ਵਿੱਤ ਮੰਤਰਾਲਾ

ਛਪਾਈ ਕਾਰਜਾਂ ਸਬੰਧੀ ਇਕੋਨੋਮੀ ਨਿਰਦੇਸ਼

ਮੰਤਰਾਲੇ / ਵਿਭਾਗ / ਪੀ ਐੱਸ ਯੂਸ / ਪੀ ਐੱਸ ਬੀਸ ਹੁਣ ਕੈਲੰਡਰ, ਡਾਇਰੀਆਂ, ਸੂਚੀਆਂ ਤੇ ਹੋਰ ਇਸ ਤਰ੍ਹਾਂ ਦੀ ਸਮੱਗਰੀ ਨੂੰ ਨਾ ਛਾਪ ਕੇ ਡਿਜ਼ੀਟਲੀ ਪੇਸ਼ ਕਰਨਗੇ
ਮੰਤਰਾਲੇ / ਵਿਭਾਗ / ਪੀ ਐੱਸ ਯੂਸ / ਪੀ ਐੱਸ ਬੀਸ ਅਤੇ ਸਰਕਾਰ ਦੀਆਂ ਹੋਰ ਸੰਸਥਾਵਾਂ ਆਨਲਾਈਨ ਤਰੀਕਿਆਂ ਜਾਂ ਡਿਜ਼ੀਟਲ ਦੀ ਵਰਤੋਂ ਲਈ ਖੋਜੇ ਤਰੀਕਿਆਂ ਨੂੰ ਅਪਣਾਉਣ

Posted On: 02 SEP 2020 3:56PM by PIB Chandigarh

ਵਿਸ਼ਵ ਵਿੱਚ ਮੌਜੂਦਾ ਹਾਲਾਤ ਵਿੱਚ ਉਤਪਾਦਕਤਾ ਲਈ ਡਿਜ਼ੀਟਲ ਫੋਰਸ ਮਲਟੀਪਲਾਇਰਸ ਨੂੰ ਅਪਣਾਉਣ ਦੀ ਰੂਚੀ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਇਸ ਰਵਾਇਤ ਨੂੰ ਅਪਣਾਉਣ ਦਾ ਫੈਸਲਾ ਕੀਤਾ ਹੈ

 

ਸਾਰੇ ਮੰਤਰਾਲਿਆਂ / ਵਿਭਾਗਾਂ / ਪੀ ਐੱਸ ਯੂਸ / ਪੀ ਐੱਸ ਬੀਸ ਤੇ ਸਰਕਾਰ ਦੇ ਹੋਰ ਸਾਰੇ ਅੰਗ ਹੁਣ ਕੰਧ ਤੇ ਲਾਉਣ ਵਾਲੇ ਕੈਲੰਡਰ , ਡਾਇਰੀਆਂ ਤੇ ਇਹੋ ਜਿਹੀ ਹੋਰ ਸਮੱਗਰੀ ਨਹੀਂ ਛਾਪਣਗੇ

ਇਹ ਸਾਰਾ ਕੰਮ ਡਿਜ਼ੀਟਲ ਤੇ ਆਨਲਾਈਨ ਹੋਵੇਗਾ

ਅਜਿਹੇ ਮਾਮਲਿਆਂ ਲਈ ਠੋਸ ਯਤਨ ਕਰਕੇ ਹੋਰ ਖੋਜ ਤਰੀਕਿਆਂ ਨੂੰ ਸ਼ਾਮਲ ਕਰਨਾ ਹੈ ਯੋਜਨਾ , ਸੂਚੀਗਤ ਅਤੇ ਭਵਿੱਖਬਾਣੀ ਲਈ ਤਕਨਾਲੋਜੀ ਦੀਆਂ ਖੋਜਾਂ ਕਫਾਇਤੀ ਅਸਰਦਾਰ ਅਤੇ ਖਰਚ ਬਚਾਉਣ ਵਾਲੀਆਂ ਹੁੰਦੀਆਂ ਹਨ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੇ ਉਸ ਦੀ ਸਰਕਾਰ ਨੇ ਤਕਨਾਲੋਜੀ ਨੂੰ ਹਮੇਸ਼ਾ ਹੀ ਇੱਕ ਗਵਰਨੈਂਸ ਦਾ ਮਾਡਲ ਦੀ ਤਰ੍ਹਾਂ ਦੇਖਿਆ ਹੈ ਆਪਣੇ ਕੰਮ ਵਿੱਚ ਤਕਨਾਲੋਜੀ ਨੂੰ ਸ਼ਾਮਲ ਕਰਨਾ ਉਹਨਾਂ ਦੀ ਦੂਰਦ੍ਰਿਸ਼ਟੀ ਨਾਲ ਮੇਲ ਖਾਂਦਾ ਹੈ


ਇਸ ਕਰਕੇ ਸਾਰੇ ਕੈਲੰਡਰ , ਡਾਇਰੀਆਂ , ਸੂਚੀਆਂ ਤੇ ਹੋਰ ਇਹੋ ਜਿਹੀ ਸਮੱਗਰੀ ਜਿਹੜੀ ਪਹਿਲਾਂ ਛਾਪੀ ਜਾਂਦੀ ਸੀ ਹੁਣ ਡਿਜ਼ੀਟਲੀ ਪੇਸ਼ ਕੀਤੀ ਜਾਵੇਗੀ ਕੋਫੀ ਟੇਬਲ , ਕਿਤਾਬਾਂ ਦੀ ਛਪਾਈ ਬੰਦ ਕਰ ਦਿੱਤੀ ਜਾਵੇਗੀ ਤੇ ਕਿਤਾਬਾਂ ਦੀ ਉਚਿਤ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਸਾਰੇ ਮੰਤਰਾਲਿਆਂ / ਵਿਭਾਗਾਂ / ਪੀ ਐੱਸ ਯੂਸ / ਪੀ ਐੱਸ ਬੀਸ ਅਤੇ ਸਰਕਾਰ ਦੇ ਹੋਰ ਅੰਗ ਆਨਲਾਈਨ ਤਰੀਕਿਆਂ ਅਤੇ ਡਿਜ਼ੀਟਲ ਦੀ ਵਰਤੋਂ ਕਰਨ ਲਈ ਖੋਜੇ ਤਰੀਕੇ ਅਪਣਾਉਣਗੇ ਖੋਜ ਭਰਪੂਰ ਡਿਜ਼ੀਟਲ ਅਤੇ ਆਨਲਾਈਨ ਹੱਲ ਛਾਪੇ ਕੈਲੰਡਰਾਂ ਅਤੇ ਡਾਇਰੀਆਂ ਵਾਂਗ ਹੀ ਨਤੀਜੇ ਦੇਣਗੇ ਅਤੇ ਇਹਨਾਂ ਨੂੰ ਪਹਿਲ ਦੇਣੀ ਹੈ ਅਤੇ ਵਿਵਹਾਰ ਵਿੱਚ ਲਿਆਉਣਾ ਹੈ ਸਾਰਿਆਂ ਨੂੰ ਇਸ ਸਬੰਧ ਵਿੱਚ ਜ਼ਰੂਰੀ ਹੁਕਮ ਜਾਰੀ ਕਰ ਦਿੱਤੇ ਗਏ ਹਨ (ਕਿਰਪਾ ਕਰਕੇ ਵੇਖੋ)

https://static.pib.gov.in/WriteReadData/userfiles/Economy%20Instructions%20-%20Printing%20Activites.pdf


ਆਰ ਐੱਮ / ਕੇ ਐੱਮ ਐੱਨ



(Release ID: 1650714) Visitor Counter : 191