ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਐਸਆਈਸੀ ਦੀ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਅਧੀਨ ਬੇਰੁਜ਼ਗਾਰੀ ਲਾਭ ਦੀ ਅਦਾਇਗੀ ਦੇ ਯੋਗਤਾ ਮਾਪਦੰਡ ਵਿੱਚ ਵਾਧਾ ਕਰਨ ਵਿੱਚ ਢਿੱਲ

ਹੁਣ ਵੱਧ ਤੋਂ ਵੱਧ 90 ਦਿਨਾਂ ਦੀ ਬੇਰੁਜ਼ਗਾਰੀ ਲਈ ਭੁਗਤਾਨ ਯੋਗ ਔਸਤਨ ਉਜ਼ਰਤ ਪਹਿਲਾਂ ਦੀ 24.3.2020 ਤੋਂ 31.3.2020 ਦੇ 25% ਦੀ ਬਜਾਏ 50% ਹੋਵੇਗੀ
ਈਐਸਆਈਸੀ ਹਸਪਤਾਲਾਂ ਵਿੱਚ ਕੁੱਲ ਬੈੱਡਾਂ ਵਿੱਚੋਂ 10% ਤੇ ਆਈਸੀਯੂ / ਐਚਡੀਯੂ ਸੇਵਾਵਾਂ ਦੀ ਵਿਵਸਥਾ ਕੀਤੀ ਗਈ

ਈਐਸਆਈ ਕਾਰਪੋਰੇਸ਼ਨ ਦੇ ਮੈਂਬਰਾਂ ਨੇ ਕੋਵਿਡ- 19 ਮਹਾਮਾਰੀ ਦੌਰਾਨ ਈਐਸਆਈਸੀ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ

Posted On: 21 AUG 2020 11:04AM by PIB Chandigarh

ਈਐਸਆਈ ਕਾਰਪੋਰੇਸ਼ਨ ਨੇ ਕੱਲ੍ਹ ਦੇਰ ਕੇਂਦਰੀ ਕਿਰਤ ਤੇ ਰੁਜ਼ਗਾਰ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਦੀ ਪ੍ਰਧਾਨਗੀ ਹੇਠ ਹੋਈ ਆਪਣੀ 182 ਵੀਂ ਮੀਟਿੰਗ ਦੌਰਾਨ ਕੋਵਿਡ-19 ਮਹਾਮਾਰੀ ਤੋਂ ਪ੍ਰਭਾਵਤ ਕਰਮਚਾਰੀਆਂ ਨੂੰ ਰਾਹਤ ਪ੍ਰਦਾਨ ਕਰਨ ਵਾਲੇ ਆਪਣੇ ਸੇਵਾ ਡਿਲੀਵਰੀ ਤੰਤਰ ਵਿੱਚ ਸੁਧਾਰ ਲਿਆਉਣ ਲਈ ਕੁਝ ਬਹੁਤ ਹੀ ਮਹੱਤਵਪੂਰਨ ਫੈਸਲੇ ਲਏ ।

ਮੀਟਿੰਗ ਦੌਰਾਨ ਲਏ ਗਏ ਮਹੱਤਵਪੂਰਨ ਫੈਸਲੇ ਹੇਠਾਂ ਲਿਖੇ ਗਏ ਹਨ :

ਈਐਸਆਈਸੀ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਲਾਗੂ ਕਰ ਰਹੀ ਹੈ, ਜਿਸ ਤਹਿਤ ਈਐਸਆਈ ਸਕੀਮ ਅਧੀਨ ਆਉਂਦੇ ਵਰਕਰਾਂ ਨੂੰ ਬੇਰੁਜ਼ਗਾਰੀ ਲਾਭ ਦਾ ਭੁਗਤਾਨ ਕੀਤਾ ਜਾਂਦਾ ਹੈ। ਈਐਸਆਈ ਕਾਰਪੋਰੇਸ਼ਨ ਨੇ ਇਸ ਯੋਜਨਾ ਨੂੰ ਇੱਕ ਸਾਲ ਦੀ ਹੋਰ ਮਿਆਦ 30 ਜੂਨ 2021 ਤੱਕ ਵਧਾਉਣ ਦਾ ਫੈਸਲਾ ਲਿਆ ਹੈ। ਕੋਵਿਡ -19 ਮਹਾਮਾਰੀ ਦੇ ਸਮੇਂ ਦੌਰਾਨ ਰੁਜ਼ਗਾਰ ਤੋਂ ਹੱਥ ਧੋ ਚੁਕੇ ਵਰਕਰਾਂ ਲਈ ਮੌਜੂਦਾ ਸ਼ਰਤਾਂ ਅਤੇ ਰਾਹਤ ਦੀ ਰਾਸ਼ੀ ਵਿੱਚ ਢਿੱਲ ਦੇਣ ਦਾ ਫੈਸਲਾ ਲਿਆ ਗਿਆ ਹੈ। ਢਿੱਲੀਆਂ ਕੀਤੀਆਂ ਗਈਆਂ ਸ਼ਰਤਾਂ ਅਧੀਨ ਵਧਾਈ ਗਈ ਰਾਹਤ 24.03.2020 ਤੋਂ 31 ਦਸੰਬਰ 2020 ਤੱਕ ਦੀ ਅਵਧੀ ਦੌਰਾਨ ਭੁਗਤਾਣਯੋਗ ਹੋਵੇਗੀ। ਇਸ ਤੋਂ ਬਾਅਦ ਇਹ ਯੋਜਨਾ 01.01.2021 ਤੋਂ 30.06.2021 ਦੇ ਅਰਸੇ ਦੌਰਾਨ ਮੂਲ ਯੋਗਤਾ ਦੀ ਸ਼ਰਤ ਨਾਲ ਉਪਲਬਧ ਹੋਵੇਗੀ। ਇਨਾਂ ਸ਼ਰਤਾਂ ਦੀ ਸਮੀਖਿਆ 31.12. 2020 ਤੋਂ ਬਾਅਦ ਅਜਿਹੀਆਂ ਢਿੱਲੀਆਂ ਕੀਤੀਆਂ ਗਈਆਂ ਸ਼ਰਤਾਂ ਦੀ ਲੋੜ ਅਤੇ ਮੰਗ ਦੇ ਅਧਾਰ ਤੇ ਕੀਤੀ ਜਾਵੇਗੀ।


 

3. ਰਾਹਤ ਦਾ ਲਾਭ ਉਠਾਉਣ ਲਈ ਯੋਗਤਾ ਮਾਪਦੰਡ ਵਿੱਚ ਵੀ ਢਿੱਲ ਦਿਤੀ ਗਈ ਹੈ, ਜੋ ਹੇਠ ਲਿੱਖੇ ਅਨੁਸਾਰ ਹੈ :

ਕ. ਜਿਆਦਾ ਤੋਂ ਜਿਆਦਾ 90 ਦਿਨਾਂ ਦੀ ਬੇਰੁਜ਼ਗਾਰੀ ਲਈ 25 % ਦੀ ਥਾਂ ਤੇ ਹੁਣ ਔਸਤਨ ਉਜ਼ਰਤ ਭੁਗਤਾਨ ਦੇ 50% ਦਾ ਰਾਹਤ ਭੁਗਤਾਨ ਕਰ ਦਿੱਤਾ ਗਿਆ ਹੈ।

  • . ਰਾਹਤ ਦੇ ਬੇਰੁਜ਼ਗਾਰੀ ਦੇ 90 ਦਿਨਾਂ ਤੋਂ ਬਾਅਦ ਭੁਗਤਾਨ ਹੋਣ ਦੀ ਥਾਂ ਤੇ ਇਹ 30 ਦਿਨਾਂ ਬਾਅਦ ਭੁਗਤਾਨ ਲਈ ਯੋਗ ਹੋ ਜਾਵੇਗਾ।

. ਪਿਛਲੇ ਮਾਲਕ ਵਲੋਂ ਦਾਅਵਾ ਅੱਗੇ ਭੇਜੇ ਜਾਣ ਦੀ ਬਜਾਏ ਬੀਮਿਤ ਵਿਅਕਤੀ ਸਿੱਧੇ ਹੀ ਈਐਸਆਈਸੀ ਦੇ ਬ੍ਰਾਂਚ ਦਫਤਰ ਵਿੱਚ ਦਾਅਵਾ ਜਮਾ ਕਰਵਾ ਸਕਦਾ ਹੈ ਅਤੇ ਭੁਗਤਾਨ ਸਿੱਧੇ ਆਈ ਪੀ ਦੇ ਬੈਂਕ ਖਾਤੇ ਵਿੱਚ ਕੀਤਾ ਜਾਵੇਗਾ

4. ਬੀਮਿਤ ਵਿਅਕਤੀ ਕੋਲ ਉਸਦੇ ਰੁਜ਼ਗਾਰ ਤੋਂ ਪਹਿਲਾਂ ਘੱਟੋ-ਘੱਟ ਦੋ ਸਾਲਾਂ ਦੀ ਮਿਆਦ ਲਈ ਬੀਮਾ ਯੋਗ ਰੁਜ਼ਗਾਰ ਹੋਣਾ ਚਾਹੀਦਾ ਹੈ ਅਤੇ ਉਸਦਾ ਬੇਰੁਜ਼ਗਾਰੀ ਤੋਂ ਠੀਕ ਪਹਿਲਾਂ ਦੇ ਯੋਗਦਾਨ ਦੀ ਅਵਧੀ ਵਿੱਚ 78 ਦਿਨਾਂ ਤੋਂ ਘੱਟ ਦਾ ਯੋਗਦਾਨ ਨਹੀਂ ਹੋਣਾ ਚਾਹੀਦਾ ਅਤੇ ਬੇਰੁਜ਼ਗਾਰੀ ਦੇ ਦੋ ਸਾਲ ਪਹਿਲਾਂ ਦੀਆਂ ਬਾਕੀ ਤਿੰਨ ਯੋਗਦਾਨ ਅਵਧੀਆਂ ਵਿੱਚੋਂ ਇੱਕ ਵਿੱਚ ਘੱਟੋ ਘੱਟ 78 ਦਿਨਾਂ ਦਾ ਯੋਗਦਾਨ ਹੋਣਾ ਚਾਹੀਦਾ ਹੈ।

ਕੋਵਿਡ -19 ਮਹਾਮਾਰੀ ਵਿਚਾਲੇ ਈਐਸਆਈਸੀ ਹਸਪਤਾਲਾਂ ਵਿੱਚ ਆਈਸੀਯੂ/ਐਚਡੀਯੂ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਵਿਚਾਰ ਨਾਲ, ਸਾਰੇ ਈਐਸਆਈਸੀ ਹਸਪਤਾਲਾਂ ਵਿੱਚ ਕੁੱਲ ਕਮਿਸ਼ਨਡ ਬੈੱਡਾਂ ਦੇ 10% ਤੱਕ ਤੇ ਆਈਸੀਯੂ/ਐਚਡੀਯੂ ਸੇਵਾਵਾਂ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਈਐਸਆਈ ਕਾਰਪੋਰੇਸ਼ਨ ਦੇ ਮੈਂਬਰਾਂ ਨੇ ਮੀਟਿੰਗ ਵਿੱਚ ਈਐਸਆਈਸੀ ਵੱਲੋਂ ਕੋਵਿਡ -19 ਦੇ ਪ੍ਰਭਾਵ ਨੂੰ ਆਪਣੇ ਹਿੱਸੇਦਾਰਾਂ ਉੱਤੇ ਘੱਟ ਕਰਨ ਅਤੇ ਇਸ ਤੋਂ ਇਲਾਵਾ ਆਮ ਜਨਤਾ ਨੂੰ ਡਾਕਟਰੀ ਦੇਖਭਾਲ ਲਈ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਪ੍ਰਤੀ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ। ਹੁਣ ਤੱਕ, ਪੂਰੇ ਭਾਰਤ ਵਿੱਚ ਤਕਰੀਬਨ 2600 ਆਈਸੋਲੇਸ਼ਨ ਬੈੱਡ ਅਤੇ ਤਕਰੀਬਨ 1350 ਕੁਆਰੰਟੀਨ ਬਿਸਤਰੇ ਵਾਲੇ 23 ਈਐਸਆਈਸੀ ਹਸਪਤਾਲ ਕੋਵਿਡ -19 ਸਮਰਪਿਤ ਹਸਪਤਾਲਾਂ ਦੇ ਤੌਰ ਤੇ ਕੰਮ ਕਰ ਰਹੇ ਹਨ ਤਾਂ ਜੋ ਖੇਤਰ ਦੀ ਆਮ ਜਨਤਾ ਨੂੰ ਵਿਸ਼ੇਸ਼ ਤੌਰ 'ਤੇ ਕੋਵਿਡ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।

ਉਪਰੋਕਤ ਤੋਂ ਇਲਾਵਾ, ਦੇਸ਼ ਭਰ ਦੇ ਬਾਕੀ ਰਹਿੰਦੇ ਈਐਸਆਈਸੀ ਹਸਪਤਾਲਾਂ ਵਿੱਚ ਲਗਭਗ 961 ਕੋਵਿਡ ਆਈਸੋਲੇਸ਼ਨ ਬੈੱਡ ਉਪਲਬਧ ਹਨ, ਜੋ ਕਿ ਵੱਖ ਵੱਖ ਈਐਸਆਈਸੀ ਹਸਪਤਾਲਾਂ ਵਿੱਚ ਕੁੱਲ 3597 ਕੋਵਿਡ ਆਈਸੋਲੇਸ਼ਨ ਬੈੱਡ ਦੀ ਸਮਰੱਥਾ ਬਣਾਉਂਦੇ ਹਨ। ਇਸ ਤੋਂ ਇਲਾਵਾ, 213 ਵੈਂਟੀਲੇਟਰਾਂ ਵਾਲੇ ਕੁੱਲ 555 ਆਈਸੀਯੂ/ਐਚਡੀਯੂ ਬੈਡ ਵੀ ਇਨ੍ਹਾਂ ਹਸਪਤਾਲਾਂ ਵਿੱਚ ਉਪਲਬਧ ਕਰਵਾਏ ਗਏ ਹਨ।

* ਫਰੀਦਾਬਾਦ (ਹਰਿਆਣਾ), ਸਨਥ ਨਗਰ, ਹੈਦਰਾਬਾਦ (ਤੇਲੰਗਾਨਾ), ਗੁਲਬਰਗਾ (ਕਰਨਾਟਕ) ਅਤੇ ਈਐਸਆਈਸੀ ਪੀਜੀਆਈਐਮਐਸਆਰ, ਬਸਈ ਦਾਰਾ ਪੁਰ,(ਦਿੱਲੀ) ਵਿੱਚ ਈਐਸਆਈਸੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਨੇ ਆਈਸੀਐਮਆਰ ਵਲੋਂ ਮਨਜੂਰ ਕੀਤੀ ਇਨ-ਹਾਊਸ ਕੋਵਿਡ -19 ਲੈਬ ਟੈਸਟ ਸੇਵਾ ਸ਼ੁਰੂ ਕਰ ਦਿੱਤੀ ਹੈ।

* ਪਲਾਜ਼ਮਾ ਥੈਰਾਪੀ ਦਾ ਇਲਾਜ ਈਐਸਆਈਸੀ ਮੈਡੀਕਲ ਕਾਲਜ, ਫਰੀਦਾਬਾਦ (ਹਰਿਆਣਾ) ਅਤੇ ਸਨਥ ਨਗਰ, ਹੈਦਰਾਬਾਦ (ਤੇਲੰਗਾਨਾ) ਵਿਖੇ ਮੁਹਈਆ ਕਰਵਾਇਆ ਜਾ ਰਿਹਾ ਹੈ।

* ਰੈਪਿਡ ਕੋਵਿਡ -18 ਐਂਟੀਜਨ ਟੈਸਟ ਵੀ ਦਿੱਲੀ/ਐੱਨਸੀਆਰ ਖੇਤਰ ਦੇ ਸਾਰੇ ਪ੍ਰਮੁੱਖ ਈਐਸਆਈਸੀ ਹਸਪਤਾਲਾਂ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ।

 

* ਬੀਮਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਟਾਈ-ਅਪ ਹਸਪਤਾਲਾਂ ਤੋਂ ਗੈਰ-ਕੋਵਿਡ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ  I

ਉਪਰੋਕਤ ਤੋਂ ਇਲਾਵਾ ਮੀਟਿੰਗ ਦੌਰਾਨ ਬੀਮਿਤ ਵਿਅਕਤੀਆਂ ਅਤੇ ਉਨਾਂ ਦੇ ਲਾਭਪਾਤਰੀਆਂ ਲਈ ਸੇਵਾਵਾਂ ਅਤੇ ਲਾਭਾਂ ਵਿੱਚ ਸੁਧਾਰ ਨਾਲ ਸੰਬੰਧਤ 30 ਹੋਰ ਏਜੰਡਿਆਂ/ਰਿਪੋਰਟਿੰਗ ਮਦਾਂ ਅਤੇ ਹੋਰ ਪ੍ਰਸ਼ਾਸਕੀ ਮਾਮਲਿਆਂ ਤੇ ਵੀ ਵਿਚਾਰ ਕੀਤਾ ਗਿਆ ਤੇ ਪ੍ਰਵਾਨਗੀ ਦਿੱਤੀ ਗਈ।

 

ਮਾਲਿਕਾਂ ਦੇ ਨੁਮਾਇੰਦਿਆਂ, ਵਰਕਰਾਂ ਦੇ ਨੁਮਾਇੰਦਿਆਂ, ਪੇਸ਼ੇਵਰ ਮਾਹਰਾਂ ਅਤੇ ਰਾਜ ਸਰਕਾਰ ਦੇ ਨੁਮਾਇੰਦਿਆਂ ਸਮੇਤ ਕਾਰਪੋਰੇਸ਼ਨ ਦੇ ਤਕਰੀਬਨ 60 ਮੈਂਬਰਾਂ ਨੇ ਵੀਡੀਓ ਕਾਨਫਰੰਸ ਰਾਹੀਂ ਇਸ ਮੀਟਿੰਗ ਵਿੱਚ ਹਿੱਸਾ ਲਿਆ। ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਹੋਰ ਪਤਵੰਤਿਆਂ ਵਿੱਚ ਸ਼੍ਰੀ ਹੀਰਾ ਲਾਲ ਸਮਾਰੀਆ, ਸੱਕਤਰ, ਕਿਰਤ ਅਤੇ ਰੁਜ਼ਗਾਰ, ਸੰਸਦ ਮੈਂਬਰ ਸ਼੍ਰੀ ਰਾਮ ਕ੍ਰਿਪਾਲ ਯਾਦਵ, ਸੰਸਦ ਮੈਂਬਰ ਸ੍ਰੀਮਤੀ ਡੋਲਾ ਸੇਨ, ਸ੍ਰੀਮਤੀ ਅਨੁਰਾਧਾ ਪ੍ਰਸਾਦ, ਡਾਇਰੈਕਟਰ ਜਨਰਲ ਅਤੇ ਕਿਰਤ ਤੇ ਰੁਜ਼ਗ਼ਾਰ ਮੰਤਰਾਲਾ ਦੀ ਏਐਸ ਅਤੇ ਐਫਏ ਮਿਸ ਸਿਬਾਨੀ ਸਵੈਨ ਵੀ ਸ਼ਾਮਲ ਸਨ।

-------------------------

ਆਰਸੀਜੇ/ਐਸਕੇਪੀ/ਆਈਏ(Release ID: 1647707) Visitor Counter : 245