PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 24 AUG 2020 6:38PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image001JJSQ.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਪ੍ਰਤੀ 10 ਲੱਖ ਲੋਕਾਂ ਵਿੱਚੋਂ ਕੋਰੋਨਾ ਟੈਸਟਾਂ ਦੀ ਗਿਣਤੀ 26 ਹਜ਼ਾਰ 16 ਦੇ ਨਵੇਂ ਸਿਖ਼ਰ ਤੇ ਪਹੁੰਚੀ।
  • ਭਾਰਤ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 23 ਲੱਖ ਤੋਂ ਪਾਰ।
  • ਭਾਰਤ ਵਿੱਚ ਕੋਰੋਨਾ ਟੈਸਟਾਂ ਦੀ ਗਿਣਤੀ 3 ਕਰੋੜ 60 ਲੱਖ ਦੇ ਕਰੀਬ ਪਹੁੰਚੀ।
  • ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਇਸ ਦੇ ਐਕਟਿਵ ਕੇਸਾਂ ਤੋਂ 16 ਲੱਖ ਤੋਂ ਅਧਿਕ ਹੈ।
  • ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਅਨਲੌਕ - 3 ਦੌਰਾਨ ਵਿਅਕਤੀਆਂ, ਚੀਜ਼ਾਂ ਅਤੇ ਸੇਵਾਵਾਂ ਦੀ ਨਿਰਵਿਘਨ ਆਵਾਜਾਈ ਦੀ ਇਜ਼ਾਜਤ ਦੇਣ ਲਈ ਕਿਹਾ।
  • ਮੋਟਰ ਵਾਹਨ ਦਸਤਾਵੇਜ਼ਾਂ ਦੀ ਵੈਧਤਾ ਨੂੰ ਵਧਾ ਕੇ ਦਸੰਬਰ, 2020 ਤੱਕ ਕੀਤਾ ਗਿਆ।

 

https://static.pib.gov.in/WriteReadData/userfiles/image/image005441A.jpg

https://static.pib.gov.in/WriteReadData/userfiles/image/image006MSQI.jpg

 

ਭਾਰਤ ਵਿੱਚ ਕੋਰੋਨਾ ਟੈਸਟਾਂ ਦੀ ਗਿਣਤੀ 3 ਕਰੋੜ 60 ਲੱਖ ਦੇ ਕਰੀਬ ਪਹੁੰਚੀ; ਪ੍ਰਤੀ 10 ਲੱਖ ਲੋਕਾਂ ਵਿੱਚੋਂ ਕੋਰੋਨਾ ਟੈਸਟਾਂ ਦੀ ਗਿਣਤੀ 26 ਹਜ਼ਾਰ 16 ਦੇ ਨਵੇਂ ਸਿਖ਼ਰ ਤੇ ਪਹੁੰਚੀ

ਭਾਰਤ ਦੁਆਰਾ ਹੁਣ ਤੱਕ 3 ਕਰੋੜ 59 ਲੱਖ 2 ਹਜ਼ਾਰ 137 ਵਿਅਕਤੀਆਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ ਪਿਛਲੇ 24 ਘੰਟਿਆਂ ਦੌਰਾਨ 6 ਲੱਖ 9 ਹਜ਼ਾਰ 971 ਟੈਸਟ ਕਰਕੇ ਭਾਰਤ ਆਪਣੀ ਟੈਸਟ ਸਮਰੱਥਾ ਵਧਾਉਣ ਦੀ ਮੁਹਿੰਮ ਨੂੰ ਦ੍ਰਿੜ੍ਹਤਾ ਨਾਲ ਅੱਗੇ ਵਧਾ ਰਿਹਾ ਹੈ ਇਸ ਕਾਰਗੁਜ਼ਾਰੀ ਵਿੱਚ ਰੋਗ ਦਾ ਪਤਾ ਲਗਾਉਣ ਵਾਲੇ ਲੈਬਾਰਟਰੀ ਤਾਣੇ-ਬਾਣੇ ਦਾ ਦੇਸ਼ ਭਰ ਵਿੱਚ ਪਸਾਰ ਕੀਤੇ ਜਾਣ ਦਾ ਵੱਡਾ ਯੋਗਦਾਨ ਰਿਹਾ ਹੈ, ਜਿਸ ਨਾਲ ਟੈਸਟ ਸਹੂਲਤਾਂ ਸੁਖਾਲੀ ਪਹੁੰਚ ਵਿੱਚ ਗਈਆਂ ਹਨ ਇਸ ਕਾਰਨ ਭਾਰਤ ਵਿੱਚ ਪ੍ਰਤੀ 10 ਲੱਖ ਅਬਾਦੀ ਵਿਚੋਂ ਟੈਸਟ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 26 ਹਜ਼ਾਰ 16 ਦਰਜ ਕੀਤੀ ਗਈ ਹੈ ਤੇ ਇਸ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਭਾਰਤ ਦੁਆਰਾ ਪ੍ਰਤੀ 10 ਲੱਖ ਲੋਕਾਂ ਪਿੱਛੇ ਟੈਸਟ ਵਧਾਏ ਜਾਣ ਦਾ ਕੰਮ ਵਿਸ਼ਵ ਸਿਹਤ ਸੰਗਠਨ ਦੁਆਰਾ ਕੋਵਿਡ-19 ਬਾਰੇ ਜਾਰੀ ਨਿਰਦੇਸ਼ ਲੀਹਾਂ ਮੁਤਾਬਕ ਕੀਤਾ  ਜਾ ਰਿਹਾ ਹੈ ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਦੇ ਸ਼ੱਕੀ ਮਾਮਲਿਆਂ ਦਾ ਪਤਾ ਲਗਾਉਣ ਤੇ ਨਿਗਰਾਨੀ ਲਈ ਹਰੇਕ ਦੇਸ਼ ਲਈ 10 ਲੱਖ ਦੀ ਅਬਾਦੀ ਪਿੱਛੇ ਪ੍ਰਤੀ ਦਿਨ 140 ਟੈਸਟ ਕੀਤੇ ਜਾਣ ਸਲਾਹ ਦਿੱਤੀ ਹੈ ਇਸ ਸਦਕਾ ਦੇਸ਼ ਵਿੱਚ ਕੋਵਿਡ-19 ਦੇ ਨਮੂਨੇ ਟੈਸਟ ਕਰਨ ਵਾਲੀਆਂ ਲੈਬਾਰਟਰੀਆਂ ਦੀ ਗਿਣਤੀ ਅੱਜ 1520 ਤੱਕ ਪਹੁੰਚ ਗਈ ਹੈ| ਇਨ੍ਹਾਂ ਵਿੱਚ 984 ਸਰਕਾਰੀ ਖੇਤਰ ਦੀਆਂ ਲੈਬਾਰਟਰੀਆਂ ਤੇ 536 ਪ੍ਰਾਈਵੇਟ ਲੈਬਾਰਟਰੀਆਂ ਨੇ

https://pib.gov.in/PressReleseDetail.aspx?PRID=1647964

 

ਭਾਰਤ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 23 ਲੱਖ ਤੋਂ ਪਾਰ; ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਇਸ ਦੇ ਐਕਟਿਵ ਕੇਸਾਂ ਤੋਂ 16 ਲੱਖ ਤੋਂ ਅਧਿਕ ਹੈ

 

ਭਾਰਤ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 23 ਲੱਖ ਤੋਂ ਪਾਰ।ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ੇਰੇ ਇਲਾਜ ਮਰੀਜ਼ਾਂ ਤੋਂ ਤਿੱਗਣੀ ਤੋਂ ਵਧ ਹੋਈਹਸਪਤਾਲਾਂ ਵਿੱਚ ਕੋਰੋਨਾ ਦੀ ਬਿਮਾਰੀ ਤੋਂ ਠੀਕ ਹੋਣ ਤੇ ਛੁੱਟੀ ਦਿੱਤੇ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ ਅੱਜ 23 ਲੱਖ ਤੋਂ ਪਾਰ ਹੋ ਗਈ ਹੈ 23 ਲੱਖ 38 ਹਜ਼ਾਰ 35 ਮਰੀਜ਼ ਬਿਮਾਰੀ ਦੀ ਟੈਸਟਿੰਗ ਸਬੰਧੀ ਨੀਤੀ ਨੂੰ ਕਾਰਗਰ ਢੰਗ ਨਾਲ ਲਾਗੂ ਕੀਤੇ ਜਾਣ ਪਿਛਲੇ  24  ਘੰਟਿਆਂ  ਦੌਰਾਨ ਦੇਸ਼ ਵਿੱਚ 57 ਹਜ਼ਾਰ 469 ਮਰੀਜ਼ਾਂ ਦੇ ਠੀਕ ਹੋਣ ਨਾਲ ਭਾਰਤ ਵਿੱਚ ਕੋਵਿਡ-19  ਤੋਂ  ਠੀਕ  ਹੋਣ  ਦੀ  ਦਰ  75.27  ਫੀਸਦ  ਤੋਂ  ਪਾਰ  ਹੋ ਗਈ ਹੈ।  ਇਸ  ਵੇਲੇ  ਦੇਸ਼  ਭਰ  ਵਿੱਚ  7  ਲੱਖ  10  ਹਜ਼ਾਰ  771  ਮਰੀਜ਼ਾਂ  ਦਾ  ਮਾਹਿਰ  ਡਾਕਟਰਾਂ  ਦੀ  ਨਿਗਰਾਨੀ  ਹੇਠ  ਇਲਾਜ ਚਲ ਰਿਹਾ ਹੈ ਰਿਕਾਰਡ ਪੱਧਰ ਤੇ ਮਰੀਜ਼ਾਂ ਦੇ ਠੀਕ ਹੋਣ ਦੇ ਫਲਸਰੂਪ ਸਰਗਰਮ ਮਰੀਜ਼ਾਂ ਦੀ ਗਿਣਤੀ ਘੱਟ ਕੇ ਸਿਰਫ਼ 22 ਇਸ਼ਾਰੀਆ 88 ਫੀਸਦ ਰਹਿ ਗਈ ਹੈ ਹਸਪਤਾਲਾਂ ਦੇ ਆਈ ਸੀ ਯੂ ਯੂਨਿਟਾਂ ਦੇ ਸੁਚੱਜੇ ਢੰਗ ਨਾਲ ਕੰਮ ਕਰਨ ਦੀ ਬਦੌਲਤ ਦੇਸ਼ ਵਿੱਚ ਕੋਰੋਨਾ ਤੋਂ ਹੋਣ ਵਾਲੀਆਂ ਮੌਤਾਂ ਦੀ ਦਰ ਹੇਠਾਂ ਰੱਖਣ ਵਿੱਚ ਸਹਾਈ ਹੋ ਰਹੀ ਹੇ ਤੇ ਮੌਤ ਦਰ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਅੱਜ ਇਹ ਮੌਤ ਦਰ ਹੋਰ ਘੱਟ ਕੇ 1.85 ਫੀਸਦ ਰਹਿ ਗਈ ਹੈ

https://pib.gov.in/PressReleseDetail.aspx?PRID=1647964

 

ਡਾ. ਹਰਸ਼ ਵਰਧਨ ਦੁਆਰਾ ਗ਼ਾਜ਼ੀਆਬਾਦ ਚ ਐੱਨਡੀਆਰਐੱਫ ਦੀ 8ਵੀਂ ਬਟਾਲੀਅਨ ਦੇ ਸੈਂਟਰ ਵਿੱਚ 10–ਬਿਸਤਰਿਆਂ ਦੇ ਹਸਪਤਾਲ ਦਾ ਉਦਘਾਟਨ

ਇੱਕ ਆਧੁਨਿਕ, ਟਿਕਾਊ, ਪੋਰਟੇਬਲ, ਤੇਜ਼ਰਫ਼ਤਾਰ ਨਾਲ ਇੰਸਟਾਲ ਕਰਨਯੋਗ, ਸੁਰੱਖਿਅਤ ਅਤੇ ਬਦਲਦੇ ਮੌਸਮ ਦੇ ਅਨੁਕੂਲ 10ਬਿਸਤਰਿਆਂ ਵਾਲੇ ਆਰਜ਼ੀ ਹਸਪਤਾਲ ਦਾ ਉਦਘਾਟਨ ਅੱਜ ਕੇਂਦਰੀ ਮੰਤਰੀ (ਵਿਗਿਆਨ ਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਤੇ ਪਰਿਵਾਰ ਭਲਾਈ) ਡਾ. ਹਰਸ਼ ਵਰਧਨ ਨੇ ਗ਼ਾਜ਼ੀਆਬਾਦ ਸਥਿਤ ਐੱਨਡੀਆਰਐੱਫ਼ ਦੀ 8ਵੀਂ ਬਟਾਲੀਅਨ ਦੇ ਕੇਂਦਰ ਚ ਕੀਤਾ। ਇਹ ਆਰਜ਼ੀ ਹਸਪਤਾਲ ਸੀਐੱਸਆਈਆਰ ਦੇ ਰੁੜਕੀ ਸਥਿਤ ਸੈਂਟਰਲ ਬਿਲਡਿੰਗ ਰਿਸਰਚ ਇੰਸਟੀਟਿਊਟਦੁਆਰਾ ਗ੍ਰਹਿ ਮੰਤਰਾਲੇ ਦੀ ਨੈਸ਼ਨਲ ਡਿਜ਼ਾਸਟਰ ਰੈਸਪੌਂਸ ਫ਼ੋਰਸ’ (ਐੱਨਡੀਆਰਐੱਫ਼) ਦੇ ਤਾਲਮੇਲ ਨਾਲ ਪ੍ਰਦਰਸ਼ਨ ਦੇ ਉਦੇਸ਼ ਦੇ ਨਾਲਨਾਲ ਐੱਨਡੀਆਰਐੱਫ ਦੀ ਵਰਤੋਂ ਹਿਤ ਸਥਾਪਿਤ ਕੀਤਾ ਗਿਆ ਹੈ। ਇਹ ਲੰਬਾ ਸਮਾਂ ਚਲਣ ਵਾਲੀ ਮਹਾਮਾਰੀ ਜਾਂ ਹੰਗਾਮੀ ਹਾਲਤ ਵਿੱਚ ਵਰਤੋਂ ਸਮੇਤ ਤਬਾਹੀ ਤੋਂ ਬਾਅਦ ਹਾਲਾਤ ਸੁਖਾਵੇਂ ਬਣਾਉਣ ਦੇ ਪੜਾਅ ਵੇਲੇ ਵਰਤਿਆ ਜਾਵੇਗਾ। ਇਸ ਮੌਕੇ ਬੋਲਦਿਆਂ ਡਾ. ਹਰਸ਼ ਵਰਧਨ ਨੇ ਕਿਹਾ, ‘ਇਹ ਆਰਜ਼ੀ ਹਸਪਤਾਲ ਸਮਾਧਾਨ ਰਹਿਣ ਦੇ ਇੱਕ ਸੁਵਿਧਾਜਨਕ ਮਾਹੌਲ ਵਿੱਚ ਪੂਰੀ ਸੁਰੱਖਿਆ ਨਾਲ ਬੁਨਿਆਦੀ ਸਿਹਤਸੰਭਾਲ਼ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ ਅਤੇ ਇਹ 20 ਸਾਲਾਂ ਦੇ ਲੰਮੇ ਸਮੇਂ ਤੱਕ ਚਲ ਸਕਦਾ ਹੈ।

https://pib.gov.in/PressReleseDetail.aspx?PRID=1647964

 

ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਅਨਲੌਕ - 3 ਦੌਰਾਨ ਵਿਅਕਤੀਆਂ, ਚੀਜ਼ਾਂ ਅਤੇ ਸੇਵਾਵਾਂ ਦੀ ਨਿਰਵਿਘਨ ਆਵਾਜਾਈ ਦੀ ਇਜ਼ਾਜਤ ਦੇਣ ਲਈ ਕਿਹਾ

ਕੇਂਦਰ ਨੇ ਰਾਜਾਂ ਨੂੰ ਕਿਹਾ ਹੈ ਕਿ ਮੌਜੂਦਾ ਚਲਦੇ ਅਨਲੌਕ - 3 ਦਿਸ਼ਾ-ਨਿਰਦੇਸ਼ਾਂ ਦੌਰਾਨ ਵਿਅਕਤੀਆਂ, ਚੀਜ਼ਾਂ ਅਤੇ ਸੇਵਾਵਾਂ ਦੀ ਅੰਤਰ-ਰਾਜ ਅਤੇ ਪਰਸਪਰ ਰਾਜਾਂ ਵਿਚਕਾਰ ਆਵਾਜਾਈ ਤੇ ਕੋਈ ਪਾਬੰਦੀ ਨਹੀਂ ਲਗਾਈ ਜਾਣੀ ਚਾਹੀਦੀ। ਕੇਂਦਰੀ ਗ੍ਰਹਿ ਮੰਤਰਾਲੇ (ਐੱਮਐੱਚਏ) ਨੇ ਅੱਜ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਇੱਕ ਖ਼ਤ ਵਿੱਚ ਸਪਸ਼ਟ ਕੀਤਾ ਹੈ ਕਿ ਇਹ ਪਤਾ ਲੱਗਿਆ ਹੈ ਕਿ ਵੱਖ-ਵੱਖ ਜ਼ਿਲ੍ਹਿਆਂ / ਰਾਜਾਂ ਦੁਆਰਾ ਆਵਾਜਾਈ ਤੇ ਸਥਾਨਕ ਪੱਧਰ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਅਜਿਹੀਆਂ ਪਾਬੰਦੀਆਂ ਵਸਤੂਆਂ ਅਤੇ ਸੇਵਾਵਾਂ ਦੀ ਅੰਤਰ-ਰਾਜ ਗਤੀਵਿਧੀਆਂ ਵਿੱਚ ਮੁਸ਼ਕਲਾਂ ਪੈਦਾ ਕਰ ਰਹੀਆਂ ਹਨ ਅਤੇ ਸਪਲਾਈ ਨੂੰ ਪ੍ਰਭਾਵਤ ਕਰ ਰਹੀਆਂ ਹਨ, ਨਤੀਜੇ ਵਜੋਂ ਆਰਥਿਕ ਗਤੀਵਿਧੀਆਂ ਅਤੇ ਰੁਜ਼ਗਾਰ ਵਿੱਚ ਵਿਘਨ ਪੈਣ ਦੇ ਨਾਲ-ਨਾਲ ਵਸਤੂਆਂ ਅਤੇ ਸੇਵਾਵਾਂ ਦੀ ਸਪਲਾਈ ਪ੍ਰਭਾਵਤ ਹੋ ਰਹੀ ਹੈ। ਐੱਮਐੱਚਏ ਨੇ ਕਿਹਾ ਹੈ ਕਿ ਸਥਾਨਕ ਪੱਧਰ ਤੇ ਜ਼ਿਲ੍ਹਾ ਪ੍ਰਸ਼ਾਸ਼ਨਾਂ ਦੁਆਰਾ ਜਾਂ ਰਾਜਾਂ ਦੁਆਰਾ ਲਗਾਈਆਂ ਗਈਆਂ ਅਜਿਹੀਆਂ ਪਾਬੰਦੀਆਂ ਆਪਦਾ ਪ੍ਰਬੰਧਨ ਐਕਟ, 2005 ਦੀਆਂ ਧਾਰਾਵਾਂ ਤਹਿਤ ਐੱਮਐੱਚਏ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹਨ| ਅਨਲੌਕ -3 ਦੇ ਦਿਸ਼ਾ-ਨਿਰਦੇਸ਼ਾਂ ਨੂੰ ਦਰਸਾਉਂਦਾ ਐੱਮਐੱਚਏ ਦਾ 29 ਜੁਲਾਈ, 2020 ਦਾ ਆਦੇਸ਼ ਦੁਹਰਾਉਂਦਾ ਹੈ ਕਿ ਵਿਅਕਤੀਆਂ ਅਤੇ ਵਸਤੂਆਂ ਦੀ ਅੰਤਰ-ਰਾਜ ਅਤੇ ਰਾਜਾਂ ਵਿਚਕਾਰ ਆਵਾਜਾਈ ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਅਜਿਹੀ ਆਵਾਜਾਈ ਲਈ ਕਿਸੇ ਵੱਖਰੀ ਆਗਿਆ / ਪ੍ਰਵਾਨਗੀ / ਈ-ਪਰਮਿਟ ਦੀ ਲੋੜ ਨਹੀਂ ਪਵੇਗੀ| ਇਸ ਵਿੱਚ ਗੁਆਂਢੀ ਦੇਸ਼ਾਂ ਨਾਲ ਸੰਧੀਆਂ ਅਧੀਨ ਅੰਤਰ-ਸਰਹੱਦੀ ਵਪਾਰ ਲਈ ਵਿਅਕਤੀਆਂ ਅਤੇ ਮਾਲ ਦੀ ਆਵਾਜਾਈ ਸ਼ਾਮਲ ਹੈ|

https://pib.gov.in/PressReleseDetail.aspx?PRID=1647890

 

ਮੋਟਰ ਵਾਹਨ ਦਸਤਾਵੇਜ਼ਾਂ ਦੀ ਵੈਧਤਾ ਨੂੰ ਵਧਾ ਕੇ ਦਸੰਬਰ, 2020 ਤੱਕ ਕੀਤਾ ਗਿਆ

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਮੋਟਰ ਵਾਹਨ ਕਾਨੂੰਨ, 1988 ਅਤੇ ਕੇਂਦਰੀ ਮੋਟਰ ਵਾਹਨ ਨਿਯਮ, 1989 ਤਹਿਤ ਫਿਟਨਸ, ਪਰਮਿਟ, ਲਾਇਸੈਂਸ, ਰਜਿਸਟ੍ਰੇਸ਼ਨ ਜਾਂ ਹੋਰ ਦਸਤਾਵੇਜ਼ਾਂ ਦੀ ਵਧੈਤਾ ਨੂੰ ਵਧਾ ਕੇ 31 ਦਸੰਬਰ, 2020 ਤੱਕ ਕਰਨ ਦਾ ਫੈਸਲਾ ਕੀਤਾ ਹੈ। ਇਸਤੋਂ ਪਹਿਲਾਂ ਮੰਤਰਾਲੇ ਦੁਆਰਾ ਮੋਟਰ ਵਾਹਨ ਕਾਨੂੰਨ, 1988 ਅਤੇ ਕੇਂਦਰੀ ਮੋਟਰ ਵਾਹਨ ਨਿਯਮ, 1989 ਨਾਲ ਜੁੜੇ ਹੋਏ ਦਸਤਾਵੇਜ਼ਾਂ ਦੀ ਵੈਧਤਾ ਨੂੰ ਵਧਾਉਣ ਦੇ ਸਬੰਧ ਵਿੱਚ ਇਸ ਸਾਲ 30 ਮਾਰਚ ਅਤੇ 9 ਜੂਨ ਨੂੰ ਅਡਵਾਇਜ਼ਰੀ ਜਾਰੀ ਕੀਤੀ ਗਈ ਸੀ। ਇਹ ਸਲਾਹ ਦਿੱਤੀ ਗਈ ਹੈ ਕਿ ਫਿਟਨਸ, ਪਰਮਿਟ (ਸਭ ਪ੍ਰਕਾਰ), ਲਾਇਸੈਂਸ, ਰਜਿਸਟ੍ਰੇਸ਼ਨ ਜਾਂ ਕਿਸੇ ਵੀ ਹੋਰ ਸਬੰਧਿਤ ਦਸਤਾਵੇਜ਼ਾਂ ਦੀ ਵੈਧਤਾ 30 ਸਤੰਬਰ, 2020 ਤੱਕ ਵੈਧ ਮੰਨੀ ਜਾ ਸਕਦੀ ਹੈ। ਦੇਸ਼ ਭਰ ਵਿੱਚ ਕੋਵਿਡ-19 ਦੇ ਪ੍ਰਸਾਰ ਦੀ ਰੋਕਥਾਮ ਲਈ ਲਾਜ਼ਮੀ ਸ਼ਰਤਾਂ ਕਾਰਨ ਅਤੇ ਅਜੇ ਤੱਕ ਮੌਜੂਦ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਪਰੋਕਤ ਸਾਰੇ ਪ੍ਰਸੰਗਿਕ ਦਸਤਾਵੇਜ਼ਾਂ ਦੀ ਵੈਧਤਾ ਨੂੰ ਲੌਕਡਾਊਨ ਕਾਰਨ ਬਣਾਉਣਾ ਸੰਭਵ ਨਹੀਂ ਹੋ ਸਕਿਆ ਜਾਂ ਇਸਦੀ ਇਜਾਜ਼ਤ ਨਹੀਂ ਦਿੱਤੀ ਜਾ ਸਕੀ ਹੈ ਅਤੇ ਜਿਨ੍ਹਾਂ ਦੀ ਵੈਧਤਾ 1 ਫਰਵਰੀ, 2020 ਦੇ ਬਾਅਦ ਖਤਮ ਹੋ ਗਈ ਹੈ ਜਾਂ 31 ਦਸੰਬਰ 2020 ਤੱਕ ਸਮਾਪਤ ਹੋ ਜਾਵੇਗੀ, ਇਨ੍ਹਾਂ ਨੂੰ 31 ਦਸੰਬਰ 2020 ਤੱਕ ਵੈਧ ਮੰਨਿਆ ਜਾਵੇ।

https://pib.gov.in/PressReleseDetail.aspx?PRID=1647890

 

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਮੀਡੀਆ ਪ੍ਰੋਡਕਸ਼ਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ

ਮੀਡੀਆ ਪ੍ਰੋਡਕਸ਼ਨ ਇੱਕ ਪ੍ਰਮੁੱਖ ਆਰਥਿਕ ਗਤੀਵਿਧੀ ਹੈ, ਜਿਸ ਨੇ ਸਾਡੇ ਦੇਸ਼ ਦੇ ਕੁੱਲ ਘਰੇਲੂ ਉਤਪਾਦਨ (ਜੀਡੀਪੀ-GDP) ਵਿੱਚ ਵੱਡਾ ਯੋਗਦਾਨ ਪਾਇਆ ਹੈ। ਕੋਵਿਡ–19 ਦੀ ਮੌਜੂਦਾ ਮਹਾਮਾਰੀ ਦੇ ਚਲਦਿਆਂ, ਮੀਡੀਆ ਪ੍ਰੋਡਕਸ਼ਨ ਗਤੀਵਿਧੀਆਂ ਵਿੱਚ ਸ਼ਾਮਲ ਵਿਭਿੰਨ ਸਬੰਧਿਤ ਧਿਰਾਂ ਦੁਆਰਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਉਚਿਤ ਕਦਮ ਉਠਾਉਣੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਅਪਰੇਸ਼ਨਸ ਤੇ ਗਤੀਵਿਧੀਆਂ ਮੁੜਸ਼ੁਰੂ ਕਰਨਾ/ਆਯੋਜਿਤ ਕਰਨਾ ਅਹਿਮ ਹਨ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਲਾਹ ਨਾਲ ਮੀਡੀਆ ਪ੍ਰੋਡਕਸ਼ਨ ਲਈ ਰੋਕਥਾਮ ਦੇ ਉਪਾਵਾਂ ਬਾਰੇਮਿਆਰੀ ਸੰਚਾਲਨ ਪ੍ਰਕਿਰਿਆ’ (SoPs – ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰਸ) ਤਿਆਰ ਕੀਤੀ ਹੈ, ਜਿਨ੍ਹਾਂ ਨੂੰ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਨਵੀਂ ਦਿੱਲੀ ਚ ਜਾਰੀ ਕੀਤਾ। ਇਨ੍ਹਾਂ ਮਾਰਗਦਰਸ਼ਕ ਸਿਧਾਂਤਾਂ ਦੀਆਂ ਝਲਕੀਆਂ ਵਿੱਚ ਉਹ ਆਮ ਸਿਧਾਂਤ ਸ਼ਾਮਲ ਹਨ, ਜੋ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਦਿੱਤੇ ਗਏ ਹਨ ਅਤੇ ਇਨ੍ਹਾਂ ਵਿੱਚ ਗ਼ੈਰਜ਼ਰੂਰੀ ਗਤੀਵਿਧੀਆਂ ਵੀ ਸ਼ਾਮਲ ਹਨ, ਜਿਨ੍ਹਾਂ ਦੀ ਕੋਵਿਡ–19 ਦੇ ਕੰਟੇਨਮੈਂਟ ਜ਼ੋਨ ਵਿੱਚ ਇਜਾਜ਼ਤ ਨਹੀਂ ਹੈ, ਵਧੇਰੇ ਖ਼ਤਰੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵਧੇਰੇ ਸਾਵਧਾਨੀਆਂ ਰੱਖਣੀਆਂ ਹੋਣਗੀਆਂ, ਫ਼ੇਸ ਕਵਰਸ/ਮਾਸਕਸ ਦੀ ਵਰਤੋਂ ਵੀ ਕਰਨੀ ਹੋਵੇਗੀ, ਵਾਰਵਾਰ ਹੱਥ ਧੋਣੇ ਹੋਣਗੇ, ਹੈਂਡ ਸੈਨੇਟਾਈਜ਼ਰਸ ਆਦਿ ਦੀ ਵਿਵਸਥਾ ਰੱਖਣੀ ਹੋਵੇਗੀ ਤੇ ਮੀਡੀਆ ਪ੍ਰੋਡਕਸ਼ਨ ਨਾਲ ਸਬੰਧਿਤ ਸਾਹ ਲੈਣਛੱਡਣ ਦੇ ਸ਼ਿਸ਼ਟਾਚਾਰਾਂ ਦਾ ਖ਼ਾਸ ਤੌਰ ਉੱਤੇ ਖ਼ਿਆਲ ਰੱਖਣਾ ਹੋਵੇਗਾ। ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਦਿਸ਼ਾਨਿਰਦੇਸ਼ ਜਾਰੀ ਕਰਦਿਆਂ ਕਿਹਾਮਿਆਰੀ ਸੰਚਾਲਨ ਪ੍ਰਕਿਰਿਆਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਤਿਆਰ ਕੀਤੀ ਗਈ ਹੈ। ਇਸ ਨਾਲ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ, ਜੋ ਕਿ ਕੋਰੋਨਾਵਾਇਰਸ ਕਾਰਨ ਪਿਛਲੇ ਲਗਭਗ 6 ਮਹੀਨਿਆਂ ਤੋਂ ਪ੍ਰਭਾਵਿਤ ਰਿਹਾ ਹੈ ਅਤੇ ਲੋਕ ਮੰਤਰਾਲੇ ਦੇ ਇਸ ਕਦਮ ਦਾ ਸੁਆਗਤ ਕਰਨਗੇ।

https://pib.gov.in/PressReleseDetail.aspx?PRID=1647964

ਮੀਡੀਆ ਪ੍ਰੋਡਕਸ਼ਨ ਬਾਰੇ 23 ਅਗਸਤ ਨੂੰ ਜਾਰੀ ਪ੍ਰਕਿਰਿਆ ਬਾਰੇ ਸਪਸ਼ਟੀਕਰਨ

ਇਹ ਸਪੱਸ਼ਟ ਕੀਤਾ ਜਾਂਦਾ ਏ ਕਿ ਸੂਚਨਾ ਤੇ ਪ੍ਰਸਾਰਣ ਮੰਤਰੀ ਦੁਆਰਾ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਮੀਡੀਆ ਪ੍ਰੋਡਕਸ਼ਨ ਵਾਸਤੇ ਇਹਤਿਹਾਤੀ ਉਪਰਾਲਿਆਂ ਬਾਰੇ ਜੋ ਨਿਰਦੇਸ਼ਕ ਸਿਧਾਂਤ ਤੇ ਮਿਆਰੀ ਕਾਰਵਾਈ ਪ੍ਰਕਿਰਿਆ 23 ਅਗਸਤ 2020 ਨੂੰ ਜਾਰੀ ਕੀਤੀ ਗਈ ਹੈ, ਉਹ ਫ਼ਿਲਮਾਂ ਦੀ ਸ਼ੂਟਿੰਗ, ਟੈਲੀਵਿਜ਼ਨ ਪ੍ਰੋਡਕਸ਼ਨ, ਵੈੱਬ-ਸੀਰੀਜ਼ ਤੇ ਇਲਕੈਟ੍ਰੌਨਿਕ ਤੇ ਫ਼ਿਲਮ ਮਾਧਿਅਮਾਂ ਦੁਆਰਾ ਹਰ ਤਰਾਂ ਦੀ ਸਮੱਗਰੀ ਤਿਆਰ ਕੀਤੇ ਜਾਣ ਸਣੇ ਸਾਰੇ ਮੀਡੀਆ ਨਿਰਮਾਣ ਤੇ ਲਾਗੂ ਹੁੰਦੀ ਹੈ

https://pib.gov.in/PressReleseDetail.aspx?PRID=1648182

 

ਰੇਲਵੇ, ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪਿਯੂਸ਼ ਗੋਇਲ ਨੇ ਸਮਰਪਿਤ ਫ੍ਰੇਟ ਕੌਰੀਡੋਰ ਕਾਰਪੋਰੇਸ਼ਨ ਇੰਡੀਆ ਲਿਮਿਟਿਡ (ਡੀਐੱਫਸੀਸੀਆਈਐੱਲ) ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ

ਰੇਲਵੇ, ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪਿਯੂਸ਼ ਗੋਇਲ ਨੇ ਅੱਜ ਸਮਰਪਿਤ ਫ੍ਰੇਟ ਕੌਰੀਡੋਰ ਕਾਰਪੋਰੇਸ਼ਨ ਇੰਡੀਆ ਲਿਮਿਟਿਡ (ਡੀਐੱਫਸੀਸੀਆਈਐੱਲ) ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਪ੍ਰੋਜੈਕਟ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉੱਤਰ ਪ੍ਰਦੇਸ਼ ਦੇ ਦਾਦਰੀ ਨੂੰ ਮੁੰਬਈ ਦੀ ਜਵਾਹਰ ਲਾਲ ਨਹਿਰੂ ਬੰਦਰਗਾਹ (ਜੇਐਨਪੀਟੀ) ਨਾਲ ਜੋੜਨ ਵਾਲਾ ਪੱਛਮੀ ਗਲਿਆਰਾ ਅਤੇ ਸਾਹਨੇਵਾਲ, ਲੁਧਿਆਣਾ (ਪੰਜਾਬ) ਤੋਂ ਸ਼ੁਰੂ ਹੋ ਕੇ ਪੱਛਮੀ ਬੰਗਾਲ ਦੇ ਦਾਨਕੁਨੀ ਵਿੱਚ ਸਮਾਪਤ ਹੋਣ ਵਾਲਾ ਪੂਰਬੀ ਗਲਿਆਰਾ ਦਸੰਬਰ 2021 ਤੱਕ ਪੂਰੇ ਹੋ ਜਾਣਗੇ।

 

ਸ਼੍ਰੀ ਗੋਇਲ ਨੇ ਕੋਵਿਡ ਦੌਰਾਨ ਲੌਕਡਾਊਨ ਕਾਰਨ ਹੋਏ ਸਮੇਂ ਦੇ ਨੁਕਸਾਨ ਦੀ ਭਰਪਾਈ ਲਈ  ਡੀਐੱਫਐੱਫਆਈਐੱਸਆਈਐੱਲ ਮੈਨੇਜਮੈਂਟ ਟੀਮ ਨੂੰ ਜ਼ਰੂਰੀ ਕਦਮ ਚੁੱਕੇ ਜਾਣ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਸਭ ਤੋਂ ਚੁਣੌਤੀਪੂਰਨ ਖੇਤਰ ਦੀ ਪਛਾਣ ਕਰਨ ਅਤੇ ਇਸ ਦੇ ਲਈ ਮਿਸ਼ਨ ਮੋਡ ਵਿੱਚ ਹੱਲ ਪੇਸ਼ ਕਰਨ। ਉਨ੍ਹਾਂ ਸੁਝਾਅ ਦਿੱਤਾ ਕਿ ਨੌਜਵਾਨਾਂ ਨੂੰ ਸ਼ਾਮਲ ਕਰਨ ਦੇ ਇਸ ਕਦਮ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਵਧੀਆ ਹੱਲ ਪ੍ਰਾਪਤ ਕੀਤੇ ਜਾ ਸਕਣ।

https://pib.gov.in/PressReleseDetail.aspx?PRID=1648203

ਭਾਰਤੀ ਰੇਲਵੇ ਨੇ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤਹਿਤ 21 ਅਗਸਤ 2020 ਤੱਕ 6,40,000 ਤੋਂ ਵੱਧ ਮਾਨਵ ਦਿਵਸ ਪੈਦਾ ਕੀਤੇ

ਭਾਰਤੀ ਰੇਲਵੇ ਨੇ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤਹਿਤ 6 ਰਾਜਾਂ ਯਾਨੀ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ 6,40.000 ਤੋਂ ਜ਼ਿਆਦਾ ਮਾਨਵ ਦਿਵਸਾਂ ਦੀ ਸਿਰਜਣਾ ਕੀਤੀ ਹੈ। ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਇਸ ਯੋਜਨਾ ਤਹਿਤ ਇਨ੍ਹਾਂ ਪ੍ਰੋਜੈਕਟਾਂ ਦੀ ਪ੍ਰਗਤੀ ਅਤੇ ਇਨ੍ਹਾਂ ਰਾਜਾਂ ਦੇ ਪ੍ਰਵਾਸੀ ਮਜ਼ਦੂਰਾਂ ਲਈ ਕੰਮ ਦੇ ਮੌਕਿਆਂ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਨ। ਇਨ੍ਹਾਂ ਰਾਜਾਂ ਵਿੱਚ ਲਗਭਗ 165 ਰੇਲਵੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। 21 ਅਗਸਤ, 2020 ਤੱਕ 12,276 ਮਜ਼ਦੂਰ ਇਸ ਅਭਿਯਾਨ ਵਿੱਚ ਲੱਗੇ ਹੋਏ ਹਨ ਅਤੇ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਠੇਕੇਦਾਰਾਂ ਨੂੰ 1,410.35 ਕਰੋੜ ਰੁਪਏ ਦਾ ਭੁਗਤਾਨ ਜਾਰੀ ਕੀਤਾ ਗਿਆ ਹੈ। ਰੇਲਵੇ ਨੇ ਹਰੇਕ ਜ਼ਿਲ੍ਹੇ ਦੇ ਨਾਲ ਨਾਲ ਰਾਜਾਂ ਵਿੱਚ ਵੀ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ ਤਾਂ ਕਿ ਰਾਜ ਸਰਕਾਰ ਦੇ ਨਾਲ ਸੁਚਾਰੂ ਤਾਲਮੇਲ ਸਥਾਪਿਤ ਕੀਤਾ ਜਾ ਸਕੇ। ਰੇਲਵੇ ਨੇ ਇਸ ਯੋਜਨਾ ਤਹਿਤ ਕਈ ਰੇਲਵੇ ਕਾਰਜਾਂ ਨੂੰ ਲਾਗੂ ਕਰਨ ਲਈ ਪਛਾਣ ਕੀਤੀ ਹੈ।

https://pib.gov.in/PressReleseDetail.aspx?PRID=1648063

 

ਖੁਰਾਕ ਤੇ ਜਨਤਕ ਵੰਡ ਵਿਭਾਗ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਸਾਰੇ ਪਾਤਰ ਦਿੱਵਿਯਾਗਾਂ ਨੂੰ ਸ਼ਾਮਲ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਜਾਰੀ ਕੀਤੇ

ਖੁਰਾਕ ਤੇ ਜਨਤਕ ਵੰਡ ਵਿਭਾਗ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਤਹਿਤ ਸਾਰੇ ਪਾਤਰ ਦਿੱਵਯਾਂਗਾਂ ਨੂੰ ਸ਼ਾਮਲ ਕਰਨ ਲਈ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਭੇਜੇ ਹਨ।  ਇਸ ਐਕਟ ਦੀ ਧਾਰਾ 38 ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੂੰ ਇਸ ਐਕਟ ਦੇ ਪ੍ਰਾਵਧਾਨਾਂ ਦੇ ਪ੍ਰਭਾਵੀ ਲਾਗੂਕਰਨ ਲਈ ਸਮੇਂ-ਸਮੇਂ ‘ਤੇ ਰਾਜ ਸਰਕਾਰਾਂ ਨੂੰ ਨਿਰਦੇਸ਼ ਦੇਣਾ ਚਾਹੀਦਾ ਹੈ।  ਵਿਭਾਗ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਸਲਾਹ ਦਿੱਤੀ ਕਿ ਸਾਰੇ ਦਿੱਵਯਾਂਗ ਵਿਅਕਤੀਜੋ ਐੱਨਐੱਫਐੱਸਏ ਤਹਿਤ ਲਾਭਾਰਥੀਆਂ  ਦੀ ਪਹਿਚਾਣ ਮਾਪਦੰਡ ਅਨੁਸਾਰ ਪਾਤਰ ਹਨਉਨ੍ਹਾਂ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਤਹਿਤ ਕਵਰ ਕੀਤਾ ਜਾਵੇ ਅਤੇ ਇਸ ਐਕਟ  ਦੇ ਪ੍ਰਾਵਧਾਨਾਂ ਅਨੁਸਾਰ ਉਨ੍ਹਾਂ ਨੂੰ ਐੱਨਐੱਫਐੱਸਏ ਅਤੇ ਪੀਐੱਮਜੀਕੇਏਵਾਈ ਤਹਿਤ ਆਪਣੇ ਹੱਕ ਦਾ ਅਨਾਜ ਕੋਟਾ ਪ੍ਰਾਪਤ ਹੋਵੇ

ਇਹ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਕਵਰ ਨਹੀਂ ਕੀਤਾ ਗਿਆ ਹੈ ਉਨ੍ਹਾਂ ਨੂੰ ਪਾਤਰਤਾ ਮਾਪਦੰਡ ਅਨੁਸਾਰ ਨਵੇਂ ਰਾਸ਼ਨ ਕਾਰਡ ਜਾਰੀ ਕਰਕੇ ਕਵਰ ਕੀਤਾ ਜਾਵੇ  ਇਸ ਗੱਲ ਨੂੰ ਵੀ ਦੁਹਰਾਇਆ ਗਿਆ ਹੈ ਕਿ ਦਿੱਵਯਾਂਗਤਾ ਦਰਅਸਲ ਅੰਤਯੋਦਯ ਅਨਾਜ ਯੋਜਨਾ  (ਏਏਵਾਈ)  ਘਰਾਂ ਤਹਿਤ ਲਾਭਾਰਥੀਆਂ ਨੂੰ ਸ਼ਾਮਲ ਕਰਨ ਦੇ ਮਾਪਦੰਡਾਂ ਵਿੱਚੋਂ ਇੱਕ ਹੈ ਅਤੇ ਇਸ ਲਈ ਹੈ ਕਿਉਂਕਿ ਦਿੱਵਯਾਂਗ ਵਿਅਕਤੀ ਸਮਾਜ ਦੇ ਕਮਜ਼ੋਰ ਵਰਗ ਹਨ  ਇਸ ਪੱਤਰ ਵਿੱਚ ਅੱਗੇ ਸਲਾਹ ਦਿੱਤੀ ਗਈ ਹੈ ਕਿ ਇਹ ਜ਼ਰੂਰੀ ਹੈ ਕਿ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਪ੍ਰਾਥਮਿਕਤਾ ਵਾਲੇ ਪਰਿਵਾਰਾਂ  ਤਹਿਤ ਉਨ੍ਹਾਂ  ਦੇ ਦੁਆਰਾ ਨਿਰਧਾਰਤ ਪਹਿਚਾਣ  ਦੇ ਮਾਪਦੰਡਾਂ  ਅਨੁਸਾਰ ਦਿੱਵਯਾਂਗਾਂ ਨੂੰ ਕਵਰ ਕੀਤਾ ਜਾਵੇ

https://pib.gov.in/PressReleseDetail.aspx?PRID=1648050

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਕੇਰਲ: ਰਾਜ ਵਿੱਚ ਅੱਜ ਦੁਪਹਿਰ ਤੱਕ ਸੱਤ ਕੋਵਿਡ ਮੌਤਾਂ ਹੋਣ ਦੀ ਖ਼ਬਰ ਮਿਲੀ ਹੈ| ਰਾਜਧਾਨੀ ਸਮੇਤ ਘੱਟੋ-ਘੱਟ ਚਾਰ ਜ਼ਿਲ੍ਹਿਆਂ ਵਿੱਚ ਵਾਇਰਸ ਫੈਲਣ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ, ਇੱਕ ਰੋਜ਼ਾ ਰਾਜ ਵਿਧਾਨ ਸਭਾ ਸੈਸ਼ਨ, ਜੋ ਸਖ਼ਤ ਕੋਵਿਡ -19 ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਬੁਲਾਇਆ ਗਿਆ ਹੈ, ਹੁਣ ਐੱਲਡੀਐੱਫ਼ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਦੁਆਰਾ ਲਿਆਂਦੇ ਭਰੋਸੇ ਦੇ ਮਤੇ ਤੇ ਵਿਚਾਰ ਵਟਾਂਦਰੇ ਕਰ ਰਹੀ ਹੈ। ਵਿਧਾਨ ਸਭਾ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਕੀਤੇ ਗਏ ਐਂਟੀਜਨ ਟੈਸਟਾਂ ਵਿੱਚ, ਇੱਕ ਕਾਂਗਰਸੀ ਵਿਧਾਇਕ ਦਾ ਨਿੱਜੀ ਸਹਾਇਕ ਅਤੇ ਇੱਕ ਅਸੈਂਬਲੀ ਸਟਾਫ਼ ਕੋਵਿਡ ਪਾਜ਼ਿਟਿਵ ਆਏ ਸਨ। ਰਾਜ ਵਿੱਚ ਕੱਲ ਕੋਵਿਡ-19 ਦੇ 1,908 ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ 20,330 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1,82,525 ਲੋਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਗਰਾਨੀ ਅਧੀਨ ਹਨ।
  • ਤਮਿਲ ਨਾਡੂ: ਤਮਿਲ ਨਾਡੂ ਦੇ ਸਿਹਤ ਮੰਤਰੀ ਸੀ ਵਿਜੇ ਭਾਸਕਰ ਨੇ ਕਿਹਾ ਕਿ ਦੋ ਹਫ਼ਤਿਆਂ ਵਿੱਚ ਸਰਕਾਰ ਇੱਕ ਸਵੈ-ਚਾਲਿਤ ਪ੍ਰਣਾਲੀ ਸ਼ੁਰੂ ਕਰੇਗੀ ਤਾਂ ਜੋ ਰਾਜ ਦੇ ਲੋਕ ਐੱਸਐੱਮਐੱਸ ਰਾਹੀਂ ਕੋਵਿਡ -19 ਟੈਸਟ ਦੇ ਨਤੀਜੇ ਪ੍ਰਾਪਤ ਕਰ ਸਕਣ। ਤਮਿਲ ਨਾਡੂ ਈ-ਪਾਸ ਚਲਦੇ ਰੱਖੇਗਾ ਜਦੋਂ ਕਿ ਪੁਦੂਚੇਰੀ ਨੇ ਈ-ਪਾਸ ਦੀ ਜ਼ਰੂਰਤ ਖ਼ਤਮ ਕਰ ਦਿੱਤੀ ਹੈ। ਤਮਿਲ ਨਾਡੂ ਦੇ ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਫੈਸਲੇ, ਜਿਸ ਤਹਿਤ ਰਾਜਾਂ ਨੂੰ ਅੰਤਰ-ਰਾਜੀ ਆਵਾਜਾਈ ਤੇ ਪਾਬੰਦੀਆਂ ਨਾ ਲਗਾਉਣ ਲਈ ਕਿਹਾ ਗਿਆ ਸੀ, ਨਾਲ ਕੋਵਿਡ -19 ਪ੍ਰਬੰਧਨ ਦਾ ਕੰਮ ਮੁਸ਼ਕਲ ਹੋਵੇਗਾ। ਕੱਲ ਤਮਿਲ ਨਾਡੂ ਵਿੱਚ 5975 ਨਵੇਂ ਕੇਸ ਆਏ, 6047 ਦੀ ਰਿਕਵਰੀ ਹੋਈ ਅਤੇ 97 ਮੌਤਾਂ ਹੋਈਆਂ ਹਨ। ਕੁੱਲ ਕੇਸ: 3,79,385; ਐਕਟਿਵ ਕੇਸ: 53,541; ਮੌਤਾਂ: 6517; ਡਿਸਚਾਰਜ: 3,19,327; ਚੇਨਈ ਵਿੱਚ ਐਕਟਿਵ ਮਾਮਲੇ: 13,223|
  • ਕਰਨਾਟਕ: ਰਾਜ ਸਰਕਾਰ ਨੇ ਪਲਾਜ਼ਮਾ ਥੈਰੇਪੀ ਲਈ ਨਿਯਮ ਤੈਅ ਕੀਤੇ ਹਨ। ਉਹ ਲੋਕ ਜੋ ਕੋਵਿਡ ਤੋਂ ਠੀਕ ਹੋ ਗਏ ਹਨ ਅਤੇ ਪਲਾਜ਼ਮਾ ਦਾਨ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਯੋਗਤਾ ਦੇ ਕੁਝ ਮਾਪਦੰਡ ਹਨ, ਜਿਵੇਂਕਿ ਉਹ 28 ਤੋਂ 60 ਉਮਰ ਸਮੂਹ ਵਿੱਚ ਹੋਣੇ ਚਾਹੀਦੇ ਹਨ; ਦਾਨ ਕਰਨ ਵਾਲਿਆਂ ਦਾ ਭਾਰ 50 ਕਿਲੋਗ੍ਰਾਮ ਤੋਂ ਵੱਧ ਹੋਣਾ ਚਾਹੀਦਾ ਹੈ ਆਦਿ। ਐਤਵਾਰ ਨੂੰ ਕੁੱਲ 5938 ਨਵੇਂ ਕੋਵਿਡ ਕੇਸ ਸਾਹਮਣੇ ਆਏ ਅਤੇ ਰਿਕਵਰੀ ਦਰ 68.23% ਹੋ ਗਈ ਹੈ। ਕੱਲ੍ਹ ਰਾਜ ਵਿੱਚ 4996 ਮਰੀਜ਼ ਠੀਕ ਹੋਏ ਅਤੇ 68 ਮੌਤਾਂ ਹੋਈਆਂ ਹਨ। ਕੁੱਲ ਕੇਸ: 2,77,814; ਐਕਟਿਵ ਕੇਸ: 83,551; ਮੌਤਾਂ: 4683; ਡਿਸਚਾਰਜ: 1,89,564|
  • ਆਂਧਰ ਪ੍ਰਦੇਸ਼: ਰਾਜ ਦੇ ਸਿੱਖਿਆ ਮੰਤਰੀ ਅਦੀਮੂਲਾਪੂ ਸੁਰੇਸ਼ ਕੋਰੋਨਾ ਵਾਇਰਸ ਲਈ ਪਾਜ਼ਿਟਿਵ ਆਏ ਹਨ। ਆਪਣੀਆਂ ਮੰਗਾਂ ਦੀ ਪੂਰਤੀ ਲਈ ਜੂਨੀਅਰ ਡਾਕਟਰਾਂ ਨੇ ਭਲਕੇ ਤੋਂ ਰਾਜ ਵਿੱਚ ਐਮਰਜੈਂਸੀ ਸੇਵਾਵਾਂ ਦਾ ਬਾਈਕਾਟ ਕਰਨ ਦੀ ਧਮਕੀ ਦਿੱਤੀ ਹੈ। ਪੂਰਬੀ ਗੋਦਾਵਰੀ ਜ਼ਿਲ੍ਹਾ ਜਿੱਥੇ 49,245 ਪਾਜ਼ਿਟਿਵ ਕੇਸ ਹਨ, ਉੱਥੇ ਪਿਛਲੇ ਦੋ ਦਿਨਾਂ ਵਿੱਚ 2500 ਤੋਂ ਵੱਧ ਕੇਸ ਆਉਣ ਕਰਕੇ ਸਭ ਤੋਂ ਵੱਧ ਕੋਵਿਡ ਪ੍ਰਭਾਵਤ ਜ਼ਿਲ੍ਹਾ ਰਿਹਾ ਹੈ, ਹਾਲਾਂਕਿ ਕੁੱਲ ਕੇਸ 50,000 ਦੇ ਅੰਕੜੇ ਦੇ ਨੇੜੇ ਆ ਰਹੇ ਹਨ। ਕੱਲ 7895 ਨਵੇਂ ਕੇਸ ਆਏ, 7449 ਡਿਸਚਾਰਜ ਹੋਏ ਅਤੇ 93 ਮੌਤਾਂ ਹੋਈਆਂ। ਕੁੱਲ ਕੇਸ: 3,53,111; ਐਕਟਿਵ ਕੇਸ: 89,742; ਡਿਸਚਾਰਜ: 2,60,087; ਮੌਤਾਂ: 3282|
  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 1842 ਨਵੇਂ ਕੇਸ ਆਏ, 1825 ਰਿਕਵਰ ਹੋਏ ਅਤੇ 06 ਮੌਤਾਂ ਹੋਈਆਂ; 1842 ਮਾਮਲਿਆਂ ਵਿੱਚੋਂ 373 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 1,06,091; ਐਕਟਿਵ ਕੇਸ: 22,919; ਮੌਤਾਂ: 761; ਡਿਸਚਾਰਜ: 82,411| ਕੋਵਿਡ -19 ਲਈ ਰਾਜ ਦਾ ਪਹਿਲਾ ਪਲਾਜ਼ਮਾ ਬੈਂਕ ਐਤਵਾਰ ਨੂੰ ਹੈਦਰਾਬਾਦ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ, ਜੀ. ਕਿਸ਼ਨ ਰੈੱਡੀ ਦੁਆਰਾ ਸ਼ੁਰੂ ਕੀਤਾ ਗਿਆ।
  • ਅਸਾਮ: ਕੱਲ ਅਸਾਮ ਵਿੱਚ 1272 ਹੋਰ ਲੋਕ ਕੋਵਿਡ -19 ਲਈ ਪਾਜ਼ਿਟਿਵ ਆਏ ਅਤੇ ਪਾਜ਼ਿਟਿਵਿਟੀ ਦਰ 6.89% ਰਹੀ। ਕੁੱਲ 3259 ਮਰੀਜ਼ਾਂ ਨੂੰ ਛੁੱਟੀ ਵੀ ਦਿੱਤੀ ਗਈ ਹੈ। ਕੁੱਲ ਡਿਸਚਾਰਜ ਮਰੀਜ਼ 70900 ਹਨ, ਐਕਟਿਵ  ਮਰੀਜ਼ 19595 ਹਨ ਅਤੇ ਕੁੱਲ ਮੌਤਾਂ ਦੀ ਗਿਣਤੀ 242 ਹੈ।
  • ਮਣੀਪੁਰ: ਮਣੀਪੁਰ ਵਿੱਚ 114 ਹੋਰ ਲੋਕ ਕੋਵਿਡ-19 ਲਈ ਪਾਜ਼ਿਟਿਵ ਆਏ, 161 ਠੀਕ ਹੋਏ, ਕੁੱਲ ਐਕਟਿਵ ਕੇਸ 1608 ਹਨ ਅਤੇ ਰਿਕਵਰੀ ਦਰ 69 ਫ਼ੀਸਦੀ ਹੈ।
  • ਮੇਘਾਲਿਆ: ਮੇਘਾਲਿਆ ਵਿੱਚ ਕੁੱਲ ਐਕਟਿਵ ਮਾਮਲੇ 1133 ਹਨ ਅਤੇ ਕੁੱਲ 776 ਮਰੀਜ਼ ਠੀਕ ਹੋਏ ਹਨ।
  • ਮਿਜ਼ੋਰਮ: ਮਿਜ਼ੋਰਮ ਵਿੱਚ ਕੋਲਾਸਿਬ ਜ਼ਿਲ੍ਹੇ ਦੇ 3 ਪਿੰਡਾਂ (ਬੁੱਕਪੂਈ, ਮੇਦਮ ਅਤੇ ਸੈਪੂਮ) ਵਿੱਚ ਲੌਕਡਾਊਨ ਲਗਾਇਆ ਗਿਆ ਹੈ ਕਿਉਂਕਿ ਹਰ ਪਿੰਡ ਵਿੱਚੋਂ ਇੱਕ-ਇੱਕ ਕੋਵਿਡ-19 ਕੇਸ ਪਾਇਆ ਗਿਆ ਸੀ|
  • ਨਾਗਾਲੈਂਡ: ਨਾਗਾਲੈਂਡ ਵਿੱਚ ਪੇਰੇਨ ਜ਼ਿਲ੍ਹੇ ਦੇ ਸਿਵਲ ਸੁਸਾਇਟੀ ਸੰਗਠਨਾਂ ਨੇ ਜ਼ਿਲ੍ਹਾ ਇੰਚਾਰਜ ਤੇਂਮਜਨ ਇਮਨਾ ਲੌਂਗ, ਉੱਚ ਅਤੇ ਤਕਨੀਕੀ ਸਿੱਖਿਆ ਮੰਤਰੀ, ਨੂੰ ਮਹਾਂਮਾਰੀ ਦੀ ਹਾਲਤ ਨੂੰ ਸਹੀ ਤਰੀਕੇ ਨਾਲ ਨਾ ਸੰਭਾਲਣ ਕਾਰਨ ਹਟਾਉਣ ਦੀ ਮੰਗ ਕੀਤੀ ਹੈ। ਨਾਗਾਲੈਂਡ ਵਿੱਚ, ਅੱਜ ਤੋਂ ਤੁਇਨਸਾਂਗ ਜ਼ਿਲ੍ਹੇ ਵਿੱਚ ਦੋ ਦਿਨਾਂ ਲਈ ਲੌਕਡਾਊਨ ਲਗਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਫ਼ੈਸਲਾ 22 ਅਗਸਤ ਨੂੰ ਤੁਇਨਸਾਂਗ ਦੇ ਮੁੱਖ ਬਾਜ਼ਾਰ ਵਿੱਚ 2 ਕੋਵਿਡ ਕੇਸ ਪਾਜ਼ਿਟਿਵ ਆਉਣ ਕਰਕੇ ਲਿਆ ਹੈ।
  • ਸਿੱਕਮ: ਸਿੱਕਮ ਵਿੱਚ 43 ਹੋਰ ਲੋਕ ਕੋਵਿਡ -19 ਲਈ ਪਾਜ਼ਿਟਿਵ ਆਏ ਹਨ, ਐਕਟਿਵ ਕੇਸ 509 ਹੋ ਗਏ ਹਨ ਅਤੇ 934 ਕੋਵਿਡ ਮਰੀਜ਼ ਠੀਕ ਹੋ ਗਏ ਹਨ।
  • ਮਹਾਰਾਸ਼ਟਰ: ਕੋਰੋਨਾ ਵਾਇਰਸ ਦੀ ਵੋਕਲ ਟੈਸਟਿੰਗ ਲਈ ਨੈਸਕੋ ਜੰਬੋ ਕੋਵਿਡ ਸੈਂਟਰ ਮੁੰਬਈ ਵਿੱਚ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਸ਼ੱਕੀ ਮਰੀਜ਼ਾਂ ਦੀ ਆਵਾਜ਼ ਦੇ ਸੈਂਪਲ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਏਆਈ ਦੀ ਸਹਾਇਤਾ ਨਾਲ ਕੋਵਿਡ ਦੀ ਲਾਗ ਦਾ ਪਤਾ ਲੱਗ ਸਕੇ। ਹਾਲਾਂਕਿ, ਚੱਲ ਰਹੇ ਆਰਟੀ-ਪੀਸੀਆਰ ਟੈਸਟ ਮੁੰਬਈ ਵਿੱਚ ਆਮ ਵਾਂਗ ਜਾਰੀ ਰਹਿਣਗੇ।
  • ਗੁਜਰਾਤ: ਗੁਜਰਾਤ ਵਿੱਚ, ਅਹਿਮਦਾਬਾਦ ਮਿਊਂਸਿਪਲ ਕਾਰਪੋਰੇਸ਼ਨ (ਏਐੱਮਸੀ) ਨੇ ਨਵੇਂ ਮਾਮਲਿਆਂ ਵਿੱਚ ਮਹੱਤਵਪੂਰਨ ਗਿਰਾਵਟ ਮਗਰੋਂ  ਪ੍ਰਾਈਵੇਟ ਹਸਪਤਾਲਾਂ ਨੂੰ ਮਨੋਨੀਤ ਕੋਵਿਡ -19 ਹਸਪਤਾਲ ਵਜੋਂ ਹੌਲ਼ੀ-ਹੌਲ਼ੀ ਡੀ-ਨੋਟੀਫਾਈ ਕਰਨ ਦਾ ਫੈਸਲਾ ਕੀਤਾ ਹੈ। ਨਵੇਂ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਿੱਚ ਕਮੀ ਤੋਂ ਬਾਅਦ ਪਾਜ਼ਿਟਿਵ ਮਾਮਲਿਆਂ ਦਾ ਅਨੁਪਾਤ ਵੀ ਪਹਿਲਾਂ 35 ਫ਼ੀਸਦੀ ਤੋਂ ਘਟ ਕੇ ਸਿਰਫ਼ 2.5 ਫ਼ੀਸਦੀ ਹੋ ਗਿਆ ਹੈ।
  • ਰਾਜਸਥਾਨ: ਰਾਜ ਵਿੱਚ ਸਿਰਫ਼ 6 ਦਿਨਾਂ ਵਿੱਚ 10,000 ਨਵੇਂ ਕੇਸ ਸਾਹਮਣੇ ਆਏ ਹਨ, ਹਾਲਾਂਕਿ ਕੁੱਲ ਆਏ ਕੇਸਾਂ ਦੀ ਗਿਣਤੀ 70,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਪਹਿਲਾਂ 50 ਹਜ਼ਾਰ ਤੋਂ 60 ਹਜ਼ਾਰ ਦੇ ਅੰਕ ਤੇ ਪਹੁੰਚਣ ਲਈ 9 ਦਿਨ ਲੱਗੇ ਸਨ।
  • ਮੱਧ ਪ੍ਰਦੇਸ਼: ਐਤਵਾਰ ਨੂੰ ਮੱਧ ਪ੍ਰਦੇਸ਼ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 1,263 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਗਿਣਤੀ 53,129 ਹੋ ਗਈ ਹੈ। ਇੰਦੌਰ ਤੋਂ ਸਭ ਤੋਂ ਵੱਧ 194 ਨਵੇਂ ਕੇਸ ਸਾਹਮਣੇ ਆਏ, ਉਸ ਤੋਂ ਬਾਅਦ ਭੋਪਾਲ ਵਿੱਚੋਂ 161 ਅਤੇ ਗਵਾਲੀਅਰ ਅਤੇ ਜਬਲਪੁਰ ਦੋਵਾਂ ਵਿੱਚੋਂ ਹਰੇਕ ਤੋਂ 118 ਮਾਮਲੇ ਸਾਹਮਣੇ ਆਏ ਹਨ।

 

ਫੈਕਟਚੈੱਕ

https://static.pib.gov.in/WriteReadData/userfiles/image/image007FDEN.jpg

https://static.pib.gov.in/WriteReadData/userfiles/image/image0085J5V.jpg

https://static.pib.gov.in/WriteReadData/userfiles/image/image009M46X.jpg

 

****

ਵਾਈਬੀ
 



(Release ID: 1648388) Visitor Counter : 198