PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 31 AUG 2020 6:27PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image001WKKF.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

                                                                                   

 

 • ਤੇਜ਼ ਵਾਧੇ ਦੇ ਨਾਲ ਭਾਰਤ ਵਿੱਚ 4.23 ਕਰੋੜ ਤੋਂ ਅਧਿਕ ਕੋਰੋਨਾ ਟੈਸਟ ਕੀਤੇ ਗਏ
 • ਕੋਵਿਡ ਦੇ ਕੁੱਲ ਕੇਸਾਂ ਵਿੱਚੋਂ 43 ਪ੍ਰਤੀਸ਼ਤ ਇਕੱਲੇ 3 ਰਾਜਾਂ-ਮਹਾਰਾਸ਼ਟਰ, ਆਂਧਰ ਪ੍ਰਦੇਸ਼ ਤੇ ਕਰਨਾਟਕ ਵਿੱਚ ਦਰਜ ਕੀਤੇ ਗਏ
 • ਪਿਛਲੇ 24 ਘੰਟਿਆਂ (ਐਤਵਾਰ) ਦੌਰਾਨ ਕੋਵਿਡ ਦੇ 78,512 ਮਾਮਲੇ ਦਰਜ ਕੀਤੇ ਗਏ।
 • ਸਿਹਤ ਮੰਤਰਾਲੇ ਨੇ ਉੱਤਰ ਪ੍ਰਦੇਸ਼ , ਝਾਰਖੰਡ , ਛੱਤੀਸਗੜ੍ਹ ਤੇ ਉਡੀਸ਼ਾ ਵਿੱਚ ਕੇਂਦਰੀ ਟੀਮਾਂ ਭੇਜਣ ਦਾ ਕੀਤਾ ਫੈਸਲਾ
 • ਕੇਂਦਰੀ ਗ੍ਰਹਿ ਮੰਤਰਾਲੇ ਨੇ ਨਵੇਂ ਦਿਸ਼ਾਨਿਰਦੇਸ਼ ਜਾਰੀ ਕੀਤੇ, ਅਨਲੌਕ 4 ’ਚ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਖੁੱਲ੍ਹਣਗੀਆਂ ਹੋਰ ਗਤੀਵਿਧੀਆਂ

 

https://static.pib.gov.in/WriteReadData/userfiles/image/image0059R15.jpg

https://static.pib.gov.in/WriteReadData/userfiles/image/image006C240.jpg

 

ਤੇਜ਼ੀ ਨਾਲ ਅੱਗੇ ਵਧਦਿਆਂ ਭਾਰਤ ਵੱਲੋਂ 4.23 ਕਰੋੜ ਤੋਂ ਵੱਧ ਟੈਸਟ ਕੀਤੇ ਗਏ, 3 ਰਾਜਾਂ-ਮਹਾਰਾਸ਼ਟਰ, ਆਂਧਰ ਪ੍ਰਦੇਸ਼ ਤੇ ਕਰਨਾਟਕ ਵਿੱਚ ਕੁੱਲ ਕੇਸਾਂ ਦੇ 43 ਫੀਸਦੀ ਕੇਸ ਦਰਜ

ਜਨਵਰੀ 2020 ਵਿੱਚ ਪੂਨੇ ਦੀ ਸਿਰਫ਼ ਇੱਕ ਪ੍ਰਯੋਗਸ਼ਾਲਾ ਤੋਂ ਸ਼ੂਰੂ ਕਰਦਿਆਂ ਅਗਸਤ 2020 ਵਿੱਚ ਰੋਜ਼ਾਨਾ ਟੈਸਟਿੰਗ ਦੀ ਸਮਰੱਥਾ 10 ਲੱਖ ਤੋਂ ਉੱਪਰ ਪਹੁੰਚ ਗਈ ਹੈਅੱਜ ਕੁੱਲ ਟੈਸਟਾਂ ਦੀ ਗਿਣਤੀ 4.23 ਕਰੋੜ ਤੋਂ ਪਾਰ ਹੋ ਗਈ ਹੈ ਪਿਛਲੇ 24 ਘੰਟਿਆਂ ਦੌਰਾਨ 8,46,278 ਟੈਸਟ ਕੀਤੇ ਗਏ 30 ਅਗਸਤ 2020 ਤੱਕ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ 78,512 ਮਾਮਲੇ ਦਰਜ ਕੀਤੇ ਗਏ ਇਸ ਲਈ ਮੀਡੀਆ ਦੇ ਇੱਕ ਵਰਗ ਵੱਲੋਂ ਪਿਛਲੇ 24 ਘੰਟਿਆਂ ਦੌਰਾਨ 80,000 ਕੇਸਾਂ ਦੀ ਗੱਲ ਬੇਬੁਨਿਆਦ ਹੈ ਪਿਛਲੇ 24 ਘੰਟਿਆਂ ਦੌਰਾਨ ਨਵੇਂ ਕੇਸਾਂ ਵਿੱਚ 7 ਸੂਬਿਆਂ ਤੋਂ 70 ਫੀਸਦੀ ਕੇਸ ਆਏ ਹਨ ਇਹਨਾਂ ਵਿੱਚੋਂ ਸਭ ਤੋਂ ਵੱਧ ਲਗਭਗ 21 ਫੀਸਦੀ ਮਾਮਲੇ ਮਹਾਰਾਸ਼ਟਰ, ਉਸ ਤੋਂ ਬਾਅਦ 13.5 ਫੀਸਦੀ ਆਂਧਰ ਪ੍ਰਦੇਸ਼ ਤੋਂ ਤੇ 11.27 ਮਾਮਲੇ ਕਰਨਾਟਕ ਵਿੱਚ ਦਰਜ ਹੋਏ ਹਨ ਤਾਮਿਲਨਾਡੂ ਤੋਂ 8.27 ਪ੍ਰਤੀਸ਼ਤ , ਉੱਤਰ ਪ੍ਰਦੇਸ਼ ਤੋਂ 8.27 ਫੀਸਦੀ , ਪੱਛਮੀ ਬੰਗਾਲ ਤੋਂ 3.85 ਫੀਸਦੀ ਤੇ ਉੜੀਸ਼ਾ ਤੋਂ 3.84 ਫੀਸਦੀ ਮਾਮਲੇ ਆਏ ਹਨ ਕੋਵਿਡ ਦੇ ਕੁੱਲ ਮਾਮਲਿਆਂ ਵਿੱਚੋਂ 43 ਫੀਸਦੀ ਸਿਰਫ਼ 3 ਸੂਬਿਆਂ : ਮਹਾਰਾਸ਼ਟਰ , ਆਂਧਰ ਪ੍ਰਦੇਸ਼ ਤੇ ਕਰਨਾਟਕ ਵਿੱਚ ਦਰਜ ਹੋਏ ਹਨ ਜਦਕਿ ਕੁੱਲ ਕੇਸਾਂ ਵਿੱਚ ਤਾਮਿਲਨਾਡੂ ਦਾ ਹਿੱਸਾ 11.66 ਫੀਸਦੀ ਹੈ ਕੋਵਿਡ ਕਾਰਨ ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ , ਆਂਧਰ ਪ੍ਰਦੇਸ਼ ਤੇ ਕਰਨਾਟਕ ਵਿੱਚ 50 ਫੀਸਦੀ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ , ਜਿਹਨਾਂ ਵਿੱਚੋਂ 30.48 ਫੀਸਦੀ ਮਹਾਰਾਸ਼ਟਰ ਵਿੱਚ ਹੋਈਆਂ ਹਨ

https://pib.gov.in/PressReleseDetail.aspx?PRID=1650096

 

ਸਿਹਤ ਮੰਤਰਾਲੇ ਨੇ ਉੱਤਰ ਪ੍ਰਦੇਸ਼ , ਝਾਰਖੰਡ , ਛੱਤੀਸਗੜ੍ਹ ਤੇ ਉਡੀਸ਼ਾ ਵਿੱਚ ਕੇਂਦਰੀ ਟੀਮਾਂ ਭੇਜਣ ਦਾ ਕੀਤਾ ਫੈਸਲਾ

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਚਾਰ ਰਾਜਾਂ  ਉੱਤਰ ਪ੍ਰਦੇਸ਼ , ਝਾਰਖੰਡ , ਛੱਤੀਸਗੜ੍ਹ ਤੇ ਉਡੀਸ਼ਾ , ਵਿੱਚ ਉੱਚ ਪੱਧਰੀ ਕੇਂਦਰੀ ਟੀਮਾਂ ਭੇਜਣ ਦਾ ਫੈਸਲਾ ਕੀਤਾ ਹੈ। ਇਹਨਾਂ ਰਾਜਾਂ ਵਿੱਚ ਕੋਵਿਡ ਦੇ ਕੇਸਾਂ ਦੀ ਗਿਣਤੀ ਵਿੱਚ ਇੱਕਦੰਮ ਉਛਾਲ ਆ ਰਿਹਾ ਹੈ ਅਤੇ ਕੁੱਝ ਵਿੱਚ ਮੌਤ ਦਰ ਬਹੁਤ ਉੱਚੀ ਹੈ। ਇਹ ਟੀਮਾਂ ਕੋਰੋਨਾ ਦੇ ਪਾਜਿ਼ਟਿਵ ਕੇਸਾਂ ਦੇ ਅਸਰਦਾਰ ਢੰਗ ਨਾਲ ਕਲੀਨਿਕਲ ਪ੍ਰਬੰਧਨ ਟੈਸਟਿੰਗ ਨਿਗਰਾਨੀ ਤੇ ਕੰਟੇਨਮੈਂਟ ਨੂੰ ਮਜ਼ਬੂਤ ਕਰਨ ਲਈ ਸੂਬਾ ਸਰਕਾਰਾਂ ਦੇ ਯਤਨਾਂ ਵਿੱਚ ਸਹਿਯੋਗ ਦੇਣਗੀਆਂ। ਇਹ ਰਾਜਾਂ ਨੂੰ ਸਮੇਂ ਸਿਰ ਮਰੀਜ਼ਾਂ ਦੀ ਬਿਮਾਰੀ ਦਾ ਪਤਾ ਲਾਉਣ ਲਈ ਅਸਰਦਾਰ ਪ੍ਰਬੰਧ ਕਰਨ ਤੇ ਉਹਨਾਂ ਦਾ ਲਗਾਤਾਰ ਖਿਆਲ ਰੱਖਣ ਲਈ ਦਿਸ਼ਾ ਦੇਣਗੀਆਂ।ਇਹਨਾਂ ਬਹੁ ਖੇਤਰੀ ਟੀਮਾਂ ਵਿੱਚ ਇੱਕ ਮਹਾਮਾਰੀ ਵਿਗਿਆਨੀ ਤੇ ਇੱਕ ਜਨਤਕ ਸਿਹਤ ਮਾਹਰ ਹੋਵੇਗਾ।ਯਤਨ ਜਾਰੀ ਰੱਖਦਿਆਂ , ਕੇਂਦਰ ਸਰਕਾਰ ਸਮੇਂ ਸਮੇਂ ਤੇ ਵੱਖ ਵੱਖ ਰਾਜਾਂ ਵਿੱਚ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਨ ਲਈ ਕੇਂਦਰ ਦੀਆਂ ਟੀਮਾਂ ਨੂੰ ਭੇਜਦਾ ਰਿਹਾ ਹੈ ਤਾਂ ਜੋ ਉਹਨਾਂ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਨੂੰ ਸਮਝ ਕੇ ਸਾਹਮਣੇ ਆ ਰਹੇ ਮੁੱਦਿਆਂ ਨੂੰ ਜਾਰੀ ਕਾਰਵਾਈਆਂ ਰਾਹੀਂ ਮਜ਼ਬੂਤੀ ਨਾਲ ਹੱਲ ਕਰਕੇ ਅਤੇ ਜੇ ਕੋਈ ਰੁਕਾਵਟ ਹੈ ਤਾਂ ਉਸ ਨੂੰ ਹੱਲ ਕੀਤਾ ਜਾ ਸਕੇ।

https://pib.gov.in/PressReleseDetail.aspx?PRID=1650074

 

ਮਨ ਕੀ ਬਾਤ 2.0’ ਦੀ 15ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (30.08.2020)

ਮੇਰੇ ਪਿਆਰੇ ਦੇਸ਼ਵਾਸੀਓ, ਦੇਸ਼ ਅੱਜ ਵਿਕਾਸ ਯਾਤਰਾ ਤੇ ਚਲ ਰਿਹਾ ਹੈ, ਇਸ ਦੀ ਸਫਲਤਾ ਸੁਖਮਈ ਤਾਂ ਹੀ ਹੋਵੇਗੀ, ਜਦੋਂ ਹਰ ਇੱਕ ਦੇਸ਼ਵਾਸੀ ਇਸ ਵਿੱਚ ਸ਼ਾਮਲ ਹੋਵੇਗਾ। ਇਸ ਯਾਤਰਾ ਦਾ ਯਾਤਰੀ ਹੋਵੇਗਾ। ਇਸ ਰਾਹ ਦਾ ਰਾਹੀ ਹੋਵੇਗਾ। ਇਸ ਲਈ ਇਹ ਜ਼ਰੂਰੀ ਹੈ ਕਿ ਹਰ ਇੱਕ ਦੇਸ਼ਵਾਸੀ ਤੰਦਰੁਸਤ ਰਹੇ, ਸੁਖੀ ਰਹੇ ਤੇ ਅਸੀਂ ਸਾਰੇ ਮਿਲ ਕੇ ਕੋਰੋਨਾ ਨੂੰ ਪੂਰੀ ਤਰ੍ਹਾਂ ਨਾਲ ਹਰਾਈਏ। ਕੋਰੋਨਾ ਤਾਂ ਹੀ ਹਾਰੇਗਾ, ਜਦੋਂ ਅਸੀਂ ਸੁਰੱਖਿਅਤ ਰਹਾਂਗੇ। ਜਦੋਂ ਤੁਸੀਂ ‘‘ਦੋ ਗਜ਼ ਦੀ ਦੂਰੀ, ਮਾਸਕ ਜ਼ਰੂਰੀ’’, ਇਸ ਸੰਕਲਪ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰੋਗੇ ਤਾਂ ਤੁਸੀਂ ਸਾਰੇ ਤੰਦਰੁਸਤ ਰਹੋਗੇ, ਸੁਖੀ ਰਹੋਗੇ।

https://pib.gov.in/PressReleseDetail.aspx?PRID=1649711

 

ਉਪ ਰਾਸ਼ਟਰਪਤੀ ਨੇ ਮਹਾਮਾਰੀ ਦੌਰਾਨ ਬਜ਼ੁਰਗਾਂ ਦਾ ਖ਼ਾਸ ਖ਼ਿਆਲ ਰੱਖਣ ਤੇ ਮਦਦ ਕਰਨ ਦਾ ਸੱਦਾ ਦਿੱਤਾ

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕੋਵਿਡ–19 ਦੀ ਮੌਜੂਦਾ ਮਹਾਮਾਰੀ ਦੌਰਾਨ ਬਜ਼ੁਰਗਾਂ ਦੀ ਖ਼ਾਸ ਦੇਖਭਾਲ਼ ਤੇ ਮਦਦ ਕਰਨ ਦਾ ਸੱਦਾ ਦਿੱਤਾ। ਅਜਿਹੀਆਂ ਸਿਹਤ ਐਮਰਜੈਂਸੀਆਂ ਵਿੱਚ ਬਜ਼ੁਰਗ ਲੋਕਾਂ ਨੂੰ ਦਰਪੇਸ਼ ਉੱਚ ਦਰਜੇ ਦੇ ਖ਼ਤਰੇ ਨੂੰ ਉਜਾਗਰ ਕਰਦਿਆਂ, ਉਨ੍ਹਾਂ ਨੌਜਵਾਨਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਸਲਾਹ ਦਿੱਤੀ ਕਿ ਜੇ ਘਰ ਵਿੱਚ ਕੋਈ ਬਜ਼ੁਰਗ ਮੈਂਬਰ ਹਨ, ਤਾਂ ਉਹ ਕੋਵਿਡ–19 ਨਾਲ ਸਬੰਧਿਤ ਵਿਸ਼ੇਸ਼ ਸਾਵਧਾਨੀਆਂ ਰੱਖਣ। ਭਾਰਤ ਚ ਬਜ਼ੁਰਗ ਲੋਕਾਂ ਨਾਲ ਸਬੰਧਿਤ ਮਸਲੇਬਾਰੇ ਇੱਕ ਫ਼ੇਸਬੁੱਕ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲਾਂ ਵਿੱਚ ਬਜ਼ੁਰਗਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕੋਈ ਵੱਖਰਾ ਗੇਰੀਆਟ੍ਰਿਕ ਵਿਭਾਗ ਨਹੀਂ ਹੁੰਦਾ। ਬਜ਼ੁਰਗਾਂ ਨੂੰ ਦਰਪੇਸ਼ ਸਿਹਤ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਸਾਡੀ ਸਿਹਤ ਪ੍ਰਣਾਲੀ ਨੂੰ ਇੱਕ ਨਵਾਂ ਰੂਪ ਦੇਣ ਦੀ ਲੋੜ ਉੱਤੇ ਜ਼ੋਰ ਦਿੱਤਾ, ਤਾਂ ਜੋ ਬਜ਼ੁਰਗ ਲੋਕਾਂ ਦੀ ਬੀਮਾ ਕਵਰੇਜ ਸਮੇਤ ਉਨ੍ਹਾਂ ਦੀਆਂ ਖ਼ਾਸ ਜ਼ਰੂਰਤਾਂ ਹੱਲ ਹੋ ਸਕਣ। ਉਪ ਰਾਸ਼ਟਰਪਤੀ ਨੇ ਬਜ਼ੁਰਗਾਂ ਨੂੰ ਜਨਤਕ ਸਥਾਨਾਂ ਤੱਕ ਪੁੱਜਣ ਲਈ ਇੱਕ ਸੁਖਾਲਾ ਤੇ ਰੁਕਾਵਟਮੁਕਤ ਰਾਹ ਮੁਹੱਈਆ ਕਰਵਾਉਣ ਦਾ ਵੀ ਸੱਦਾ ਦਿੱਤਾ।

https://pib.gov.in/PressReleseDetail.aspx?PRID=1649733

 

ਕੇਂਦਰੀ ਗ੍ਰਹਿ ਮੰਤਰਾਲੇ ਨੇ ਨਵੇਂ ਦਿਸ਼ਾਨਿਰਦੇਸ਼ ਜਾਰੀ ਕੀਤੇ, ਅਨਲੌਕ 4 ’ਚ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਖੁੱਲ੍ਹਣਗੀਆਂ ਹੋਰ ਗਤੀਵਿਧੀਆਂ

ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਕੰਟੇਨਮੈਂਟ ਜ਼ੋਨਾਂ ਦੇ ਬਾਹਰਲੇ ਇਲਾਕਿਆਂ ਚ ਹੋਰ ਗਤੀਵਿਧੀਆਂ ਖੋਲ੍ਹਣ ਲਈ ਨਵੇਂ ਦਿਸ਼ਾਨਿਰਦੇਸ਼ ਜਾਰੀ ਕਰ ਦਿੱਤੇ ਹਨ। ਅਨਲੌਕ 4 ਵਿੱਚ, ਜੋ 1 ਸਤੰਬਰ, 2020 ਤੋਂ ਲਾਗੂ ਹੋਵੇਗਾ, ਗਤੀਵਿਧੀਆਂ ਦੇ ਪੜਾਅਵਾਰ ਖੋਲ੍ਹੇ ਜਾਣ ਵਿੱਚ ਹੋਰ ਵਾਧਾ ਕੀਤਾ ਗਿਆ ਹੈ। ਅੱਜ ਜਾਰੀ ਕੀਤੇ ਗਏ ਨਵੇਂ ਦਿਸ਼ਾਨਿਰਦੇਸ਼ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਲਈ ਫ਼ੀਡਬੈਕ ਅਤੇ ਸਬੰਧਿਤ ਕੇਂਦਰੀ ਮੰਤਰਾਲਿਆਂ ਤੇ ਵਿਭਾਗ ਨਾਲ ਕੀਤੇ ਗਏ ਵਿਆਪਕ ਸਲਾਹਮਸ਼ਵਰਿਆਂ ਉੱਤੇ ਅਧਾਰਿਤ ਹਨ। ਨਵੇਂ ਦਿਸ਼ਾਨਿਰਦੇਸ਼ਾਂ ਅਨੁਸਾਰ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਅਤੇ ਰੇਲਵੇ ਮੰਤਰਾਲੇ ਦੁਆਰਾ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਲਾਹ ਨਾਲ ਮੈਟਰੋ ਰੇਲ ਨੂੰ 7 ਸਤੰਬਰ, 2020 ਤੋਂ ਇੱਕ ਦਰਜਾਬੰਦ ਢੰਗ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਸਬੰਧੀ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐੱਸਓਪੀ – SOP – ਮਿਆਰੀ ਸੰਚਾਲਨ ਪ੍ਰਕਿਰਿਆ) ਜਾਰੀ ਕੀਤੀ ਜਾਵੇਗੀ। 21 ਸਤੰਬਰ, 2020 ਤੋਂ ਸਮਾਜਿਕ/ ਅਕਾਦਮਿਕ / ਖੇਡਾਂ / ਮਨੋਰੰਜਨ / ਸੱਭਿਆਚਾਰਕ / ਧਾਰਮਿਕ/ ਰਾਜਨੀਤਕ ਸਮਾਰੋਹਾਂ ਦੇ ਆਯੋਜਨ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਉਨ੍ਹਾਂ ਵਿੱਚ ਵੱਧ ਤੋਂ ਵੱਧ ਸਿਰਫ਼ 100 ਵਿਅਕਤੀ ਹੀ ਇਕੱਠੇ ਹੋ ਸਕਣਗੇ। ਉਂਝ ਵੀ ਅਜਿਹੇ ਸੀਮਤ ਇਕੱਠਾਂ ਦੌਰਾਨ ਫ਼ੇਸ ਮਾਸਕ ਪਹਿਨਣੇ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਥਰਮਲ ਸਕੈਨਿੰਗ ਦੀ ਵਿਵਸਥਾ ਤੇ ਹੈਂਡ ਵਾਸ਼ ਜਾਂ ਸੈਨੀਟਾਈਜ਼ਰ ਦੀ ਵਿਵਸਥਾ ਕਾਨੂੰਨੀ ਤੌਰ ਤੇ ਰੱਖਣਾ ਹੋਵੇਗੀ।  21 ਸਤੰਬਰ, 2020 ਤੋਂ ਓਪਨ ਏਅਰ ਥੀਏਟਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਫ਼ੈਸਲਾ ਲਿਆ ਗਿਆ ਹੈ ਕਿ ਸਕੂਲ, ਕਾਲਜ, ਵਿਦਿਅਕ ਤੇ ਕੋਚਿੰਗ ਸੰਸਥਾਨ ਵਿਦਿਆਰਥੀਆਂ ਤੇ ਨਿਯਮਤ ਕਲਾਸ ਗਤੀਵਿਧੀ ਲਈ 30 ਸਤੰਬਰ, 2020 ਤੱਕ ਬੰਦ ਰਹਿਣਗੇ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ; ਕੇਂਦਰ ਸਰਕਾਰ ਨਾਲ ਅਗਾਊਂ ਸਲਾਹਮਸ਼ਵਰਾ ਕੀਤੇ ਬਗ਼ੈਰ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ (ਰਾਜ / ਜ਼ਿਲ੍ਹਾ / ਸਬਡਿਵੀਜ਼ਨ / ਨਗਰ / ਪਿੰਡ ਪੱਧਰ ਉੱਤੇ) ਕੋਈ ਸਥਾਨਕ ਲੌਕਡਾਊਨ ਲਾਗੂ ਨਹੀਂ ਕਰਨਗੀਆਂਵਿਅਕਤੀਆਂ ਅਤੇ ਵਸਤਾਂ ਦੀ ਇੰਟਰ-ਸਟੇਟ ਅਤੇ ਇੰਟ੍ਰਾ-ਸਟੇਟ ਆਵਾਗਮਨ ਉੱਤੇ ਕੋਈ ਪਾਬੰਦੀ ਨਹੀਂ ਹੋਵੇਗੀ। ਅਜਿਹੇ ਆਵਾਗਮਨ ਲਈ ਕਿਸੇ ਵੱਖਰੀ ਇਜਾਜ਼ਤ / ਪ੍ਰਵਾਨਗੀ / ਈਪਰਮਿਟ ਦੀ ਲੋੜ ਨਹੀਂ ਹੋਵੇਗੀ। ਗ੍ਰਹਿ ਮੰਤਰਾਲਾ ਰਾਸ਼ਟਰੀ ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੇ ਜਾਣ ਉੱਤੇ ਨਜ਼ਰ ਬਣਾ ਕੇ ਰੱਖੇਗਾ।

https://pib.gov.in/PressReleasePage.aspx?PRID=1649623

 

ਕੇਂਦਰੀ ਗ੍ਰਹਿ ਸਕੱਤਰ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਸੰਕ੍ਰਮਣ ਦੇ ਪਸਾਰ ਨੂੰ ਰੋਕਣ ਲਈ ਕੀਤੇ ਉਪਾਵਾਂ ਦੀ ਸਮੀਖਿਆ ਕੀਤੀ

ਕੇਂਦਰੀ ਗ੍ਰਹਿ ਸਕੱਤਰ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਪੁੱਦੂਚੇਰੀ, ਲਕਸ਼ਦੀਪ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਊ ਵਿੱਚ ਕੋਵਿਡ-19 ਸੰਕ੍ਰਮਣ ਦੇ ਪਸਾਰ ਨੂੰ ਰੋਕਣ ਲਈ ਕੀਤੇ ਗਏ ਉਪਾਵਾਂ ਦੀ 29.08.2020 ਨੂੰ ਵੀਡਿਓ ਕਾਨਫਰੰਸਿੰਗ ਰਾਹੀਂ ਸਮੀਖਿਆ ਮੀਟਿੰਗ ਕੀਤੀ। ਗ੍ਰਹਿ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨੇ ਕੇਂਦਰੀ ਗ੍ਰਹਿ ਸਕੱਤਰ ਨੂੰ ਕੋਵਿਡ ਪਾਜ਼ਿਟਿਵ ਮਾਮਲਿਆਂ ਦੀ ਟੈਸਟਿੰਗ, ਪ੍ਰਬੰਧਨ, ਆਇਸੋਲੇਸ਼ਨ, ਸਿਹਤ ਬੁਨਿਆਦੀ ਢਾਂਚੇ/ਮੈਡੀਕਲ ਪਰਸੋਨਲ ਦੀ ਉਪਲੱਬਧਤਾ, ਪੈਰਾ ਮੈਡੀਕਲ ਸਟਾਫ ਆਦਿ ਲਈ ਉਨ੍ਹਾਂ ਦੁਆਰਾ ਉਠਾਏ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਦੋਹਾਂ ਸਕੱਤਰਾਂ ਨੇ ਇਨ੍ਹਾਂ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਕਿ ਕੋਵਿਡ-19 ਸੰਕ੍ਰਮਣ ਦੀ ਰੋਕਥਾਮ ਅਤੇ ਪ੍ਰਬੰਧਨ ਨਾਲ ਜੁੜੇ ਹੋਏ ਸਾਰੇ ਪ੍ਰਸ਼ਾਸਨਿਕ ਅਧਿਕਾਰੀ, ਮੈਡੀਕਲ ਪੇਸ਼ੇਵਰ, ਪੈਰਾ ਮੈਡੀਕਲ ਸਟਾਫ ਅਤੇ ਹੋਰ ਲੋਕ ਮਿਲ ਕੇ ਕੰਮ ਕਰਦੇ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੈਸਟ ਸੁਵਿਧਾਵਾਂ ਨੂੰ ਵਧਾਉਣ ਦੀ ਸਲਾਹ ਦਿੱਤੀ ਗਈ, ਕੋਵਿਡ ਪਾਜ਼ਿਟਿਵ ਮਾਮਲਿਆਂ ਦੀ ਮੁੱਢਲੀ ਪਛਾਣ ਲਈ ਪ੍ਰਭਾਵੀ ਨਿਗਰਾਨੀ ਬਣਾ ਕੇ ਰੱਖਣੀ, ਪ੍ਰਭਾਵੀ ਸੰਪਰਕ ਟ੍ਰੇਸਿੰਗ, ਮੈਡੀਕਲ/ਪੈਰਾ ਮੈਡੀਕਲ ਟੀਮਾਂ ਦੁਆਰਾ ਘਰ-ਘਰ ਨਿਗਰਾਨੀ ਵਧਾਉਣ, ਘਰ ਵਿੱਚ ਆਇਸੋਲੇਸ਼ਨ ਦੇ ਮਾਮਲਿਆਂ ਦੀ ਬਿਹਤਰ ਨਿਗਰਾਨੀ, ਕੰਟੇਨਮੈਂਟ ਜ਼ੋਨ ਵਿੱਚ ਸਪਸ਼ਟ ਹੱਦਬੰਦੀ ਅਤੇ ਰੋਕਥਾਮ ਉਪਾਵਾਂ ਨੂੰ ਲਾਗੂ ਕਰਨਾ, ਅਨੁਮਾਨਿਤ ਸਿਹਤ ਬੁਨਿਆਦੀ ਢਾਂਚਾ ਜਿਵੇਂ ਬੈੱਡ, ਆਕਸੀਜਨ ਨਾਲ ਲੈਸ ਬੈੱਡ, ਵੈਂਟੀਲੇਟਰ, ਆਈਸੀਯੂ ਬੈੱਡ, ਐਂਬੂਲੈਂਸ ਆਦਿ ਨੂੰ ਮਰੀਜ਼ਾਂ ਦੀ ਅਨੁਮਾਨਿਤ ਸੰਖਿਆ ਅਨੁਸਾਰ ਤਿਆਰ ਕਰਨਾ, ਨਿਵਾਰਕ ਕਦਮ ਅਤੇ ਵਿਅਕਤੀਗਤ ਸਵੱਛਤਾ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਨਾ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਮਾਜਿਕ ਦੂਰੀ, ਸਵੱਛਤਾ, ਮਾਸਕ ਪਹਿਨਣਾ ਆਦਿ ਜਿਹੇ ਇਹਤਿਹਾਤੀ ਉਪਾਵਾਂ ਨੂੰ ਲਾਗੂ ਕਰਨ ਦੀ ਸਲਾਹ ਵੀ ਦਿੱਤੀ ਗਈ।

https://pib.gov.in/PressReleasePage.aspx?PRID=1649627   

 

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਰਾਣੀ ਲਕਸ਼ਮੀ ਬਾਈ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ, ਝਾਂਸੀ ਦੇ ਕਾਲਜ ਤੇ ਪ੍ਰਸ਼ਾਸਨਿਕ ਭਵਨਾਂ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਰਾਣੀ ਲਕਸ਼ਮੀ ਬਾਈ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ ਦੇ ਕਾਲਜ ਤੇ ਪ੍ਰਸ਼ਾਸਨਿਕ ਭਵਨਾਂ ਦਾ ਉਦਘਾਟਨ ਕੀਤਾ। ਉਨ੍ਹਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਹਰੇਕ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕਿ ਇਸ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰ ਕੇ ਵਿਦਿਆਰਥੀ ਸਰਗਰਮੀ ਨਾਲ ਦੇਸ਼ ਦੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਉਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਇਮਾਰਤ ਕਾਰਨ ਮੁਹੱਈਆ ਹੋਣ ਵਾਲੀਆਂ ਨਵੀਆਂ ਸੁਵਿਧਾਵਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਤੇ ਪ੍ਰੇਰਿਤ ਕਰਨਗੀਆਂ। ਰਾਣੀ ਲਕਸ਼ਮੀ ਬਾਈ ਦੇ ਕਥਨ ਕਿ ਮੈਂ ਆਪਣੀ ਝਾਂਸੀ ਨਹੀਂ ਦੇਵਾਂਗੀਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਝਾਂਸੀ ਤੇ ਬੁੰਦੇਲਖੰਡ ਦੇ ਨਿਵਾਸੀਆਂ ਨੂੰ ਤਾਕੀਦ ਕੀਤੀ ਕਿ ਉਹ ਆਤਮਨਿਰਭਰ ਭਾਰਤ ਨੂੰ ਸਫ਼ਲ ਬਣਾਉਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਦੀ ਆਤਮਨਿਰਭਰ ਭਾਰਤ ਅਭਿਯਾਨ ਵਿੱਚ ਯੋਗਦਾਨ ਪਾਉਣ ਲਈ ਇੱਕ ਪ੍ਰਮੁੱਖ ਭੂਮਿਕਾ ਹੈ। ਕੋਰੋਨਾਵਾਇਰਸ ਮਹਾਮਾਰੀ ਦੌਰਾਨ ਲੋਕਾਂ ਸਾਹਮਣੇ ਪੈਦਾ ਹੋਈਆਂ ਸਮੱਸਿਆਵਾਂ ਘਟਾਉਣ ਲਈ ਚੁੱਕੇ ਕਦਮਾਂ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਕਰੋੜਾਂ ਗ਼ਰੀਬ ਤੇ ਗ੍ਰਾਮੀਣ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬੁੰਦੇਲਖੰਡ ਵਿੱਚ ਲਗਭਗ 10 ਲੱਖ ਗ਼ਰੀਬ ਔਰਤਾਂ ਨੂੰ ਇਸ ਦੌਰਾਨ ਮੁਫ਼ਤ ਗੈਸ ਸਿਲੰਡਰ ਦਿੱਤਾ ਗਿਆ ਹੈ। ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ ਅਧੀਨ, ਉੱਤਰ ਪ੍ਰਦੇਸ਼ ਵਿੱਚ ਹੁਣ ਤੱਕ 700 ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਜਾ ਚੁੱਕੇ ਹਨ, ਜਿਸ ਅਧੀਨ ਲੱਖਾਂ ਮਜ਼ਦੂਰਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਗਿਆ।

https://pib.gov.in/PressReleseDetail.aspx?PRID=1649941

 

ਡਾ.  ਹਰਸ਼ ਵਰਧਨ  ਨੇ ਕਰਨਾਟਕ ਦੇ ਬੇੱਲਾਰੀ ਵਿੱਚ ਵਿਜੈਨਗਰ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼  ਦੇ ਸੁਪਰ ਸਪੈਸ਼ਲਿਟੀ ਟ੍ਰਾਮਾ ਸੈਂਟਰ ਦਾ ਔਨਲਾਇਨ ਉਦਘਾਟਨ ਕੀਤਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ  ਡਾ.  ਹਰਸ਼ ਵਰਧਨ  ਨੇ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬੀਐੱਸ   ਯੇਦਿਯੁਰੱਪਾ ਨਾਲ ਮਿਲ ਕੇ ਅੱਜ ਬੇੱਲਾਰੀ ਸਥਿਤ ਵਿਜੈਨਗਰ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ ਦਾ ਸੁਪਰ ਸਪੈਸ਼ਲਿਟੀ ਟ੍ਰਾਮਾ ਸੈਂਟਰ ਰਾਸ਼ਟਰ ਨੂੰ ਸਮਰਪਿਤ ਕੀਤਾ

ਇਸ ਕੇਂਦਰ ਨੂੰ ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ (ਪੀਐੱਮਐੱਸਐੱਸਵਾਈ) ਤਹਿਤ 150 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈਇਸ ਵਿਚ ਐਮਰਜੈਂਸੀ ਅਤੇ ਟਰਾਮਾ, ਨਿਰੋਸਰਜੀ ਅਤੇ ਆਰਥੋਪੀਡਿਕਸ ਵਿਭਾਗ ਹਨ। ਇਸ ਨਵੇਂ ਬਲਾਕ ਵਿੱਚ ਅਤਿਆਧੁਨਿਕ ਸੀਟੀ ਸਕੈਨ ਅਤੇ ਡਿਜਿਟਲ ਐਕਸ - ਰੇ ਮਸ਼ੀਨ ਨਾਲ ਸੁਸਜਿਤ 6 ਮੌਡੀਊਲਰ ਥਿਏਟਰ ਨਾਲ ਕੁੱਲ 8 ਅਪਰੇਸ਼ਨ ਥਿਏਟਰ,  200 ਸੁਪਰ ਸਪੈਸ਼ੀਲਿਟੀ ਬੈਡ,  72 ਆਈਸੀਯੂ ਬੈਡ ਅਤੇ 20 ਵੈਂਟੀਲੇਟਰਾਂ ਦੀ ਸੁਵਿਧਾ ਹੈਇਸ ਸੈਂਟਰ ਵਿੱਚ 27 ਪੀਜੀ (ਪੋਸਟ ਗ੍ਰਜ਼ੂਏਸ਼ਨ) ਦੇ ਵਿਦਿਆਰਥੀਆਂ ਲਈ  ਦੀ ਸੁਵਿਧਾ ਵੀ ਹੋਵੇਗੀ

https://pib.gov.in/PressReleseDetail.aspx?PRID=1650074

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

 • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 157 ਨਵੇਂ ਕੋਵਿਡ-19 ਪਾਜ਼ੀਟਿਵ ਮਾਮਲੇ ਆਏ। ਕੋਵਿਡ-19 ਤੋਂ ਸਫ਼ਲਤਾਪੂਰਵਕ ਠੀਕ ਹੋਣ ਤੇ 68 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਹੁਣ ਤੱਕ ਰਾਜ ਵਿੱਚ 1,205 ਐਕਟਿਵ ਪਾਜ਼ਿਟਿਵ ਕੋਵਿਡ-19 ਕੇਸ ਹਨ ਅਤੇ ਰਿਕਵਰੀ ਦੀ ਦਰ ਹੁਣ 69.95% ਹੈ।
 • ਅਸਾਮ: ਅਸਾਮ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ ਕਿ ਅਸਾਮ ਵਿੱਚ ਕੱਲ 1,417 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਕੁੱਲ ਠੀਕ ਹੋਏ ਮਰੀਜ਼ 83,927, ਐਕਟਿਵ ਮਰੀਜ਼ 21,548|
 • ਮਣੀਪੁਰ: ਮਣੀਪੁਰ ਵਿੱਚ 152 ਹੋਰ ਵਿਅਕਤੀ ਕੋਵਿਡ -19 ਪਾਜ਼ਿਟਿਵ ਆਏ। 69% ਰਿਕਵਰੀ ਦਰ ਨਾਲ 53 ਰਿਕਵਰੀਆਂ ਹੋਈਆਂ। 1,845 ਐਕਟਿਵ ਕੇਸ ਹਨ।
 • ਮੇਘਾਲਿਆ: ਮੇਘਾਲਿਆ ਵਿੱਚ ਕੁੱਲ ਐਕਟਿਵ ਕੇਸ 1,284 ਹਨ, ਕੁੱਲ ਬੀਐੱਸਐੱਫ਼ ਅਤੇ ਆਰਮਡ ਫੋਰਸਿਜ਼ ਦੇ ਕੇਸ 368 ਹਨ ਅਤੇ ਕੁੱਲ ਹੋਰ ਕੇਸ 916 ਹਨ; ਕੁੱਲ ਰਿਕਵਰ ਮਰੀਜ਼ 1049 ਹਨ।
 • ਮਿਜ਼ੋਰਮ: ਕੱਲ ਮਿਜ਼ੋਰਮ ਵਿੱਚ ਤਿੰਨ ਹੋਰ ਕੋਵਿਡ-19 ਕੇਸ ਪਾਏ ਗਏ ਹਨ। ਕੁੱਲ ਕੇਸ 1,011, ਐਕਟਿਵ ਕੇਸ 422.
 • ਨਾਗਾਲੈਂਡ: ਨਿਊ ਮਾਰਕਿਟ ਕਲੋਨੀ ਦੇ ਵਸਨੀਕਾਂ ਨੇ ਠੀਕ ਹੋਏ ਮਰੀਜ਼ਾਂ ਦੇ ਸਵਾਗਤ ਲਈ ਕੋਹੀਮਾ ਵਿੱਚ ਮੋਮਬੱਤੀਆਂ ਜਗਾਈਆਂ। ਕਲੋਨੀ ਦੇ 11 ਵਿਅਕਤੀਆਂ ਵਿੱਚੋਂ 10 ਠੀਕ ਹੋਣ ਮਗਰੋਂ ਘਰ ਪਰਤੇ ਸਨ। ਤੂਏਨਸੰਗ ਜ਼ਿਲ੍ਹੇ ਦੇ ਸ਼ਾਮਟੋਰ ਕਸਬੇ ਵਿੱਚ 5 ਨਵੇਂ ਕੇਸ ਆਉਣ ਕਾਰਨ 30-31 ਅਗਸਤ ਨੂੰ 48 ਘੰਟਿਆਂ ਦਾ ਲੌਕਡਾਉਨ ਲਾਗੂ ਕੀਤਾ ਗਿਆ ਹੈ।
 • ਸਿੱਕਮ: ਰਾਜ ਵਿੱਚ 25 ਨਵੇਂ ਕੇਸ ਆਏ ਅਤੇ 25 ਰਿਕਵਰੀਆਂ ਦੇ ਨਾਲ, ਐਕਟਿਵ ਕੋਵਿਡ-19 ਕੇਸਾਂ ਦੀ ਗਿਣਤੀ 404 ਹੈ।
 • ਕੇਰਲ: ਰਾਜ ਸਰਕਾਰ ਨੇ ਕੋਵਿਡ ਟੈਸਟ ਕਰਨ ਲਈ ਵਿਆਪਕ ਤੌਰ ਤੇ ਐਂਟੀਜਨ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ। ਨਤੀਜੇ ਆਉਣ ਵਿੱਚ ਮੌਜੂਦਾ ਦੇਰੀ ਤੋਂ ਬਚਣ ਲਈ ਹੋਰ ਟੈਸਟਾਂ ਅਤੇ ਆਰਟੀ-ਪੀਸੀਆਰ ਟੈਸਟਾਂ ਦੀ ਬਜਾਏ ਰਾਜ ਭਰ ਦੀਆਂ ਪੰਚਾਇਤਾਂ ਅਧੀਨ ਵਧੇਰੇ ਐਂਟੀਜਨ ਟੈਸਟ ਕੀਤੇ ਜਾਣਗੇ। ਅਧਿਕਾਰੀਆਂ ਨੂੰ ਇਹ ਵੀ ਲਗਦਾ ਹੈ ਕਿ ਕੀਮਤ ਵਿੱਚ ਕਮੀ ਹੋਰ ਲੋਕਾਂ ਨੂੰ ਟੈਸਟ ਕਰਵਾਉਣ ਲਈ ਪ੍ਰਭਾਵਿਤ ਕਰੇਗੀ, ਆਰਟੀ-ਪੀਸੀਆਰ ਦੇ ਲਈ 2750 ਰੁਪਏ ਦੀ ਜਗ੍ਹਾ ਐਂਟੀਜਨ ਟੈਸਟ 625 ਰੁਪਏ ਵਿੱਚ ਕੀਤਾ ਜਾਵੇਗਾ। ਇਸ ਦੌਰਾਨ ਅੱਜ ਓਨਮ ਦਾ ਤਿਉਹਾਰ ਕੋਵਿਡ-19 ਪਰੋਟੋਕਾਲ ਤਹਿਤ ਮਨਾਇਆ ਜਾ ਰਿਹਾ ਹੈ। ਰਾਜ ਵਿੱਚ ਕੱਲ ਕੋਵਿਡ-19 ਦੇ ਕੁੱਲ 2,154 ਨਵੇਂ ਐਕਟਿਵ ਕੇਸ ਸਾਹਮਣੇ ਆਏ। ਇਸ ਸਮੇਂ ਰਾਜ ਭਰ ਵਿੱਚ 23,658 ਮਰੀਜ਼ ਇਲਾਜ ਅਧੀਨ ਹਨ ਅਤੇ 1,99,468 ਮਰੀਜ਼ ਕੁਆਰੰਟੀਨ ਅਧੀਨ ਹਨ। ਮਰਨ ਵਾਲਿਆਂ ਦੀ ਗਿਣਤੀ 287 ਤੱਕ ਪਹੁੰਚ ਗਈ ਹੈ।
 • ਤਮਿਲ ਨਾਡੂ: ਪਿਛਲੇ ਤਿੰਨ ਦਿਨਾਂ ਤੋਂ 550 ਤੋਂ ਵੱਧ ਕੇਸ ਆਉਣ ਤੋਂ ਬਾਅਦ, ਪੁਦੂਚੇਰੀ ਵਿੱਚ ਪਿਛਲੇ 24 ਘੰਟਿਆਂ ਵਿੱਚ ਸਿਰਫ਼ 291 ਨਵੇਂ ਕੋਵਿਡ-19 ਕੇਸ ਆਏ ਅਤੇ ਸੱਤ ਮੌਤਾਂ ਹੋਈਆਂ। ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਕੁੱਲ ਕੇਸ ਵਧ ਕੇ 14,411 ਹੋ ਗਏ ਹਨ ਅਤੇ ਐਕਟਿਵ ਮਾਮਲੇ 4849 ਹੋ ਗਏ ਹਨ ਅਤੇ ਮੌਤਾਂ ਦੀ ਗਿਣਤੀ 228 ਹੋ ਗਈ ਹੈ। ਕੋਵਿਡ ਪ੍ਰਬੰਧਨ ਦੇ ਮਦੁਰਾਈ ਮਾਡਲਦੀ ਤਮਿਲ ਨਾਡੂ ਦੇ ਮੁੱਖ ਸਕੱਤਰ ਕੇ ਸ਼ਨਮੁਗਮ ਨੇ ਪ੍ਰਸ਼ੰਸਾ ਕੀਤੀ। ਸਿਹਤ ਅਧਿਕਾਰੀਆਂ ਦੇ ਅਨੁਸਾਰ, ਮਾਈਕ੍ਰੋ ਮੈਨੇਜਮੈਂਟ, ਪੰਦਰਵਾੜਾ ਵਿਸ਼ਲੇਸ਼ਣ, ਤੀਬਰ ਟੈਸਟਿੰਗ ਅਤੇ ਟਰਾਈਏਜ ਕੇਂਦਰਾਂ ਦੀ ਸਥਾਪਨਾ ਨੇ ਕੋਵਿਡ ਕੇਸਾਂ ਨੂੰ ਘਟਾਉਣ ਵਿੱਚ ਸਹਾਇਤਾ ਕੀਤੀ ਹੈ। ਤਮਿਲ ਨਾਡੂ ਨੇ ਵੱਡੀਆਂ ਢਿੱਲਾਂ ਦੇਣ ਦਾ ਐਲਾਨ ਕੀਤਾ ਅਤੇ ਲੌਕਡਾਉਨ ਦੇ ਮੌਜੂਦਾ ਪੜਾਅ ਨੂੰ ਵਧਾ ਦਿੱਤਾ। ਸਿਰਫ਼ ਅੰਤਰ-ਰਾਜ ਯਾਤਰਾ ਲਈ ਈ-ਪਾਸ ਲਾਜ਼ਮੀ ਹੋਵੇਗਾ, ਹੁਣ ਤੋਂ ਜ਼ਿਲ੍ਹਿਆਂ ਵਿੱਚ ਯਾਤਰਾ ਕਰਨ ਲਈ ਈ-ਪਾਸ ਦੀ ਲੋੜ ਨਹੀਂ ਹੈ।
 • ਕਰਨਾਟਕ: ਅਨਲੌਕ 4: ਮੈਟਰੋ 7 ਸਤੰਬਰ ਤੋਂ ਚੱਲੇਗੀ, ਪੱਬ ਅਤੇ ਬਾਰ ਖੋਲ੍ਹਣ ਦਾ ਫੈਸਲਾ ਜਲਦ ਲਿਆ ਜਾਵੇਗਾ। ਮੈਟਰੋ ਯਾਤਰੀ ਫਿਕਰਮੰਦ ਹਨ ਕਿਉਂਕਿ ਕਤਾਰਾਂ ਤੋਂ ਬਚਣ ਲਈ ਸਿਰਫ਼ ਸਮਾਰਟ ਕਾਰਡ ਧਾਰਕ ਹੀ ਸਫ਼ਰ ਕਰ ਸਕਦੇ ਹਨ। ਲੱਛਣ ਵਾਲੇ ਵਿਅਕਤੀਆਂ ਦੇ ਨਮੂਨਿਆਂ ਨੂੰ ਬੰਗਲੌਰ ਸ਼ਹਿਰ ਵਿੱਚ ਟੈਸਟਿੰਗ ਵਿੱਚ ਤਰਜੀਹ ਦਿੱਤੀ ਜਾਏਗੀ। ਰੈਂਡਮ ਟੈਸਟਿੰਗ ਦਰਸਾਉਂਦੀ ਹੈ ਕਿ ਬੈਂਗਲੁਰੂ ਦੀ ਪਾਜੀਟਿਵਿਟੀ ਦਰ ਘਟੀ ਹੈ। ਰਾਜ ਵਿੱਚ ਐਤਵਾਰ ਨੂੰ 8,852 ਕੋਵਿਡ ਕੇਸ ਆਏ, ਸੰਪਰਕ ਜਾਂ ਯਾਤਰਾ ਦੇ ਇਤਿਹਾਸ ਤੋਂ ਬਿਨਾਂ ਕੇਸ 1 ਲੱਖ ਦੇ ਅੰਕੜੇ ਨੂੰ ਪਾਰ ਕਰ ਗਏ ਅਤੇ ਕੁੱਲ ਕੇਸ 100991 ਹਨ।
 • ਆਂਧਰ ਪ੍ਰਦੇਸ਼: ਰਾਜ ਵਿੱਚ ਐਤਵਾਰ ਨੂੰ ਪੰਜਵੇਂ ਦਿਨ 10,000 ਤੋਂ ਵੱਧ ਕੇਸ ਆਏ ਹਨ, ਜਦੋਂ ਕਿ 4.24 ਲੱਖ ਦੀ ਗਿਣਤੀ ਨਾਲ ਤਮਿਲ ਨਾਡੂ ਤੋਂ ਅੱਗੇ ਲੰਘ ਕੇ ਮਹਾਰਾਸ਼ਟਰ ਤੋਂ ਬਾਅਦ ਹੁਣ ਆਂਧਰ ਪ੍ਰਦੇਸ਼ ਕੇਸਾਂ ਦੀ ਗਿਣਤੀ ਵਿੱਚ ਹੁਣ ਦੂਜੇ ਨੰਬਰ ਤੇ ਪਹੁੰਚ ਗਿਆ ਹੈ। ਰਾਜ ਸਰਕਾਰ ਨੇ ਸਕੂਲਾਂ ਦੇ ਮੁੜ ਖੁੱਲ੍ਹਣ ਤੋਂ ਬਾਅਦ ਸਾਵਧਾਨੀ ਉਪਾਅ ਵਜੋਂ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ 10 ਵੀਂ ਜਮਾਤ ਤੱਕ ਦੇ ਹਰੇਕ ਵਿਦਿਆਰਥੀ ਨੂੰ ਤਿੰਨ ਮਾਸਕ ਵੰਡਣ ਦਾ ਫੈਸਲਾ ਕੀਤਾ ਹੈ। ਪਲਾਜ਼ਮਾ ਥੈਰੇਪੀ ਦੇ ਨੇਲੋਰ ਵਿੱਚ ਚੰਗੇ ਨਤੀਜੇ ਆਏ ਹਨ ਕਿਉਂਕਿ ਸੰਕਰਮਣ ਤੋਂ ਠੀਕ ਹੋਏ 130 ਲੋਕਾਂ ਨੇ ਪਲਾਜ਼ਮਾ ਦਾਨ ਕੀਤਾ ਹੈ ਜਿਸ ਨਾਲ 75 ਵਿਅਕਤੀ ਗੰਭੀਰ ਹਾਲਤਾਂ ਤੋਂ ਬਚੇ ਹਨ।
 • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1873 ਨਵੇਂ ਕੇਸ ਆਏ, 1849 ਠੀਕ ਹੋਏ ਅਤੇ 09 ਮੌਤਾਂ ਹੋਈਆਂ; 1873 ਮਾਮਲਿਆਂ ਵਿੱਚੋਂ, 360 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1, 24,963 ਹਨ; ਐਕਟਿਵ ਕੇਸ: 31,299 ਹਨ; ਮੌਤਾਂ: 827; ਡਿਸਚਾਰਜ: 92,837. ਹੈਦਰਾਬਾਦ ਮੈਟਰੋ ਰੇਲ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਲਈ ਤਿਆਰ ਹੈ, ਪਰ ਰਾਜ ਸਰਕਾਰ ਤੋਂ ਹਰੀ ਝੰਡੀ ਦੀ ਉਡੀਕ ਵਿੱਚ ਹੈ। ਜੇ ਇਸ ਨੂੰ ਸਹਿਮਤੀ ਮਿਲ ਜਾਂਦੀ ਹੈ, ਤਾਂ ਸੈਂਟਰ ਦੇ ਅਨਲੌਕ 4.0 ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿੱਚ ਮੈਟਰੋ ਸੇਵਾਵਾਂ 7 ਸਤੰਬਰ ਤੋਂ ਮੁੜ ਸ਼ੁਰੂ ਹੋ ਸਕਦੀਆਂ ਹਨ।
 • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਉਪ ਕੁਲਪਤੀ ਅਤੇ ਸਿੱਖਿਆ ਮਾਹਿਰਾਂ ਦੀ ਇੱਕ ਕਮੇਟੀ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੁਆਰਾ ਦਿੱਤੇ ਨਿਰਦੇਸ਼ਾਂ ਅਨੁਸਾਰ ਅੰਤਮ ਸਮੈਸਟਰ/ ਸਾਲ ਦੀਆਂ ਪਰੀਖਿਆਵਾਂ ਕਰਵਾਉਣ ਲਈ ਸਮਾਂ-ਸਾਰਣੀ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ। ਮਹਾਰਾਸ਼ਟਰ ਦੇ ਉੱਚ ਅਤੇ ਤਕਨੀਕੀ ਸਿੱਖਿਆ ਮੰਤਰੀ ਉਦੈ ਸਾਮੰਤ ਨੇ ਕਿਹਾ ਹੈ ਕਿ ਰਾਜ ਇਹ ਯਕੀਨੀ ਬਣਾਏਗਾ ਕਿ ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ਼ ਮੈਂਬਰਾਂ ਦੀ ਸਿਹਤ ਦੇ ਮੁੱਦਿਆਂ ਤੇ ਕੋਈ ਸਮਝੌਤਾ ਨਾ ਕੀਤਾ ਜਾਵੇ।
 • ਗੁਜਰਾਤ: ਪਿਛਲੇ 24 ਘੰਟਿਆਂ ਦੌਰਾਨ ਗੁਜਰਾਤ ਵਿੱਚ ਕੋਵਿਡ-19 ਦੇ 1272 ਨਵੇਂ ਕੇਸ ਆਏ। 1272 ਨਵੇਂ ਕੇਸਾਂ ਵਿੱਚੋਂ, ਸਭ ਤੋਂ ਵੱਧ 174 ਨਵੇਂ ਕੇਸ ਸੂਰਤ ਤੋਂ ਸਾਹਮਣੇ ਆਏ ਹਨ। ਅਹਿਮਦਾਬਾਦ ਸ਼ਹਿਰ ਵਿੱਚ 146, ਵਡੋਦਰਾ ਸ਼ਹਿਰ ਵਿੱਚ 93 ਕੇਸ ਆਏ ਹਨ। ਇਸ ਦੌਰਾਨ, ਰਿਕਵਰੀ ਦੀ ਦਰ ਹੋਰ ਸੁਧਰ ਕੇ 80.67% ਹੋ ਗਈ ਹੈ। ਰਾਜ ਵਿੱਚ ਹੁਣ ਤੱਕ 22.65 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਲਗਭਗ 70,000 ਟੈਸਟ ਐਤਵਾਰ ਨੂੰ ਕੀਤੇ ਗਏ।
 • ਰਾਜਸਥਾਨ: ਰਾਜਸਥਾਨ ਦੇ ਤਿੰਨ ਵਿਧਾਇਕ ਅੱਜ ਕੋਰੋਨਾ ਵਾਇਰਸ ਪਾਜ਼ਿਟਿਵ ਆਏ ਹਨ। ਉਹ ਹਨ, ਕਾਂਗਰਸ ਦੇ ਵਿਧਾਇਕ ਰਮੇਸ਼ ਮੀਨਾ ਅਤੇ ਭਾਜਪਾ ਦੇ ਦੋ ਵਿਧਾਇਕ ਹਮੀਰ ਸਿੰਘ ਭਾਇਲ ਅਤੇ ਚੰਦਰਭਾਨ ਸਿੰਘ ਆਕਿਆ। ਐਤਵਾਰ ਨੂੰ ਰਾਜ ਦੇ ਟਰਾਂਸਪੋਰਟ ਮੰਤਰੀ ਪ੍ਰਤਾਪ ਸਿੰਘ ਖਚਾਰੀਆਵਾਸ ਵੀ ਪਾਜ਼ਿਟਿਵ ਆਏ ਸਨ।
 • ਮੱਧ ਪ੍ਰਦੇਸ਼: ਰਾਜ ਸਰਕਾਰ ਨੇ ਜੇਈਈ-ਮੇਨ ਅਤੇ ਨੀਟ-2020 ਦੀਆਂ ਪਰੀਖਿਆਵਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਆਵਾਜਾਈ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਕੋਰੋਨਾ ਮਹਾਂਮਾਰੀ ਕਾਰਨ ਪਰੀਖਿਆ ਕੇਂਦਰਾਂ ਵਿੱਚ ਆਉਣ ਦੀ ਸਮੱਸਿਆ ਤੋਂ ਬਚਾਉਣਾ ਹੈ। ਸੰਬੰਧਤ ਜ਼ਿਲ੍ਹਾ ਪ੍ਰਸ਼ਾਸਨ ਉਮੀਦਵਾਰਾਂ ਨੂੰ ਇਹ ਸਹੂਲਤ ਪ੍ਰਦਾਨ ਕਰੇਗਾ।
 • ਛੱਤੀਸਗੜ੍ਹ: ਐਤਵਾਰ ਨੂੰ ਦੋ ਸਟਾਫ਼ ਮੈਂਬਰ- ਓਐੱਸਡੀ ਅਤੇ ਨਿਜੀ ਸੁਰੱਖਿਆ ਅਧਿਕਾਰੀ ਕੋਵਿਡ ਪਾਜ਼ਿਟਿਵ ਆਉਣ ਤੋਂ ਬਾਅਦ ਮੁੱਖ ਮੰਤਰੀ ਭੁਪੇਸ਼ ਬਘੇਲ ਸੈਲਫ਼ - ਆਈਸੋਲੇਸ਼ਨ ਵਿੱਚ ਹਨ। ਹਾਲਾਂਕਿ, ਮੁੱਖ ਮੰਤਰੀ ਨੈਗਟਿਵ ਆਏ ਹਨ। ਰਾਜ ਦੀ ਰਾਜਧਾਨੀ ਰਾਏਪੁਰ, ਜੋ ਕਿ ਰਾਜ ਵਿੱਚ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਿਤ ਹੈ, ਵਿੱਚ ਤਾਜ਼ਾ 511 ਕੇਸ ਸਾਹਮਣੇ ਆਏ ਹਨ, ਰਾਜ ਵਿੱਚ ਕੇਸਾਂ ਦੀ ਗਿਣਤੀ 10,825 ਹੋ ਗਈ ਹੈ। ਜ਼ਿਲ੍ਹੇ ਵਿੱਚ ਹੁਣ ਤੱਕ 144 ਮੌਤਾਂ ਹੋਈਆਂ ਹਨ।

 

 

ਫੈਕਟਚੈੱਕ

https://static.pib.gov.in/WriteReadData/userfiles/image/image007D7WL.jpg

https://static.pib.gov.in/WriteReadData/userfiles/image/image008B9HY.jpg

https://static.pib.gov.in/WriteReadData/userfiles/image/image009A7HD.jpg

https://static.pib.gov.in/WriteReadData/userfiles/image/image010HKJ7.jpg

 

***

ਵਾਈਬੀ(Release ID: 1650257) Visitor Counter : 10