ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਵਧੇਰੇ ਜ਼ਿਆਦਾ ਮਰੀਜ਼ਾਂ ਦੇ ਠੀਕ ਹੋਣ ਨਾਲ, ਭਾਰਤ ਦੀ ਕੁੱਲ ਸਿਹਤਯਾਬੀ ਤਕਰੀਬਨ 21 ਲੱਖ ਤੱਕ ਪਹੁੰਚ ਗਈ ਹੈ

ਸਿਹਤਯਾਬੀ ਦੀ ਦਰ ਹੋਰ ਵਧੀ - ਅੱਜ ਤਕਰੀਬਨ 74% ਤੱਕ ਪਹੁੰਚੀ
ਐਕਟਿਵ ਕੇਸਾਂ ਨਾਲੋਂ 3 ਗੁਣਾ ਜ਼ਿਆਦਾ ਮਰੀਜ਼ ਠੀਕ ਹੋਏ

Posted On: 20 AUG 2020 3:01PM by PIB Chandigarh

ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਤੇ ਹਸਪਤਾਲਾਂ ਤੋਂ ਛੁੱਟੀ ਦਿੱਤੇ ਜਾਣ ਅਤੇ ਘਰਾਂ ਵਿੱਚ ਆਈਸੋਲੇਸ਼ਨ ਤੋਂ ਮੁਕਤ ਕੀਤੇ ਜਾਣ (ਹਲਕੇ ਅਤੇ ਦਰਮਿਆਨੇ ਕੇਸਾਂ ਦੇ ਮਾਮਲੇ ਵਿੱਚ), ਨਾਲ ਭਾਰਤ ਵਿੱਚ ਕੋਵਿਡ-19 ਮਹਾਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ ਅੱਜ 21 ਲੱਖ ਹੋ ਗਈ ਹੈ 20,96,664 ਮਰੀਜ਼ਾਂ ਦੀ ਸਿਹਤਯਾਬੀ ਟੈਸਟਿੰਗ ਦੀ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਵਿਆਪਕ ਟਰੈਕਿੰਗ ਅਤੇ ਕੁਸ਼ਲਤਾ ਨਾਲ ਇਲਾਜ ਕਰਨ ਕਾਰਨ ਸੰਭਵ ਹੋ ਸਕੀ ਹੈ ਨਾਨ-ਇਨਵੈਸਿਵ ਆਕਸੀਜਨ ਦੀ ਵਰਤੋਂ, ਆਈ.ਸੀ.ਯੂਜ਼ ਅਤੇ ਹਸਪਤਾਲਾਂ ਵਿੱਚ ਵਧੀਆ ਹੁਨਰਮੰਦ ਡਾਕਟਰਾਂ ਅਤੇ ਵਧੀਆ ਤੇ ਸੁਧਰੀਆਂ ਐਂਬੂਲੈਂਸ ਸੇਵਾਵਾਂ ਸਮੇਤ ਦੇਖਭਾਲ ਦੇ ਮਿਆਰੀ ਨਿਯਮਾਂ (ਸਟੈਂਡਰਡ ਆਫ ਕੇਅਰ ਪ੍ਰੋਟੋਕੋਲ) ਨਾਲ ਲੋੜੀਂਦੇ ਨਤੀਜੇ ਹਾਸਲ ਕੀਤੇ ਗਏ ਹਨ

ਪਿਛਲੇ 24 ਘੰਟਿਆਂ ਵਿੱਚ 58,794 ਮਰੀਜ਼ਾਂ ਦੀ ਸਿਹਤਯਾਬੀ ਨਾਲ ਭਾਰਤ ਦੀ ਕੌਵਿਡ -19 ਦੇ ਮਰੀਜ਼ਾਂ ਦੀ ਸਿਹਤਯਾਬੀ ਦਰ ਤਕਰੀਬਨ 74% (73..91%) ਤੱਕ ਪਹੁੰਚ ਗਈ ਹੈ, ਜੋ ਇਹ ਦਰਸਾਉਂਦੀ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਾਧੇ ਤੇ ਹੈ

ਭਾਰਤ ਨੇ ਐਕਟਿਵ ਮਾਮਲਿਆਂ (6,86,395 ਜੋ ਐਕਟਿਵ ਡਾਕਟਰੀ ਨਿਗਰਾਨੀ ਅਧੀਨ ਹਨ) ਨਾਲੋਂ 14 ਲੱਖ (14,10,269) ਤੋਂ ਵੱਧ ਮਰੀਜ਼ਾਂ ਦੀ ਸਿਹਤਯਾਬੀ ਪੋਸਟ ਕੀਤੀ ਹੈ ਸਿਹਤਯਾਬੀ ਦੇ ਉੱਚੇ ਰਿਕਾਰਡ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਦੇਸ਼ ਦੇ ਵਾਸਤਵਿਕ ਮਾਮਲਿਆਂ ਦਾ ਭਾਰ ਐਕਟਿਵ ਮਾਮਲੇ ਹਨ, ਜੋ ਘਟਿਆ ਹੈ ਅਤੇ ਮੌਜੂਦਾ ਸਮੇ ਵਿੱਚ ਇਹ ਕੁੱਲ ਪੋਸਿਟਿਵ ਮਾਮਲਿਆਂ ਵਿਚੋਂ ਸਿਰਫ 24.19% ਬਣਦਾ ਹੈ

ਟੈਸਟਿੰਗ, ਨਿਗਰਾਨੀ ਅਤੇ ਸੰਪਰਕ ਟ੍ਰੈਕਿੰਗ ਰਾਹੀਂ ਪਛਾਣ ਅਤੇ ਕੋਵਿਡ-19 ਮਰੀਜ਼ਾਂ ਦੇ ਸਮੇਂ ਸਿਰ ਅਤੇ ਉਪਯੁਕਤ ਕਲੀਨਿਕਲ ਇਲਾਜ 'ਤੇ ਧਿਆਨ ਕੇਂਦ੍ਰਤ ਕਰਨ ਨਾਲ ਇਹ ਸੁਨਿਸ਼ਚਿਤ ਹੋਇਆ ਹੈ ਕਿ ਕੇਸ ਮੌਤ ਦਰ ਆਲਮੀ ਔਸਤ ਨਾਲੋਂ ਘੱਟ ਹੈ ਅਤੇ ਹੌਲੀ ਹੌਲੀ ਹੇਠਾਂ ਆ ਰਹੀ ਹੈ (ਮੌਜੂਦਾ ਅੰਕੜਾ 1.89% ਹੈ), ਪਰ ਐਕਟਿਵ ਮਾਮਲਿਆਂ ਦਾ ਥੋੜਾ ਜਿਹਾ ਅਨੁਪਾਤ ਵੈਂਟੀਲੇਟਰ ਸਪੋਰਟ ਤੇ ਹੈ

ਕੋਵਿਡ-19 ਨਾਲ ਸੰਬੰਧਤ ਸਾਰੇ ਤਕਨੀਕੀ ਮੁੱਦਿਆਂ,ਦਿਸ਼ਾ ਨਿਰਦੇਸ਼ਾਂ ਅਤੇ ਅਡਵਾਈਜਰੀਆਂ ਬਾਰੇ ਸਾਰੀ ਪ੍ਰਮਾਣਿਕ ਅਤੇ ਨਵੀਨਤਮ ਜਾਣਕਾਰੀ ਹਾਸਲ ਕਰਨ ਲਈ ਕਿਰਪਾ ਕਰਕੇ ਨਿਯਮਿਤ ਤੌਰ ਤੇ ਸਾਡੀ ਵੈਬਸਾਈਟ https://www.mohfw.gov.in/ and @MoHFW_INDIA.ਵੇਖੋ

ਕੋਵਿਡ -19 ਨਾਲ ਸੰਬੰਧਤ ਤਕਨੀਕੀ ਪ੍ਰਸ਼ਨ ਹੇਠ ਦਿੱਤੀ ਵੈਬਸਾਈਟ ਤੇ ਭੇਜੇ ਜਾ ਸਕਦੇ ਹਨ

technicalquery.covid19[at]gov[dot]in ਅਤੇ ncov2019[at]gov[dot]in ਅਤੇ @CovidIndiaSeva

ਕੋਵਿਡ -19 'ਤੇ ਕੋਈ ਪ੍ਰਸ਼ਨ ਹੋਣ ਦੀ ਸਥਿਤੀ ਵਿੱਚ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਹੈਲਪਲਾਈਨ ਨੰਬਰ +91-11-23978046 ਜਾਂ 1075 (ਟੋਲ ਫ੍ਰੀ) ਤੇ ਸੰਪਰਕ ਕਰੋ

ਕੋਵਿਡ -19 ਲਈ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ

https://www.mohfw.gov.in/pdf/coronvavirushelplinenumber.pdf. ਤੇ ਉਪ੍ਲੱਬਧ ਹੈ

 

ਐਮਵੇ/ਐਸਜੇ
 



(Release ID: 1647409) Visitor Counter : 183