PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
25 AUG 2020 7:11PM by PIB Chandigarh


(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਪਿਛਲੇ 24 ਘੰਟਿਆਂ ਵਿੱਚ ਇੱਕ ਦਿਨ `ਚ ਕੋਵਿਡ-19 ਤੋਂ ਹੁਣ ਤੱਕ ਸਭ ਤੋਂ ਅਧਿਕ 66,550 ਮਰੀਜ਼ ਠੀਕ ਹੋਏ।
- ਪਿਛਲੇ 25 ਦਿਨਾਂ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ `ਚ 100% ਤੋਂ ਅਧਿਕ ਦਾ ਵਾਧਾ।
- ਅੱਜ ਕੇਸ ਮੌਤ ਦਰ ਘਰ ਕੇ 1.84% ਹੋ ਗਈ ਹੈ।
- ਭਾਰਤ ਨੇ ਹੁਣ ਤੱਕ 3.7 ਕਰੋੜ ਟੈਸਟ ਕੀਤੇ, ਟੈਸਟਿੰਗ ਲੈਬਾਂ ਦਾ ਨੈੱਟਵਰਕ 1524 `ਤੇ ਪਹੁੰਚਿਆ।
- ਟੈਸਟ ਪ੍ਰਤੀ ਮਿਲੀਅਨ ਦਾ ਅੰਕੜਾ 26,685 `ਤੇ ਪਹੁੰਚਿਆ।
- ਪਟਨਾ ਵਿੱਚ ਡੀਆਰਡੀਓ ਦੇ 500 ਬਿਸਤਰਿਆਂ ਵਾਲੇ ਕੋਵਿਡ ਹਸਪਤਾਲ ਦਾ ਉਦਘਾਟਨ।


ਪਿਛਲੇ 24 ਘੰਟਿਆਂ ਵਿੱਚ ਇੱਕ ਦਿਨ ਦੌਰਾਨ ਰਿਕਾਰਡ 66,550 ਸਿਹਤਯਾਬੀਆਂ । ਭਾਰਤ ਵੱਲੋਂ ਇੱਕ ਹੋਰ ਚੋਟੀ ਸਰ , ਕੁਲ ਸਿਹਤਯਾਬੀਆਂ 24 ਲੱਖ ਤੋਂ ਪਾਰ ।
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਕੋ ਦਿਨ ਵਿੱਚ ਸਭ ਤੋਂ ਵਧ ਕੋਵਿਡ-19 ਦੇ 66,550 ਮਰੀਜ਼ ਠੀਕ ਹੋਏ, ਜਿਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ।ਸਹਿਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 24 ਲੱਖ ਤੋਂ ਟਪ ਕੇ 24 ਲੱਖ 4 ਹਜ਼ਾਰ 585 ਤੱਕ ਪਹੁੰਚ ਗਈ ਹੈ । ਇਸ ਨਾਲ ਕੋਵਿਡ-19 ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 76 ਫੀਸਦ ਦੇ ਕਰੀਬ ਭਾਵ 75.92 ਦਰਜ ਕੀਤੀ ਗਈ ਹੈ । 7 ਲੱਖ 4 ਹਜ਼ਾਰ 348 ਐਕਟਿਵ ਕੇਸਾਂ ਦੇ ਮੁਕਾਬਲੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਇਸ ਤੋਂ 17 ਲੱਖ ਤੋਂ ਵੀ ਵਧ ਦਰਜ ਕੀਤੀ ਗਈ ਹੈ । ਹੁਣ ਤੱਕ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਐਕਟਿਵ ਕੇਸਾਂ ਨਾਲੋਂ 3.41 ਗੁਣਾ ਦਰਜ ਕੀਤੀ ਗਈ ਹੈ । ਪਿਛਲੇ 25 ਦਿਨਾਂ ਦੌਰਾਨ ਸਿਹਤਯਾਬੀਆਂ ਦੀ ਗਿਣਤੀ ਵਿੱਚ 100 ਫੀਸਦ ਤੋਂ ਵਧ ਦਾ ਵਾਧਾ ਹੋਇਆ ਹੈ । ਉੱਚ ਸਿਹਤਯਾਬੀ ਦਰ ਦੀ ਬਦੌਲਤ ਦੇਸ਼ ਵਿੱਚ ਐਕਟਿਵ ਕੇਸਾਂ ਦਾ ਭਾਰ ਘੱਟ ਕੇ ਕੁਲ ਪੌਜ਼ੀਟਿਵ ਕੇਸਾਂ ਦਾ ਸਿਰਫ਼ 22.24 ਫੀਸਦ ਰਹਿ ਗਿਆ ਹੈ। ਕੋਵਿਡ-19 ਦੀ ਮੌਤ ਦਰ ਲਗਾਤਾਰ ਘੱਟਦਿਆਂ ਅੱਜ 1.84 ਫੀਸਦ ਦਰਜ ਕੀਤੀ ਗਈ ਹੈ।
https://www.pib.gov.in/PressReleseDetail.aspx?PRID=1648421
ਟੈਸਟ ਕਰਨ, ਪਤਾ ਲਗਾਉਣ ਤੇ ਇਲਾਜ ਦੀ ਸਫ਼ਲ ਰਣਨੀਤੀ । ਭਾਰਤ ਵੱਲੋਂ ਕੋਵਿਡ-19 ਦੇ ਲਗਭਗ 3.7 ਕਰੋੜ ਟੈਸਟ ਕੀਤੇ ਗਏ । ਟੈਸਟ ਦਰ ਵਧ ਕੇ 26 ਹਜ਼ਾਰ 685 ਪ੍ਰਤੀ 10 ਲੱਖ ਦਰਜ ।
ਟੈਸਟ ਕਰਨ, ਪਤਾ ਲਗਾਉਣ ਤੇ ਇਲਾਜ ਉੱਪਰ ਸਭ ਤੋਂ ਵਧੇਰੇ ਧਿਆਨ ਕੇਂਦ੍ਰਿਤ ਰਣਨੀਤੀ ਤੇ ਚਲਦਿਆਂ ਭਾਰਤ ਨੇ ਹੁਣ ਤੱਕ ਕੋਰੋਨਾ ਸੰਬੰਧੀ ਤਕਰੀਬਨ 3.7 ਕਰੋੜ ਵਿਅਕਤੀਆਂ ਦੇ ਨਮੂਨੇ ਟੈਸਟ ਕੀਤੇ ਹਨ । ਟੈਸਟਾਂ ਦੀ ਰੋਜ਼ਾਨਾ ਗਿਣਤੀ ਦੇ ਮਜ਼ਬੂਤ ਇਰਾਦੇ ਤੇ ਚਲਦਿਆਂ ਅੱਜ ਦੀ ਤਾਰੀਖ ਤੱਕ ਭਾਰਤ ਵਿੱਚ 3,68,27,520 ਵਿਅਕਤੀਆਂ ਦੇ ਕੁਲ ਟੈਸਟ ਕੀਤੇ ਗਏ ਨੇ । ਪਿਛਲੇ 24 ਘੰਟਿਆਂ ਦੌਰਾਨ 9,25,383 ਟੈਸਟਾਂ ਨਾਲ ਭਾਰਤ ਵਿੱਚ ਪ੍ਰਤੀ 10 ਲੱਖ ਵਿਚੋਂ ਟੈਸਟ ਕਰਨ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਕੇ 26,685 ਤੱਕ ਪਹੁੰਚ ਗਈ ਹੈ । ਸ਼ੁਰੂ ਵਿੱਚ ਅਜਿਹੇ ਟੈਸਟਾਂ ਲਈ ਸਿਰਫ ਪੂਨੇ ਵਿੱਚ ਇੱਕ ਲੈਬ ਸੀ ਤੇ ਭਾਰਤ ਵਿੱਚ ਟੈਸਟ ਲੈਬਾਂ ਦਾ ਤਾਣਾਬਾਣਾ ਵਧਾਉਂਦਿਆਂ ਹੁਣ ਕੋਰੋਨਾ ਵਾਇਰਸ ਦਾ ਟੈਸਟ ਕਰਨ ਵਾਲੀਆਂ ਲੈਬਾਰਟਰੀਆਂ ਦੀ ਗਿਣਤੀ 1524 ਪਹੁੰਚ ਗਈ ਹੈ। ਇਹਨਾਂ ਵਿਚੋਂ 986 ਸਰਕਾਰੀ ਤੇ 538 ਪ੍ਰਾਈਵੇਟ ਲੈਬਾਂ ਨੇ
https://www.pib.gov.in/PressReleseDetail.aspx?PRID=1648431
ਪਟਨਾ ਵਿੱਚ ਡੀਆਰਡੀਓ ਦੇ 500 ਬਿਸਤਰਿਆਂ ਵਾਲੇ ਕੋਵਿਡ ਹਸਪਤਾਲ ਦਾ ਉਦਘਾਟਨ
ਪਟਨਾ ਵਿੱਚ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ ਸਥਾਪਿਤ 500 ਬਿਸਤਰਿਆਂ ਵਾਲੇ ਕੋਵਿਡ ਹਸਪਤਾਲ ਜਿਸ ਵਿੱਚ ਅਲੱਗ ਤੋਂ 125 ਆਈਸੀਯੂ ਬਿਸਤਰਿਆਂ ਦੀ ਵੀ ਵਿਵਸਥਾ ਹੈ ਦਾ ਅੱਜ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਯਾਨੰਦ ਰਾਇ ਨੇ ਉਦਘਾਟਨ ਕੀਤਾ। ਬਿਹਟਾ ਵਿੱਚ ਨਵੇਂ ਬਣੇ ਈਐੱਸਆਈਸੀ ਹਸਪਤਾਲ ਪਰਿਸਰ ਵਿੱਚ ਬਣਾਇਆ ਗਿਆ ਇਹ ਕੋਵਿਡ ਹਸਪਤਾਲ ਡੀਆਰਡੀਓ ਦੁਆਰਾ ਦਿੱਲੀ ਕੈਂਟ ਵਿੱਚ ਬਣੇ 1000 ਬਿਸਤਰਿਆਂ ਵਾਲੇ ਕੋਵਿਡ ਹਸਪਤਾਲ ਦੀ ਤਰਜ ‘ਤੇ ਬਣਾਇਆ ਗਿਆ ਹੈ।
ਪੀਐੱਮ ਕੇਅਰਸ ਫੰਡ ਵੱਲੋਂ ਹਸਪਤਾਲ ਲਈ ਫੰਡ ਦਿੱਤਾ ਗਿਆ ਹੈ। ਅਜਿਹਾ ਹੀ ਇੱਕ ਹੋਰ ਹਸਪਤਾਲ ਮੁਜ਼ੱਫਰਪੁਰ ਵਿੱਚ ਵੀ ਬਣਾਇਆ ਜਾਵੇਗਾ।
ਹਸਪਤਾਲ ਲਈ ਬਿਜਲੀ, ਏਅਰ ਕੰਡੀਸ਼ਨਿੰਗ, ਪਾਣੀ ਦੀ ਸਪਲਾਈ, ਅਗਨਿਸ਼ਮਨ ਅਤੇ ਡੀਜ਼ਲ ਜਨਰੇਟਰ ਬੈਕਅੱਪ, ਹਰੇਕ ਬਿਸਤਰੇ ‘ਤੇ ਆਕਸੀਜਨ ਪਾਇਪਿੰਗ , ਲਿਫਟ ਅਤੇ ਮੁਰਦਾਘਰ ਜਿਹੀਆਂ ਬੁਨਿਆਦੀ ਸੁਵਿਧਾਵਾਂ ਪਹਿਲਾਂ ਤੋਂ ਬਣੇ ਸੱਤ ਮੰਜਿਲਾ ਈਐੱਸਆਈ ਹਸਪਤਾਲ ਦੇ ਮਾਧਿਅਮ ਰਾਹੀਂ ਉਪਲੱਬਧ ਹਨ।
ਹਸਪਤਾਲ ਲਈ ਡਾਕਟਰ, ਨਰਸ ਅਤੇ ਹੋਰ ਸਹਾਇਕ ਮੈਡੀਕਲ ਸਟਾਫ ਹਥਿਆਰਬੰਦ ਬਲ ਮੈਡੀਕਲ ਸਰਵਿਸ ਡਾਇਰੈਕਟੋਰੇਟ ਜਨਰਲ ਦੁਆਰਾ ਉਪਲੱਬਧ ਕਰਵਾਏ ਗਏ ਹਨ।
https://www.pib.gov.in/PressReleseDetail.aspx?PRID=1648263
ਜਹਾਜ਼ਰਾਨੀ ਮੰਤਰਾਲੇ ਨੇ ਭਾਰਤੀ ਬੰਦਰਗਾਹਾਂ ਅਤੇ ਚਾਰਟਡ ਉਡਾਣਾਂ ਵਿੱਚ 1 ਲੱਖ ਤੋਂ ਅਧਿਕ ਚਾਲਕ ਦਲਾਂ ਨੂੰ ਅਦਲਾ-ਬਦਲੀ ਦੀ ਸੁਵਿਧਾ ਪ੍ਰਦਾਨ ਕੀਤੀ
ਜਹਾਜ਼ਰਾਨੀ ਮੰਤਰਾਲੇ ਨੇ ਭਾਰਤੀ ਬੰਦਰਗਾਹਾਂ ਅਤੇ ਚਾਰਟਡ ਉਡਾਣਾਂ ਲਈ 1,00,000 ਤੋਂ ਅਧਿਕ ਚਾਲਕ ਦਲਾਂ ਨੂੰ ਅਦਲਾ-ਬਦਲੀ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਇਹ ਦੁਨੀਆ ਵਿੱਚ ਚਾਲਕ ਦਲਾਂ ਦੀ ਅਦਲਾ-ਬਦਲੀ ਦੀ ਸਭ ਤੋਂ ਅਧਿਕ ਸੰਖਿਆ ਹੈ। ਚਾਲਕ ਦਲਾਂ ਦੀ ਅਦਲਾ-ਬਦਲੀ ਵਿੱਚ ਸਮੁੰਦਰੀ ਜਹਾਜ਼ ਦੇ ਇੱਕ ਚਾਲਕ ਦਲ ਦੇ ਮੈਂਬਰਾਂ ਵਿੱਚੋਂ ਇੱਕ ਨੂੰ ਦੂਜੇ ਨਾਲ ਬਦਲਣਾ ਅਤੇ ਸਮੁੰਦਰੀ ਜਹਾਜ਼ਾਂ ਦੀਆਂ ਪ੍ਰਕਿਰਿਆਵਾਂ ’ਤੇ ਸਾਈਨ-ਔਨ ਕਰਨ ਅਤੇ ਸਾਈਨ-ਆਫ ਕਰਨਾ ਸ਼ਾਮਲ ਹੁੰਦਾ ਹੈ। ਕੋਰੋਨਾ ਮਹਾਮਾਰੀ ਕਾਰਨ ਸਮੁੰਦਰੀ ਖੇਤਰ ਸਭ ਤੋਂ ਵੱਧ ਪ੍ਰਭਾਵਤ ਖੇਤਰਾਂ ਵਿੱਚੋਂ ਇੱਕ ਹੈ। ਇਸ ਦੇ ਬਾਵਜੂਦ, ਸਾਰੀਆਂ ਭਾਰਤੀ ਬੰਦਰਗਾਹਾਂ ਕੰਮ ਕਰ ਰਹੀਆਂ ਸਨ ਅਤੇ ਮਹਾਮਾਰੀ ਲਈ ਜ਼ਰੂਰੀ ਸੇਵਾਵਾਂ ਪ੍ਰਦਾਨ ਕਰ ਰਹੀਆਂ ਸਨ ਅਤੇ ਭਾਰਤ ਅਤੇ ਵਿਸ਼ਵ ਲਈ ਨਿਰਵਿਘਨ ਸਪਲਾਈ ਲੜੀ ਦੇ ਮੁੱਖ ਥੰਮ੍ਹਾਂ ਵਜੋਂ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਦੁਨੀਆ ਭਰ ਵਿੱਚ ਵਿਭਿੰਨ ਦੇਸ਼ਾਂ ਦੁਆਰਾ ਸਾਈਨ-ਔਨ ਅਤੇ ਸਾਈਨ-ਆਫ ਬੰਦ ਕਰਨ ਅਤੇ ਲੌਕਡਾਊਨ ਕਾਰਨ ਇਨ੍ਹਾਂ ਦੇ ਸੰਚਾਲਨ ’ਤੇ ਪਾਬੰਦੀ ਕਾਰਨ ਸਮੁੰਦਰੀ ਚਾਲਕਾਂ ਨੂੰ ਨੁਕਸਾਨ ਉਠਾਉਣਾ ਪਿਆ।
https://www.pib.gov.in/PressReleseDetail.aspx?PRID=1648478
ਸਰਕਾਰ ਲਈ ਢਾਂਚਾਗਤ ਸੁਧਾਰ ਪ੍ਰਮੁੱਖ ਪ੍ਰਾਥਮਿਕਤਾ ਹੈ : ਵਿੱਤ ਮੰਤਰੀ
ਦੇਸ਼ ਦੇ ਉੱਘੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸਰਕਾਰ ਲਈ ਢਾਂਚਾਗਤ ਸੁਧਾਰ ਪ੍ਰਮੁੱਖ ਪ੍ਰਾਥਮਿਕਤਾ ਹੈ, ਜਿਵੇਂ ਕਿ ਕੋਵਿਡ-19 ਦੇ ਫੈਲਣ ਮਗਰੋਂ ਐਲਾਨੇ ਗਏ ਉਪਰਾਲਿਆਂ ਤੇ ਨੀਤੀਆਂ ਵਿੱਚ ਦਰਸਾਈ ਗਈ ਹੈ। ਸ਼ੁਰੂ ਕੀਤੀ ਗਈ ਹਰੇਕ ਨੀਤੀ ਵਿੱਚ ਢਾਂਚਾਗਤ ਖੇਤਰ ਦਾ ਅਹਿਮ ਸਥਾਨ ਹੈ। ਸਿੱਟੇ ਵਜੋਂ ਸਿਹਤਯਾਬੀ ਦੇ ਅਮਲ ਉੱਪਰ ਇਹਨਾਂ ਸੁਧਾਰਾਂ ਦਾ ਮਹੱਤਵਪੂਰਨ ਪ੍ਰਭਾਵ ਪਿਆ ਹੈ, ਜੋ ਕਿ ਇਸ ਵੇਲੇ ਦੇਖਿਆ ਜਾ ਰਿਹਾ ਹੈ। ਸਤੰਬਰ 2019 ਵਿੱਚ ਨਿਗਮ ਕਰਾਂ ਵਿੱਚ ਕਟੌਤੀ ਕੀਤੇ ਜਾਣ ਦੇ ਫਲਸਰੂਪ ਨਿਜੀ ਸਰਮਾਏਕਾਰੀ ਨੂੰ ਚੰਗਾ ਹੁਲਾਰਾ ਮਿਲਿਆ ਹੈ, ਭਾਵੇਂਕਿ ਕੋਵਿਡ-19 ਦੇ ਫੈਲਣ ਕਾਰਨ ਸਰਮਾਏਕਾਰੀ ਸੰਭਵ ਨਹੀਂ ਹੋ ਸਕੀ। ਵਿੱਤ ਮੰਤਰੀ ਨੇ ਕਿਹਾ ਕਿ ਕੋਵਿਡ ਉਪਰੰਤ ਵਿਸ਼ਵ ਦੇ ਮੱਦੇਨਜ਼ਰ ਵਧੇਰੇ ਸਰਮਾਏਕਾਰੀਆਂ ਰਾਹੀਂ ਅੰਕੜਾ ਅਧਾਰਤ ਉਤਪਾਦਨ ਨੂੰ ਅਪਨਾਉਣ ਉਪਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
https://www.pib.gov.in/PressReleseDetail.aspx?PRID=1648487
ਬੰਗਾਲ ਕੈਮੀਕਲਜ਼ ਲਿਮਟਿਡ ਵੱਲੋਂ ਕੋਵਿਡ-19 ਕਾਰਨ ਵਧੇਰੇ ਮੰਗ ਨੂੰ ਪੂਰਾ ਕਰਨ ਲਈ ਇੱਕ ਦਿਨ ਵਿੱਚ ਫਿਨਾਇਲ ਦੀਆਂ 51,960 ਬੋਤਲਾਂ ਦਾ ਰਿਕਾਰਡ ਉਤਪਾਦਨ
ਕੋਵਿਡ ਦੇ ਫ਼ੈਲਣ ਮਗਰੋਂ ਫਿਨਾਇਲ ਦੀ ਮਾਸਿਕ ਵਿਕਰੀ 4.5 ਤੋਂ 6 ਕਰੋੜ ਰੁਪਏ ਤੱਕ ਹੋਈ
ਰਸਾਇਣ ਤੇ ਖਾਦ ਮੰਤਰਾਲਾ ਹੇਠ ਕੰਮ ਕਰਨ ਵਾਲੇ ਸਰਕਾਰੀ ਖੇਤਰ ਦੇ ਬੰਗਾਲ ਕੈਮੀਕਲਜ਼ ਤੇ ਫਾਰਮਾਸਿਉਟੀਕਲ ਲਿਮਟਿਡ , ਬੀ ਸੀ ਪੀ ਐਲ ਵੱਲੋਂ ਕੋਵਿਡ-19 ਮਹਾਮਾਰੀ ਦੇ ਫ਼ੈਲਣ ਕਾਰਨ ਕਈ ਗੁਣਾ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਆਪਣੀਆਂ ਉਤਪਾਦਨ ਸਰਗਰਮੀਆਂ ਵਧਾਈਆਂ ਗਈਆਂ ਹਨ । ਕੰਪਨੀ ਨੇ ਇੱਕ ਦਿਨ ਵਿੱਚ ਰਿਕਾਰਡ 51,960 ਫਿਨਾਇਲ ਬੋਤਲਾਂ ਦਾ ਉਤਪਾਦਨ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ । ਇਹ ਉਪਲਬੱਧੀ ਬੀ ਸੀ ਪੀ ਐਲ ਦੀ ਪੱਛਮੀ ਬੰਗਾਲ ਦੇ ਉੱਤਰੀ-24 ਪਰਗਨਾ ਵਿਚਲੇ ਪਾਣੀਹਟੀ ਇਕਾਈ ਵੱਲੋਂ ਹਾਸਲ ਕੀਤੀ ਗਈ ਹੈ ।ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਉਤਪਾਦਨ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕਰਕੇ ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਇਕਾਈ ਦੇ ਪ੍ਰਬੰਧਕਾਂ ਤੇ ਕਰਮਚਾਰੀਆਂ ਨੂੰ ਮੁਬਾਰਕਬਾਦ ਦਿੱਤੀ ਹੈ ।
https://www.pib.gov.in/PressReleseDetail.aspx?PRID=1648430
ਕੇਂਦਰੀ ਟੂਰਿਜ਼ਮ ਮੰਤਰੀ ਨੇ ਲੌਕਡਾਊਨ ਤੋਂ ਬਾਅਦ ਹੋਟਲ ਖੁੱਲ੍ਹਣ ਦੇ ਪਹਿਲੇ ਦਿਨ ʼਤੇ ਤਿਆਰੀ ਦੀ ਸਮੀਖਿਆ ਕਰਨ ਲਈ ਹੋਟਲ ਅਸ਼ੋਕ ਦਾ ਦੌਰਾ ਕੀਤਾ
ਦਿੱਲੀ ਆਪਦਾ ਪ੍ਰਬੰਧਨ ਅਥਾਰਿਟੀ (ਡੀਡੀਐੱਮਡੀ) ਦੁਆਰਾ 24 ਅਗਸਤ ਨੂੰ ਦਿੱਲੀ ਵਿੱਚ ਹੋਟਲਾਂ ਨੂੰ ਚਾਲੂ ਕਰਨ ਦੇ ਆਦੇਸ਼ ਜਾਰੀ ਕਰਨ ਤੋਂ ਬਾਅਦ ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਆਈਟੀਡੀਸੀ ਹੋਟਲਾਂ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਟੂਰਿਜ਼ਮ ਮੰਤਰਾਲੇ ਦੇ ਤਹਿਤ ਆਈਟੀਡੀਸੀ ਦੁਆਰਾ ਚਲਾਏ ਜਾ ਰਹੇ ਹੋਟਲ ਅਸ਼ੋਕ ਦਾ ਦੌਰਾ ਕੀਤਾ। ਇੰਡੀਆ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਆਈਟੀਡੀਸੀ) ਨੇ 24 ਅਗਸਤ 2020 ਤੋਂ ਸਟੇਟ ਕੈਪੀਟਲ ਵਿੱਚ ਆਪਣੇ ਹੋਟਲ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ। ਹੋਟਲਾਂ ਨੂੰ ਦੁਬਾਰਾ ਖੋਲ੍ਹਣ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ, “ਦੇਸ਼ ਦੀ ਰਾਜਧਾਨੀ ਵਿੱਚ ਟੂਰਿਜ਼ਮ ਉਦਯੋਗ ਦੇ ਦੋ ਸਭ ਤੋਂ ਵੱਡੇ ਸੈੱਗਮੈਂਟ ਅਰਥਾਤ ਹੋਟਲ ਅਤੇ ਰੈਸਟੋਰੈਂਟ ਖੋਲ੍ਹਣਾ ਇੱਕ ਸਕਾਰਾਤਮਿਕ ਕਦਮ ਹੈ ਜੋ ਘਰੇਲੂ ਯਾਤਰਾ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰੇਗਾ ਅਤੇ ਉਦਯੋਗ ਨੂੰ ਬਹੁਤ ਰਾਹਤ ਪ੍ਰਦਾਨ ਕਰੇਗਾ। ਸ਼੍ਰੀ ਪਟੇਲ ਨੇ ਦੱਸਿਆ ਕਿ ਆਈਟੀਡੀਸੀ ਨੇ ਆਪਣੇ ਸਾਰੇ ਸਟਾਫ ਨੂੰ ਕੋਵਿਡ -19 ਨਾਲ ਸਬੰਧਿਤ ਸਿਹਤ ਅਤੇ ਸੁਰੱਖਿਆ ਪ੍ਰੋਟੋਕਾਲ ਦੇ ਬਾਰੇ ਸਖ਼ਤ ਸਿਖਲਾਈ ਪ੍ਰਦਾਨ ਕੀਤੀ ਹੈ ਅਤੇ ਹਰੇਕ ਡਿਵੀਜ਼ਨ ਲਈ ਇੱਕ ਵਿਸਤ੍ਰਿਤ ਐੱਸਓਪੀ (ਸਟੈਂਡਰਡ ਅਪਰੇਟਿੰਗ ਪ੍ਰੋਸੀਜਰ) ਵਿਕਸਿਤ ਕੀਤਾ ਹੈ। ਆਈਟੀਡੀਸੀ ਨੇ ਰੀਅਲ ਟਾਈਮ ਬੇਸਿਸ ʼਤੇ ਕੋਵਿਡ-19 ਦੀ ਸਥਿਤੀ 'ਤੇ ਨਜ਼ਰ ਰੱਖਣ ਅਤੇ ਲੋੜ ਪੈਣ ʼਤੇ ਜ਼ਰੂਰੀ ਕਦਮ ਚੁੱਕਣ ਲਈ ਇੱਕ ਅਡਵਾਈਜ਼ਰੀ ਬੌਡੀ ਸੰਗਠਿਤ ਕਰਨ ਵਾਸਤੇ ਏਮਜ਼ ਨਾਲ ਇੱਕ ਸਹਿਮਤੀ ਪੱਤਰ ʼਤੇ ਹਸਤਾਖ਼ਰ ਕੀਤੇ ਹਨ। ”
https://www.pib.gov.in/PressReleseDetail.aspx?PRID=1648424
ਕੇਂਦਰੀ ਸਿੱਖਿਆ ਮੰਤਰੀ ਨੇ ਨੈਸ਼ਨਲ ਇੰਸਟੀਚਿਉਟ ਆਫ਼ ਓਪਨ ਸਕੂਲਿੰਗ (ਐਨਆਈਓਐੱਸ) ਦੀਆਂ ਵੱਖ-ਵੱਖ ਗਤੀਵਿਧੀਆਂ ਦੀ ਸਮੀਖਿਆ ਕੀਤੀ
ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਐਨਆਈਓਐਸ ਦੀਆਂ ਵੱਖ ਵੱਖ ਗਤੀਵਿਧੀਆਂ ਦੀ ਸਮੀਖਿਆ ਕੀਤੀਸ਼੍ਰੀ ਪੋਖਰਿਆਲ ਨੇ ਐਨਆਈਓਐਸ ਵੱਲੋਂ ਆਪਣੇ ਵਿਦਿਆਰਥੀਆਂ ਲਈ ਪੇਸ਼ ਕੀਤੇ ਗਏ ਕੋਰਸਾਂ ਦੀ ਸਮੀਖਿਆ ਵੀ ਕੀਤੀ । ਮੰਤਰੀ ਨੇ ਸੁਝਾਅ ਦਿੱਤਾ ਕਿ ਸਾਨੂੰ ਐਨਸੀਈਆਰਟੀ ਦੀ ਤਰਜ਼ 'ਤੇ ਐਨਆਈਓਐਸ ਦਾ ਸਿਲੇਬਸ ਬਣਾਉਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਵਿਸ਼ੇ ਦੀ ਬਿਹਤਰ ਸਮਝ ਪ੍ਰਾਪਤ ਕਰ ਸਕਣ। ਮੰਤਰੀ ਨੇ ਕੋਵਿਡ-19 ਸੰਕਟ ਦੌਰਾਨ ਐਨਆਈਓਐੱਸ ਦੇ ਕੰਮ ਦੀ ਵੀ ਸਮੀਖਿਆ ਕੀਤੀ। ਐਨਆਈਓਐਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਪਣੇ ਵਿਦਿਆਰਥੀਆਂ ਲਈ ਚਾਰ ਚੈਨਲ ਚਲਾ ਰਹੇ ਹਨ, ਜਿਨ੍ਹਾਂ ਵਿਚੋਂ ਦੋ ਸੈਕੰਡਰੀ ਅਤੇ ਹਾਇਰ ਸੈਕੰਡਰੀ ਪੱਧਰ ਲਈ ਸਮਰਪਿਤ ਹਨ। ਐਨਆਈਓਐਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਉਹ ਹੁਣ ਆਪਣੇ ਵਿਦਿਆਰਥੀਆਂ ਨੂੰ ਹਫਤੇ ਦੇ ਅੰਤ ਵਾਲੇ ਦਿਨਾਂ ਸਮੇਤ ਰੋਜ਼ਾਨਾ 6 ਘੰਟੇ ਦੀ ਤਾਜ਼ਾ ਸਮੱਗਰੀ ਪ੍ਰਦਾਨ ਕਰ ਰਹੇ ਹਨ, ਜੋ ਕੋਵਿਡ -19 ਸੰਕਟ ਤੋਂ ਪਹਿਲਾਂ ਸਿਰਫ ਦੋ ਘੰਟੇ ਲਈ ਸੀ । ਉਨ੍ਹਾਂ ਨੇ ਮੰਤਰੀ ਜੀ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਈ-ਵਿਦਿਆ ਪ੍ਰੋਗਰਾਮ ਤਹਿਤ ਉਹ ਇਨ੍ਹਾਂ ਕਲਾਸਾਂ ਦੀਆਂ ਵੀਡੀਓ'ਜ ਵੀ ਦੀਕਸ਼ਾ ਪਲੇਟਫਾਰਮਾਂ ‘ਤੇ ਮੁਹੱਈਆ ਕਰਵਾ ਰਹੇ ਹਨ। ਐਨਆਈਓਐਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਉਹ ਨੇੜਲੇ ਭਵਿੱਖ ਵਿੱਚ ਸੈਕੰਡਰੀ ਅਤੇ ਹਾਇਰ ਸੈਕੰਡਰੀ ਪੱਧਰ ’ਤੇ 6 ਨਵੇਂ ਕੋਰਸ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਨ।
https://www.pib.gov.in/PressReleseDetail.aspx?PRID=1648219
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
- ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਤਿਆਰੀ ਮੋਬਾਈਲ ਟੀਮਾਂ ਨੂੰ ਜਾਰੀ ਰੱਖਣ, ਜਿਨ੍ਹਾਂ ਦੀ ਵਰਤੋਂ ਸਿਹਤ ਮੰਤਰਾਲੇ ਨਾਲ ਸਲਾਹ-ਮਸ਼ਵਰੇ ਮਗਰੋਂ ਕੋਈ ਅੰਤਮ ਫੈਸਲਾ ਹੋ ਜਾਣ ’ਤੇ ਸੀਰੋਲੋਜੀ ਟੈਸਟਿੰਗ ਲਈ ਕੀਤੀ ਜਾ ਸਕਦੀ ਹੈ।
- ਪੰਜਾਬ: ਪੰਜਾਬ ਸਰਕਾਰ ਨੇ ਹਲਕੇ ਲੱਛਣ ਵਾਲੇ ਮਰੀਜ਼ਾਂ ਅਤੇ 60 ਤੋਂ ਵੱਧ ਉਮਰ ਦੇ ਮਰੀਜ਼ਾਂ ਜਾਂ ਸਹਿ-ਰੋਗ ਅਤੇ ਗਰਭਵਤੀ ਔਰਤਾਂ ਦੇ ਘਰ ਆਈਸੋਲੇਸ਼ਨ ਲਈ ਡਾਕਟਰੀ ਤੰਦਰੁਸਤੀ ਸੰਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਅਜਿਹੇ ਸਾਰੇ ਮਰੀਜ਼ਾਂ ਨੂੰ ਨਮੂਨੇ ਲੈਣ ਵੇਲੇ ਅੰਡਰਟੇਕਿੰਗ ਦੇਣ ਦਾ ਮੌਕਾ ਦਿੱਤਾ ਜਾਵੇਗਾ ਕਿ ਕੋਵਿਡ -19 ਲਈ ਪਾਜ਼ਿਟਿਵ ਆਉਣ ’ਤੇ ਉਨ੍ਹਾਂ ਨੂੰ ਘਰ ਆਈਸੋਲੇਸ਼ਨ ਦੀ ਸਹੂਲਤ ਹੋਵੇ।
- ਹਰਿਆਣਾ: ਹਰਿਆਣਾ ਦੇ ਸਿਹਤ ਮੰਤਰੀ, ਸ਼੍ਰੀ ਅਨਿਲ ਵਿਜ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਸਿਰਸਾ ਅਤੇ ਰੇਵਾੜੀ ਵਿੱਚ ਕੋਵਿਡ-19 ਲਈ ਦੋ ਆਰਟੀ-ਪੀਸੀਆਰ ਟੈਸਟਿੰਗ ਲੈਬਾਰਟਰੀਆਂ ਦਾ ਉਦਘਾਟਨ ਕੀਤਾ। ਇਸ ਨਾਲ ਰਾਜ ਵਿੱਚ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਵਧ ਕੇ 23 ਹੋ ਗਈ ਹੈ। ਟੈਸਟਿੰਗ ਲੈਬਾਰਟਰੀਆਂ ਦੇ ਵੇਰਵਿਆਂ ਨੂੰ ਸਾਂਝਾ ਕਰਦਿਆਂ ਸਿਹਤ ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਸਰਕਾਰ ਨੇ ਮੂਲ ਮਸਲਿਆਂ ਭਾਵ ਟਰੈਕਿੰਗ, ਟਰੈਸਿੰਗ, ਟ੍ਰੀਟਮੈਂਟ ਅਤੇ ਇਲਾਜ ’ਤੇ ਧਿਆਨ ਕੇਂਦ੍ਰਿਤ ਕੀਤਾ ਹੈ ਜਿਸ ਦਾ ਜਾਂਚ ਇੱਕ ਜ਼ਰੂਰੀ ਅੰਗ ਹੈ। ਉਨ੍ਹਾਂ ਅੱਗੇ ਕਿਹਾ ਕਿ ਜੀਂਦ, ਭਿਵਾਨੀ, ਪਾਣੀਪਤ ਅਤੇ ਯਮੁਨਾਨਗਰ ਵਿਖੇ ਚਾਰ ਹੋਰ ਆਰਟੀ-ਪੀਸੀਆਰ ਲੈਬਾਰਟਰੀਆਂ ਸਥਾਪਿਤ ਕੀਤੀਆਂ ਜਾਣਗੀਆਂ।
- ਕੇਰਲ : ਕੇਰਲ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਪੁਲਿਸ ਦੁਆਰਾ ਇਕੱਠੇ ਕੀਤੇ ਕੋਵਿਡ -19 ਦੇ ਮਰੀਜ਼ਾਂ ਦੇ ਕਾਲ ਵੇਰਵੇ ਰਿਕਾਰਡ ਕਿਸੇ ਹੋਰ ਉਦੇਸ਼ ਲਈ ਨਾ ਵਰਤੇ ਜਾਣ। ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਨੂੰ ਤੇਜ਼ ਕਰਨ ਲਈ ਸਿਹਤ ਵਿਭਾਗ ਦੀ ਇੱਕ ਨਿਵੇਕਲੀ ਪਹਿਲ, ਕੋਵਿਡ ਬ੍ਰਿਗੇਡ ਦੇ ਪਹਿਲੇ ਜੱਥੇ ਨੇ ਅੱਜ ਉੱਤਰੀ ਪੱਛਮੀ ਜ਼ਿਲ੍ਹੇ, ਕਾਸਾਰਗੋਡ ਵਿਖੇ ਆਪਣੀ ਪਹਿਲੀ ਜ਼ਿੰਮੇਵਾਰੀ ਲਈ ਹੈ। ਇਸ ਦੌਰਾਨ ਰਾਜ ਵਿੱਚ ਦੁਪਹਿਰ ਤੱਕ ਤਿੰਨ ਹੋਰ ਕੋਵਿਡ -19 ਮੌਤਾਂ ਦੀ ਖ਼ਬਰ ਮਿਲੀ ਹੈ, ਜਿਸ ਨਾਲ ਮੌਤਾਂ ਦੀ ਗਿਣਤੀ 237 ਹੋ ਗਈ ਹੈ। ਰੋਜ਼ਾਨਾ ਨਵੇਂ ਕੋਵਿਡ ਕੇਸਾਂ ਦੀ ਗਿਣਤੀ ਵਿੱਚ ਕੱਲ 1242 ਮਾਮਲਿਆਂ ਨਾਲ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਇਸ ਸਮੇਂ 20,323 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1, 83,448 ਵਿਅਕਤੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਗਰਾਨੀ ਹੇਠ ਹਨ।
- ਤਮਿਲ ਨਾਡੂ: ਮੰਗਲਵਾਰ ਨੂੰ ਪੁਦੂਚੇਰੀ ਵਿੱਚ ਇੱਕ ਦਿਨ ਅੰਦਰ ਸਭ ਤੋਂ ਵੱਧ 571 ਕੇਸ ਸਵੇਰੇ 10 ਵਜੇ ਤੱਕ ਪਾਜ਼ਿਟਿਵ ਆਏ ਹਨ ਅਤੇ ਕੁੱਲ 3981 ਐਕਟਿਵ ਮਾਮਲੇ ਹੋ ਗਏ; 5 ਹੋਰ ਮੌਤਾਂ ਨਾਲ ਯੂਟੀ ਵਿੱਚ ਕੁੱਲ ਮੌਤਾਂ ਦੀ ਗਿਣਤੀ 164 ਹੋ ਗਈਆਂ ਹਨ। ਤਮਿਲ ਨਾਡੂ ਈ-ਪਾਸ ਨੂੰ ਖ਼ਤਮ ਕਰਨ ਤੋਂ ਝਿਜਕ ਰਿਹਾ ਹੈ; ਮੁੱਖ ਮੰਤਰੀ ਆਖਰੀ ਫੈਸਲਾ ਲੈਣਗੇ। ਸੋਮਵਾਰ ਨੂੰ 5967 ਕੋਵਿਡ -19 ਮਾਮਲੇ ਆਏ ਅਤੇ 97 ਮੌਤਾਂ ਹੋਈਆਂ। ਤਾਜ਼ਾ ਕੇਸਾਂ ਵਿੱਚੋਂ ਚੇਨਈ ਵਿੱਚ 1,278 ਸਨ, ਜਦੋਂ ਕਿ ਚਾਰ ਹੋਰ ਜ਼ਿਲ੍ਹਿਆਂ ਵਿੱਚ 300 ਤੋਂ ਵੱਧ ਕੇਸ ਆਏ ਹਨ।
- ਕਰਨਾਟਕ : ਕਰਨਾਟਕ ਨੂੰ ਹੁਣ ਅੰਤਰਰਾਜੀ ਯਾਤਰੀਆਂ ਨੂੰ 14 ਦਿਨ ਲਈ ਘਰ ਕੁਆਰੰਟੀਨ ਨਹੀਂ ਹੋਣਾ ਪਵੇਗਾ। ਰਾਜ ਸਰਕਾਰ ਨੇ ਸੋਮਵਾਰ ਨੂੰ ਸੋਧਿਆ ਹੋਇਆ ਸਰਕੂਲਰ ਜਾਰੀ ਕੀਤਾ, ਜਿਸ ਅਨੁਸਾਰ ਰਾਜ ਦੀ ਸਰਹੱਦ, ਬੱਸ ਸਟੇਸ਼ਨਾਂ ਅਤੇ ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡਿਆਂ 'ਤੇ ਡਾਕਟਰੀ ਜਾਂਚ ਵੀ ਨਹੀਂ ਕੀਤੀ ਜਾਵੇਗੀ। ਬੰਗਲੌਰ ਸ਼ਹਿਰ ਵਿੱਚ ਕੇ.ਆਰ. ਮਾਰਕਿਟ ਸੰਭਾਵਿਤ ਤੌਰ 'ਤੇ 1 ਸਤੰਬਰ ਤੋਂ ਖੁੱਲ੍ਹੇਗੀ, ਜੋ ਕਿ ਇਹ ਮਹਾਮਾਰੀ ਕਾਰਨ 24 ਮਾਰਚ ਤੋਂ ਬੰਦ ਸੀ। ਰਾਜ ਸਰਕਾਰ ਨੇ ਸਪੋਰਟਸ ਕੰਪਲੈਕਸ ਅਤੇ ਸਟੇਡੀਅਮ ਅਤੇ ਸੋਸ਼ਲ ਕਲੱਬਾਂ ਨੂੰ ਦਿਸ਼ਾ ਨਿਰਦੇਸ਼ਾਂ ਦੁਆਰਾ ਖੋਲ੍ਹਣ ਦੀ ਆਗਿਆ ਦਿੱਤੀ ਹੈ, ਪਰ ਬਾਰਾਂ, ਥੀਏਟਰਾਂ, ਜਨਤਕ ਸਭਾਵਾਂ ਅਤੇ ਹੋਰ ਇਕੱਠਾਂ ਲਈ ਪਾਬੰਦੀਆਂ ਜਾਰੀ ਹਨ।
- ਆਂਧਰ ਪ੍ਰਦੇਸ਼: ਕੁਰਨੂਲ ਜ਼ਿਲ੍ਹਾ ਪਲਾਜ਼ਮਾ ਕੁਲੈਕਸ਼ਨ ਡ੍ਰਾਈਵ ਵਿੱਚ ਸਭ ਨੂੰ ਪਛਾੜ ਰਿਹਾ ਹੈ। ਇੱਕ ਸਮੇਂ ਇੱਥੇ ਕੁਰਨੂਲ ਅਧਿਕਾਰੀਆਂ ਨੇ 60 ਪਲਾਜ਼ਮਾ ਦੇ ਨਮੂਨੇ ਇਕੱਠੇ ਕੀਤੇ ਹਨ, ਬਾਕੀ 12 ਜ਼ਿਲ੍ਹਿਆਂ ਵਿੱਚ ਕੁੱਲ ਅੰਕੜਾ 20 ਤੋਂ ਘੱਟ ਹੈ। ਕੋਵਿਡ -19 ਦੀ ਰਿਕਵਰੀ ਵਿਸ਼ਾਖਾਪਟਨਮ ਵਿੱਚ 25,000 ਦੇ ਅੰਕੜੇ ਨੂੰ ਪਾਰ ਕਰ ਗਈ। ਰਾਜ ਵਿੱਚ ਕੱਲ 8601 ਨਵੇਂ ਕੇਸ ਆਏ, 8741 ਡਿਸਚਾਰਜ ਹੋਏ ਅਤੇ 86 ਮੌਤਾਂ ਹੋਈਆਂ। ਕੱਲ ਤੱਕ ਰਾਜ ਵਿੱਚ ਕੁੱਲ ਕੋਵਿਡ ਕੇਸ: 3, 61,712 ; ਐਕਟਿਵ ਕੇਸ: 89,516; ਡਿਸਚਾਰਜ: 2,68,828; ਮੌਤਾਂ:3368|
- ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 2579 ਨਵੇਂ ਕੇਸ ਆਏ, 1752 ਠੀਕ ਹੋਏ ਅਤੇ 09 ਮੌਤਾਂ ਹੋਈਆਂ; 2579 ਮਾਮਲਿਆਂ ਵਿੱਚੋਂ , 295 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,08,670; ਐਕਟਿਵ ਕੇਸ: 23,737; ਮੌਤਾਂ: 770; ਡਿਸਚਾਰਜ: 84,163| ਰਾਜ ਵਿੱਚ ਹੁਣ ਤੱਕ ਕੁੱਲ 10,21,054 ਸਵੈਬ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਸਟੇਟ ਹੈਲਥ ਬੁਲੇਟਿਨ ਅਨੁਸਾਰ ਸੋਮਵਾਰ ਦੀ ਰਾਤ ਨੂੰ ਇੱਥੇ ਸਰਕਾਰੀ ਹਸਪਤਾਲਾਂ ਅਤੇ ਨਿਜੀ ਅਧਿਆਪਨ ਹਸਪਤਾਲਾਂ ਵਿੱਚ ਕੋਵਿਡ -19 ਦੇ ਮਰੀਜ਼ਾਂ ਲਈ 18,016 ਖਾਲੀ ਬਿਸਤਰੇ ਉਪਲਬਧ ਹਨ।
- ਅਸਾਮ: ਅਸਾਮ ਦੇ ਸਿਹਤ ਮੰਤਰੀ ਸ਼੍ਰੀ ਹਿਮਾਂਤਾ ਬਿਸਵਾ ਸਰਮਾ ਨੇ ਟਵੀਟ ਕੀਤਾ ਕਿ ਅਸਾਮ ਨੇ 20 ਲੱਖ ਕੋਵਿਡ-19 ਟੈਸਟ ਪੂਰੇ ਕੀਤੇ ਹਨ।
- ਮਣੀਪੁਰ: ਮਣੀਪੁਰ ਵਿੱਚ 116 ਹੋਰ ਵਿਅਕਤੀ ਕੋਵਿਡ 19 ਪਾਜਿਟਿਵ ਆਏ ਹਨ ਜਦਕਿ 97 ਵਿਅਕਤੀ ਠੀਕ ਹੋਏ ਹਨ। ਰਾਜ ਵਿੱਚ ਹੁਣ ਕੁੱਲ ਐਕਟਿਵ ਕੇਸ 1627 ਹਨ ਅਤੇ ਰਿਕਵਰੀ ਦੀ ਦਰ 69% ਹੈ।
- ਮੇਘਾਲਿਆ: ਮੇਘਾਲਿਆ ਵਿੱਚ ਕੁੱਲ 1179 ਐਕਟਿਵ ਕੋਵਿਡ -19 ਕੇਸ ਹਨ। ਇਨ੍ਹਾਂ ਵਿੱਚੋਂ 459 ਬੀਐੱਸਐੱਫ਼ ਅਤੇ ਹਥਿਆਰਬੰਦ ਬਲਾਂ ਦੇ ਹਨ। ਰਾਜ ਵਿੱਚ ਹੁਣ ਤੱਕ 789 ਕੇਸ ਠੀਕ ਹੋ ਗਏ ਹਨ।
- ਮਿਜ਼ੋਰਮ: ਮਿਜ਼ੋਰਮ ਵਿੱਚ ਕੋਵਿਡ -19 ਦੇ ਤਿੰਨ ਮਰੀਜ਼ਾਂ ਨੂੰ ਅੱਜ ਛੁੱਟੀ ਦਿੱਤੀ ਗਈ। ਰਾਜ ਵਿੱਚ ਕੁੱਲ ਕੇਸ 953 ਹਨ ਅਤੇ 489 ਐਕਟਿਵ ਕੇਸ ਹਨ।
- ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਰਿਕਵਰੀ ਦੀ ਦਰ 64.51% ਹੋ ਗਈ ਹੈ। 23 ਅਗਸਤ ਨੂੰ ਇੱਕ ਸੁਰੱਖਿਆ ਕਰਮਚਾਰੀ ਪਾਜ਼ਿਟਿਵ ਆਉਣ ਤੋਂ ਬਾਅਦ ਨਾਗਾਲੈਂਡ ਵਿੱਚ, ਮੋਕੋਕਚੰਗਵਾਸ ਵਿੱਚ ਨਾਥਨ ਹੋਸਟਲ ਦੇ ਕੁਆਰੰਟੀਨ ਸੈਂਟਰ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ।
- ਮਹਾਰਾਸ਼ਟਰ: ਐੱਨਈਈਟੀ/ ਜੇਈਈ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਲਈ ਆਵਾਜ਼ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਮਹਾਰਾਸ਼ਟਰ ਦੇ ਮੰਤਰੀ ਆਦਿੱਤਿਆ ਠਾਕਰੇ ਨੇ ਪ੍ਰਧਾਨ ਮੰਤਰੀ ਨੂੰ ਅਗਲੇ ਮਹੀਨੇ ਐੱਨਈਈਟੀ/ ਜੇਈਈ ਪ੍ਰੀਖਿਆਵਾਂ ਕਰਵਾਉਣ ਦੇ ਕੇਂਦਰ ਦੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਲਈ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਸਰਕਾਰ ਜਨਵਰੀ ਮਹੀਨੇ ਤੋਂ ਅਕਾਦਮਿਕ ਸਾਲ ਸ਼ੁਰੂ ਕਰਨ ਬਾਰੇ ਵਿਚਾਰ ਕਰ ਸਕਦੀ ਹੈ, ਜਿਵੇਂ ਕਿ ਕਈ ਦੇਸ਼ਾਂ ਵਿੱਚ ਹੁੰਦਾ ਹੈ।
- ਗੁਜਰਾਤ: ਅਹਿਮਦਾਬਾਦ ਰੇਲਵੇ ਡਿਵੀਜ਼ਨ ਨੇ ਸਫਲਤਾਪੂਰਵਕ ਅਹਿਮਦਾਬਾਦ ਰੇਲਵੇ ਸਟੇਸ਼ਨ 'ਤੇ ਇੱਕ ਸਾਮਾਨ ਦੀ ਸਵੱਛਤਾ ਅਤੇ ਰੈਪਿੰਗ ਮਸ਼ੀਨ ਪੇਸ਼ ਕੀਤੀ। ਇਹ ਭਾਰਤੀ ਰੇਲਵੇ ਵਿੱਚ ਆਪਣੀ ਕਿਸਮ ਦੀ ਪਹਿਲੀ ਪਹਿਲ ਹੈ। ਅਨਲੌਕ -1 ਤੋਂ ਬਾਅਦ ਟ੍ਰਾਂਸਪੋਰਟ ਅਤੇ ਯਾਤਰਾ ਸੇਵਾਵਾਂ ਵਿੱਚ ਤੇਜ਼ੀ ਨੂੰ ਧਿਆਨ ਵਿੱਚ ਰੱਖਦਿਆਂ, ਡਿਵੀਜ਼ਨ ਨੇ ਕੋਵਿਡ ਮਹਾਮਾਰੀ ਦੇ ਵਿਚਕਾਰ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਸਮਾਨ ਨੂੰ ਰੋਗਾਣੂ-ਮੁਕਤ ਕਰਨ ਅਤੇ ਰੈਪਿੰਗ ਮਸ਼ੀਨ ਲਿਆਂਦੀ ਹੈ। ਸੂਬੇ ਵਿੱਚ ਰਿਕਵਰੀ ਦੀ ਦਰ 80 ਫ਼ੀਸਦੀ ਹੈ।
- ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਲਗਾਤਾਰ 5ਵੇਂ ਦਿਨ ਰਿਕਾਰਡ ਨਵੇਂ ਕੇਸ ਆਏ। ਸੋਮਵਾਰ ਨੂੰ 1,292 ਨਵੇਂ ਕੋਵਿਡ ਕੇਸਾਂ ਨਾਲ, ਮੱਧ ਪ੍ਰਦੇਸ਼ ਵਿੱਚ ਲਗਾਤਾਰ ਪੰਜਵੇਂ ਦਿਨ ਇੱਕ ਨਵਾਂ ਸਭ ਤੋਂ ਵੱਧ ਵਾਧਾ ਸਾਹਮਣੇ ਆਇਆ ਹੈ। ਮੱਧ ਪ੍ਰਦੇਸ਼ ਦੇ 54000 ਕੇਸਾਂ ਵਿੱਚੋਂ 40 ਫ਼ੀਸਦੀ ਅਗਸਤ ਮਹੀਨੇ ਵਿੱਚ ਹੀ ਆਏ ਹਨ। ਐਕਟਿਵ ਮਾਮਲਿਆਂ ਦੀ ਗਿਣਤੀ 10,068 ਹੈ। ਮਰਨ ਵਾਲਿਆਂ ਦੀ ਗਿਣਤੀ 1,246 ਹੈ। ਹਾਲਾਂਕਿ, ਪ੍ਰਤੀ ਮਿਲੀਅਨ ਦੇ ਲਗਭਗ 14,000 ਟੈਸਟ ਨਾਲ, ਮੱਧ ਪ੍ਰਦੇਸ਼ ਵਿੱਚ ਟੈਸਟਿੰਗ ਦੀ ਦਰ ਘੱਟ ਹੈ, ਜੋ ਕਿ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਤੋਂ ਵੀ ਘੱਟ ਹੈ।
- ਛੱਤੀਸਗੜ੍ਹ: ਛੱਤੀਸਗੜ੍ਹ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਅੱਜ ਸਦਨ ਵਿੱਚ ਨਵੇਂ ਬੈਠਣ ਦੇ ਪ੍ਰਬੰਧਾਂ ਅਤੇ ਕੋਵਿਡ -19 ਦੇ ਫੈਲਾਅ ਨੂੰ ਰੋਕਣ ਦੀਆਂ ਸਾਰੀਆਂ ਸਾਵਧਾਨੀਆਂ ਨਾਲ ਸ਼ੁਰੂ ਹੋਇਆ। ਅਸੈਂਬਲੀ ਦੇ ਮੈਂਬਰਾਂ ਦੇ ਬੈਠਣ ਦੇ ਪ੍ਰਬੰਧਾਂ ਨੂੰ ਕੋਵਿਡ-19 ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਬਦਲਿਆ ਗਿਆ ਹੈ। ਸਦਨ ਦੀ ਕਾਰਵਾਈ ਵਿੱਚ ਸ਼ਾਮਲ ਹੋਣ ਸਮੇਂ ਦੋ ਸੰਸਦ ਮੈਂਬਰਾਂ ਵਿਚਾਲੇ ਸੰਪਰਕ ਨੂੰ ਘੱਟ ਤੋਂ ਘੱਟ ਕਰਨ ਲਈ ਵਿਧਾਇਕਾਂ ਦੀਆਂ ਸੀਟਾਂ ਨੂੰ ਵੱਖ ਕਰਨ ਲਈ ਗਲਾਸ ਪਾਰਟੀਸ਼ਨ ਲਗਾਏ ਗਏ ਹਨ।
ਫੈਕਟਚੈੱਟ




******
ਵਾਈਬੀ
(Release ID: 1648647)
Visitor Counter : 263
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Malayalam