ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਰਾਸ਼ਟਰੀ ਖੇਡ ਦਿਵਸ’ ‘ਤੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ; ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਅਰਪਿਤ ਕੀਤੀ

Posted On: 29 AUG 2020 10:37AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਖੇਡ ਦਿਵਸ ਤੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।  ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਮਹਾਨ ਉੱਘੇ ਭਾਰਤੀ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ।

 

ਪ੍ਰਧਾਨ ਮੰਤਰੀ ਨੇ ਕਿਹਾ, ‘‘ਰਾਸ਼ਟਰੀ ਖੇਡ ਦਿਵਸ ਉਨ੍ਹਾਂ ਸਾਰੇ ਮਿਸਾਲੀ ਖਿਡਾਰੀਆਂ ਦੀਆਂ ਜ਼ਿਕਰਯੋਗ ਉਪਲੱਬਧੀਆਂ ਦਾ ਉਤ‍ਸਵ ਮਨਾਉਣ ਦਾ ਵਿਸ਼ੇਸ ਦਿਨ ਹੈਜਿਨ੍ਹਾਂ ਨੇ ਕਈ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ ਅਤੇ ਇਸ ਦੇ ਨਾਲ ਹੀ ਸਾਡੇ ਰਾਸ਼ਟਰ ਨੂੰ ਮਾਣ ਦਿਵਾਇਆ ਹੈ। ਇਨ੍ਹਾਂ ਸਾਰੇ ਖਿਡਾਰੀਆਂ ਦਾ ਤਪ ਅਤੇ ਦ੍ਰਿੜ੍ਹ ਸੰਕਲਪ ਨਿਸ਼ਚਿਤ ਤੌਰ ਤੇ ਉਤ‍ਕ੍ਰਿਸ਼‍ਟ ਹੈ।  

 

ਅੱਜ, ਰਾਸ਼ਟਰੀ ਖੇਡ ਦਿਵਸ ਤੇ, ਅਸੀਂ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀਆਂ ਅਰਪਿਤ ਕਰਦੇ ਹਾਂਜਿਨ੍ਹਾਂ ਦਾ ਹਾਕੀ ਸਟਿੱਕ ਨਾਲ ਜੁੜਿਆ ਵਿਲੱਖਣ ਜਾਦੂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ।  

 

ਇਤਨਾ ਹੀ ਨਹੀਂਇਹ ਸਾਡੇ ਪ੍ਰਤਿਭਾਸ਼ਾਲੀ ਅਥਲੀਟਾਂ ਦੀ ਕਾਮਯਾਬੀ ਵਿੱਚ ਉਨ੍ਹਾਂ ਦੇ ਪਰਿਵਾਰਾਂਕੋਚਾਂ ਅਤੇ ਸਹਾਇਕ ਕਰਮਚਾਰੀਆਂ ਦੁਆਰਾ ਦਿੱਤੇ ਗਏ ਜ਼ਿਕਰਯੋਗ ਸਹਿਯੋਗ ਦੀ ਪ੍ਰਸ਼ੰਸਾ ਕਰਨ ਦਾ ਵੀ ਵਿਸ਼ੇਸ਼ ਦਿਨ ਹੈ।

 

ਭਾਰਤ ਸਰਕਾਰ ਕਈ ਖੇਡਾਂ ਨੂੰ ਮਕਬੂਲ ਬਣਾਉਣ ਦੇ ਨਾਲ-ਨਾਲ ਭਾਰਤ ਵਿੱਚ ਖੇਡ ਪ੍ਰਤਿਭਾਵਾਂ ਨੂੰ ਜ਼ਰੂਰੀ ਸਹਿਯੋਗ ਦੇਣ ਲਈ ਵੀ ਅਣਥੱਕ ਪ੍ਰਯਤਨ ਕਰ ਰਹੀ ਹੈ। ਇਸ ਦੇ ਨਾਲ ਹੀ, ਮੈਂ ਸਾਰੇ ਲੋਕਾਂ ਨੂੰ ਖੇਡਾਂ ਅਤੇ ਫਿਟਨਸ ਕਸਰਤ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਅਹਿਮ ਹਿੱਸਾ ਬਣਾਉਣ ਦੀ ਤਾਕੀਦ ਕਰਦਾ ਹਾਂ। ਇਸ ਦੇ ਅਣਗਿਣਤ ਲਾਭ ਹਨ। ਮੈਂ ਇਹ ਮੰਗਲ-ਕਾਮਨਾ ਕਰਦਾ ਹਾਂ ਕਿ ਸਾਰੇ ਲੋਕ ਪ੍ਰਸੰਨ‍ ਅਤੇ ਸੁਅਸਥ (ਤੰਦਰੁਸਤ) ਰਹਿਣ!’’

 

https://twitter.com/narendramodi/status/1299561083108089856

 

***

 

ਵੀਆਰਆਰਕੇ/ਐੱਸਐੱਚ
 



(Release ID: 1649498) Visitor Counter : 200