PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 20 AUG 2020 6:25PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image002H1LT.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਵਧੇਰੇ ਜ਼ਿਆਦਾ ਮਰੀਜ਼ਾਂ ਦੇ ਠੀਕ ਹੋਣ ਨਾਲ, ਭਾਰਤ ਦੀ ਕੁੱਲ ਸਿਹਤਯਾਬੀ ਤਕਰੀਬਨ 21 ਲੱਖ ਤੱਕ ਪਹੁੰਚ ਗਈ ਹੈ
  • ਸਿਹਤਯਾਬੀ ਦੀ ਦਰ ਹੋਰ ਵਧੀ - ਅੱਜ ਤਕਰੀਬਨ 74% ਤੱਕ ਪਹੁੰਚੀ ; ਐਕਟਿਵ ਕੇਸਾਂ ਨਾਲੋਂ 3 ਗੁਣਾ ਜ਼ਿਆਦਾ ਮਰੀਜ਼ ਠੀਕ ਹੋਏ
  • ਇੱਕ ਹੀ ਦਿਨ ਵਿੱਚ 9 ਲੱਖ ਤੋਂ ਵੱਧ ਉੱਚ ਰਿਕਾਰਡ ਟੈਸਟ ਕੀਤੇ ਪ੍ਰਤੀ ਮਿਲੀਅਨ ਟੈਸਟਾਂ (ਟੀਪੀਐਮ) ਵਿੱਚ ਵਾਧਾ ਜਾਰੀ।
  • ਅੱਜ 23,668 ਵੱਧ ਟੈਸਟ ਕੀਤੇ ਗਏ
  • ਕੇਸ ਮੌਤ ਦਰ ਆਲਮੀ ਔਸਤ ਨਾਲੋਂ ਘੱਟ ਹੈ ਅਤੇ ਹੌਲ਼ੀ-ਹੌਲ਼ੀ ਹੇਠਾਂ ਆ ਰਹੀ ਹੈ ਅਤੇ ਵਰਤਮਾਨ ਵਿੱਚ 1.89% ਹੈ
  • ਕੋਵਿਡ -19 ਮਹਾਮਾਰੀ ਦੌਰਾਨ ਉੱਤਰ ਪ੍ਰਦੇਸ਼, ਬਿਹਾਰ ਜਿਹੇ ਰਾਜਾਂ ਦੁਆਰਾ ਐੱਨਐੱਫਐੱਸਏ ਅਧੀਨ ਲਗਭਗ 60.7 ਲੱਖ ਨਵੇਂ ਲਾਭਾਰਥੀ ਸ਼ਾਮਲ ਕੀਤੇ ਗਏ

 

https://static.pib.gov.in/WriteReadData/userfiles/image/image005NNF2.jpg

Image

 

ਇੱਕ ਸਥਿਰ ਪ੍ਰਗਤੀ 'ਤੇ ਭਾਰਤ, ਇੱਕ ਹੀ ਦਿਨ ਵਿੱਚ 9 ਲੱਖ ਤੋਂ ਵੱਧ ਉੱਚ ਰਿਕਾਰਡ ਟੈਸਟ ਕੀਤੇ ਪ੍ਰਤੀ ਮਿਲੀਅਨ ਟੈਸਟਾਂ (ਟੀਪੀਐਮ) ਵਿੱਚ ਵਾਧਾ ਜਾਰੀ, ਅੱਜ 23,668 ਵੱਧ ਟੈਸਟ ਕੀਤੇ ਗਏ

ਪਹਿਲੀ ਵਾਰ, ਇਕੋ ਦਿਨ ਵਿਚ 9 ਲੱਖ ਤੋਂ ਵੱਧ ਕੋਵਿਡ ਟੈਸਟ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ 9,18,470 ਕੋਵਿਡ -19 ਟੈਸਟ ਕੀਤੇ ਜਾਣ ਨਾਲ, ਭਾਰਤ ਰੋਜ਼ਾਨਾ 10 ਲੱਖ ਨਮੂਨਿਆਂ ਦੇ ਟੈਸਟ ਕਰਨ ਦੇ ਆਪਣੇ ਸੰਕਲਪ ਵਿੱਚ ਇੱਕ ਵਾਧੂ ਵਾਧਾ ਵੇਖਣ ਲਈ ਤਿਆਰ ਹੈ।ਇਸ ਉਪਲੱਬਧੀ ਨਾਲ, ਸੰਚਤ ਟੈਸਟ 3.25 ਕਰੋੜ (3,26,61,252) ਤੋਂ ਵੱਧ ਹਨ।ਦੇਸ਼ ਭਰ ਵਿੱਚ ਡਾਇਗਨੌਸਟਿਕ ਲੈਬ ਨੈਟਵਰਕ ਦੇ ਵਿਸਥਾਰ ਅਤੇ ਅਸਾਨ ਟੈਸਟਿੰਗ ਲਈ ਚੁੱਕੇ ਗਏ ਪ੍ਰਭਾਵਸ਼ਾਲੀ ਕਦਮਾਂ ਨਾਲ ਟੈਸਟਾਂ ਦੀ ਮੌਜੂਦਾ ਸੰਖਿਆ ਨੂੰ ਬਹੁਤ ਅਧਿਕ ਹੁਲਾਰਾ ਮਿਲਿਆ ਹੈ। ਇਨਾਂ ਕੇਂਦ੍ਰਿਤ ਕਾਰਵਾਈਆਂ ਦੇ ਨਤੀਜੇ ਵਜੋਂ, ਹਰ ਦਸ ਲੱਖ ਪਿੱਛੇ ਟੈਸਟਾਂ (ਟੀਪੀਐਮ) ਵਿੱਚ 23668 ਦਾ ਤੇਜ ਵਾਧਾ ਵੇੱਖਣ ਨੂੰ ਮਿਲਿਆ ਹੈ। ਟੀਪੀਐਮ ਨੇ ਆਪਣਾ ਉੱਪਰ ਵੱਲ ਜਾਣ ਦਾ ਰੁਝਾਨ ਨਿਰੰਤਰ ਬਣਾਈ ਰੱਖਿਆ ਹੈ।ਨਿਰੰਤਰ ਵਧ ਰਹੀ ਟੈਸਟਿੰਗ ਸੰਖਿਆ ਦੇ ਨਾਲ, ਪੋਸਿਟਿਵ ਦਰ ਵਿੱਚ ਕਾਫ਼ੀ ਗਿਰਾਵਟ ਆਈ ਹੈ। ਹਾਲਾਂਕਿ ਟੈਸਟਾਂ ਦੀ ਵਧੇਰੇ ਗਿਣਤੀ ਸ਼ੁਰੂਆਤ ਵਿੱਚ ਪੋਸਿਟਿਵ ਦਰ ਨੂੰ ਵਧਾ ਦੇਵੇਗੀ, ਪਰ ਜਿਵੇਂ ਕਿ ਕਈਂ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਤਜ਼ਰਬੇ ਨੇ ਅਧਿਕਤਰ ਇਹ ਦਰਸਾਇਆ ਹੈ ਇਹ ਦਰ ਤੁਰੰਤ ਆਈਸੋਲੇਸ਼ਨ, ਪ੍ਰਭਾਵਸ਼ਾਲ਼ੀ ਟਰੈਕਿੰਗ, ਅਤੇ ਸਮੇਂ ਸਿਰ ਕਲੀਨਿਕਲ ਪ੍ਰਬੰਧਨ ਜਿਹੇ ਹੋਰ ਉਪਰਾਲਿਆਂ ਨਾਲ ਆਖਰਕਾਰ ਹੇਠਾਂ ਆ ਜਾਵੇਗੀ।ਜਿਵੇਂ ਕਿ ਰਾਸ਼ਟਰੀ ਔਸਤ 8% ਤੋਂ ਹੇਠਾਂ ਆ ਗਈ ਹੈ, ਦੇਸ਼ ਦੇ 26 ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਅਜਿਹੇ ਹਨ, ਜਿੱਥੋਂ ਰਾਸ਼ਟਰੀ ਔਸਤ ਨਾਲੋਂ ਘੱਟ ਦਰਾਂ ਰਿਪੋਰਟ ਕੀਤੀਆਂ ਗਈਆਂ ਹਨ।ਡਾਇਗਨੌਸਟਿਕ ਲੈਬਾਂ ਦੇ ਰਾਸ਼ਟਰੀਨੈੱਟਵਰਕ ਵਿੱਚ ਵੀ ਸਥਿਰ ਅਤੇ ਲਗਾਤਾਰ ਵਾਧਾ ਹੋਇਆ ਹੈ। ਸਰਕਾਰੀ ਖੇਤਰ ਵਿਚ 977 ਲੈਬਾਂ ਅਤੇ 517 ਪ੍ਰਾਈਵੇਟ ਲੈਬਾਂ ਨਾਲ ਦੇਸ਼ ਦੇ ਲੈਬ ਬੁਨਿਆਦੀ ਢਾਂਚੇ ਨੂੰ ਅੱਜ ਵਧਾ ਕੇ 1494 ਲੈਬ ਕੀਤਾ ਗਿਆ ਹੈ

https://pib.gov.in/PressReleseDetail.aspx?PRID=1647235

 

ਵਧੇਰੇ ਜ਼ਿਆਦਾ ਮਰੀਜ਼ਾਂ ਦੇ ਠੀਕ ਹੋਣ ਨਾਲ, ਭਾਰਤ ਦੀ ਕੁੱਲ ਸਿਹਤਯਾਬੀ ਤਕਰੀਬਨ 21 ਲੱਖ ਤੱਕ ਪਹੁੰਚ ਗਈ ਹੈ;ਸਿਹਤਯਾਬੀ ਦੀ ਦਰ ਹੋਰ ਵਧੀ - ਅੱਜ ਤਕਰੀਬਨ 74% ਤੱਕ ਪਹੁੰਚੀ ;ਐਕਟਿਵ ਕੇਸਾਂ ਨਾਲੋਂ 3 ਗੁਣਾ ਜ਼ਿਆਦਾ ਮਰੀਜ਼ ਠੀਕ ਹੋਏ

ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਤੇ ਹਸਪਤਾਲਾਂ ਤੋਂ ਛੁੱਟੀ ਦਿੱਤੇ ਜਾਣ ਅਤੇ ਘਰਾਂ ਵਿੱਚ ਆਈਸੋਲੇਸ਼ਨ ਤੋਂ ਮੁਕਤ ਕੀਤੇ ਜਾਣ (ਹਲਕੇ ਅਤੇ ਦਰਮਿਆਨੇ ਕੇਸਾਂ ਦੇ ਮਾਮਲੇ ਵਿੱਚ), ਨਾਲ ਭਾਰਤ ਵਿੱਚ ਕੋਵਿਡ-19 ਮਹਾਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ ਅੱਜ 21 ਲੱਖ ਹੋ ਗਈ ਹੈ। 20,96,664 ਮਰੀਜ਼ਾਂ ਦੀ ਸਿਹਤਯਾਬੀ ਟੈਸਟਿੰਗ ਦੀ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਵਿਆਪਕ ਟਰੈਕਿੰਗ ਅਤੇ ਕੁਸ਼ਲਤਾ ਨਾਲ ਇਲਾਜ ਕਰਨ ਕਾਰਨ ਸੰਭਵ ਹੋ ਸਕੀ ਹੈ। ਪਿਛਲੇ 24 ਘੰਟਿਆਂ ਵਿੱਚ 58,794 ਮਰੀਜ਼ਾਂ ਦੀ ਸਿਹਤਯਾਬੀ ਨਾਲ ਭਾਰਤ ਦੀ ਕੌਵਿਡ -19 ਦੇ ਮਰੀਜ਼ਾਂ ਦੀ ਸਿਹਤਯਾਬੀ ਦਰ ਤਕਰੀਬਨ 74% (73..91%) ਤੱਕ ਪਹੁੰਚ ਗਈ ਹੈ, ਜੋ ਇਹ ਦਰਸਾਉਂਦੀ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਾਧੇ ਤੇ ਹੈ । ਭਾਰਤ ਨੇ ਐਕਟਿਵ ਮਾਮਲਿਆਂ (6,86,395 ਜੋ ਐਕਟਿਵ ਡਾਕਟਰੀ ਨਿਗਰਾਨੀ ਅਧੀਨ ਹਨ) ਨਾਲੋਂ 14 ਲੱਖ (14,10,269) ਤੋਂ ਵੱਧ ਮਰੀਜ਼ਾਂ ਦੀ ਸਿਹਤਯਾਬੀ ਪੋਸਟ ਕੀਤੀ ਹੈ। ਸਿਹਤਯਾਬੀ ਦੇ ਉੱਚੇ ਰਿਕਾਰਡ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਦੇਸ਼ ਦੇ ਵਾਸਤਵਿਕ ਮਾਮਲਿਆਂ ਦਾ ਭਾਰ ਐਕਟਿਵ ਮਾਮਲੇ ਹਨ, ਜੋ ਘਟਿਆ ਹੈ ਅਤੇ ਮੌਜੂਦਾ ਸਮੇ ਵਿੱਚ ਇਹ ਕੁੱਲ ਪੋਸਿਟਿਵ ਮਾਮਲਿਆਂ ਵਿਚੋਂ ਸਿਰਫ 24.19% ਬਣਦਾ ਹੈਇਹ ਸੁਨਿਸ਼ਚਿਤ ਹੋਇਆ ਹੈ ਕਿ ਕੇਸ ਮੌਤ ਦਰ ਆਲਮੀ ਔਸਤ ਨਾਲੋਂ ਘੱਟ ਹੈ ਅਤੇ ਹੌਲੀ ਹੌਲੀ ਹੇਠਾਂ ਆ ਰਹੀ ਹੈ (ਮੌਜੂਦਾ ਅੰਕੜਾ 1.89% ਹੈ), ਪਰ ਐਕਟਿਵ ਮਾਮਲਿਆਂ ਦਾ ਥੋੜਾ ਜਿਹਾ ਅਨੁਪਾਤ ਵੈਂਟੀਲੇਟਰ ਸਪੋਰਟ ਤੇ ਹੈ।

https://pib.gov.in/PressReleseDetail.aspx?PRID=1647264   

 

ਈਸੀਐੱਲਜੀਐੱਸ ਤਹਿਤ 1 ਲੱਖ ਕਰੋੜ ਰੁਪਏ ਤੋਂ ਵੀ ਅਧਿਕਦੇ ਕਰਜ਼ੇ ਵੰਡੇ ਗਏ

ਭਾਰਤ ਸਰਕਾਰ ਦੁਆਰਾ ਗਾਰੰਟੀ ਪ੍ਰਾਪ‍ਤ 100%  ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਯੋਜਨਾ  (ਈਸੀਐੱਲਜੀਐੱਸ)   ਤਹਿਤ ਜਨਤਕ ਅਤੇ ਨਿਜੀ ਖੇਤਰਾਂ ਦੇ ਬੈਂਕਾਂ ਨੇ 18 ਅਗਸਤ,  2020 ਤੱਕ 1.5 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਦੇ ਕਰਜ਼ੇ ਪ੍ਰਵਾਨ ਕੀਤੇ ਹਨਜਿਨ੍ਹਾਂ ਵਿਚੋਂ 1 ਲੱਖ ਕਰੋੜ ਰੁਪਏ ਤੋਂਅਧਿਕ  ਦੇ ਕਰਜ਼ੇ ਪਹਿਲਾਂ ਹੀ ਵੰਡੇ ਜਾ ਚੁੱਕੇ ਹਨ।  ਸਰਕਾਰ ਨੇ ਈਸੀਐੱਲਜੀਐੱਸਦੇਐਲਾਨਆਤ‍ਮਨਿਰਭਰ ਭਾਰਤ ਪੈਕੇਜ’  ਦੇ ਇੱਕ ਹਿੱਸੇ  ਦੇ ਰੂਪ ਵਿੱਚ ਕੀਤਾ ਹੈ ਜਿਸਦਾ ਉਦੇਸ਼‍ ਕਈ ਸੈਕ‍ਟਰਾਂਖਾਸ ਤੌਰ 'ਤੇ ਐੱਮਐੱਸਐੱਮਈ  ( ਸ਼ੂਖਮਲਘੂ ਅਤੇ ਦਰਮਿਆਨੇਉੱਧਮ)  ਨੂੰ ਕਰਜ਼ਾ ਪ੍ਰਦਾਨ ਕਰਕੇ ਕੋਵਿਡ-19’  ਕਾਰਨ ਕੀਤੇ ਗਏ ਲੌਕਡਾਊਨ ਨਾਲ ਉਤ‍ਪੰਨ‍ਵਿਆਪਕ ਸੰਕਟ ਨੂੰ ਘੱਟ ਕਰਨਾ ਹੈ

ਈਸੀਐੱਲਜੀਐੱਸਤਹਿਤ ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਨੇ 76,044.44 ਕਰੋੜ ਰੁਪਏ ਦੇ ਕਰਜ਼ੇ ਪ੍ਰਵਾਨ ਕੀਤੇ ਹਨਜਿਨ੍ਹਾਂ ਵਿਚੋਂ 56,483.41 ਕਰੋੜ ਰੁਪਏ ਦੇ ਕਰਜ਼ੇ ਪਹਿਲਾਂ ਹੀ ਵੰਡੇ ਜਾ ਚੁੱਕੇ ਹਨ।  ਇਸੇ ਤਰ੍ਹਾਂ ਨਿਜੀ ਖੇਤਰ ਦੇ ਬੈਂਕਾਂ ਨੇ 74,715.02 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਹਨਜਿਨ੍ਹਾਂ ਵਿਚੋਂ 45,762.36 ਕਰੋੜ ਰੁਪਏ  ਦੇ ਕਰਜ਼ੇ ਪਹਿਲਾਂ ਹੀ ਵੰਡੇ ਚੁੱਕੇ ਹਨ ।

https://pib.gov.in/PressReleseDetail.aspx?PRID=1647210

 

1.22 ਕਰੋੜ ਕਿਸਾਨ ਕ੍ਰੈਡਿਟ ਕਾਰਡਖ਼ਾਸ ਪਰੀਪੂਰਣਤਾ ਮੁਹਿੰਮ ਦੇ ਤਹਿਤ 1,02,065ਕਰੋੜ ਰੁਪਏ ਦੀ ਕ੍ਰੈਡਿਟ ਸੀਮਾ ਦੇ ਨਾਲ ਮਨਜ਼ੂਰ

ਕੋਵਿਡ-19’ ਦੇ ਝਟਕਿਆਂ ਤੌਂ ਖੇਤੀਬਾੜੀ ਖੇਤਰ ਨੂੰ ਬਚਾਉਣ ਦੇ ਯਤਨਾਂ ਦੇ ਤਹਿਤ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਦੇ ਜ਼ਰੀਏ ਕਿਸਾਨਾਂ ਨੂੰ ਰਿਆਇਤੀ ਕ੍ਰੈਡਿਟ ਉਪਲਬਧ ਕਰਾਉਣ ਦੇ ਲਈ ਇੱਕ ਖ਼ਾਸ ਪਰੀਪੂਰਣਤਾ ਮੁਹਿੰਮ ਚਲਾਈ ਜਾ ਰਹੀ ਹੈ। 17 ਅਗਸਤ 2020 ਤੱਕ 1.22 ਕਰੋੜ ਕਿਸਾਨ ਕ੍ਰੈਡਿਟ ਕਾਰਡਾਂ ਨੂੰ 1,02,065 ਕਰੋੜ ਰੁਪਏ ਦੀ ਕ੍ਰੈਡਿਟ ਸੀਮਾ ਦੇ ਨਾਲ ਪ੍ਰਵਾਨਗੀ ਦਿੱਤੀ ਗਈ ਹੈਇਸ ਨਾਲ ਪੇਂਡੂ ਆਰਥਿਕਤਾ ਵਿੱਚ ਨਵੀਂ ਜਾਨ ਪਾਉਣ ਅਤੇ ਖੇਤੀ ਖੇਤਰ ਦੇ ਵਿਕਾਸ ਦੀ ਗਤੀ ਤੇਜ਼ ਕਰਨ ਵਿੱਚ ਕਾਫ਼ੀ ਮਦਦ ਮਿਲੇਗੀਗੌਰਤਲਬ ਹੈ ਕਿ ਸਰਕਾਰ ਨੇ ਆਤਮਨਿਰਭਰ ਭਾਰਤ ਪੈਕੇਜਦੇ ਇੱਕ ਹਿੱਸੇ ਦੇ ਰੂਪ ਵਿੱਚ 2 ਲੱਖ ਕਰੋੜ ਰੁਪਏ ਦੇ ਰਿਆਇਤੀ ਕ੍ਰੈਡਿਟ ਦੀ ਵਿਵਸਥਾ ਕਰਨ ਦਾ ਐਲਾਨ ਕੀਤਾ ਸੀ, ਜਿਸ ਨਾਲ ਮਛੇਰਿਆਂ ਅਤੇ ਡੇਅਰੀ ਕਿਸਾਨਾਂ ਸਮੇਤ 2.5 ਕਰੋੜ ਕਿਸਾਨਾਂ ਨੂੰ ਲਾਭ ਹੋਣ ਦੀ ਆਸ ਹੈ।

https://pib.gov.in/PressReleseDetail.aspx?PRID=1647213

 

ਸਾਡੇ ਡਾਕਟਰੀ ਭਾਈਚਾਰੇ ਨੇ ਦੇਸ਼ ਦਾ ਮਾਣ ਵਧਾਇਆ ਅਤੇ ਵਿਸ਼ਵ ਨੂੰ ਦਿਖਾਇਆ ਹੈ ਕਿ ਭਾਰਤ ਇਕ ਭਰੋਸੇਮੰਦ ਸਾਥੀ ਹੋ ਸਕਦਾ ਹੈ: ਸ਼੍ਰੀ ਪੀਯੂਸ਼ ਗੋਇਲ

ਰੇਲਵੇ, ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਸਾਡੇ ਸਾਰੇ ਡਾਕਟਰੀ ਭਾਈਚਾਰੇ ਨੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਵਿਸ਼ਵ ਨੂੰ ਦਿਖਾਇਆ ਹੈ ਕਿ ਜਦੋਂ ਵਿਸ਼ਵਵਿਆਪੀ ਰੁਝੇਵਿਆਂ ਅਤੇ ਵਪਾਰ ਦੀ ਗੱਲ ਆਉਂਦੀ ਹੈ ਤਾਂ ਭਾਰਤ ਇਕ ਭਰੋਸੇਮੰਦ ਭਾਈਵਾਲ ਬਣ ਸਕਦਾ ਹੈ । ਸੀ.ਆਈ.ਆਈ ਦੇ 12 ਵੇਂ ਮੇਡਟੈਕ ਗਲੋਬਲ ਸੰਮੇਲਨ ਦੇ ਉਦਘਾਟਨ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਫਾਰਮਾਸਿਉਟੀਕਲ ਉਦਯੋਗ ਭਾਰਤ ਅਤੇ ਵਿਸ਼ਵ ਲਈ ਦਵਾਈਆਂ ਦੀ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਡਿਵਾਈਸਿਸ ਇੰਡਸਟਰੀ ਨੇ ਸਖਤ ਮਿਹਨਤ ਕੀਤੀ ਹੈ ਅਤੇ ਕੋਵਿਡ -19 ਨਾਲ ਲੜਨ ਲਈ ਲੋੜੀਂਦੇ ਉਤਪਾਦਾਂ ਨੂੰ ਦੇਸੀ ਰੂਪ ਵਿੱਚ ਤਿਆਰ ਕਰਨ ਵਿੱਚ ਸਾਡੀ ਮਦਦ ਕੀਤੀ ਹੈ । ਸਾਡੇ ਡਾਕਟਰਾਂ, ਪੈਰਾ ਮੈਡੀਕਲ ਅਤੇ ਡਾਕਟਰੀ ਭਾਈਚਾਰੇ ਨੇ ਭਾਰਤ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਰਾਹੀਂ ਲਗਾਤਾਰ ਆਮ ਆਦਮੀ ਦੀ ਸੇਵਾ ਕਰਕੇ ਦੇਸ਼ ਦਾ ਮਾਣ ਦਿਵਾਇਆ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਇੱਕ ਸਖਤ ਲੋਕਡਾਉਣ ਦਾ ਕੀ ਅਰਥ ਹੈ ਅਤੇ ਇਹ ਵੀ ਦਰਸਾਇਆ ਹੈ ਕਿ ਕਿਸ ਤਰ੍ਹਾਂ ਦੀ ਤੇਜ਼ੀ ਨਾਲ ਰਿਕਵਰੀ ਨਜਰ ਆਉਦੀ ਹੈ। ਸਾਡੇ ਦੇਸ਼ ਵਿਚ ਕੋਵਿਡ -19 ਦੀ ਰਿਕਵਰੀ ਦਰ ਦਾ 70 ਫੀਸਦ ਦੇ ਰਿਕਵਰੀ ਨਿਸ਼ਾਨ ਨੂੰ ਪਾਰ ਕਰਨਾ ਇੱਕ ਦਿਲ ਖਿੱਚਣ ਵਾਲੀ ਗੱਲ ਹੈ

ਸ਼੍ਰੀ ਗੋਇਲ ਨੇ ਕਿਹਾ ਕਿ ਸਾਡੇ ਫਾਰਮਾ, ਮੈਡੀਕਲ ਉਪਕਰਣ ਅਤੇ ਮੈਡੀਕਲ ਪੇਸ਼ੇ ਦੇ ਉਦਯੋਗ ਵਿਕਸਿਤ ਹੋਣਗੇ, ਇਸ ਅਹਿਸਾਸ ਨਾਲ ਕਿ ਸਵੈ-ਨਿਰਭਰ ਰਹਿਣਾ ਲੋਕਾਂ ਦੇ ਜੀਵਨ ਦੀ ਸੰਭਾਲ ਲਈ ਮਹੱਤਵਪੂਰਨ ਹੈ।


https://pib.gov.in/PressReleseDetail.aspx?PRID=1647230

 

ਫਾਰਮਾਸਊਟਿਕਲ ਵਿਭਾਗ ਨੇ ਫਾਰਮਾ ਖੇਤਰ ਵਿੱਚ ਘਰੇਲੂ ਸਮਰੱਥ ਦੇ ਵਿਕਾਸ ਲਈ ਉਚਿਤ ਮਾਹੌਲ ਬਣਾਉਣ ਲਈ ਅਨੇਕ ਉਪਾਅ ਕੀਤੇ ਹਨ : ਸ਼੍ਰੀ ਗੌੜਾ

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ  ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਕਿਹਾ ਕਿ ਫਾਰਮਾਸਊਟਿਕਲ ਵਿਭਾਗ ਨੇ ਫਾਰਮਾ ਖੇਤਰ ਵਿੱਚ ਘਰੇਲੂ ਸਮਰੱਥਾ ਦੇ ਵਿਕਾਸ ਲਈ ਉਚਿਤ ਮਾਹੌਲ ਬਣਾਉਣ ਲਈ ਅਨੇਕ ਉਪਾਅ ਕੀਤੇ ਹਨ

ਸ਼੍ਰੀ ਗੌੜਾ ਨੇ ਕਿਹਾ ਕਿ ਭਾਰਤ ਦੀ ਦਵਾਈ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਸਰਕਾਰ ਫਾਰਮਾ ਖੇਤਰ ਵਿੱਚ ਆਤ‍ਮਨਿਰਭਰ ਭਾਰਤ ਬਣਾਉਣ ਲਈ ਪ੍ਰਤੀਬੱਧ ਹੈ। ਇਹ ਸਮਿਟ ਮੇਡਟੇਕ ਮਾਰਗ ਦੀ ਆਤ‍ਮਨਿਰਭਰ ਭਾਰਤ ਤੱਕ ਰੂਪ ਰੇਖਾ ਤਿਆਰ ਕਰਦਾ ਹੈ। ਸਰਕਾਰ ਨੇ ਦੇਸ਼ ਵਿੱਚ ਤਿੰਨ ਵੱਡੇ ਡਰਗ ਪਾਰਕਾਂ ਅਤੇ ਚਾਰ ਮੈਡੀਕਲ ਡਿਵਾਈਸ ਪਾਰਕਾਂ ਦੇ ਵਿਕਾਸ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਇਨ੍ਹਾਂ ਪਾਰਕਾਂ ਵਿੱਚ ਆਮ ਬੁਨਿਆਦੀ ਢਾਂਚਾ ਸੁਵਿਧਾਵਾਂ  ਦੇ ਵਿਕਾਸ ਲਈ ਕੇਂਦਰੀ ਸਹਾਇਤਾ ਵਧਾਉਣ ਦੇ ਇਲਾਵਾ ਕੇਂਦਰ ਸਰਕਾਰ ਇਨ੍ਹਾਂ ਪਾਰਕਾਂ ਵਿੱਚ ਬਲ‍ਕ ਡਰਗ‍ਸ ਅਤੇ ਮੈਡੀਕਲ ਉਪਕਰਨਾਂ ਦੇਨਿਰਮਾਣ ਲਈ ਉਤ‍ਪਾਦਨ ਨਾਲ ਜੁੜੇ ਪ੍ਰੋਤ‍ਸਾਹਨ (ਪੀਐੱਲਆਈ) ਵੀ ਪ੍ਰਦਾਨ ਕਰੇਗੀ

https://pib.gov.in/PressReleseDetail.aspx?PRID=1647248

 

ਸ਼੍ਰੀ ਰਾਜਨਾਥ ਸਿੰਘ ਨੇ ਜਲ ਸੈਨਾ ਦੇ ਕਮਾਂਡਰਾਂ ਨੂੰ ਪ੍ਰਮੁੱਖਤਾ ਵਾਲੇ ਖੇਤਰਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਕਿਹਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 19 ਅਗਸਤ 2020 ਨੂੰ ਨੇਵਲ ਕਮਾਂਡਰਾਂ ਦੀ ਕਾਨਫਰੰਸ ਦੇ ਉਦਘਾਟਨ ਵਾਲੇ ਦਿਨ ਜਲ ਸੈਨਾ ਦੇ ਕਮਾਂਡਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਰਾਸ਼ਟਰ ਦੇ ਸਮੁੰਦਰੀ ਹਿਤਾਂ ਦੀ ਰਾਖੀ ਲਈ ਆਪਣੀ ਭੂਮਿਕਾ ਲਈ ਭਾਰਤੀ ਜਲ ਸੈਨਾ ਦੇ ਪੁਰਸ਼ਾਂ ਅਤੇ ਮਹਿਲਾਵਾਂ ਦੀ ਸ਼ਲਾਘਾ ਕੀਤੀ ਅਤੇ ਆਪਣੇ ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੀ ਤੈਨਾਤੀ ਵਿੱਚ ਸਰਗਰਮੀ ਨਾਲ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕਰਨ ਦੀ ਭਾਰਤੀ ਜਲ ਸੈਨਾ ਦੀ ਤਿਆਰੀ 'ਤੇ ਭਰੋਸਾ ਜਤਾਇਆ।ਕੋਵਿਡ-19 ਮਹਾਮਾਰੀ ਦੀ ਵਿਲੱਖਣ ਚੁਣੌਤੀ 'ਤੇ ਬੋਲਦਿਆਂ ਉਨ੍ਹਾਂ ਨੇ ਭਾਰਤੀ ਜਲ ਸੈਨਾ ਨੂੰ ਹੁਣ ਤੱਕ ਦੇ ਸਭ ਤੋਂ ਵੱਡੇ ਵਤਨ ਵਾਪਸੀ ਅਭਿਆਨ "ਅਪ੍ਰੇਸ਼ਨ ਸਮੁੰਦਰ ਸੇਤੂ", ਜਿਸ ਨੇ ਰਾਸ਼ਟਰੀ ਹਿਤ ਲਈ ਵੱਡੇ ਪੱਧਰ 'ਤੇ ਯੋਗਦਾਨ ਪਾਇਆ ਹੈ, ਲਈ ਮੁਬਾਰਕਬਾਦ ਦਿੱਤੀ। ਕੋਰੋਨਾ ਵਿਸ਼ਾਣੂ ਦੇ ਰੂਪ ਵਿੱਚ ਮੁਸ਼ਕਿਲ ਸਮੁੰਦਰੀ ਹਾਲਾਤ ਅਤੇ ਅਣਦੇਖੇ ਦੁਸ਼ਮਣ ਨਾਲ ਨਜਿੱਠਣ ਦੀਆਂ ਚੁਣੌਤੀਆਂ ਦੇ ਬਾਵਜੂਦ, ਜਲ ਸੈਨਾ ਹਿੰਦ ਮਹਾਸਾਗਰ ਖੇਤਰ (ਆਈਓਆਰ) ਵਿੱਚ ਗੁਆਂਢੀ ਦੇਸ਼ਾਂ ਤੋਂ ਤਕਰੀਬਨ 4000 ਲੋਕਾਂ ਨੂੰ ਘਰ ਲਿਆਉਣ ਵਿੱਚ ਮਦਦਗਾਰ ਰਹੀ। ਇਸ ਤੋਂ ਇਲਾਵਾ, 'ਮਿਸ਼ਨ ਸਾਗਰ' ਦੇ ਤਹਿਤ, ਦੱਖਣ ਪੱਛਮੀ ਹਿੰਦ ਮਹਾਸਾਗਰ ਖੇਤਰ (ਮਾਲਦੀਵਜ਼, ਮਾਰੀਸ਼ਸ, ਕੋਮੋਰੋਜ਼, ਸੇਚੇਲਜ਼ ਅਤੇ ਮੈਡਗਾਸਕਰ) ਦੇ ਦੇਸ਼ਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਉਨ੍ਹਾਂ ਕੋਵਿਡ-19 ਦੇ ਪ੍ਰਬੰਧਨ ਵਿੱਚ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਲਈ ਅਲੱਗ-ਅਲੱਗ ਸੁਵਿਧਾਵਾਂ ਸਥਾਪਿਤ ਕਰਨ ਵਿੱਚ ਸਾਰੀਆਂ ਨੇਵਲ ਕਮਾਂਨਾਂ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ।

https://pib.gov.in/PressReleseDetail.aspx?PRID=1646978

 

ਕੋਵਿਡ -19 ਮਹਾਮਾਰੀ ਦੌਰਾਨ ਉੱਤਰ ਪ੍ਰਦੇਸ਼, ਬਿਹਾਰ ਜਿਹੇ ਰਾਜਾਂ ਦੁਆਰਾ ਐੱਨਐੱਫਐੱਸਏ ਅਧੀਨ ਲਗਭਗ 60.7 ਲੱਖ ਨਵੇਂ ਲਾਭਾਰਥੀ ਸ਼ਾਮਲ ਕੀਤੇ ਗਏ

ਕੋਵਿਡ -19 ਦੀ ਮਿਆਦ ਦੇ ਦੌਰਾਨ, ਮਾਰਚ 2020 ਤੋਂ ਉੱਤਰ ਪ੍ਰਦੇਸ਼, ਬਿਹਾਰ ਆਦਿ ਰਾਜਾਂ ਦੁਆਰਾ ਸਬੰਧਿਤ ਉਪਲੱਬਧ ਉਪਰਲੀਆਂ ਸੀਮਾਵਾਂ ਦੇ ਅੰਦਰ, ਲਗਭਗ 60.70 ਲੱਖ ਨਵੇਂ ਲਾਭਾਰਥੀਆਂ ਨੂੰ ਐੱਨਐੱਫਐੱਸਏ ਅਧੀਨ ਜੋੜਿਆ ਗਿਆ ਹੈ। ਇਸ ਦਾ ਅਰਥ ਇਹ ਹੈ ਕਿ ਇਹ ਵਾਧੂ ਲਾਭਾਰਥੀ ਵੀ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਜਿਹੀਆਂ ਯੋਜਨਾਵਾਂ ਦਾ ਲਾਭ ਲੈਣ ਦੇ ਯੋਗ ਸਨ।ਖੁਰਾਕ ਅਤੇ ਜਨਤਕ ਵੰਡ ਵਿਭਾਗ ਐੱਨਐੱਫਐੱਸਏ ਦੇ ਪੂਰੇ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 80 ਕਰੋੜ ਤੋਂ ਵੱਧ ਵਿਅਕਤੀਆਂ / ਲਾਭਾਰਥੀਆਂ ਲਈ ਅਨਾਜ ਦੀ ਨਿਰੰਤਰ ਅਲਾਟਮੈਂਟ ਕਰ ਰਿਹਾ ਹੈ।ਐੱਨਐੱਫਐੱਸਏ ਅਧੀਨ ਜਨਤਕ ਸ਼ਿਕਾਇਤਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਾਰੇ ਦੇ ਨਜ਼ਰੀਏ ਨਾਲ, ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਆਪੋ ਆਪਣੇ ਪੋਰਟਲਾਂ ਵਿੱਚ ਟੋਲ ਫ੍ਰੀ ਨੰਬਰ / ਔਨਲਾਈਨ ਸ਼ਿਕਾਇਤ ਨਿਵਾਰਣ ਪ੍ਰਣਾਲੀ ਸਥਾਪਤ ਕੀਤੀ ਹੈ।

https://pib.gov.in/PressReleseDetail.aspx?PRID=1647129

 

ਕੇਂਦਰੀ ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੇ ਸਿੱਖਣ ਵਿੱਚ ਵਾਧੇ ਲਈ ਦਿਸ਼ਾਨਿਰਦੇਸ਼ ਵਰਚੁਅਲੀ ਜਾਰੀ ਕੀਤੇ
 

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲਨਿਸ਼ੰਕਨੇ ਨਵੀਂ ਦਿੱਲੀ ਵਿੱਚ ਵਿਦਿਆਰਥੀਆਂ ਦੇ ਸਿੱਖਣ ਵਿੱਚ ਵਾਧੇ ਲਈ ਦਿਸ਼ਾਨਿਰਦੇਸ਼ ਵਰਚੁਅਲੀ ਜਾਰੀ ਕੀਤੇ। ਇਸ ਮੌਕੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਕੋਵਿਡ–19 ਦੀ ਮੌਜੂਦਾ ਮਹਾਮਾਰੀ ਦੌਰਾਨ ਸਿੱਖਿਆ ਮੰਤਰਾਲੇ ਅਧੀਨ ਇੱਕਜੁਟਤਾ ਨਾਲ ਕੰਮ ਕੀਤਾ ਗਿਆ ਅਤੇ ਡਿਜੀਟਲ ਸਾਧਨਾਂ ਨਾਲ ਸਕੂਲੀ ਸਿੱਖਿਆ ਨੂੰ ਬੱਚਿਆਂ ਦੇ ਘਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਵੈਕਲਪਿਕ ਅਕਾਦਮਿਕ ਕੈਲੰਡਰ, ਪ੍ਰੱਗਿਅਤਾ ਦਿਸ਼ਾਨਿਰਦੇਸ਼, ਡਿਜੀਟਲ ਸਿੱਖਿਆਭਾਰਤ ਰਿਪੋਰਟ, ਨਿਸ਼ਠਾਔਨਲਾਈਨ ਆਦਿ ਜਿਹੇ ਦਸਤਾਵੇਜ਼ ਅਜਿਹੀਆਂ ਕੁਝ ਪਹਿਲਕਦਮੀਆਂ ਹਨ ਜੋ ਬੱਚਿਆਂ ਦੀ ਸਕੂਲੀ ਸਿੱਖਿਆ ਜਾਰੀ ਰੱਖਣ ਲਈ ਕੀਤੀਆਂ ਗਈਆਂ ਹਨ।NCERT ਨੇ ਸਿੱਖਿਆ ਮੰਤਰਾਲੇ ਦੀ ਹਿਦਾਇਤ ਉੱਤੇ ਮੌਜੂਦਾ ਹਾਲਤ ਅਤੇ ਮਹਾਮਾਰੀ ਤੋਂ ਬਾਅਦ ਦੀ ਸਥਿਤੀ ਲਈ ਵਿਦਿਆਰਥੀਆਂ ਦੇ ਸਿੱਖਣ ਵਿੱਚ ਵਾਧੇ ਲਈ ਦਿਸ਼ਾਨਿਰਦੇਸ਼ ਤਿਆਰ ਕੀਤੇ ਹਨ।

https://pib.gov.in/PressReleseDetail.aspx?PRID=1647036

 

ਲਗਭਗ 21 ਕਰੋੜ ਮਾਨਵਦਿਵਸਾਂ ਦਾ ਰੋਜਗਾਰ ਮੁਹੱਈਆ ਕਰਵਾਇਆ ਗਿਆ ਤੇ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੇ 7ਵੇਂ ਹਫ਼ਤੇ ਤੱਕ 16,768 ਕਰੋੜ ਰੁਪਏ ਖ਼ਰਚ ਕੀਤੇ ਗਏ

ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ (GKRA) 6 ਰਾਜਾਂ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਆਪਣੇ ਜੱਦੀ ਪਿੰਡਾਂ ਵਿੱਚ ਪਰਤੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਜਗਾਰ ਦੇਣ ਲਈ ਮਿਸ਼ਨ ਮੋਡ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਇਹ ਅਭਿਯਾਨ ਇਨ੍ਹਾਂ ਰਾਜਾਂ ਦੇ 116 ਜ਼ਿਲ੍ਹਿਆਂ ਵਿੱਚ ਪਿੰਡਾਂ ਦੇ ਵਾਸੀਆਂ ਨੂੰ ਆਜੀਵਿਕਾ ਦੇ ਮੌਕਿਆਂ ਨਾਲ ਸਸ਼ਕਤ ਬਣਾ ਰਿਹਾ ਹੈ।ਇਸ ਯੋਜਨਾ ਦੇ 7ਵੇਂ ਹਫ਼ਤੇ ਤੱਕ ਕੁੱਲ 21 ਕਰੋੜ ਮਾਨਵਦਿਵਸਾਂ ਦਾ ਰੋਜਗਾਰ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਅਤੇ ਹੁਣ ਤੱਕ 16,768 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ।ਇਸ ਅਭਿਯਾਨ ਦੀ ਸ਼ੁਰੂਆਤ ਕੋਵਿਡ–19 ਮਹਾਮਾਰੀ ਕਾਰਨ ਪ੍ਰਵਾਸੀ ਮਜ਼ਦੂਰਾਂ ਤੇ ਗ੍ਰਾਮੀਣ ਇਲਾਕਿਆਂ ਵਿੱਚ ਇਸੇ ਤਰ੍ਹਾਂ ਪ੍ਰਭਾਵਿਤ ਹੋਏ ਨਾਗਰਿਕਾਂ ਹਿਤ ਰੋਜਗਾਰ ਤੇ ਆਜੀਵਿਕਾ ਦੇ ਮੌਕੇ ਵਧਾਉਣ ਲਈ ਕੀਤੀ ਗਈ ਸੀ। ਜਿਹੜੇ ਵਿਅਕਤੀ ਹੁਣ ਇੱਥੇ ਹੀ ਰਹਿਣਾ ਚਾਹੁੰਦੇ ਹਨ, ਉਨ੍ਹਾਂ ਲਈ ਨੌਕਰੀਆਂ ਤੇ ਉਪਜੀਵਕਾਂ ਵਾਸਤੇ ਲੰਬੇ ਸਮੇਂ ਦੀ ਪਹਿਲ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ।

https://pib.gov.in/PressReleseDetail.aspx?PRID=1647306

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

 

•           ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਆਦੇਸ਼ ਦਿੱਤਾ ਕਿ ਨਿਜੀ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਵਿੱਚ ਉਪਲਬਧ ਘੱਟੋ-ਘੱਟ 25% ਬੈੱਡ ਕੋਵਿਡ ਮਰੀਜ਼ਾਂ ਲਈ ਰਾਖਵੇਂ ਰੱਖਣੇ ਚਾਹੀਦੇ ਹਨ। ਉਨ੍ਹਾਂ ਨੇ ਕਮਿਸ਼ਨਰ, ਐੱਮਸੀ ਨੂੰ ਕੌਂਸਲਰਾਂ ਦੇ ਨਾਲ ਵੱਖ-ਵੱਖ ਏਰੀਆ ਕਮੇਟੀਆਂ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਹਨ ਜੋ ਵੱਖ-ਵੱਖ ਖੇਤਰਾਂ ਦੀ ਨਿਗਰਾਨੀ ਰੱਖਣ ਵਿੱਚ ਸਥਾਨਕ ਪ੍ਰਸ਼ਾਸਨ ਦੀ ਮਦਦ ਕਰ ਸਕਦੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਵਸਨੀਕ ਮਾਸਕ ਪਹਿਨਣ ਅਤੇ ਸਮਾਜਿਕ ਦੂਰੀਆਂ ਆਦਿ ਦੇ ਹਾਈਜੀਨਿਕ ਅਭਿਆਸਾਂ ਦੀ ਪਾਲਣਾ ਕਰਨ ਅਤੇ ਆਈਈਸੀ ਦੀਆਂ ਗਤੀਵਿਧੀਆਂ ਨੂੰ ਵਧਾਉਣ।

•           ਪੰਜਾਬ: ਕੋਵਿਡ-19 ਦੇ ਇਲਾਜ ਅਤੇ ਟੈਸਟ ਲਈ ਕੁਝ ਨਿਜੀ ਹਸਪਤਾਲਾਂ ਅਤੇ ਲੈਬਾਂ ਵੱਲੋਂ ਲਏ ਜਾ ਰਹੇ ਵਾਧੂ ਪੈਸਿਆਂ ਦਾ ਨੋਟਿਸ ਲੈਂਦਿਆਂ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਸਿਵਲ ਸਰਜਨਾਂ ਨੂੰ ਹਦਾਇਤ ਦਿੱਤੀ ਕਿ ਅਜਿਹੀਆਂ ਸਾਰੀਆਂ ਸੇਵਾਵਾਂ ਨੂੰ ਪੰਜਾਬ ਸਰਕਾਰ ਦੁਆਰਾ ਤੈਅ ਕੀਤੀਆਂ ਦਰਾਂ ਅਨੁਸਾਰ ਉਪਲਬਧ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾਵੇ। ਜੇ ਕੋਈ ਨਿਰਦੇਸ਼ਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ, ਤਾਂ ਮਹਾਮਾਰੀ ਬਿਮਾਰੀ ਐਕਟ ਤਹਿਤ ਪ੍ਰਬੰਧਨ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ।

•           ਹਰਿਆਣਾ: ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ, ਸ਼੍ਰੀ ਅਨਿਲ ਵਿਜ ਨੇ ਕਿਹਾ ਕਿ 24 ਅਗਸਤ ਨੂੰ ਹਰਿਆਣਾ ਵਿਧਾਨ ਸਭਾ ਦੇ ਵਿਹੜੇ ਵਿੱਚ ਇੱਕ ਕੋਵਿਡ-19 ਸਕ੍ਰੀਨਿੰਗ ਕੈਂਪ ਲਾਇਆ ਜਾਵੇਗਾ, ਜਿਸ ਵਿੱਚ ਵਿਧਾਇਕ, ਅਧਿਕਾਰੀ, ਕਰਮਚਾਰੀ ਅਤੇ ਪੱਤਰਕਾਰ ਆਪਣਾ ਟੈਸਟ ਕਰਵਾ ਸਕਣਗੇਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਵਿਧਾਨ ਸਭਾ ਦੇ ਆਉਣ ਵਾਲੇ ਮੌਨਸੂਨ ਸੈਸ਼ਨ ਦੇ ਮੱਦੇਨਜ਼ਰ ਲਿਆ ਗਿਆ ਹੈ ਜੋ ਕਿ 26 ਅਗਸਤ, 2020 ਨੂੰ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਰਾਜ ਦੇ ਸਾਰੇ ਸਿਵਲ ਸਰਜਨਾਂ ਨੂੰ ਆਪਣੇ-ਆਪਣੇ ਇਲਾਕੇ ਦੇ ਵਿਧਾਇਕਾਂ ਦੇ ਘਰਾਂ ਤੇ ਕੋਵਿਡ-19 ਟੈਸਟ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।

•           ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 75 ਨਵੇਂ ਪਾਜ਼ਿਟਿਵ ਕੇਸ ਪਾਏ ਗਏ ਜਦੋਂ ਕਿ 73 ਮਰੀਜ਼ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਵੇਲੇ ਰਾਜ ਵਿੱਚ 923 ਐਕਟਿਵ ਪਾਜ਼ਿਟਿਵ ਮਾਮਲੇ ਹਨ। ਅਰੁਣਾਚਲ ਪ੍ਰਦੇਸ਼ ਵਿੱਚ ਆਏ 75 ਨਵੇਂ ਪਾਜ਼ਿਟਿਵ ਮਾਮਲਿਆਂ ਵਿੱਚੋਂ 16 ਮਾਮਲੇ ਇਟਾਨਗਰ ਰਾਜਧਾਨੀ ਖੇਤਰ ਵਿੱਚੋਂ ਪਾਏ ਗਏ ਹਨ ਜਦਕਿ 59 ਕੇਸ 18 ਹੋਰ ਜ਼ਿਲ੍ਹਿਆਂ ਦੇ ਹਨ।

•           ਅਸਾਮ:ਅਸਾਮ ਵਿੱਚ ਕੱਲ 2,054 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ, ਰਾਜ ਦੇ ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕੀਤਾ ਕਿ ਇੱਕ ਦਿਨ ਵਿੱਚ 2000 ਤੋਂ ਵੱਧ ਡਿਸਚਾਰਜ ਕੇਸ ਦੇਖਣਾ ਬਹੁਤ ਖੁਸ਼ੀ ਦੀ ਗੱਲ ਹੈ ਅਤੇ ਮੈਡੀਕਲ ਟੀਮ ਇਸ ਲਈ ਕਈ ਤਾਰੀਫ਼ਾਂ ਦੀ ਹੱਕਦਾਰ ਹੈ। ਕੁੱਲ ਡਿਸਚਾਰਜ ਮਰੀਜ਼ 60,348, ਐਕਟਿਵ ਮਰੀਜ਼ 23,753

•           ਮਣੀਪੁਰ: ਮਣੀਪੁਰ ਵਿੱਚ ਕੋਵਿਡ ਦੇ 111 ਹੋਰ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੇ 56 ਫ਼ੌਜੀ ਸ਼ਾਮਲ ਹਨ। 96 ਵਿਅਕਤੀ ਰਿਕਵਰ ਹੋਏ ਹਨ ਅਤੇ ਛੁੱਟੀ ਦਿੱਤੀ ਗਈ ਹੈ, ਜਦੋਂਕਿ ਮਣੀਪੁਰ ਵਿੱਚ ਕੁੱਲ ਐਕਟਿਵ ਕੇਸ 1,937 ਹਨ।

•           ਮਿਜ਼ੋਰਮ: ਮਿਜ਼ੋਰਮ ਵਿੱਚ ਕੱਲ 13 ਨਵੇਂ ਕੋਵਿਡ-19 ਕੇਸਾਂ ਦੀ ਪੁਸ਼ਟੀ ਹੋਈ ਹੈ। ਕੁੱਲ ਕੇਸ 873, ਐਕਟਿਵ ਕੇਸ 489

•           ਨਾਗਾਲੈਂਡ: ਨਾਗਾਲੈਂਡ ਐੱਚ ਅਤੇ ਐੱਫ਼ਡਬਲਿਊ ਵਿਭਾਗ ਕਹਿੰਦਾ ਹੈ ਕਿ ਆਰਟੀ - ਪੀਸੀਆਰ ਅਤੇ ਟਰੂਨੈਟ ਮਸ਼ੀਨਾਂ ਰਾਹੀਂ ਸੈਂਪਲ ਟੈਸਟਿੰਗ ਤੇ 17 ਕਰੋੜ ਰੁਪਏ ਖ਼ਰਚ ਕੀਤੇ ਗਏ ਹਨਆਰਟੀ - ਪੀਸੀਆਰ ਦੁਆਰਾ 31,124 ਟੈਸਟ ਕੀਤੇ ਗਏ ਸਨ ਜਦੋਂ ਕਿ ਟਰੂਨੈਟ ਦੁਆਰਾ 21,015 ਟੈਸਟ ਕੀਤੇ ਗਏ ਸਨਨਾਗਾ ਇੰਜੀਨੀਅਰਿੰਗ ਦੇ ਗ੍ਰੈਜੂਏਟ ਓ ਜੁਂਗੀਓ ਨੇ ਸਮਾਜਿਕ ਦੂਰੀਆਂ ਵਾਲੇ ਉਪਕਰਣ ਦੀ ਕਾਢ ਕੱਢੀ ਹੈ ਜੋ ਉਦੋਂ ਬੀਪ ਕਰਦਾ ਹੈ ਜਦੋਂ ਧਾਰਕ ਦੂਰੀਆਂ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ

•           ਮਹਾਰਾਸ਼ਟਰ: ਹਾਲਾਂਕਿ ਰਾਜ ਵਿੱਚ 1.60 ਲੱਖ ਐਕਟਿਵ ਕੋਵਿਡ ਮਾਮਲੇ ਹਨ, ਅਨਲੌਕਿੰਗ ਉਪਾਵਾਂ ਦੇ ਹਿੱਸੇ ਵਜੋਂ ਰਾਜ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਨੇ ਅੱਜ ਸਵੇਰੇ 7 ਵਜੇ ਮੁੰਬਈ ਤੋਂ ਪੂਨੇ ਲਈ ਪਹਿਲੀ ਸ਼ਿਵਨੇਰੀਬੱਸ ਰਵਾਨਾ ਕਰ ਕੇ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਮਹਾਰਾਸ਼ਟਰ ਦੇ ਸਭ ਤੋਂ ਮਸ਼ਹੂਰ ਗਣੇਸ਼ ਉਤਸਵ ਤੋਂ ਕੁਝ ਦਿਨ ਪਹਿਲਾਂ, ਰਾਜ ਨੇ ਅੰਤਰ-ਜ਼ਿਲਾ ਬੱਸ ਆਵਾਜਾਈ ਸੇਵਾ ਮੁੜ ਚਾਲੂ ਕਰਨ ਦੀ ਆਗਿਆ ਦਿੱਤੀ ਹੈ। ਪੂਨੇ ਵਿੱਚ ਹਾਲ ਹੀ ਵਿੱਚ ਕੀਤੇ ਗਏ ਸੀਰੋ - ਸਰਵੇਖਣ ਤੋਂ ਬਾਅਦ ਪਤਾ ਲੱਗਿਆ ਹੈ ਕਿ ਪੰਜ ਉੱਚ ਘਟਨਾ ਵਾਲੇ ਇਲਾਕਿਆਂ ਦੇ ਸਥਾਨਕ ਵਸਨੀਕਾਂ ਦੇ ਲਗਭਗ 50 ਫ਼ੀਸਦੀ ਨਮੂਨਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਲਈ ਐਂਟੀਬਾਡੀਜ਼ ਸਨ, ਇੰਡੀਅਨ ਇੰਸਟੀਟਿਊਟਆਵ੍ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਨੇ ਮਨੁੱਖੀ ਸਰੀਰ ਦੇ ਵਾਇਰਸ ਪ੍ਰਤੀ ਪ੍ਰਤੀਕ੍ਰਿਆ ਯਾਨਿਕੀ ਨਿਉਟ੍ਰਲਾਈਜ਼ਿੰਗ ਐਂਟੀਬਾਡੀਜ਼ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਆਪਣੀ ਅਗਵਾਈ ਵਾਲੇ ਇੱਕ ਸਰਵੇਖਣ ਦੁਆਰਾ ਇਹ ਪਤਾ ਲਗਾਉਣ ਲਈ ਇੱਕ ਅਧਿਐਨ ਸ਼ੁਰੂ ਕੀਤਾ ਹੈ। ਸੰਭਾਵਤ ਤੌਰ ਤੇ ਦੇਸ਼ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਸਰਵੇਖਣ ਹੋਵੇਗਾ

•           ਰਾਜਸਥਾਨ: ਰਾਜਸਥਾਨ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ 129 ਮਿਉਂਸੀਪਲ ਬਾਡੀਜ਼ ਦੀਆਂ ਚੋਣਾਂ ਨੂੰ ਦੋ ਮਹੀਨਿਆਂ ਲਈ ਰੱਦ ਕਰ ਦਿੱਤਾ ਗਿਆ ਹੈ। ਇੱਕ ਆਦੇਸ਼ ਵਿੱਚ, ਰਾਜ ਚੋਣ ਕਮਿਸ਼ਨ ਨੇ ਕਿਹਾ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਗਸਤ 2020 ਵਿੱਚ ਹੋਣ ਵਾਲੀਆਂ ਚੋਣਾਂ ਨੂੰ 20 ਅਕਤੂਬਰ, 2020 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਰਾਜਸਥਾਨ ਵਿੱਚ 14,671 ਐਕਟਿਵ ਕੋਵਿਡ ਮਾਮਲੇ ਹਨ, ਜਦੋਂ ਕਿ ਬੁੱਧਵਾਰ ਨੂੰ ਹੋਈਆਂ 5 ਹੋਰ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 915 ਹੋ ਗਈ ਹੈ।

•           ਗੋਆ: ਪਿਛਲੇ 24 ਘੰਟਿਆਂ ਵਿੱਚ ਹੋਈਆਂ 8 ਕੋਵਿਡ -19 ਮੌਤਾਂ ਦੇ ਨਾਲ ਬੁੱਧਵਾਰ ਨੂੰ ਗੋਆ ਵਿੱਚ ਮੌਤਾਂ ਦੀ ਕੁੱਲ ਗਿਣਤੀ 124 ਹੋ ਗਈ ਹੈ। ਰਾਜ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਮਾਮੂਲੀ ਤੌਰ ਤੇ ਘਟ ਕੇ 3,838 ਰਹਿ ਗਈ ਹੈ ਕਿਉਂਕਿ ਦਿਨ ਵਿੱਚ ਰਿਕਵਰੀ ਦੇ ਮਾਮਲੇ ਨਵੇਂ ਆਉਣ ਵਾਲੇ ਮਾਮਲਿਆਂ ਦੀ ਤੁਲਨਾ ਵਿੱਚ ਵੱਧ ਹਨਤਕਰੀਬਨ 357 ਮਰੀਜ਼ਾਂ ਦਾ ਇਲਾਜ਼ ਕਰਕੇ ਉਨ੍ਹਾਂ ਨੂੰ  ਘਰ ਭੇਜਿਆ ਗਿਆ ਹੈ, ਜਦੋਂ ਕਿ 342 ਨਵੇਂ ਕੇਸ ਪਾਏ ਗਏ ਹਨ।

•           ਕੇਰਲ: ਕੋਜ਼ੀਕੋਡ ਦੇ ਜ਼ਿਲ੍ਹਾ ਕਲੈਕਟਰ ਸੰਬਾਸਿਵਾ ਰਾਓ ਨੇ ਪਿਰਾਂਬਰਾ ਮੱਛੀ ਮਾਰਕੀਟ ਨੂੰ ਅਗਲੇ ਨੋਟਿਸ ਤੱਕ ਬੰਦ ਕਰਨ ਦੇ ਆਦੇਸ਼ ਦਿੱਤੇ ਹਨ, ਇਹ ਇਸ ਲਈ ਹੋਇਆ ਕਿਉਂਕਿ ਉੱਥੇ ਮਨਾਹੀ ਦੇ ਆਦੇਸ਼ਾਂ ਦੀ ਉਲੰਘਣਾ ਤੋਂ ਬਾਅਦ ਇੱਕ ਝੜਪ ਹੋ ਗਈ ਸੀ। ਰਾਜ ਵਿੱਚ ਅੱਜ ਕੋਵਿਡ ਕਾਰਨ ਛੇ ਹੋਰ ਮੌਤਾਂ ਹੋਈਆਂ। ਤਾਜ਼ਾ ਅੰਕੜਿਆਂ ਦੇ ਅਨੁਸਾਰ, ਖਾੜੀ ਦੇ ਦੇਸ਼ਾਂ ਵਿੱਚ ਹੁਣ ਤੱਕ 406 ਕੇਰਲ ਨਿਵਾਸੀ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਕੇਰਲ ਵਿੱਚ ਕੋਵਿਡ -19 ਦੇ ਕੱਲ ਰਿਕਾਰਡ ਤੋੜ 2,333 ਨਵੇਂ ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦਾ ਅੰਕੜਾ 50000 ਦੇ ਅੰਕ ਨੂੰ ਪਾਰ ਕਰ ਗਿਆ ਹੈ। ਇਸ ਸਮੇਂ ਰਾਜ ਭਰ ਵਿੱਚ 17,382 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1,69,687 ਵਿਅਕਤੀ ਨਿਗਰਾਨੀ ਅਧੀਨ ਹਨ।

•           ਤਮਿਲ ਨਾਡੂ: ਪੁਦੂਚੇਰੀ ਵਿੱਚ ਕੋਵਿਡ -19 ਦੇ ਸਭ ਤੋਂ ਵੱਧ 554 ਤਾਜ਼ਾ ਮਾਮਲੇ ਸਾਹਮਣੇ ਆਏ, ਅੱਠ ਹੋਰ ਮੌਤਾਂ ਹੋਈਆਂ; ਇਸ ਨਾਲ ਕੇਸਾਂ ਦੀ ਕੁੱਲ ਗਿਣਤੀ 9292 ਹੋ ਗਈ ਹੈ, ਐਕਟਿਵ ਮਾਮਲੇ 3523 ਹਨ ਅਤੇ ਮੌਤਾਂ ਦੀ ਗਿਣਤੀ 137 ਹੋ ਗਈ ਹੈ। ਜੀਆਈਪੀਐੱਮਈਆਰ 24 ਅਗਸਤ ਤੋਂ ਓਪੀਡੀ ਅਤੇ ਖ਼ਾਸ ਕਲੀਨਿਕਾਂ ਨੂੰ ਬੰਦ ਕਰੇਗਾ ਤਾਂ ਜੋ ਕੋਵਿਡ ਦੀ ਦੇਖਭਾਲ ਲਈ ਮਨੁੱਖੀ ਤਾਕਤ ਦਾ ਲੋੜੀਂਦਾ ਇਸਤੇਮਾਲ ਕੀਤਾ ਜਾ ਸਕੇ। ਕੇਂਦਰ ਨੂੰ ਭੇਜੀ ਗਈ ਐੱਸਓਐੱਸ ਵਿੱਚ, ਕਿਰਨ ਬੇਦੀ ਪੁਦੂਚੇਰੀ ਵਿੱਚ ਕੋਵਿਡ ਦੀ ਦੇਖਭਾਲ ਲਈ ਨਿਜੀ ਹਸਪਤਾਲਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਤਮਿਲ ਨਾਡੂ ਸਰਕਾਰ ਵਿਨਾਇਕਾ ਚਤੁਰਥੀ ਤਿਉਹਾਰਾਂ ਬਾਰੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰੇਗੀ। ਸਰਕਾਰ ਪਹਿਲਾਂ ਹੀ ਜਨਤਕ ਥਾਵਾਂ ਤੇ ਵਿਨਾਇਕਾ ਦੀਆਂ ਮੂਰਤੀਆਂ ਲਗਾਉਣ ਅਤੇ ਜਲੂਸ ਕੱਢਣ ਤੇ ਪਾਬੰਦੀ ਲਗਾ ਚੁੱਕੀ ਹੈ।

•           ਕਰਨਾਟਕ: ਰਾਜ ਮੰਤਰੀ ਮੰਡਲ ਨੇ ਕੋਰੋਨਾ ਸੰਕਟ ਦੇ ਵਿਚਕਾਰ 21 ਸਤੰਬਰ ਤੋਂ 9 ਦਿਨਾਂ ਦੇ ਵਿਧਾਨ ਸਭਾ ਸੈਸ਼ਨ ਚਲਾਉਣ ਦਾ ਫੈਸਲਾ ਲਿਆ ਹੈ। ਇਸ ਨੇ ਸਲਾਉਟਰ ਆਵ੍ ਕਾਓ ਐਕਟ ਵਿੱਚ ਸੋਧ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਰਾਜ ਦੇ ਸਿਹਤ ਵਿਭਾਗ ਨੇ ਕੰਟੇਨਮੈਂਟ ਅਤੇ ਬਫ਼ਰ ਜ਼ੋਨਾਂ ਲਈ ਦਿਸ਼ਾ ਨਿਰਦੇਸ਼ਾਂ ਨੂੰ ਸੋਧਿਆ ਹੈਵੀਰਵਾਰ ਨੂੰ ਕਰਨਾਟਕ ਵਿੱਚ ਇੱਕ ਵਾਰ ਫਿਰ 8000 ਤੋਂ ਵੱਧ ਕੋਵਿਡ ਮਾਮਲੇ ਸਾਹਮਣੇ ਆਏ ਹਨ; ਪਿਛਲੇ ਕੁਝ ਦਿਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 4,327 ਹੋ ਗਈ ਹੈ; ਕੁੱਲ ਕੋਵਿਡ ਪਾਜ਼ਿਟਿਵ ਕੇਸ 2,49,590.

•           ਆਂਧਰ ਪ੍ਰਦੇਸ਼: ਰਾਜ ਇੰਡੋਵਮੈਂਟ ਮੰਤਰੀ ਨੇ ਕਿਹਾ ਹੈ ਕਿ ਮਹਾਮਾਰੀ ਦੇ ਮੱਦੇਨਜ਼ਰ ਇਸ ਸਾਲ ਵਿਨਾਯਕਾ ਚਤੁਰਥੀ ਦਾ ਕੋਈ ਜਨਤਕ ਸਮਾਰੋਹ ਨਹੀਂ ਹੋਵੇਗਾ ਅਤੇ ਲੋਕਾਂ ਨੂੰ ਪੰਡਾਲਾਂ ਦਾ ਪ੍ਰਬੰਧ ਕਰਨ ਦੀ ਬਜਾਏ ਘਰ ਵਿੱਚ ਪੂਜਾ ਪਾਠ ਕਰਨ ਦੀ ਸਲਾਹ ਦਿੱਤੀ। ਇਸ ਸਾਲ ਮੂਰਤੀ ਵਿਸਰਜਨ ਦੌਰਾਨ ਰੈਲੀਆਂ ਅਤੇ ਗਣੇਸ਼ ਪੰਡਾਲਾਂ ਤੇ ਪਾਬੰਦੀ ਲਗਾਈ ਗਈ ਹੈਟੀਡੀਪੀ ਦੇ ਸਾਬਕਾ ਵਿਧਾਇਕ ਜੇ.ਸੀ. ਪ੍ਰਭਾਕਰ ਰੈੱਡੀ, ਜਿਨ੍ਹਾਂ ਨੂੰ ਕੜਪਾ ਕੇਂਦਰੀ ਜੇਲ੍ਹ ਵਿੱਚ ਕੋਰੋਨਾ ਵਾਇਰਸ ਲਈ ਪਾਜ਼ਿਟਿਵ ਪਾਇਆ ਗਿਆ ਹੈ, ਉਨ੍ਹਾਂ ਨੂੰ ਅੱਜ ਰਿਹਾ ਕੀਤਾ ਜਾਵੇਗਾ। ਅਨੰਤਪੁਰ ਵਿਖੇ ਐੱਸਸੀ/ਐੱਸਟੀ ਅੱਤਿਆਚਾਰ ਦੀ ਖ਼ਾਸ ਅਦਾਲਤ ਨੇ ਕੱਲ ਉਸ ਦੇ ਵਕੀਲਾਂ ਦੁਆਰਾ ਪਾਈ ਪਟੀਸ਼ਨ ਉੱਤੇ ਉਸਨੂੰ ਜ਼ਮਾਨਤ ਦੇ ਦਿੱਤੀ ਹੈ। ਰਾਜ ਨੇ ਬੁੱਧਵਾਰ ਤੱਕ 30,19,296 ਕੋਵਿਡ -19 ਟੈਸਟ ਕਰਵਾਏ ਹਨ, ਇਹ ਸੈਂਪਲ ਟੈਸਟਿੰਗ ਵਿੱਚ 30 ਲੱਖ ਦੇ ਅੰਕ ਨੂੰ ਪਾਰ ਕਰਨ ਵਾਲਾ ਚੌਥਾ ਰਾਜ ਹੈ।

•           ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1724 ਨਵੇਂ ਕੇਸ ਆਏ, 1195 ਰਿਕਵਰ ਹੋਏ ਅਤੇ 10 ਮੌਤਾਂ ਹੋਈਆਂ ਹਨ; 1724 ਮਾਮਲਿਆਂ ਵਿੱਚੋਂ 395 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 97,424; ਐਕਟਿਵ ਕੇਸ: 21,509; ਮੌਤਾਂ: 729; ਡਿਸਚਾਰਜ: 75,186.ਦੱਖਣ-ਪੱਛਮੀ ਮੌਨਸੂਨ ਰੁਕਣ ਦਾ ਨਾਮ ਨਹੀਂ ਲੈ ਰਿਹਾ,ਹੈਦਰਾਬਾਦ ਅਤੇ ਤੇਲੰਗਾਨਾ ਵਿੱਚ ਲਗਾਤਾਰ ਭਾਰੀ ਬਾਰਸ਼ ਹੋ ਰਹੀ ਹੈ। ਡਾ: ਰੈੱਡੀ ਨੇ ਐਵੀਗਨ (ਫਵੀਪੀਰਾਵੀਰ) ਦਵਾਈ ਭਾਰਤ ਵਿੱਚ ਲਾਂਚ ਕੀਤੀ। ਇਸ ਦਵਾਈ ਨੂੰ ਡਰੱਗਸ ਕੰਟਰੋਲਰ ਜਨਰਲ ਆਵ੍ ਇੰਡੀਆ ਦੁਆਰਾ ਕੋਵਿਡ-19 ਦੇ ਹਲਕੇ ਤੋਂ ਦਰਮਿਆਨੇ ਲੱਛਣ ਵਾਲੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਗਈ ਹੈ

 

ਫੈਕਟਚੈੱਕ

https://static.pib.gov.in/WriteReadData/userfiles/image/image00733UL.jpg

 

*******

ਵਾਈਬੀ
 


(Release ID: 1647507) Visitor Counter : 233