ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਸਿਹਤਯਾਬ ਦਰ ਲਗਾਤਾਰ ਉੱਚੀ ਚੱਲ ਰਹੀ ਹੈ : ਕੁੱਲ ਸਿਹਤਯਾਬ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 27 ਲੱਖ ਤੋਂ ਪਾਰ

ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਐਕਟਿਵ ਮਰੀਜ਼ਾਂ ਦੀ ਗਿਣਤੀ 3.5 ਗੁਣਾ ਤੋਂ ਜਿ਼ਆਦਾ ਹੋਈ

Posted On: 30 AUG 2020 2:08PM by PIB Chandigarh

ਕੋਵਿਡ 19 ਤੋਂ ਜਿ਼ਆਦਾ ਮਰੀਜ਼ਾਂ ਦੇ ਸਿਹਤਯਾਬ ਹੋਣ ਤੇ ਹਸਪਤਾਲਾਂ ਤੋਂ ਛੁੱਟੀ ਮਿਲਣ ਅਤੇ ਘਰਾਂ ਵਿੱਚ ਏਕਾਂਤਵਾਸ ਨਾਲ ਭਾਰਤ ਵਿੱਚ ਕੋਵਿਡ 19 ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆ 27 ਲੱਖ ਤੋਂ ਪਾਰ ਹੋ ਗਈ ਹੈ


ਬਿਮਾਰੀ ਤੋਂ ਠੀਕ ਹੋਣ ਵਾਲੇ 27,13,933 ਮਰੀਜ਼ਾਂ ਦੀ ਗਿਣਤੀ , ਦੇਸ਼ ਵਿੱਚ ਕੇਂਦਰ ਸਰਕਾਰ ਵੱਲੋਂ ਟੈਸਟਿੰਗ ਦੀ ਜ਼ੋਰਦਾਰ ਮੁਹਿੰਮ, ਟਰੈਕਿੰਗ ਸਮੇਂ ਸਿਰ ਕੋਰੋਨਾ ਦਾ ਮਰੀਜ਼ਾਂ ਦਾ ਪਤਾ ਲਗਾਉਣ ਤੇ ਐਕਟਿਵ ਮਰੀਜ਼ਾਂ ਦੇ ਸੰਪਰਕਾਂ ਦਾ ਪਤਾ ਲਗਾਉਣ ਦੇ ਨਾਲ ਨਾਲ ਟ੍ਰੀਟਇੰਗ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਹੋ ਸਕਿਆ ਹੈ

ਬੀਤੇ 24 ਘੰਟਿਆਂ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 64,935 ਹੋਣ ਨਾਲ ਠੀਕ ਹੋਣ ਦੀ ਦਰ 76.61% ਹੋ ਗਈ ਹੈ , ਜਿਸ ਤੋਂ ਪਤਾ ਲਗਦਾ ਹੈ ਕਿ ਸਥਿਤੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਪਿਛਲੇ ਕਈ ਮਹੀਨਿਆਂ ਤੋਂ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧਣ ਦਾ ਸਿਲਸਿਲਾ ਜਾਰੀ ਹੈ ਅੱਜ ਭਾਰਤ ਵਿੱਚ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 3.55 ਗੁਣਾ ਤੋਂ ਵੀ ਟੱਪ ਗਈ ਹੈ
ਭਾਰਤ ਨੇ 19.5 ਲੱਖ ਮਰੀਜ਼ਾਂ ਦੇ ਠੀਕ ਹੋਣ ਦੀ ਸੰਖਿਆ ਦਰਜ ਕੀਤੀ ਹੈ , ਜੋ ਜ਼ੇਰ ਇਲਾਜ ਮਰੀਜ਼ਾਂ ਦੀ ਗਿਣਤੀ 7,63,502 ਤੋਂ ਜਿ਼ਆਦਾ ਹੈ (7,63,502 ਮਾਮਲੇ ਐਕਟਿਵ ਮੈਡੀਕਲ ਦੇਖਭਾਲ ਅਧੀਨ ਹਨ ) ਰਿਕਾਰਡ ਤੇ ਜਿ਼ਆਦਾ ਮਰੀਜ਼ਾਂ ਦੇ ਠੀਕ ਹੋਣ ਕਰਕੇ ਯਕੀਨਨ ਇਹ ਕਿਹਾ ਜਾ ਸਕਦਾ ਹੈ ਕਿ ਦੇਸ਼ ਵਿਚਲੇ ਅਸਲ ਕੁੱਲ ਐਕਟਿਵ ਕੇਸਾਂ ਦੇ ਮੁਕਾਬਲੇ ਐਕਟਿਵ ਕੇਸਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਤੇ ਇਸ ਵੇਲੇ ਕੁੱਲ ਐਕਟਿਵ ਮਾਮਲੇ 21.06% ਹਨ ਇਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਤੇ ਐਕਟਿਵ ਮਰੀਜ਼ਾਂ ਦਰਮਿਆਨ ਫਾਸਲਾ ਕਾਫ਼ੀ ਵੱਡਾ ਹੋ ਗਿਆ ਹੈ ਨਾਜ਼ੁਕ ਮਾਮਲਿਆਂ ਵਿੱਚ ਸਮੇਂ ਸਿਰ ਤੇ ਅਸਰਦਾਰ ਕਲੀਨਿਕਲ ਪ੍ਰਬੰਧ ਤੇ ਹੋਲੀਸਟਿੱਕ ਤਰੀਕਿਆਂ ਰਾਹੀਂ ਮੌਤ ਦਰ ਨੂੰ ਹੇਠਾਂ ਰੱਖਿਆ ਜਾ ਸਕਿਆ ਹੈ ਅਤੇ ਇਸ ਦੀ ਚਾਲ ਅਜੇ ਵੀ ਹੇਠਾਂ ਨੂੰ ਰਹੀ ਹੈ ਤੇ ਇਹ ਅੱਜ 1.79% ਤੇ ਗਈ ਹੈ
ਕੋਵਿਡ 19 ਬਾਰੇ ਤਾਜ਼ਾ ਤਰੀਨ ਤੇ ਅਧਿਕਾਰਿਤ ਜਾਣਕਾਰੀ , ਤਕਨੀਕੀ ਮੁੱਦਿਆਂ , ਦਿਸ਼ਾ ਨਿਰਦੇਸ਼ਾਂ ਅਤੇ ਹੋਰ ਮਸ਼ਵਰਿਆਂ ਲਈ ਕਿਰਪਾ ਕਰਕੇ ਲਗਾਤਾਰ ਵੈਬਸਾਈਟ https:/www.mohfw.gov.in/and@MOHFW_INDIA. ਤੋਂ ਹਾਸਲ ਕੀਤੀ ਜਾ ਸਕਦੀ ਹੈ


ਐੱਮ ਵੀ / ਐੱਸ ਜੇ
 



(Release ID: 1649854) Visitor Counter : 177