਦਰ ਨਲ ਦਾ ਪਾਣੀ ਉਪਲੱਬਧ ਕਰਵਾਉਣ ਦੀ ਤੱਤਕਾਲ ਜ਼ਰੂਰਤ ਹੈ। ਇਸ ਉਦੇਸ਼ ਲਈ, ਜਲ ਜੀਵਨ ਮਿਸ਼ਨ ਤਹਿਤ ਉਚਿਤ ਨਿਧੀ ਉਪਲੱਬਧ ਕਰਵਾਈ ਗਈ ਹੈ। ਮਿਸ਼ਨ ਨਾ ਕੇਵਲ ਪਾਣੀ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਬਲਕਿ ਘਰ ਵਾਪਸ ਚਲੇ ਗਏ ਮਜਦੂਰਾਂ ਲਈ ਰੋਜਗਾਰ ਸ੍ਰਜਿਤ ਕਰਕੇ ਵਰਤਮਾਨ ਮਹਾਮਾਰੀ ਨਾਲ ਹੋ ਰਹੀ ਪਰੇਸ਼ਾਨੀ ਨੂੰ ਘੱਟ ਕਰਨ ਦਾ ਇੱਕ ਉਤਕ੍ਰਿਸ਼ਟ ਅਵਸਰ ਪੇਸ਼ ਕਰ ਰਿਹਾ ਹੈ।
https://pib.gov.in/PressReleseDetail.aspx?PRID=1650710
ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਨੇ ਪਹਿਲੇ 50 ਦੇਸ਼ਾਂ ਵਿੱਚ ਸਥਾਨ ਪ੍ਰਾਪਤ ਕੀਤਾ
ਭਾਰਤ 4 ਸਥਾਨ ਉੱਪਰ ਆ ਗਿਆ ਹੈ ਅਤੇ ਵਿਸ਼ਵ ਬੌਧਿਕ ਸੰਪਤੀ ਸੰਗਠਨ (World Intellectual Property Organization) ਦੁਆਰਾ ਗਲੋਬਲ ਇਨੋਵੇਸ਼ਨ ਇੰਡੈਕਸ 2020 ਰੈਕਿੰਗ ਵਿੱਚ 48ਵੇਂ ਸਥਾਨ ’ਤੇ ਆ ਗਿਆ ਹੈ। ਕੋਵਿਡ-19 ਮਹਾਮਾਰੀ ਵਿਚਕਾਰ ਇਹ ਭਾਰਤ ਲਈ ਸੁਖਦ ਸਮਾਚਾਰ ਦੇ ਰੂਪ ਵਿੱਚ ਆਇਆ ਹੈ ਅਤੇ ਇਸ ਦੇ ਮਜ਼ਬੂਤ ਆਰਐਂਡਡੀ ਈਕੋਸਿਸਟਮ ਲਈ ਇਹ ਇੱਕ ਪ੍ਰਮਾਣ ਹੈ। 2019 ਵਿੱਚ ਭਾਰਤ 52ਵੇਂ ਸਥਾਨ ’ਤੇ ਸੀ ਅਤੇ ਸਾਲ 2015 ਵਿੱਚ 81ਵੇਂ ਸਥਾਨ ’ਤੇ ਸੀ। ਡਬਲਿਊਆਈਪੀਓ ਨੇ ਭਾਰਤ ਨੂੰ ਮੱਧ ਅਤੇ ਦੱਖਣੀ ਏਸ਼ੀਆਈ ਖੇਤਰ ਵਿੱਚ 2019 ਦੇ ਮੋਹਰੀ ਨਵੀਨ ਪ੍ਰਾਪਤਕਰਤਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ ਕਿਉਂਕਿ ਉਸਨੇ ਪਿਛਲੇ 5 ਸਾਲਾਂ ਵਿੱਚ ਆਪਣੀ ਨਵੀਨਤਾ ਰੈਕਿੰਗ ਵਿੱਚ ਲਗਾਤਾਰ ਸੁਧਾਰ ਦਿਖਾਇਆ ਹੈ।
https://pib.gov.in/PressReleseDetail.aspx?PRID=1650835
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
- ਕੇਰਲ: ਜਿਵੇਂ ਕਿ ਰਾਜ ਆਉਣ ਵਾਲੇ ਦਿਨਾਂ ਵਿੱਚ ਕੋਵਿਡ-19 ਮਾਮਲਿਆਂ ਵਿੱਚ ਹੋਣ ਵਾਲੇ ਵਾਧੇ ਨੂੰ ਹੱਲ ਕਰਨ ’ਤੇ ਜ਼ੋਰ ਦੇ ਰਿਹਾ ਹੈ, ਸਮਾਜਿਕ ਸੁਰੱਖਿਆ ਮਿਸ਼ਨ ਦੇ ਡਾਇਰੈਕਟਰ ਡਾ. ਮੁਹੰਮਦ ਅਸ਼ੀਲ ਨੇ ਕਿਹਾ ਹੈ ਕਿ ਅਗਲੇ 14 ਦਿਨਾਂ ਵਿੱਚ ਰਾਜ ਵਿੱਚ ਕੇਸਾਂ ਦਾ ਭਾਰ ਵਧੇਗਾ। ਏਆਈਆਰ ਨਾਲ ਗੱਲ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਅਨਲੌਕ 4 ਵਿੱਚ ਢਿੱਲ ਦੀ ਵਰਤੋਂ ਕਰਦਿਆਂ ਬਹੁਤ ਹੀ ਸੰਜਮ ਨਾਲ ਕੰਮ ਲੈਣਾ ਚਾਹੀਦਾ ਹੈ। ਇਸੇ ਦੌਰਾਨ, ਕੋਜ਼ੀਕੋਡ ਜ਼ਿਲਾ ਕਲੈਕਟਰ ਨੇ ਜ਼ਿਲੇ ਦੇ 40 ਖੇਤਰਾਂ ਨੂੰ ਕੰਟੇਨਟ ਜ਼ੋਨ ਅਤੇ ਪੰਜ ਖੇਤਰਾਂ ਨੂੰ ਨਾਜ਼ੁਕ ਕੰਟੈਂਟ ਜ਼ੋਨ ਐਲਾਨਿਆ ਹੈ। ਕੱਲ ਰਾਜ ਵਿੱਚ ਤਕਰੀਬਨ 1,547 ਵਿਅਕਤੀਆਂ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ। ਰਾਜ ਵਿੱਚ 2,129 ਮਰੀਜ਼ਾਂ ਦਾ ਇਲਾਜ਼ ਵੀ ਹੋਇਆ। ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 21,923 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1.93 ਲੱਖ ਲੋਕ ਨਿਗਰਾਨੀ ਅਧੀਨ ਹਨ। ਹੁਣ ਤੱਕ ਰਾਜ ਵਿੱਚ ਮੌਤਾਂ ਦੀ ਗਿਣਤੀ 305 ਹੋ ਚੁੱਕੀ ਹੈ।
- ਤਮਿਲ ਨਾਡੂ: ਪੁਦੂਚੇਰੀ ਵਿੱਚ ਕੋਵਿਡ -19 ਦੇ ਐਕਟਿਵ ਮਾਮਲਿਆਂ ਦੀ ਗਿਣਤੀ 5042 ਹੋ ਗਈ ਹੈ, ਪਿਛਲੇ 24 ਘੰਟਿਆਂ ਵਿੱਚ 431 ਨਵੇਂ ਕੇਸ ਆਏ ਅਤੇ ਸੱਤ ਮੌਤਾਂ ਹੋਈਆਂ ਹਨ। ਇਸ ਤਰ੍ਹਾਂ ਆਉਣ ਵਾਲੇ ਕੁੱਲ ਕੇਸਾਂ ਦੀ ਗਿਣਤੀ 15,581 ਹੋ ਗਈ ਹੈ ਅਤੇ ਹੁਣ ਤੱਕ ਮੌਤਾਂ ਦੀ ਗਿਣਤੀ 260 ਹੋ ਗਈ ਹੈ, ਯੂਟੀ ਵਿੱਚ ਹੁਣ ਤੱਕ 10,279 ਮਰੀਜ਼ਾਂ ਦਾ ਇਲਾਜ਼ ਹੋ ਚੁੱਕਿਆ ਹੈ। ਪੁਦੂਚੇਰੀ ਦੇ ਸਾਬਕਾ ਵਿਧਾਇਕ ਅਤੇ ਮੱਕਲ ਨੀਥੀ ਮਾਈਮ (ਐੱਮਐੱਨਐੱਮ) ਦੇ ਸੂਬਾ ਪ੍ਰਧਾਨ ਡਾ. ਐੱਮਏਐੱਸ ਸੁਬਰਮਣੀਅਮ (77 ਸਾਲ) ਦੀ ਵੀਰਵਾਰ ਨੂੰ ਸਵੇਰੇ ਕੋਵਿਡ -19 ਕਾਰਨ ਮੌਤ ਹੋ ਗਈ। ਤਮਿਲ ਨਾਡੂ ਵਿੱਚ ਕੋਵਿਡ-19 ਸੁਰੱਖਿਆ ਨਿਯਮਾਂ ਦੇ ਨਾਲ ਜੇਈਈ ਮੇਨ 2020 ਦੀ ਪ੍ਰੀਖਿਆ ਹੋਈ। ਸੋਸ਼ਲ ਮੀਡੀਆ ਰਿਪੋਰਟਾਂ ਨੇ ਦੱਸਿਆ ਹੈ ਕਿ ਬਹੁਤ ਸਾਰੇ ਉਮੀਦਵਾਰ ਪ੍ਰੀਖਿਆਵਾਂ ਲਈ ਆਪਣੇ ਆਪ ਨੂੰ ਰਜਿਸਟਰ ਕਰਾਉਣ ਦੇ ਬਾਵਜੂਦ ਵੀ ਗ਼ੈਰਹਾਜ਼ਰ ਸਨ।
- ਕਰਨਾਟਕ: ਰਾਜ ਮੰਤਰੀ ਮੰਡਲ ਨੇ ਅੱਜ ਕਰਨਾਟਕ ਦੀ ਇਨਫਰਮੇਸ਼ਨ ਟੈਕਨੋਲੋਜੀ ਵਰਕਿੰਗ ਪਾਲਿਸੀ 2020 - 25 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸਦਾ ਉਦੇਸ਼ ਇਸ ਵਿੱਚ ਅਤੇ ਇਸ ਨਾਲ ਸਬੰਧਿਤ ਸੇਵਾਵਾਂ ਵਿੱਚ 60 ਲੱਖ ਨੌਕਰੀਆਂ ਪੈਦਾ ਕਰਨਾ ਹੈ। ਘਰ ਤੋਂ ਕੰਮ ਕਰਨ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ 5 ਜੀ ਬੁਨਿਆਦੀ ਢਾਂਚਾ ਬਣਾਉਣ ਲਈ ਵਧੇਰੇ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਕਾਨੂੰਨ ਮੰਤਰੀ ਜੇ ਸੀ ਮਧੂਸਵਾਮੀ ਨੇ ਕਿਹਾ ਕਿ ਰਾਜ ਅਗਲੇ ਵਿਦਿਅਕ ਸਾਲ ਤੋਂ ਐੱਲਕੇਜੀ ਅਤੇ ਯੂਕੇਜੀ ਨੂੰ ਸਰਕਾਰੀ ਸਕੂਲਾਂ ਵਿੱਚ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ। ਬੀਬੀਐੱਮਪੀ ਨੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਕੋਵਿਡ ਕਾਰਨ ਹੋਈਆਂ ਸਾਰੀਆਂ ਮੌਤਾਂ ਦਾ ਆਡਿਟ ਕਰਵਾਉਣ ਲਈ ਇੱਕ ਟੀਮ ਗਠਿਤ ਕੀਤੀ ਹੈ। 7 ਸਤੰਬਰ ਨੂੰ ਮੈਟਰੋ ਰੇਲ ਆਪ੍ਰੇਸ਼ਨ ਸਿਰਫ਼ ਜਾਮਨੀ ਲਾਈਨ ’ਤੇ ਸ਼ੁਰੂ ਹੋਵੇਗਾ ਅਤੇ ਗ੍ਰੀਨ ਲਾਈਨ ਦੀਆਂ ਸੇਵਾਵਾਂ ਦੋ ਦਿਨ ਬਾਅਦ ਦੁਬਾਰਾ ਸ਼ੁਰੂ ਹੋਣਗੀਆਂ। ਰਾਜ ਸਰਕਾਰ ਦੀ 1800 ਕਰੋੜ ਰੁਪਏ ਦੀ ਉੱਚ ਤਕਨੀਕੀ ਐਂਬੂਲੈਂਸ ਸੇਵਾ ਖ਼ਰੀਦ ਯੋਜਨਾ ਦੀ ਪ੍ਰਗਤੀ ’ਤੇ ਹਾਈ ਕੋਰਟ ਨਜ਼ਰ ਰੱਖੇਗਾ।
- ਆਂਧਰ ਪ੍ਰਦੇਸ਼: ਬੁੱਧਵਾਰ ਨੂੰ ਪੰਜ ਹੋਰ ਕਰਮਚਾਰੀਆਂ ਵਿੱਚ ਕੋਵਿਡ-19 ਲਈ ਪਾਜ਼ਿਟਿਵ ਟੈਸਟ ਪਾਏ ਜਾਣ ਨਾਲ ਰਾਜ ਵਿਧਾਨ ਸਭਾ ਅਤੇ ਸਕੱਤਰੇਤ ਵਿੱਚ ਸਾਹਮਣੇ ਆਉਣ ਵਾਲੇ ਮਾਮਲਿਆਂ ਦੀ ਗਿਣਤੀ 119 ਹੋ ਗਈ ਹੈ। ਹਰ ਰੋਜ਼ ਹਜ਼ਾਰਾਂ ਕੇਸ ਸਾਹਮਣੇ ਆਉਣ ਨਾਲ, ਰਾਜ ਭਰ ਵਿੱਚ ਕੇਸਾਂ ਦੀ ਕੁੱਲ ਸੰਖਿਆ 4.5 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਰਾਸ਼ਟਰੀ ਪੱਧਰ ’ਤੇ, ਮਹਾਰਾਸ਼ਟਰ 19.19 ਫ਼ੀਸਦੀ ਦੇ ਨਾਲ ਪਾਜ਼ਿਟਿਵਤਾ ਦੇ ਮਾਮਲੇ ਵਿੱਚ ਪਹਿਲੇ ਨੰਬਰ ’ਤੇ ਹੈ, ਇਸ ਤੋਂ ਬਾਅਦ 11.85 ਫ਼ੀਸਦੀ ਦੇ ਨਾਲ ਆਂਧਰ ਪ੍ਰਦੇਸ਼ ਆਉਂਦਾ ਹੈ।
- ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 2817 ਨਵੇਂ ਕੇਸ ਆਏ, 2611 ਦੀ ਰਿਕਵਰੀ ਹੋਈ ਅਤੇ 10 ਮੌਤਾਂ ਹੋਈਆਂ ਹਨ; 2817 ਮਾਮਲਿਆਂ ਵਿੱਚੋਂ 452 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,33,406; ਐਕਟਿਵ ਕੇਸ: 32,537; ਮੌਤਾਂ: 856; ਡਿਸਚਾਰਜ: 1,00,013। ਸੀਐੱਸਆਈਆਰ-ਸੀਸੀਐੱਮਬੀ ਦੇ ਡਾਇਰੈਕਟਰ ਆਰ.ਕੇ. ਮਿਸ਼ਰਾ ਨੇ ਸਪਸ਼ਟ ਕੀਤਾ ਹੈ ਕਿ ਕੁਝ ਰਿਪੋਰਟਾਂ ਵਿੱਚ ਬਿਲਕੁਲ ਸੱਚਾਈ ਨਹੀਂ ਹੈ ਜੋ ਇਹ ਕਹਿ ਰਹੀਆਂ ਹਨ ਕਿ ਕੋਰੋਨਾ ਵਾਇਰਸ ਦਾ ਇੱਕ ਸਬ-ਸਟ੍ਰੇਨ ਪੂਰੇ ਤੇਲੰਗਾਨਾ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਸ਼੍ਰੀ ਮਿਸ਼ਰਾ ਨੇ ਕਿਹਾ, “ਕੋਰੋਨਾਵਾਇਰਸ ‘ਏ2ਏ’ ਕਲੇਡ ਜਾਂ ਸਟ੍ਰੇਨ ਪ੍ਰਮੁੱਖ ਹੈ ਅਤੇ ਇਹ ਸਾਰੇ ਸੰਸਾਰ ਵਿੱਚ ਹੈ। ਜਦੋਂ ਇਸ ਨਾਲ ਏ3ਆਈ ਦੀ ਤੁਲਨਾ ਕੀਤੀ ਜਾਂਦੀ ਹੈ ਤਾਂ ਇਹ “ਮਜ਼ਬੂਤ ਜਾਂ ਤੇਜ਼” ਕੁਝ ਨਹੀਂ ਹੁੰਦਾ, ਜੋ ਇੱਕ ਕਮਜ਼ੋਰ ਕਲੇਡ ਸੀ। ਏ2ਏ ਕਲੇਡ ਜੋ ਇਸ ਸਮੇਂ ਇੱਕ ਵੱਡਾ ਪ੍ਰਮੁੱਖ ਕਲੇਡ ਹੈ ਇਹ ਸਿਰਫ਼ ‘ਬਿਹਤਰ’ ਕਰ ਰਿਹਾ ਹੈ ਅਤੇ ਇੱਥੇ ‘ਕੁਝ ਵੀ ਨਵਾਂ’ ਨਹੀਂ ਹੈ।”
- ਅਰੁਣਾਚਲ ਪ੍ਰਦੇਸ਼: ਪਿਛਲੇ 24 ਘੰਟਿਆਂ ਦੌਰਾਨ 148 ਨਵੇਂ ਕੋਵਿਡ-19 ਪਾਜੀਟਿਵ ਕੇਸ ਪਾਏ ਗਏ ਅਤੇ ਅਰੁਣਾਚਲ ਪ੍ਰਦੇਸ਼ ਦੇ ਹਸਪਤਾਲਾਂ ਵਿੱਚੋਂ 96 ਮਰੀਜ਼ਾਂ ਦੀ ਰਿਕਵਰੀ ਹੋਈ ਹੈ ਅਤੇ ਉਨ੍ਹਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ। ਇਸ ਵੇਲੇ ਰਾਜ ਵਿੱਚ 1,278 ਐਕਟਿਵ ਕੇਸ ਹਨ।
- ਅਸਾਮ: ਅਸਾਮ ਵਿੱਚ ਕੱਲ 47,744 ਟੈਸਟ ਕੀਤੇ ਗਏ ਅਤੇ ਕੋਵਿਡ-19 ਦੇ 3,555 ਮਾਮਲੇ ਸਾਹਮਣੇ ਆਏ; ਪਾਜ਼ਿਟਿਵ ਦਰ 7.44 ਫ਼ੀਸਦੀ ਹੈ ਜਦੋਂ ਕਿ 1,834 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਅਸਾਮ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ ਕਿ ਕੁੱਲ ਡਿਸਚਾਰਜ ਮਰੀਜ਼ 88,726 ਹਨ ਅਤੇ ਐਕਟਿਵ ਮਰੀਜ਼ 26,227 ਮਰੀਜ਼ ਹਨ।
- ਮਣੀਪੁਰ: ਮਣੀਪੁਰ ਵਿੱਚ 125 ਹੋਰ ਵਿਅਕਤੀਆਂ ਵਿੱਚ ਕੋਵਿਡ-19 ਪਾਜ਼ਿਟਿਵ ਟੈਸਟ ਪਾਇਆ ਗਿਆ। 70 ਫ਼ੀਸਦੀ ਰਿਕਵਰੀ ਦਰ ਦੇ ਨਾਲ 157 ਰਿਕਵਰੀਆਂ ਹੋਈਆਂ। ਰਾਜ ਵਿੱਚ 1,871 ਐਕਟਿਵ ਕੇਸ ਹਨ।
- ਮੇਘਾਲਿਆ: ਮੇਘਾਲਿਆ ਵਿੱਚ ਅੱਜ ਕੋਰੋਨਾ ਵਾਇਰਸ ਤੋਂ 83 ਵਿਅਕਤੀਆਂ ਦੀ ਰਿਕਵਰੀ ਹੋਈ ਹੈ। ਕੁੱਲ ਐਕਟਿਵ ਕੇਸ 1,186 ਹਨ, ਬੀਐੱਸਐੱਫ਼ ਅਤੇ ਆਰਮਡ ਫੋਰਸਾਂ ਦੇ ਕੁੱਲ 298 ਕੇਸ ਹਨ, ਬਾਕੀ 888 ਕੇਸ ਹਨ ਅਤੇ ਕੁੱਲ ਰਿਕਵਰਡ ਮਰੀਜ਼ 1,318 ਹਨ।
- ਮਿਜ਼ੋਰਮ: ਕੱਲ੍ਹ ਮਿਜ਼ੋਰਮ ਵਿੱਚ ਕੋਵਿਡ-19 ਦੇ 20 ਤਾਜ਼ਾ ਮਾਮਲਿਆਂ ਦੀ ਪੁਸ਼ਟੀ ਹੋਈ। ਕੁੱਲ ਕੇਸ 1,040, ਐਕਟਿਵ ਮਾਮਲੇ 389 ਅਤੇ ਰਿਕਵਰਡ ਮਰੀਜ਼ 651.
- ਨਾਗਾਲੈਂਡ: ਨਾਗਾਲੈਂਡ ਵਿੱਚ 80 ਫ਼ੀਸਦੀ ਦੇ ਨਾਲ ਕੋਵਿਡ-19 ਦੀ 10ਵੀਂ ਉੱਚ ਰਿਕਵਰੀ ਦੀ ਦਰ ਪਾਈ ਗਈ ਹੈ। 4,017 ਪੁਸ਼ਟੀ ਕੀਤੇ ਮਾਮਲਿਆਂ ਵਿੱਚੋਂ 3,212 ਵਿਅਕਤੀ ਹੁਣ ਰਿਕਵਰ ਹੋ ਚੁੱਕੇ ਹਨ। ਸਰਕਾਰ ਨੇ 4 ਸਤੰਬਰ ਤੋਂ ਦੀਮਾਪੁਰ ਦੀ ਨਵੀਂ ਮਾਰਕੀਟ ਅਤੇ ਹੋਨਕੋਂਗ ਮਾਰਕੀਟ ਦੇ ਉਦਘਾਟਨ ਨੂੰ ਨਿਯਮਿਤ ਕੀਤਾ ਹੈ। ਇਨ੍ਹਾਂ ਦੋਵਾਂ ਬਾਜ਼ਾਰਾਂ ਵਿੱਚ ਦੁਕਾਨਾਂ ਈਵਨ-ਓਡ ਪ੍ਰਣਾਲੀ ਦੇ ਤਹਿਤ ਬਦਲਵੇਂ ਰੂਪ ਵਿੱਚ ਖੁੱਲ੍ਹਣਗੀਆਂ।
- ਸਿੱਕਮ: ਬੁੱਧਵਾਰ ਨੂੰ ਸਿੱਕਮ ਵਿੱਚ 34 ਨਵੇਂ ਕੋਵਿਡ -19 ਦੇ ਮਾਮਲੇ ਸਾਹਮਣੇ ਆਏ। ਹੁਣ 431 ਐਕਟਿਵ ਕੇਸ ਹਨ ਜਦੋਂ ਕਿ ਰਾਜ ਵਿੱਚ ਹੁਣ ਤੱਕ ਕੇਸਾਂ ਦੀ ਗਿਣਤੀ 1,704 ਤੱਕ ਪਹੁੰਚ ਗਈ ਹੈ। ਇਸ ਦੌਰਾਨ 32 ਵਿਅਕਤੀਆਂ ਨੂੰ ਆਈਸੋਲੇਸ਼ਨ ਸੁਵਿਧਾਵਾਂ ਤੋਂ ਛੁੱਟੀ ਦਿੱਤੀ ਗਈ ਹੈ।
ਫੈਕਟਚੈੱਕ

*****
ਵਾਈਬੀ
(रिलीज़ आईडी: 1651196)
आगंतुक पटल : 225
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Malayalam