ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ, ਸ੍ਰੀ ਅਮਿਤ ਸ਼ਾਹ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ, ਭਾਰਤ ਰਤਨ ਸ੍ਰੀ ਪ੍ਰਣਬ ਮੁਖਰਜੀ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ
"ਪ੍ਰਣਬ ਦਾ ਇਕ ਬਹੁਤ ਹੀ ਤਜ਼ਰਬੇਕਾਰ ਨੇਤਾ ਸਨ ਜਿਨਾ ਨੇ ਪੂਰੀ ਲਗਨ ਨਾਲ ਦੇਸ਼ ਦੀ ਸੇਵਾ ਕੀਤੀ; ਉਨ੍ਹਾਂ ਦਾ ਨਿੱਵੇਕਲਾ ਸਿਆਸੀ ਜੀਵਨ ਸਮੁੱਚੇ ਦੇਸ਼ ਲਈ ਮਾਣ ਵਾਲੀ ਗੱਲ ਹੈ”
"ਪ੍ਰਣਬ ਦਾ’ ਦਾ ਪੂਰਾ ਜੀਵਨ ਸਾਡੀ ਮਾਤ ਭੂਮੀ ਲਈ ਸਮਰਪਿਤ ਰਿਹਾ, ਉਹ ਦੇਸ਼ ਲਈ ਆਪਣੀ ਨਿਸ਼ਕਾਮ ਸੇਵਾ ਅਤੇ ਅਟੱਲ ਯੋਗਦਾਨ ਲਈ ਹਮੇਸ਼ਾ ਯਾਦ ਕੀਤੇ ਜਾਂਦੇ ਰਹਿਣਗੇ । ਉਨਾਂ ਦੇ ਦੇਹਾਂਤ ਨਾਲ ਭਾਰਤੀ ਰਾਜਨੀਤੀ ਵਿੱਚ ਇੱਕ ਵੱਡੀ ਘਾਟ ਪੈਦਾ ਹੋ ਗਈ ਹੈ"
Posted On:
31 AUG 2020 7:34PM by PIB Chandigarh
ਕੇਂਦਰੀ ਗ੍ਰਹਿ ਮੰਤਰੀ, ਸ੍ਰੀ ਅਮਿਤ ਸ਼ਾਹ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ, ਭਾਰਤ ਰਤਨ ਸ੍ਰੀ ਪ੍ਰਣਬ ਮੁਖਰਜੀ ਦੇ ਦੇਹਾਂਤ ‘ਤੇ ਡੂੰਘਾ ਸੋਗ ਪ੍ਰਗਟ ਕੀਤਾ ਹੈ। ਇੱਕ ਟਵੀਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਭਾਰਤ ਦੇ ਸਾਬਕਾ ਰਾਸ਼ਟਰਪਤੀ, ਭਾਰਤ ਰਤਨ ਸ੍ਰੀ ਪ੍ਰਣਬ ਮੁਖਰਜੀ ਜੀ ਦੇ ਦੇਹਾਂਤ‘ ਤੇ ਬਹੁਤ ਦੁਖੀ ਹਾਂ। ” ਉਹ ਇੱਕ ਤਜਰਬੇਕਾਰ ਨੇਤਾ ਸਨ ਅਤੇ ਉਨਾਂ ਪੂਰੀ ਲਗਨ ਨਾਲ ਦੇਸ਼ ਦੀ ਸੇਵਾ ਕੀਤੀ । ਪ੍ਰਣਬ ਦਾ ਪ੍ਰਤਿਸ਼ਠਤ ਸਿਆਸੀ ਜੀਵਨ ਸਮੁੱਚੇ ਦੇਸ਼ ਲਈ ਬਹੁਤ ਹੀ ਮਾਣ ਦੀ ਗੱਲ ਹੈ"।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, “ਉਹ ਬਹੁਤ ਤਜ਼ਰਬੇਕਾਰ ਨੇਤਾ ਸਨ ਜਿਨ੍ਹਾਂ ਨੇ ਦੇਸ਼ ਦੀ ਪੂਰੀ ਤਨਦੇਹੀ ਨਾਲ ਸੇਵਾ ਕੀਤੀ। ਪ੍ਰਣਬ ਦਾ ਨਿਵੇੱਕਲਾ ਜੀਵਨ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ”
ਕੇਂਦਰੀ ਗ੍ਰਹਿ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਪ੍ਰਣਬ ਦਾ ਦਾ ਪੂਰਾ ਜੀਵਨ ਸਾਡੀ ਮਾਤ ਭੂਮੀ ਦੀ ਸੇਵਾ ਲਈ ਸਮਰਪਿਤ ਰਿਹਾ, ਉਹ ਆਪਣੀ ਨਿਸ਼ਕਾਮ ਸੇਵਾ ਅਤੇ ਵੱਡਮੁਲੇ ਯੋਗਦਾਨ ਲਈ ਹਮੇਸ਼ਾਂ ਯਾਦ ਕੀਤੇ ਜਾਣਗੇ। ਉਨਾਂ ਦੇ ਦੇਹਾਂਤ ਨੇ ਭਾਰਤੀ ਰਾਜਨੀਤੀ ਵਿਚ ਇਕ ਵੱਡੀ ਘਾਟ ਪੈਦਾ ਕਰ ਦਿੱਤੀ ਹੈ । ਇਸ ਕਦੇ ਪੂਰਾ ਨਾ ਹੋਣ ਵਾਲੇ ਨੁਕਸਾਨ ਤੇ ਉਨਾਂ ਦੇ ਪਰਿਵਾਰ ਅਤੇ ਸਮਰਥਕਾਂ ਪ੍ਰਤੀ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ। ਓਮ ਸ਼ਾਂਤੀ ਸ਼ਾਂਤੀ"।
------------------------------------------------------------------
ਐਨਡਬਲਯੂ /ਆਰਕੇ /ਏਡੀ/ਐਸਐਸ/ਡੀਡੀਡੀ
(Release ID: 1650176)
Visitor Counter : 183