ਰੱਖਿਆ ਮੰਤਰਾਲਾ

ਚੀਫ਼ ਆਫ਼ ਏਅਰ ਸਟਾਫ (ਸੀਏਐਸ) ਵਲੋਂ ਪੂਰਬੀ ਏਅਰ ਕਮਾਂਡ ਦੇ ਫਰੰਟਲਾਈਨ ਏਅਰ ਬੇਸਾਂ ਦਾ ਦੌਰਾ

Posted On: 03 SEP 2020 4:33PM by PIB Chandigarh

ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ, ਚੀਫ ਆਫ਼ ਏਅਰ ਸਟਾਫ (ਸੀਏਐਸ) ਨੇ 02 ਸਤੰਬਰ 20 ਨੂੰ ਪੂਰਬੀ ਏਅਰ ਕਮਾਂਡ (ਈਏਸੀ) ਵਿੱਚ ਫਰੰਟਲਾਈਨ ਏਅਰ ਬੇਸਾਂ ਦਾ ਦੌਰਾ ਕੀਤਾ।
ਪੂਰਬੀ ਏਅਰ ਕਮਾਂਡ ਦੇ ਟਿਕਾਣਿਆਂ 'ਤੇ ਪਹੁੰਚਣ' ਤੇ ਸੀਏਐਸ ਦਾ ਸਬੰਧਤ ਕਮਾਂਡਿੰਗ ਏਅਰ ਅਫਸਰਾਂ ਵਲੋਂ ਸਵਾਗਤ ਕੀਤਾ ਗਿਆ। ਕਮਾਂਡਿੰਗ ਏਅਰ ਅਫਸਰਾਂ ਨੇ ਸੀਏਐਸ ਨੂੰ ਆਪੋਂ- ਆਪਣੀ ਕਮਾਂਡ ਦੀਆਂ ਜੰਗੀ ਤਿਆਰੀਆਂ, ਉਪਲਬਧ ਫੌਜੀ ਸਾਜੌ- ਸਾਮਾਨ ਅਤੇ ਜੰਗੀ ਜਹਾਜ਼ਾਂ ਦੀ ਤੈਨਾਤੀ  ਬਾਰੇ ਵਿਸਥਾਰ 'ਚ ਜਾਣੂ ਕਰਵਾਇਆ । ਸੀਏਐਸ ਨੇ ਆਪਣੀ ਫੇਰੀ ਦੌਰਾਨ ਇਨ੍ਹਾਂ ਇਕਾਈਆਂ ਵਿੱਚ ਸੇਵਾ ਨਿਭਾਉਣ ਵਾਲੇ ਹਵਾਈ ਲੜਾਕੂਆਂ ਨਾਲ ਵੀ ਮੁਲਾਕਾਤ ਅਤੇ ਗੱਲਬਾਤ ਕੀਤੀ । ਉਨ੍ਹਾਂ ਸਟੇਸ਼ਨ ਮੁਲਾਜ਼ਮਾਂ ਵੱਲੋਂ ਲੌੜ ਪੈਣ 'ਤੇ ਕੋਈ ਵੀ ਭੂਮਿਕਾ ਨਿਭਾਉਣ ਲਈ ਤਿਆਰ ਰਹਿਣ ਅਤੇ ਆਪਣੇ ਕੰਮ ਵਿੱਚ ਮੁਹਾਰਤ ਕਾਇਮ ਰੱਖਣ ਲਈ ਕੀਤੇ ਜਾਣ ਵਾਲੇ ਯਤਨਾਂ ਵੱਲ ਧਿਆਨ ਕੇਂਦਰਿਤ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ । ਏਅਰ ਚੀਫ ਮਾਰਸ਼ਲ ਨੇ ਆਸ ਪ੍ਰਗਟਾਈ ਕਿ ਹਵਾਈ ਫੌਜ ਦਾ ਹਰੇਕ ਬਹਾਦੁਰ ਮੁਲਾਜ਼ਮ ਆਪਣੀ ਡਿਉਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਯਤਨ ਜਾਰੀ ਰੱਖੇਗਾ ।
 ******
ਆਈਐਨ/ ਬੀਐਸਕੇ / ਜੇਪੀ

 



(Release ID: 1651086) Visitor Counter : 157