ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਕੋਵਿਡ -19 ਬਿਮਾਰੀ ਤੋਂ ਇਕ ਹੀ ਦਿਨ ਵਿਚ ਠੀਕ ਹੋਣ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਹੈ

ਪਿਛਲੇ 24 ਘੰਟਿਆਂ ਵਿੱਚ 62,282 ਲੋਕ ਕੋਵਿਡ -19 ਬਿਮਾਰੀ ਤੋਂ ਠੀਕ ਹੋਏ
ਕ੍ਰਿਆਸ਼ੀਲ ਮਾਮਲਿਆਂ ਦੀ ਪ੍ਰਤੀਸ਼ਤਤਾ ਵਿੱਚ ਕਮੀ ਅਤੇ ਇਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਪ੍ਰਤੀਸ਼ਤਤਾ ਵਿੱਚ ਵਾਧਾ ਹੋਇਆ

Posted On: 21 AUG 2020 12:37PM by PIB Chandigarh

ਕੋਵਿਡ -19 ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਰੋਜ਼ਾਨਾ ਨਿਰੰਤਰ ਵਾਧਾ ਦਰਜ ਕਰਦੇ ਹੋਏ ਭਾਰਤ ਨੇ ਅੱਜ ਇਸ ਮਾਮਲੇ ਵਿਚ ਇਕ ਹੋਰ ਸਿਖਰ ਨੂੰ ਛੂਹ ਲਿਆ ਹੈ ਇਸ ਬਿਮਾਰੀ ਤੋਂ ਪਿਛਲੇ 24 ਘੰਟਿਆਂ ਵਿੱਚ 62,282 ਮਰੀਜ਼ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ

ਵਧੇਰੇ ਮਰੀਜਾਂ ਦੇ ਠੀਕ ਹੋਣ ਅਤੇ ਹਸਪਤਾਲਾਂ ਅਤੇ ਘਰਾਂ ਵਿੱਚ ਆਇਸੋਲੇਸ਼ਨ (ਸੰਕਰਮਣ ਦੇ ਹਲਕੇ ਅਤੇ ਦਰਮਿਆਨੇ ਮਾਮਲਿਆਂ ਵਿੱਚ) ਤੋਂ ਛੁੱਟੀ ਮਿਲਣ ਦੇ ਨਾਲ ਹੀ ਅੱਜ ਮਰੀਜਾਂ ਦੇ ਠੀਕ ਹੋਣ ਦੀ ਗਿਣਤੀ 21.5 ਲੱਖ (21,58,946) ਦਾ ਅੰਕੜਾ ਪਾਰ ਕਰ ਗਈ ਹੈ ਕਰੋਨਾ ਦੀ ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਅਤੇ ਕੋਵਿਡ -19 ਦੇ ਕ੍ਰਿਆਸ਼ੀਲ ਮਾਮਲਿਆਂ ਵਿਚ ਅੰਤਰ ਅੱਜ ਵਧਕੇ  14,66,918 ਤੱਕ ਹੋ ਗਿਆ ਹੈ ਕੋਵਿਡ -19 ਦੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਦੀ ਠੀਕ ਹੋਣ ਦੀ ਪ੍ਰਤੀਸ਼ਤ ਦਰ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ ਅਤੇ ਇਸਦੇ ਨਾਲ ਕ੍ਰਿਆਸ਼ੀਲ ਮਾਮਲਿਆਂ ਦੀ ਪ੍ਰਤੀਸ਼ਤਤਾ ਵੀ ਲਗਾਤਾਰ ਘਟਦੀ ਜਾ ਰਹੀ ਹੈ

https://static.pib.gov.in/WriteReadData/userfiles/image/image0011MMH.jpg

ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਵੱਧਦੀ ਗਿਣਤੀ ਦੇ ਨਾਲ ਭਾਰਤ ਵਿਚ ਇਸ ਤੋਂ ਸਿਹਤਯਾਬ ਹੋਣ ਦੀ ਦਰ ਅੱਜ ਵਧ ਕੇ 74 ਫ਼ੀਸਦ  (74.28%) ਹੋ ਗਈ ਹੈ ਜੋ ਕਿ ਇਹ ਯਕੀਨੀ ਬਣਾਉਂਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਮਰੀਜ਼ ਠੀਕ ਹੋ ਰਹੇ ਹਨ

ਇਹ 33 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਾਗ ਤੋਂ ਠੀਕ ਹੋਣ ਦੀ ਦਰ 50 ਫ਼ੀਸਦ ਤੋਂ ਵੱਧ ਹੋਣ ਕਾਰਨ ਹੋ ਸੰਭਵ ਹੋ ਸਕਿਆ ਹੈ

https://static.pib.gov.in/WriteReadData/userfiles/image/image002CBZF.png

ਮੌਜੂਦਾ ਕ੍ਰਿਆਸ਼ੀਲ ਕੇਸ (6,92,028) ਹੀ ਦੇਸ਼ 'ਤੇ ਇਸਦਾ ਅਸਲ ਭਾਰ ਹਨ ਪਿਛਲੇ 24 ਘੰਟਿਆਂ ਵਿੱਚ ਇੱਕ ਹੋਰ ਗਿਰਾਵਟ ਦਰਜ ਕਰਦੇ ਹੋਏ ਇਹ ਅੱਜ ਕੁੱਲ ਕੋਵਿਡ -19 ਦੇ ਪੌਜੇਟਿਵ ਮਾਮਲਿਆਂ ਦਾ 23.82 ਫ਼ੀਸਦ ਹੈ ਇਹ ਸਾਰੇ ਪੌਜੇਟਿਵ ਮਾਮਲੇ ਸਰਗਰਮ ਡਾਕਟਰੀ ਨਿਗਰਾਨੀ ਅਧੀਨ ਹਨ

ਹਸਪਤਾਲਾਂ, ਘਰਾਂ ਵਿਚ ਡਾਕਟਰਾਂ ਦੀ ਨਿਗਰਾਨੀ ਹੇਠ ਆਈਸੋਲੇਸ਼ਨ ਦੌਰਾਨ ਬੇਹਤਰ ਅਤੇ ਪ੍ਰਭਾਵੀ ਕਲੀਨਿਕਲ ਇਲਾਜ,ਨਾਨ-ਇਨਵੇਸਿਵ ਆਕਸੀਜਨ ਸਹਾਇਤਾ ਦੀ ਵਰਤੋਂ, ਮਰੀਜ਼ਾਂ ਨੂੰ ਜਲਦੀ ਅਤੇ ਸਮੇਂ ਸਿਰ ਇਲਾਜ ਲਈ ਲਿਆਉਣ ਲਈ ਐਂਬੂਲੈਂਸਾਂ ਦੀਆਂ ਬੇਹਤਰ ਸੇਵਾਵਾਂ, ਨਵੀਂ ਦਿੱਲੀ ਸਥਿਤ ਏਮਜ਼ ਅਧਾਰਤ ਰਿਮੋਟ ਕਾਉਂਸਲਿੰਗ ਸੈਸ਼ਨਾਂ ਰਾਹੀਂ ਸਰਗਰਮ ਤਕਨੀਕੀ ਮਾਰਗ-ਦਰਸ਼ਨ ਰਾਹੀਂ ਕੋਵਿਡ -19 ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੇ ਕਲੀਨਿਕਲ ਹੁਨਰਾਂ ਨੂੰ ਅਪਗ੍ਰੇਡ ਕਰਨ 'ਤੇ ਧਿਆਨ ਕੇਂਦਰਿਤ ਕਰਨ ਨਾਲ ਮਰੀਜ਼ਾਂ ਦਾ ਬਿਹਤਰ ਅਤੇ ਪ੍ਰਭਾਵਸ਼ਾਲੀ ਇਲਾਜ ਸੰਭਵ ਹੋ ਰਿਹਾ ਹੈ  ਇਸ ਨਾਲ ਇਹ ਸੁਨਿਸ਼ਚਿਤ ਹੋਇਆ ਹੈ ਕਿ ਭਾਰਤ ਵਿਚ ਮੌਤ ਦਰ (ਸੀਐੱਫਆਰ) ਇਸਦੀ ਆਲਮੀ ਔਸਤ ਤੋਂ ਹੇਠਾਂ ਹੈ ਇਸ ਵਿੱਚ ਨਿਰੰਤਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਜੋ ਹੁਣ 1.89 ਫ਼ੀਸਦ ਹੈ

ਬਿਮਾਰੀ ਦੀ ਪਛਾਣ ਕਰਨ ਲਈ ਪਿਛਲੇ 24 ਘੰਟਿਆਂ ਵਿੱਚ 8,05,985 ਨਮੂਨਿਆਂ ਦੀ ਜਾਂਚ ਕੀਤੀ ਗਈ ਇਸਦੇ ਨਾਲ, ਹੁਣ ਤੱਕ ਕੁੱਲ 3,3,467,237 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ

ਦੇਸ਼ ਵਿਚ ਟੈਸਟਿੰਗ ਲੈਬਾਰਟਰੀ ਨੈਟਵਰਕ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ ਅੱਜ ਤਕ ਦੇਸ਼ ਵਿਚ 1504 ਪ੍ਰਯੋਗਸ਼ਾਲਾਵਾਂ ਜਿਨ੍ਹਾਂ ਵਿਚੋਂ ਸਰਕਾਰੀ ਖੇਤਰ ਵਿਚ 978 ਅਤੇ ਨਿੱਜੀ ਖੇਤਰ ਵਿਚ 526 ਪ੍ਰਯੋਗਸ਼ਾਲਾਵਾਂ ਕੰਮ ਕਰ ਰਹੀਆਂ ਹਨ ਇਨ੍ਹਾਂ ਵਿੱਚ ਸ਼ਾਮਲ ਹਨ:

ਰੀਅਲ ਟਾਈਮ ਆਰਟੀ-ਪੀਸੀਆਰ ਅਧਾਰਤ ਟੈਸਟਿੰਗ ਪ੍ਰਯੋਗਸ਼ਾਲਾਵਾਂ: 772 (ਸਰਕਾਰੀ: 453 + ਪ੍ਰਾਈਵੇਟ: 319)

ਟਰੂਨੇਟ ਅਧਾਰਤ ਟੈਸਟਿੰਗ ਪ੍ਰਯੋਗਸ਼ਾਲਾ: 614 (ਸਰਕਾਰੀ : 491 + ਪ੍ਰਾਈਵੇਟ: 123)

ਸੀਬੀਐਨਏਏਟੀ ਅਧਾਰਤ ਟੈਸਟਿੰਗ ਪ੍ਰਯੋਗਸ਼ਾਲਾਵਾਂ: 118 (ਸਰਕਾਰ: 34 + ਪ੍ਰਾਈਵੇਟ: 84)

 

ਕੋਵਿਡ -19 ਨਾਲ ਸੰਬੰਧਤ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਅਤੇ ਸਲਾਹਾਂ ਬਾਰੇ ਸਾਰੀ ਪ੍ਰਮਾਣਿਕ ਅਤੇ ਅਪਡੇਟ ਕੀਤੀ ਜਾਣਕਾਰੀ ਲਈ ਕਿਰਪਾ ਕਰਕੇ https://www.mohfw.gov.in/ ਅਤੇ @MOHFW_INDIA ਵੇਖੋ

ਕੋਵਿਡ -19 ਨਾਲ ਜੁੜੇ ਤਕਨੀਕੀ ਪ੍ਰਸ਼ਨ technicalquery.covid19[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva 'ਤੇ ਭੇਜੇ ਜਾ ਸਕਦੇ ਹਨ

ਕੋਵਿਡ -19 ਬਾਰੇ ਕੋਈ ਪ੍ਰਸ਼ਨ ਹੈ, ਤਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075 (ਟੋਲ-ਫ੍ਰੀ)'ਤੇ ਕਾਲ ਕਰੋ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹੈਲਪਲਾਈਨ ਨੰਬਰਾਂ ਦੀ ਸੂਚੀ https://www.mohfw.gov.in/pdf/coronvavirushelplinenumber.pdf 'ਤੇ ਵੀ ਉਪਲਬਧ ਹੈ

                                                                      ***

 

ਐਮਜੀ / ਏਐਮ / ਏਕੇ / ਐਸਐਸ



(Release ID: 1647710) Visitor Counter : 160