ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪਿਛਲੇ 24 ਘੰਟਿਆਂ ਦੌਰਾਨ 9 ਲੱਖ ਤੋਂ ਵੱਧ ਟੈਸਟਾਂ ਨਾਲ ਭਾਰਤ ਵੱਲੋਂ 3.9 ਕਰੋੜ ਦੇ ਕਰੀਬ ਟੈਸਟ। ਭਾਰਤ ਵੱਲੋਂ ਇੱਕ ਹੋਰ ਮੀਲ ਪੱਥਰ ਪਾਰ - ਕੁੱਲ ਸਿਹਤਯਾਬੀਆਂ 25 ਲੱਖ ਤੋਂ ਟੱਪੀਆਂ। ਸਰਗਰਮ ਤੇ ਸਿਹਤਯਾਬ ਕੇਸਾਂ ਵਿਚਾਲੇ ਅੰਤਰ 18 ਲੱਖ ਕਰੀਬ ਨੇੜ ਪਹੁੰਚਿਆ ।
प्रविष्टि तिथि:
27 AUG 2020 1:58PM by PIB Chandigarh
ਕੋਵਿਡ-19 ਬਾਰੇ ਭਾਰਤ ਦੀ -ਟੈਸਟ , ਟਰੈਕ ਤੇ ਟਰੀਟ ਦੀ ਰਣਨੀਤਿਕ ਪਹੁੰਚ ਤੇ ਪ੍ਰਬੰਧ ਸਦਕਾ ਬਿਮਾਰੀ ਦਾ ਸ਼ੁਰੂਆਤ ਵੇਲੇ ਪਤਾ ਲਗਾਉਣ ਲਈ ਟੈਸਟ ਦਰ ਲਗਾਤਾਰ ਉੱਚੀ ਪੱਧਰ ਤੇ ਚੱਲ ਰਹੀ ਹੈ। ਸਮੇਂ ਸਿਰ ਪਤਾ ਲੱਗਣ ਨਾਲ ਪੋਜ਼ਿਟਿਵ ਕੇਸਾਂ ਨੂੰ ਇਕਾਂਤਵਾਸ ਜਾਂ ਹਸਪਤਾਲ ਵਿੱਚ ਦਾਖਲ ਕਰਵਾਉਣ ਸਦਕਾ ਇਲਾਜ ਲਈ ਅਗਾਊਂ ਪ੍ਰਬੰਧ ਕੀਤੇ ਜਾ ਰਹੇ ਹਨ । ਇਸ ਦੇ ਫਲਸਰੂਪ ਮੌਤ ਦਰ ਨੂੰ ਘਟਾਉਣ ਤੇ ਛੇਤੀ ਸਿਹਤਯਾਬ ਹੋਣ ਵਿੱਚ ਸਹਾਇਤਾ ਮਿਲੀ ਹੈ।
ਇਸ ਮਰਿਆਦਾ ਤੇ ਚੱਲਦਿਆਂ ਭਾਰਤ ਵਿੱਚ ਕੁੱਲ ਟੈਸਟਾਂ ਦੀ ਗਿਣਤੀ ਅੱਜ 3.9 ਕਰੋੜ ਦੇ ਕਰੀਬ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ 9,24,998 ਟੈਸਟ ਕੀਤੇ ਗਏ। ਇਸ ਨਾਲ ਕੁੱਲ ਟੈਸਟਾਂ ਦੀ ਗਿਣਤੀ 3,85,76,510 ਤੱਕ ਪਹੁੰਚ ਗਈ ਹੈ।
ਵਧੇਰੇ ਰੋਗੀਆਂ ਦੇ ਠੀਕ ਹੋਣ ਤੇ ਹਸਪਤਾਲ ਤੋਂ ਛੁੱਟੀ ਤੇ ਹਲਕੇ ਫੁਲਕੇ ਕੇਸਾਂ ਵਿੱਚ ਇਕਾਂਤਵਾਸ ਤੋਂ ਛੁੱਟੀ ਮਿਲਣ ਨਾਲ ਕੋਵਿਡ-19 ਤੋਂ ਭਾਰਤ ਦੀਆਂ ਸਿਹਤਯਾਬੀਆਂ ਅੱਜ 25 ਲੱਖ ਤੋਂ ਪਾਰ ਹੋ ਗਈਆਂ ਹਨ। ਕੇਂਦਰ ਸਰਕਾਰ ਦੀ ਅਗਵਾਈ ਹੇਠ ਕੋਵਿਡ-19 ਪ੍ਰਤੀ ਕਾਰਗਰ ਨੀਤੀਆਂ ਨੂੰ ਸੂਬਿਆਂ ਤੇ ਕੇਂਦਰ ਸ਼ਾਸਤ ਸਰਕਾਰਾਂ ਵੱਲੋਂ ਅਸਰਦਾਰ ਢੰਗ ਨਾਲ ਲਾਗੂ ਕੀਤੇ ਜਾਣ ਨਾਲ 25,23,771 ਰੋਗੀਆਂ ਦਾ ਸਿਹਤਯਾਬ ਹੋਣਾ ਸੰਭਵ ਹੋ ਸਕਿਆ ਹੈ। ਪਿਛਲੇ 24 ਘੰਟਿਆਂ ਦੌਰਾਨ 56,013 ਕੋਵਿਡ ਰੋਗੀ ਸਿਹਤਯਾਬ ਹੋ ਚੁੱਕੇ ਹਨ। ਭਾਰਤ ਦੀ ਸਿਹਤਯਾਬੀ ਦਰ ਅੱਜ 76.24 ਫੀਸਦ ਦਰਜ ਕੀਤੀ ਗਈ ਹੈ।
ਭਾਰਤ ਵਿੱਚ ਸਿਹਤਯਾਬੀਆਂ ਦੀ 17,97,780 ਗਿਣਤੀ 7,25,991 ਸਰਗਰਮ ਕੇਸਾਂ ਤੋਂ ਜ਼ਿਆਦਾ ਹੈ। ਨਿਰੰਤਰ ਸਿਹਤਯਾਬੀਆਂ ਨਾਲ ਦੇਸ਼ ਵਿੱਚ ਸਰਗਰਮ ਕੇਸਾਂ ਦਾ ਭਾਰ ਘਟਿਆ ਹੈ ਜੋ ਕੁੱਲ ਪੋਜ਼ਿਟਿਵ ਮਰੀਜ਼ਾਂ ਦਾ 91.23 ਫੀਸਦ ਰਹਿ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਮਿਆਰੀ ਕਾਰਵਾਈ ਪ੍ਰਕਿਰਿਆ ਨੂੰ ਬੇਹਤਰ ਢੰਗ ਨਾਲ ਲਾਗੂ ਕੀਤੇ ਜਾਣ ਦੀ ਬਦੌਲਤ ਕੋਵਿਡ-19 ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਅੱਜ ਇਹ ਮੌਤ ਦਰ 1.83 ਫੀਸਦ ਦਰਜ ਕੀਤੀ ਗਈ । 10 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਿਹਤਯਾਬੀ ਦਰ ਕੌਮੀ ਸਿਹਤਯਾਬੀ ਔਸਤ ਤੋਂ ਉੱਪਰ ਚੱਲ ਰਹੀ ਹੈ।
ਟੈਸਟ ਸਹੂਲਤਾਂ ਦਾ ਪਸਾਰ ਕਰਦਿਆਂ ਦੇਸ਼ ਵਿੱਚ ਕੋਵਿਡ-19 ਦਾ ਪਤਾ ਲਗਾਉਣ ਵਾਲੀਆਂ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਵਧ ਕੇ 1550 ਹੋ ਗਈ ਹੈ ਜਿਨਾਂ ਵਿੱਚ 993 ਸਰਕਾਰੀ ਤੇ 557 ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਨੇ ।
ਐਮਵੀ/ਐਸਜੇ ਰਿਲੀਜ਼ ਆਈ ਡੀ
(रिलीज़ आईडी: 1648945)
आगंतुक पटल : 258
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam