ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਦੇਸ਼ ਨੇ ਆਪਣੇ ਵਧੀਆ ਸਪੂਤਾਂ ਵਿੱਚੋਂ ਇੱਕ ਨੂੰ ਗੁਆ ਲਿਆ ਹੈ: ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੇ ਅਕਾਲ ਚਲਾਣੇ ਉੱਤੇ ਸੋਗ ਪ੍ਰਗਟਾਇਆ

Posted On: 31 AUG 2020 7:59PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੇ ਅਕਾਲ ਚਲਾਣੇ ਉੱਤੇ ਸੋਗ ਪ੍ਰਗਟ ਕੀਤਾ ਹੈ।

 

ਆਪਣੇ ਸ਼ੋਕ ਸੰਦੇਸ਼ ਵਿੱਚ ਕੇਂਦਰੀ ਮੰਤਰੀ ਨੇ ਕਿਹਾ, ਭਾਰਤ ਨੇ ਆਪਣੇ ਮਹਾਨ ਸਪੂਤਾਂ ਵਿੱਚੋਂ ਇੱਕ, ਭਾਰਤ ਰਤਨ ਸ਼੍ਰੀ ਪ੍ਰਣਬ ਮੁਖਰਜੀ ਨੂੰ ਗੁਆ ਦਿੱਤਾ ਹੈ। ਸ਼੍ਰੀ ਮੁਖਰਜੀ ਨਾ ਕੇਵਲ ਇੱਕ ਬੁੱਧੀਜੀਵੀ ਸਨ, ਸਗੋਂ ਇੱਕ ਨਿਰਣਾਕਾਰ, ਰਣਨੀਤੀਕਾਰ ਤੇ ਕਈ ਸਾਲਾਂ ਤੱਕ ਸੰਸਦ ਦੀ ਰੀੜ੍ਹ ਰਹੇ। ਉਨ੍ਹਾਂ ਸ਼ਾਸਨ ਤੇ ਪ੍ਰਸ਼ਾਸਨ ਉੱਤੇ ਆਪਣੀ ਡੂੰਘੀ ਛਾਪ ਛੱਡੀ ਹੈ। ਭਾਰਤ ਦੇ ਰਾਸ਼ਟਰਪਤੀ ਵਜੋਂ ਉਨ੍ਹਾਂ ਨੇ ਸਪਸ਼ਟ ਸਮਝ ਤੇ ਸਵੈਮਾਣ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਹੈ।

 

ਸ਼੍ਰੀ ਜਾਵਡੇਕਰ ਨੇ ਉਸ ਸਮੇਂ ਨੂੰ ਚੇਤੇ ਕੀਤਾ, ਜਦੋਂ ਉਨ੍ਹਾਂ ਦੇ ਭਾਸ਼ਣਾਂ ਨੂੰ ਪ੍ਰਕਾਸ਼ਿਤ ਕਰਨ ਲਈ ਉਨ੍ਹਾਂ ਨੇ ਸ਼੍ਰੀ ਮੁਖਰਜੀ ਤੋਂ ਆਗਿਆ ਮੰਗੀ ਸੀ ਤੇ ਸਾਬਕਾ ਰਾਸ਼ਟਰਪਤੀ ਨੇ ਦਿਆਲਤਾ ਦਿਖਾਉਂਦਿਆਂ ਆਗਿਆ ਦੇ ਦਿੱਤੀ ਸੀ।

 

https://twitter.com/PrakashJavdekar/status/1300423558024159239

 

****

 

ਸੌਰਭ ਸਿੰਘ


(Release ID: 1650177) Visitor Counter : 131