ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੁੱਲ ਕੋਰੋਨਾ ਟੈਸਟ 4.33 ਕਰੋੜ, ਭਾਰਤ ਨੇ ਪਿਛਲੇ 2 ਹਫ਼ਤਿਆਂ ਵਿੱਚ 1.22 ਕਰੋੜ ਤੋਂ ਜਿ਼ਆਦਾ ਟੈਸਟ ਕੀਤੇ
ਪਿਛਲੇ 24 ਘੰਟਿਆਂ ਦੌਰਾਨ 1 ਮਿਲੀਅਨ ਤੋਂ ਜਿ਼ਆਦਾ ਟੈਸਟ ਕੀਤੇ ਗਏ
22 ਸੂਬੇ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਾਸ਼ਟਰੀ ਔਸਤ ਦੇ ਮੁਕਾਬਲੇ ਚੰਗੀ ਟੀ ਪੀ ਐੱਮ
Posted On:
01 SEP 2020 3:11PM by PIB Chandigarh
ਕੇਂਦਰ ਦੀ ਅਗਵਾਈ ਵਾਲੀ ਨੀਤੀ ਟੈਸਟ, ਟਰੈਕ, ਟਰੀਟ ਤੇ ਸਿਧਾਂਤ ਅਨੁਸਾਰ ਚੱਲ ਕੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਟੈਸਟਿੰਗ ਦੀ ਜ਼ੋਰਦਾਰ ਮੁਹਿੰਮ ਚਲਾਈ ਹੈ । ਲਗਾਤਾਰ ਵੱਡੀ ਗਿਣਤੀ ਵਿੱਚ ਟੈਸਟਾਂ ਨਾਲ ਜਲਦੀ ਪਤਾ ਲਗਾਉਣ ਅਤੇ ਸਿਹਤਯਾਬ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵਧੀ ਹੈ । ਇਸੇ ਸਿਧਾਂਤ ਤੇ ਚੱਲਦਿਆਂ ਭਾਰਤ ਦੇ ਕੁੱਲ ਟੈਸਟਾਂ ਦੀ ਸੰਖਿਆ ਅੱਜ 4.3 ਕਰੋੜ ਤੋਂ ਪਾਰ ਹੋ ਗਈ ਹੈ । (4,33,24,834) 1,22,66,514 ਟੈਸਟ ਪਿਛਲੇ 2 ਹਫ਼ਤਿਆਂ ਵਿੱਚ ਕੀਤੇ ਗਏ ਹਨ । ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵੀ ਟੈਸਟਿੰਗ ਦੀ ਸਮਰੱਥਾ ਵਧਾ ਰਹੇ ਨੇ । ਕੁੱਲ ਟੈਸਟਾਂ ਵਿੱਚ ਵੱਧ ਤੋਂ ਵੱਧ ਟੈਸਟਾਂ ਦਾ ਯੋਗਦਾਨ ਪਾਉਣ ਵਾਲੇ ਹੋਰ ਰਾਜਾਂ ਸਮੇਤ ਤਾਮਿਲਨਾਡੂ, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਸ਼ਾਮਲ ਨੇ । ਇਹਨਾਂ ਤਿੰਨਾ ਰਾਜਾਂ ਵਿੱਚ ਕੁੱਲ ਟੈਸਟਾਂ ਦਾ ਕਰੀਬ 34% ਯੋਗਦਾਨ ਹੈ ।
ਭਾਰਤ ਦੇ ਇੱਕ ਦਿਨ ਵਿੱਚ ਟੈਸਟ ਕਰਨ ਦੀ ਸਮਰੱਥਾ 10 ਲੱਖ ਤੋਂ ਪਾਰ ਹੋ ਚੁੱਕੀ ਹੈ । ਪਿਛਲੇ 24 ਘੰਟਿਆਂ ਦੌਰਾਨ 10,16,920 ਟੈਸਟ ਕੀਤੇ ਗਏ ਹਨ । ਟੈਸਟਾਂ ਦੀ ਗਿਣਤੀ ਦੀ ਹਫ਼ਤਾਵਾਰੀ ਔਸਤ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ । ਹਫ਼ਤਾਵਾਰੀ ਔਸਤ ਟੈਸਟਾਂ ਵਿੱਚ ਜਨਵਰੀ 2020 ਦੇ ਪਹਿਲੇ ਹਫ਼ਤੇ ਤੋਂ ਹੁਣ ਤੱਕ 4 ਗੁਣਾ ਤੋਂ ਜਿ਼ਆਦਾ ਵਾਧਾ ਹੋਇਆ ਹੈ ।
ਜਾਂਚ ਕਰਨ ਲਈ ਲੈਬ ਨੈੱਟਵਰਕ ਦੀਆਂ ਜਿ਼ਆਦਾ ਸਹੂਲਤਾਂ ਅਤੇ ਦੇਸ਼ ਭਰ ਵਿੱਚ ਆਸਾਨੀ ਨਾਲ ਟੈਸਟ ਦੀ ਸਹੂਲਤ ਨਾਲ ਟੈਸਟ ਕਰਨ ਨੂੰ ਜ਼ਬਰਦਸਤ ਉਤਸ਼ਾਹ ਮਿਲਿਆ ਹੈ । ਟੈਸਟ ਇੱਕ ਮਿਲੀਅਨ ਪਿੱਛੇ ਟੈਸਟ (ਟੀ ਪੀ ਐੱਮ) ਵਿੱਚ ਜ਼ਬਰਦਸਤ ਉਛਾਲ ਆਇਆ ਹੈ ਅਤੇ ਇਹ 31,394 ਦਾ ਉਛਾਲ ਹੈ ।
22 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਰਾਸ਼ਟਰੀ ਔਸਤ ਤੋਂ ਵਧੀਆ ਟੀ ਪੀ ਐੱਮ ਹੈ । ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਵਿੱਚ ਇੱਕ ਦਿਨ ਵਿੱਚ ਵੱਧ ਤੋਂ ਵੱਧ ਟੈਸਟਾਂ ਦੀ ਗਿਣਤੀ ਦਰਜ ਕੀਤੀ ਗਈ ਹੈ ।
ਕੋਵਿਡ—19 ਦੇ ਸਬੰਧ ਵਿੱਚ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਤੇ ਮਸ਼ਵਰੇ ਲਈ ਵਧੇਰੇ ਅਧਿਕਾਰਤ ਤੇ ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ ਲਗਾਤਾਰ ਵੈੱਬਸਾਈਟ ਦੇਖਦੇ ਰਹੋ ।
ਵੈੱਬਸਾਈਟ ਹੈ https://www.mohfw.gov.in/and@Mohfw_india
ਕੋਵਿਡ—19 ਨਾਲ ਸਬੰਧਤ ਤਕਨੀਕੀ ਪੁੱਛਗਿੱਛ ਟੈਕਨੀਕਲ technicalquery.covid19[at]gov[dot]in ਅਤੇ ਹੋਰ ਪੁੱਛਗਿੱਛ ncov2019[at]gov[dot]inand@covidindiaseva ਕੋਵਿਡ—19 ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ — 911123978046 ਜਾਂ 1075 (ਟੋਲ ਫ੍ਰੀ) । ਕੋਵਿਡ—19 ਬਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਇਸ ਵੈੱਬਸਾਈਟ ਤੇ ਉਪਲਬੱਧ ਹੈ https://www.mohfw.gov.in/pdf.coronavirushelplinenumber.pdf
ਐੱਮ ਵੀ / ਐੱਸ ਜੇ
(Release ID: 1650414)
Visitor Counter : 209
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam