ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

12 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਰਾਸ਼ਟਰੀ ਔਸਤ ਨਾਲੋਂ ਸਿਹਤਯਾਬੀ ਦਰ ਵਧੇਰੇ ਹੈ

ਭਾਰਤ ਵਿੱਚ ਲਗਾਤਾਰ 6ਵੇਂ ਦਿਨ, ਹਰੇਕ ਦਿਨ 60 ਹਜ਼ਾਰ ਤੋਂ ਵੱਧ ਕੋਵਿਡ ਮਰੀਜ ਸਿਹਤਯਾਬ ਹੋ ਰਹੇ ਹਨ
ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਸਰਗਰਮ ਮਾਮਲਿਆਂ ਤੋਂ 2.1 ਮਿਲੀਅਨ ਵਧੀ

Posted On: 02 SEP 2020 4:57PM by PIB Chandigarh

ਭਾਰਤ ਵਿਚ ਸਿਹਤਯਾਬ ਹੋਣ ਵਾਲਿਆਂ ਦੀ ਕੁੱਲ ਗਿਣਤੀ 29 ਲੱਖ (29,01,908) ਨੂੰ ਪਾਰ ਕਰ ਗਈ ਹੈ।

ਪਿਛਲੇ 17 ਦਿਨਾਂ ਵਿੱਚ 10 ਲੱਖ ਮਰੀਜ ਠੀਕ ਹੋਏ ਹਨ ਜਦਕਿ ਉਸ ਤੋਂ ਪਿਛਲੇ 10 ਲੱਖ ਮਰੀਜ 22 ਦਿਨਾਂ ਵਿੱਚ ਸਿਹਤਯਾਬ ਹੋਏ ਸਨ।

ਕੋਵਿਡ -19 ਮਾਮਲਿਆਂ ਵਿੱਚ ਭਾਰਤ ਦੇ ਪ੍ਰਬੰਧਨ ਦੀ ਇਕ ਮਹੱਤਵਪੂਰਣ ਵਿਸ਼ੇਸ਼ਤਾ ਮਰੀਜ਼ਾਂ ਦੀ ਵੱਧ ਰਹੀ ਸਿਹਤਯਾਬੀ ਦਰ ਹੈ। ਜਿਵੇਂ ਭਾਰਤ ਰਿਕਵਰੀ ਦੀ ਵਧ ਰਹੀ ਦਰ ਨੂੰ ਜਾਰੀ ਰੱਖ ਰਿਹਾ ਹੈ,ਉਵੇਂ ਹੀ ਬਹੁਤ ਸਾਰੇ ਮਰੀਜ਼ ਠੀਕ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ ਅਤੇ ਘਰਾਂ ਦੇ ਆਈਸੋਲੇਸ਼ਨ ਤੋਂ ਛੁੱਟੀ ਦਿੱਤੀ ਜਾ ਰਹੀ ਹੈ।

ਮਈ 2020 ਤੋਂ, ਸਿਹਤਯਾਬ ਮਰੀਜ਼ਾਂ ਦੀ ਗਿਣਤੀ ਵਿਚ 58 ਗੁਣਾ ਵਾਧਾ ਹੋਇਆ ਹੈ।

WhatsApp Image 2020-09-02 at 10.56.00 AM.jpeg

12 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਰਾਸ਼ਟਰੀ ਔਸਤ ਨਾਲੋਂ ਵੱਧ ਸਿਹਤਯਾਬੀ ਦਰ ਰਿਕਾਰਡ ਕੀਤੀ ਹੈ। ਦੋ ਰਾਜ, ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿੱਚ ਇਕੱਲੇ ਹੀ ਕੁੱਲ ਸਿਹਤਯਾਬੀ ਦਰ ਦਾ 30 ਫ਼ੀਸਦ ਹੈ।

WhatsApp Image 2020-09-02 at 11.45.07 AM.jpeg

ਪਿਛਲੇ ਕਈ ਮਹੀਨਿਆਂ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਿਵੇਂ ਕਿ ਰੋਜ਼ਾਨਾ ਰਿਕਵਰੀ ਵਧਦੀ ਜਾਂਦੀ ਹੈ, ਭਾਰਤ ਲਗਾਤਾਰ 6 ਵੇਂ ਦਿਨ 60 ਹਜ਼ਾਰ ਤੋਂ ਵੱਧ ਰਿਕਵਰੀ ਦਰਜ ਕੀਤੀ ਗਈ। ਪਿਛਲੇ 24 ਘੰਟਿਆਂ ਵਿੱਚ 62,026 ਮਰੀਜ ਠੀਕ ਹੋਣ ਨਾਲ, ਕੋਵਿਡ -19 ਦੇ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਡਰ ਸੁਧਰ ਕੇ 76.98 ਫ਼ੀਸਦ ਹੋ ਗਈ ਹੈ। ਇਹ ਅੰਕੜਾ ਨਿਰੰਤਰ ਵਾਧਾ ਦਿਖਾ ਰਿਹਾ ਹੈ।

ਠੀਕ ਹੋਏ ਮਾਮਲਿਆਂ ਦੀ ਗਿਣਤੀ ਐਕਟਿਵ  ਮਾਮਲਿਆਂ ਤੋਂ 21 ਲੱਖ ਤੋਂ ਵੱਧ ਹੋ ਗਈ ਹੈ।  ਜੁਲਾਈ ਦੇ ਪਹਿਲੇ ਹਫਤੇ ਤੋਂ ਅਗਸਤ ਦੇ ਆਖਰੀ ਹਫ਼ਤੇ ਤੱਕ ਔਸਤਨ ਹਫਤਾਵਾਰੀ ਰਿਕਵਰੀ ਵਿਚ 4 ਗੁਣਾ ਤੋਂ ਵੱਧ ਵਾਧਾ ਹੋਇਆ ਹੈ।WhatsApp Image 2020-09-02 at 11.58.37 AM.jpeg

                                                                                           *****

ਐਮਵੀ / ਐਸਜੇ

ਐੱਚ ਐੱਫ ਡਬਲਿਊ /ਕੋਵਿਡ ਰਿਕਵਰੀ / 2 ਸਤੰਬਰ2020/ 2


(Release ID: 1650807) Visitor Counter : 200