PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 02 SEP 2020 6:26PM by PIB Chandigarh

 

Coat of arms of India PNG images free download https://static.pib.gov.in/WriteReadData/userfiles/image/image002H4UQ.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • 12 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰਿਕਵਰੀ ਦਰ ਰਾਸ਼ਟਰੀ ਔਸਤ ਨਾਲੋਂ ਜ਼ਿਆਦਾ।
  • ਭਾਰਤ ਵਿੱਚ ਲਗਾਤਾਰ 6ਵੇਂ ਦਿਨ, 60 ਹਜ਼ਾਰ ਤੋਂ ਵੱਧ ਕੋਵਿਡ ਮਰੀਜ ਠੀਕ ਹੋਏ।
  • ਠੀਕ ਹੋਣ ਵਾਲਿਆਂ ਦੀ ਸੰਖਿਆ ਐਕਟਿਵ ਕੇਸਾਂ ਤੋਂ 2.1 ਮਿਲੀਅਨ ਵਧੀ
  • ਪਿਛਲੇ 24 ਘੰਟਿਆਂ ਵਿੱਚ 62,026 ਲੋਕਾਂ ਦੇ ਠੀਕ ਹੋਣ ਨਾਲ, ਭਾਰਤ ਦੀ ਰਿਕਵਰੀ ਦਰ 76.98 ਪ੍ਰਤੀਸ਼ਤ ਹੋ ਗਈ ਹੈ।
  • ਭਾਰਤ ਦੀ ਕੋਰੋਨਾ ਕਾਰਨ ਮੌਤ ਦਰ 1.76 ਪ੍ਰਤੀਸ਼ਤ ਹੈ, ਜੋ ਵਿਸ਼ਵ ਵਿੱਚ ਸਭ ਤੋਂ ਘੱਟ ਵਿੱਚੋਂ ਇੱਕ ਹੈ।

 

https://static.pib.gov.in/WriteReadData/userfiles/image/image001UFY0.jpg

https://static.pib.gov.in/WriteReadData/userfiles/image/image002I9CB.jpg

 

12 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰਾਸ਼ਟਰੀ ਔਸਤ ਨਾਲੋਂ ਸਿਹਤਯਾਬੀ ਦਰ ਵਧੇਰੇ ਹੈ; ਭਾਰਤ ਵਿੱਚ ਲਗਾਤਾਰ 6ਵੇਂ ਦਿਨ, ਹਰੇਕ ਦਿਨ 60 ਹਜ਼ਾਰ ਤੋਂ ਵੱਧ ਕੋਵਿਡ ਮਰੀਜ ਸਿਹਤਯਾਬ ਹੋ ਰਹੇ ਹਨ ; ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਸਰਗਰਮ ਮਾਮਲਿਆਂ ਤੋਂ 2.1 ਮਿਲੀਅਨ ਵਧੀ

ਭਾਰਤ ਵਿੱਚ ਸਿਹਤਯਾਬ ਹੋਣ ਵਾਲਿਆਂ ਦੀ ਕੁੱਲ ਗਿਣਤੀ 29 ਲੱਖ (29,01,908) ਨੂੰ ਪਾਰ ਕਰ ਗਈ ਹੈ। ਪਿਛਲੇ 17 ਦਿਨਾਂ ਵਿੱਚ 10 ਲੱਖ ਮਰੀਜ ਠੀਕ ਹੋਏ ਹਨ ਜਦਕਿ ਉਸ ਤੋਂ ਪਿਛਲੇ 10 ਲੱਖ ਮਰੀਜ 22 ਦਿਨਾਂ ਵਿੱਚ ਸਿਹਤਯਾਬ ਹੋਏ ਸਨ। ਕੋਵਿਡ -19 ਮਾਮਲਿਆਂ ਵਿੱਚ ਭਾਰਤ ਦੇ ਪ੍ਰਬੰਧਨ ਦੀ ਇਕ ਮਹੱਤਵਪੂਰਣ ਵਿਸ਼ੇਸ਼ਤਾ ਮਰੀਜ਼ਾਂ ਦੀ ਵੱਧ ਰਹੀ ਸਿਹਤਯਾਬੀ ਦਰ ਹੈ। ਜਿਵੇਂ ਭਾਰਤ ਰਿਕਵਰੀ ਦੀ ਵਧ ਰਹੀ ਦਰ ਨੂੰ ਜਾਰੀ ਰੱਖ ਰਿਹਾ ਹੈ,ਉਵੇਂ ਹੀ ਬਹੁਤ ਸਾਰੇ ਮਰੀਜ਼ ਠੀਕ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ ਅਤੇ ਘਰਾਂ ਦੇ ਆਈਸੋਲੇਸ਼ਨ ਤੋਂ ਛੁੱਟੀ ਦਿੱਤੀ ਜਾ ਰਹੀ ਹੈ। ਮਈ 2020 ਤੋਂ, ਸਿਹਤਯਾਬ ਮਰੀਜ਼ਾਂ ਦੀ ਗਿਣਤੀ ਵਿੱਚ 58 ਗੁਣਾ ਵਾਧਾ ਹੋਇਆ ਹੈ। ਭਾਰਤ ਲਗਾਤਾਰ 6 ਵੇਂ ਦਿਨ 60 ਹਜ਼ਾਰ ਤੋਂ ਵੱਧ ਰਿਕਵਰੀ ਦਰਜ ਕੀਤੀ ਗਈ। ਪਿਛਲੇ 24 ਘੰਟਿਆਂ ਵਿੱਚ 62,026 ਮਰੀਜ ਠੀਕ ਹੋਣ ਨਾਲ, ਕੋਵਿਡ -19 ਦੇ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਡਰ ਸੁਧਰ ਕੇ 76.98 ਫ਼ੀਸਦੀ ਹੋ ਗਈ ਹੈ। ਇਹ ਅੰਕੜਾ ਨਿਰੰਤਰ ਵਾਧਾ ਦਿਖਾ ਰਿਹਾ ਹੈ।  ਠੀਕ ਹੋਏ ਮਾਮਲਿਆਂ ਦੀ ਗਿਣਤੀ ਐਕਟਿਵ  ਮਾਮਲਿਆਂ ਤੋਂ 21 ਲੱਖ ਤੋਂ ਵੱਧ ਹੋ ਗਈ ਹੈ।  ਜੁਲਾਈ ਦੇ ਪਹਿਲੇ ਹਫਤੇ ਤੋਂ ਅਗਸਤ ਦੇ ਆਖਰੀ ਹਫ਼ਤੇ ਤੱਕ ਔਸਤਨ ਹਫਤਾਵਾਰੀ ਰਿਕਵਰੀ ਵਿੱਚ 4 ਗੁਣਾ ਤੋਂ ਵੱਧ ਵਾਧਾ ਹੋਇਆ ਹੈ।

https://pib.gov.in/PressReleseDetail.aspx?PRID=1650654

 

ਆਲਮੀ ਪੱਧਰ 'ਤੇ ਸਭ ਤੋਂ ਘੱਟ, ਭਾਰਤ ਦੀ ਮੌਤ ਦੀ ਦਰ 1.76 ਫ਼ੀਸਦੀ 'ਤੇ ਪੁੱਜੀ ਅਤੇ ਘਟ ਰਹੀ ਹੈ

ਹੋਰਨਾਂ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਨੇ ਸਭ ਤੋਂ ਘੱਟ ਕੋਵਿਡ ਮੌਤ ਦਰ (ਸੀਐੱਫਆਰ) ਨੂੰ ਬਰਕਰਾਰ ਰੱਖਿਆ ਹੈ। ਹਾਲਾਂਕਿ ਆਲਮੀ ਸੀਐੱਫਆਰ ਅੱਜ ਤੱਕ 3.3 ਫ਼ੀਸਦੀ 'ਤੇ ਖੜੀ ਹੈ, ਜਦਕਿ ਭਾਰਤ ਵਿੱਚ ਇਹ ਤੁਲਨਾਤਮਕ ਅੰਕੜਾ 1.76 ਫ਼ੀਸਦੀ ਹੈ। ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਵਿੱਚ ਹੋਣ ਵਾਲੀਆਂ ਮੌਤਾਂ ਵਿਸ਼ਵ ਵਿੱਚ ਸਭ ਤੋਂ ਘੱਟ ਹਨ। ਜਦੋਂ ਕਿ ਵਿਸ਼ਵਵਿਆਪੀ ਔਸਤ ਪ੍ਰਤੀ ਮਿਲੀਅਨ 110 ਮੌਤਾਂ ਦੀ ਹੈ ਜਦਕਿ ਭਾਰਤ ਵਿੱਚ ਇਹ ਅੰਕੜਾ 48 ਮੌਤਾਂ ਦਾ ਹੈ। ਬ੍ਰਾਜ਼ੀਲ ਅਤੇ ਯੂਕੇ ਵਿੱਚ ਤੁਲਨਾਤਮਕ ਅੰਕੜਾ ਕ੍ਰਮਵਾਰ 12 ਅਤੇ 13 ਗੁਣਾ ਵੱਧ ਹੈ ਕੇਂਦਰ ਅਤੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੇ ਸਹਿਯੋਗੀ ਯਤਨਾਂ ਸਦਕਾ ਦੇਸ਼ ਭਰ ਵਿੱਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕੀਤਾ ਗਿਆ ਹੈ। 1578 ਸਮਰਪਿਤ ਕੋਵਿਡ ਹਸਪਤਾਲ ਮਿਆਰੀ ਡਾਕਟਰੀ ਦੇਖਭਾਲ ਪ੍ਰਦਾਨ ਕਰ ਰਹੇ ਹਨ। ਮੌਤ ਦਰ ਨੂੰ ਘਟਾਉਣ ਲਈ ਨਾਜ਼ੁਕ ਮਰੀਜ਼ਾਂ ਦੇ ਕਲੀਨਿਕਲ ਪ੍ਰਬੰਧਨ ਵਿੱਚ ਆਈਸੀਯੂ ਵਿੱਚ ਤਾਇਨਾਤ ਡਾਕਟਰਾਂ ਦੀ ਯੋਗਤਾ ਨੂੰ ਬਣਾਉਣ ਲਈ ਇਕ ਵਿਲੱਖਣ ਪਹਿਲ, ਈ-ਆਈਸੀਯੂ ਸੇਵਾ ਏਮਜ਼, ਨਵੀਂ ਦਿੱਲੀ ਵਲੋਂ ਆਰੰਭ ਕੀਤੀ ਗਈ ਹੈ। ਹਫ਼ਤੇ ਵਿੱਚ ਦੋ ਵਾਰ, ਮੰਗਲਵਾਰ ਅਤੇ ਸ਼ੁੱਕਰਵਾਰ ਨੂੰ, ਰਾਜ ਦੇ ਹਸਪਤਾਲਾਂ ਵਿੱਚ ਆਈਸੀਯੂ ਦੀ ਦੇਖਭਾਲ ਕਰਨ ਵਾਲੇ ਡਾਕਟਰਾਂ ਲਈ ਗਿਆਨ ਅਤੇ ਡੋਮੇਨ ਮਾਹਰਾਂ ਵਲੋਂ ਟੈਲੀ / ਵਿਡੀਓ ਵਿਚਾਰ-ਵਟਾਂਦਰੇ ਸੈਸ਼ਨ ਆਯੋਜਤ ਕੀਤੇ ਜਾਂਦੇ ਹਨ। ਇਹ ਸੈਸ਼ਨ 8 ਜੁਲਾਈ 2020 ਤੋਂ ਸ਼ੁਰੂ ਹੋਏ।ਹੁਣ ਤੱਕ, 17 ਟੈਲੀ-ਸੈਸ਼ਨ ਆਯੋਜਤ ਕੀਤੇ ਗਏ ਹਨ ਅਤੇ 204 ਸੰਸਥਾਵਾਂ ਨੇ ਇਸ ਵਿੱਚ ਹਿੱਸਾ ਲਿਆ ਹੈ।ਨਾਜ਼ੁਕ ਸਥਿਤੀ ਵਿੱਚ ਮਰੀਜ਼ਾਂ ਦੇ ਇਲਾਜ ਲਈ ਡਾਕਟਰਾਂ ਦੀ ਆਈਸੀਯੂ / ਕਲੀਨਿਕਲ ਪ੍ਰਬੰਧਨ ਸਮਰੱਥਾ ਨੂੰ ਅੱਗੇ ਵਧਾਉਣ ਲਈ ਏਮਜ਼ ਨਵੀਂ ਦਿੱਲੀ ਨੇ ਸਿਹਤ ਮੰਤਰਾਲੇ ਦੇ ਸਹਿਯੋਗ ਨਾਲ ਆਮ ਸਵਾਲਾਂ ਨੂੰ ਤਿਆਰ ਕੀਤਾ ਹੈ। ਇਹ ਸਿਹਤ ਮੰਤਰਾਲੇ ਦੀ ਵੈਬਸਾਈਟ 'ਤੇ ਪਾਏ ਗਏ ਹਨ। ਉਨ੍ਹਾਂ ਨੂੰ https://www.mohfw.gov.in/pdf/AIIMSeICUsFAQs01SEP.pdf 'ਤੇ ਦੇਖਿਆ ਜਾ ਸਕਦਾ ਹੈ।

https://pib.gov.in/PressReleseDetail.aspx?PRID=1650585

 

ਆਤਮਨਿਰਭਰ ਭਾਰਤ ਯੋਜਨਾ ਤਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਅਨੁਮਾਨਿਤ ਕਰੀਬ 2.8 ਕਰੋੜ ਪ੍ਰਵਾਸੀ ਅਤੇ ਦੂਸਰੀਆਂ ਜਗ੍ਹਾਂ ‘ਤੇਂ ਫਸੇ ਪ੍ਰਵਾਸੀਆਂ ਵਿੱਚੋਂ ਲਗਭਗ 95% ਨੂੰ ਮੁਫਤ ਅਨਾਜ ਦੀ ਸਪਲਾਈ ਕੀਤੀ ਗਈ

ਕੋਵਿਡ ਮਹਾਮਾਰੀ ਦੇ ਪ੍ਰਕੋਪ ਦੀ ਵਜ੍ਹਾ ਨਾਲ ਬਣੀ ਸਥਿਤੀ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਮਈ 2020 ਵਿੱਚ ਪ੍ਰਵਾਸੀ ਭਾਰਤੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਆਤਮਨਿਰਭਰ ਭਾਰਤ ਪੈਕੇਜ (ਏਐੱਨਬੀਪੀ) ਤਹਿਤ ਕੁਝ ਆਰਥਿਕ ਉਪਾਵਾਂ ਦਾ ਐਲਾਨ ਕੀਤਾ ਸੀ

ਭੋਜਨ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਇਰਾਦੇ ਨਾਲ ਦੇਸ਼ ਭਰ ਵਿੱਚ ਸੰਕਟ ਦੀ ਸਥਿਤੀ ਦੇ ਵਿੱਚ 15 ਮਈ 2020 ਨੂੰ, ਖੁਰਾਕ ਅਤੇ ਜਨਤਕ ਵੰਡ ਵਿਭਾਗ ਵੱਲੋਂ ਇਨ੍ਹਾਂ ਲੋਕਾਂ ਨੂੰ ਟਾਰਗੇਟ ਗਰੁੱਪਦੇ ਰੂਪ ਵਿੱਚ ਸੰਦਰਭਿਤ ਕੀਤਾ ਗਿਆ। ਇਸ ਦੇ ਬਾਅਦ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸਾਂ ਨੂੰ ਇਸ ਟਾਰਗੇਟ ਗਰੁੱਪ ਲਈ ਆਤਮਨਿਰਭਰ ਭਾਰਤ ਯੋਜਨਾ ਤਹਿਤ ਪ੍ਰਤੀ ਵਿਅਕਤੀ ਪੰਜ ਕਿਲੋ ਅਨਾਜ ਦੋ ਮਹੀਨਿਆਂ ਤੱਕ ਮੁਫਤ ਦਿੱਤੇ ਜਾਣ ਦੀ ਵਿਵਸਥਾ ਕੀਤੀ ਗਈ ਜੋ ਕਿ ਮਈ ਅਤੇ ਜੂਨ  ਦੇ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕੁੱਲ ਚਾਰ ਲੱਖ ਮੀਟ੍ਰਿਕ ਟਨ ਸੀ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਪ੍ਰਾਪਤ ਰਿਪੋਰਟ ਅਨੁਸਾਰ, ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ 31 ਅਗਸਤ 2020 ਤੱਕ ਕੁੱਲ 2.65 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ ਗਿਆ ਇਸ ਵਿੱਚੋਂ ਮਈ ਦੇ ਮਹੀਨੇ ਵਿੱਚ 2.35 ਕਰੋੜ ਲੋਕਾਂ ਨੂੰ, ਜੂਨ ਵਿੱਚ 2.48 ਕਰੋੜ ਤੋਂ ਅਧਿਕ ਲੋਕਾਂ ਨੂੰ, ਜੁਲਾਈ ਵਿੱਚ ਲਗਭਗ 31.43 ਲੱਖ ਲੋਕਾਂ ਨੂੰ ਅਤੇ ਅਗਸਤ ਵਿੱਚ ਲਗਭਗ 16 ਲੱਖ ਪ੍ਰਵਾਸੀਆਂ ਵਿਅਕਤੀਆਂ ਨੂੰ ਸਫਲਤਾਪੂਰਵਕ ਇਹ ਅਨਾਜ ਵੰਡਿਆ ਗਿਆ ਜੋ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਅਨੁਮਾਨਿਤ 2.8 ਕਰੋੜ ਲਾਭਾਰਥੀਆਂ ਦਾ 95% ਰਿਹਾ ਲਗਭਗ 17 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੋ ਆਪਣੇ ਅਨੁਮਾਨ ਅਨੁਰੂਪ 80% ਜਾਂ ਉਸ ਤੋਂ ਅਧਿਕ ਅਨਾਜ ਦੀ ਵਰਤੋਂ ਕਰਨ ਦੇ ਸਮਰੱਥ ਰਹੇ।

https://pib.gov.in/PressReleseDetail.aspx?PRID=1650442

 

ਕੈਬਨਿਟ ਨੇ ਮਿਸ਼ਨ ਕਰਮਯੋਗੀ”– ਰਾਸ਼ਟਰੀ ਸਿਵਲ ਸੇਵਾ ਸਮਰੱਥਾ ਨਿਰਮਾਣ ਪ੍ਰੋਗਰਾਮ ਨੂੰ ਪ੍ਰਵਾਨਗੀ ਦਿੱਤੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਨਿਮਨਲਿਖਿਤ ਸੰਸਥਾਗਤ ਢਾਂਚੇ ਦੇ ਨਾਲ ਰਾਸ਼ਟਰੀ ਸਿਵਲ ਸੇਵਾ ਸਮਰੱਥਾ ਨਿਰਮਾਣ ਪ੍ਰੋਗਰਾਮ (ਐੱਨਪੀਸੀਐੱਸਸੀਬੀ) ਨੂੰ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ:-

(i) ਪ੍ਰਧਾਨ ਮੰਤਰੀ ਦੀ ਜਨਤਕ ਮਾਨਵ ਸੰਸਾਧਨ ਪਰਿਸ਼ਦ।

(ii) ਸਮਰੱਥਾ ਨਿਰਮਾਣ ਕਮਿਸ਼ਨ।

(iii) ਡਿਜੀਟਲ ਅਸਾਸਿਆਂ ਦੀ ਮਲਕੀਅਤ ਤੇ ਸੰਚਾਲਨ ਅਤੇ ਔਨਲਾਈਨ ਟ੍ਰੇਨਿੰਗ ਦੇ ਲਈ ਟੈਕਨੋਲੋਜੀਕਲ ਪਲੈਟਫਾਰਮ ਵਾਸਤੇ ਵਿਸ਼ੇਸ਼ ਪ੍ਰਯੋਜਨ ਵਾਹਨ (ਐੱਸਪੀਵੀ)

(iv) ਕੈਬਨਿਟ ਸਕੱਤਰ ਦੀ ਪ੍ਰਧਾਨਗੀ ਵਿੱਚ ਤਾਲਮੇਲ ਯੂਨਿਟ।

ਐੱਨਪੀਸੀਐੱਸਸੀਬੀ ਨੂੰ ਸਿਵਲ ਸੇਵਕਾਂ ਦੇ ਲਈ ਸਮਰੱਥਾ ਨਿਰਮਾਣ ਦੇ ਲਈ ਨੀਂਹ ਪੱਥਰ ਰੱਖਣ ਵਾਸਤੇ ਬਣਾਇਆ ਗਿਆ ਹੈ ਤਾਕਿ ਉਹ ਭਾਰਤੀ ਸੱਭਿਆਚਾਰ ਅਤੇ ਸੰਵੇਦਨਾਵਾਂ ਤੋਂ ਭਰਪੂਰ ਰਹਿਣ ਅਤੇ ਸੰਸਾਰ ਭਰ ਦੀਆਂ ਸ੍ਰੇਸ਼ਠ ਪੱਧਤੀਆਂ ਤੋਂ ਸਿੱਖਦੇ ਹੋਏ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ। ਇਸ ਪ੍ਰੋਗਰਾਮ ਨੂੰ ਏਕੀਕ੍ਰਿਤ ਸਰਕਾਰੀ ਔਨਲਾਈਨ ਟ੍ਰੇਨਿੰਗ - ਆਈਗੌਟ ਕਰਮਯੋਗੀ ਪਲੈਟਫਾਰਮ ਦੀ ਸਥਾਪਨਾ ਕਰਕੇ ਲਾਗੂ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ ਮੁੱਖ ਮਾਰਗਦਰਸ਼ਕ ਸਿਧਾਂਤ ਹੇਠ ਲਿਖੇ ਅਨੁਸਾਰ ਹੋਣਗੇ

 

https://pib.gov.in/PressReleseDetail.aspx?PRID=1650663

 

ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ-ਅਮਰੀਕਾ ਵਪਾਰ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਦਾ ਸੱਦਾ ਦਿੱਤਾ ਅਤੇ ਕਿਹਾ, ਦੋਵੇਂ ਦੇਸ਼ ਗਲੋਬਲ ਵੈਲਿਊ ਚੇਨ ਵਿੱਚ ਭਰੋਸੇਮੰਦ ਸਾਂਝੇਦਾਰ ਹੋ ਸਕਦੇ ਹਨ

ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅਮਰੀਕੀ ਵਪਾਰ ਅਤੇ ਉਦਯੋਗ ਜਗਤ ਨੂੰ ਆਪਣੇ ਭਾਰਤੀ ਹਮਰੁਤਬਾ ਨਾਲ ਕੰਮ ਕਰਨ ਲਈ ਸੱਦਾ ਦਿੱਤਾ ਹੈ ਤਾਕਿ ਦੁਵੱਲੇ ਵਪਾਰ ਨੂੰ ਨਵੀਆਂ ਉਚਾਈਆਂ ‘ਤੇ ਲਿਜਾਇਆ ਜਾ ਸਕੇਸ਼੍ਰੀ ਗੋਇਲ ਕੱਲ੍ਹ ਇੱਕ ਵਰਚੁਅਲ ਕਾਨਫਰੰਸ ਰਾਹੀਂ ਯੂਐੱਸ-ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ (ਯੂਐੱਸਆਈਐੱਸਪੀਐੱਫ) ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋਵੇਂ ਲੋਕਤਾਂਤਰਿਕ  ਦੇਸ਼ਾਂ ਦੀ ਸਰਕਾਰ, ਵਪਾਰ ਅਤੇ ਲੋਕ ਤੋਂ ਲੋਕਾਂ ਦੇ ਪੱਧਰ 'ਤੇ ਇੱਕ ਦੂਜੇ ਨਾਲ ਗਹਿਰੀ ਪ੍ਰਤੀਬੱਧਤਾ ਸਾਂਝਾ ਕਰਦੇ ਹਨ।  ਦੋਵੇਂ ਦੇਸ਼ ਸੁਤੰਤਰ ਅਤੇ ਨਿਰਪੱਖ ਵਪਾਰ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਝੇਦਾਰ ਹੈਉਨ੍ਹਾਂ ਕਿਹਾ ਕਿ  ਵਪਾਰ ਤੋਂ ਇਤਰ ਪਾਰਸਪਰਕ ਰੂਪ ਨਾਲ ਸੰਬਧ ਇਸ ਦੁਨੀਆ ਵਿੱਚ ਦੋਵੇਂ ਦੇਸ਼ਾਂ ਗਲੋਬਲ ਵੈਲਿਊ ਚੇਨ ਵਿੱਚ ਭਰੋਸੇਮੰਦ ਸਾਂਝੇਦਾਰ ਹੋ ਸਕਦੇ ਹਨ

ਉਨ੍ਹਾਂ ਕਿਹਾ ਕਿ ਆਲਮੀ ਮਹਾਮਾਰੀ ਕਾਰਨ ਦੇਸ਼ ਵਿੱਚ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਸੀ ਲੇਕਿਨ ਉਸ ਵਿੱਚ ਤੇਜ਼ੀ ਨਾਲ ਸੁਧਾਰ ਦੇ ਸੰਕੇਤ ਮਿਲ ਰਹੇ ਹਨ

ਮੰਤਰੀ ਨੇ ਕਿਹਾ ਕਿ ਕੋਵਿਡ ਦੇ ਪ੍ਰਸਾਰ ਦੀ ਰੋਕਥਾਮ ਲਈ ਭਾਰਤ ਦੁਆਰਾ ਉਠਾਏ ਗਏ ਸ਼ੁਰੂਆਤੀ ਅਤੇ ਮਜ਼ਬੂਤ ਕਦਮਾਂ ਨੇ ਦੇਸ਼ ਨੂੰ ਚੰਗੀ ਸਥਿਤੀ ਵਿੱਚ ਖੜ੍ਹਾ ਕਰ ਦਿੱਤਾ ਹੈ। ਕਿਉਂਕਿ ਮੌਤ ਦਰ ਘੱਟ ਹੈਇਹੀ ਕਾਰਨ ਹੈ ਕਿ ਭਾਰਤ ਵਿੱਚ ਮੌਤ ਦਰ ਮਹਿਜ਼ 2% ਹੈ ਅਤੇ ਰਿਕਵਰੀ ਦਰ 75% ਤੋਂ ਉਪਰ ਹੈ ਮੰਤਰੀ ਨੇ ਕਿਹਾ ਕਿ ਵੱਡੀ ਆਬਾਦੀ ਦੇ ਬਾਵਜੂਦ, ਭਾਰਤ ਦੇ ਲੋਕਾਂ ਨੇ ਸਮੇਂ ਦੇ ਨਾਲ ਢਲਣ ਦੀ ਕਾਫੀ ਸਮਰੱਥਾ ਦਿਖਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲੌਕਡਾਊਨ ਦੀ ਮਿਆਦ ਦਾ ਉਪਯੋਗ ਸਿਹਤ ਸੇਵਾ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਕੀਤੀ ਜਾਂਦੀ ਸੀ ਅਤੇ ਪ੍ਰੋਤਸਾਹਨ ਅਤੇ ਰਾਹਤ ਪੈਕੇਜ ਨੇ ਲੋਕਾਂ ਨੂੰ ਇਸ ਆਲਮੀ ਮਹਾਮਾਰੀ ਨਾਲ ਲੜਨ ਵਿੱਚ ਮਦਦ ਕੀਤੀ ਹੈ

https://pib.gov.in/PressReleseDetail.aspx?PRID=1650449

 

ਛਪਾਈ ਕਾਰਜਾਂ ਸਬੰਧੀ ਇਕੋਨੋਮੀ ਨਿਰਦੇਸ਼

ਵਿਸ਼ਵ ਵਿੱਚ ਮੌਜੂਦਾ ਹਾਲਾਤ ਵਿੱਚ ਉਤਪਾਦਕਤਾ ਲਈ ਡਿਜ਼ੀਟਲ ਫੋਰਸ ਮਲਟੀਪਲਾਇਰਸ ਨੂੰ ਅਪਣਾਉਣ ਦੀ ਰੂਚੀ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਇਸ ਰਵਾਇਤ ਨੂੰ ਅਪਣਾਉਣ ਦਾ ਫੈਸਲਾ ਕੀਤਾ ਹੈ ।ਸਾਰੇ ਮੰਤਰਾਲਿਆਂ / ਵਿਭਾਗਾਂ / ਪੀਐੱਸਯੂਸ / ਪੀਐੱਸਬੀਸ ਤੇ ਸਰਕਾਰ ਦੇ ਹੋਰ ਸਾਰੇ ਅੰਗ ਹੁਣ ਕੰਧ ਤੇ ਲਾਉਣ ਵਾਲੇ ਕੈਲੰਡਰ , ਡਾਇਰੀਆਂ ਤੇ ਇਹੋ ਜਿਹੀ ਹੋਰ ਸਮੱਗਰੀ ਨਹੀਂ ਛਾਪਣਗੇ ।ਇਹ ਸਾਰਾ ਕੰਮ ਡਿਜ਼ੀਟਲ ਤੇ ਆਨਲਾਈਨ ਹੋਵੇਗਾ

https://pib.gov.in/PressReleseDetail.aspx?PRID=1650627

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਡਾਕਟਰਾਂ ਨੂੰ ਲੱਛਣ ਵਾਲੇ ਮਰੀਜ਼ਾਂ ਤੇ ਧਿਆਨ ਕੇਂਦ੍ਰਿਤ ਕਰਨ ਅਤੇ ਉਨ੍ਹਾਂ ਦੀ ਸਿਹਤ ਦਾ ਖ਼ਾਸ ਧਿਆਨ ਰੱਖਣ ਲਈ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਕੋਵਿਡ ਪਾਜ਼ਿਟਿਵ ਵਿਅਕਤੀਆਂ ਦੀ ਬਕਾਇਦਾ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਜੇ ਉਨ੍ਹਾਂ ਦੀ ਮੈਡੀਕਲ ਹਾਲਤ ਵਿਗੜਦੀ ਹੈ ਤਾਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਜਾਣਾ ਚਾਹੀਦਾ ਹੈ ਕੰਟਰੋਲ ਰੂਮ ਨੂੰ ਹਰ ਰੋਜ਼ ਫ਼ੋਨ ਰਾਹੀਂ ਉਨ੍ਹਾਂ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਹਰ ਸਮੇਂ ਤਿਆਰ ਹੋਣੀ ਚਾਹੀਦੀ ਹੈ ਅਜਿਹੀ ਸੁਵਿਧਾ 24 ਘੰਟੇ ਉਪਲੱਬਧ ਹੋਣੀ ਚਾਹੀਦੀ ਹੈ
  • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਜਲਦੀ ਹੀ ਰਾਜ ਵਿੱਚ ਮੰਦਰ ਖੋਲ੍ਹਣ ਬਾਰੇ ਵਿਚਾਰ ਕਰ ਰਹੀ ਹੈ ਜਿਸ ਲਈ ਸ਼ਰਧਾਲੂਆਂ ਦੀ ਸਹੂਲਤ ਲਈ ਐੱਸਓਪੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਰਾਜ ਵਿੱਚ ਦਾਖਲੇ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਇਸ ਦੇ ਨਾਲ ਹੀ ਈ-ਪਾਸ ਦੀ ਪ੍ਰਕਿਰਿਆ ਲਾਗੂ ਰਹੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਹ ਸੁਨਿਸ਼ਚਿਤ ਕਰ ਰਹੀ ਸੀ ਕਿ ਕੋਵਿਡ -19 ਮਹਾਮਾਰੀ ਕਾਰਨ ਰਾਜ ਵਿੱਚ ਵਿਕਾਸ ਦੇ ਕੰਮ ਪ੍ਰਭਾਵਿਤ ਨਾ ਹੋਣ।
  • ਕੇਰਲ: ਅਨਲੌਕ 4 ਨੂੰ ਲਾਗੂ ਕਰਨ ਦੇ ਹਿੱਸੇ ਵਜੋਂ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਕੇਰਲ ਵਿੱਚ ਕੋਵਿਡ ਸੰਕਟ ਚਿੰਤਾਜਨਕ ਹੈ। ਇਹ ਦਰਸਾਇਆ ਗਿਆ ਹੈ ਕਿ ਰੋਜ਼ਾਨਾ ਕੋਵਿਡ ਦੇ ਮਾਮਲਿਆਂ ਦੀ ਵਧ ਰਹੀ ਦਰ 4.3 ਫ਼ੀਸਦੀ ਕਾਰਨ ਕੇਰਲਾ ਸਭ ਤੋਂ ਅੱਗੇ ਹੈ ਅਤੇ ਜਦੋਂ ਲੋਕਾਂ ਦੀ ਪਾਜ਼ਿਟਿਵ ਜਾਂਚ ਦੀ ਦਰ ਦੀ ਗੱਲ ਆਉਂਦੀ ਹੈ ਤਾਂ ਕੇਰਲ ਮਹਾਰਾਸ਼ਟਰ ਤੋਂ ਬਾਅਦ ਦੂਜੇ ਸਥਾਨ ਉੱਤੇ ਆਉਂਦਾ ਹੈ ਅਧਿਐਨ ਦੀ ਰਿਪੋਰਟ ਦੇ ਅਨੁਸਾਰ ਕੇਰਲ ਵਿੱਚ ਟੈਸਟਿੰਗ ਦੀ ਦਰ ਸਿਰਫ਼ 6.23 ਫ਼ੀਸਦੀ ਹੈ ਅਤੇ ਇਸ ਸ਼੍ਰੇਣੀ ਵਿੱਚ ਇਹ ਆਖਰੀ ਸਥਾਨ ਉੱਤੇ ਹੈ। ਇਸ ਦੌਰਾਨ ਰਾਜ ਵਿੱਚ ਅੱਜ ਪੰਜ ਹੋਰ ਕੋਵਿਡ ਮੌਤਾਂ ਹੋਈਆਂ ਜਿਸ ਨਾਲ ਮੌਤਾਂ ਦੀ ਗਿਣਤੀ 303 ਹੋ ਗਈ ਹੈ। ਕੇਰਲ ਵਿੱਚ ਨਵੇਂ 1,140 ਕੇਸਾਂ ਦੇ ਆਉਣ ਨਾਲ ਕੋਵਿਡ ਕੇਸਾਂ ਦੀ ਗਿਣਤੀ ਕੱਲ 76,525 ਤੱਕ ਪਹੁੰਚ ਗਈ ਹੈ। ਰਾਜ ਵਿੱਚ 22,512 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1.96 ਲੱਖ ਲੋਕ ਨਿਗਰਾਨੀ ਅਧੀਨ ਹਨ
  • ਤਮਿਲ ਨਾਡੂ: ਬੁੱਧਵਾਰ ਨੂੰ ਪੁੱਦੂਚੇਰੀ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ 15,000 ਦੇ ਅੰਕ ਨੂੰ ਪਾਰ ਕਰ ਗਈ ਅਤੇ ਮੌਤਾਂ ਦੀ ਗਿਣਤੀ 250 ਤੋਂ ਪਾਰ ਹੋ ਗਈ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 397 ਤਾਜ਼ਾ ਮਾਮਲੇ ਅਤੇ 13 ਮੌਤਾਂ ਹੋਈਆਂ ਹਨ। ਤਮਿਲ ਨਾਡੂ ਵਿੱਚ 7 ਸਤੰਬਰ ਤੋਂ ਯਾਤਰੀਆਂ ਦੀਆਂ ਰੇਲ ਗੱਡੀਆਂ, ਅੰਤਰ ਜ਼ਿਲਾ ਬੱਸਾਂ ਦੁਬਾਰਾ ਚਾਲੂ ਹੋਣਗੀਆਂ। ਇਹ ਐਲਾਨ ਰਾਜ ਦੇ ਅੰਦਰ ਲੰਬੀ ਦੂਰੀ ਦੀ ਯਾਤਰਾ ਕਰਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਹੋਇਆ ਹੈ, ਕਿਉਂਕਿ ਸਰਕਾਰ ਨੇ 1 ਸਤੰਬਰ ਤੋਂ ਸਿਰਫ਼ ਅੰਤਰ-ਜ਼ਿਲ੍ਹਾ ਬੱਸਾਂ ਦੇ ਚੱਲਣ ਦੀ ਹੀ ਮਨਜੂਰੀ ਦਿੱਤੀ ਸੀ।
  • ਕਰਨਾਟਕ: ਬੰਗਲੁਰੂ ਵਿੱਚ ਕੋਵਿਡ ਸਥਿਤੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਪਿਛਲੇ 15 ਦਿਨਾਂ ਵਿੱਚ ਮੌਤ ਦਰ ਘੱਟ ਕੇ 0.9 ਫ਼ੀਸਦੀ ਰਹਿ ਗਈ ਹੈ, ਇਸ ਤਰ੍ਹਾਂ ਇਸਨੇ ਕੇਂਦਰ ਸਰਕਾਰ ਦੇ 1 ਫ਼ੀਸਦੀ ਤੋਂ ਘੱਟ ਮੌਤ ਦਰ ਰੱਖਣ ਦੇ ਟੀਚੇ ਨੂੰ ਪੂਰਾ ਕੀਤਾ ਹੈ। 4000 ਟੈਸਟ ਪ੍ਰਤੀ ਦਿਨ ਤੋਂ 25,000 ਟੈਸਟ ਪ੍ਰਤੀ ਦਿਨ ਤੱਕ ਵਧਾਉਣ ਦੇ ਬਾਵਜੂਦ ਪਾਜ਼ਿਟਿਵ ਦਰ ਜੁਲਾਈ ਵਿੱਚ 23% ਤੋਂ ਘੱਟ ਕੇ 10.2% ਰਹਿ ਗਈ ਹੈ ਕੇਐੱਸਆਰਟੀਸੀ ਨੂੰ ਅਨਲੌਕ 4 ਦੇ ਤਹਿਤ ਬੱਸਾਂ ਵਿੱਚ ਸਾਰੀਆਂ ਸੀਟਾਂ ਭਰਨ ਲਈ ਸਹਿਮਤੀ ਮਿਲ ਗਈ ਹੈ ਪੱਬ ਹੌਲੀ ਸ਼ੁਰੂਆਤ ਦੇ ਨਾਲ ਵੀਕੈਂਡ ਆਉਣ ਦੀ ਉਡੀਕ ਕਰ ਰਹੇ ਹਨ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡਾ ਲੌਕਡਾਊਨ ਤੋਂ ਬਾਅਦ ਕਾਰਵਾਈਆਂ ਦੇ 100 ਦਿਨਾਂ ਨੂੰ ਪੂਰਾ ਕਰ ਚੁੱਕਿਆ ਹੈ ਅਤੇ ਇਹ ਕੋਵਿਡ ਤੋਂ ਪਹਿਲਾਂ ਦੇ 84 ਫ਼ੀਸਦੀ ਘਰੇਲੂ ਨੈੱਟਵਰਕ ਨਾਲ ਦੁਬਾਰਾ ਜੁੜਿਆ ਹੈ ਕਰਨਾਟਕ ਵਿੱਚ ਕੱਲ ਦੂਜੀ ਵਾਰ ਕੋਵਿਡ-19 ਦੇ 9000 ਮਾਮਲੇ ਸਾਹਮਣੇ ਆਏ ਹਨ।
  • ਆਂਧਰ ਪ੍ਰਦੇਸ਼: ਕੋਵਿਡ-19 ਦੇ ਵਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ, ਰਾਜ ਸਰਕਾਰ ਨੇ 1,350 ਤੋਂ ਵੱਧ ਐਂਬੂਲੈਂਸਾਂ ਨੂੰ ਕਿਰਾਏ ਤੇ ਲਿਆ ਹੈ, ਜਿਨ੍ਹਾਂ ਨੂੰ ਖ਼ਾਸ ਤੌਰ ਤੇ ਕੋਵਿਡ ਮਰੀਜ਼ਾਂ ਨੂੰ ਹਸਪਤਾਲਾਂ ਅਤੇ ਕੋਵਿਡ ਕੇਅਰ ਸੈਂਟਰਾਂ ਵਿੱਚ ਦਾਖ਼ਲ ਕਰਵਾਉਣ ਲਈ ਵਰਤਿਆ ਜਾਵੇਗਾ ਮੰਡਲਾਂ ਵਿੱਚ ਸਥਾਪਿਤ ਕਾਲ ਸੈਂਟਰ ਸਿਹਤ ਕਰਮਚਾਰੀਆਂ, ਡਾਕਟਰਾਂ ਅਤੇ ਹਸਪਤਾਲਾਂ ਨਾਲ ਤਾਲਮੇਲ ਕਰਨਗੇ ਅਤੇ ਐਂਬੂਲੈਂਸਾਂ ਭੇਜਣਗੇ। ਮੈਡੀਕਲ ਅਤੇ ਸਿਹਤ ਦੇ ਸਪੈਸ਼ਲ ਮੁੱਖ ਸਕੱਤਰ ਕੇ.ਐੱਸ. ਜਵਾਹਰ ਰੈੱਡੀ ਨੇ ਕਿਹਾ ਕਿ ਰਾਜ ਸਰਕਾਰ ਮੌਤਾਂ ਦੀ ਗਿਣਤੀ ਘਟਾਉਣ ਤੇ ਜ਼ੋਰ ਦੇ ਰਹੀ ਹੈ। ਉਨ੍ਹਾਂ ਨੇ ਨਿਜੀ ਹਸਪਤਾਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਕੋਵਿਡ ਦੇ ਇਲਾਜ ਲਈ ਵਧੇਰੇ ਪੈਸੇ ਮੰਗਦੇ ਹਨ ਤਾਂ ਉਨ੍ਹਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 2892 ਨਵੇਂ ਕੇਸ ਆਏ, 2240 ਰਿਕਵਰ ਹੋਏ ਅਤੇ 10 ਮੌਤਾਂ ਹੋਈਆਂ ਹਨ; 2892 ਮਾਮਲਿਆਂ ਵਿੱਚੋਂ 477 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,30,589; ਐਕਟਿਵ ਕੇਸ: 32,341; ਮੌਤਾਂ: 846; ਡਿਸਚਾਰਜ: 97,402 ਸ਼ਹਿਰ ਆਧਾਰਤ ਭਾਰਤ ਦੀ ਇੱਕ ਚੋਟੀ ਦੀ ਖੋਜ ਸੰਸਥਾ, ਸੈਲੂਲਰ ਐਂਡ ਮੌਲੀਕਿਊਲਰ ਬਾਇਓਲੋਜੀ (ਸੀਸੀਐੱਮਬੀ) ਨੇ ਕਿਹਾ ਕਿ ਨੋਵਲ ਕੋਰੋਨਾ ਵਾਇਰਸ ਦਾ ਤੇਜ਼ੀ ਨਾਲ ਫੈਲਣ ਵਾਲਾ ਇੱਕ ਮਜ਼ਬੂਤ ਸਬ-ਸਟ੍ਰੇਨ ਹੁਣ ਤੇਲੰਗਾਨਾ ਵਿੱਚ ਫੈਲ ਰਿਹਾ ਹੈ।
  • ਅਰੁਣਾਚਲ ਪ੍ਰਦੇਸ਼: ਪਿਛਲੇ 24 ਘੰਟਿਆਂ ਦੌਰਾਨ ਅਰੁਣਾਚਲ ਪ੍ਰਦੇਸ਼ ਵਿੱਚ 100 ਨਵੇਂ ਕੋਵਿਡ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਮੌਜੂਦਾ ਰਿਕਵਰੀ ਦੀ ਦਰ 70.72 ਫ਼ੀਸਦੀ ਹੈ
  • ਅਸਾਮ: ਮੰਗਲਵਾਰ ਨੂੰ ਅਸਾਮ ਵਿੱਚ 1434 ਕੋਵਿਡ -19 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਰਾਜ ਵਿੱਚ ਕੋਵੀਡ -19 ਦੇ ਕੁੱਲ ਐਕਟਿਵ ਮਾਮਲੇ 24514 ਹਨ ਜਦੋਂ ਕਿ 86892 ਮਰੀਜ਼ਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ।
  • ਮਣੀਪੁਰ: ਮਣੀਪੁਰ ਵਿੱਚ 130 ਹੋਰ ਵਿਅਕਤੀਆਂ ਵਿੱਚ ਕੋਵਿਡ 19 ਦੀ ਪੁਸ਼ਟੀ ਹੋਈ ਹੈ ਇੱਥੇ 69 ਫ਼ੀਸਦੀ ਰਿਕਵਰੀ ਦਰ ਦੇ ਨਾਲ 120 ਰਿਕਵਰੀਆਂ ਹੋਈਆਂ ਹਨ ਰਾਜ ਵਿੱਚ 1903 ਐਕਟਿਵ ਕੇਸ ਹਨ।
  • ਮੇਘਾਲਿਆ: ਮੇਘਾਲਿਆ ਵਿੱਚ ਅੱਜ ਕੋਰੋਨਾਵਾਇਰਸ ਤੋਂ 73 ਵਿਅਕਤੀ ਬਰਾਮਦ ਹੋਏ ਹਨ। ਰਾਜ ਵਿੱਚ ਕੁੱਲ ਸਰਗਰਮ ਮਾਮਲੇ 1193 ਹਨ। ਇਨ੍ਹਾਂ ਵਿੱਚੋਂ 304 ਬੀਐੱਸਐੱਫ ਅਤੇ ਆਰਮਡ ਫੋਰਸਿਜ਼ ਦੇ ਹਨ।
  • ਮਿਜ਼ੋਰਮ: ਕੱਲ ਮਿਜ਼ੋਰਮ ਵਿੱਚ ਕੋਵਿਡ-19 ਦੇ ਅੱਠ ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਕੁੱਲ ਮਾਮਲੇ 1020 ਤੱਕ ਪਹੁੰਚ ਗਏ ਹਨ ਜਿਨ੍ਹਾਂ ਵਿੱਚੋਂ 410 ਐਕਟਿਵ ਮਾਮਲੇ ਹਨ।
  • ਨਾਗਾਲੈਂਡ: ਨਾਗਾਲੈਂਡ ਦੇ ਦੀਮਾਪੁਰ ਅਤੇ ਕੋਹਿਮਾ ਵਿੱਚ ਈਵਨ-ਓਡ ਟ੍ਰੈਫਿਕ ਪ੍ਰਣਾਲੀ ਜਾਰੀ ਰਹੇਗੀ ਦੀਮਾਪੁਰ ਦੇ ਪ੍ਰਮੁੱਖ ਬਾਜ਼ਾਰ - ਨਿਊ ਮਾਰਕਿਟ, ਹਾਜ਼ੀ ਪਾਰਕ ਅਤੇ ਹੌਂਗਕੌਂਗ ਮਾਰਕਿਟ ਇਸ ਹਫ਼ਤੇ ਖੁੱਲ੍ਹਣ ਦੀ ਸੰਭਾਵਨਾ ਹੈ ਦੀਮਾਪੁਰ ਦੇ ਡੀਸੀ ਦਾ ਕਹਿਣਾ ਹੈ ਕਿ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ
  • ਸਿੱਕਮ: ਸਿੱਕਿਮ ਵਿੱਚ ਅੱਜ ਤੱਕ ਕੁੱਲ 41558 ਕੋਵਿਡ -19 ਟੈਸਟ ਕੀਤੇ ਗਏ ਹਨ।
  • ਮਹਾਰਾਸ਼ਟਰ: ਮਹਾਰਾਸ਼ਟਰ ਸਰਕਾਰ ਨੇ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਰਾਜ ਦੇ ਪ੍ਰਾਈਵੇਟ ਹਸਪਤਾਲਾਂ ਅਤੇ ਨਰਸਿੰਗ ਹੋਮਾਂ ਵਿੱਚ 80 ਫ਼ੀਸਦੀ ਬੈੱਡ ਰਿਜ਼ਰਵ ਕਰਨ ਦੇ ਨਿਰਦੇਸ਼ ਵਿੱਚ ਤਿੰਨ ਮਹੀਨੇ ਦਾ ਵਾਧਾ ਕੀਤਾ ਹੈ। ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਬੈਡਾਂ ਦੀ ਉਪਲਬਧਤਾ ਦੇ ਨਾਲ ਇਲਾਜ ਦੀ ਦਰ ਨੂੰ ਵੀ ਕਾਬੂ ਕੀਤਾ ਜਾਵੇਗਾ। ਇਸ ਦੌਰਾਨ, ਮੰਗਲਵਾਰ ਨੂੰ ਰਾਜ ਵਿੱਚ 15,765 ਨਵੇਂ ਕੋਵਿਡ ਕੇਸਾਂ ਦੇ ਆਉਣ ਨਾਲ, ਰਾਜ ਵਿੱਚ ਕੇਸਾਂ ਦੀ ਗਿਣਤੀ 8 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਐਕਟਿਵ ਮਾਮਲਿਆਂ ਦੀ ਗਿਣਤੀ 1.98 ਲੱਖ ਤੱਕ ਪਹੁੰਚ ਗਈ ਹੈ
  • ਰਾਜਸਥਾਨ: ਕੋਵਿਡ-19 ਮਾਮਲਿਆਂ ਵਿੱਚ ਵਾਧੇ ਨੇ ਰਾਜ ਸਰਕਾਰ ਨੂੰ ਹੋਰ ਸਰਕਾਰੀ ਹਸਪਤਾਲਾਂ ਨੂੰ ਸਮਰਪਿਤ ਕੋਵਿਡ ਹਸਪਤਾਲਾਂ ਵਿੱਚ ਤਬਦੀਲ ਕਰਨ ਦੇ ਲਈ ਵਿਚਾਰ ਕਰਨ ਲਈ ਪ੍ਰੇਰਿਆ। ਇਸ ਤੋਂ ਇਲਾਵਾ, ਮੌਜੂਦਾ ਸਮਰਪਿਤ ਕੋਵਿਡ ਕੇਅਰ ਸੈਂਟਰਾਂ, ਆਰਯੂਐੱਚਐੱਸ ਹਸਪਤਾਲਾਂ ਵਿੱਚ ਵੀ ਸਹੂਲਤਾਂ ਨੂੰ ਅੱਪਗ੍ਰੇਡ ਕੀਤਾ ਜਾਵੇਗਾ ਸਰਕਾਰ ਹਲਕੇ ਜਾਂ ਦਰਮਿਆਨੇ ਲੱਛਣਾਂ ਵਾਲੇ ਮਰੀਜ਼ਾਂ ਲਈ ਆਰਯੂਐੱਚਐੱਸ ਦੇ ਅਹਾਤੇ ਵਿੱਚ 100 ਬੈਡਾਂ ਵਾਲਾ ਕੋਵਿਡ ਕੇਅਰ ਸੈਂਟਰ ਬਣਾਵੇਗੀ ਰਾਜਸਥਾਨ ਵਿੱਚ ਅੱਜ ਤੱਕ ਕੋਵਿਡ-19 ਦੇ 13,970 ਐਕਟਿਵ ਕੇਸ ਹਨ।
  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੀ ਸਭ ਤੋਂ ਵੱਡੀ ਤੇਜ਼ੀ ਦੇਖਣ ਨੂੰ ਮਿਲੀ, ਮੰਗਲਵਾਰ ਨੂੰ ਰਾਜ ਵਿੱਚ 1,514 ਵਿਅਕਤੀ ਕੋਰੋਨਾ ਪਾਜ਼ਿਟਿਵ ਪਾਏ ਗਏ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 33,017 ਹੋ ਗਈ ਹੈ, ਜਦੋਂ ਕਿ 10 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਮੌਤਾਂ ਦੀ ਗਿਣਤੀ 287 ਹੋ ਗਈ ਹੈ। ਰਾਜ ਵਿੱਚ ਰਾਏਪੁਰ ਜ਼ਿਲ੍ਹਾ ਮਹਾਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹਾ ਹੈ ਜਿੱਥੇ 453 ਨਵੇਂ ਕੇਸ ਆਏ, ਦੁਰਗ ਜ਼ਿਲ੍ਹੇ ਵਿੱਚ 226 ਅਤੇ ਰਾਜਨੰਦਗਾਂਵ ਜ਼ਿਲ੍ਹੇ ਵਿੱਚ 149 ਕੇਸ ਆਏ ਇਨ੍ਹਾਂ ਜ਼ਿਲ੍ਹਿਆ ਨੇ ਕੇਸਾਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ
  • ਗੋਆ: ਗੋਆ ਹਵਾਈ ਅੱਡੇ ਨੇ ਇੱਕ ਨਿਯਮ ਲਾਗੂ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਘਰੇਲੂ ਯਾਤਰੀਆਂ ਨੂੰ ਵਾਪਸ ਪਹੁੰਚਣ ਤੇ ਕੋਵਿਡ-19 ਦਾ ਨੈਗੀਟਿਵ ਸਰਟੀਫਿਕੇਟ ਜਮ੍ਹਾਂ ਕਰਾਉਣਾ ਚਾਹੀਦਾ ਹੈ ਇਹ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਅਨਲੌਕ 4.0 ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਾ ਹੈ ਰਾਜ ਵਿੱਚ ਰੈਸਟੋਰੈਂਟ ਅਤੇ ਬਾਰ ਵੀ ਖੁੱਲ੍ਹ ਗਏ ਹਨ ਇਸ ਦੌਰਾਨ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵੀ ਕੋਵਿਡ ਲਈ ਪਾਜ਼ਿਟਿਵ ਪਾਏ ਗਏ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਵਿੱਚ ਕੋਰੋਨਾ ਦੇ ਲੱਛਣ ਨਹੀਂ ਹਨ ਅਤੇ ਉਹ ਘਰ ਵਿੱਚ ਇਕਾਂਤਵਾਸ ਵਿੱਚ ਹਨ

 

ਫੈਕਟਚੈੱਕ

https://static.pib.gov.in/WriteReadData/userfiles/image/image003V98U.jpg

 

******

 

ਵਾਈਬੀ
 



(Release ID: 1650884) Visitor Counter : 180