ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਰਾਸ਼ਟਰੀ ਖੇਡ ਪੁਰਸਕਾਰਾਂ ਦੀ ਪੁਰਸਕਾਰ ਰਕਮ ਵਧਾਉਣ ਦਾ ਐਲਾਨ ਕੀਤਾ
Posted On:
29 AUG 2020 6:14PM by PIB Chandigarh
ਯੁਵਾ ਮਾਮਲੇ ਤੇ ਖੇਡਾਂ (ਸੁਤੰਤਰ ਚਾਰਜ) ਅਤੇ ਘੱਟਗਿਣਤੀ ਮਾਮਲੇ ਰਾਜ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ ਅੱਜ “ਰਾਸ਼ਟਰੀ ਖੇਡ ਦਿਵਸ” ਮੌਕੇ ਮਹਾਨ ਉੱਘੇ ਹਾਕੀ ਖਿਡਾਰੀ ਸਵਰਗੀ ਮੇਜਰ ਧਿਆਨ ਚੰਦ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਨਵੀਂ ਦਿੱਲੀ ਦੇ ਧਿਆਨ ਚੰਦ ਸਟੇਡੀਅਮ ਵਿਖੇ ਉਨ੍ਹਾਂ ਦੀ ਪ੍ਰਤਿਮਾ ‘ਤੇ ਸ਼ਰਧਾਸੁਮਨ ਅਰਪਿਤ ਕੀਤੇ।
https://twitter.com/KirenRijiju/status/1299660023186878465
![](https://static.pib.gov.in/WriteReadData/userfiles/image/image001YYU9.jpg)
ਇਸ ਮੌਕੇ ਸ਼੍ਰੀ ਕਿਰੇਨ ਰਿਜਿਜੂ ਨੇ ਰਾਸ਼ਟਰੀ ਖੇਡਾਂ ਅਤੇ ਅਡਵੈਂਚਰ ਪੁਰਸਕਾਰਾਂ ਦੀਆਂ ਸੱਤ ਸ਼੍ਰੇਣੀਆਂ ਵਿੱਚੋਂ ਚਾਰ ਵਿੱਚ ਪੁਰਸਕਾਰ ਰਕਮ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ। ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਪੁਰਸਕਾਰ ਰਕਮ ਪਿਛਲੇ 7.5 ਲੱਖ ਰੁਪਏ ਤੋਂ ਵਧਾ ਕੇ 25 ਲੱਖ ਰੁਪਏ ਕੀਤੀ ਗਈ ਹੈ, ਅਰਜੁਨ ਅਵਾਰਡ ਨੂੰ 5 ਲੱਖ ਰੁਪਏ ਤੋਂ ਵਧਾ ਕੇ 15 ਲੱਖ ਰੁਪਏ ਕਰ ਦਿੱਤਾ ਗਿਆ ਹੈ, ਦਰੋਣਾਚਾਰੀਆ (ਲਾਈਫਟਾਈਮ) ਪੁਰਸਕਾਰ ਜੇਤੂ ਜਿਸ ਨੂੰ ਪਹਿਲਾਂ 5 ਲੱਖ ਰੁਪਏ ਦਿੱਤੇ ਜਾਂਦੇ ਸਨ, ਹੁਣ 15 ਲੱਖ ਰੁਪਏ ਨਕਦ ਪੁਰਸਕਾਰ ਵਜੋਂ ਦਿੱਤੇ ਜਾਣਗੇ, ਜਦਕਿ ਦਰੋਣਾਚਾਰੀਆ (ਨਿਯਮਿਤ) ਨੂੰ ਪ੍ਰਤੀ ਪੁਰਸਕਾਰ 5 ਲੱਖ ਰੁਪਏ ਦੀ ਥਾਂ 10 ਲੱਖ ਰੁਪਏ ਦਿੱਤੇ ਜਾਣਗੇ। ਧਿਆਨ ਚੰਦ ਪੁਰਸਕਾਰ ਜੇਤੂ ਨੂੰ 5 ਲੱਖ ਦੀ ਥਾਂ 10 ਲੱਖ ਰੁਪਏ ਦਿੱਤੇ ਜਾਣਗੇ।
![](https://static.pib.gov.in/WriteReadData/userfiles/image/image002ZGNU.jpg)
ਇਸ ਫੈਸਲੇ ਬਾਰੇ ਸ਼੍ਰੀ ਰਿਜਿਜੂ ਨੇ ਕਿਹਾ, “ਖੇਡ ਪੁਰਸਕਾਰਾਂ ਲਈ ਪੁਰਸਕਾਰ ਰਕਮ ਦੀ ਆਖਰੀ ਵਾਰ 2008 ਵਿੱਚ ਸਮੀਖਿਆ ਕੀਤੀ ਗਈ ਸੀ। ਇਨ੍ਹਾਂ ਰਕਮਾਂ ਦੀ ਘੱਟੋ-ਘੱਟ ਹਰ 10 ਸਾਲਾਂ ਵਿੱਚ ਇੱਕ ਵਾਰ ਨਜ਼ਰਸਾਨੀ ਕੀਤੀ ਜਾਣੀ ਚਾਹੀਦੀ ਹੈ। ਜੇ ਹਰ ਖੇਤਰ ਵਿੱਚ ਪੇਸ਼ੇਵਰਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ, ਤਾਂ ਸਾਡੇ ਖਿਡਾਰੀਆਂ ਲਈ ਅਜਿਹਾ ਕਿਉਂ ਨਹੀਂ ਹੋ ਸਕਦਾ।"
*******
ਐੱਨਬੀ/ਓਏ
(Release ID: 1649640)
Visitor Counter : 166