ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਰਾਣੀ ਲਕਸ਼ਮੀ ਬਾਈ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ ਦੇ ਕਾਲਜ ਅਤੇ ਪ੍ਰਸ਼ਾਸਨਿਕ ਭਵਨਾਂ ਦਾ ਉਦਘਾਟਨ ਕਰਨਗੇ

प्रविष्टि तिथि: 28 AUG 2020 8:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਕੱਲ੍ਹ ਸਾਢੇ ਬਾਰਾਂ  (12.30)  ਵਜੇ ਵੀਡੀਓ ਕਾਨਫਰੰਸ ਦੇ ਜ਼ਰੀਏ ਰਾਣੀ ਲਕਸ਼ਮੀ ਬਾਈ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ  ਦੇ ਕਾਲਜ ਅਤੇ ਪ੍ਰਸ਼ਾਸਨਿਕ ਭਵਨਾਂ ਦਾ ਉਦਘਾਟਨ ਕਰਨਗੇ।

 

ਆਰਐੱਲਬੀ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ ਝਾਂਸੀ ਵਿੱਚ ਸਥਿਤ ਹੈ ਅਤੇ ਬੁੰਦੇਲਖੰਡ ਖੇਤਰ ਦਾ ਇੱਕ ਪ੍ਰਮੁੱਖ ਸੰਸਥਾਨ ਹੈ।

 

ਯੂਨੀਵਰਸਿਟੀ ਨੇ 2014-15 ਵਿੱਚ ਆਪਣਾ ਪਹਿਲਾ ਅਕਾਦਮਿਕ ਸੈਸ਼ਨ ਸ਼ੁਰੂ ਕੀਤਾ ਹੈ ਅਤੇ ਇਹ ਖੇਤੀਬਾੜੀਬਾਗਬਾਨੀ ਅਤੇ ਫਾਰੈਸਟ੍ਰੀ (ਵਾਨਿਕੀ) ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਦੀ ਪੜ੍ਹਾਈ ਕਰਵਾ ਰਹੀ ਹੈ।

 

ਵਰਤਮਾਨ ਵਿੱਚ ਇਹ ਭਾਰਤੀ ਚਰਾਗਾਹ ਅਤੇ ਚਾਰਾ ਖੋਜ ਸੰਸਥਾਨਝਾਂਸੀ ਤੋਂ ਕੰਮ ਕਰ ਰਹੀ ਹੈ ਕਿਉਂਕਿ ਮੁੱਖ ਭਵਨਾਂ ਨੂੰ ਤਿਆਰ ਕਰਵਾਇਆ ਜਾ ਰਿਹਾ ਸੀ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਦੇ ਕਈ ਵਿਦਿਆਰਥੀਆਂ ਨਾਲ ਗੱਲਬਾਤ ਵੀ ਕਰਨਗੇ।

 

******

 

ਵੀਆਰਆਰਕੇ/ਏਪੀਐੱਸ


(रिलीज़ आईडी: 1649418) आगंतुक पटल : 212
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam