ਜਹਾਜ਼ਰਾਨੀ ਮੰਤਰਾਲਾ

ਬੰਦਰਗਾਹ ਅਤੇ ਸਮੁੰਦਰੀ ਖੇਤਰ ਦੇ ਕੌਸ਼ਲ ਵਿਕਾਸ ਲਈ ਜਹਾਜ਼ਰਾਨੀ ਮੰਤਰਾਲੇ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਵਿਚਕਾਰ ਸਮਝੌਤੇ ’ਤੇ ਹਸਤਾਖਰ;

ਵਧਦੇ ਸਮੁੰਦਰੀ ਉਦਯੋਗ ਅਤੇ ਤਟੀ ਸਮੁਦਾਏ ਦੇ ਵਿਕਾਸ ਲਈ ਹੁਨਰਮੰਦੀ, ਪੁਨਰ ਹੁਨਰਮੰਦੀ ਅਤੇ ਅੱਪ-ਸਕਿੱਲਿੰਗ ਜਨਸ਼ਕਤੀ ’ਤੇ ਟੀਚਾਗਤ

ਸਾਡੇ ਕਰਮਚਾਰੀਆਂ ਨੂੰ ਉਨ੍ਹਾਂ ਦਾ ਹੁਨਰ ਪ੍ਰਦਾਨ ਕਰਨ ਅਤੇ ਉਨ੍ਹਾਂ ਦੀਆਂ ਕੁਸ਼ਲਤਾਵਾਂ ਦੇ ਵਿਸ਼ਵ ਪੱਧਰ ’ਤੇ ਨਿਰਮਾਣ ਰਾਹੀਂ ਸਮਰਥਨ ਕੀਤਾ ਜਾਵੇਗਾ: ਡਾ. ਮਹੇਂਦਰ ਨਾਥ ਪਾਂਡੇ;

ਹੁਨਰਮੰਦ ਮਨੁੱਖੀ ਸ਼ਕਤੀ ਭਾਰਤ ਅਤੇ ਆਲਮੀ ਸਮੁੰਦਰੀ ਖੇਤਰ ਵਿੱਚ ਉਪਲੱਬਧ ਰੋਜ਼ਗਾਰ ਦੇ ਮੌਕਿਆਂ ਨੂੰ ਹਾਸਲ ਕਰਨ ਦੇ ਯੋਗ ਹੋਵੇਗੀ: ਸ਼੍ਰੀ ਮਾਂਡਵੀਯਾ

Posted On: 20 AUG 2020 3:35PM by PIB Chandigarh

ਸਮੁੰਦਰੀ ਖੇਤਰ ਵਿਚ ਰੋਜ਼ਗਾਰ ਦੇ ਵਿਸ਼ਾਲ ਮੌਕਿਆਂ ਦਾ ਲਾਭ ਪ੍ਰਾਪਤ ਕਰਨ ਲਈ ਅਤੇ ਉਨ੍ਹਾਂ ਦੇ ਸਕਿੱਲ ਸੈੱਟਾਂ ਨੂੰ ਪ੍ਰਮਾਣਿਤ ਕਰਨ ਦੇ ਉਦੇਸ਼ ਨਾਲ ਜਹਾਜ਼ਰਾਨੀ ਮੰਤਰਾਲੇ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾਤਾ ਮੰਤਰਾਲੇ ਵਿਚਕਾਰ ਅੱਜ ਸਮਝੌਤਾ ਪੱਤਰ ਤੇ ਡਿਜੀਟਲੀ ਹਸਤਾਖਰ ਕੀਤੇ ਗਏ।

 

ਕੌਸ਼ਲ ਵਿਕਾਸ ਅਤੇ ਉੱਦਮੀ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਅਤੇ ਜਹਾਜ਼ਰਾਨੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਰਸਾਇਣ ਅਤੇ ਖਾਦ ਮੰਤਰਾਲੇ ਵਿੱਚ ਰਾਜ ਮੰਤਰੀ ਮਨਸੁਖ ਐੱਲ. ਮਾਂਡਵੀਯਾ ਅਤੇ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਲਈ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਆਰ.ਕੇ. ਸਿੰਘ ਅਤੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਮਝੌਤੇ ਤੇ ਹਸਤਾਖਰ ਹੋਏ।

 

ਇਸ ਮੌਕੇ ਬੋਲਦਿਆਂ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਨੇ ਜਹਾਜ਼ਰਾਨੀ ਮੰਤਰਾਲੇ ਨੂੰ ਉਨ੍ਹਾਂ ਦੇ ਹੁਨਰ ਰਾਹੀਂ ਤੁਰੰਤ ਨੌਕਰੀ ਲਈ ਤਿਆਰ ਰਹਿਣ ਵਾਲੇ ਕਰਮਚਾਰੀਆਂ ਦੀ ਸਿਰਜਣਾ ਕਰਨ ਅਤੇ ਵਿਸ਼ਵ ਪੱਧਰ ਤੇ ਆਪਣੀ ਯੋਗਤਾ ਵਧਾਉਣ ਲਈ ਵਧਾਈ ਦਿੱਤੀ। ਜੇ ਅਸੀਂ ਮਿਲ ਕੇ ਕੰਮ ਕਰਾਂਗੇ ਅਤੇ ਹੁਨਰ ਦੇ ਖੇਤਰਾਂ ਵਿੱਚ ਪਹੁੰਚ ਵਧਾਉਣ ਅਤੇ ਨਵੀਨਤਾ ਲਿਆਉਣ ਲਈ ਰਣਨੀਤੀਆਂ ਬਣਾ ਲਈਏ ਤਾਂ ਭਾਰਤ ਨੂੰ ਵਿਸ਼ਵ ਦੀ ਕੌਸ਼ਲ ਦੀ ਰਾਜਧਾਨੀ ਬਣਾਉਣ ਦਾ ਨਜ਼ਰੀਆ ਵਿਕਾਸ ਕਰੇਗਾ। ਸਮੁੰਦਰੀ ਆਵਾਜਾਈ ਇੱਕ ਮਹੱਤਵਪੂਰਨ ਹਿੱਸਾ ਹੈ ਜੋ ਸਾਡੇ ਦੇਸ਼ ਦੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਂਦਾ ਹੈ। ਜਹਾਜ਼ਰਾਨੀ ਮੰਤਰਾਲੇ ਨਾਲ ਇਹ ਰਣਨੀਤਕ ਭਾਈਵਾਲੀ ਵੀ ਇਸੇ ਮਨੋਰਥ ਤੋਂ ਮਿਲੀ ਹੈ। ਇਸ ਦਾ ਉਦੇਸ਼ ਉਸ ਦਿਸ਼ਾ ਵੱਲ ਹੈ ਜਿਸ ਵਿੱਚ ਸਾਡੀ ਪਹਿਲ ਸਾਡੇ ਕਰਮਚਾਰੀਆਂ ਨੂੰ ਹੁਨਰ ਦੇ ਕੇ ਉਨ੍ਹਾਂ ਦਾ ਸਮਰਥਨ ਕਰਦੀ ਹੈ ਅਤੇ ਵਿਸ਼ਵ ਪੱਧਰ ਤੇ ਉਨ੍ਹਾਂ ਦੀਆਂ ਯੋਗਤਾਵਾਂ ਦਾ ਨਿਰਮਾਣ ਕਰਦੀ ਹੈ। ਇਹ ਮੇਰਾ ਵਿਸ਼ਵਾਸ ਹੈ ਕਿ ਸਹੀ ਸਹਾਇਤਾ, ਟ੍ਰੇਨਿੰਗ ਅਤੇ ਮੌਕਿਆਂ ਨਾਲ ਸਾਡੀ ਜਵਾਨੀ ਨਵੀਂਆਂ ਉਚਾਈਆਂ ਤੇ ਪਹੁੰਚੇਗੀ ਅਤੇ ਜਹਾਜ਼ਰਾਨੀ ਦੇ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਪਾਵੇਗੀ।’’

 

ਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਸਮਝੌਤੇ ਲਈ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਇਹ ਭਾਈਵਾਲੀ ਤਟਵਰਤੀ ਖੇਤਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵਿਸ਼ਾਲ ਮੌਕੇ ਅਤੇ ਬਿਹਤਰ ਸੰਭਾਵਨਾਵਾਂ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਜਹਾਜ਼ਰਾਨੀ ਮੰਤਰਾਲੇ ਦੇ ਸਾਗਰਮਾਲਾ ਪ੍ਰੋਗਰਾਮ ਤਹਿਤ ਤਟਵਰਤੀ ਸਮੁਦਾਏ ਦੇ ਵਿਕਾਸ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ। ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਇਹ ਭਾਰਤ ਅਤੇ ਵਿਸ਼ਵ ਪੱਧਰ ਤੇ ਬੰਦਰਗਾਹਾਂ ਅਤੇ ਸਮੁੰਦਰੀ ਖੇਤਰ ਦੇ ਵਿਕਾਸ ਲਈ ਕੁਸ਼ਲ ਮਨੁੱਖੀ ਸ਼ਕਤੀ ਦਾ ਪੋਸ਼ਣ ਕਰੇਗਾ। ਉਨ੍ਹਾਂ ਨੇ ਕਿਹਾ, ‘‘“ਅਸੀਂ ਆਪਣੀਆਂ ਬੰਦਰਗਾਹਾਂ ਦੀ ਸਮਰੱਥਾ ਵਿੱਚ ਸੁਧਾਰ ਕਰਕੇ ਆਪਣੇ ਦੇਸ਼ ਦੀ ਆਰਥਿਕ ਤਾਕਤ ਵਧਾਉਣ ਪ੍ਰਤੀ ਸਮਰਪਿਤ ਹਾਂ। ਅਸੀਂ ਸਮੁੰਦਰੀ ਆਵਾਜਾਈ ਸੈਕਟਰ ਨੂੰ ਦਰਪੇਸ਼ ਵਿਭਿੰਨ ਮੁੱਦਿਆਂ ਦੇ ਹੱਲ ਲਈ ਵੀ ਵਚਨਬੱਧ ਹਾਂ। ਸਾਡਾ ਵਾਅਦਾ ਹੈ ਕਿ ਸਾਡੇ ਨੌਜਵਾਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਇੱਕ ਕੁਸ਼ਲ ਕਰਮਚਾਰੀ ਸ਼ਕਤੀ ਦਾ ਨਿਰਮਾਣ ਕੀਤਾ ਜਾਵੇ, ਟੈਕਨੋਲੋਜੀ ਦੀ ਪ੍ਰਧਾਨਤਾ ਵਾਲੇ ਭਵਿੱਖ ਵਿੱਚ ਉਨ੍ਹਾਂ ਦੇ ਪੱਖ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਸਮੁੰਦਰੀ ਖੇਤਰ ਦੇ ਵਿਕਾਸ ਨੂੰ ਤੇਜ਼ ਕੀਤਾ ਜਾ ਸਕੇ। ਭਾਈਵਾਲੀ ਸਾਡੇ ਉਮੀਦਵਾਰਾਂ ਨੂੰ ਬਿਹਤਰ ਸੰਭਾਵਨਾਵਾਂ ਪ੍ਰਦਾਨ ਕਰੇਗੀ ਜੋ ਬੰਦਰਗਾਹਾਂ ਅਤੇ ਸਮੁੰਦਰੀ ਖੇਤਰ ਦੇ ਵਿਕਾਸ ਵਿੱਚ ਵਚਨਬੱਧ ਹਨ। ਇਸ ਤੋਂ ਇਲਾਵਾ, ਇਹ ਭਾਰਤ ਦੇ ਅੰਦਰ ਅਤੇ ਸਾਡੇ ਕਰਮਚਾਰੀਆਂ ਲਈ ਅੰਤਰਰਾਸ਼ਟਰੀ ਤਟਵਰਤੀ ਲਾਈਨਾਂ ਵਿੱਚ ਮੌਕੇ ਖੋਲ੍ਹ ਦੇਵੇਗਾ।’’

 

 

ਸਮਝੌਤੇ ਅਨੁਸਾਰ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ) ਕਰੂਜ਼ ਟੂਰਿਜ਼ਮ, ਲੌਜਿਸਟਿਕਸ, ਫਿਸ਼ਰੀਜ਼, ਜਹਾਜ਼ਾਂ ਦੀ ਮੁਰੰਮਤ ਅਤੇ ਸ਼ਿਪ ਬਰੇਕਿੰਗ, ਡਰੇਜਿੰਗ, ਆਫਸ਼ੋਰ ਸਪਲਾਈ ਚੇਨ (ship breaking, Dredging, Offshore supply chain) ਆਦਿ ਲਈ ਕੋਰਸ ਪਾਠਕ੍ਰਮ, ਰਾਸ਼ਟਰੀ ਕਿੱਤਾਮਈ ਮਿਆਰ, ਸਮੱਗਰੀ ਦੇ ਵਿਕਾਸ ਵਿੱਚ ਸਹਿਯੋਗ ਕਰੇਗਾ। ਇਹ ਆਪਣੇ ਮੌਜੂਦਾ ਬੁਨਿਆਦੀ ਢਾਂਚੇ ਜਿਵੇਂ ਕਿ ਆਈਟੀਆਈ, ਐੱਨਐੱਸਟੀਆਈ ਅਤੇ ਪੀਐੱਮਕੇਕੇ ਅਤੇ ਪੀਐੱਮਕੇਵੀਵਾਈ ਸੈਂਟਰਾਂ ਦਾ ਲਾਭ ਵੀ ਪ੍ਰਾਪਤ ਕਰੇਗਾ ਜੋ ਤਟਵਰਤੀ ਜ਼ਿਲ੍ਹਿਆਂ ਦੇ ਕੌਸ਼ਲ ਦੇ ਪਾੜੇ ਅਨੁਸਾਰ ਲੋੜੀਂਦੀ ਜਨ ਸ਼ਕਤੀ ਨੂੰ ਟ੍ਰੇਨਿੰਗ ਦੇਵੇਗਾ। ਐੱਮਐੱਸਡੀਈ ਪੋਰਟ ਅਤੇ ਸਮੁੰਦਰੀ ਖੇਤਰ ਵਿੱਚ ਕੌਸ਼ਲ ਵਿਕਾਸ ਲਈ ਪ੍ਰਾਈਵੇਟ ਸੈਕਟਰ/ਸੀਐੱਸਆਰ ਵਿੱਤ ਪੋਸ਼ਣ ਵਿੱਚ ਮਦਦ ਕਰੇਗਾ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਕੌਸ਼ਲ ਦੇ ਵਿਕਾਸ ਲਈ ਹਸਤਾਖਰ ਕੀਤੇ ਟੀਵੀਈਟੀ ਸਮਝੌਤਿਆਂ ਵਿੱਚ ਬੰਦਰਗਾਹ ਅਤੇ ਸਮੁੰਦਰੀ ਖੇਤਰ ਦੀ ਸੁਵਿਧਾ ਪ੍ਰਦਾਨ ਕਰੇਗਾ।

 

ਸਾਗਰਮਲਾ ਮਿਸ਼ਨ ਤਹਿਤ ਜਿੱਥੇ ਵੀ ਲਾਗੂ ਅਤੇ ਸੰਭਵ ਹੋਵੇ ਵੱਖ-ਵੱਖ ਹੁਨਰ ਦੀਆਂ ਪਹਿਲਾਂ ਨੂੰ ਲਾਗੂ ਕਰਨ ਲਈ ਫੰਡਿੰਗ ਕਰਨ ਲਈ ਸਹਾਇਤਾ ਜਹਾਜ਼ਰਾਨੀ ਮੰਤਰਾਲੇ ਦੁਆਰਾ ਵਧਾਈ ਜਾਵੇਗੀ। ਭਾਈਵਾਲੀ ਦੇ ਤਹਿਤ ਜਹਾਜ਼ਰਾਨੀ ਮੰਤਰਾਲਾ ਨਾ ਸਿਰਫ ਜਹਾਜ਼ਰਾਨੀ ਮੰਤਰਾਲੇ ਅਤੇ ਖੁਦਮੁਖਤਿਆਰੀ ਸੰਸਥਾਵਾਂ ਅਧੀਨ, ਬਲਕਿ ਨਿਜੀ ਖੇਤਰ ਦੀ ਸ਼ਮੂਲੀਅਤ ਰਾਹੀਂ ਕੌਸ਼ਲ ਵਿਕਾਸ ਅਤੇ ਨਵੀਨੀਕਰਨ ਨਾਲ ਸਬੰਧਤ ਗਤੀਵਿਧੀਆਂ ਨੂੰ ਲਾਗੂ ਕਰਨ ਦੀ ਸੁਵਿਧਾ ਦੇਵੇਗਾ। ਜਹਾਜ਼ਰਾਨੀ ਮੰਤਰਾਲਾ ਬੁਨਿਆਦੀ ਢਾਂਚੇ ਦੀ ਪਛਾਣ ਅਤੇ ਉਪਲਬੱਧਤਾ ਦੀ ਸੁਵਿਧਾ ਵੀ ਦੇਵੇਗਾ ਜੋ ਕੌਸ਼ਲ ਵਿਕਾਸ ਕੇਂਦਰਾਂ ਦੇ ਵਿਕਾਸ ਅਤੇ ਇਨ-ਸੀਚੂ ਟ੍ਰੇਨਿੰਗ ਹੱਬਾਂ (In-situ Training hubs) ਦੀ ਵਰਤੋਂ ਲਈ ਲਾਭ ਉਠਾਇਆ ਜਾ ਸਕਦਾ ਹੈ।

 

ਇਸ ਵਿੱਚ ਰਿਮੋਟ ਟ੍ਰੇਨਿੰਗ ਅਤੇ ਵਿਵਹਾਰਕਤਾ ਨੂੰ ਲਾਗੂ ਕਰਨ ਲਈ 5-10 ਸ਼ਿਪਿੰਗ ਕੈਬਿਨ ਵਿਕਸਿਤ ਕਰਨਾ ਸ਼ਾਮਲ ਹੈ ਜਿਸ ਤਹਿਤ ਕਲਾਸਰੂਮ ਟ੍ਰੇਨਿੰਗ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਵਿੱਚ ਨਿਵੇਸ਼ ਕਰਨ ਦੀ ਬਜਾਏ ਕੁਝ ਸਮੁੰਦਰੀ ਜਹਾਜ਼ਾਂ ਨੂੰ ਦੂਰ-ਦਰਾਜ ਖੇਤਰਾਂ ਵਿਚ ਟ੍ਰੇਨਿੰਗ ਦੇਣ ਲਈ ਮੋਬਾਈਲ ਕਲਾਸਰੂਮਾਂ ਨਾਲ ਅਨੁਕੂਲਿਤ ਕੀਤਾ ਜਾ ਸਕਦਾ ਹੈ। ਉਦਯੋਗ ਅਤੇ ਨੌਜਵਾਨਾਂ ਦੀ ਇੱਛਾ ਦੀ ਜ਼ਰੂਰਤ ਦੇ ਅਧਾਰ ਤੇ ਸਕਿੱਲ ਟ੍ਰੇਨਿੰਗ ਨੂੰ ਲਾਗੂ ਕਰਨ ਲਈ ਜਹਾਜ਼ਰਾਨੀ ਮੰਤਰਾਲਾ ਵੱਖ-ਵੱਖ ਮੰਤਰਾਲਿਆਂ ਅਤੇ ਏਜੰਸੀਆਂ ਨਾਲ ਸਹਿਯੋਗ ਕਰ ਰਿਹਾ ਹੈ ਜੋ ਲੰਬੇ ਸਮੇਂ ਤੋਂ ਸਕਿੱਲ ਟ੍ਰੇਨਿੰਗ ਵਿੱਚ ਸ਼ਾਮਲ ਰਹੇ ਹਨ। ਸਮੁੰਦਰੀ ਭਾਈਚਾਰਿਆਂ ਦਾ ਕੌਸ਼ਲ ਵਿਕਾਸ ਸਾਗਰਮਾਲਾ ਪ੍ਰੋਗਰਾਮ ਦਾ ਇੱਕ ਮਹੱਤਵਪੂਰਨ ਉਦੇਸ਼ ਹੈ ਅਤੇ 100 ਕਰੋੜ ਰੁਪਏ ਦਾ ਬਜਟ ਸਮੁੰਦਰੀ ਭਾਈਚਾਰਿਆਂ ਦੀਆਂ ਵਿਕਾਸ ਗਤੀਵਿਧੀਆਂ ਲਈ ਨਿਰਧਾਰਿਤ ਕੀਤਾ ਗਿਆ ਹੈ।

 

ਸਮਝੌਤੇ ਤਹਿਤ ਮਹੱਤਵਪੂਰਨ ਨਤੀਜੇ ਦੀ ਉਮੀਦ ਕੀਤੀ ਗਈ

 

•          ਅੰਤਰਰਾਸ਼ਟਰੀ ਭਾਈਵਾਲਾਂ ਨਾਲ ਹੁਨਰ ਦੇ ਵਿਕਾਸ ਲਈ ਹਸਤਾਖਰ ਕੀਤੇ ਟੀਵੀਈਟੀ ਸਮਝੌਤਿਆਂ ਦੁਆਰਾ ਪੋਰਟ ਅਤੇ ਸਮੁੰਦਰੀ ਖੇਤਰ ਦੇ ਵਿਕਾਸ ਵਿੱਚ ਸਹਾਇਤਾ।

 

•          ਕੌਸ਼ਲ ਵਿਕਾਸ ਦੇ ਖੇਤਰ ਵਿੱਚ ਟੀਚਿੰਗ ਏਡਜ਼, ਨਿਰੰਤਰ ਉਮਰ ਭਰ ਟ੍ਰੇਨਿੰਗ, ਪੁਰਾਣੀ ਟ੍ਰੇਨਿੰਗ ਦੀ ਮਾਨਤਾ, ਅਧਿਆਪਨ ਦੀ ਵਿਧੀ, ਯੋਗਤਾ, ਕ੍ਰੈਡਿਟ, ਟੈਕਨੋਲੋਜੀ ਦੀ ਵਰਤੋਂ, ਟ੍ਰੇਨਿੰਗ ਪ੍ਰਣਾਲੀਆਂ ਅਤੇ ਖੋਜਾਂ ਆਦਿ ਨਾਲ ਸਬੰਧਤ ਪਬਲਿਕ ਅਤੇ ਪ੍ਰਾਈਵੇਟ ਖੇਤਰ ਵਿਚ ਸਬੰਧਿਤ ਅਦਾਰਿਆਂ ਤੋਂ ਬਿਹਤਰੀਨ ਪਿਰਤਾਂ ਪ੍ਰਦਾਨ ਕਰਨਾ।

 

•          ਵਿਸ਼ੇਸ਼ ਤੌਰ 'ਤੇ ਬੰਦਰਗਾਹਾਂ ਅਤੇ ਸਮੁੰਦਰੀ ਖੇਤਰ ਲਈ ਵਪਾਰ ਮੁਹਾਰਤ ਕੇਂਦਰਾਂ/ਉੱਤਮਤਾ ਕੇਂਦਰਾਂ ਦੀ ਸਥਾਪਨਾ ਰਾਹੀਂ ਪਹਿਲ ਦੇ ਖੇਤਰਾਂ ਵਿੱਚ ਕਰਮਚਾਰੀਆਂ ਦੇ ਹੁਨਰਾਂ ਦੇ ਪੱਧਰ ਨੂੰ ਵਧਾਉਣ ਦੀ ਸੁਵਿਧਾ।

 

•          ਡੀਪੀਟੀ ਜਾਂ ਐੱਨਐੱਸਡੀਸੀ ਦੇ ਸਹਿਯੋਗ ਨਾਲ ਸਕਿੱਲ ਟ੍ਰੇਨਿੰਗ ਲਈ ਪੀਪੀਪੀ ਮਾਡਲ ਰਾਹੀਂ ਉੱਚ ਆਰਡਰ ਹੁਨਰਾਂ ਲਈ ਬਹੁ-ਕੌਸ਼ਲ ਵਿਕਾਸ ਕੇਂਦਰ ਸਥਾਪਿਤ ਕਰਨਾ।

 

•          ਪ੍ਰਸੰਗਿਕ ਐੱਸਐੱਸਸੀ ਨਾਲ ਜਾਂ ਕਿਸੇ ਹੋਰ ਵਿਧੀ ਰਾਹੀਂ ਟ੍ਰੇਨਿੰਗ ਜ਼ਰੀਏ ਟ੍ਰੇਨਰਾਂ (ਟੀਓਟੀਜ਼) ਅਤੇ ਮੁੱਲਾਂਕਣ ਕਰਨ ਵਾਲਿਆਂ ਦੀ ਟ੍ਰੇਨਿੰਗ ਦੀ ਸੁਵਿਧਾ ਪ੍ਰਦਾਨ ਕਰਨੀ।

 

•          ਹੁਨਰਮੰਦ ਅਤੇ ਪ੍ਰਮਾਣਤ ਕਰਮਚਾਰੀਆਂ ਦੀ ਨਿਯੁਕਤੀ ਲਈ ਜਹਾਜ਼ਰਾਨੀ ਮੰਤਰਾਲੇ ਅਧੀਨ ਸੰਸਥਾਵਾਂ ਵਿੱਚ ਕੰਮ ਦੀ ਗੁਣਵੱਤਾ ਨੂੰ ਵਧਾਉਣਾ, ਭਰਤੀ ਪ੍ਰਕਿਰਿਆ ਵਿੱਚ ਸਕਿੱਲ ਟ੍ਰੇਨਿੰਗ ਅਤੇ ਸਰਟੀਫਿਕੇਟ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਬਣਾਉਣਾ ਅਤੇ ਕੁਸ਼ਲ/ ਅਰਧ-ਕੁਸ਼ਲ ਲੋਕਾਂ ਦੇ ਆਰਪੀਐੱਲ (ਪਿਛਲੀ ਟ੍ਰੇਨਿੰਗ ਦੀ ਮਾਨਤਾ) ਦਾ ਪ੍ਰਮਾਣੀਕਰਣ।

 

•          ਸੋਧੇ ਹੋਏ ਅਪ੍ਰੈਂਟਿਸ ਐਕਟ, 1961 ਅਧੀਨ ਐੱਨਐੱਸਡੀਸੀ ਅਤੇ ਡੀਜੀਟੀ ਦੇ ਤਾਲਮੇਲ ਵਿੱਚ ਵੱਧ ਤੋਂ ਵੱਧ ਟ੍ਰੇਨਿੰਗ ਦੀ ਆਗਿਆ।

 

*******

 

ਵਾਈਬੀ/ਏਪੀ



(Release ID: 1647404) Visitor Counter : 178