ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਓਣਮ ਦੀ ਪੂਰਵ ਸੰਧਿਆ ’ਤੇ ਲੋਕਾਂ ਨੂੰ ਵਧਾਈ ਦਿੱਤੀ

Posted On: 30 AUG 2020 1:17PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਓਣਮ ਦੀ ਪੂਰਵ ਸੰਧਿਆ ਤੇ ਇੱਕ ਸੰਦੇਸ਼ ਰਾਹੀਂ ਲੋਕਾਂ ਨੂੰ ਵਧਾਈ ਦਿੱਤੀ।

 

ਸੰਦੇਸ਼ ਦਾ ਮੂਲ ਪਾਠ ਨਿਮਨਲਿਖਤ ਹੈ:

 

ਮੈਂ ਓਣਮ ਦੇ ਸ਼ੁਭ ਅਵਸਰ ਤੇ ਆਪਣੇ ਦੇਸ਼ ਦੇ ਲੋਕਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।

 

ਓਣਮ ਕੇਰਲ ਦੇ ਇਮਾਨਦਾਰ, ਨਿਆਂਪੱਖੀ, ਨਿਰਪੱਖ, ਦਿਆਲੂ ਅਤੇ ਹਮਦਰਦ ਸ਼ਾਸਕ ਮਹਾਨ ਰਾਜਾ ਮਹਾਬਲੀ ਦੀ ਯਾਦ ਨੂੰ ਸਨਮਾਨਿਤ ਕਰਨ ਲਈ ਮਨਾਇਆ ਜਾਂਦਾ ਹੈ। ਓਣਮ ਵਾਲੇ ਦਿਨ ਰਵਾਇਤੀ ਖੇਡਾਂ, ਸੰਗੀਤ ਅਤੇ ਨ੍ਰਿਤ ਰਾਹੀਂ ਇਸ ਦਾ ਜਸ਼ਨ ਦਰਸਾਇਆ ਜਾਂਦਾ ਹੈ ਅਤੇ ਸ਼ਾਨਦਾਰ ਓਣਾਸਦਯਾਦੀ ਦਾਅਵਤ ਦਿੱਤੀ ਜਾਂਦੀ ਹੈ। ਰਾਜਾ ਮਹਾਬਲੀ ਦਾ ਘਰਾਂ ਅਤੇ ਦਿਲਾਂ ਵਿੱਚ ਸੁਆਗਤ ਕਰਨ ਲਈ ਸੁੰਦਰ ਫੁੱਲਾਂ ਦੇ ਗਲੀਚੇ ਬਣਾਏ ਜਾਂਦੇ ਹਨ।

 

ਓਣਮ ਤੇ ਜਦੋਂ ਅਸੀਂ ਭੌਤਿਕ ਖੁਸ਼ਹਾਲੀ ਦਾ ਜਸ਼ਨ ਮਨਾਉਂਦੇ ਹਾਂ, ਆਓ ਅਸੀਂ ਵੀ ਆਪਣੇ ਆਪ ਨੂੰ ਇਮਾਨਦਾਰੀ, ਅਖੰਡਤਾ, ਦਿਆਲਤਾ, ਦਇਆ, ਨਿਰਸੁਆਰਥ ਅਤੇ ਬਲੀਦਾਨ ਦੀਆਂ ਕਦਰਾਂ-ਕੀਮਤਾਂ ਦੀ ਯਾਦ ਦਿਵਾਈਏ ਜਿਨ੍ਹਾਂ ਦਾ ਮਹਾਨ ਰਾਜਾ ਮਹਾਬਲੀ ਨੇ ਸਮਰਥਨ ਕੀਤਾ ਸੀ।

 

ਓਣਮ ਪਰਿਵਾਰ ਅਤੇ ਦੋਸਤਾਂ ਦੇ ਇਕੱਠੇ ਹੋਣ ਅਤੇ ਜਸ਼ਨ ਮਨਾਉਣ ਦਾ ਇੱਕ ਅਵਸਰ ਹੈ। ਪਰ ਇਸ ਸਾਲ ਕੋਵਿਡ-19 ਦੇ ਪਸਾਰ ਕਾਰਨ ਸਾਨੂੰ ਜੋ ਸਿਹਤ ਐਮਰਜੈਂਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸਨੂੰ ਦੇਖਦੇ ਹੋਏ ਮੈਂ ਆਪਣੇ ਸਾਥੀ ਨਾਗਰਿਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਘਰ ਤੇ ਓਣਮ ਨੂੰ ਸਧਾਰਨ ਤਰੀਕੇ ਨਾਲ ਮਨਾਉਂਦੇ ਹੋਏ ਕੋਵਿਡ ਸਿਹਤ ਅਤੇ ਸਵੱਛਤਾ ਪ੍ਰੋਟੋਕੋਲ ਦਾ ਸਖ਼ਤੀ ਨਾਲ ਪਾਲਣ ਕਰਨ। ਸ਼ਾਲਾ! ਇਸ ਉਤਸਵ ਤੇ ਸਾਡੇ ਦੇਸ਼ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਖੁਸ਼ੀ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਵੇ।

 

 

**********

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1649852) Visitor Counter : 112