ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਓਣਮ ਦੀ ਪੂਰਵ ਸੰਧਿਆ 'ਤੇ ਵਧਾਈਆਂ ਦਿੱਤੀਆਂ
Posted On:
30 AUG 2020 6:40PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਓਣਮ ਦੀ ਪੂਰਵ ਸੰਧਿਆ 'ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ: -
"ਓਣਮ ਦੇ ਪਾਵਨ ਪੁਰਬ ‘ਤੇ, ਮੈਂ ਆਪਣੇ ਸਾਰੇ ਦੇਸ਼ਵਾਸੀਆਂ, ਵਿਸ਼ੇਸ ਰੂਪ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਕੇਰਲ ਦੇ ਭਾਈਆਂ-ਭੈਣਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਓਣਮ ਦਾ ਤਿਉਹਾਰ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ। ਨਾਲ ਹੀ, ਇਹ ਨਵੀਂ ਫ਼ਸਲ ਦੇ ਆਗਮਨ ‘ਤੇ ਪ੍ਰਕਿਰਤੀ ਦੇ ਪ੍ਰਤੀ ਕ੍ਰਿਤਿੱਗਤਾ ਦਾ ਭਾਵ ਦਰਸਾਉਣ ਦਾ ਮਾਧਿਅਮ ਹੈ।
ਕੋਵਿਡ-19 ਮਹਾਮਾਰੀ ਦੇ ਸੰਕਟ ਦੀ ਇਸ ਘੜੀ ਵਿੱਚ, ਤਿਉਹਾਰ ਅਤੇ ਪੁਰਬ ਮਨਾਉਂਦੇ ਹੋਏ ਸਾਨੂੰ ਸਰਿਆਂ ਨੂੰ ਸਮਾਜ ਦੇ ਕਮਜ਼ੋਰ ਵਰਗ ਦੇ ਭਾਈਆਂ ਭੈਣਾਂ ਦਾ ਧਿਆਨ ਰੱਖਣਾ ਹੈ ਅਤੇ ਸਾਵਧਾਨੀ ਵਰਤਦੇ ਹੋਏ ਆਪਣੇ ਪਰਿਵਾਰ ਅਤੇ ਸਮਾਜ ਦੀ ਰੱਖਿਆ ਵੀ ਕਰਨੀ ਹੈ।
ਮੇਰੀ ਕਾਮਨਾ ਹੈ ਇਸ ਪੁਰਬ ਦੁਆਰਾ ਸਾਡੇ ਦੇਸ਼ ਵਿੱਚ ਪਰਸਪਰ ਸਹਿਯੋਗ, ਸਦਭਾਵ ਅਤੇ ਭਾਈਚਾਰੇ ਦੀ ਭਾਵਨਾ ਮਜ਼ਬੂਤ ਹੋਵੇ ਅਤੇ ਅਸੀਂ ਸਾਰੇ, ਪ੍ਰਕਿਰਤੀ ਨਾਲ ਸਦਭਾਵਨਾ ਬਣਾਈ ਰੱਖਦੇ ਹੋਏ ਸੁਖਮਈ ਜੀਵਨ ਬਤੀਤ ਕਰੀਏ।
Click here to see President's Message in Hindi
******
ਵੀਆਰਆਰਕੇ/ਐੱਸਐੱਚ
(Release ID: 1649926)
Visitor Counter : 155