PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 01 SEP 2020 6:23PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image002H4UQ.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

ਭਾਰਤਵਿੱਚਬੀਤੇ 24 ਘੰਟਿਆਂਦੌਰਾਨ 65,081 ਵਿਅਕਤੀਠੀਕਹੋਏ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ 28,39,882 ਹੋ ਗਈ ਹੈ ਅਤੇ ਕੋਵਿਡ-19 ਰੋਗੀਆਂ ਦੀ ਰਿਕਵਰੀ ਦਰ ਹੋਰ ਵਧ ਕੇ 77 ਪ੍ਰਤੀਸ਼ਤ ਹੋ ਗਈ ਹੈ।

ਪਿਛਲੇ 24 ਘੰਟਿਆਂਵਿੱਚ 69,921 ਨਵੇਂਕੇਸ ਆਏ ਹਨ ਅਤੇ 819 ਮੌਤਾਂ ਹੋਈਆਂ ਹਨ।

ਕੁੱਲ 4.33 ਕਰੋੜਕੋਰੋਨਾਟੈਸਟਾਂਵਿੱਚੋਂਭਾਰਤਨੇਪਿਛਲੇ 2 ਹਫ਼ਤਿਆਂਵਿੱਚ 1.22 ਕਰੋੜਤੋਂਜ਼ਿਆਦਾਟੈਸਟਕੀਤੇ, ਪਿਛਲੇ 24 ਘੰਟਿਆਂ ਦੌਰਾਨ 1 ਮਿਲੀਅਨ ਤੋਂ ਜ਼ਿਆਦਾ ਟੈਸਟ ਕੀਤੇ ਗਏ।

22 ਰਾਜ / ਕੇਂਦਰਸ਼ਾਸਿਤਪ੍ਰਦੇਸ਼ਾਂਵਿੱਚਟੈਸਟਪ੍ਰਤੀਮਿਲੀਅਨਰਾਸ਼ਟਰੀਔਸਤਦੇਮੁਕਾਬਲੇ ਚੰਗੀ

ਕੋਵਿਡਸੰਕਟਦੌਰਾਨਮਹੱਤਵਪੂਰਨਮੈਡੀਕਲਉਤਪਾਦਾਂਦੀਸਪਲਾਈਦੇਸਹਿਯੋਗੀਵਜੋਂਭਾਰਤਦੀਭੂਮਿਕਾਇਸਦੀਭਰੋਸੇਯੋਗਤਾਅਤੇਸਥਿਰਤਾਨੂੰਦਰਸਾਉਂਦੀਹੈ: ਸ਼੍ਰੀਪੀਯੂਸ਼ਗੋਇਲ

 

https://static.pib.gov.in/WriteReadData/userfiles/image/image002MBOL.jpg

https://static.pib.gov.in/WriteReadData/userfiles/image/image0031KZC.jpg

 

ਭਾਰਤ ਵਿੱਚ ਬੀਤੇ 24 ਘੰਟਿਆਂ ਦੌਰਾਨ 65,081 ਵਿਅਕਤੀ ਸਿਹਤਯਾਬ ਹੋਏ ਜਦਕਿ 69,921 ਨਵੇਂ ਐਕਟਿਵ ਕੇਸ ਦਰਜ ਕੀਤੇ ਗਏ ਹਨ,ਪਿਛਲੇ 24 ਘੰਟਿਆਂ ਦੌਰਾਨ 819 ਮੌਤਾਂ ਦਰਜ ਕੀਤੀਆਂ ਗਈਆਂ

ਪਿਛਲੇ ਪੰਜ ਦਿਨਾਂ ਤੋਂ ਲਗਾਤਾਰ 60,000 ਤੋਂ ਜ਼ਿਆਦਾ ਸਿਹਤਮੰਦ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਜਾਰੀ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 65,081 ਵਿਅਕਤੀ ਸਿਹਤਯਾਬ ਹੋਏ ਹਨ। ਇਸ ਨਾਲ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 28,39,882 ਹੋ ਗਈ ਹੈ। ਜਿਸ ਨਾਲ ਕੋਵਿਡ19 ਦੀ ਸਿਹਤਯਾਬ ਦਰ 77% ਹੋ ਗਈ ਹੈ। ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਐਕਟਿਵ ਕੇਸਾਂ ਦੇ ਮੁਕਾਬਲੇ 3.61 ਗੁਣਾ ਹੋ ਗਈ ਹੈ। ਅੱਜ ਤੱਕ ਭਾਰਤ ਵਿੱਚ 20.53 ਲੱਖ ਵਿਅਕਤੀ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਜੋ ਐਕਟਿਵ ਕੇਸਾਂ ਤੋਂ ਕਿਤੇ ਜ਼ਿਆਦਾ ਹਨ। ਐਕਟਿਵ ਕੇਸਾਂ ਦੀ ਗਿਣਤੀ 7,85,996 ਹੈ। ਜੁਲਾਈ ਦੇ ਪਹਿਲੇ ਹਫ਼ਤੇ ਤੋਂ ਅਗਸਤ 2020 ਦੇ ਆਖ਼ਰੀ ਹਫ਼ਤੇ ਤੱਕ ਬਿਮਾਰੀ ਤੋਂ ਸਿਹਤਯਾਬ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ 4 ਗੁਣਾ ਵਾਧਾ ਹੋਇਆ ਹੈ।ਪਿਛਲੇ 24 ਘੰਟਿਆਂ ਵਿੱਚ ਪੰਜ ਰਾਜਾਂ ਵਿੱਚੋਂ ਜ਼ਿਆਦਾ ਨਵੇਂ ਕੇਸ ਆਏ ਹਨ। ਇਹ ਰਾਜ ਹਨ - ਮਹਾਰਾਸ਼ਟਰ  (11,852)ਆਂਧਰਾ  ਪ੍ਰਦੇਸ਼  (10,004) , ਕਰਨਾਟਕ (6,495) , ਤਾਮਿਲਨਾਡੂ  (5,956)  ਅਤੇ  ਉੱਤਰ  ਪ੍ਰਦੇਸ਼  (4,782)।  ਇਹਨਾਂ  ਸਾਰਿਆਂ  ਦਾ  ਇਕੱਠਾ  ਜੋੜਪਿਛਲੇ  24  ਘੰਟਿਆਂ  ਵਿੱਚ  ਆਏ  ਨਵੇਂ  ਮਾਮਲਿਆਂ  ਦਾ  56% ਬਣਦਾ ਹੈ।ਮਹਾਰਾਸ਼ਟਰ ਵਿੱਚ 11,158 ਵਿਅਕਤੀਆਂ ਦੇ ਠੀਕ ਹੋਣ ਦੀ ਗਿਣਤੀ ਦਰਜ ਕੀਤੀ ਗਈ ਹੈ ਜਦਕਿ ਕ੍ਰਮਵਾਰ ਆਂਧਰਾ ਪ੍ਰਦੇਸ਼ ਤੇ ਕਰਨਾਟਕ ਵਿੱਚ ਇਹ ਗਿਣਤੀ 8,772 ਤੇ 7,238 ਹੈ। ਇਸ ਤੋਂ ਬਾਅਦ ਤਾਮਿਲਨਾਡੂ ਵਿੱਚ 6,008 ਜਦਕਿ ਉੱਤਰ ਪ੍ਰਦੇਸ਼ ਵਿੱਚ 4,597 ਕੋਵਿਡ ਮਰੀਜ਼ ਠੀਕ ਹੋਏ ਹਨ।ਪਿਛਲੇ 24 ਘੰਟਿਆਂ ਵਿੱਚ 536 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜੋ ਦੇਸ਼ ਦੇ ਮੌਤ ਅੰਕੜੇ 819 ਦਾ 65.4% ਬਣਦਾ ਹੈ। ਮਹਾਰਾਸ਼ਟਰ ਵਿੱਚ 184, ਕਰਨਾਟਕ ਵਿੱਚ 113 ਤੇ ਇਸ ਤੋਂ ਬਾਅਦ ਤਾਮਿਲਨਾਡੂ ਵਿੱਚ 91, ਆਂਧਰਾ ਪ੍ਰਦੇਸ਼ ਵਿੱਚ 85 ਤੇ ਉੱਤਰ ਪ੍ਰਦੇਸ਼ ਵਿੱਚ 63 ਮੌਤਾਂ ਦਰਜ ਕੀਤੀਆਂ ਗਈਆਂ ਹਨ।

https://www.pib.gov.in/PressReleseDetail.aspx?PRID=1650296

 

ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅੰਕੜਿਆਂ ਵਿੱਚ ਨਵੇਂ ਜੋੜ, ਰਿਕਵਰੀ ਅਤੇ ਮੌਤ ਦੀ ਰਿਪੋਰਟ

https://www.pib.gov.in/PressReleseDetail.aspx?PRID=1650294

 

ਕੁੱਲ ਕੋਰੋਨਾ ਟੈਸਟ 4.33 ਕਰੋੜ, ਭਾਰਤ ਨੇ ਪਿਛਲੇ 2 ਹਫ਼ਤਿਆਂ ਵਿੱਚ 1.22 ਕਰੋੜ ਤੋਂ ਜ਼ਿਆਦਾ ਟੈਸਟ ਕੀਤੇ, ਪਿਛਲੇ 24 ਘੰਟਿਆਂ ਦੌਰਾਨ 1 ਮਿਲੀਅਨ ਤੋਂ ਜ਼ਿਆਦਾ ਟੈਸਟ ਕੀਤੇ ਗਏ, 22 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਸ਼ਟਰੀ ਔਸਤ ਦੇ ਮੁਕਾਬਲੇ ਚੰਗੀ ਟੀਪੀਐੱਮ

ਇਸੇ ਸਿਧਾਂਤ ਤੇ ਚਲਦਿਆਂ ਭਾਰਤ ਦੇ ਕੁੱਲ ਟੈਸਟਾਂ ਦੀ ਸੰਖਿਆ ਅੱਜ 4.3 ਕਰੋੜ ਤੋਂ ਪਾਰ ਹੋ ਗਈ ਹੈ। (4,33,24,834) 1,22,66,514 ਟੈਸਟ ਪਿਛਲੇ 2 ਹਫ਼ਤਿਆਂ ਵਿੱਚ ਕੀਤੇ ਗਏ ਹਨ। ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਟੈਸਟਿੰਗ ਦੀ ਸਮਰੱਥਾ ਵਧਾ ਰਹੇ ਨੇ। ਕੁੱਲ ਟੈਸਟਾਂ ਵਿੱਚ ਵੱਧ ਤੋਂ ਵੱਧ ਟੈਸਟਾਂ ਦਾ ਯੋਗਦਾਨ ਪਾਉਣ ਵਾਲੇ ਹੋਰ ਰਾਜਾਂ ਸਮੇਤ ਤਾਮਿਲਨਾਡੂ, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਸ਼ਾਮਲ ਨੇ। ਇਹਨਾਂ ਤਿੰਨਾ ਰਾਜਾਂ ਵਿੱਚ ਕੁੱਲ ਟੈਸਟਾਂ ਦਾ ਕਰੀਬ 34% ਯੋਗਦਾਨ ਹੈ।ਭਾਰਤ ਦੇ ਇੱਕ ਦਿਨ ਵਿੱਚ ਟੈਸਟ ਕਰਨ ਦੀ ਸਮਰੱਥਾ 10 ਲੱਖ ਤੋਂ ਪਾਰ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਦੌਰਾਨ 10,16,920 ਟੈਸਟ ਕੀਤੇ ਗਏ ਹਨ। ਟੈਸਟ ਇੱਕ ਮਿਲੀਅਨ ਪਿੱਛੇ ਟੈਸਟ (ਟੀ ਪੀ ਐੱਮ) ਵਿੱਚ ਜ਼ਬਰਦਸਤ ਉਛਾਲ ਆਇਆ ਹੈ ਅਤੇ ਇਹ 31,394 ਦਾ ਉਛਾਲ ਹੈ।22 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਰਾਸ਼ਟਰੀ ਔਸਤ ਤੋਂ ਵਧੀਆ ਟੀ ਪੀ ਐੱਮ ਹੈ। ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਵਿੱਚ ਇੱਕ ਦਿਨ ਵਿੱਚ ਵੱਧ ਤੋਂ ਵੱਧ ਟੈਸਟਾਂ ਦੀ ਗਿਣਤੀ ਦਰਜ ਕੀਤੀ ਗਈ ਹੈ।

https://www.pib.gov.in/PressReleseDetail.aspx?PRID=1650337

ਕੋਵਿਡ ਸੰਕਟ ਦੌਰਾਨ ਮਹੱਤਵਪੂਰਨ ਡਾਕਟਰੀ ਉਤਪਾਦਾਂ ਦੀ ਪੂਰਤੀ ਦੇ ਸਹਿਯੋਗੀ ਵਜੋਂ ਭਾਰਤ ਦੀ ਭੂਮਿਕਾ ਇਸ ਦੀ ਭਰੋਸੇਯੋਗਤਾ ਅਤੇ ਸਥਿਰਤਾ ਨੂੰ ਦਰਸਾਉਂਦੀ ਹੈ: ਸ੍ਰੀ ਗੋਇਲ

ਭਾਰਤ, ਆਸਟਰੇਲੀਆ ਅਤੇ ਜਾਪਾਨ ਨੇ ਅੱਜ ਸਪਲਾਈ ਚੇਨਜ਼ ਲਚਕੀਲੇਪਨ 'ਤੇ ਇਕ ਮੰਤਰੀ  ਪੱਧਰੀ ਵੀਡੀਓ ਕਾਨਫਰੰਸ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਣਜ ਅਤੇ ਉਦਯੋਗ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ  ਕਿਹਾ ਕਿ ਵਿਸ਼ਵ ਨੂੰ ਇਕ ਪਰਿਵਾਰ ਵਜੋਂ ਮੰਨਣ ਦੀ ਆਪਣੀ ਰਵਾਇਤ ਵਿਚ ਭਾਰਤ ਨੇ ਕੋਵਿਡ ਸੰਕਟ ਦੌਰਾਨ ਮਹੱਤਵਪੂਰਣ ਮੈਡੀਕਲ ਉਤਪਾਦਾਂ ਦੀ ਸਪਲਾਈ ਕਰਨ ਲਈ ਨਿਰਯਾਤ ਉਪਾਵਾਂ ਨਾਲ ਇਕ ਮਹੱਤਵਪੂਰਣ ਭੂਮਿਕਾ ਨਿਭਾਈ, ਜੋ ਕਿ ਬਰਾਬਰ ਵੰਡ ਨੂੰ ਯਕੀਨੀ ਬਣਾਉਣ ਲਈ ਰੱਖੀ ਗਈ ਹੈ। ਸ੍ਰੀ ਗੋਇਲ ਨੇ ਕਿਹਾ, "ਇਹ ਸਾਰੇ ਉਪਾਅ ਭਾਈਵਾਲ ਵਜੋਂ ਸਾਡੀ ਭਰੋਸੇਯੋਗਤਾ ਅਤੇ ਵਿਸ਼ਵਾਸ ਨੂੰ ਦਰਸਾਉਂਦੇ ਹਨ ਅਤੇ ਮੈਨੂੰ ਯਕੀਨ ਹੈ ਕਿ ਇਹ ਇੱਕ ਮਹੱਤਵਪੂਰਣ ਮਾਪਦੰਡ ਹੈ ਕਿਉਂਕਿ ਅਸੀਂ ਸਪਲਾਈ ਲੜੀਆਂ ਦੀ ਲਚਕਤਾ ਨੂੰ ਯਕੀਨੀ ਬਣਾਉਣ ਲਈ ਨਵੀਆਂ ਪਹਿਲਕਦਮੀਆਂ ਕਰਨ ਦੀ ਹਿੰਮਤ ਕਰਦੇ ਹਾਂ।"  ਜੇ ਅਸੀਂ ਇਸ ਦੇ ਕਦਮ ਚਿੰਨ੍ਹਾਂ ਨੂੰ ਵਧਾਉਣਾ ਚਾਹੁੰਦੇ ਹਾਂ ਤਾਂ ਪਾਰਦਰਸ਼ਤਾ ਅਤੇ ਵਿਸ਼ਵਾਸ ਸਾਡੀ ਪਹਿਲਕਦਮੀ ਦਾ ਗੁਣ ਹੋਣਾ ਚਾਹੀਦਾ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਆਸਟਰੇਲੀਆ ਅਤੇ ਜਾਪਾਨ ਸਾਡੇ ਸਾਂਝੇ ਯਤਨਾਂ ਵਿੱਚ ਸਾਡੇ ਲਈ ਮਹੱਤਵਪੂਰਨ ਭਾਈਵਾਲ ਹਨ।

https://www.pib.gov.in/PressReleseDetail.aspx?PRID=1650328

 

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਆਜੀਵਿਕਾ ਦੇ ਅਵਸਰ ਦੇ ਕੇ ਗ੍ਰਾਮੀਣਾਂ ਨੂੰ ਸਸ਼ਕਤ ਬਣਾ ਰਿਹਾ ਹੈ - ਲਾਭਾਰਥੀਆਂ ਦੀਆਂ ਸਫਲਤਾ ਦੀਆਂਗਾਥਾਵਾਂ

 

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ (ਜੀਕੇਆਰਏ) ਕੋਵਿਡ -19 ਫੈਲਣ ਦੇ ਬਾਅਦ, ਗ੍ਰਾਮੀਣ ਖੇਤਰ੍ਹਾਂ ਵਿੱਚ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਅਤੇ ਗ੍ਰਾਮੀਣ ਖੇਤਰ੍ਹਾਂ ਵਿੱਚ ਇਸੇ ਤਰ੍ਹਾਂ ਪ੍ਰਭਾਵਿਤ ਨਾਗਰਿਕਾਂ ਲਈ ਰੋਜਗਾਰ ਅਤੇ ਆਜੀਵਿਕਾ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਆਰੰਭ ਕੀਤੀ ਗਈ ਹੈ।  ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸਮੇਤ 6 ਰਾਜਾਂ ਦੇ ਆਪਣੇ ਜੱਦੀ ਪਿੰਡ ਵਾਪਸ ਪਰਤ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਅਭਿਯਾਨ ਮਿਸ਼ਨ ਤਰੀਕੇ ਨਾਲ ਚਲ ਰਿਹਾ ਹੈ।  ਅਭਿਯਾਨ ਹੁਣ ਇਨ੍ਹਾਂ ਰਾਜਾਂ ਦੇ 116 ਜ਼ਿਲ੍ਹਿਆਂ ਵਿੱਚ ਗ੍ਰਾਮੀਣ ਲੋਕਾਂ ਨੂੰ ਆਜੀਵਿਕਾ ਦੇ ਅਵਸਰ ਪ੍ਰਦਾਨ ਕਰ ਰਿਹਾ ਹੈ।

 

https://www.pib.gov.in/PressReleseDetail.aspx?PRID=1650340

 

ਲੱਦਾਖ਼ ਅਤੇ ਲਕਸ਼ਦਵੀਪ ਨੂੰ ਵਨ ਨੇਸ਼ਨ ਵਨ ਰਾਸ਼ਨ ਕਾਰਡ ਦੇ ਮੌਜੂਦਾ ਨੈਸ਼ਨਲ ਪੋਰਟੇਬਿਲਟੀ ਕਲਸਟਰ ਵਿੱਚ ਸ਼ਾਮਲ ਕੀਤਾ ਗਿਆ ਹੈ

ਖ਼ਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਸ਼੍ਰੀ ਰਾਮਵਿਲਾਸ ਪਾਸਵਾਨ ਨੇ ਹਾਲ ਹੀ ਵਿੱਚ ਵਨ ਨੇਸ਼ਨ ਵਨ ਰਾਸ਼ਨ ਕਾਰਡ  ਨੂੰ  ਲਾਗੂ  ਕਰਨ  ਦੀ  ਪ੍ਰਗਤੀ  ਦਾ  ਜਾਇਜ਼ਾ  ਲਿਆ  ਅਤੇ  ਦੋ  ਕੇਂਦਰ  ਸ਼ਾਸਿਤ  ਪ੍ਰਦੇਸ਼ਾਂ  ਲੱਦਾਖ ਅਤੇ ਲਕਸ਼ਦਵੀਪ ਵਿੱਚ ਲੋੜੀਂਦੀ ਤਕਨੀਕੀ ਤਿਆਰੀ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ 24 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੌਜੂਦਾ ਨੈਸ਼ਨਲ ਪੋਰਟੇਬਿਲਟੀ ਵਿੱਚ ਸ਼ਾਮਲ ਕਰਨ ਲਈ ਮਨਜ਼ੂਰੀ ਦਿੱਤੀ।ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਸ਼ਟਰੀ ਸਮੂਹ ਨਾਲ ਨੈਸ਼ਨਲ ਪੋਰਟੇਬਿਲਟੀ ਲੈਣ ਦੇਣ ਬਾਰੇ ਤਜ਼ਰਬੇ ਅਤੇ ਟੈਸਟਿੰਗ ਨੂੰ ਮੁਕੰਮਲ ਕਰ ਲਿਆ ਹੈ। ਇਸ ਨਾਲ ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਤਹਿਤ ਇੱਕ ਦੂਜੇ ਨਾਲ ਨਿਰਵਿਘਨ ਜੁੜੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗਿਣਤੀ 26 ਹੋ ਗਈ ਹੈ ਅਤੇ ਹੁਣ ਪ੍ਰਵਾਸੀ ਪੀ ਡੀ ਐੱਸ ਲਾਭਕਾਰੀ 26 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 1 ਸਤੰਬਰ 2020 ਤੋਂ ਆਪਣੀ ਮਰਜ਼ੀ ਦੀ ਕਿਸੇ ਵੀ ਫੇਅਰ ਪ੍ਰਾਈਜ਼ ਸ਼ਾਪ ਤੋਂ ਕੇਂਦਰ ਵੱਲੋਂ ਜਾਰੀ ਕੀਮਤਾਂ ਤੇ ਸਕੇਲ ਅਨੁਸਾਰ ਸਸਤਾ ਅਨਾਜ ਪ੍ਰਾਪਤ ਕਰ ਸਕਦੇ ਹਨ।  ਕੁੱਲ 65 ਕਰੋੜ ਤੋਂ ਜ਼ਿਆਦਾ ਲਾਭਾਰਥੀ (ਕੁੱਲ ਐੱਨਐੱਫਐੱਸਏ ਜਨਸੰਖਿਆ ਦਾ 80%) ਹੇਠ ਲਿਖੇ 26 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹੈ ਹੁਣ ਸਸਤੇ ਅਨਾਜ ਦੀ ਚੋਣ ਰਾਹੀਂ ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਵਿੱਚ ਸ਼ਾਮਲ ਹੋ ਗਏ ਹਨ।

https://pib.gov.in/PressReleseDetail.aspx?PRID=1650425

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

 

ਪੰਜਾਬ: ਕੋਵਿਡ ਦੇ ਫੈਲ ਰਹੇ ਮਾਮਲਿਆਂ ਦੇ ਮੱਦੇਨਜ਼ਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਸਾਰੇ 167 ਮਿਊਂਸਿਪਲ ਕਸਬਿਆਂ ਵਿੱਚ ਸ਼ਨੀਵਾਰ ਨੂੰ ਬੰਦ ਸਮੇਤ ਸਾਰੇ ਸ਼ਹਿਰੀ ਖੇਤਰਾਂ ਵਿੱਚ ਸਤੰਬਰ ਦੇ ਅੰਤ ਤੱਕ ਰਾਤ ਦੇ ਕਰਫਿਊ ਮਤਲਬ ਸ਼ਾਮੀ 7 ਵਜੇ ਤੋਂ ਸਵੇਰ ਦੇ 5 ਵਜੇ ਤੱਕ ਦੀਆਂ ਪਾਬੰਦੀਆਂ ਜਾਰੀ ਰੱਖਣ ਦੇ ਫੈਸਲੇ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਨੂੰ ਨਗਰ ਨਿਗਮ ਦੀਆਂ ਹੱਦਾਂ ਵਿੱਚ ਕਰਫਿਊ ਰਹੇਗਾ, ਜਦੋਂ ਕਿ ਬਾਕੀ ਹਫ਼ਤੇ ਦੌਰਾਨ ਪੰਜਾਬ ਦੇ ਸਾਰੇ ਸ਼ਹਿਰਾਂ ਦੀ ਮਿਊਂਸਿਪਲ ਹੱਦ ਦੇ ਅੰਦਰ ਸਾਰੇ ਗ਼ੈਰ-ਜ਼ਰੂਰੀ ਕੰਮਾਂ ਲਈ ਵਿਅਕਤੀਆਂ ਦੀ ਆਵਾਜਾਈ ਤੇ ਸ਼ਾਮੀ 7 ਵਜੇ ਤੋਂ ਸਵੇਰ ਦੇ 5 ਵਜੇ ਤੱਕ ਪਾਬੰਦੀ ਰਹੇਗੀ।

ਹਿਮਾਚਲਪ੍ਰਦੇਸ਼: ਮੁੱਖਮੰਤਰੀਨੇਕਿਹਾਕਿਲੋਕਾਂਨੂੰਕੋਰੋਨਾਵਾਇਰਸਪ੍ਰਤੀਵਧੇਰੇਸੁਚੇਤਹੋਣਦੀਜ਼ਰੂਰਤਹੈ, ਕਿਉਂਕਿ ਬਰਸਾਤੀ ਮੌਸਮ ਦੌਰਾਨ ਪਿਛਲੇ ਕੁਝ ਦਿਨਾਂ ਦੌਰਾਨ ਕੋਰੋਨਾ ਦੇ ਪਾਜ਼ਿਟਿਵ ਕੇਸ ਤੇਜ਼ੀ ਨਾਲ ਵਧ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉਹ ਜਨਤਕ ਥਾਵਾਂ ਤੇ ਜਾਂਦੇ ਸਮੇਂ ਫੇਸ ਮਾਸਕ ਦੀ ਵਰਤੋਂ ਕਰਨ ਅਤੇ ਨਿਯਮਿਤ ਤੌਰ ਤੇ ਸਾਬਣ ਨਾਲ ਹੱਥ ਧੋਣ।

ਅਰੁਣਾਚਲਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ-19 ਦੇ 78 ਹੋਰ ਕੇਸਾਂ ਦੇ ਆਉਣ ਨਾਲ ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 1220 ਹੋ ਗਈ ਹੈ।

ਅਸਾਮ: ਸੋਮਵਾਰ ਨੂੰ ਅਸਾਮ ਵਿੱਚ ਕੋਵਿਡ-19 ਦੇ 3266 ਨਵੇਂ ਕੇਸ ਆਏ ਅਤੇ 1531 ਲੋਕਾਂ ਦਾ ਇਲਾਜ਼ ਹੋਇਆ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ। ਰਾਜ ਵਿੱਚ ਕੁੱਲ ਕੇਸ 109040 ਹਨ, ਡਿਸਚਾਰਜ ਕੇਸ 85458 ਹਨ, ਐਕਟਿਵ 23273 ਅਤੇ 306 ਮੌਤਾਂ ਹੋਈਆਂ ਹਨ।

ਮਣੀਪੁਰ: ਮਣੀਪੁਰ ਵਿੱਚ ਕੋਵਿਡ-19 ਦੇ 140 ਪਾਜ਼ਿਟਿਵ ਕੇਸ ਆਏ ਅਤੇ 1894 ਐਕਟਿਵ ਕੇਸ ਹਨ। 69 ਫ਼ੀਸਦੀ ਰਿਕਵਰੀ ਦਰ ਨਾਲ 91 ਰਿਕਵਰੀਆਂ ਹੋਈਆਂ ਹਨ।

ਮੇਘਾਲਿਆ: ਹਾਲਾਂਕਿ ਗ੍ਰਹਿ ਮੰਤਰਾਲਾ ਮੇਘਾਲਿਆ ਸਰਕਾਰ ਤੇ ਬਿਨਾਂ ਵਜ੍ਹਾ ਲੋਕਾਂ ਦੇ ਦਾਖਲੇ ਤੇ ਪਾਬੰਦੀ ਨਾ ਹਟਾਏ ਜਾਣ ਕਾਰਨ ਗੁੱਸੇ ਹੈ, ਪਰ ਇਸਦੇ ਬਾਵਜੂਦ ਉਪ ਮੁੱਖ ਮੰਤਰੀ ਪ੍ਰੈਸਟੋਨ ਟੈਨਸੋਂਗ ਨੇ ਆਪਣਾ ਰੁਖ ਰੱਖਦਿਆਂ ਕਿਹਾ ਹੈ ਕਿ ਸਥਾਨਕ ਲੋਕਾਂ ਨੂੰ ਕੋਵਿਡ ਮਹਾਂਮਾਰੀ ਤੋਂ ਬਚਾਉਣਾ ਉਨ੍ਹਾਂ ਲਈ ਸਭ ਤੋਂ ਅਹਿਮ ਹੈ। ਬਿਨਾਂ ਕਿਸੇ ਟਕਰਾਅ ਦੀ ਗੱਲ ਕਰਦਿਆਂ ਟੈਨਸੋਂਗ ਨੇ ਕਿਹਾ, “ਅਸੀਂ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਦੀ ਉਲੰਘਣਾ ਨਹੀਂ ਕਰ ਰਹੇ, ਪਰ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੁਝ ਨਿਯਮ ਬਹੁਤ ਜ਼ਰੂਰੀ ਹਨ।

ਮਿਜ਼ੋਰਮ: ਮਿਜ਼ੋਰਮ ਵਿੱਚ ਕੋਵਿਡ-19 ਦੇ ਕੁੱਲ ਕੇਸ 1012 ਹਨ ਅਤੇ ਐਕਟਿਵ ਕੇਸ 423 ਹਨ। ਪੱਛਮੀ ਬੰਗਾਲ ਦੁਆਰਾ 7, 9 ਅਤੇ 12 ਸਤੰਬਰ ਨੂੰ ਪੂਰੇ ਰਾਜ ਵਿੱਚ ਲੌਕਡਾਊਨ ਲਗਾਇਆ ਜਾਵੇਗਾ ਜਿਸ ਵਿੱਚ ਹਵਾਈ ਅੱਡੇ ਵੀ ਬੰਦ ਰਹਿਣਗੇ, ਇਸਦੇ ਸਿੱਟੇ ਵਜੋਂ ਮਿਜ਼ੋਰਮ ਦਾ ਲੈਂਗਪੂਈ ਏਅਰਪੋਰਟ ਵਪਾਰਕ ਯਾਤਰੀ ਏਅਰਲਾਈਨਾਂ ਲਈ 7 ਅਤੇ 12 ਸਤੰਬਰ ਦੀ ਬਜਾਏ 8 ਅਤੇ 9 ਸਤੰਬਰ 2O2O ਨੂੰ ਖੁੱਲ੍ਹਾ ਰਹੇਗਾ।

ਨਾਗਾਲੈਂਡ: ਨਾਗਾਲੈਂਡ ਸਰਕਾਰ ਨੇ ਅੱਜ ਤੋਂ ਰਾਜ ਦੇ ਅੰਦਰ ਅਤੇ ਅੰਤਰ-ਰਾਜ ਆਵਾਜਾਈ ਤੇ ਪਾਬੰਦੀਆਂ ਹਟਾ ਦਿੱਤੀਆਂ ਹਨ। ਕੰਟੇਨਮੈਂਟ ਜ਼ੋਨਾਂ ਵਿੱਚ 30 ਸਤੰਬਰ ਤੱਕ ਲੌਕਡਾਊਨ ਜਾਰੀ ਰਹੇਗਾ। ਨਾਗਾਲੈਂਡ ਵਿੱਚ ਕੁੱਲ 3950 ਪਾਜ਼ਿਟਿਵ ਮਾਮਲੇ ਹਨ ਅਤੇ ਜਿਨ੍ਹਾਂ ਵਿੱਚੋਂ ਸੁਰੱਖਿਆ ਬਲਾਂ ਦੇ 1692 ਮਾਮਲੇ, ਵਾਪਸੀ ਮੁੜਨ ਵਾਲਿਆਂ ਦੇ 1260, 715 ਮਾਮਲੇ ਸੰਪਰਕ ਰਾਹੀਂ ਆਏ ਅਤੇ ਮੋਹਰੀ ਕਰਮਚਾਰੀਆਂ ਦੇ 283 ਮਾਮਲੇ ਹਨ।

ਸਿੱਕਮ: ਸਿੱਕਮ ਵਿੱਚ ਕੋਵਿਡ-19 ਲਈ 18 ਪਾਜ਼ਿਟਿਵ ਕੇਸ ਪਾਏ ਗਏ ਹਨ, 1237 ਰਿਕਵਰ ਹੋਏ ਅਤੇ 414 ਐਕਟਿਵ ਕੇਸ ਹਨ।

ਕੇਰਲ: ਰਾਜ ਵਿੱਚ ਅੱਜ ਸੱਤ ਹੋਰ ਵਿਅਕਤੀਆਂ ਨੇ ਕੋਵਿਡ-19 ਕਾਰਨ ਦਮ ਤੋੜ ਦਿੱਤਾ। ਇਹ ਮੌਤਾਂ ਕੋਲਾਮ, ਕੋਜ਼ੀਕੋਡ, ਕਨੂਰ ਅਤੇ ਮੱਲਾਪੁਰਮ ਜ਼ਿਲ੍ਹਿਆਂ ਵਿੱਚ ਹੋਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 301 ਹੋ ਗਈ ਹੈ। ਰਾਜਧਾਨੀ ਵਿੱਚ ਕੋਵਿਡ ਪਾਜ਼ਿਟਿਵ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧ ਗਈ ਹੈ। ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਅੱਜ ਰਾਜ ਦੇ 13 ਕੇਂਦਰਾਂ ਵਿੱਚ ਜੇਈਈ ਦੀ ਪ੍ਰੀਖਿਆ ਹੋਈ। ਕੋਲਾਮ ਦਾ ਰਹਿਣ ਵਾਲੇ ਇੱਕ ਮਲਿਆਲੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਕੋਵਿਡ-19 ਕਾਰਨ ਓਡੀਸ਼ਾ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਕੱਲ ਰਾਜ ਦੇ 1,530 ਵਿਅਕਤੀਆਂ ਵਿੱਚ ਕੋਵਿਡ-19 ਦੀ ਪੁਸ਼ਟੀ ਕੀਤੀ ਗਈ ਸੀ। ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 23,488 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1,98,843 ਵਿਅਕਤੀ ਨਿਗਰਾਨੀ ਅਧੀਨ ਹਨ।

ਤਮਿਲਨਾਡੂ: ਪਿਛਲੇ 24 ਘੰਟਿਆਂ ਵਿੱਚ ਪੁਦੂਚੇਰੀ ਵਿੱਚ 363 ਕੋਵਿਡ ਦੇ ਕੇਸ ਆਏ ਅਤੇ 12 ਮੌਤਾਂ ਹੋਈਆਂ ਹਨ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 14,766 ਹੋ ਗਈ ਹੈ, ਐਕਟਿਵ ਮਾਮਲੇ 4851, ਅਤੇ ਕੁੱਲ ਮੌਤਾਂ ਦੀ ਗਿਣਤੀ 240 ਹੋ ਗਈ ਹੈ। ਪੁੱਦੂਚੇਰੀ ਵਿੱਚ ਅਨਲੌਕ 4ਦੇ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ: ਸਾਰੀਆਂ ਦੁਕਾਨਾਂ, ਅਦਾਰੇ, ਹੋਟਲ (ਖਾਣਾ ਖਾਣ ਸਮੇਤ) ਅਤੇ ਪ੍ਰਾਈਵੇਟ ਦਫ਼ਤਰ ਸਵੇਰੇ 6 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ; ਲਾਇਸੰਸਸ਼ੁਦਾ ਸ਼ਰਤਾਂ ਅਨੁਸਾਰ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣਗੀਆਂ ਅਤੇ ਸ਼ਾਮੀ 8 ਵਜੇ ਬੰਦ ਹੋਣਗੀਆਂ। ਤਮਿਲ ਨਾਡੂ ਨੇ ਨਵੇਂ ਕੁਆਰੰਟੀਨ ਨਿਯਮ ਲਾਗੂ ਕੀਤੇ ਹਨ: ਵਿਦੇਸ਼ੀ ਯਾਤਰੀਆਂ ਲਈ ਟੈਸਟ ਲਾਜ਼ਮੀ ਹੈ, ਬਿਨਾਂ ਲੱਛਣ ਵਾਲੇ ਘਰੇਲੂ ਯਾਤਰੀਆਂ ਲਈ ਹੋਮ ਆਈਸੋਲੇਸ਼ਨ; ਰਾਜ ਨੇ ਪਾਰਕਾਂ, ਮਾਲਾਂ ਅਤੇ ਪੂਜਾ ਸਥਾਨਾਂ ਤੇ ਥਰਮਲ ਸਕੈਨਰਾਂ, ਮਾਸਕਾਂ ਅਤੇ ਹੈਂਡ ਸੈਨੇਟਾਈਜ਼ਰਾਂ ਦੀ ਵਰਤੋਂ ਲਾਜ਼ਮੀ ਕਰ ਦਿੱਤੀ ਹੈ।

ਕਰਨਾਟਕ: ਕਰਨਾਟਕ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਵਿਧਾਨ ਸਭਾ ਮੈਂਬਰਾਂ ਲਈ ਕੋਵਿਡ ਨੈਗੀਟਿਵ ਸਰਟੀਫਿਕੇਟ ਲੈਣਾ ਲਾਜ਼ਮੀ ਹੋ ਸਕਦਾ ਹੈ। ਮੀਡੀਆ ਨੇ ਰਿਪੋਰਟ ਵਿੱਚ ਕਿਹਾ ਹੈ ਕਿ ਵਿਧਾਨ ਸਭਾ ਵਿੱਚ ਭੀੜ ਨੂੰ ਘਟਾਉਣ ਲਈ, ਜਨਤਾ ਨੂੰ ਇਸ ਵਾਰ ਸੈਸ਼ਨ ਵਿੱਚ ਜਾਣ ਦੀ ਮਨਜੂਰੀ ਨਹੀਂ ਦਿੱਤੀ ਜਾਵੇਗੀ। ਮੈਸੂਰ ਵਿੱਚ, ਇਸਦੇ ਸ਼ੁਰੂ ਹੋਣ ਤੋਂ ਹੁਣ ਤੱਕ ਤਕਰੀਬਨ 470 ਪੁਲਿਸ ਮੁਲਾਜ਼ਮਾਂ ਵਿੱਚ ਕੋਵਿਡ-19 ਪਾਇਆ ਗਿਆ ਹੈ।

ਆਂਧਰਪ੍ਰਦੇਸ਼: ਅੱਜ ਆਂਧਰ ਪ੍ਰਦੇਸ਼ ਦੇ 52 ਕੇਂਦਰਾਂ ਵਿੱਚ ਆਈਆਈਟੀ ਵਿੱਚ ਦਾਖਲੇ ਲਈ ਜੇਈਈ ਮੇਨਜ਼ ਦੀ ਪ੍ਰੀਖਿਆ ਲਈ ਗਈ ਸੀ। ਲਗਭਗ 82,748 ਉਮੀਦਵਾਰ ਪ੍ਰੀਖਿਆ ਲਈ ਬੈਠੇ ਹਨ ਅਤੇ ਸਾਰੇ ਪ੍ਰੀਖਿਆ ਕੇਂਦਰਾਂ ਵਿੱਚ ਵਿਸਤ੍ਰਿਤ ਪ੍ਰਬੰਧ ਕੀਤੇ ਗਏ ਸਨ। ਤਿਰੂਪਤੀ ਦੀ ਮਿਉਂਸੀਪਲ ਕਾਰਪੋਰੇਸ਼ਨ ਨੇ ਭਾਰਤ ਸਰਕਾਰ ਦੇ ਤਾਜ਼ਾ 4.0 ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਾਰੀਆਂ ਲੌਕਡਾਊਨ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਕਾਰੋਬਾਰ ਸਵੇਰ ਤੋਂ ਰਾਤ 9 ਵਜੇ ਤੱਕ ਚੱਲ ਸਕਦੇ ਹਨ। 100 ਤੋਂ ਘੱਟ ਭਾਗੀਦਾਰਾਂ ਦੀ ਗਿਣਤੀ ਸੀਮਤ ਕਰਕੇ ਲੋਕ ਸਮਾਗਮਾਂ, ਰਾਜਨੀਤਿਕ ਪਾਰਟੀ ਦੀਆਂ ਸਭਾਵਾਂ, ਵਿਆਹ-ਸ਼ਾਦੀਆਂ ਦੇ ਆਯੋਜਨ ਲਈ ਪੁਲਿਸ ਤੋਂ ਇਜਾਜ਼ਤ ਲੈ ਸਕਦੇ ਹਨ।

ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 2734 ਨਵੇਂ ਕੇਸ ਆਏ, 2325 ਰਿਕਵਰ ਹੋਏ ਅਤੇ 09 ਮੌਤਾਂ ਹੋਈਆਂ; 2734 ਕੇਸਾਂ ਵਿੱਚੋਂ 347 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,27,697; ਐਕਟਿਵ ਕੇਸ: 31,699; ਮੌਤਾਂ: 836; ਡਿਸਚਾਰਜ: 95,162। ਤੇਲੰਗਾਨਾ ਦੇ ਹੈਦਰਾਬਾਦ ਤੋਂ ਬਹੁਤ ਦੂਰ ਖ਼ਾਸ ਕਰਕੇ ਪੂਰਬੀ ਪਾਸੇ ਵੱਲ ਦੇ ਜ਼ਿਲ੍ਹਿਆਂ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਵਾਧਾ ਦੇਖ ਨੂੰ ਮਿਲ ਰਿਹਾ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਪਹਿਲੇ ਪੰਜ ਜ਼ਿਲ੍ਹੇ ਜਿਨ੍ਹਾਂ ਵਿੱਚ ਦੋਹਰੇ ਕੇਸ ਵੇਖੇ ਗਏ ਹਨ ਉਹ ਹਨ: ਯਦਾਦਰੀ, ਕੋਠਾਗੁਡੇਮ, ਖੱਮਮ, ਮਹਾਬੂਬਾਬਾਦ ਅਤੇ ਨਾਲਗੋਂਡਾ।

ਮਹਾਰਾਸ਼ਟਰ: ਸੋਮਵਾਰ ਨੂੰ 1,935 ਨਵੇਂ ਕੋਵਿਡ ਕੇਸਾਂ ਦੇ ਸਾਹਮਣੇ ਆਉਣ ਨਾਲ, ਪੂਨਾ ਜ਼ਿਲ੍ਹਾ ਦਿੱਲੀ ਨੂੰ ਪਛਾੜ ਕੇ ਸਭ ਤੋਂ ਵੱਧ ਪ੍ਰਭਾਵਿਤ ਕੇਂਦਰ ਬਣ ਗਿਆ ਹੈ, ਪੂਨੇ ਵਿੱਚ ਕੁੱਲ 1,75,105 ਮਾਮਲੇ ਹਨ, ਦਿੱਲੀ ਵਿੱਚ ਕੁੱਲ 1.74 ਲੱਖ ਮਾਮਲੇ ਹਨ, ਜਦੋਂਕਿ ਮੁੰਬਈ ਵਿੱਚ 1.45 ਲੱਖ ਮਾਮਲੇ ਹਨ। ਪੂਨੇ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 52,172 ਹੈ। ਸੋਮਵਾਰ ਨੂੰ ਮਹਾਰਾਸ਼ਟਰ ਵਿੱਚ 11,852 ਨਵੇਂ ਕੇਸ ਸਾਹਮਣੇ ਆਏ ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 7,92,541 ਹੋ ਗਈ ਹੈ। ਇਸ ਦੌਰਾਨ, ਰਾਜ ਸਰਕਾਰ ਨੇ ਅੰਤਰ-ਜ਼ਿਲ੍ਹਾ ਆਵਾਜਾਈ ਤੇ ਯਾਤਰਾ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ ਹੈ ਅਤੇ ਈ-ਪਾਸ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ।

ਗੁਜਰਾਤ: ਰਾਜਕੋਟ ਵਿੱਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਪ੍ਰਮੁੱਖ ਸਕੱਤਰ (ਸਿਹਤ) ਜਯੰਤੀ ਰਵੀ ਦੀ ਅਗਵਾਈ ਵਿੱਚ ਸੀਨੀਅਰ ਸਿਹਤ ਅਧਿਕਾਰੀਆਂ ਅਤੇ ਡਾਕਟਰਾਂ ਦੀ ਇੱਕ ਟੀਮ ਸ਼ਹਿਰ ਪਹੁੰਚ ਗਈ ਹੈ। ਇਹ ਮਾਹਰ ਕੋਵਿਡ-19 ਦੇ ਮਰੀਜ਼ਾਂ ਲਈ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਸਹੂਲਤਾਂ ਦੀ ਨਿਗਰਾਨੀ ਕਰਨਗੇ ਅਤੇ ਹੋਰਨਾਂ ਕਦਮਾਂ ਵਿੱਚ ਇਹ ਮਾਹਰ ਡਾਕਟਰਾਂ ਨੂੰ ਕੋਰੋਨਾ ਵਾਇਰਸ ਦੇ ਇਲਾਜ ਸੰਬੰਧੀ ਪ੍ਰੋਟੋਕੋਲ ਅਤੇ ਟੈਲੀ-ਸਲਾਹ ਮਸ਼ਵਰੇ ਤੇ ਮਾਰਗਦਰਸ਼ਨ ਦੇਣਗੇ। ਸਰਕਾਰ ਰਾਜਕੋਟ ਵਿੱਚ ਕੋਵਿਡ-19 ਦੇ ਮਰੀਜ਼ਾਂ ਲਈ ਵਾਧੂ ਵੈਂਟੀਲੇਟਰ ਅਤੇ ਬੈੱਡ ਵੀ ਮੁਹੱਈਆ ਕਰਵਾਏਗੀ। ਪਿਛਲੇ 24 ਘੰਟਿਆਂ ਦੌਰਾਨ ਗੁਜਰਾਤ ਵਿੱਚ 1,280 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਰਾਜ ਵਿੱਚ 15,631 ਐਕਟਿਵ ਕੇਸ ਹਨ।

ਰਾਜਸਥਾਨ: ਪਿਛਲੇ 24 ਘੰਟਿਆਂ ਦੌਰਾਨ ਰਾਜਸਥਾਨ ਵਿੱਚ ਕੁੱਲ 670 ਨਵੇਂ ਕੋਵਿਡ-19 ਕੇਸ ਆਏ, 117 ਰਿਕਵਰ ਹੋਏ ਅਤੇ ਛੇ ਮੌਤਾਂ ਹੋਈਆਂ ਹਨ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 82,363 ਹੋ ਗਈ ਹੈ। ਰਾਜ ਵਿੱਚ ਕੁੱਲ 14,372 ਐਕਟਿਵ ਕੇਸ ਹਨ ਅਤੇ 66,929 ਰਿਕਵਰਡ ਮਰੀਜ਼ ਸ਼ਾਮਲ ਹਨ। ਰਾਜ ਵਿੱਚ ਹੁਣ ਤੱਕ ਕੋਵਿਡ ਕਾਰਨ 1,062 ਮੌਤਾਂ ਹੋਈਆਂ ਹਨ।

ਮੱਧਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਅਗਸਤ ਮਹੀਨੇ ਵਿੱਚ ਕੋਵਿਡ -19 ਦੇ 32,159 ਕੇਸ ਆਏ, ਜੋ 31 ਜੁਲਾਈ ਤੱਕ ਆਏ ਹੋਏ ਕੇਸਾਂ ਨਾਲੋਂ ਦੁੱਗਣੇ ਤੋਂ ਥੋੜੇ ਵੱਧ ਹਨ। 31 ਅਗਸਤ ਸ਼ਾਮ ਨੂੰ ਪਾਜ਼ਿਟਿਵ ਕੇਸਾਂ ਦਾ ਇਹ ਅੰਕੜਾ 63,965 ਰਿਹਾ, ਜਦਕਿ ਜੁਲਾਈ ਦੇ ਆਖ਼ਿਰ ਤੱਕ ਇਹ ਅੰਕੜਾ 31,806 ਸੀ। ਇਨ੍ਹਾਂ ਮਾਮਲਿਆਂ ਵਿੱਚ ਆਇਆ ਉਛਾਲ ਇਸ ਤੱਥ ਤੋਂ ਸਪੱਸ਼ਟ ਹੈ ਕਿ ਪਿਛਲੇ ਦੋ ਦਿਨਾਂ ਤੋਂ ਰਾਜ ਵਿੱਚ ਪ੍ਰਤੀ ਦਿਨ 1500 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਸੋਮਵਾਰ ਸ਼ਾਮ ਤੱਕ ਪਿਛਲੇ 24 ਘੰਟਿਆਂ ਵਿੱਚ 1,532 ਮਾਮਲੇ ਸਾਹਮਣੇ ਆਏ। ਇਸ ਸਮੇਂ ਮਰਨ ਵਾਲਿਆਂ ਦੀ ਗਿਣਤੀ 1,394 ਹੈ, ਜਿਨ੍ਹਾਂ ਵਿੱਚੋਂ 527 ਜਾਂ 37.8 ਫ਼ੀਸਦੀ ਮੌਤਾਂ ਇਕੱਲੇ ਅਗਸਤ ਵਿੱਚ ਹੋਈਆਂ ਹਨ।

 

ਫੈਕਟਚੈੱਕ

https://static.pib.gov.in/WriteReadData/userfiles/image/image004SPQV.jpg

 

 

***

 

ਵਾਈਬੀ
 



(Release ID: 1650541) Visitor Counter : 188